Ek Onkar Physical & Mental Awareness Centre

Ek Onkar Physical & Mental Awareness Centre Medicines can’t get you Health and Happiness you can’t buy with money. Both are Inside and you can ha

08/29/2025

Happy New Day 8/241: Jindua, the net of attachment and illusion, is miserable. Person is one but many masks, half of life passes in changing them. Only by connecting with the truth and turning within does one find pure love, all other relationships are only market of give and take. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਮੋਹ ਮਾਇਆ ਦਾ ਜਾਲ ਕਰਦਾ ਬੇਹਾਲ ਹੈ। ਬੰਦਾ ਇਕ ਪਰ ਮਖੌਟੇ ਅਨੇਕ, ਬਦਲਣ ਵਿੱਚ ਹੀ ਲੰਘਦਾ ਜੀਵਨ ਦਾ ਅੱਧਾ ਕਾਲ ਹੈ। ਸਚ ਨਾਲ ਜੁੜਿਆਂ ਅਤੇ ਅੰਦਰ ਨੂੰ ਮੁੜਿਆਂ ਹੀ ਲਭਦਾ ਹੈ ਨਿਰੋਲ ਪਿਆਰ, ਬਾਕੀ ਸਭ ਰਿਸ਼ਤੇ, ਸਿਰਫ ਲੈਣ-ਦੇਣ ਦਾ ਬਾਜ਼ਾਰ ਹੈ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

08/28/2025

Happy New Day 8/240: Jindua, by serving this wonderful temple (body) blessed by God for two hours and being grateful every moment for the small gifts received, nothing has changed. Just earlier, even after earning day and night, my pockets were empty. But today, even after being idle, there is no shortage of money. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਪ੍ਰਭੂ ਦੇ ਬਖਸ਼ੇ ਇਸ ਅਦਭੁੱਤ ਮੰਦਰ (ਸਰੀਰ) ਦੀ ਦੋ ਘੰਟੇ ਸੇਵਾ ਅਤੇ ਮਿਲੀਆਂ ਛੋਟੀਆਂ-ਛੋਟੀਆਂ ਦਾਤਾਂ ਦਾ ਹਰ ਪਲ ਸ਼ੁਕਰਾਨਾ ਕਰਨ ਨਾਲ, ਕੁੱਝ ਨਹੀਂ ਬਦਲਿਆ। ਬਸ ਪਹਿਲਾਂ ਦਿਨ ਰਾਤ ਕਮਾਈ ਕਰਕੇ ਵੀ ਜੇਬਾਂ ਖਾਲੀ ਸੀ। ਪਰ ਅੱਜ ਵਿਹਲੇ ਰਹਿ ਕੇ ਵੀ ਪੈਸੇ ਦੀ ਕੋਈ ਕਮੀ ਨਹੀਂ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

08/27/2025

Happy New Day 8/239: Jindua, do not indulge in the glare of Satan's fast beginning, fear his consequences. But do not laugh at the slow end steady ways of true man, learn from the height of his success. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਸ਼ੈਤਾਨ ਦੇ ਤੇਜ਼ ਆਗਾਸ ਦੀ ਚਕਾਚੌਂਧ ਚ ਨਾ ਫਸ, ਉਸਦੇ ਅੰਜਾਮ ਤੋਂ ਡਰ। ਪਰ ਸਚੇ ਇਨਸਾਨ ਦੀ ਹੌਲੀ ਤੇ ਮਸਤ ਚਾਲ ਦਾ ਉਡਾਅ ਨਾ ਮਜਾਕ, ਉਸਦੀ ਕਾਮਯਾਬੀ ਦੀ ਉਚਾਈ ਤੋਂ ਸਿਖ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

08/26/2025

Happy New Day 8/238: Jindua, do not play with nature, do not consider it speechless. Do not consider it as your glory to destroy the wind Guru and the water Father. When the mood changes, of the Guru or the Father's, the destruction comes, do not consider them as the only life givers. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਕੁਦਰਤ ਨਾਲ ਨਾ ਕਰ ਖਿਲਵਾੜ, ਇਸਨੂੰ ਬੇਜ਼ੁਬਾਨ ਨਾ ਸਮਝ। ਕਰਨਾ ਬਰਬਾਦ ਪਵਨ ਗੁਰੂ ਤੇ ਪਾਣੀ ਪਿਤਾ ਨੂੰ, ਆਪਣੀ ਸ਼ਾਨ ਨਾ ਸਮਝ। ਬਦਲਦਾ ਹੈ ਜਦ ਮਿਜਾਜ ਜਦ ਗੁਰੂ ਜਾਂ ਪਿਤਾ ਦਾ ਤਾਂ ਆ ਜਾਂਦੀ ਹੈ ਪਰਲੋ, ਇਹਨਾਂ ਨੂੰ ਸਿਰਫ ਦੇਣ ਵਾਲੇ ਜੀਵਨ ਦਾਨ ਨਾ ਸਮਝ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

08/25/2025

Happy New Day 8/237: Jindua, by opening the secret of Internet and Wi-Fi The Lord became more closer and benevolent to us. But man, understanding this his own invention, became more distant from the Master and more arrogant. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਖੋਲਕੇ ਭੇਤ ਇੰਟਰਨੈੱਟ ਅਤੇ ਵਾਈ-ਫਾਈ ਦਾ, ਪ੍ਰਭੂ ਤਾਂ ਹੋਰ ਸਾਡੇ ਨੇੜੇ ਅਤੇ ਉਪਕਾਰੀ ਹੋ ਗਿਆ। ਪਰ ਬੰਦਾ ਸਮਝ ਕੇ ਇਸ ਨੂੰ ਆਪਣੀ ਹੀ ਖੋਜ, ਮਾਲਕ ਤੋਂ ਹੋਰ ਦੂਰ ਅਤੇ ਹੋਰ ਹੰਕਾਰੀ ਹੋ ਗਿਆ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ..🌷🙏🙏
✍️ Master Harjap Singh Ji

08/24/2025

Happy New Day 8/236: Jindua, It is very important to celebrate the joy of receiving human life, to be grateful for this journey. For this, it is not only necessary to recite and worship, but also to laugh openly, sing, and do Bhangra is considered devotion and gratitude too. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਮਨੁਖੀ ਜੀਵਨ ਮਿਲਣ ਦੀ ਖੁਸ਼ੀ ਮਨਾਉਣਾ, ਇਸ ਯਾਤਰਾ ਦਾ ਸ਼ੁਕਰਾਨਾ ਕਰਨਾ ਬਹੁਤ ਜਰੂਰੀ ਹੈ। ਇਸਦੇ ਲਈ ਸਿਰਫ ਪਾਠ ਪੂਜਾ ਕਰਨੀ ਹੀ ਜਰੂਰੀ ਨਹੀਂ, ਸਗੋਂ ਖੁਲਕੇ ਹਸਣਾ, ਗਾਉਣਾ,ਅਤੇ ਭੰਗੜੇ ਪਾਉਣਾ ਵੀ ਭਗਤੀ ਹੈ, ਸ਼ੁਕਰਾਨਾ ਹੈ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

08/23/2025

Happy New Day 8/235: Jindua, being special to the Lord is not a question of geometry or algebra that is difficult to solve. Just simplicity, humility, love, gratitude and being happy in every situation, who has these jewels of life. The Lord has borne all the mischief of that being. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਪ੍ਰਭੂ ਦੇ ਖਾਸ ਹੋਣਾ ਕੋਈ ਜੀਓਮੈਟਰੀ ਜਾਂ ਅਲਜਬਰੇ ਦਾ ਸਵਾਲ ਨਹੀਂ ਜੋ ਹਲ ਕਰਨਾ ਔਖਾ ਹੈ। ਬਸ ਸਾਦਗੀ, ਨਿਮਰਤਾ, ਪ੍ਰੇਮ, ਸ਼ੁਕਰਾਨਾ ਅਤੇ ਹਰ ਹਾਲ ਵਿੱਚ ਮਸਤ, ਜਿਸਦੇ ਜੀਵਨ ਦੇ ਇਹ ਗਹਿਣੇ ਹਨ। ਪ੍ਰਭੂ ਨੇ ਉਸ ਜੀਵ ਦੇ ਸਭ ਨਖਰੇ ਸਹਿਣੇ ਹਨ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

08/22/2025

Happy New Day 8/234: Jindua, look around, what a beautiful sight it is. Who is this artist, whose is all this? Who is the owner here and who is the servant? There is One Master, the whole circus belongs to HIM, and we are all HIS clowns. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਨਜ਼ਰ ਤਾਂ ਮਾਰ ਚਾਰੇ ਪਾਸੇ, ਕਿਆ ਖੂਬਸੂਰਤ ਨਜਾਰਾ ਹੈ। ਕੌਣ ਹੈ ਇਹ ਕਲਾਕਾਰ, ਸਭ ਕਿਸਦਾ ਪਸਾਰਾ ਹੈ। ਕੌਣ ਏਥੇ ਮਾਲਕ ਤੇ ਕੌਣ ਹੈ ਨੌਕਰ? ਮਾਲਕ ਹੈ ਇਕ, ਜਿਸਦੀ ਸਰਕਸ ਹੈ ਸਾਰੀ, ਅਤੇ ਅਸੀਂ ਸਾਰੇ ਉਸਦੇ ਹੀ ਰਚੇ ਹਾਂ ਜੋਕਰ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

08/21/2025

Happy New Day 8/233: Jindua, it doesn't matter whether you read Gita, Granth, Quran or Bible. There can be many ways to remember the same Lord. But the difference comes when you call your method right and the other wrong. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਗੀਤਾ, ਗ੍ਰੰਥ, ਕੁਰਾਨ ਜਾਂ ਬਾਈਬਲ ਪੜਦੇ ਹੋ। ਇਕ ਹੀ ਰਬ ਨੂੰ ਯਾਦ ਕਰਨ ਦੇ ਕਈ ਢੰਗ ਹੇ ਸਕਦੇ ਹਨ। ਪਰ ਫਰਕ ਤਾਂ ਓਦੋਂ ਪੈਂਦਾ ਹੈ ਜਦ ਤੁਸੀਂ ਆਪਣੇ ਢੰਗ ਨੂੰ ਸਹੀ ਅਤੇ ਦੂਜੇ ਨੂੰ ਗਲਤ ਦਸਦੇ ਹੋ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

08/20/2025

Happy New Day 8/232: Jindua, the mountain of principles, the abundance of mercy, the love immeasurable, the guardian of truth and trust, makes the Lord the Lord. The day you become worthy of trust, you too will be worshipped. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਅਸੂਲਾਂ ਦਾ ਪਹਾੜ, ਦਯਾ ਦੀ ਭਰਮਾਰ, ਪ੍ਰੇਮ ਬੇਸ਼ੁਮਾਰ, ਸਚ ਅਤੇ ਭਰੋਸੇ ਦਾ ਪਹਿਰੇਦਾਰ ਹੀ ਪ੍ਰਭੂ ਨੂੰ ਪ੍ਰਭੂ ਬਣਾਉਂਦਾ ਹੈ। ਜਿਸ ਦਿਨ ਤੂੰ ਵਿਸ਼ਵਾਸ ਦੇ ਲਾਇਕ ਹੋ ਗਿਆ, ਤੂੰ ਵੀ ਪੂਜਿਆ ਜਾਵੇਂਗਾ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

08/19/2025

Happy New Day 8/231: Jindua, the mustache up, the desire for drugs, the passion for criticism at every moment, and the power of overnight growing wealth, all become a dream, because who knows at what hour, the time changes mood? Foolish, Fear from time, it is owned by the Master. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਮੁੱਛਾਂ ਨੂੰ ਤਾਅ, ਨਸ਼ਿਆਂ ਦਾ ਚਾਅ, ਹਰ ਪਲ ਨਿੰਦਾ ਦਾ ਸ਼ੌਕ ਅਤੇ ਰਾਤੋ ਰਾਤ ਖਟੀ ਅਮੀਰੀ ਦੀ ਧੌਂਸ, ਸਭ ਹੋ ਜਾਣੇ ਨੇ ਖੁਆਬ, ਕਿਉਂਕਿ ਕੌਣ ਜਾਣੇ, ਕਿਸ ਘੜੀ, ਵਕਤ ਦਾ ਬਦਲੇ ਮਿਜਾਜ? ਵਕਤ ਤੋਂ ਡਰ ਮੂਰਖਾ, ਇਸ ਤੇ ਮਾਲਕ ਦੀ ਮਲਕੀਅਤ ਹੈ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

08/18/2025

Happy New Day 8/230: Jindua, if you want to offer Bhog to the Lord in religious places, you have to do a lot of pomp and show. But you feed the Lord sitting inside, with anything under any circumstances. Don't forget that the one who asks and eats is the Lord Himself. Full respect is necessary. Say Waheguru...Tu Hi Tu, Tu Hi Tu...🌷🙏🙏

ਜਿੰਦੂਆ, ਧਾਰਮਿਕ ਅਸਥਾਨਾਂ ਵਿੱਚ ਪ੍ਰਭੂ ਨੂੰ ਭੋਗ ਲਗਾਉਣਾ ਹੋਵੇ ਤਾਂ ਸੌਅ ਅਡੰਬਰ ਕੀਤੇ ਜਾਂਦੇ ਹਨ। ਪਰ ਅੰਦਰ ਬੈਠੇ ਮਾਲਕ ਨੂੰ ਤੁਸੀਂ ਕੁੱਝ ਵੀ ਕਿਸੇ ਵੀ ਹਾਲਤ ਵਿੱਚ ਖੁਆ ਦਿੰਦੇ ਹੋ। ਨਾ ਭੁੱਲੋ ਕਿ ਮੰਗਣ ਵਾਲਾ ਅਤੇ ਖਾਣ ਵਾਲਾ ਪ੍ਰਭੂ ਆਪ ਹੀ ਹੈ। ਪੂਰਾ ਸਤਿਕਾਰ ਜਰੂਰੀ ਹੈ। ਬੋਲੋ ਜੀ ਵਾਹਿਗੁਰੂ... ਤੂੰ ਹੀ ਤੂੰ, ਤੂੰ ਹੀ ਤੂੰ...🌷🙏🙏
✍️ Master Harjap Singh Ji

Address

10037 128th Street
Surrey, BC
V3T2Z1

Alerts

Be the first to know and let us send you an email when Ek Onkar Physical & Mental Awareness Centre posts news and promotions. Your email address will not be used for any other purpose, and you can unsubscribe at any time.

Contact The Practice

Send a message to Ek Onkar Physical & Mental Awareness Centre:

Featured

Share