09/04/2024
ਮੌਤ ਦਾ ਘਰ ਮੂੰਗੀ
ਸੱਠੀ ਮੂੰਗੀ ਮਤਲਬ ਕੇ ਲਗਪਗ 60 ਦਿਨਾਂ ਵਿਚ ਤਿਆਰ ਹੋਣ ਵਾਲੀ ਮੂੰਗੀ। ਇਹ ਮੂੰਗੀ ਇਕੱਠੀ ਇਕਸਾਰ ਨਹੀਂ ਪੱਕਦੀ, ਇਸਦੀ ਦੋਹ ਜਾਂ ਤਿੰਨ ਵਾਰ ਤੁੜਾਈ ਕਰਨੀ ਪੈਂਦੀ ਹੈ।
ਤੁੜਾਈ ਕਰਨਾ ਮਿਹਨਤ ਵਾਲਾ ਕੰਮ ਹੈ ਤੇ ਉਹ ਆਪਾਂ ਨੂੰ ਪਸੰਦ ਨਹੀਂ। ਤਾਹੀਂ ਆਪਾਂ ਕਰਪੈਨ ਨਾਲ ਵਾਢੀ ਕਰਾਉਣਾ ਪਸੰਦ ਕਰਦੇ ਹਾਂ। ਪਰ ਓਸਲੀ ਮੂੰਗੀ ਇੱਕਸਾਰ ਪੱਕਣੀ ਚਾਹੀਦੀ ਹੈ। ਤੇ ਜੇ ਆਪਾਂ ਸਾਰੀ ਮੂੰਗੀ ਪੱਕਣ ਦੀ ਉਡੀਕ ਕਰਾਂਗੇ ਤਾਂ ਪਹਿਲੀ ਪੱਕੀ ਮੂੰਗੀ ਦੀਆਂ ਫਲੀਆਂ ਧੁੱਪ ਨਾਲ ਪਾਟਣ ਕਰਕੇ ਮੂੰਗੀ ਝੜ ਜਾਂਦੀ ਹੈ।
ਫਿਰ ਇਸਦਾ ਹੱਲ ਲਿਆਂਦਾ ਕੇ ਦਵਾਈ ਮਾਰ ਕੇ ਸਾਰੀ ਮੂੰਗੀ ਇਕਸਾਰ ਸੁਕਾ ਦਿਓ ਤੇ ਫਿਰ ਵੱਢ ਲਓ। ਮਿਹਨਤ ਕਰਨੀ ਹੀ ਨਹੀਂ ਪੈਣੀ। ਇਹਨਾ ਦਵਾਈਆਂ ਦੀ ਮੂੰਗੀ ਤੇ ਬਹੁਤ ਵੱਡੇ ਪੱਧਰ ਤੇ ਵਰਤੋਂ ਕੀਤੀ ਜਾਂਦੀ ਹੈ। ਕਈ ਦਵਾਈਆਂ ਇਸ ਕੰਮ ਲਈ ਵਰਤੀਆਂ ਜਾਂਦੀਆ ਹਨ।
ਇਹ ਦਵਾਈ ਓਹੀ ਹੈ ਜਿਸਦੀ ਸਪਰੇਅ ਅਗਰ ਕਿਸੇ ਵੀ ਫ਼ਸਲ ਤੇ ਹੋ ਜਾਵੇ ਤਾਂ ਇਹ ਉਸਨੂੰ ਸੁਕਾ ਦਿੰਦੀ ਹੈ। ਇਹ ਦਵਾਈਆਂ ਨਦੀਨਾਂ ਨੂੰ ਕੰਟਰੋਲ ਕਰਨ ਵਾਸਤੇ ਲਿਆਂਦੀਆਂ ਸੀ।
ਪੰਜਾਬ ਵਿਚ ਕਈ ਦਵਾਈਆਂ ਉੱਤੇ ਤਾਂ ਬੈਨ ਵੀ ਲਗਾਇਆ ਗਿਆ ਪਰ ਅੱਜ ਵੀ ਇਹ ਸ਼ਰੇਆਮ ਵਰਤੀਆਂ ਜਾ ਰਹੀਆਂ ਹਨ।
ਲੰਮਾ ਸਮਾਂ ਵਰਤਣ ਨਾਲ ਇਸ ਦਵਾਈ ਨਾਲ ਬਹੁਤ ਹੀ ਭਿਆਨਕ ਬਿਮਾਰੀਆਂ ਤੇ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ। ਲੋਕ ਸੌਖੇ ਹੋਣ ਦੇ ਚੱਕਰ ਵਿਚ ਆਪਣੀ ਤੇ ਦੂਜਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਇਹ ਮੂੰਗੀ ਖਾਣਾ ਮਤਲਬ ਖੁਦ ਬੀਮਾਰੀ ਜਾਂ ਮੌਤ ਨੂੰ ਸੱਦਾ ਦੇਣਾ।