Ek Onkar Physical & Mental Awareness Centre

Ek Onkar Physical & Mental Awareness Centre Medicines can’t get you Health and Happiness you can’t buy with money. Both are Inside and you can ha

10/21/2025

Happy New Day 8/294: Jindua, let's start something new today on Diwali, every day light a new lamp of knowledge within ourselves. Leave the pollution and noise of crackers, let's release the captive of negativity from within with the Bhangra at the beat of drums. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਆਓ ਦੀਵਾਲੀ ਤੇ ਅਜ ਕੁੱਝ ਨਵਾਂ ਸ਼ੁਰੂ ਕਰੀਏ, ਹਰ ਰੋਜ ਗਿਆਨ ਦਾ ਇਕ ਨਵਾਂ ਦੀਵਾ ਆਪਣੇ ਅੰਦਰ ਰੌਸ਼ਨ ਕਰੀਏ। ਛਡੀਏ ਪਟਾਕਿਆਂ ਦਾ ਪ੍ਰਦੂਸ਼ਣ ਤੇ ਸ਼ੋਰ ਸ਼ਰਾਬਾ, ਆਓ ਢੋਲ ਦੇ ਡੱਗੇ ਤੇ ਪਾ ਭੰਗੜੇ ਆਪਣੇ ਅੰਦਰੋਂ ਨਕਾਰਾਤਮਕ ਤਾ ਦੇ ਬੰਦੀ ਨੂੰ ਬਾਹਰ ਕਢੀਏ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

10/20/2025

Happy New Day 8/293: Jindua, when will you calculate what you were, where you came from? Born of ego, raised in ego, young in ego, you have earned only ego, and you have accumulated only ego. That's it! Will you now take this ego with you too? Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਤੁਸੀਂ ਕੀ ਸੀ, ਕਿੱਥੋਂ ਆਏ ਹੋ, ਇਹ ਹਿਸਾਬ ਕਦੋਂ ਲਗਾਓ ਗੇ? ਹੰਕਾਰ ਤੋਂ ਪੈਦਾ ਹੋਏ, ਹੰਕਾਰ ਵਿੱਚ ਪਲੇ, ਹੰਕਾਰ ਵਿੱਚ ਹੋਏ ਜਵਾਨ, ਹੰਕਾਰ ਹੀ ਕਮਾਇਆ, ਤੇ ਸਿਰਫ ਹੰਕਾਰ ਹੀ ਜਮਾ ਕੀਤਾ। ਬਸ! ਕੀ ਹੁਣ ਇਹ ਹੰਕਾਰ ਨਾਲ ਵੀ ਲੈਕੇ ਜਾਓਗੇ? ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

10/19/2025

Happy New Day 8/292: Jindua, religion itself teaches us to keep enmity among ourselves, otherwise who cares one get circumcised or not. Some shave their heads and faces, some women are even forced to keep beards. No one knows who their God is, where do they learn this definition of religion! Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਧਰਮ ਹੀ ਸਿਖਾਤਾ ਆਪਸ ਮੇਂ ਬੈਰ ਰਖਨਾ, ਵਰਨਾ ਕਿਸੀ ਕੋ ਕਿਆ, ਕੋਈ ਸੁਨਤ ਕਰਾਏ ਯਾ ਖਤਨਾ। ਸਿਰ ਮੂੰਹ ਮੁੰਡਵਾਏ ਕੋਈ, ਕਹੀਂ ਔਰਤੇਂ ਭੀ ਮਜਬੂਰ ਦਾੜੀ ਰਖਨਾ। ਨਾ ਜਾਨੇਂ ਕੌਨ ਹੈ ਇਨਕਾ ਖੁਦਾ, ਕਹਾਂ ਸੀਖਤੇ ਹੈਂ ਯੇ ਧਰਮ ਕੀ ਪ੍ਰੀਭਾਸ਼ਾ! ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

10/18/2025

Happy New Day 8/291: Jindua, on birthday, God gave you a gift, a moving temple. He operates it with every breath, sitting within you. Who are you, what is your existence, without this are you a Alexander of some place? But you will understand then, when the game of Qalandar has been played. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਜਨਮਦਿਨ ਤੇ ਤੈਨੂੰ ਰਬ ਇਕ ਤੋਹਫਾ ਦਿੱਤਾ, ਇਕ ਚਲਦਾ ਫਿਰਦਾ ਮੰਦਰ। ਹਰ ਸਾਹ ਨਾਲ ਚਲਾਏ ਇਸਨੂੰ, ਬੈਠਾ ਓਹੀ ਤੇਰੇ ਅੰਦਰ। ਕੌਣ ਹੈ ਤੂੰ, ਕੀ ਵਜੂਦ ਹੈ ਤੇਰਾ, ਇਸ ਦੇ ਬਿਨਾ ਤੂੰ ਕਿਥੋਂ ਦਾ ਸਿਕੰਦਰ? ਪਰ ਸਮਝ ਹੈ ਤੈਨੂੰ ਉਸ ਦਿਨ ਆਉਣੀ, ਜਦ ਖੇਡਾ ਖੇਡ ਗਿਆ ਕਲੰਦਰ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

10/17/2025

Happy New Day 8/290: Jindua, man is very busy! In earning dollars, relationships, ego. In fulfilling rituals, oaths, hatred and jealousy. But all this is happening in competition. When will you live for yourself? After reaching the emergency ward! Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਬੰਦਾ ਬਹੁਤ ਵਿਅਸਤ ਹੈ! ਡਾਲਰ, ਰਿਸ਼ਤੇ, ਹੰਕਾਰ ਕਮਾਉਣ ਵਿੱਚ। ਰਸਮਾਂ, ਕਸਮਾਂ, ਨਫਰਤ ਅਤੇ ਈਰਖਾ ਨਿਭਾਉਣ ਵਿੱਚ। ਪਰ ਇਹ ਸਭ ਕੁੱਝ ਮੁਕਾਬਲੇ ਵਿੱਚ ਹੋ ਰਿਹਾ ਹੈ। ਆਪਣੇ ਲਈ ਕਦੋਂ ਜੀਓ ਗੇ? ਐਮਰਜੈਂਸੀ ਵਾਰਡ ਵਿੱਚ ਪਹੁੰਚਣ ਤੋਂ ਬਾਅਦ! ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

10/16/2025

Happy New Day 8/289: Jindua, life is not a river of sorrow, it is a grand festival of getting out of the cycle of 84 lakh lives and finding your Creator within yourself. Do not lose the Diwali of this festival in the deep darkness of your despair. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਜ਼ਿੰਦਗੀ ਗਮ ਦਾ ਦਰਿਆ ਨਹੀਂ, 84 ਲਖ ਜੂਨਾਂ ਦੇ ਗੇੜ ਚੋਂ ਨਿਕਲ ਕੇ ਆਪਣੇ ਸਿਰਜਣਹਾਰ ਨੂੰ ਆਪਣੇ ਅੰਦਰ ਹੀ ਪਾ ਲੈਣ ਦਾ ਮਹਾਂਉਤਸਵ ਹੈ। ਇਸ ਪੁਰਬ ਦੀ ਦੀਵਾਲੀ ਨੂੰ ਆਪਣੀ ਨਿਰਾਸ਼ਾ ਦੇ ਡੂੰਘੇ ਹਨੇਰਿਆਂ ਵਿੱਚ ਗਵਾ ਨਾ ਦਿਓ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

10/15/2025

Happy New Day 8/288: Jindua, someone is born somewhere else, grows up somewhere else, and works for someone else. Which soul goes on which path, this is also The Creator decides. So claiming rights is the main cause of our suffering. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਕੋਈ ਜੰਮਦਾ ਕਿਤੇ ਹੋਰ, ਪਲਦਾ ਕਿਤੇ ਹੋਰ, ਅਤੇ ਕੰਮ ਕਿਸੇ ਹੋਰ ਦੇ ਆਉਂਦਾ ਹੈ। ਕਿਸ ਰੂਹ ਨੇ ਕਿਹੜੇ ਰਾਹ ਜਾਣਾ, ਇਹ ਵਿਧੀ ਵੀ ਸਿਰਜਣਹਾਰ ਹੀ ਬਣਾਉਂਦਾ ਹੈ। ਸੋ ਹਕ ਜਮਾਉਣਾ ਹੀ ਸਾਡੀ ਪੀੜਾ ਦਾ ਮੁੱਖ ਕਾਰਣ ਹੈ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

10/14/2025

Happy New Day 8/287: Jindua, covering the head in the Gurudwara, calling the kirpan a part of the body, burqa, hijab, all this is fanaticism, misuse of religious freedom. It is against the thinking of Baba Nanak Ji. Imposing one's faith on others is an obstacle to their freedom. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਗੁਰੂਘਰ ਵਿੱਚ ਸਿਰ ਢੱਕਣਾ, ਕਿਰਪਾਨ ਨੂੰ ਸਰੀਰ ਦਾ ਅੰਗ ਕਹਿਣਾ, ਬੁਰਕਾ, ਹਿਜਾਬ, ਇਹ ਸਭ ਕੱਟੜਤਾ ਹੈ, ਧਾਰਮਿਕ ਆਜਾਦੀ ਦਾ ਦੁਰਉਪਯੋਗ ਹੈ। ਬਾਬਾ ਨਾਨਕ ਜੀ ਦੀ ਸੋਚ ਦੇ ਉਲਟ ਹੈ। ਆਪਣੇ ਵਿਸ਼ਵਾਸ ਨੂੰ ਦੂਜਿਆਂ ਤੇ ਥੋਪਣਾ, ਉਹਨਾਂ ਦੀ ਆਜਾਦੀ ਵਿੱਚ ਰੁਕਾਵਟ ਹੈ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

10/13/2025

Happy New Day 8/286: Jindua, if man could do everything then who will ask the Lord? Even if lap is full with gifts, but they are always hungry. Poor's will be thankful, first let the list of demands end. After one demand the next is ready, we have so much love for the Lord! Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਹਰ ਚੀਜ ਬੰਦੇ ਦੇ ਹਥ ਵਿੱਚ ਹੋਵੋ ਤਾਂ ਰਬ ਨੂੰ ਕਿਹੜਾ ਪੁੱਛੇ? ਦਾਤਾਂ ਨਾਲ ਭਾਵੇਂ ਭਰ ਜਾਏ ਝੋਲੀ, ਪਰ ਇਹ ਭੁੱਖੇ ਦੇ ਭੁੱਖੇ। ਸ਼ੁਕਰਾਨਾ ਕੀ ਕਰਨ ਵਿਚਾਰੇ, ਪਹਿਲਾਂ ਮੰਗਾਂ ਦੀ ਲਿਸਟ ਤਾਂ ਮੁੱਕੇ! ਇਕ ਮੰਗ ਪੂਰੀ ਦੂਜੀ ਤਿਆਰ, ਪ੍ਰਭੂ ਨਾਲ ਸਾਡਾ ਹੈ ਬਹੁਤ ਹੀ ਪਿਆਰ! ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

10/12/2025

Happy New Day 8/285: Jindua, "Waves seek water, cloth seeks yarn. Creatures seek Brahm, all three are stupid." All three are searching for their Creator, but the fools do not know that HE is within them. How long will you run away from the truth? Say Waheguru...Tu Hi Tu, Tu Hi Tu...🌷🙏🙏

ਜਿੰਦੂਆ, "ਲਹਿਰ ਢੂੰਡੇ ਨੀਰ ਕੋ, ਕਪੜਾ ਢੂੰਡੇ ਸੂਤ। ਜੀਵ ਢੂੰਡੇ ਬ੍ਰਹਮ ਕੋ, ਤੀਨੋ ਊਤ ਕੇ ਊਤ।" ਤਿੰਨੋ ਆਪਣੇ ਸਿਰਜਣਹਾਰ ਨੂੰ ਲਭ ਰਹੇ ਹਨ, ਪਰ ਮੂਰਖ ਜਾਣਦੇ ਨਹੀਂ ਕਿ ਉਹ ਉਹਨਾਂ ਦੇ ਅੰਦਰ ਹੀ ਹੈ। ਕਦੋਂ ਤੱਕ ਸਚ ਤੋਂ ਭੱਜੋ ਗੇ? ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

10/11/2025

Happy New Day 8/284: Jindua, man has become enemy of man, one cheats another. By considering The God within as "I", he is looking for same God outside in religious shops. "Carry on searching", the Lord is laughing sitting inside! Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਬੰਦਾ ਬੰਦੇ ਦਾ ਬਣਿਆ ਵੈਰੀ, ਇਕ ਦੂਜੇ ਨੂੰ ਹੀ ਠੱਗੀ ਜਾਂਦਾ ਏ। ਅੰਦਰਲੇ ਰਬ ਨੂੰ "ਮੈਂ" ਸਮਝ, ਓਸੇ ਰਬ ਨੂੰ ਬਾਹਰ ਧਰਮ ਦੁਕਾਨਾਂ ਤੇ ਲਭੀ ਜਾਂਦਾ ਏ। "ਮਾਰੀ ਚਲ ਟੱਕਰਾਂ", ਕਹਿਕੇ ਪ੍ਰਭੂ ਵੀ ਅੰਦਰ ਬੈਠਾ ਹੱਸੀ ਜਾਂਦਾ ਏ! ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

10/10/2025

Happy New Day 8/283: Jindua, you are the master, you are the master, we are your people. What if we are doing veils, as you come close. Just You sit far away and go on pardoning us, we will commit many sins while earning. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਤੂੰ ਮਾਲਕ, ਤੂੰ ਮਾਲਕ ਹੈਂ ਅਸੀਂ ਬੰਦੇ ਤੇਰੇ। ਕੀ ਹੋਇਆ ਜੇ ਕਰੀਏ ਪਰਦੇ, ਜਿੰਨਾਂ ਤੂੰ ਆਵੇਂ ਨੇੜੇ। ਬਸ ਦੂਰ ਬੈਠਾ ਤੂੰ ਬਖਸ਼ੀ ਚਲ, ਹੋ ਜਾਂਦੇ ਨੇ ਕਮਾਈ ਕਰਦਿਆਂ ਪਾਪ ਬਥੇਰੇ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

Address

10037 128th Street
Surrey, BC
V3T2Z1

Alerts

Be the first to know and let us send you an email when Ek Onkar Physical & Mental Awareness Centre posts news and promotions. Your email address will not be used for any other purpose, and you can unsubscribe at any time.

Contact The Practice

Send a message to Ek Onkar Physical & Mental Awareness Centre:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram