30/07/2025
ਜੀਵਨ ਦਾ ਹਰ ਇੱਕ ਪਲ ਅਤੇ ਹਰ ਇੱਕ ਘਟਨਾ ਲੜੀਵਾਰ ਹੈ, ਗਣਿਤ ਦੀ ਭਾਸ਼ਾ ਵਿੱਚ ਕਹੀਏ ਤੇ ਇੱਕ ਪੈਟਰਨ ਹੈ, ਗਣਿਤਿਕ ਸਮੀਕਰਨ ਵਿੱਚ ਲਿਖੀ ਹੋਈ ਹੈ। ਦੁੱਖ ਦੇਣ ਵਾਲੀਆਂ, ਰਵਾਉਣ ਵਾਲੀਆਂ ਘਟਨਾਵਾਂ ਬਹੁਤ ਕੁੱਝ ਸਿਖਾ ਜਾਂਦੀਆਂ ਹਨ, ਮਜ਼ਬੂਤ ਬਣਾ ਜਾਂਦੀਆਂ ਹਨ, ਜੀਵਨ ਅਸਲੀਅਤ ਤੋਂ ਜਾਣੂ ਕਰਵਾ ਜਾਂਦੀਆਂ ਹਨ ਅਤੇ ਸਭ ਤੋਂ ਮਹੱਤਵਪੂਰਨ ਅੱਖਾਂ ਖੋਲ੍ਹ ਜਾਂਦੀਆਂ ਹਨ ਤਾਂ ਜੋ ਅਸੀਂ ਆਪਣੇ ਭਵਿੱਖ ਨੂੰ ਪ੍ਰਤੱਖ ਇਕ ਸਥਿਤੀ ਤੋਂ ਦੂਜੀ ਸਥਿਤੀ ਵੱਲ ਢਲਦਾ ਵੇਖ ਸਕੀਏ, ਅਤੇ ਅਕਸਰ ਦੁੱਖ ਝੱਲ ਕੇ ਉੱਠੇ ਹੋਏ ਮਨੁੱਖ ਲਈ ਅਗਾਊਂ ਦ੍ਰਿਸ਼ ਸੁਖਾਵਾਂ ਹੀ ਦਿਸਦਾ ਹੈ। ਮੈ ਕੋਈ ਬਹੁਤੀ ਜਲਦੀ ਵਿਗਿਆਨਕ ਖੇਤਰ ਵਿੱਚ ਚੰਗੀ ਨੌਕਰੀ ਨਹੀ ਪ੍ਰਾਪਤ ਕਰ ਸਕਿਆ, ਭਾਵੇਂ ਕੋਈ 10 ਕੁ ਵਰ੍ਹੇ ਦੀ ਉਮਰ ਤੋਂ ਪਿਤਾ ਜੀ ਦੀ ਸਥਾਪਿਤ ਕੀਤੀ (ਸ. ਕੁਲਦੀਪ ਸਿੰਘ ਸਿੱਧੂ, ਪਿਛੋਕੜ ਚੱਕ ਭਾਈਕੇ ਚੱਕ ਅਤੇ ਭਗਤੇ ਭਾਈ ਕੇ) ਉੱਚ ਕੋਟੀ ਦੀ ਐਨਾਲਿਟੀਕਲ ਲੈਬ ਵਿੱਚ ਰਸਾਇਣ ਵਿਗਿਆਨ ਦੇ ਜਨਤਕ ਅਤੇ ਕਮਰਸ਼ੀਅਲ ਫ਼ਾਇਦੇ ਵੇਖਦਾ ਰਿਹਾ ਹਾਂ। ਪਿੱਛਲੇ 2-3 ਸਾਲ ਪਹਿਲਾਂ ਮੈਂ ਆਖਿਆ ਸੀ ਕਿ ਮੈਂ ਸ. ਕੁਲਦੀਪ ਸਿੰਘ ਜੀ ਬਾਰੇ ਲਿਖਾਂਗਾ। ਅੱਜ ਕੁੱਝ ਕੋਸ਼ਿਸ਼ ਕਰਦਾ ਹਾਂ, ਮਾਲਕ ਮੇਹਰ ਕਰੇ।
ਸਭ ਤੋਂ ਪਹਿਲਾਂ ਸਾਨੂੰ ਬਾਗੀ ਹੋਣਾ ਪੈਂਦਾ ਏ, ਆਪਣਾ ਮਨ ਤੋਂ, ਆਪਣੇ ਆਲੇ ਦੁਆਲੇ ਤੋਂ ਕਦੇ ਕਦਾਈ ਆਪਣੇ ਮਾਪਿਆਂ ਤੋਂ ਵੀ ਬਾਗੀ ਹੋਣਾ ਪੈਂਦਾ ਏ। ਉਹ ਵੀ ਬਾਗੀ ਸਨ, ਉਹਨਾਂ ਦਾ ਕੁੱਲ ਆਚਰਣ ਹੀ ਬਾਗੀ ਸੀ। ਕੁੱਲ ਸਮਾਜ ਤੋਂ ਵੱਖਰੇ ਚੱਲਣਾ, ਸਾਨੂੰ ਇਕੱਲਿਆਂ ਕਰ ਦਿੰਦਾ ਏ, ਤੇ ਉਦੋਂ ਆਪਣੀ ਕਾਬਲੀਅਤ ਤੇ ਏਨਾ ਵਿਸ਼ਵਾਸ਼ ਰੱਖਣਾ ਕਿ ਸਮਾਜ ਨੂੰ ਮੇਰੀ ਲੋੜ ਪਵੇਗੀ ਅਤੇ ਮੇਰਾ ਮੁੱਲ ਆਪੇ ਪੈ ਜਾਵੇਗਾ। ਜਦੋਂ ਛੋਟੇ ਸਨ, ਹਾਲਤ ਸੋਹਣੇ ਸਨ, ਦਾਦਾ ਜੀ ਨੇ ਡਲਹਾਉਸੀ ਪਬਲਿਕ ਸਕੂਲ ਪੜ੍ਹਨੇ ਲਾਇਆ।
ਦਾਦਾ ਜੀ, ਸ. ਕਰਮ ਸਿੰਘ ਸਿੱਧੂ (ਥਾਪਰ), ਥਾਪਰ ਕਿਸੇ ਮਸ਼ਹੂਰ ਰਈਸ ਸੱਜਣ ਨਾਲ ਮੇਚ ਕੇ ਉਹਨਾਂ ਦਾ ਤਕੀਆ ਕਲਾਮ ਪੈ ਗਿਆ ਸੀ। ਉਹ ਬਠਿੰਡੇ ਇਲਾਕੇ ਭਗਤੇ ਭਾਈ, ਰਾਇਕੋਟ ਇਕੱਲੇ ਚੱਕ ਭਾਈ ਕੇ, ਅਤੇ ਕਿਲ੍ਹਾ ਰਾਏਪੁਰ ਵੱਲੀ ਦੇ ਸਨ।
ਓਹਨਾ ਨੂੰ ਸਾਰੇ ਥਾਪਰ ਕਰਕੇ ਹੀ ਬੁਲਾਉਂਦੇ ਸਨ। ਖੰਨੇ ਵਾਲ਼ੇ ਪੁਰਾਣੇ ਸੱਜਣ ਸ਼ਾਇਦ ਪਹਿਚਾਣ ਜਾਣ।
ਪਰ ਜਿਵੇਂ ਅਸੀਂ ਸਭ ਹੰਢਾਉਂਦੇ ਹਾਂ ਕਿ ਹਾਲਤ ਹਮੇਸ਼ਾ ਇੱਕੋ ਜਹੇ ਨਹੀ ਰਹਿੰਦੇ, ਰਿਸ਼ਤੇਦਾਰੀ ਰੰਜਿਸ਼ਾ ਵਿੱਚ ਕਲੇਸ਼ ਹੋਏ, ਦਾਦਾ ਜੀ ਸਭ ਛੱਡ ਖੰਨੇ ਆ ਗਏ। ਦਾਦਾ ਜੀ ਹਰ ਸਮੇਂ ਉੱਚੀ ਹੋਕਾ ਦੇ ਕੇ “ਰਾਮ ਨਾਮ ਜੱਪਦੇ ਸਨ” ਸਾਈਕਲ ਉੱਤੇ ਪੂਰਾ ਪੰਜਾਬ ਚਲਦੇ ਰਹਿੰਦੇ ਸਨ।
ਪਰ ਆਰਥਿਕ ਹਾਲਤ ਵਿਗੜਨ ਦਾ ਪਿਤਾ ਜੀ ਦੀ ਪੜ੍ਹਾਈ ਤੇ ਅਸਰ ਹੋਇਆ, ਲੁਧਿਆਣੇ ਐੱਸਸੀਡੀ ਕਾਲਜ ਤੋਂ ਬੀਐੱਸਸੀ ਕੀਤੀ, ਪਰ ਫੈਲੋਸ਼ਿਪ ਲਈ ਐਲੀਜੀਬਲ ਹੋਣ ਬਾਵਜੂਦ ਵੀ ਮੇਰਠ, ਗੱਡੀਆਂ ਦੇ ਟਾਇਰ ਬਦਲਣ ਲਈ ਭੇਜ ਦਿੱਤਾ ਗਿਆ।
ਉਹਨਾਂ ਆਪਣੇ ਅੰਦਰ ਝਾਕਿਆ ਅਤੇ ਫੈਸਲਾ ਕੀਤਾ ਕਿ ਜਿਨ੍ਹਾਂ ਗਿਆਨ ਹੈ ਇੱਥੋ ਹੀ ਅੱਗੇ ਸਿੱਖਣਾ ਸ਼ੁਰੂ ਕਰਾਂਗਾ ਅਤੇ ਇਕ ਅਜਿਹੀ ਲੈਬ ਸਥਾਪਿਤ ਕਰਾਂਗਾ ਜਿੱਥੇ ਖੇਤੀਬਾੜੀ ਖਾਣ ਪੀਣ, ਫੀਡ, ਪਾਣੀ, ਆਦਿ ਸੰਬੰਧਿਤ ਹਰ ਕਿਸਮ ਦੇ ਟੈਸਟ ਕਰਕੇ ਸਹੀ ਰਿਪੋਰਟ ਦਿੱਤੀ ਜਾਵੇ। Quali-tech analytical lab, khanna ਸਥਾਪਿਤ ਕੀਤੀ। ਹਾਂ ਆਪਣੀ ਕਾਬਲੀਅਤ ਸਦਕਾ ਮਾਰਕਫੈੱਡ ਵਿੱਚ ਪੱਕੀ ਸਰਕਾਰੀ ਨੌਕਰੀ ਮਿਲੀ ਸੀ, ਪਰ ਜਮੀਰ ਨੂੰ ਜਿਉਂਦਾ ਰੱਖਦੇ ਹੋਏ, ਅਤੇ ਦਾਦਾ ਜੀ ਦੇ ਬਚਨਾਂ ਨੂੰ ਸਾਂਭਦੇ hoe(ਇਸ ਘਰ ਵਿੱਚ ੨ ਨੰਬਰ ਦਾ ਪੈਸਾ ਨਹੀ ਆ ਸਕਦਾ) ਉਹਨਾਂ ਮਾਰਕਫੈੱਡ ਵਿਚੋਂ ਅਸਤੀਫ਼ਾ ਦੇ ਦਿੱਤਾ ਅਤੇ ਆਪਣੀ ਲੈਬ ਸਥਾਪਿਤ ਕੀਤੀ। ਇਹ ਸਭ ਸਾਂਝਾ ਕਰਨਾ ਔਖਾ ਸੀ, ਇਸੇ ਕਰਕੇ ਕਈ ਸਾਲ ਮੈਂ ਇਹ ਪੋਸਟ ਲਿਖਣ ਤੋਂ ਟਲਦਾ ਰਿਹਾ।
ਉਹਨਾਂ ਨੂੰ 59 ਸਾਲ ਦੀ ਉਮਰ ਵਿੱਚ ਰੱਬ ਨੇ ਬੁਲਾ ਲਿਆ, ਹਾਲੇ ਮੈਂ ਤੇ ਮੇਰਾ ਛੋਟਾ ਭਰਾ ਪੜ੍ਹ ਹੀ ਤੇ ਰਹੇ ਸੀ, ਉਹਨਾਂ ਹੀ ਉੱਚ ਸਿੱਖਿਆ ਵੱਲ ਘੱਲਿਆ ਸੀ। ਉਹ ਕਾਰਨ ਨਹੀ ਲਿਖਾਂਗਾ ਜਿਸ ਕਰਕੇ ਉਹਨਾਂ ਦੇ ਮਨ ਤੇ ਅਸਰ ਹੋਇਆ, ਏਨੇ ਮਜਬੂਤ ਕਿਨ੍ਹਾਂ ਗੱਲਾਂ ਤੋਂ ਹਾਰੇ, ਉਹ ਹੋਰ ਔਖਾ ਵਿਸ਼ਾ ਹੈ। ਓਹਨਾਂ ਤੋਂ ਕੁੱਝ ਦੇਰ ਪਹਿਲਾਂ ਦਾਦਾ ਜੀ ਗਏ, ਫਿਰ ਉਹ ਗਏ, ਫ਼ਿਰ ਤਾਇਆ ਜੀ ਜਿਨ੍ਹਾਂ ਦਾ ਪਰਿਵਾਰ ਸਿਰਫ ਅਸੀਂ ਸੀ, ਉਹ ਗਏ, ਫਿਰ ਛੋਟਾ ਭਰਾ ਵੀ ਚਲੇ ਗਿਆ। 4 ਸਾਲਾਂ ਵਿੱਚ ਸਾਰੇ ਚਲੇ ਗਏ। ਘਰ ਵੀ ਜਾਣ ਦੀ ਕਗਾਰ ਤੇ, ਲੈਬ ਦਾ ਸਾਰਾ ਸਮਾਨ ਜੋ ਉਹਨਾਂ ਬੱਚਿਆਂ ਵਾਂਗ ਪਾਲਿਆ ਸੀ, ਸਾਰਾ ਵਿਕ ਗਿਆ।
ਫ਼ਿਰ ਵੀ ਮੈਂ ਖੁਸ਼ਕਿਸਮਤ ਹਾਂ, ਕਿ ਮੈਂ ਓਹਨਾਂ ਦੀ ਔਲਾਦ ਬਣਕੇ ਉਹਨਾਂ ਸਭਨਾਂ ਨੂੰ ਵੇਖ ਕੇ ਸਿੱਖਿਆ ਹਾਂ, ਏਨੀ ਕੀਮਤੀ ਜਾਇਦਾਦ ਕਿਸੇ ਵਿਰਲੇ ਨੂੰ ਹੀ ਮਿਲਦੀ ਹੈ।
ਮੈਂ ਹੁਣ ਧੱਕੇ ਖਾਂਦਾ, ਨੈਨੋ ਰਸਾਇਣ ਵਿਗਿਆਨ ਵਿਚ ਪੀਐੱਚਡੀ ਕਰਕੇ, ਪੋਲੈਂਡ ਵਿਖੇ ਵਿਗਿਆਨਕ ਖੋਜ ਕਾਰਜ ਕਰਕੇ, ੩ ਕਾਲਜਾਂ ਅਤੇ ਇਕ ਸਰਕਾਰੀ ਸਕੂਲ ਸੇਵਾ ਨਿਭਾ ਕੇ।
ਅਕਾਲ ਯੂਨੀਵਰਸਿਟੀ ਵਿਖੇ ਪੱਕੇ ਤੌਰ ਤੇ ਰਸਾਇਣ ਵਿਗਿਆਨ ਪ੍ਰੋਫੈਸਰ ਵੱਜੋਂ ਨਿਯੁਕਤ ਹੋਇਆ ਹਾਂ।
ਮੈਂ ਇੱਥੇ ਜਿੰਨੇ ਵੀ ਵਿਦਿਆਰਥੀਆਂ ਨੂੰ ਰਸਾਇਣ ਵਿਗਿਆਨ, ਮਟੀਰੀਅਲ ਸਾਇੰਸ, ਜੋ ਫਿਜ਼ਿਕਸ, ਬਾਇਓ, ਅਤੇ ਪ੍ਰੋਗਰਾਮਿੰਗ ਆਦਿ ਬਹੁਤ ਵਿਸ਼ਿਆਂ ਨਾਲ ਜੁੜਦਾ ਹੈ, ਖੋਜ ਆਧਾਰਿਤ ਪ੍ਰੇਰਣਾ ਦੇ ਸਕਾਂ, ਮਿਲ ਕੇ ਚੰਗੀ ਖੋਜ ਕਰ ਸਕਾਂ। ਇਸ ਲਈ ਇੱਕ ਵਿਸ਼ਵ ਪੱਧਰ ਲੈਬ ਸਥਾਪਿਤ ਕਰਨ ਦੀ ਇੱਛਾ ਹੈ।
ਅਕਾਲ ਯੂਨੀਵਰਸਿਟੀ ਵਿੱਚ ਸੀਨੀਅਰ ਪ੍ਰੋਫੈਸਰ, ਅਹੁਦੇਦਾਰ ਸਭ ਹੀ ਬਹੁਤ ਹੋਂਸਲਾਫ਼ਜ਼ਾਈ ਕਰਨ ਵਾਲੇ ਅਤੇ ਹਰ ਕਦਮ ਉੱਤੇ ਸਾਥ ਦੇਣ ਵਾਲੇ ਹਨ।
ਪਰ ਵਿਸ਼ਵ ਪੱਧਰੀ ਲੈਬ ਲਈ ਸਮਾਜਿਕ ਇਕਾਈਆਂ, ਵਿਦਿਆਰਥੀਆਂ ਵਿਗਿਆਨੀਆਂ, ਖੋਜੀਆਂ, ਅਧਿਆਪਕਾਂ, ਅਤੇ ਹੌਂਸਲਾ ਦੇਣ ਵਾਲੇ ਸੱਜਣਾਂ ਦੇ ਸਾਥ ਦੀ ਉਮੀਦ ਹੈ।
ਮੈਂ ਰਸਾਇਣ ਵਿਗਿਆਨ, ਨੈਨੋ ਵਿਗਿਆਨ ਆਧਾਰਿਤ, ਮਟੀਰੀਅਲ ਜੋ ਬਾਇਓਮੈਡੀਕਲ ਖੇਤਰ ਅਤੇ ਊਰਜਾ ਖੇਤਰ ਵਿੱਚ ਪ੍ਰੋਜੈਕਟ ਲਿਖ ਰਿਹਾ ਹਾਂ, ਖੋਜ ਲਈ ਬਹੁਤ ਸਾਰੇ ਉਪਕਰਣ ਲੋੜੀਂਦੇ ਹੁੰਦੇ ਹਨ, ਉਹਨਾਂ ਲਈ ਵੀ ਸਾਥ ਦੀ ਲੋੜ ਹੋਵੇਗੀ।
ਅੰਤ
ਮੈਂ ਸ਼ੁਰੂ ਤੋਂ ਹੀ ਵੱਡੇ ਸੁਪਨੇ ਲੈਣੇ ਸਿੱਖੇ ਹਨ, ਅਤੇ ਇਹੀ ਸਿੱਖਿਆ ਅਤੇ ਵੇਖਿਆ ਹੈ ਕਿ ਉਹ ਪੂਰੇ ਹੁੰਦੇ ਹਨ।
ਡਾ. ਪ੍ਰਭਜੋਤ ਸਿੰਘ
ਅਸਿਸਟੈਂਟ ਪ੍ਰੋਫੈਸਰ, ਰਸਾਇਣ ਵਿਗਿਆਨ ਵਿਭਾਗ,
ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ।
pssidhu533@gmail.com
ਵ੍ਹਟਸਐਪ:- 7888330533