02/06/2021
ਜਿਹਨਾਂ ਲੋਕਾਂ ਨੂੰ ਫੈਟੀ ਲਿਵਰ ਡਿਸੀਜ਼ ਹੁੰਦੀ ਹੈ ਉਹਨਾਂ ਨੂੰ ਅਪਣੀ ਖ਼ੁਰਾਕ ਅਤੇ ਰਹਿਣ ਸਹਿਣ ਵਿੱਚ ਭਾਰੀ ਤਬਦੀਲੀ ਕਰਨੀ ਚਾਹੀਦੀ ਹੈ ਤਾਂ ਕਿ ਦਵਾਈਆਂ ਘੱਟ ਤੋਂ ਘੱਟ ਖਾਣੀਆਂ ਪੈਣ।
ਸਭ ਤੋਂ ਪਹਿਲਾਂ ਉਹਨਾਂ ਨੂੰ ਕੁੱਝ ਵੀ ਪੇਟ ਭਰ ਕੇ ਨਹੀਂ ਖਾਣਾ ਪੀਣਾ ਚਾਹੀਦਾ ਹੈ। ਹਰ ਚੀਜ਼ ਲਿਮਿਟ ਚ ਲੈਣੀ ਚਾਹੀਦੀ ਹੈ। ਤਾਂ ਕਿ ਮੋਟਾਪਾ ਨਾ ਵਧੇ। ਖ਼ਾਸ ਕਰਕੇ ਪੇਟ ਨਹੀਂ ਵਧਣ ਦੇਣਾ ਚਾਹੀਦਾ।
ਵੱਖੀਂਆਂ ਬਾਹਰ ਨੂੰ ਨਹੀਂ ਨਿਕਲਣ ਦੇਣੀਆਂ ਚਾਹੀਦੀਆਂ। ਧੌਣ ਅਤੇ ਗਲੇ ਤੇ ਚਰਬੀ ਨਹੀਂ ਚੜ੍ਹਨ ਦੇਣੀ ਚਾਹੀਦੀ। ਇਹਨਾਂ ਥਾਵਾਂ ਤੇ ਚਰਬੀ ਹੌਲੀ ਹੌਲੀ ਚੜ੍ਹਦੀ ਹੈ ਤੇ ਰੋਜ਼ਮਰਾ ਦੀਆਂ ਛੋਟੀਆਂ ਛੋਟੀਆਂ ਅਣਗਹਿਲੀਆਂ ਕਾਰਨ ਚੜਦੀ ਹੈ।
ਉਸਨੂੰ ਵਿਹਲੇ ਰਹਿਣ, ਜ਼ਿਆਦਾ ਬੈਠਣ, ਜ਼ਿਆਦਾ ਸੁਸਤਾਉਣ, ਛੋਟੀ ਛੋਟੀ ਗੱਲ ਤੇ ਗੁੱਸਾ ਕਰਨ ਜਾਂ ਜ਼ਰੂਰਤ ਤੋਂ ਜ਼ਿਆਦਾ ਚਿੰਤਾ ਕਰਨ ਆਦਿ ਤੋਂ ਬਚਣਾ ਚਾਹੀਦਾ ਹੈ।
ਪੈਦਲ ਚੱਲਣ, ਵਰਜਿਸ਼ ਕਰਨ, ਹੱਥੀਂ ਕੰਮ ਕਰਨ, ਖੁੱਲੀ ਹਵਾ ਅਤੇ ਧੁੱਪ ਚ ਨਿਕਲਣ, ਰੋਜ਼ਾਨਾ ਮਾਲਸ਼ ਕਰਕੇ ਕੋਸੇ ਪਾਣੀ ਨਾਲ ਨਹਾਉਣ, ਸਾਦਾ ਥੋੜਾ ਖਾਣ, ਲੋੜ ਤੋਂ ਘੱਟ ਅਤੇ ਵਰਾਇਟੀ ਚ ਖਾਣ, ਮਿਲਾਪੜਾ ਸੁਭਾਅ ਬਣਾਉਣ ਆਦਿ ਦੀਆਂ ਚੰਗੀਆਂ ਆਦਤਾਂ ਪਾਉਣੀਆਂ ਚਾਹੀਦੀਆਂ ਹਨ।
ਉਸਨੂੰ ਸੈਚੁਰੇਟਿਡ ਫੈਟਸ ਅਤੇ ਟਰਾਂਸ ਫੈਟਸ ਦੀ ਜਗ੍ਹਾ ਅਨਸੈਚੁਰਟਿਡ ਫੈਟਸ ਲੈਣੀਆਂ ਚਾਹੀਦੀਆਂ ਹਨ ਖਾਸ ਕਰਕੇ ਉਮੇਗਾ3 ਫੈਟੀ ਐਸਿਡਜ਼ ਲੈਣੇ ਚਾਹੀਦੇ ਹਨ। ਤਾਂ ਕਿ ਉਸਦੇ ਲਿਵਰ ਨੁਕਸ ਕਾਰਨ ਦਿਲ ਰੋਗ ਨਾ ਬਣਨ।
ਅਨਸੈਚੁਰੇਟਿਡ ਫੈਟਸ ਵਿੱਚ ਔਲਿਵ ਓਇਲ, ਕਨੋਲਾ ਓਇਲ, ਤਿਲ, ਐਵੋਕੈਡੋ, ਕੱਦੂ ਮਗ਼ਜ਼, ਬਦਾਮ, ਹੇਜ਼ਲ ਨਟ, ਅਖਰੋਟ, ਪਿਕਾਨਸ (pecans) ਆਦਿ ਆਉਂਦੇ ਹਨ। ਅੰਡੇ ਵਿੱਚ ਵੀ ਜ਼ਿਆਦਾ ਅਨਸੈਚੁਰੇਟਿਡ ਫੈਟ ਹੁੰਦੀ ਹੈ। ਦੁੱਧ ਵਿੱਚ ਕਰੀਬ 62 ਪ੍ਰਤੀਸ਼ਤ ਸੈਚੁਰੇਟਿਡ ਫੈਟਸ ਹੁੰਦੀਆਂ ਹਨ।
ਸੈਚੁਰੇਟਿਡ ਫੈਟਸ ਵਿੱਚ ਘਿਉ, ਸੰਘਣਾ ਦੁੱਧ, ਮੱਖਣ, ਮਲਾਈ, ਪਨੀਰ, ਨਾਰੀਅਲ ਤੇਲ, ਪਾਮ ਓਇਲ, ਕੇਕ, ਸਮੋਸੇ, ਫਰੈਂਚ ਫਰਾਈਜ਼, ਪੇਸਟਰੀ, ਬਾਜ਼ਾਰੂ ਤਲੀਆਂ ਤੜਕੀਆਂ ਚੀਜ਼ਾਂ, ਸੌਸ, ਸੂਰ ਦਾ ਮੀਟ, ਬੀਫ਼ ਆਦਿ ਆਉਂਦੇ ਹਨ।
ਉਸਨੂੰ ਲੋਅ ਗਲਾਈਸੀਮਿਕ ਇਨਡੈਕਸ ਖਾਣੇ ਜ਼ਿਆਦਾ ਲੈਣੇ ਚਾਹੀਦੇ ਹਨ। ਅਤੇ ਹਾਈ ਗਲਾਈਸੀਮਿਕ ਇਨਡੈਕਸ ਭੋਜਨ ਨਹੀਂ ਲੈਣੇ ਚਾਹੀਦੇ ਹਨ।
ਯਾਨਿ ਕਿ ਉਸਨੂੰ ਖੰਡ, ਸ਼ੱਕਰ, ਸ਼ਹਿਦ, ਗੁੜ, ਮਠਿਆਈਆਂ, ਆਲੂ, ਚੌਲ, ਪਾਸਟਾ, ਚਿੱਟਾ ਬਰੈੱਡ, ਸਨੈਕਸ ਅਤੇ ਮੈਦੇ ਵਾਲੀਆਂ ਚੀਜ਼ਾਂ ਜ਼ਿਆਦਾ ਨਹੀਂ ਖਾਣੀਆਂ ਚਾਹੀਦੀਆਂ ਹਨ।
ਲੇਕਿਨ ਉਸਨੂੰ ਤਰੀਦਾਰ ਸਬਜ਼ੀਆਂ, ਪਤਲੀਆਂ ਦਾਲਾਂ, ਸਲਾਦ, ਫਲ, ਪੁੰਗਰੀਆਂ ਦਾਲਾਂ, ਪੁੰਗਰੇ ਮਿਲੱਟਸ ਅਨਾਜ ਆਦਿ ਵੱਧ ਖਾਣੇ ਚਾਹੀਦੇ ਹਨ।
ਉਸਨੂੰ ਬੰਦ ਗੋਭੀ, ਗੰਢ ਗੋਭੀ, ਗਾਜਰ, ਮੂਲੀ, ਤਰ, ਵੰਗੇ, ਖੱਖੜੀ, ਬਰੌਕਲੀ, ਕੇਲ, ਹਰਾ ਧਣੀਆ, ਮੇਥੀ, ਹਾਲੋਂ ਆਦਿ ਰੁੱਤ ਮੁਤਾਬਕ ਖਾਣੇ ਚ ਸ਼ਾਮਲ ਕਰਨੇ ਚਾਹੀਦੇ ਹਨ। ਉਸਨੂੰ ਉਬਲੀਆਂ ਜਾਂ ਸਟੀਮ ਕੀਤੀਆਂ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ।
ਉਸਨੂੰ ਭਿੰਡੀ, ਅਰਬੀ, ਬੈਂਗਣ, ਕਰੇਲੇ, ਫਲੀਆਂ, ਸਾਗ, ਆਮਲੇਟ, ਪਰੌਂਠੇ, ਪਿੰਨੀਆਂ, ਮੱਠੀਆਂ, ਪੂੜੀਆਂ, ਗੁਲਗੁਲੇ, ਕੜਾਹ ਆਦਿ ਜ਼ਿਆਦਾ ਨਹੀਂ ਖਾਣੇ ਚਾਹੀਦੇ।
ਉਸਨੂੰ ਵਾਰ ਵਾਰ ਚਾਹ ਪੀਣ ਤੋਂ ਬਚਣਾ ਚਾਹੀਦਾ ਹੈ। ਕੋਲਡ ਡਰਿੰਕਸ, ਸੌਫਟ ਡਰਿੰਕਸ, ਸਪੋਰਟਸ ਡਰਿੰਕਸ, ਰੂਹ ਅਫ਼ਜ਼ਾ, ਵਾਈਨ, ਵਿਸਕੀ, ਰੱਮ, ਬੀਅਰ, ਫਰੂਟੀ, ਆਈਸਕ੍ਰੀਮ, ਕੁਲਫੀਆਂ, ਚਾਕਲੇਟ, ਟੌਫੀਆਂ, ਬਾਜ਼ਾਰੂ ਬਿਸਕੁਟ ਆਦਿ ਨਹੀਂ ਖਾਣੇ ਪੀਣੇ ਚਾਹੀਦੇ ਹਨ।
ਰੋਜ਼ਾਨਾ ਕੁੱਝ ਨਾ ਕੁੱਝ ਸਿੱਖਣ ਦੀ ਆਦਤ ਪਾਓ। ਰੋਜ਼ਾਨਾ ਹੱਥੀਂ ਕੰਮ ਕਰਨ ਦਾ ਸ਼ੌਕ ਪਾਲੋ। ਜਦ ਤੱਕ ਨਵਾਂ ਸਿੱਖਣ ਅਤੇ ਹੱਥੀਂ ਕੰਮ ਦੀ ਤਮੰਨਾ ਰੱਖੋਗੇ ਤਦ ਤੱਕ ਹੀ ਤੁਹਾਡਾ ਦਿਮਾਗ਼ ਤੇ ਸਰੀਰ ਜ਼ਿਆਦਾ ਐਕਟਿਵ ਰਹੇਗਾ। ਸਦਾ ਜਵਾਨ ਬਣੇ ਰਹਿਣ ਲਈ ਦਿਮਾਗ ਅਤੇ ਸਰੀਰ ਦਾ ਵੱਧ ਤੋਂ ਵੱਧ ਐਕਟਿਵ ਰਹਿਣਾ ਜ਼ਰੂਰੀ ਹੁੰਦਾ ਹੈ। ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਸਾਡੇ ਇਸ ਪੇਜ ਨੂੰ ਲਾਈਕ ਤੇ ਫੌਲੋ ਕਰੋ। ਧੰਨਵਾਦ।