22/08/2025
ਜੇਕਰ ਤੁਸੀਂ ਖੁਸ਼, ਅਨੰਦ,ਆਪਣੀ ਖੁਦ ਦੀ ਮਸਤੀ ਅਤੇ ਮਿਹਨਤੀ ਬਿਰਤੀ ਵਾਲੇ ਇਨਸਾਨ ਹੋ ਤਾਂ ਜਿਹੜਾ ਵੀ ਕੁੱਝ ਤੁਹਾਡਾ ਦਿਲ ਖਾਣ ਨੂੰ ਕਰਦਾ ਹੈ ਤਾਂ ਬੇਫ਼ਿਕਰ ਹੋ ਕੇ ਇਕ ਸੀਮਾ ਤੱਕ ਬਿਨਾਂ ਕਿਸੇ ਪ੍ਰਹੇਜ਼ ਤੋਂ ਅਰਾਮ ਨਾਲ ਖਾ ਸਕਦੇ ਹੋ ਕਿਉੰਕਿ ਜ਼ਿਆਦਾ ਖਾਣ ਪੀਣ ਤੋਂ ਵੀ ਵੱਧ ਬਿਮਾਰੀਆਂ ਦੀ ਮੁੱਖ ਵਜ੍ਹਾ ਚਿੰਤਾ ਹੁੰਦੀ ਹੈ।
ਸ਼ੂਗਰ ਕਦੇ ਵੀ ਜ਼ਿਆਦਾ ਮਿੱਠਾ ਖਾਣ ਨਾਲ ਨਹੀਂ ਲੱਗਦੀ ਬਲਕਿ ਸ਼ੂਗਰ ਹੋਣ ਤੋਂ ਬਾਅਦ ਖੰਡ ਬੰਦ ਕੀਤੀ ਜਾਂਦੀ ਹੈ। ਤੁਹਾਡੇ ਸਰੀਰ ਅੰਦਰ ਵਾਧੂ ਮਿੱਠੇ ਨੂੰ ਕੰਟ੍ਰੋਲ ਪੈੱਨ ਕ੍ਰਿਆ ਆਪਣੇ ਢੰਗ ਰਾਹੀਂ ਕਰਦਾ ਹੈ। ਸਰੀਰ ਆਪਣੇ ਇਸ ਸਿਸਟਮ ਰਾਹੀਂ ਵਾਧੂ ਖੰਡ ਨੂੰ ਸਰੀਰ ਵਿੱਚੋਂ ਬਾਹਰ ਕੱਢ ਦਿੰਦਾ ਹੈ।
ਚਿੰਤਾ ਸਾਡੇ ਸਾਰੇ ਸਰੀਰ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਚਿੰਤਾ ਕਾਰਣ ਸਾਡੇ ਸਾਰੇ ਸਰੀਰ ਦੇ ਨਾਲ ਨਾਲ ਸਾਡਾ ਪੈੱਨ ਕ੍ਰਿਆ ਵੀ ਪ੍ਰਭਾਵਿਤ ਹੁੰਦਾ ਹੈ। ਪੈੱਨ ਕ੍ਰਿਆ ਦੇ ਖਤਮ ਹੋਣ ਤੋਂ ਬਾਅਦ ਖੰਡ ਤਾਂ ਬੰਦ ਕੀਤੀ ਜਾਂਦੀ ਹੈ ਕਿਉੰਕਿ ਮਿੱਠੇ ਨੂੰ ਸਰੀਰ ਵਿੱਚੋਂ ਬਾਹਰ ਕੱਢਣ ਵਾਲਾ ਯੰਤਰ ਖਰਾਬ ਹੋ ਚੁੱਕਿਆ ਹੁੰਦਾ ਹੈ।( ਖੰਡ ਵੀ ਸਰੀਰ ਲਈ ਜ਼ਹਿਰ ਹੈ, ਪ੍ਰੰਤੂ ਸਰੀਰ ਦੇ ਅੰਦਰੂਨੀ ਅੰਗ ਇਸ ਤੋਂ ਬਹੁਤ ਜ਼ਿਆਦਾ ਚਿੰਤਾ ਨਾਲ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ)। ਚਿੰਤਾ ਦੀ ਵਜਾ ਨਾਲ ਇਹੀ ਹਾਲ ਪੇਟ ਦੀਆਂ ਬੀਮਾਰੀਆਂ (ਅਲਸਰ) ਦਾ ਹੈ।
ਸਰੀਰ ਸਾਡੇ ਤੋਂ ਸਿਰਫ ਇਕ ਹੀ ਮੰਗ ਕਰਦਾ ਹੈ ਕਿ ਅਸੀਂ ਸਿਰਫ਼ ਖੁਸ਼ ਅਤੇ ਆਨੰਦ ਵਿੱਚ ਰਹੀਏ, ਬਾਕੀ ਸਰੀਰ ਖੁਦ ਆਪ ਹੀ ਸਾਂਭ ਲੈਂਦਾ ਹੈ।copi