27/01/2026
ਪੰਜਾਬੀ ਗਾਇਕੀ ਦੇ ਬਾਬਾ ਬੋਹੜ ਜਾਂ ਅੱਜ ਕੱਲ ਦੇ ਜਵਾਕਾਂ ਦੇ ਕਹਿਣ ਵਾਂਗ ਪੰਜਾਬੀ ਗੀਤਾਂ ਦੇ Real GOAT ( Greatest of all time ) ਜਨਾਬ ਮੁਹੰਮਦ ਸਦੀਕ ਸਾਹਬ ਆ ਰਹੇ ਨੇ ਆਸਟਰੇਲੀਆ ..! ਆਪਣੇ ਲੋਕ ਗੀਤਾਂ ਅਤੇ ਸਦਾਬਹਾਰ ਦੋ ਗਾਣਿਆਂ ਦੇ ਨਾਲ Live ਰੂ-ਬ-ਰੂ ਹੋਣਗੇ ਆਪਣੇ ਚਾਹੁਣ ਵਾਲਿਆਂ ਦੇ ਸਨਮੁੱਖ , ਮਾਰਚ-ਅਪ੍ਰੈਲ ਦੇ ਮਹੀਨਿਆਂ ਵਿੱਚ ..! ਹੋ ਜਾਓ ਤਿਆਰ ਇਸ ਇਤਿਹਾਸਿਕ ਮੌਕੇ ਲਈ ਜਦੋਂ ਤੂੰਬੀ ਦੀ ਟਣਕਾਰ ਅਤੇ ਕੁੜਤਾ ਚਾਦਰਾ ਤੇ ਲੜ੍ਹ ਛੱਡ ਬੰਨੀ ਪੱਗ ਦੇ ਨਾਲ ਤੁਹਾਨੂੰ ਉਹ ਆਵਾਜ਼ ਸੁਣਨ ਨੂੰ ਮਿਲੇਗੀ ਜਿਸ ਨੂੰ ਦੁਨੀਆ ਭਰ ਦੇ ਵਿੱਚ ਵੱਸਦੇ ਪੰਜਾਬੀਆਂ ਨੇ ਪਿਛਲੇ ਲੰਬੇ ਸਮੇਂ ਤੋਂ ਮਣਾਂ-ਮੂੰਹੀ ਪਿਆਰ ਬਖਸ਼ਿਆ ਹੈ ।
- Roohani.Taraan.Records - Saga Entertainment Australia - Bai Bikkar Phul - Sony Dhillon - Harman Gill - Pathak Bhupinder -