
04/08/2025
ਮੈਂ ਰੈਸਟੋਰੈਂਟ 'ਚ ਕੁਰਸੀ 'ਤੇ ਬੈਠੀ ਮਿੱਠੀ ਲੱਸੀ ਪੀ ਰਹੀ ਸੀ, ਕਿ ਅਚਾਨਕ ਸੜਕ 'ਤੇ ਟਾਇਰ ਘੜੀਸਣ ਦੀ ਆਵਾਜ਼ ਆਈ। ਮੈਂ ਸਾਹਮਣੇ ਦੇਖਿਆ ਤਾਂ ਇੱਕ ਬਾਇਕ ਵਾਲੇ ਦੇ ਇੱਕ ਦਮ ਬ੍ਰੇਕ ਲਗਾਉਣ ਕਾਰਨ ਮਗਰੋਂ ਕਾਰ ਨੇ ਆ ਕੇ ਟੱਕਰ ਮਾਰੀ। ਕਾਰ ਦੀ ਨੰਬਰ ਪਲੇਟ ਟੁੱਟ ਕੇ ਡਿੱਗ ਗਈ। ਮਨਜੀਤ ਕੌਰ ਜੀ ਨੇ ਠੰਢੀ ਮਿੱਠੀ ਲੱਸੀ ਦਾ ਇੱਕ ਘੁੱਟ ਭਰ ਕੇ ਗਿਲਾਸ ਟੇਬਲ 'ਤੇ ਰੱਖਿਆ 'ਤੇ ਲੜਾਈ ਹੋਣ ਦਾ ਇੰਤਜ਼ਾਰ ਕਰਨ ਲੱਗੇ।
ਬਾਇਕ ਵਾਲੇ ਨੇ ਬਾਇਕ ਸਾਇਡ 'ਤੇ ਕੀਤੀ 'ਤੇ ਕਾਰ ਵਾਲੇ ਨੇ ਵੀ ਕਾਰ ਸੜਕ ਦੇ ਸਾਇਡ 'ਤੇ ਕਰ ਲਈ, ਬਾਇਕ ਵਾਲਾ ਬਾਇਕ ਤੋਂ ਉਤਰਿਆ ਤੇ ਮੈਂ ਦੇਖ ਰਹੀ ਸੀ ਕਿ ਹੁਣ ਕਾਰ ਵਾਲਾ ਬਾਹਰ ਆਵੇਗਾ 'ਤੇ ਹੁਣ ਇਹ ਹੱਥੋ-ਪਾਈ ਹੋਣਗੇ। ਕਾਰ ਵਾਲਾ ਬਾਹਰ ਨਿਕਲਿਆ 'ਤੇ ਪਹਿਲਾਂ ਦੋਹਾਂ ਨੇ ਹੱਥ ਮਿਲਾਇਆ 'ਤੇ ਬੱਸ 'ਸੌਰੀ', 'ਇੱਟਸ ਓਕੇ', 'ਸੌਰੀ', 'ਇੱਟਸ ਓਕੇ'। ਪਤੰਦਰਾਂ ਨੇ ਤਿੰਨ ਵਾਰ ਹੱਥ ਮਿਲਾਇਆ, ਜਾਂਦੇ-ਜਾਂਦੇ ਜਵਾਕਾਂ ਵਾਂਗ ਇੱਕ-ਦੂਜੇ ਨੂੰ ਬਾਏ-ਬਾਏ ਵੀ ਕਰ ਕੇ ਗਏ ਆ।
ਫਿਰ ਮੈਨੂੰ ਯਾਦ ਆਇਆ ਕਿ ਇਹ ਇੰਡੀਆ ਨਹੀਂ ਹੈ ਮੈਡਮ ਜੀ, 'ਤੇ ਨਾ ਹੀ ਇਹ ਲੋਕ ਇੰਡੀਅਨ ਹਨ। ਉਹ ਹੱਥ ਮਿਲਾ ਕੇ ਓ ਗਏ 'ਤੇ ਇੱਧਰ ਠੰਢੀ ਲੱਸੀ ਵੀ ਗਰਮ ਹੋ ਗਈ। ਜੇ ਇਹੀ ਇੰਡੀਆ ਵਿੱਚ ਹੁੰਦਾ, ਹੁਣ ਨੂੰ ਇੱਕ-ਦੂਜੇ ਦੀਆਂ ਸ਼ਰਟਾਂ ਪਾੜ ਦੇਣੀਆਂ ਸੀ ਤੇ ਮੇਰੇ ਵਰਗੇ ਤਮਾਸ਼ਾ ਦੇਖਣ ਵਾਲਿਆਂ ਨੇ ਟ੍ਰੈਫਿਕ ਜਾਮ ਕਰ ਦੇਣਾ ਸੀ। ਇਹ ਫਰਕ ਹੈ ਇੰਡੀਆ ਤੇ ਸਿੰਗਾਪੁਰ ਵਿੱਚ। 👏
ਮਨਜੀਤ ਕੌਰ