Dhanak Samaj Punjab

Dhanak Samaj Punjab we want to growth of Dhanak Samaj in India.

Congratulations beta ji.....
02/07/2025

Congratulations beta ji.....

29/06/2025

ਹਿਸਾਬ
ਸਤਿਗੁਰ ਕਬੀਰ ਮਹਾਰਾਜ ਜੀ ਦੇ 627 ਵੇ ਪ੍ਰਗਟ ਦਿਵਸ ਨੂੰ ਮਨਾਉਣ ਲਈ ਆਪਣੇ ਸਮਾਜ ਵਿੱਚੋਂ ਜੋ ਕੋਈ ਪੈਸਾ ਇਕੱਠਾ ਹੋਇਆ ਉਸ ਦਾ ਹਿਸਾਬ ਇਸ ਵੀਡੀਓ ਵਿੱਚ ਦੇ ਰਹੇ ਹਾਂ ਕਿਰਪਾ ਕਰਕੇ ਵੀਡੀਓ ਜਰੂਰ ਦੇਖਿਓ ਜੀ ਧੰਨਵਾਦ l
ਸਤੀਸ਼ ਕੁਮਾਰ ਖੁੰਡੀਆ
ਪੰਜਾਬ ਪ੍ਰਧਾਨ
ਪੰਜਾਬ ਪ੍ਰਦੇਸ਼ ਧਾਰਮਿਕ ਸਮਾਜ
#ਪੰਜਾਬ

28/06/2025

ਜੈ ਕਬੀਰ ਜੈ ਭੀਮ ਜੈ ਧਾਨਕ l
ਪਰਮ ਪਿਤਾ ਪਰਮਾਤਮਾ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿੱਚ ਅੱਜ ਨਰਵਾਣਾ ਹਰਿਆਣਾ ਵਿਖੇ ਜਾ ਰਹੇ ਹਾਂ, ਸਤਿਗੁਰੂ ਦੀ ਅਪਾਰ ਕਿਰਪਾ ਦੇ ਨਾਲ ਅੱਜ ਦੇ ਸਮੇਂ ਆਪਣੇ ਸਮਾਜ ਨੂੰ ਇੱਕ ਮੰਚ ਤੇ ਜੋੜਨ , ਬੱਚਿਆਂ ਨੂੰ ਸਿੱਖਿਆ ਜੋੜਨ , ਸਮਾਜ ਦੇ ਅਫਸਰ ਸਹਿਬਾਨਾਂ ਨੂੰ ਸਮਾਜ ਦੀ ਸੇਵਾ ਨਾਲ ਜੋੜਨ ਅਤੇ ਮਜ਼ਦੂਰ ਵਰਗ ਤੋਂ ਵਪਾਰੀ ਵਰਗ ਨੂੰ ਆਪਣੇ ਹੱਕਾਂ ਲਈ ਇੱਕ ਮੰਚ ਤੇ ਜੋੜਨ ਦੀ ਕੋਸ਼ਿਸ਼ ਆਪ ਸਭ ਸਹਿਯੋਗ ਨਾਲ ਸਫ਼ਲ ਹੋ ਰਹੀ ਹੈ l
ਕੋਈ ਆਪਣੇ ਸਮਾਜ ਦਾ ਦੁਸ਼ਮਨ ਹੀ ਹੋਵੇਗਾ ਜਿਹੜਾ ਅੱਜ ਦੇ ਸਮੇਂ ਵਿੱਚ ਸਮਾਜ ਨੂੰ ਪਾੜ੍ਹਨ ਦੀ ਕੋਸ਼ਿਸ਼ ਕਰਦਾ ਹੋਵੇਗਾ ਨਹੀਂ ਤਾਂ ਸਾਰੇ ਹੀ ਅੱਜ ਦੇ ਦੌਰ ਵਿੱਚ ਸਾਰੇ ਸਮਝ ਚੁੱਕੇ ਹਨ ਕਿ ਇੱਕ ਹੋਣਾ ਕਿੰਨਾ ਜ਼ਰੂਰੀ ਹੈ l
ਸਤੀਸ਼ ਕੁਮਾਰ ਖੁੰਡੀਆ
ਪੰਜਾਬ ਪ੍ਰਧਾਨ
ਪੰਜਾਬ ਪ੍ਰਦੇਸ਼ ਧਾਨਕ ਸਮਾਜ l
#ਪੰਜਾਬ

Hardik shubhkamna. .....       #ਪੰਜਾਬ
27/06/2025

Hardik shubhkamna. .....
#ਪੰਜਾਬ

23/06/2025

ਸਤਿਗੁਰੂ ਕਬੀਰ ਮਹਾਰਾਜ ਜੀ ਦੇ 627 ਵੇਂ ਪਾਵਨ ਪ੍ਰਗਟ ਦਿਵਸ ਦੇ ਮੌਕੇ ਉਤੇ ਆਪ ਸਭ ਦਾ ਪਹੁੰਚਣ ਲਈ ਬਹੁਤ ਬਹੁਤ ਧੰਨਵਾਦ ਆਪ ਜੀ ਨੇ 11 ਜੂਨ 2025 ਨੂੰ ਗੁਰੂ ਨਾਨਕ ਭਵਨ ਲੁਧਿਆਣਾ ਵਿਖੇ ਪਹੁੰਚ ਗਏ ਬਹੁਤ ਪਿਆਰ, ਬਹੁਤ ਸਤਿਕਾਰ ਦਿੱਤਾ l ਇਸ ਲਈ ਅਸੀਂ ਆਪ ਜੀ ਦੇ ਸਾਰੀ ਉਮਰ ਰਿਣੀ ਰਹਾਂਗੇ , ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ l
ਸਤੀਸ਼ ਕੁਮਾਰ ਖੁੰਡੀਆ
ਪੰਜਾਬ ਪ੍ਰਧਾਨ
ਪੰਜਾਬ ਪ੍ਰਦੇਸ਼ ਧਾਨਕ ਸਮਾਜ l
#ਪੰਜਾਬ

ਮਾਨਸਾ ਤੋਂ ਮਾਨਯੋਗ ਐਡਵੋਕੇਟ ਸ਼ਿਵ ਜੀ ਰਾਮ ਡਾਬਲਾ ਜਰਨਲ ਸਕੱਤਰ ਪੰਜਾਬ ਪ੍ਰਦੇਸ਼ ਧਾਨਕ ਸਮਾਜ, ਜ਼ਿਲ੍ਹਾ ਪ੍ਰਧਾਨ ਮਾਨਯੋਗ ਰਮੇਸ਼ ਖੱਟਕ ਜੀ ਪੰਜਾਬ  ਪ੍...
23/06/2025

ਮਾਨਸਾ ਤੋਂ ਮਾਨਯੋਗ ਐਡਵੋਕੇਟ ਸ਼ਿਵ ਜੀ ਰਾਮ ਡਾਬਲਾ ਜਰਨਲ ਸਕੱਤਰ ਪੰਜਾਬ ਪ੍ਰਦੇਸ਼ ਧਾਨਕ ਸਮਾਜ, ਜ਼ਿਲ੍ਹਾ ਪ੍ਰਧਾਨ ਮਾਨਯੋਗ ਰਮੇਸ਼ ਖੱਟਕ ਜੀ ਪੰਜਾਬ ਪ੍ਰਦੇਸ਼ ਧਾਨਕ ਸਮਾਜ ਆਪਣੀ ਸਤਿਕਾਰ ਯੋਗ ਟੀਮ ਨਾਲ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਮੌਕੇ ਤੇ ਰਾਜ ਪੱਧਰੀ ਸਮਾਗਮ ਵਿੱਚ ਪਹੁੰਚੇ ਅਸੀਂ ਉਹਨਾਂ ਦੇ ਦਿਲੋਂ ਧੰਨਵਾਦ ਹਾਂ l
ਪ੍ਰਮਾਤਮਾ ਆਪ ਸਭ ਨੂੰ ਚੜਦੀ ਕਲਾ ਬਖਸ਼ਣ l
ਧੰਨਵਾਦ l
ਸਤੀਸ਼ ਕੁਮਾਰ ਖੁੰਡੀਆ
ਪ੍ਰਧਾਨ ਪੰਜਾਬ ਪ੍ਰਦੇਸ਼ ਧਾਨਕ ਸਮਾਜ l
#ਪੰਜਾਬ

17/06/2025

ਪਰਮ ਪਿਤਾ ਪ੍ਰਮਾਤਮਾ ਸਤਿਗੁਰੂ ਕਬੀਰ ਮਹਾਰਾਜ ਜੀ ਦੇ 627 ਵੇਂ ਪਾਵਨ ਪ੍ਰਗਟ ਦਿਵਸ ਦੇ ਮੌਕੇ ਤੇ ਮਾਨਯੋਗ ਸੂਬਾ ਪ੍ਰਧਾਨ ਅਮਨ ਅਰੋੜਾ ਜੀ ਸਮਾਜ ਨੂੰ ਸੰਬੋਧਿਤ ਕਰਦੇ ਹੋਏ l
ਅਸੀਂ ਦਿਲ ਦੀ ਗਹਿਰਾਈਆਂ ਤੋਂ ਸ਼ੁਕਰ ਗੁਜ਼ਾਰ ਹਾਂ ਮਾਨਯੋਗ ਪੰਜਾਬ ਸਰਕਾਰ ਦੇ ਜਿਨਾਂ ਨੇ ਇਸ ਮੌਕੇ ਉੱਤੇ ਪਹੁੰਚ ਕੇ ਸਮਾਜ ਦੀ ਖੁਸ਼ੀਆਂ ਦੇ ਵਿੱਚ ਚਾਰ ਚੰਨ ਲਗਾ ਦਿੱਤੇ l
ਧੰਨਵਾਦ l
ਸਤੀਸ਼ ਕੁਮਾਰ ਖੂੰਡੀਆ
ਪੰਜਾਬ ਪ੍ਰਧਾਨ
ਪੰਜਾਬ ਪ੍ਰਦੇਸ਼ ਧਾਨਕ ਸਮਾਜ l
#ਪੰਜਾਬ

ਜਲਾਲਾਬਾਦ ਵਿਖੇ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ, ਜਲਾਲਾਬਾਦ ਦੇ ਲੋਕਾਂ ਦੇ ਵਿੱਚ ਇਸ ਉਤਸਵ ...
15/06/2025

ਜਲਾਲਾਬਾਦ ਵਿਖੇ ਸਤਿਗੁਰੂ ਕਬੀਰ ਮਹਾਰਾਜ ਜੀ ਦਾ ਪਾਵਨ ਪ੍ਰਗਟ ਦਿਵਸ ਬੜੀ ਹੀ ਧੂਮ ਧਾਮ ਨਾਲ ਮਨਾਇਆ ਗਿਆ, ਜਲਾਲਾਬਾਦ ਦੇ ਲੋਕਾਂ ਦੇ ਵਿੱਚ ਇਸ ਉਤਸਵ ਨੂੰ ਲੈ ਕੇ ਬਹੁਤ ਚਾਹ ਵੇਖਣ ਵਿੱਚ ਮਿਲਿਆ, ਬਹੁਤ ਵੱਡੀ ਗਿਣਤੀ ਵਿੱਚ ਮਾਤਾਵਾਂ ਭੈਣਾਂ ਨੇ ਵੀ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ , ਲੰਗਰ ਦੀ ਵਿਵਸਥਾ ਅਤੇ ਅਨੁਸ਼ਾਸਨ ਇਸ ਪ੍ਰੋਗਰਾਮ ਦੇ ਵਿੱਚ ਵੇਖਣ ਯੋਗ ਸੀ ਸ਼ਬਦ ਕੀਰਤਨ ਮਾਨਯੋਗ ਸੋਨੂ ਮੋਰਵਾਲ ਅਤੇ ਸਾਥੀਆਂ ਨੇ ਕੀਤਾ ਸ਼ਬਦ ਕੀਰਤਨ ਦੇ ਨਾਲ ਇਸ ਪ੍ਰੋਗਰਾਮ ਦਾ ਮਾਹੌਲ ਹੋਰ ਵੀ ਆਨੰਦਮਈ ਹੋ ਗਿਆ l ਮੈਂ ਦਿਲੋਂ ਧੰਨਵਾਦੀ ਹਾਂ ਸਾਰੇ ਸਾਥੀਆਂ ਦਾ ਜਿਨਾਂ ਨੇ ਇਹਨਾਂ ਸੋਹਣਾ ਪ੍ਰੋਗਰਾਮ ਕਰਵਾ ਕੇ ਇੱਕ ਉਦਾਹਰਣ ਸਥਾਪਿਤ ਕੀਤੀ l ਸਾਰੇ ਸਾਥੀਆਂ ਨੂੰ ਇੱਕ ਕਾਮਯਾਬ ਪ੍ਰੋਗਰਾਮ ਕਰਵਾਉਣ ਲਈ ਬਹੁਤ ਬਹੁਤ ਮੁਬਾਰਕਾਂ l
#ਪੰਜਾਬ

15/06/2025

ਸਤਿਗੁਰੂ ਕਬੀਰ ਜੀ ਮਹਾਰਾਜ ਦੇ 627ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ ਨਗਰ ਚੌਂਕ ਵਿਖੇ ਗੁਰੂ ਨਾਨਕ ਭਵਨ 'ਚ ਪੰਜਾਬ ਪ੍ਰਦੇਸ਼ ਧਾਨਕ ਸਮਾਜ ਵਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ ਵਿੱਚ ਆਪ ਦੇ ਸੂਬਾ ਪ੍ਰਧਾਨ ਸ਼੍ਰੀ ਅਮਨ ਅਰੋੜਾ ਜੀ ਅਤੇ ਕੈਬਿਨੇਟ ਮੰਤਰੀ ਸ: ਹਰਦੀਪ ਸਿੰਘ ਮੁੰਡੀਆਂ ਜੀ ਅਤੇ ਮਾਨਯੋਗ ਅਸ਼ੋਕ ਪ੍ਰਾਸ਼ਰ ਪੱਪੀ ਜੀ.. ਐਮ ਐਲ ਏ ਹਲਕਾ ਸੈਂਟਰ ਨੇ ਪਹੁੰਚ ਕੇ ਸਮੂਹ ਭਾਈਚਾਰੇ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿਤੀਆਂ l
#ਪੰਜਾਬ

Address

Ludhiana

Telephone

+919815877439

Website

Alerts

Be the first to know and let us send you an email when Dhanak Samaj Punjab posts news and promotions. Your email address will not be used for any other purpose, and you can unsubscribe at any time.

Contact The Practice

Send a message to Dhanak Samaj Punjab:

Share