06/01/2025
ਗ੍ਰਹਿਸਥੀ ਜੀਵਨ ਵਿੱਚ ਗਰਭ-ਅਵਸਥਾ ਇੱਕ ਮਹੱਤਵਪੂਰਨ ਪੜਾਅ-ਵਿਸ਼ੇਸ ਸਿਹਤ ਸੰਭਾਲ ਦੀ ਜਰੂਰਤ
ਗਰਭਅਵਸਥਾ ਸਮੇਂ ਤਣਾਅ- ਪੋਸਟਪਾਰਟਮ ਤਣਾਅ (ਜਨਮ ਤੋਂ ਬਾਅਦ) ਗੰਭੀਰ ਸਮੱਸਿਆ -ਸਕਾਰਤਾਮਕ ਮਾਹੋਲ ਸਿਰਜਣ ਦੀ ਜਰੂਰਤ
ਗ੍ਰਹਿਸਥੀ ਜੀਵਨ ਵਿਅਕਤੀ ਦੀ ਜਿੰਦਗੀ ਦਾ ਅਹਿਮ ਧੁਰਾ ਹੈ ਅਤੇ ਸਮਾਜਿਕ ਵਿਕਾਸ ਅਤੇ ਸਮਾਜ ਵਿੱਚ ਵਾਧਾ ਗ੍ਰਹਿਸਥੀ ਜੀਵਨ ਰਾਂਹੀ ਹੀ ਕੀਤਾ ਜਾ ਸਕਦਾ ਹੈ।ਪੁਰਾਤਨ ਸਮਿਆਂ ਵਿੱਚ ਔਰਤ ਦਾ ਗਰਭ ਧਾਰਨ ਕਰਨਾ ਅਤੇ ਬੱਚੇ ਨੂੰ ਜਨਮ ਦੇਣਾ ਅਤੇ ਉਹਨਾਂ ਦਾ ਪਾਲਣ ਪੋਸ਼ਣ ਇੱਕ ਸਧਾਰਣ ਅਵਸਥਾ ਸੀ।ਪ੍ਰੀਵਾਰ ਦੀ ਕੋਈ ਸੀਮਾਂ ਨਹੀ ਸੀ ਸਾਰਾ ਕੰਮ ਹੱਥੀ ਹੋਣ ਕਾਰਨ ਵੱਡੇ ਪ੍ਰੀਵਾਰਾਂ ਦੀ ਜਰੂਰਤ ਸਮਝੀ ਜਾਦੀ ਸੀ।ਸਾਝੇ ਪ੍ਰੀਵਾਰਾਂ ਵਿੱਚ ਗਰਭ ਧਾਰਣ ਤੋਂ ਲੇਕੇ ਬੱਚੇ ਦੇ ਜਨਮ ਅਤੇ ਪਾਲਣ ਪੋਸ਼ਣ ਤੱਕ ਘਰ ਦੀਆਂ ਸਾਰੀਆਂ ਔਰਤਾਂ ਦੀ ਜਿੰਮੇਵਾਰੀ ਸੀ।ਇਸ ਲਈ ਗਰਭ ਅਵਸਥਾ ਤੋਂ ਪਹਿਲਾਂ ਅਤੇ ਬਾਅਦ ਵਿੱਚ ਕੋਈ ਤਣਾਅ ਨਹੀ ਸੀ।ਗਰਭ ਤੋਂ ਬਾਅਦ ਜਿਆਦਾਤਰ ਬੱਚਿਆਂ ਦਾ ਜਨਮ ਵੀ ਘਰਾਂ ਵਿੱਚ ਪਿੰਡ ਦੀ ਕੋਈ ਸਿਆਣੀ ਅੋਰਤ ਜਾਂ ਦਾਈ ਹੀ ਕਰਵਾਉਦੀ ਸੀ।ਸਰਕਾਰੀ ਹਸਪਤਾਲ ਜਾਂ ਪ੍ਰਾਈਵੇਟ ਡਾਕਟਰ ਜੋ ਬਹੁਤ ਘੱਟ ਸਨ ਉਨਾਂ ਤੱਕ ਬਹੁਤ ਘੱਟ ਜਣੇਪਾ ਹੁੰਦਾਂ ਸੀ।ਪਰ ਸਮੇਂ ਦੇ ਬਦਲਣ ਅਤੇ ਸੰਚਾਰ ਦੇ ਸਾਧਨ ਵੱਧਣ ਕਾਰਨ ਸਾਡਾ ਰਹਿਣ ਸਹਿਣ ਬਦਲਣ ਲੱਗਾ।ਦੇਵੀ-ਦੇਵਿਤਆਂ,ਗੁਰੁ ਸਹਿਬਾਨ ਨੇ ਵੀ ਗ੍ਰਹਿਸਥੀ ਜੀਵਨ ਨੂੰ ਜਿੰਦਗੀ ਦਾ ਮੁੱਖ ਪੜਾਅ ਮੰਨਿਆ ਹੈ।ਧਾਰਮਿਕ ਕਹਾਣੀਆਂ ਸੁਣਨਾ ਬਾਣੀ ਨਾਲ ਜਾਂ ਵੱਖ ਵੱਖ ਧਰਮਾਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਕਰਨ ਵਾਲੀਆ ਗੱਲਾਂ ਹੀ ਹੁੰਦੀਆਂ ਸਨ।ਔਰਤ ਦੇ ਕਮਰੇ ਵਿੱਚ ਧਾਰਮਿਕ ਗੁਰੂਆਂ,ਦੇਵੀ ਦੇਵਤਿਆਂ,ਸਿੱਖ ਯੋਧਿਆਂ ਦੀਆਂ ਤਸਵੀਰਾਂ ਲੱਗੀਆਂ ਹੁੰਦੀਆ ਜਿਸ ਨਾਲ ਔਰਤ ਸਾਰਾ ਦਿਨ ਉਹਨਾਂ ਮਹਾਨ ਸ਼ਖਸ਼ੀਅਤਾਂ ਬਾਰੇ ਆਪਣੇ ਮਨ ਵਿੱਚ ਸੋਚਦੀ ਜਿਸ ਨਾਲ ਉਸ ਦੀ ਸੋਚ ਸਕਾਰਤਾਮਕ ਅਤੇ ਖੁਸ਼ੀ ਵਾਲੀ ਰਹਿੰਦੀ ਸੀ।
ਗਰਭਾਵਸਥਾ ਜਾਂ ਗਰਭਧਾਰਨ ਕਰਨਾ ਸਮਾਜਿਕ ਤੋਰ ਤੇ ਇੱਕ ਅਜਿਹਾ ਪਵਿੱਤਰ ਅਤੇ ਖੁਸ਼ੀ ਦਾ ਸਮਾਂ ਹੈ।ਬੱਚੇ ਦੇ ਗਰਭ ਧਾਰਨ ਤੋਂ ਲੇਕੇ ਬੱਚੇ ਦੇ ਜਨਮ ਤੱਕ ਵੱਖ ਵੱਖ ਕੀਤੀਆਂ ਜਾਦੀਆਂ ਰਸਮਾਂ ਵੀ ਇਸ ਗੱਲ ਦਾ ਪ੍ਰਤੀਕ ਸਨ ਕਿ ਸਮਾਜ ਨੂੰ ਬੱਚੇ ਦੀ ਕਿੰਨੀ ਜਰੂਰਤ ਹੈ ਅਤੇ ਬੱਚੇ ਦੀ ਕਿੰਨੀ ਅਹਿਮੀਅਤ ਹੈ।ਇਸ ਸਮੇਂ ਕੇਵਲ ਜਨਮ ਦੇਣ ਵਾਲੀ ਲੜਕੀ ਹੀ ਖੁਸ਼ ਨਹੀ ਹੁੰਦੀ ਉਸ ਦੇ ਮਾਪੇ ਅਤੇ ਉਹਨਾਂ ਦਾ ਪੂਰਾ ਖਾਨਦਾਨ ਕਬੀਲਾ ਖੁਸ਼ ਹੁੰਦਾਂ।ਪਰ ਅਸੀ ਦੇਖਦੇ ਹਾਂ ਕਿ ਕਈ ਵਾਰ ਸਮਾਜਿਕ ਹਲਾਤ ਅਜਿਹੇ ਬਣਦੇ ਹਨ ਕਿ ਸਮਾਜਿਕ ਦਬਾਅ ਕਾਰਣ ਅਤੇ ਉਸ ਸਮੇਂ ਦੀਆਂ ਪ੍ਰਸਥਿਤੀਆਂ ਕਾਰਣ ਔਰਤ ਲਈ ਤਣਾਅਪੂਰਨ ਸਥਿਤੀ ਬਣ ਜਾਦੀ ਹੈ।ਬੱਚੇ ਦੀ ਯੋਜਨਾ ਬਣਾਉਣ ਲਈ ਜੋੜੇ ਤੇ ਸਮਾਜਿਕ ਅਤੇ ਪ੍ਰੀਵਾਰਕ ਦਬਾਅ ਬਣਾਇਆ ਜਾਦਾਂ ਜਿਵੇਂ ਕੁੜੀ ਜਾਂ ਮੁੰਡੇ ਦੀ ਪਸੰਦ ਨੂੰ ਲੇਕੇ ਚਿੰਤਾਂ,ਬੱਚੇ ਦੇ ਭਵਿੱਖ ਦੇ ਖਰਚੇ,ਉਸ ਦੀ ਪੜਾਈ ਮੈਡੀਕਲ ਖਰਚਿਆਂ ਬਾਰੇ ਚਿੰਤਾਂ।ਸਮਾਜਿਕ ਦਬਾਅ ਵੱਜੋਂ ਕਈ ਵਾਰ ਜੋੜੇ ਦੀ ਵੱਧ ਰਹੀ ਉਮਰ ਕਾਰਣ ਬੱਚੇ ਦਾ ਦਬਾਅ ਬਣਿਆ ਰਹਿੰਦਾਂ ਇਸ ਤੋਂ ਇਲਾਵਾ ਸਮਾਜ ਵਿੱਚ ਵੱਧਦੀ ਉਮਰ ਦਾ ਪ੍ਰਭਾਵ ਵੀ ਮਾਨਸਿਕ ਤਣਾਅ ਪੈਦਾ ਕਰਦਾ ਹੈ।
ਕੁਝ ਔਰਤਾਂ ਆਪਣੇ ਲੱਛਣਾਂ ਬਾਰੇ ਕਿਸੇ ਨੂੰ ਨਹੀਂ ਦੱਸਦੀਆਂ।ਨਵੀਆਂ ਮਾਵਾਂ ਸ਼ਰਮਿੰਦਾ, ਸ਼ਰਮਿੰਦਾ, ਜਾਂ ਦੋਸ਼ੀ ਮਹਿਸੂਸ ਕਰ ਸਕਦੀਆਂ ਹਨ। ਜਦੋਂ ਉਨ੍ਹਾਂ ਨੂੰ ਖੁਸ਼ ਹੋਣਾ ਚਾਹੀਦਾ ਹੈ ਉਸ ਸਮੇਂ ਉਹ ਉਦਾਸ ਮਹਿਸੂਸ ਕਰਦੀਆਂ ਹਨ।ਉਹ ਇਹ ਵੀ ਚਿੰਤਾ ਕਰ ਸਕਦੀਆਂ ਹਨ ਕਿ ਉਨ੍ਹਾਂ ਨੂੰ ਬੁਰੀਆਂ ਮਾਵਾਂ ਵਜੋਂ ਦੇਖਿਆ ਜਾਵੇਗਾ। ਕੋਈ ਵੀ ਔਰਤ ਗਰਭ ਅਵਸਥਾ ਦੌਰਾਨ ਜਾਂ ਬੱਚਾ ਪੈਦਾ ਕਰਨ ਤੋਂ ਬਾਅਦ ਉਦਾਸ ਹੋ ਸਕਦੀ ਹੈ।ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਇੱਕ ਬੁਰੀ ਮਾਂ ਹੋ।ਅੱਜਕਲ ਲੋਕ ਵੱਡੇ ਸ਼ਹਿਰਾਂ ਵਿੱਚ ਆਕੇ ਰਹਿਣ ਲੱਗੇ ਜਿਥੇ ਆਸਪਾਸ ਰਹਿਣ ਵਾਲਿਆਂ ਨਾਲ ਤੁਹਾਡੀ ਕੋਈ ਪਹਿਚਾਣ ਨਹੀ ਹੁੰਦੀ ਜਿਸ ਕਾਰਣ ਔਰਤ ਨੂੰ ਹਮੇਸ਼ਾ ਇਹ ਫਿਕਰ ਰਹਿੰਦਾਂ ਕਿ ਜੇ ਕਦੇ ਰਾਤ ਨੂੰ ਲੋੜ ਹੋਈ ਤਾਂ ਕਿਸ ਤੋਂ ਮਦਦ ਮੰਗਾਗੇ।ਗਰਭ-ਅਵਸਥਾ ਅਤੇ ਜਣੇਪੇ ਤੋਂ ਬਾਅਦ ਤਣਾਅ ਜਾਂ ਚਿੰਤਾਂ ਦੇ ਲੱਛਣ ਜੋ ਤੁਹਾਡੀ ਗੁਣਵੱਤਾ ਨੂੰ ਪ੍ਰਭਾਵਿਤ ਕਰਦੇ ਹਨ।ਅਤੇ
1. ਅਕਸਰ ਉਦਾਸ ਰਹਿਣਾ ਜਾਂ ਉਦਾਸ ਮਹਿਸੂਸ ਕਰਨਾ ਅਤੇ ਵਾਰ-ਵਾਰ ਰੋਣਾ ਜਾਂ ਹੰਝੂ ਆਉਣਾ।
2. ਬੇਚੈਨੀ, ਚਿੜਚਿੜਾਪਣ, ਜਾਂ ਚਿੰਤਤ ਮਹਿਸੂਸ ਕਰਨਾ।ਜ਼ਿੰਦਗੀ ਵਿੱਚ ਖੁਸ਼ੀ ਦੀ ਕਮੀ।
3. ਭੁੱਖ ਨਾ ਲੱਗਣਾ।ਸੌਣ ਵਿੱਚ ਮੁਸ਼ਕਲ, ਸੌਣਾ, ਜਾਂ ਆਮ ਨਾਲੋਂ ਵੱਧ ਸੌਣਾ।
4. ਬੇਕਾਰ, ਨਿਰਾਸ਼ਾਜਨਕ, ਜਾਂ ਦੋਸ਼ੀ ਮਹਿਸੂਸ ਕਰਨਾ।
5. ਮਹਿਸੂਸ ਕਰਨਾ ਕਿ ਜ਼ਿੰਦਗੀ ਜੀਉਣ ਦੇ ਯੋਗ ਨਹੀਂ ਹੈ।
6. ਆਪਣੇ ਬੱਚੇ ਵਿੱਚ ਘੱਟ ਦਿਲਚਸਪੀ ਦਿਖਾਉਣਾ।ਆਪਣੇ ਬੱਚੇ ਨਾਲ ਜੁੜਿਆ ਮਹਿਸੂਸ ਨਾ ਕਰਨਾ।
ਇਸ ਲਈ ਗਰਭ ਅਵਸਥਾ ਸਮੇਂ ਸ਼ਾਤ ਅਤੇ ਸਹਾਇਕ ਵਾਤਾਵਰਣ ਦੀ ਜ਼ਰੂਰਤ 'ਹੈ।ਗਰਭ ਅਵਸਥਾ ਵਿੱਚ ਔਰਤ ਦੇ ਜੀਵਨ ਸਾਥੀ,ਪਰਿਵਾਰਕ ਮੈਂਬਰ, ਅਤੇ ਇੱਥੋਂ ਤੱਕ ਕਿ ਭਾਈਚਾਰੇ ਨੂੰ ਵੀ ਗਰਭ ਅਵਸਥਾ ਦੇ ਨਾਲ ਆਉਣ ਵਾਲੀ ਚਿੰਤਾ ਅਤੇ ਤਣਾਅ ਨੂੰ ਘਟਾਉਣ ਵਿੱਚ ਮਦਦ ਕਰਨੀ ਚਾਹੀਦੀ ਹੈ।ਉਨ੍ਹਾਂ ਦਾ ਮਾਰਗਦਰਸ਼ਨ ਇੱਕ ਸੰਪੂਰਨ ਪਹੁੰਚ ਨੂੰ ਉਤਸ਼ਾਹਿਤ ਕਰਦਾ ਹੈ, ਸੰਤੁਲਿਤ ਪੋਸ਼ਣ, ਖੁੱਲ੍ਹੇ ਸੰਚਾਰ ਅਤੇ ਭਾਵਨਾਤਮਕ ਸਹਾਇਤਾ ਦੁਆਰਾ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਦੋਵਾਂ ਨੂੰ ਮਦਦ ਮਿਲੇਗੀ।
ਪੋਸਟਪਾਰਟਮ ਡਿਪਰੈਸ਼ਨ ( ਬੱਚੇ ਦੇ ਜਨਮ ਤੋਂ ਬਾਅਦ ਦਾ ਤਣਾਅ)
ਗਰਭ ਅਵਸਥਾ ਤੋਂ ਬਾਅਦ ਭਾਵ ਬੱਚੇ ਦੇ ਜਨਮ ਤੋਂ ਬਾਅਦ ਮਾਨਸਿਕ ਸਿਹਤ ਠੀਕ ਨਾ ਰਹਿਣਾ ਜਿਸ ਨੂੰ ਪੋਸਟਪਾਰਟਮ ਡਿਪਰੈਸ਼ਨ ਜਾਂ ਬਾਦ ਦੀ ਚਿੰਤਾਂ ਕਿਹਾ ਗਿਆ।ਮਨੋਵਿਿਗਆਨਕ ਪ੍ਰਭਾਵ ਜਿਸ ਵਿੱਚ ਮਾਂ ਦੇ ਮੂਡ ਸਵਿੰਗ,ਹੋਸਲੇ ਦੀ ਕਮੀ,ਸਰੀਰ ਦੀ ਸੁਸਤੀ ਅਤੇ ਹਾਰਮੋਨਲ ਦਬਾਅ ਕਾਰਣ ਗਰਭ ਅਵਸਥਾ ਤੋਂ ਬਾਅਦ ਦੇ ਮਾਨਸਿਕ ਤਣਾਅ ਦੀਆਂ ਨਿਸ਼ਾਨੀਆਂ ਹਨ।ਕਈ ਵਾਰ ਪਤੀ ਵੱਲੋਂ ਪਤਨੀ ਨੂੰ ਪੂਰਨ ਸਹਿਯੋਗ ਜਾਂ ਪਿਆਰ ਦੀ ਘਾਟ ਅਤੇ ਮਦਦਗਾਰ ਸਾਥੀ ਦੇ ਤੋਰ ਤੇ ਨਾਪੱਖੀ ਰਵਈਆ ਮਾਂ ਨੂੰ ਪ੍ਰੀਵਾਰ ਵੱਲੋਂ ਪੂਰਨ ਮਦਦ ਨਾਂ ਮਿੱਲਣਾ ਵੀ ਗਰਭ ਅਵਸਥਾ ਤੋਂ ਪਹਿਲਾਂ ਅਤੇ ਬਾਅਦ ਦੇ ਲੱਛਣ ਹਨ।ਇਸ ਲਈ ਪ੍ਰੀਵਾਰ ਅਤੇ ਸਮਾਜ ਨੂੰ ਮਹਿਲਾਵਾਂ ਲਈ ਸਕਾਰਤਾਮਕ ਰਵਈਆ ਅਪਨਾਉਣਾ ਚਾਹੀਦਾ।
ਮਾਤਾ ਅਤੇ ਬੱਚੇ ਦੀ ਰੱਖਿਆ ਲਈ ਸਰਕਾਰੀ ਨੀਤੀਆਂ ਦੀ ਜਾਣਕਾਰੀ ਡਾਕਟਰੀ ਸਹਿਯੋਗ ਅਤੇ ਪੇਸ਼ਾਵਰ ਵਿਅਕਤੀ ਵੱਲੋਂ ਸਲਾਹ ਮਸ਼ਵਰਾ ਦਿੱਤਾ ਜਾਣਾ ਚਾਹੀਦਾ ਹੈ।"ਪੋਸਟਪਾਰਟਮ" ਦਾ ਅਰਥ ਹੈ ਬੱਚਾ ਪੈਦਾ ਕਰਨ ਤੋਂ ਬਾਅਦ ਦਾ ਸਮਾਂ ਇੱਕ ਮਾਨਸਿਕ ਸਿਹਤ ਬਿਮਾਰੀ ਹੈ ਜੋ ਜਨਮ ਦੇਣ ਤੋਂ ਬਾਅਦ ਔਰਤਾਂ ਨੂੰ ਪ੍ਰਭਾਵਿਤ ਕਰਦੀ ਹੈ। ਕੁਝ ਔਰਤਾਂ ਲਈ, ਜਨਮ ਦੇਣ ਤੋਂ ਬਾਅਦ ਇੱਕ ਜਾਂ ਦੋ ਹਫ਼ਤਿਆਂ ਲਈ "ਬੇਬੀ ਬਲੂਜ਼" ਮਹਿਸੂਸ ਕਰਨਾ ਆਮ ਗੱਲ ਹੈ। ਜਣੇਪੇ ਤੋਂ ਬਾਅਦ ਦੇ ਡਿਪਰੈਸ਼ਨ ਦੇ ਨਾਲ,ਉਦਾਸੀ, ਇਕੱਲਤਾ, ਬੇਕਾਰ, ਬੇਚੈਨੀ ਅਤੇ ਚਿੰਤਾ ਦੀਆਂ ਭਾਵਨਾਵਾਂ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਰਹਿ ਸਕਦੀਆਂ ਹਨ।ਬੱਚੇ ਦੇ ਜਨਮ ਤੋਂ ਬਾਅਦ / ਪੋਸਟਪਾਰਟਮ ਤਣਾਅ ਲਈ ਮਹਿਲਾਾਵਾਂ ਦੀ ਸੰਵੇਦਨਸ਼ੀਲਤਾ ਨੂੰ ਸਮਝਣ ਦੀ ਜਰੂਰਤ।ਜਿਸ ਲਈ ਨਿਮਨ ਕੁਝ ਜਰੂਰੀ
• ਮਹਿਲਾਵਾਂ ਲਈ ਮੁੱਫਤ ਮਸ਼ਵਰਾ ਕੇਦਰ ਜਿਸ ਵਿੱਚ ਪੇਸ਼ਾਵਰ ਵਿਅਕਤੀ ਵੱਲੋਂ ਕਾੳਸਲੰਿਗ।
• ਮਹਿਲਾਵਾਂ ਦੇ ਆਸਪਾਸ ਸਹਿਯੋਗੀ ਸਭਿਆਚਾਰਕ ਤਸਵੀਰਾਂ ਦੀ ਘਾਟ।
• ਮੀਡੀਆ ਅਤੇ ਫਿਲਮਾਂ ਵਿੱਚ ਮਾਵਾਂ ਨੂਂ ਦਰਸਾਉਣ ਦਾ ਸਹੀ ਢੰਗ।
• ਮਾਪਿਆਂ ਵੱਲੋਂ ਪੂਰਨ ਸਹਿਯੋਗ ਨਾ ਮਿਲਣਾ।ਮਾਨਸਿਕ ਸਿਹਤ ਲਈ ਮਾਪਿਆਂ ਦਾ ਹੌਸਲਾ।
• ਮਾਪਿਆਂ ਵੱਲੋਂ ਬੇਟੇ-ਬੇਟੀਆਂ ਨੂੰ ਜਨਮ ਦੇ ਬਾਰੇ ਸਹੀ ਦ੍ਰਿਸ਼ਟੀਕੋਣ।
ਪੋਸਟਪਾਰਟਮ ਡਿਪਰੈਸ਼ਨ ਇੱਕ ਗੰਭੀਰ ਮਾਨਸਿਕ ਸਿਹਤ ਸਥਿਤੀ ਹੈ ਜਿਸ ਵਿੱਚ ਦਿਮਾਗ ਸ਼ਾਮਲ ਹੁੰਦਾ ਹੈ ਅਤੇ ਤੁਹਾਡੇ ਵਿਵਹਾਰ ਅਤੇ ਸਰੀਰਕ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਤੁਹਾਨੂੰ ਡਿਪਰੈਸ਼ਨ ਹੈ, ਤਾਂ ਉਦਾਸ ਅਤੇ ਨਿਰਾਸ਼ਾਜਨਕ ਭਾਵਨਾਵਾਂ ਦੂਰ ਨਹੀਂ ਹੁੰਦੀਆਂ ਅਤੇਤੁਹਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਵਿਘਨ ਪਾ ਸਕਦੀਆਂ ਹਨ। ਹੋ ਸਕਦਾ ਹੈ ਕਿ ਤੁਸੀਂ ਆਪਣੇ ਬੱਚੇ ਨਾਲ ਜੁੜਿਆ ਮਹਿਸੂਸ ਨਾ ਕਰੋ, ਜਿਵੇਂ ਕਿ ਤੁਸੀਂ ਬੱਚੇ ਦੀ ਮਾਂ ਨਹੀਂ ਹੋ, ਜਾਂ ਹੋ ਸਕਦਾ ਹੈ ਕਿ ਤੁਸੀਂ ਬੱਚੇ ਨੂੰ ਪਿਆਰ ਜਾਂ ਦੇਖਭਾਲ ਨਾ ਕਰੋ। ਇਹ ਭਾਵਨਾਵਾਂ ਹਲਕੇ ਤੋਂ ਗੰਭੀਰ ਹੋ ਸਕਦੀਆਂ ਹਨ।ਗਰਭ ਅਵਸਥਾ ਦੌਰਾਨ ਅਤੇ ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਹਾਰਮੋਨ ਬਦਲਦੇ ਹਨ। ਹਾਰਮੋਨ ਤਬਦੀਲੀਆਂ ਦਿਮਾਗ ਵਿੱਚ ਰਸਾਇਣਕ ਤਬਦੀਲੀਆਂ ਪੈਦਾ ਕਰ ਸਕਦੀਆਂ ਹਨ। ਇਹ ਡਿਪਰੈਸ਼ਨ ਪੈਦਾ ਕਰਨ ਵਿੱਚ ਭੂਮਿਕਾ ਨਿਭਾਉਂਦੀਆਂ ਹਨ।ਜੇਕਰ ਤੁਹਾਨੂੰ ਹੇਠ ਲਿਿਖਆਂ ਵਿੱਚੋਂ ਕੋਈ ਵੀ ਹੋਇਆ ਹੈ ਤਾਂ ਪੋਸਟਪਾਰਟਮ ਡਿਪਰੈਸ਼ਨ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।
ਬੱਚਾ ਹੋਣ ਤੋਂ ਬਾਅਦ, ਬਹੁਤ ਸਾਰੀਆਂ ਔਰਤਾਂ ਦੇ ਮੂਡ ਵਿੱਚ ਬਦਲਾਅ ਆਉਂਦੇ ਹਨ। ਇੱਕ ਮਿੰਟ ਉਹ ਖੁਸ਼ ਮਹਿਸੂਸ ਕਰਦੀਆਂ ਹਨ, ਅਤੇ ਅਗਲੇ ਮਿੰਟ ਉਹ ਰੋਣ ਲੱਗਦੀਆਂ ਹਨ। ਉਹ ਥੋੜ੍ਹੀ ਉਦਾਸ ਮਹਿਸੂਸ ਕਰ ਸਕਦੀਆਂ ਹਨ, ਧਿਆਨ ਕੇਂਦਰਿਤ ਕਰਨ ਵਿੱਚ ਮੁਸ਼ਕਲ ਆ ਸਕਦੀ ਹੈ, ਆਪਣੀ ਭੁੱਖ ਗੁਆ ਸਕਦੀਆਂ ਹਨ, ਜਾਂ ਪਤਾ ਲੱਗ ਸਕਦਾ ਹੈ ਕਿ ਉਹ ਚੰਗੀ ਤਰ੍ਹਾਂ ਸੌਂ ਨਹੀਂ ਸਕਦੀਆਂ, ਭਾਵੇਂ ਬੱਚਾ ਸੌਂ ਰਿਹਾ ਹੋਵੇ।ਇਹ ਲੱਛਣ ਆਮ ਤੌਰ 'ਤੇ ਡਿਲੀਵਰੀ ਤੋਂ ਲਗਭਗ 3 ਤੋਂ 4 ਦਿਨਾਂ ਬਾਅਦ ਸ਼ੁਰੂ ਹੁੰਦੇ ਹਨ ਅਤੇ ਕਈ ਦਿਨਾਂ ਤੱਕ ਰਹਿ ਸਕਦੇ ਹਨ।ਜੇਕਰ ਤੁਸੀਂ ਨਵੀਂ ਮਾਂ ਹੋ ਅਤੇ ਇਹਨਾਂ ਵਿੱਚੋਂ ਕੋਈ ਵੀ ਲੱਛਣ ਹਨ, ਤਾਂ ਤੁਹਾਨੂੰ ਬੇਬੀ ਬਲੂਜ਼ ਹੋ ਸਕਦਾ ਹੈ।ਬੇਬੀ ਬਲੂਜ਼ ਨੂੰ ਸ਼ੁਰੂਆਤੀ ਮਾਂ ਬਣਨ ਦਾ ਇੱਕ ਆਮ ਹਿੱਸਾ ਮੰਨਿਆ ਜਾਂਦਾ ਹੈ ਅਤੇ ਆਮ ਤੌਰ 'ਤੇ ਡਿਲੀਵਰੀ ਤੋਂ ਬਾਅਦ 10 ਦਿਨਾਂ ਦੇ ਅੰਦਰ-ਅੰਦਰ ਦੂਰ ਹੋ ਜਾਂਦੇ ਹਨ।
ਇੰਝ ਅਸੀਂ ਕਹਿ ਸਕਦੇ ਹਾਂ ਕਿ ਸਮਾਜ,ਪ੍ਰੀਵਾਰ ਅਤੇ ਮਾਪਿਆਂ ਦੀ ਸਹਿਯੋਗੀ ਭੂਮਿਕਾ ਮਹਿਲਾਵਾਂ ਦੇ ਜੀਵਨ ਵਿੱਚ ਗਰਭ ਧਾਰਣ ਤੋਂ ਪਹਿਲਾਂ ਅਤੇ ਬਾਅਦ ਅਤਿ ਮਹੱਤਵਪੂਰਨ ਹੈ।ਮਹਿਲਾਵਾਂ ਦੇ ਸਿਹਤਮੰਦ ਜੀਵਨ ਲਈ ਸਹੀ ਸਮਝ ਅਤੇ ਹੋਸਲੇਂ ਦੀ ਲੋੜ ਹੈ।
ਸਮਾਜ, ਪਰਿਵਾਰ ਅਤੇ ਮਾਪਿਆਂ ਦੀ ਸਹਿਯੋਗੀ ਭੂਮਿਕਾ ਮਹਿਲਾਵਾਂ ਦੇ ਜੀਵਨ 'ਚ ਗਰਭ ਧਾਰਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਮੱਹਤਵਪੂਰਨ ਹੈ।ਮਹਿਲਾਵਾਂ ਦੇ ਸਿਹਤਮੰਦ ਜੀਵਨ ਲਈ ਸਹੀ ਸਮਝ ਅਤੇ ਹੌਸਲੇ ਦੀ ਲੋੜ ਹੈ।
ਡਾ.ਸੰਦੀਪ ਘੰਡ ਲਾਈਫ ਕੋਚ
ਸੇਵਾ ਮੁਕਤ ਅਧਿਕਾਰੀ-ਮਾਨਸਾ
ਮੋਬਾਈਲ 9815139576