27/09/2025
ALTERNATE REALITY: ਓਪਰੀ ਦੁਨੀਆਂ ਦੇ ਦ੍ਰਿਸ਼ ਉੱਭਰਨਾ ਤੇ ਲੋਕਾਂ ਦਾ ਇਸ ਚ ਫਸਣਾ! Liminal Spaces Or Backrooms?
ਸੰਸਾਰ ਦੇ ਵੱਖ-ਵੱਖ ਖੇਤਰਾਂ ਵਿੱਚ ਲੋਕਾਂ ਦੇ Alternate Reality ਜਾਂ ਕਿਸੇ Parallel Dimension ਵਿੱਚ ਫਸਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ! ਜਪਾਨ, ਪੋਲੈਂਡ, ਸਪੇਨ ਅਤੇ ਕਜ਼ਾਕਿਸਤਾਨ ਵਿੱਚ ਇਹੋ ਜਿਹੀਆਂ ਓਪਰੇ ਆਯਾਮ ਖੁੱਲਣ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ। ਬਹੁਤ ਸਾਰੇ ਲੋਕ ਏਸ ਅਜੀਬੋਗਰੀਬ ਆਯਾਮ ਵਿੱਚ ਫਸਣ ਤੋਂ ਬਾਅਦ ਵੀਡੀਓ ਰਿਕਾਰਡਿੰਗਾਂ ਕਰਕੇ ਟਿਕਟਾੱਕ ਜਾਂ ਯੂਟਿਊਬ ਚੈਨਲਾਂ ਉੱਪਰ ਪਾ ਰਹੇ ਹਨ। ਸਭ ਤੋਂ ਮਹੱਤਵਪੂਰਨ ਗੱਲ ਜੋ ਉੱਭਰ ਕੇ ਸਾਹਮਣੇ ਆਈ ਹੈ ਉਹ ਇਹ ਹੈ ਕਿ ਇਹ ਦੋ Realities ਦੇ ਵਿਚਕਾਰ ਦਾ ਕੋਈ ਪੁਆਇੰਟ ਹੁੰਦਾ ਹੈ ਜਿਸ ਵਿੱਚ ਵਿਅਕਤੀ ਫਸ ਜਾਂਦਾ ਹੈ। ਉਸਨੂੰ ਪਹਿਲੀ ਨਜ਼ਰੇ ਹੀ ਆਪਣਾ ਆਲਾ ਦੁਆਲਾ ਅਤੇ ਦਿਖਾਈ ਦੇਣ ਵਾਲਾ ਦ੍ਰਿਸ਼ ਬਿਲਕੁਲ ਬੇਤੁਕਾ ਜਿਹਾ ਲੱਗਦਾ ਹੈ! ਜਿਵੇਂ ਬਗੈਰ ਸੀਟਾਂ ਦਾ ਜਹਾਜ਼, ਬਿਨਾਂ ਬੈੱਡਾਂ ਦਾ ਖਾਲੀ ਹਸਪਤਾਲ, ਖਾਲੀ ਮਾੱਲ ਜਾਂ ਖਾਲੀ ਸੂਪਰ-ਮਾਰਕੀਟ ਆਦਿ! ਖਾਲੀ ਪਈਆਂ ਲੰਮੀਆਂ ਪਾਰਕਿੰਗਾਂ ਜਾਂ ਪਾਣੀ ਨਾਲ ਭਰੀ ਹੋਟਲ ਦੀ ਗੈਲਰੀ। ਇਹ ਆਮ ਤੌਰ ਤੇ ਇੱਕ ਭੁੱਲ-ਭੁਲੱਈਆਂ ਜਿਹੀ ਹੁੰਦੀ ਹੈ ਜਿਸ ਅੰਦਰ ਪੀਲੀ ਜਿਹੀ ਮੱਧਮ ਰੌਸ਼ਨੀ ਫੈਲੀ ਹੁੰਦੀ ਹੈ। ਇਹ ਓਪਰੇ ਆਯਾਮ ਥੋੜਚਿਰੇ ਵੀ ਹੋ ਸਕਦੇ ਹਨ ਅਤੇ ਵਿਅਕਤੀ ਇਨ੍ਹਾਂ ਅੰਦਰ ਪੱਕੇ ਤੌਰ ਤੇ ਵੀ ਫਸ ਸਕਦਾ ਹੈ! ਮਾਹਿਰ ਪੈਰਾਨੱਰਮਲ ਖੋਜੀਆਂ ਦਾ ਕਹਿਣਾ ਹੈ ਕਿ ਸੰਸਾਰ ਦੇ ਗੁਆਚੇ ਹੋਏ ਉਹ ਲੋਕ ਜਿਨ੍ਹਾਂ ਦੀ ਕੋਈ ਵੀ ਸੂਹ ਨਹੀਂ ਮਿਲੀ, ਜ਼ਿਆਦਾਤਰ ਇਨ੍ਹਾਂ ਓਪਰੇ ਆਯਾਮਾਂ ਅੰਦਰ ਫਸ ਕੇ ਪੱਕੇ ਤੌਰ ਤੇ ਗੁੰਮ ਹੋ ਗਏ! ਪਰ ਕਜ਼ਾਕਿਸਤਾਨ ਦੀ ਘਟਨਾ ਵਿੱਚ ਖਾਨਾਂ ਅੰਦਰ ਵੱਡਾ ਧਮਾਕਾ ਹੋਇਆ ਤੇ ਹੇਠਲੀਆਂ ਸੁਰੰਗਾਂ ਅੰਦਰ ਹੋਰ ਹੀ ਅਜਬ ਦੁਨੀਆਂ ਦੇ ਦ੍ਰਿਸ਼ ਉੱਭਰਨ ਲੱਗੇ! ਹਾਲਾਂਕਿ ਖਾਨਾਂ ਆਰੰਭ ਹੋਈਆਂ ਨੂੰ ਮਹਿਜ਼ ਛੇ ਸਾਲ ਹੋਏ ਸਨ, ਪਰ ਹੇਠਾਂ ਸੁਰੰਗਾਂ ਅੰਦਰ ਕਿਸੇ ਲੱਖਾਂ ਸਾਲ ਪੁਰਾਣੇ ਵੱਡੇ ਪਾਵਰ ਪਲਾਂਟ ਵਰਗੀਆਂ ਮਸ਼ੀਨਾਂ, ਤਾਰਾਂ, ਚਿਪਚਿਪੇ ਗਾੜੇ ਤੇਲ ਅਤੇ ਅਜੀਬੋਗਰੀਬ ਯੰਤਰਾਂ ਵਾਲੇ ਦ੍ਰਿਸ਼ ਉੱਭਰਨ ਲੱਗੇ! ਚਿਪਚਿਪਾ ਗਾੜਾ ਤਰਲ, ਉਪਕਰਣਾਂ ਅਤੇ ਮਸ਼ੀਨਾਂ ਦੀ ਬਣਾਵਟ ਮੌਜੂਦਾ ਸੰਸਾਰ ਦੀ ਕਿਸੇ ਵੀ ਵਸਤੂ ਨਾਲ ਮੇਲ ਨਹੀਂ ਖਾਂਦੀ ਸੀ! ਪੋਲੈਂਡ ਵਿੱਚ ਦੋ ਕਿਸ਼ੋਰ ਉਮਰ ਦੇ ਮੁੰਡਿਆਂ ਨੂੰ ਜ਼ਮੀਨ ਅੰਦਰ ਇੱਕ ਤਹਿਖ਼ਾਨੇ ਦਾ ਪ੍ਰਵੇਸ਼ ਦਰਵਾਜ਼ਾ ਵਿਖਿਆ। ਜਦੋਂ ਉਹ ਹੇਠਾਂ ਤਹਿਖ਼ਾਨੇ ਅੰਦਰ ਵੜੇ ਤਾਂ ਅਜਿਹੀ ਓਪਰੀ ਦੁਨੀਆਂ ਮੌਜੂਦ ਸੀ, ਜਿਸਨੇ ਉਨ੍ਹਾਂ ਦੇ ਹੋਸ਼ ਉਡਾ ਛੱਡੇ। ਇੱਕ Dimension Portal ਮਸ਼ੀਨ ਦੀ ਸਹਾਇਤਾ ਨਾਲ ਦੂਸਰੇ ਆਯਾਮ ਦਾ ਐਸਾ ਦ੍ਰਿਸ਼ ਸਾਹਮਣੇ ਪੈਦਾ ਕੀਤਾ ਹੋਇਆ ਸੀ ਜੋ ਹਰ ਕਲਪਨਾ ਤੋਂ ਪਰ੍ਹੇ ਸੀ- ਪੋਲੈਂਡ ਦੇ ਫਿਜ਼ਿਕਸ ਤੇ ਇੰਜੀਨੀਅਰਿੰਗ ਪ੍ਰੋਫੈਸਰ ਨੇ ਆਪਣੇ Apartment ਹੇਠਾਂ ਏਸ ਤਹਿਖ਼ਾਨੇ ਵਿੱਚ ਬਹੁਤ ਹੀ ਸਲੀਕੇਦਾਰ ਢੰਗ ਦੀਆਂ ਬਹੁਮੰਜਿਲੀ ਇਮਾਰਤਾਂ ਦਾ ਨਿਰਮਾਣ ਕਰ ਰੱਖਿਆ ਸੀ! UN ਵੱਲੋਂ ਕਜ਼ਾਕਿਸਤਾਨ ਅਤੇ ਪੋਲੈਂਡ ਦੇ ਇਨ੍ਹਾਂ ਕੇਸਾਂ ਦੀ ਜਾਂਚ ਇਜ਼ਰਾਈਲ ਦੀ Eithan Herrel Foundation ਨੂੰ ਸੌਂਪੀ ਗਈ। ਫਾਉਂਡੇਸ਼ਨ ਕੋਲ ਇਨ੍ਹਾਂ ਓਪਰੇ ਆਯਾਮਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਆਦਿ ਸਭ ਮੌਜੂਦ ਹਨ। ਉਨ੍ਹਾਂ ਦੀ ਖੋਜ ਦੇ ਨਤੀਜੇ ਦੱਸਦੇ ਹਨ ਕਿ ਅਜਿਹੇ ਓਪਰੇ ਆਯਾਮ ਜ਼ਮੀਨੀ Electromagnetic ਅਨਾੱਮਲੀਜ਼ ਕਾਰਨ ਖੁਦ ਬ ਖੁਦ ਵੀ ਪੈਦਾ ਹੋ ਸਕਦੇ ਹਨ ਅਤੇ ਕਿਸੇ ਵਿਗਿਆਨਿਕ ਦੁਆਰਾ ਪੋਰਟਲ ਮਸ਼ੀਨ ਰਾਹੀਂ ਵੀ ਪੈਦਾ ਕੀਤੇ ਹੋ ਸਕਦੇ ਹਨ। ਇਹ ਟਾਈਮ ਪੋਰਟਲ ਜਾਂ ਸਪੇਸ ਪੋਰਟਲ ਵੀ ਹੋ ਸਕਦੇ ਹਨ! ਦੋਸਤੋ ਸਾਡੇ ਰੌਚਕ ਪ੍ਰੋਗਰਾਮ ਵਿੱਚ ਵੇਖੋ ਇਸ ਅਚੰਭਿਆਂ ਭਰੇ ਵਰਤਾਰੇ ਬਾਰੇ ਪੂਰੀ ਜਾਣਕਾਰੀ। ਜੇ ਵੀਡੀਓ ਚੰਗੀ ਲੱਗੇ ਤਾਂ ਤੁਰੰਤ ਸ਼ੇਅਰ ਕਰ ਦਿਓ ਜੀ। ਪੋਸਟ ਪਸੰਦ ਆਵੇ ਤਾਂ ਲਾਈਕ, ਫਾੱਰਵਰਡ ਤੇ ਕਮੈਂਟ ਕਰਨਾ ਨਾ ਭੁੱਲਣਾ। Paranormal Research, Supernatural Phenomena ਅਤੇ ਹੋਰ Anomalous Entities ਬਾਰੇ ਵਧੇਰੇ ਜਾਣਨ ਲਈ ਸਾਡਾ ਫੇਸਬੁੱਕ ਪੇਜ Adrishyam ਜ਼ਰੂਰ ਫਾੱਲੋ ਕਰੋ ਜੀ ਜਾਂ ਸਾਡਾ ਯੂਟਿਊਬ ਚੈਨਲ Adrishyam(ਪੰਜਾਬੀ) ਜ਼ਰੂਰ ਸਬਸਕ੍ਰਾਈਬ ਕਰੋ ਜੀ। ਜਾਂ ਸਾਡਾ ਇੰਸਟਾਗ੍ਰਾਮ ਅਕਾਉਂਟ Adrishyam Adrishyam ਜ਼ਰੂਰ ਫਾਲੋ ਕਰੋ ਜੀ॥
Disclaimer: It is Our personal opinion based on the explorations of various researchers. (ਪੰਜਾਬੀ) #ਓਪਰੀਦੁਨੀਆਂ #ਦੂਜੇਆਯਾਮ #ਓਪਰੇਆਯਾਮ@everyone