18/12/2021
ਸੁਖਚੈਨ ਸਿੰਘ ,ਯੂ ਏ ਈ, ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਜਿੱਥੇ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਕੰਮ ਕਰਦੇ ਹਨ ਉੱਥੇ ਸਰਬੱਤ ਦੇ ਭਲੇ ਦੇ ਕਾਰਜ ਕਰਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਉੱਚਾ ਕਰਦੇ ਨੇ ਏਸੇ ਲੜੀ ਦੇ ਤਹਿਤ ਪਿਛਲੇ ਦਿਨੀਂ ਇੱਕ ਖੂਨਦਾਨ ਕੈਂਪ ਦਾ ਆਯੋਜਨ ਅਜਮਾਨ ਸ਼ਹਿਰ ਵਿਖੇ ,ਫਰਹਾ ਹਰਬਜ ਟਰੇਡਿੰਗ ਦੇ ਸੰਚਾਲਕ ਵੈਦ ਹਰੀ ਸਿੰਘ ਵੱਲੋਂ ਕੀਤਾ ਗਿਆ ਇਸ ਸਮੇਂ 200 ਤੋਂ ਵੱਧ ਨੌਜਵਾਨਾਂ ਨੇ ਆਨ ਕੇ ਖੂਨਦਾਨ ਕੀਤਾ ਜਿਸ ਵਿੱਚ ਸਾਰੇ ਦੇਸ਼ਾਂ ਦੇ ਧਰਮਾਂ ਮਜ਼ਬਾਂ ਦੇ ਵਸਨੀਕਾਂ ਨੇ ਊਚ ਨੀਚ ਧਰਮ ਤੇ ਜਾਤ ਨੂੰ ਪਾਸੇ ਰੱਖ ਕੇ ਇਸ ਬਲੱਡ ਕੈੰਪ ਵਿੱਚ ਖ਼ੂਨਦਾਨ ਕੀਤਾ ।ਇਸ ਸਮੇਂ ਉਹਨਾਂ ਦੇ ਸਹਿਯੋਗੀ ਅਵਤਾਰ ਸਿੰਘ ਬੂਥਗੜ੍ਹ,ਵਿਜੇ ਕੁਮਾਰ, ਵਿਸ਼ਾਲ, ਗੁਰਮੇਲ ਸਿੰਘ, ਸਤਪਾਲ ਸਿੰਘ ਖਾਨਪੁਰੀ ,ਬਾਬਾ ਸੁਰਿੰਦਰ ਸਿੰਘ, ਗੁਰਦਿਆਲ ਸਿੰਘ, , ਤਜਿੰਦਰ ਸ਼ਰਮਾ, ਸੁਖਚੈਨ ਸਿੰਘ ਠੱਠੀ ਭਾਈ,ਅਤੇ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਕਮੇਟੀ ਦੇ ਮੈਂਬਰ ਮੌਜੂਦ ਸਨ।
ਕਈ ਚਿਹਰੇ ਕਿਸੇ ਵੀ ਜਾਣ ਪਹਿਚਾਣ ਦੇ ਮਹੁਤਾਜ਼ ਨਹੀ ਹੁੰਦੇ
ਉਨ੍ਹਾਂ ਦੇ ਕੀਤੇ ਕੰਮ ਬੋਲ ਕੇ ਆਪ ਹੀ ਦੱਸਦੇ ਆ
ਇਸ ਮੌਕੇ ਦੁਬਈ ਦੀ ਧਰਤੀ ਦੇ ਬਹੁਤ ਹੀ ਮਿੱਠੇ ਠੰਡੇ ਸੁਭਾਅ ਦੇ ਮਾਲਕ ਇਸ ਬਲੱਡ ਕੈੰਪ ਦੇ ਉਦਘਾਟਨ ਲਈ ਆਪਣੇ ਨੁਮਿੰਦਿਆ ਦੀ ਟੀਮ ਨੂੰ ਨਾਲ ਲੈ ਕੇ ਪਹੁੰਚੇ।
ਮਹਾਮਹਿਮ ਸੁਹੇਲ ਮੁਹੰਮਦ ਅਲ ਜ਼ਾਰੂਨੀ, ਗਿਨੀਜ਼ ਵਰਲਡ ਰਿਕਾਰਡ ਹੋਲਡਰ, ਲੇਖਕ, ਅਲ ਜ਼ਰੂਨੀ ਫਾਊਂਡੇਸ਼ਨ ਦੇ ਚੇਅਰਮੈਨ, ਡਾ. ਏ.ਪੀ.ਜੇ. ਅਬਦੁਲ ਕਲਾਮ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਬ੍ਰਾਂਡ ਅੰਬੈਸਡਰ, ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਆਈਐਚਆਰਸੀ) ਉੱਤਰੀ ਨਾਗਰਿਕ ਕਮਿਊਨਿਟੀ ਬੋਰਡ ਦੇ ਵੱਡੇ ਰਾਜਦੂਤ - ਤੋਂ ਵਿਸ਼ੇਸ਼ ਸਲਾਹਕਾਰ ਸਥਿਤੀ ਸੰਯੁਕਤ ਰਾਸ਼ਟਰ, ਪਾਕਿਸਤਾਨ ਓਵਰਸੀਜ਼ ਕਮਿਊਨਿਟੀ ਗਲੋਬਲ (ਪੀਓਸੀ-ਗਲੋਬਲ) ਦੇ ਰਾਜਦੂਤ, ਵਿਸ਼ਵ-ਵਿਆਪੀ ਸੀਈਓ ਕਲੱਬਾਂ ਦੇ ਮੁੱਖ ਸਰਪ੍ਰਸਤ - ਦੁਬਈ ਚੈਪਟਰ, ਇੱਕ ਅਮੀਰਤੀ ਕਾਰੋਬਾਰੀ, ਅਮੀਰਤੀ ਉਦਯੋਗਪਤੀ, ਪਰਉਪਕਾਰੀ ਅਤੇ ਦੁਬਈ-ਯੂਏਈ ਤੋਂ ਕੁਲੈਕਟਰ ਨੇ 16 ਦਸੰਬਰ 2021 ਨੂੰ ਫਰਾਹ ਹਰਬਜ਼ ਟ੍ਰੇਡਿੰਗ (ਅਲ ਅਜਮਾਨ) ਦਾ ਦੌਰਾ ਕੀਤਾ।
ਵੈਦ ਹਰੀ ਸਿੰਘ ਦੁਆਰਾ ਉਸਦਾ ਸੁਆਗਤ ਅਤੇ ਮੇਜ਼ਬਾਨੀ ਕੀਤੀ ਗਈ ਸੀ ਜੋ ਹੁਣ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਇਸ ਹਰਬਲ ਦੀ ਦੁਕਾਨ ਦਾ ਪ੍ਰਬੰਧਨ ਕਰ ਰਹੇ ਹਨ। ਸੰਯੁਕਤ ਅਰਬ ਅਮੀਰਾਤ ਦੀ ਸੇਵਾ ਕਰ ਰਹੇ ਹਨ.
ਮਹਾਮਹਿਮ ਸੁਹੇਲ ਮੋਹਹਮਦ ਅਲਾਲ ਜ਼ਾਰੁਨੀ ਜੀ ਨੇ ਫ਼ਰਮਾਇਆ ਕੇ ਇਹ ਇੱਕ ਨਿਮਰ ਅਨੁਭਵ ਸੀ। ਪਰਾਹੁਣਚਾਰੀ ਸੱਚਮੁੱਚ ਅਦਭੁਤ ਸੀ। ਫਰਾਹ ਹਰਬਸ ਟ੍ਰੇਡਿੰਗ ਦੇ ਮਲਿਕ ਸਰਦਾਰ ਵੈਦ ਹਰੀ ਸਿੰਘ ਦਾ ਤੇ ਉਨ੍ਹਾਂ ਦੀ ਸਮੂਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਕਰਦੇ ਹੋਏ ਕਿਹਾ ਕੇ ਮੈਂ ਸ਼ਬਦ ਬਿਆਨ ਨਹੀਂ ਕਰ ਸਕਦਾ ਕਿ ਤੁਸੀਂ ਮੇਰੇ ਲਈ ਕਿੰਨਾ ਸਨਮਾਨ ਰੱਖਦੇ ਹੋ. ਮੈਂ ਸਦਾ ਲਈ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਮਰਥਨ ਅਤੇ ਦਿਆਲਤਾ ਨੂੰ ਕਦੇ ਨਹੀਂ ਭੁੱਲਦਾ।ਆਖਰੀ ਪਲਾਂ ਤੇ ਵੈਦ ਹਰੀ ਸਿੰਘ ਜੀ ਅਤੇ ਉਹਨਾਂ ਦੀ ਸਮੁੱਚੀ ਟੀਮ ਨੇ ਸਾਰੇ ਆਏ ਹੋਏ ਮਹਿਮਾਨਾਂ ਤੇ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਨਮਾਨ ਸਾਹਿਤ ਸਰਟੀਫਿਕੇਟ ਵੀ ਦਿੱਤੇ ਗਏ।
ਸੁਖਚੈਨ ਸਿੰਘ,ਠੱਠੀ ਭਾਈ,ਯੂ ਏ ਈ,
00971527632924