04/01/2026
ਇਹ ਘਟਨਾ ਪਾਕਿਸਤਾਨ ਦੀ ਇੱਕ ਵੱਡੀ ਘਟਨਾ ਮੰਨੀ ਜਾਂਦੀ ਹੈ ਅਤੇ " ਕੋਹਿਸਤਾਨ ਕੇਸ" ਨਾਲ ਮਸ਼ਹੂਰ ਹੈ। ਇੱਕ ਮੁੰਡੇ ਦਾ ਵਿਆਹ ਸੀ। ਘਰ ਵਿਚ ਰੌਣਕ ਸੀ ਚਹਿਲ ਪਹਿਲ ਸੀ। ਇੱਕ ਮੁੰਡਾ ਬਾਹਰ ਪੜਾਈ ਕਰਦਾ ਸੀ ਓਹ ਵੀ ਵਿਆਹ ਦੇਖਣ ਆਇਆ ਹੋਇਆ ਸੀ। ਉਸਦੇ ਕੋਲ ਇੱਕ ਮੋਬਾਈਲ ਸੀ ਨੰਬਰਾਂ ਵਾਲਾ ਪਰ ਕੈਮਰਾ ਲੱਗਿਆ ਸੀ ਵੀਡਿਓ ਵੀ ਬਣਾ ਸਕਦਾ ਸੀ। ਓਦੋ ਮੋਬਾਈਲ ਜਿਆਦਾ ਲੋਕਾਂ ਕੋਲ ਨਹੀਂ ਹੁੰਦੇ ਸਨ। ਮੁੰਡੇ ਦੀਆਂ ਭੈਣਾਂ ਸਨ ਪੰਜ। ਇੱਕ ਕੁੜੀ ਹੋਰ ਓਹਨਾ ਨਾਲ ਗਵਾਂਡ ਦੀ। ਰਾਤ ਨੂੰ ਓਹ ਕਿਸੇ ਬੰਦ ਕਮਰੇ ਚ ਕੁੜੀਆਂ ਆਪਣੇ ਭਰਾ ਦੇ ਵਿਆਹ ਦੀ ਖੁਸ਼ੀ ਚ ਗੀਤ ਗਾਉਣ ਲੱਗ ਪਈਆਂ। ਕੱਚਾ ਕਮਰਾ ਤੇ ਕਮਰੇ ਦੀ ਕੰਧ ਨਾਲ ਢੋ ਲਗਾ ਕੇ ਗਿੱਧਾ ਪਾ ਰਹੀਆਂ ਭੈਣਾਂ ਜਿੰਨਾ ਚੋ ਇੱਕ 14 ਸਾਲ ਦੀ ਹੀ ਸੀ। ਭਰਾ ਕੋਲ ਮੋਬਾਈਲ ਸੀ ਉਸਨੇ ਮਹਿਜ 20 ਸਕਿੰਟ ਦੀ ਵੀਡਿਓ ਬਣਾ ਲਈ ਭੈਣਾਂ ਦੀ ਵਿਆਹ ਦੀ ਖੁਸ਼ੀ ਸੀ ਗੀਤ ਗਾਉਂਦੀਆਂ ਦੀ।
ਵਿਆਹ ਗੁਜ਼ਰ ਗਿਆ ਤੇ ਉਸ ਮੁੰਡੇ ਦਾ ਮੋਬਾਇਲ ਖਰਾਬ ਹੋ ਗਿਆ। ਦੁਕਾਨ ਤੇ ਠੀਕ ਹੋਣਾ ਦਿੱਤਾ ਤਾਂ ਦੁਕਾਨਦਾਰ ਨੇ ਮੋਬਾਈਲ ਚ ਓਹ ਵੀਡਿਓ ਦੇਖ ਲਈ। ਵੀਡਿਓ ਪਿੰਡ ਦੇ ਸਰਪੰਚ ਕੋਲ ਗਈ ਤੇ ਫੇਰ ਪਿੰਡ ਦੀ ਪੰਚਾਇਤ ਕੋਲ। ਓਹਨਾ ਪੰਜਾਂ ਕੁੜੀਆਂ ਨੂੰ ਪੰਚਾਇਤ ਚ ਲਿਆਂਦਾ ਗਿਆ ਤੇ ਓਹਨਾ ਦਾ ਗਲਾ ਕੱਟ ਕੇ ਮਾਰਨ ਦਾ ਫੁਰਮਾਨ ਜਾਰੀ ਹੋਇਆ। ਇੱਕ ਕੁੜੀ ਜਿਹੜੀ ਗਵਾਂਡ ਚੋ ਆਈ ਸੀ ਓਹ ਤਕੜੇ ਘਰ ਦੀ ਸੀ ਤੇ ਭੱਜ ਗਈ ਓਹ। ਉਸਨੂੰ ਮਾਰਨ ਦਾ ਵੀ ਫਤਵਾ ਜਾਰੀ ਹੋ ਚੁੱਕਿਆ ਸੀ। ਓਹ ਬੇਚਾਰੀ ਦੂਰ ਕਿਸੇ ਦੋਸਤ ਦੇ ਰਿਸ਼ਤੇਦਾਰ ਕੋਲ ਰਹਿ ਰਹੀ ਸੀ। ਉਸਨੂੰ ਬਚਾਉਣ ਲਈ ਲੱਖ ਜੋਰ ਲਗਾਇਆ ਗਿਆ ਪਰ ਉਸਨੂੰ ਵੀ ਆਖਿਰ ਲੱਭ ਕੇ ਕੋਹ ਕੋਹ ਕੇ ਮਾਰਿਆ ਗਿਆ। ਗੱਲ ਫੈਲ ਗਈ ਤੇ ਸਾਰੀ ਦੁਨੀਆ ਦੇ ਮੀਡੀਆ ਚ ਆ ਗਈ। ਸਾਰੀ ਦੁਨੀਆ ਦੇ ਪੱਤਰਕਾਰ ਤੇ ਹਿਊਮਨ ਰਾਇਟਸ ਵਾਲੇ ਪਾਕਿਸਤਾਨ ਪਹੁੰਚੇ। ਓਹਨਾ ਕੁੜੀਆਂ ਦੀ ਲਾਸ਼ ਵੀ ਨਹੀਂ ਮਿਲੀ। ਬੜਾ ਰੌਲਾ ਪਿਆ ਤੇ ਸਰਕਾਰਾਂ ਹਿੱਲ ਗਈਆਂ।
ਜਦੋਂ ਓਹ ਕੁੜੀਆਂ ਦਾ ਦੋਸ਼ ਪੁੱਛਿਆ ਗਿਆ ਤਾਂ ਓਹ ਲੋਕ ਕਹਿੰਦੇ ਕੁੜੀਆਂ ਨੇ ਸਾਡੀ ਇੱਜ਼ਤ ਰੋਲੀ ਸੀ ਓਹ ਵੀਡਿਓ ਚ ਕਿਵੇਂ ਆਈਆਂ ਓਹਨਾ ਨੇ ਗੀਤ ਕਿਵੇਂ ਗਾਏ ਵਿਆਹ ਦੇ। ਦੱਸੋ! ਓਹਨਾ ਜਵਾਕੜੀਆਂ ਨੂੰ ਸਿਰਫ ਇਸ ਲਈ ਮਾਰ ਦਿੱਤਾ ਗਿਆ ਓਹ ਆਪਣੇ ਭਰਾ ਦੇ ਵਿਆਹ ਦੀ ਖੁਸ਼ੀ ਚ ਗੀਤ ਗਾ ਬੈਠੀਆਂ ਤੇ ਵੀਡਿਓ ਚ ਚੇਹਰਾ ਦਿੱਖ ਗਿਆ ਵਿਚਾਰੀਆਂ ਦਾ। ਬਿਲਕੁਲ ਮਾਸੂਮ ਜਿਹੀਆਂ ਕੁੜੀਆਂ ਸਨ। ਤੁਹਾਨੂੰ ਅੱਜ ਵੀ ਓਹ ਵੀਡਿਓ ਮਿਲ ਜਾਏਗੀ 20 ਸਕਿੰਟ ਦੀ ਤੁਸੀ ਖੁਦ ਦੇਖੋ ਤੁਹਾਨੂੰ ਸਮਝ ਆਏਗੀ ਪਾਕਿਸਤਾਨ ਕੀ ਹੈ। ਓਹ ਅੱਜ ਵੀ ਓਹੀ ਕਾਨੂੰਨ ਨਾਲ ਰਹਿੰਦੇ ਹਨ