31/05/2020
ਪਿਆਰੇ ਲਾਇਨ ਦੋਸਤੋ,
ਵਾਹਿਗੁਰੂ ਜੀ ਕਾ ਖਾਲਸਾ।
ਵਾਹਿਗੁਰੂ ਜੀ ਕੀ ਫਤਹਿ।
ਸਾਲ 2020-21 ਦੇ ਸੈਕੰਡ ਵਾਈਸ ਡਿਸਟਿਕ ਗਵਰਨਰ ਦੀ ਇਲੈਕਸ਼ਨ ਲਈ *ਫਰਜੀ ਈ-ਵੋਟਿੰਗ* ਦੇ ਡਰਾਮੇ ਦਾ ਪਰਦਾ ਡਿੱਗਦਿਆਂ ਹੀ ਜੋ ਧੂੜ ਉਡੀ ਉਸ ਨੇ ਡਿਸਟਿਕ 321-ਡੀ ਅਤੇ ਲਾਇਨਇਜਮ ਦੇ ਚਿਹਰੇ ਨੂੰ ਗੰਧਲਾ ਕਰ ਦਿੱਤਾ।
* #@ #* ਈ-ਵੋਟਿੰਗ ਦੌਰਾਨ ਜੋ ਬੁਰਛਾ-ਗਰਦੀ ਅਤੇ ਧਾਂਦਲੀਆਂ ਹੋਈਆਂ, ਉਹ ਡਿਸਟਿਕ ਦੇ ਕਿਸੇ ਵੀ ਲਾਇਨ ਮੈਂਬਰ ਕੋਲੋਂ ਗੁੱਝੀਆਂ ਨਹੀ ਹਨ। ਬੇਸ਼ੱਕ ਕੋਈ ਉਸ ਬਾਰੇ *ਦੜ ਵੱਟ ਜਮਾਨਾ ਕੱਟ* ਵਾਂਗ ਚੱਲੇ ਜਾਂ ਕੋਈ ਮੂਹੋਂ ਬੋਲ ਕੇ *ਕੁਝ ਕਿਹਾ ਤਾਂ ਹਨੇਰਾ ਜਰੇ ਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣ ਗੇ* ਵਾਂਗ ਆਪਣੇ ਮਨ ਦੀ ਭੜਾਸ ਕੱਢ ਲਵੇ।
* #@ #* ਅਸਲੀਅਤ ਤਾਂ ਇਹੀ ਹੈ ਕਿ *ਏਕ ਘਰ ਕੋ ਆਗ ਲਗੀ ਘਰ ਕੇ ਚਿਰਾਗ ਸੇ*। ਜਿੰਮੇਵਾਰ ਆਗੂ ਨੂੰ ਕਈ ਸਿਆਣੇ ਸੱਜਣਾਂ ਨੇ ਸਲਾਹ ਦਿਤੀ ਕਿ *ਕਾਲੇ ਲਿਖੁ ਨਾ ਲੇਖ*। ਪਰ ਅਫਸੋਸ ਸਤਾ ਦੇ ਨਸ਼ੇ ਵਿੱਚ ਮਦਹੋਸ਼ *ਉਸ ਸੱਜਣ ਨੂੰ ਕਲਮ ਦੀ ਤਾਕਤ ਨੇ ਸਿਰ ਨੀਵਾਂ ਕਰ ਕੇ ਆਪਨੜੇ ਗਿਰੀਵਾਨ ਵਿੱਚ ਝਾਕਣ ਦੀ ਸੋਝੀ ਨਾ ਆਉਣ ਦਿੱਤੀ*।
* #@ #* ਕਲੱਬਾਂ ਦਾ ਇਸ ਵਿੱਚ ਕਿਧਰੇ ਵੀ ਕੋਈ ਕਸੂਰ ਨਹੀ ਹੈ, ਸਾਰੀਆਂ ਕਲੱਬਾਂ ਸਮਾਜ ਸੇਵਾ ਦੇ ਖੇਤਰ ਵਿੱਚ ਅਥਾਹ ਕੰਮ ਕਰਦੀਆਂ ਹਨ। ਇੰਟਰਨੈਸ਼ਨਲ ਰਿਕਾਰਡ ਮੁਤਾਬਿਕ *ਜਿੰਨਾਂ ਕਲੱਬਾਂ ਦੇ ਇੰਟਰਨੈਸ਼ਨਲ ਡਿਊਜ 12 ਮਈ ਤੋਂ ਬਾਅਦ ਗਏ ਸਨ, ਉਹਨਾਂ ਵਿੱਚੋਂ ਕੁਝ ਕਲੱਬਾਂ ਨੂੰ ਵੋਟ ਅਧਿਕਾਰ ਮਿਲਿਆ ਤੇ ਕੁਝ ਨੂੰ ਜਾਣ ਬੁੱਝ ਕੇ ਵੋਟ ਅਧਿਕਾਰ ਤੋਂ ਵਾਂਝੇ ਰੱਖਿਆ ਗਿਆ*
* #@ #* ਸਾਰੀਆਂ ਕਲੱਬਾਂ ਹੀ ਬੇਹੱਦ ਸਤਿਕਾਰਯੋਗ ਹਨ ਤੇ ਬਰਾਬਰ ਸ਼ਰੇਣੀ ਵਿੱਚ ਆਉਂਦੀਆਂ ਹਨ। ਡਿਸਟਿਕ ਗਵਰਨਰ ਸਾਰੀਆਂ ਕਲੱਬਾਂ ਲਈ ਮਾਂ ਵਰਗੀ ਬਰਾਬਰ ਜਿੰਮੇਵਾਰੀ ਵਾਲਾ ਅਧਿਕਾਰ ਰੱਖਦਾ ਹੈ ਤਾਂ ਫੇਰ ਹੁਣ ਇਤਰਾਜ ਵੀ ਤਾਂ ਇਹੀ ਹੈ ਕਿ *ਕੁਝ ਕਲੱਬਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਉਂ ਕੀਤਾ ਗਿਆ*?
* #@ #* ਈ-ਵੋਟਿੰਗ ਲਈ ਰਜਿਸਟਰੇਸ਼ਨ ਕਰਵਾਉਣ ਸਬੰਧੀ ਸਰਕੁਲਰ ਵਿੱਚ ਕਿਹਾ ਗਿਆ ਕਿ ਕਲੱਬ ਡੈਲੀਗੇਟਸ ਦੀ ਲਿਸਟ ਭੇਜਣ ਦਾ ਅਧਿਕਾਰ ਨਿਯਮ ਮੁਤਾਬਿਕ ਕਲੱਬ ਟੀਮ (ਪਰਧਾਨ, ਸੈਕਟਰੀ ਤੇ ਖਜਾਨਚੀ) ਕੋਲ ਹੈ। ਪਰ ਅਫਸੋਸ *ਕਲੱਬ ਟੀਮਾਂ ਵੱਲੋਂ ਭੇਜੀਆਂ ਡੈਲੀਗੇਟਸ ਲਿਸਟਾਂ ਗਵਰਨਰ ਹਾਉਸ ਵੱਲੋਂ ਆਪਣੇ ਆਪ ਬਦਲ ਦਿੱਤੀਆਂ ਗਈਆਂ*। ਇਸ ਤਰਾਂ ਜਦ *ਸ਼ਰਮੁ ਧਰਮੁ ਦੁਇ ਛਪਿ ਖਲੋਏ* ਤਾਂ ਸਾਰੇ ਕਾਇਦੇ ਕਨੂੰਨ ਛਿੱਕੇ ਟੰਗ ਕੇ *ਕਲੱਬ ਆਫੀਸਰਜ ਦੇ ਡੈਲੀਗੇਟ ਭੇਜਣ ਦੇ ਅਧਿਕਾਰਾਂ ਤੇ ਡਾਕਾ ਮਾਰਿਆ ਗਿਆ*। ਇਸ ਤਰਾਂ ਜਦ ਆਪਸੀ ਭਾਈਚਾਰੇ ਨੂੰ ਡੂੰਘੀ ਸੱਟ ਮਾਰੀ ਗਈ ਅਤੇ ਡਿਸਟਿਕ ਨੂੰ ਘਰੇਲੂ ਖਾਨਾਜੰਗੀ ਵੱਲ ਧਕੇਲਣ ਦਾ ਕੋਝਾ ਯਤਨ ਕੀਤਾ ਗਿਆ, ਜਦ *ਉਲਟੀ ਵਾੜ ਖੇਤ ਕੋ ਖਾਈ* ਤਾਂ ਆਪ ਮੁਹਾਰੇ ਮੂਹੋਂ ਨਿਕਲਿਆ *ਕੂੜੁ ਫਿਰੈ ਪਰਧਾਨੁ ਵੇ ਲਾਲੋ*।
ਸਵਰਨ ਸਿੰਘ ਖਾਲਸਾ