ਜਿੰਦਗੀ ਜੀਣ ਲਈ ਸੱਚ ਤੇ ਧਰਮ ਦੀ ਜਰੂਰਤ

  • Home
  • India
  • Baghaparana
  • ਜਿੰਦਗੀ ਜੀਣ ਲਈ ਸੱਚ ਤੇ ਧਰਮ ਦੀ ਜਰੂਰਤ

ਜਿੰਦਗੀ ਜੀਣ ਲਈ ਸੱਚ ਤੇ ਧਰਮ ਦੀ ਜਰੂਰਤ Contact information, map and directions, contact form, opening hours, services, ratings, photos, videos and announcements from ਜਿੰਦਗੀ ਜੀਣ ਲਈ ਸੱਚ ਤੇ ਧਰਮ ਦੀ ਜਰੂਰਤ, Medical and health, Baghaparana.

10/04/2025

ਸਭ ਨੂੰ ਪਤਾ ਚੀਨ ਆਵਦੀ ਆਬਾਦੀ ਦਾ ਫਾਇਦਾ ਚੁੱਕ ਕੇ ਸਾਰੇ ਵਰਲਡ ਚ ਵਿਕਣ ਵਾਲਾ ਸਾਮਾਨ ਜੋ ਵੀ ਛੋਟੇ ਤੋਂ ਵੱਡਾ ਬਣਾ ਸਕਦਾ ਬਣਾ ਕੇ ਸਸਤੇ ਰੇਟਾਂ ਤੇ ਸਾਰੇ ਵਰਲਡ ਚ ਸਪਲਾਈ ਕਰਦਾ ਤੇ ਸਾਰੇ ਵਰਲਡ ਦੇ ਅਮੀਰ ਅਮਰੀਕਾ ਦੇ ਟਰੰਪ ਨੇ ਕੱਲ ਏਹ ਕਹਿ ਕੇ ਚੀਨ ਤੇ ਟੈਕਸ ਵਧਾਇਆ ਕੇ ਚੀਨ ਸਾਰੇ ਵਰਲਡ ਚ ਆਵਦੀਆ ਮਨਮਰਜੀਆਂ ਕਰ ਰਹਿਆ ਜਦੋਂ ਕੇ ਮਨਮਰਜੀਆਂ ਅਮੈਰਿਕਾ ਦਾ ਹਿੱਲਿਆ ਹੋਇਆ ਟਰੰਪ ਕਰ ਰਹਿਆ ਪਹਿਲਾਂ ਸਾਰੇ ਵਰਲਡ ਤੇ ਟੈਕਸ (ਟੈਰਿਫ) ਲਾਇਆ ਤੇ ਕੱਲ ਜਦੋਂ ਚੀਨ ਨੇ ਅਮੈਰਿਕਾ ਦੇ ਬਰਾਬਰ ਵਾਂਗ ਟੈਕਸ ਵਧਾਤਾ ਤੇ ਟਰੰਪ ਨੇ ਕੱਲ ਚੀਨ ਦਾ ਬਹਾਨਾ ਜਿਹਾ ਬਣਾ ਕੇ ਤਿੰਨ ਮਹੀਨਿਆ ਦਾ ਕਹਿ ਕੇ ਚੀਨ ਨੂੰ ਛੱਡ ਕੇ ਸਾਰੇ ਵਰਲਡ ਤੋਂ ਟੈਕਸ ਵਾਪਿਸ ਲੈ ਲਿਆ ਕੇ ਕਿਤੇ ਸਾਰਾ ਵਰਲਡ ਹੀ ਚੀਨ ਵਾਂਗ ਟੈਕਸ ਵਧਾ ਕੇ ਅਮੈਰਿਕਾ ਦੀ ਬੇਇੱਜਤੀ ਨਾ ਕਰਦੇ,ਮੈਨੂੰ ਨੀ ਲੱਗਦਾ ਜਵਾਂ ਮੋਦੀ ਦੀ ਕਾਪੀ ਟਰੰਪ ਦੇ ਹੁੰਦਿਆ ਅਮੈਰਿਕਾ ਤਰੱਕੀ ਕਰ ਲੂ ਗਾ,ਉਲਟਾ ਗਰੀਬ ਹੋਊਗਾ ਤੇ ਹੋ ਸਕਦਾ ਜਿਵੇਂ ਦੇ ਏਹ ਕੰਮ ਕਰ ਰਹਿਆ ਵਰਲਡ ਚ ਵਾਰ (ਜੰਗ) ਜਾਂ ਵਰਲਡ ਚ ਟੈਕਸ ਵਾਰ ਹੀ ਲਾ ਦੇਵੇ,

15/12/2024

😂"ਲੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ" ਕਹਾਵਤ ਦਾ ਪਿਛੋਕੜ 🤓😂
ਇਕ ਪੇਂਡੂ ਮੁੰਡੇ ਦਾ ਨਾਂ ਸੀ ਲੱਲੂ। ਲੱਲੂ ਜੁਆਨ ਹੋ ਗਿਆ। ਇਕ ਦਿਨ ਉਹਦਾ ਢਿੱਡ ਦੁਖਿਆ। ਉਹ ਹਕੀਮ ਕੋਲ ਗਿਆ। ਹਕੀਮ ਨੇ ਔਲੇ, ਹਰੜ, ਬਹੇੜੇ ਪੀਹ ਰੱਖੇ ਸਨ। ਉਹਨਾਂ ਦੇ ਚੂਰਨ ਦੀ ਇਕ ਪੁੜੀ ਹਕੀਮ ਨੇ ਲੱਲੂ ਨੂੰ ਦੇ ਦਿੱਤੀ। ਪੁੜੀ ਨਾਲ ਲੱਲੂ ਦਾ ਢਿੱਡ ਦੁਖਣੋਂ ਹਟ ਗਿਆ। ਉਸ ਨੇ ਹਕੀਮ ਤੋਂ ਪੁੱਛਿਆ, “ਹਕੀਮ ਜੀ, ਪੁੜੀ ‘ਚ ਕੀ ਪਾਇਆ ਸੀ?” ਹਕੀਮ ਨੇ ਦੱਸਿਆ, “ਔਲੇ ਹਰੜ ਬਹੇੜਿਆਂ ਦਾ ਚੂਰਨ ਸੀ ਜਿਸ ਨਾਲ ਕਬਜ਼ ਖੁੱਲ੍ਹ ਜਾਂਦੀ ਐ। ਕਬਜ਼ ਸਾਰੀਆਂ ਬਿਮਾਰੀਆਂ ਦੀ ਮਾਂ ਹੈ। ਜਦੋਂ ਵੀ ਕੋਈ ਕਸਰ ਹੋਵੇ, ਇਹਦੀ ਪੁੜੀ ਲੈ ਲਓ। ਜੀਹਨੂੰ ਕਬਜ਼ ਨਾ ਹੋਵੇ ਉਹਨੂੰ ਕੁਝ ਨੀ ਹੁੰਦਾ!”
ਲੱਲੂ ਨੇ ਹਕੀਮ ਦੀ ਗੱਲ ਪੱਲੇ ਬੰਨ੍ਹ ਲਈ ਤੇ ਪਸਾਰੀ ਦੀ ਹੱਟੀ ਤੋਂ ਔਲੇ ਹਰੜ ਬਹੇੜੇ ਖਰੀਦ ਕੇ ਪੁੜੀਆਂ ਬਣਾ ਲਈਆਂ। ਆਪਣੀ ਦੁਕਾਨ ਖੋਲ੍ਹ ਲਈ। ਬੋਰਡ ਉਤੇ ਲਿਖ ਕੇ ਲਾ ਦਿੱਤਾ: ਇਥੇ ਹਕੀਮ ਟਿੱਡੇ ਸ਼ਾਹ ਵੱਲੋਂ ਸਾਰੀਆਂ ਮਰਜ਼ਾਂ ਦਾ ਇਲਾਜ ਕੀਤਾ ਜਾਂਦੈ। ਮਰੀਜ਼ ਆਉਂਦੇ, ਪੁੜੀਆਂ ਲੈਂਦੇ, ਠੀਕ ਹੋ ਜਾਂਦੇ। ਹਕੀਮ ਟਿੱਡੇ ਸ਼ਾਹ ਮਸ਼ਹੂਰ ਹੋ ਗਿਆ। ਉਧਰ ਇਕ ਘੁਮਿਆਰੀ ਦਾ ਗਧਾ ਗੁਆਚ ਗਿਆ ਜੋ ਕਿਤੋਂ ਨਾ ਲੱਭਾ। ਕਿਸੇ ਨੇ ਮਸ਼ਵਰਾ ਦਿੱਤਾ ਕਿ ਹਕੀਮ ਟਿੱਡੇ ਸ਼ਾਹ ਕੋਲ ਜਾਓ, ਉਹਦੇ ਕੋਲ ਸਾਰੀਆਂ ਅਹੁਰਾਂ ਦਾ ਇਲਾਜ ਐ। ਘੁਮਿਆਰੀ ਨੇ ਹਕੀਮ ਟਿੱਡੇ ਸ਼ਾਹ ਨੂੰ ਗਧਾ ਗੁਆਚਣ ਦੀ ਗੱਲ ਦੱਸੀ ਤਾਂ ਟਿੱਡੇ ਨੇ ਘੁਮਿਆਰੀ ਨੂੰ ਪੁੜੀ ਦੇ ਕੇ ਕਿਹਾ, “ਆਹ ਲੈ, ਜਾਹ ਗਧਾ ਲੱਭਜੂ!”
ਘੁਮਿਆਰੀ ਨੇ ਘਰ ਜਾ ਕੇ ਪੁੜੀ ਲਈ ਤਾਂ ਉਸ ਨੂੰ ਤੁਰਤ ਹਾਜਤ ਹੋਈ। ਉਦੋਂ ਕਿਹੜਾ ਘਰਾਂ ‘ਚ ਟਾਇਲਟਾਂ ਸਨ? ਬਾਹਰ ਖੇਤ ਜਾਣ ਜੋਗੀ ਉਹ ਰਹੀ ਨਹੀਂ ਸੀ। ਉਹ ਫਟਾਫਟ ਘਰ ਦੇ ਪਿਛਵਾੜੇ ਖੋਲਿ਼ਆਂ ਵਿਚ ਗਈ ਤਾਂ ਉਥੇ ਰੂੜੀ ‘ਤੇ ਗਧਾ ਲੇਟਿਆ ਹੋਇਆ ਸੀ। ਲੱਲੂ ਦੀ ਪੁੜੀ ਨੇ ਘੁਮਿਆਰੀ ਦਾ ਗੁਆਚਿਆ ਗਧਾ ਲਭਾ ਦਿੱਤਾ! ਪਿੰਡ ‘ਚ ਡੌਂਡੀ ਪਿੱਟੀ ਗਈ। ਟਿੱਡੇ ਸ਼ਾਹ ਦੀ ਹੋਰ ਵੀ ਮਸ਼ਹੂਰੀ ਹੋਈ। ਇਹੋ ਜਿਹੀਆਂ ਦੋ ਚਾਰ ਕਵੱਲੀਆਂ ਨਾਲ ਉਹਦੀ ਮਸ਼ਹੂਰੀ ਦੇਸ਼ ਦੇ ਰਾਜੇ ਤਕ ਪਹੁੰਚ ਗਈ। ਉਧਰ ਗੁਆਂਢੀ ਰਾਜੇ ਨੇ ਹਮਲਾ ਕਰਨ ਲਈ ਫੌਜਾਂ ਚਾੜ੍ਹ ਦਿੱਤੀਆਂ। ਵਜ਼ੀਰਾਂ ਨੇ ਟਿੱਡੇ ਸ਼ਾਹ ਤਕ ਪਹੁੰਚ ਕੀਤੀ, “ਹਕੀਮ ਜੀ ਦੱਸੋ, ਹੁਣ ਕੀ ਕਰੀਏ?”
ਟਿੱਡਾ ਰਾਜੇ ਦੇ ਦਰਬਾਰ ਵਿਚ ਗਿਆ। ਕਹਿਣ ਲੱਗਾ, “ਚੜ੍ਹੀਆਂ ਆਉਂਦੀਆਂ ਫੌਜਾਂ ਦਾ ਇਲਾਜ ਮੇਰੇ ਕੋਲ ਹੈਗਾ।” ਘਬਰਾਏ ਰਾਜੇ ਨੇ ਕਿਹਾ, “ਛੇਤੀ ਦੱਸ।” ਕਹਿੰਦਾ, “ਆਪਣੀ ਸਾਰੀ ਫੌਜ ਨੂੰ ਪੁੜੀਆਂ ਦੇਣੀਆਂ ਪੈਣਗੀਆਂ!”
ਲਓ ਜੀ ਸ਼ਹਿਰ ਦੇ ਸਾਰੇ ਪਸਾਰੀਆਂ ਦੀਆਂ ਹੱਟੀਆਂ ਦੇ ਔਲੇ ਹਰੜ ਬਹੇੜੇ ‘ਕੱਠੇ ਕਰ ਲਏ। ਪੀਹਣ ਨੂੰ ਖਰਾਸ ਜੋੜ ਲਏ। ਸਾਰੇ ਹਲਵਾਈਆਂ ਦਾ ਦੁੱਧ ‘ਕੱਠਾ ਕਰ ਲਿਆ। ਫੌਜ ਸੱਦ ਲਈ। ਤੰਬੂ ਲੱਗ ਗਏ। ਸਵੇਰਸਾਰ ਫੌਜ ਨੇ ਹਮਲਾਵਰ ਫੌਜ ਦਾ ਮੁਕਾਬਲਾ ਕਰਨਾ ਸੀ। ਲੱਲੂ ਫੌਜ ਦੀ ਜਰਨੈਲੀ ਕਰਨ ਲੱਗ ਪਿਆ। ਰਾਤ ਨੂੰ ਜਰਨੈਲ ਨੇ ਹੁਕਮ ਚਾੜ੍ਹਿਆ ਬਈ ਹਰੇਕ ਫੌਜੀ ਨੂੰ ਗਰਮਾਂ ਗਰਮ ਦੁੱਧ ਦੇ ਗਲਾਸ ਨਾਲ ਇਕ ਇਕ ਪੁੜੀ ਦਿਓ। ਪੁੜੀਆਂ ਲੈ ਕੇ ਫੌਜੀ ਲੰਮੇ ਪੈ ਗਏ। ਸਵੱਖਤੇ ਉਠਦਿਆਂ ਸਭ ਨੂੰ ਹਾਜਤ ਦਾ ਜ਼ੋਰ ਪੈ ਗਿਆ। ਓਧਰ ਹਮਲਾਵਰ ਫੌਜ ਚੜ੍ਹੀ ਆਵੇ। ਲੱਲੂ ਨੇ ਆਪਣੀ ਫੌਜ ਨੂੰ ਹੁਕਮ ਚਾੜ੍ਹਿਆ, “ਕੋਈ ਹਾਜਤ ਨਾ ਜਾਵੇ। ਟਾਈਮ ਨਾ ਗੁਆਵੇ। ਅੱਗੇ ਵਧੋ, ਬਹਾਦਰੀ ਨਾਲ ਮੁਕਾਬਲਾ ਕਰੋ।” ਫੌਜਾਂ ਆਹਮੋ ਸਾਹਮਣੇ ਆ ਖੜ੍ਹੀਆਂ। ਓਧਰ ਹਾਜਤ ਦਾ ਜ਼ੋਰ!
ਕੋਈ ਵਾਹ ਨਾ ਚਲਦੀ ਵੇਖ ਲੱਲੂ ਦੀ ਫੌਜ ਨੇ ‘ਪੁਜ਼ੀਸ਼ਨਾਂ’ ਲੈ ਲਈਆਂ। ਹਮਲਾਵਰ ਫੌਜ ਦਾ ਜਰਨੈਲ ਹੈਰਾਨ ਕਿ ਇਹ ਕਰਨ ਕੀ ਡਹੇ ਆ? ਉਹਨੇ ਲੱਖਣ ਲਾਇਆ ਕਿ ਉਹ ਤਾਂ ਭਾਈ ਬਰੂਦ ਵਿਛਾਈ ਜਾਣ ਡਹੇ ਆ! ਅੱਗੇ ਵਧੇ ਤਾਂ ਭੰਗ ਦੇ ਭਾੜੇ ਸਾਰੀ ਫੌਜ ਮਰਵਾ ਬਹਾਂਗੇ। ਉਹਨੇ ਆਪਣੀ ਫੌਜ ਪਿੱਛੇ ਪਰਤਾਉਣ ਵਿਚ ਹੀ ਭਲਾਈ ਸਮਝੀ। ਲੱਲੂ ਦੀ ਫੌਜ ਜਿੱਤ ਦੇ ਡੰਕੇ ਵਜਾਉਣ ਲੱਗੀ। ਰਾਜੇ ਨੂੰ ਫਿਕਰ ਹੋਇਆ ਕਿ ਜਿਹੜਾ ਹਕੀਮ ਹਮਲਾਵਰ ਫੌਜ ਨੂੰ ਦਬੱਲ ਸਕਦਾ ਕਿਤੇ ਮੈਨੂੰ ਨਾ ਪੈ ਜਾਵੇ?
ਰਾਜੇ ਦੇ ਹੁਕਮ ਨਾਲ ਹਕੀਮ ਨੂੰ ਹੱਥਕੜੀਆਂ ਲਾ ਕੇ ਰਾਜੇ ਦੇ ਪੇਸ਼ ਕੀਤਾ ਗਿਆ। ਰਾਜੇ ਨੇ ਮੁੱਠੀ ‘ਚ ਟਿੱਡਾ ਲੁਕੋ ਕੇ ਲੱਲੂ ਨੂੰ ਕਿਹਾ, “ਹਕੀਮ ਜੀ, ਮੈਂ ਥੋਡਾ ਟੈੱਸਟ ਲੈਣਾ। ਜੇ ਤੁਸੀਂ ਦੱਸਤਾ ਬਈ ਮੇਰੀ ਮੁੱਠੀ ‘ਚ ਕੀ ਐ ਤਾਂ ਮੇਰਾ ਅੱਧਾ ਰਾਜ ਥੋਡਾ। ਜੇ ਨਾ ਦੱਸਿਆ ਗਿਆ ਤਾਂ ਸਣਬੱਚੇ ਘਾਣੀ ਪੀੜਦੂੰ।”
ਬੁਰਾ ਫਸਿਆ ਹਕੀਮ ਟਿੱਡਾ ਸ਼ਾਹ ਬਣਿਆ ਲੱਲੂ। ਮੌਤ ਉਹਨੂੰ ਸਾਹਮਣੇ ਦਿਸਣ ਲੱਗੀ। ਹੱਥ ਜੋੜ ਕੇ ਬੋਲਿਆ, “ਮਹਾਰਾਜ, ਥੋਡੇ ਹੱਥ ‘ਚ ਟਿੱਡੇ ਦੀ ਜਾਨ ਐਂ। ਮਾਰਨਾ ਮਾਰ ਦਿਓ, ਛੱਡਣਾ ਛੱਡ ਦਿਓ।” ਰਾਜਾ ਹੈਰਾਨ ਰਹਿ ਗਿਆ! ਐਡੇ ਵੱਡੇ ਔਲੀਏ ਨੂੰ ਕਿਹੜਾ ਮਾਰ ਸਕਦਾ ਸੀ? ਉਸ ਨੇ ਅੱਧਾ ਰਾਜ ਦੇ ਕੇ ਹੱਥਕੜੀ ਲਾਉਣ ਦੀ ਭੁੱਲ ਬਖ਼ਸ਼ਾਈ। ਲੱਲੂ ਰਾਜ ਭਾਗ ਦਾ ਮਾਲਕ ਬਣ ਬੈਠਾ। ਉਹਦੇ ਤੋਂ ਹੀ ਕਹਾਵਤ ਬਣੀ: ਲੱਲੂ ਕਰੇ ਵਲੱਲੀਆਂ.

🌹🌹🌹❤️❤️❤️❤️
Copy

https://www.facebook.com/share/15gA1rvwUA/
09/12/2024

https://www.facebook.com/share/15gA1rvwUA/

ਅੱਜ ਆਪਣੇ ਮਰਨ ਵਰਤ ਦੇ 14ਵੇਂ ਦਿਨ ਜਗਜੀਤ ਸਿੰਘ ਡੱਲੇਵਾਲ ਜੀ ਮੋਰਚੇ ਦੀ ਸਟੇਜ 'ਤੇ ਨਹੀਂ ਆਏ, ਕਿਉਂਕਿ ਓਹਨਾਂ ਦੀ ਸਿਹਤ ਜ਼ਿਆਦਾ ਵਿਗੜ ਗਈ ਹੈ। ਓਹਨਾਂ ਦਾ ਵਜ਼ਨ ਲਗਭਗ 11 ਕਿੱਲੋ ਘੱਟ ਗਿਆ ਹੈ ਅਤੇ ਕਿਡਨੀ ਅਤੇ ਲੀਵਰ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ।

ਯਾਦ ਰੱਖਿਓ, ਕਿਸਾਨਾਂ ਲਈ ਲੜਨ ਵਾਲੇ ਆਗੂਆਂ ਦੀ ਪਹਿਲਾਂ ਹੀ ਬਹੁਤ ਕਮੀ ਹੈ ਅਤੇ ਅਜਿਹੇ ਆਗੂ ਸਾਨੂੰ ਦੁਬਾਰਾ ਨਹੀਂ ਮਿਲਣਗੇ।

ਇਸ ਸੰਬੰਧੀ ਖਨੌਰੀ ਬਾਰਡਰ 'ਤੇ ਬੈਠੇ ਕਿਸਾਨਾਂ ਨੇ ਕੱਲ੍ਹ ਨੂੰ ਕੋਈ ਚੁੱਲ੍ਹਾ ਨਾ ਬਾਲਣ ਦਾ ਫੈਸਲਾ ਕੀਤਾ ਹੈ। ਕੱਲ੍ਹ ਖਨੌਰੀ ਬਾਰਡਰ 'ਤੇ ਕੋਈ ਕਿਸਾਨ ਰੋਟੀ ਨਹੀਂ ਖਾਵੇਗਾ।

ਆਓ ਘਰਾਂ ਵਿੱਚ ਬੈਠਿਆਂ, ਭੋਜਨ ਖਾਂਦਿਆਂ, ਇਹਨਾਂ ਕਿਸਾਨਾਂ ਲਈ ਅਰਦਾਸ ਕਰੀਏ 🙏

ਆ ਔਰਗੈਨਿਕ ਰਾਗੀ ਤੇ ਕੋਧਰਾ ਦੇ ਬਿਸਕੁਟ ਸੱਕਰ ਵਾਲੇ ਖਰੀਦੇ ਸੀ ਬਹੁਤ ਜਿਆਦਾ ਸਰੀਰ ਨੂੰ ਤਾਕਤ ਦਿੰਦੇ ਆ ਖਾਂਦੇ ਸਾਰ ਹੀ ਪਤਾ ਲੱਗਣ ਲੱਗ ਪੈਂਦਾ,ਪਿ...
22/02/2024

ਆ ਔਰਗੈਨਿਕ ਰਾਗੀ ਤੇ ਕੋਧਰਾ ਦੇ ਬਿਸਕੁਟ ਸੱਕਰ ਵਾਲੇ ਖਰੀਦੇ ਸੀ ਬਹੁਤ ਜਿਆਦਾ ਸਰੀਰ ਨੂੰ ਤਾਕਤ ਦਿੰਦੇ ਆ ਖਾਂਦੇ ਸਾਰ ਹੀ ਪਤਾ ਲੱਗਣ ਲੱਗ ਪੈਂਦਾ,ਪਿੰਡ ਦੇ ਇਕ ਸਾਦੇ ਜਿਹੇ ਕਿਸਾਨ ਨੇ ਹਰੇਕ ਚੀਜ ਦੀ ਕਵਾਲਟੀ ਨੂੰ ਮੁੱਖ ਰੱਖ ਕੇ ਖੁਦ ਬਣਵਾਏ ਆ,ਫੂਨ ਨੰਬਰ ਏਹਦਾ ਰੈਪਰ ਤੇ ਲਿਖਿਆ ਜਰੂਰ ਕਾਲ ਕਰਕੇ ਮੰਗਵਾਓ,ਜਾਣਦਾ ਜੂਣਦਾ ਨੀ ਏਹ ਮੈਨੂੰ ਕਈ ਵਾਰੀ ਆਪਾਂ ਸਮਝ ਲੈਂਦੇ ਆ ਕੇ ਪਰਮੋਟ ਨਾ ਕਰਦੇ ਹੋਈਏ ਸੋ ਪਰਮੋਟ ਲਈ ਨਹੀਂ ਆਪਣੇ ਲੋਕਾਂ ਦੀ ਸਹੀ ਸਿਹਤ ਲਈ ਸਿਰਫ ਬਿਸਕੁਟਾਂ ਦੀ ਵਧੀਆ ਕਵਾਲਟੀ ਕਰਕੇ ਏਹ ਪੋਸਟ ਸੇਅਰ ਕੀਤੀ ਆ,

09/11/2023

ਜੇ ਜਿੰਦਗੀ ਚ ਤਰੱਕੀ ਕਰਨੀ ਆ ਤਾਂ ਏਸ ਕੁੜੀ ਦੀਆਂ ਸਾਰੀਆਂ ਗੱਲਾਂ ਚ ਹੀ ਜਿੰਦਗੀ ਜਿਉਣ ਦੇ ਮੰਤਰ ਆ,ਜੇ ਸਮਝ ਆ ਗਏ ਤੇ ਓਵੇਂ ਚੱਲ ਪਏ ਕੋਈ ਨੀ ਤੁਹਾਡੀ ਤਰੱਕੀ ਰੋਕ ਸਕਦਾ,(ਏਹਨੂੰ ਕੁੜੀ ਨਾ ਸਮਝਿਓ ਕੰਮਾ ਕਾਰਾਂ ਦੇ ਹਿਸਾਬ....ਮੁੰਡਾ ਈ ਆ)

ਹੇਠਲੇ ਪੋਸਟਰ ਤੋਂ ਏਸ ਸੱਚਾਈ ਦਾ ਪਤਾ ਲੱਗਦਾ ਕੇ ਅੰਗਰੇਜਾ ਦੇ ਰਾਜ ਕਰਨ ਤੋਂ ਪਹਿਲਾਂ ਭਾਰਤ ਜਿਆਦਾ ਗੁਲਾਮ ਸੀ ਤੇ ਜੇ ਭੁਲੇਖੇ ਨਾਲ ਅੰਗਰੇਜਾ ਵੇਲੇ...
18/10/2023

ਹੇਠਲੇ ਪੋਸਟਰ ਤੋਂ ਏਸ ਸੱਚਾਈ ਦਾ ਪਤਾ ਲੱਗਦਾ ਕੇ ਅੰਗਰੇਜਾ ਦੇ ਰਾਜ ਕਰਨ ਤੋਂ ਪਹਿਲਾਂ ਭਾਰਤ ਜਿਆਦਾ ਗੁਲਾਮ ਸੀ ਤੇ ਜੇ ਭੁਲੇਖੇ ਨਾਲ ਅੰਗਰੇਜਾ ਵੇਲੇ ਵਾਲੀ ਵਿਚਾਰਧਾਰਾ ਜੋ ਪੋਸਟਰ ਚ ਦਰਜ ਜਾਣਕਾਰੀ ਦੇ ਹਿਸਾਬ ਅੰਗਰੇਜਾ ਤੋਂ ਪਹਿਲਾਂ ਰਾਜ ਕਰਦੀ ਸੀ.....ਜੇ ਏਹ ਵਿਚਾਰਧਾਰਾ ਦੁਬਾਰਾ ਆ ਗਈ ਤਾਂ ਆਪਣਾ ਬਣੂਗਾ ਕੀ ਹਾਲਾਤ ਕਿਸ ਤਰਾਂ ਦੇ ਬਣ ਜਾਣਗੇ....,ਕੀ ਏਹ ਓਹੀ ਵਿਚਾਰਧਾਰਾ ਦੇ ਲੋਕ ਆ ਜਿਹੜੇ ਅੱਜ ਹਿੰਦੋਸਤਾਨ ਦੀ ਮੰਗ ਕਰਦੇ ਆ ਤੇ ਜੇ ਭੁਲੇਖੇ ਨਾਲ ਵੀ ਹਿੰਦੋਸਤਾਨ ਬਣਾਤਾ ਕੀ ਏਹ ਅੰਗਰੇਜਾ ਤੋਂ ਪਹਿਲਾਂ ਵਾਲੀਆਂ ਮੰਗਾ ਵੀ ਮੰਗਣਗੇ ਜਿਸਨੂੰ ਏਹ ਓਸ ਸਮੇ ਦੀ ਆਜਾਦੀ ਮੰਨਦੇ ਆ ?

15/10/2023

ਸਾਰੇ ਬੱਚੇ ਸਬਜ਼ੀ ਨਾਲ ਰੋਟੀ ਲੈਕੇ ਆਉਂਦੇ ਸੀ ਇਹ ਬੱਚਾ ਮਿਰਚ ਨਾਲ ਅਧਿਆਪਕਾਂ ਨੇ ਜਦੋਂ ਪੁੱਛਿਆ ਤਾਂ ਬੱਚੇ ਨੇ ਦੱਸਿਆ ਕਿ ਇਸਦ ਮਾਂ ਪਿਓ ਕੁੱਜ ਸਮਾਂ ਪਹਿਲਾਂ ਸਵਰਗਵਾਸੀ ਹੋ ਗਏ, ਇਸਨੂੰ ਰੋਟੀ ਇਸਦੇ ਗਵਾਂਢੀ ਹੀ ਦਿੰਦੇ ਹਨ ਉਹ ਦਾਲ ਸਬਜ਼ੀ ਨਾਲ ਰੋਟੀ ਨਹੀਂ ਦੇ ਸਕਦੇ ਇਸ ਇੱਕਲੀ ਮਿਰਚ ਨਾਲ ਲਿਉਂਦਾ ਹੈ (copy) 😢

13/10/2023

ਹਿੰਮਤ ਨਾ ਹਾਰੇ ਬੰਦਾ ਭੁੱਖਾ ਨੀ ਮਰਦਾ ਭਾਵੇਂ ਕੰਗਾਲ ਵੀ ਹੋਜੇ.....ਅਜਿਹੀ ਕਹਾਣੀ ਹੀ ਹੈ ਏਸ ਵੀਰ ਦੀ,

20/09/2023

ਕੁੱਤੇ ਕੰਮ ਕਰਨ ਵਿੱਚ ਭਾਰਤ ਇਕ ਨੰਬਰ ਤੇ ਆ ਆਵਦੇ ਹੀ ਦੇਸ ਦੇ ਲੋਕ ਜੇ ਵੱਖਰੀ ਸਟੇਟ ਮੰਗਦੇ ਵੀ ਆ ਵਿਚਾਰ ਕਰਨੀ ਚਾਹੀਦੀ ਆ ਨਾ ਕੇ ਦੂਸਰੇ ਮੁਲਕਾਂ ਚ ਜਾ-ਜਾ ਕੇ ਮਰਵਾਈ ਜਾਓ ਤੇ ਜੇ ਏਹ ਤੁਹਾਨੂੰ ਮਾਰਨ ਲੱਗਗੇ ਫੇਰ ਅੱਤਵਾਦੀ ਕਹੋਗੇ ਤੇ ਕਨੇਡਾ ਨੇ ਪੂਰੇ ਸਬੂਤਾਂ ਨਾਲ ਭਾਰਤ ਨੂੰ ਵਰਲਡ ਲੈਵਲ ਤੇ ਬਦਨਾਮ ਕੀਤਾ ਤੇ ਐਧਰ ਭਾਰਤ ਦੇ ਕਿਸੇ ਇਕ ਵੀ ਲੀਡਰ ਦਾ ਬਿਆਨ ਵੀ ਨੀ ਆਇਆ ਕੇ ਕਨੇਡਾ ਝੂਠ ਬੋਲ ਰਿਹਾ ਸੋ ਭਾਰਤ ਦੀ ਚੁੱਪੀ ਦਾ ਮਤਲਬ ਕਮੀਨਾਪਣ ਏਹਨਾ ਦੇ ਖੂਣ ਵਿੱਚ ਆ ਜੋ ਏਹ ਆਵਦੇ ਹੀ ਮੁਲਕ ਦੇ ਬੰਦਿਆ ਨੂੰ ਕਨੇਡਾ ਵਰਗੇ ਮੁਲਕਾਂ ਚ ਮਰਵਾ ਦਿੰਦੇ ਆ ਸੋ ਖੰਡਨ ਕਰੋ ਇਹਨਾ ਦਾ ਜੋ ਏਹੋ ਜਿਹੀ ਘਿਣਾਉਣੀ ਹਰਕਤ ਬਾਅਦ ਚ ਨਾ ਕਰਨ

17/09/2023

ਬਹੁਤ ਚਿਰ ਪਹਿਲਾਂ ਹੀ ਮੇਰੇ ਵਰਗੇ ਕਈਆਂ ਨੇ ਲਿਖ ਦਿੱਤਾ ਕੇ ਜਿੰਨਾ ਚਿਰ ਖੁਰਾਕ ਸੋਧਕੇ ਨੀ ਖਾਣਾ ਸੁਰੂ ਕਰਦੇ ਆਵਦੇ ਜਵਾਕਾਂ ਨੂੰ ਨਾਂ ਭੇਜੋ ਲੋਅ ਟੈਮਪਰੇਚਰ ਦੇ ਮੁਲਖਾਂ ਚ ਕਿਉਂਕਿ ਜਿਸ ਤਰਾਂ ਘਰੇ ਰਬੜ ਦੀਆਂ ਪਾਇਪਾਂ ਸਿਆਲਾ ਚ ਆਕੜ ਜਾਂਦੀਆਂ ਨੇ ਏਸੇ ਤਰਾਂ ਦੀ ਮਿਲਦੀ ਜੁਲਦੀ ਕਿਰਿਆ ਆਪਣੇ ਸਰੀਰ ਚ ਵਾਪਰ ਦੀ ਆ ਵਾਪਰਦੀ ਹਰੇਕ ਤੇ ਅਲੱਗ-ਅਲੱਗ ਤਰਾਂ ਨਾਲ ਆ ਪਰ ਲਿਵਰ ਨੂੰ ਸਹੀ ਖੁਰਾਕ ਨਾ ਮਿਲਦੀ ਹੋਣ ਕਰਕੇ ਲਿਵਰ ਫੈਟੀ ਹੋਣ ਕਰਕੇ ਚਰਬੀ ਓਸ ਨਾੜਾਂ ਚ ਜੋ ਐਧਰ ਖਾਦੀਆਂ ਪੰਜਾਬ ਦੀਆਂ ਖੁਰਾਕਾਂ ਤੇ ਕੁਝ ਡਾਲਰਾ ਤੇ ਐਧਰ ਚੜੇ ਕਰਜੇ ਨੂੰ ਲਾਉਣ ਵੇਲੇ ਬੇਗੌਰੀ ਚ ਖਾਣ ਪੀਣ ਵੇਲੇ ਕੀਤੀ ਅਣਗਹਿਲੀ ਦੇ ਕਾਰਨ ਵਧੀ ਫੈਟ ਦੇ ਕਰਕੇ ਬੰਦ ਹੋਈਆਂ ਨਾੜੀਆਂ ਦੇ ਕਾਰਨ ਹਾਰਟ ਅਟੈਕ ਜਿਆਦਾ ਹੋ ਰਹੇ ਨੇ ਸੋ ਖਾਲੀ ਪੇਟ ਫਰੂਟ ਖਾਣੇ ਸੁਰੂ ਕਰਲੋ ਤੇ ਡੇਅਰੀ ਤੇ ਐਨੀਮਲ ਪਰੋਡਕਟ ਤੇ ਮਿੱਠਾ ਜਿੱਨਾ ਛੱਡ ਸਕਦੇ ਹੋ ਛੱਡਦੋ ਤੇ ਖੇਡਣਾ ਜਾਂ 180 ਤੇ ਦਿਲ ਦੀ ਧੜਕਣ ਭੱਜਕੇ ਹੌਲੀ-ਹੌਲੀ ਲਿਜਾਣੀ ਸਿੱਖਲੋ ਜੇ ਅਜਿਹਾ ਨਹੀਂ ਕਰ ਸਕਦੇ ਤਾਂ ਵੀਰੋ ਜੋ 1 ਜਾਂ 2 ਪਰਸੈਂਟ ਹਾਰਟ ਅਟੈਕ ਆ ਰਹੇ ਨੇ ਏਹ ਤਾਂ ਖਤਰਾ ਅਜੇ ਥੋੜਾ ਏ ਪਰ ਜੇ ਤੁਸੀਂ ਪਰਹੇਜ ਤੇ ਰੰਨਿਗ ਸੁਰੂ ਨਹੀਂ ਕੀਤੀ ਜਿਹੜੇ ਅੱਜ ਦੀ ਤਾਰੀਖ ਚ 16 ਤੋਂ 25 ਦੀ ਉਮਰ ਦੇ ਵਿਚਕਾਰ ਦੇ ਨੇ ਭੁੱਲ ਜਿਓ ਤੁਸੀਂ 35 ਚ ਜਾਕੇ ਜੇ ਨਾ ਬਿਮਾਰ ਰਹਿਣ ਲੱਗਗੇ ਧੌਣ ਵਡਾਦੂੰ ਆਵਦੀ ਏਨੇ ਦਾਅਵੇ ਨਾਲ ਕਹਿੰਦਾ ਜਿੰਨਾ ਕੁ ਰੱਬ ਦਾ ਦਿਤਾ ਹੋਇਆ ਦਿਮਾਗ ਜਾਗ ਕੇ ਲਿਖ ਰਿਹਾ ਆ ਏਸ ਦਿਮਾਗ ਦੇ ਜਾਗਣ ਦਾ ਤੇ ਜਾਗੇ ਦਿਮਾਗ ਦੇ ਵਿਕਾਸ ਦਾ ਅੰਤ ਕੋਈ ਨੀ......ਸੋ ਮਿਨਤ ਸਮਝ ਲਵੋ ਜਾਂ ਤੁਹਾਡੀ ਸਾਰਿਆਂ ਦੀ ਤੰਦਰੁਸਤੀ ਭਰੀ ਮਗਰਲੀ ਉਮਰ ਹੋਵੇ ਦੀ ਕਾਮਨਾ ਸਮਝਲੋ....ਮੈਂਥੋ ਅਜਿਹੀ ਪੋਸਟ ਲਿਖੀ ਜਾਂਦੀ ਆ ਪਰ ਏਸ ਨੂੰ ਹਲਕੇ ਚ ਨਾਂ ਲਿਓ ਅਗਲਾ ਸਮਾ ਕਾਫੀ ਭਿਆਨਕ ਦਿਖ ਰਿਹਾ.........(ਕੁਝ ਕੁ ਧੁੱਪੇ ਘੱਟ ਰਹਿਣ ਦੇ ਕਾਰਨ ਵਿਟਾਮਿਨ ਡੀ ਦੀ ਘਾਟ ਦੇ ਸਿਕਾਰ ਹੋਣ ਕਾਰਨ ਹਾਰਟ ਦੇ ਮਸਲ ਵੀਕ ਦੀ ਵਜਾਹ ਕਰਕੇ ਥੋੜੀ ਜਿਹੀ ਇੰਨਫੈਕਸਨ ਨਾਲ ਲੜਦੇ-ਲੜਦੇ ਸਰੀਰ ਚ ਸਾਈਲੈਂਟ ਅਟੈਕ ਦੇ ਵੀ ਸਿਕਾਰ ਹੋ ਜਾਂਦੇ ਨੇ ਸੋ ਖੁਰਾਕ,ਰਨਿੰਗ ਦੇ ਨਾਲ-ਨਾਲ ਧੁੱਪੇ ਰਹਿਣਾ ਵੀ ਜਰੂਰ ਸਿੱਖੋ)

29/08/2023

ਬੵਹਮੰਡ ਐਨਾ ਸਾਂਤ ਆ ਕੇ ਏਦੇ ਮੁਕਾਬਲੇ ਆਪਣੀ ਉਮਰ ਇੱਕ ਜਾਂ ਡੇਢ ਸੈਕਿੰਡ ਆ ਜਿਵੇਂ ਇੱਕ ਭੁਮੱਕੜ ਐਨਾ ਉਤਾਵਲਾ ਹੁੰਦਾ ਓਹਦੀ 5 ਜਾਂ 7 ਮਿੰਟ ਦੀ ਉਮਰ ਆਏਂ ਲੰਘਦੀ ਆ ਜਿਵੇਂ ਆਪਣੇ 70 ਜਾਂ 80 ਸਾਲ ਕਹਿਣ ਦਾ ਭਾਵ ਓਦੇ ਉਤਾਵਲੇ ਤੇ ਕਾਹਲੇਪਨ ਦੀ ਸਪੀਡ ਬਹੁਤ ਜਿਆਦਾ ਹੁਂਦੀ ਆ ਤੇ (ਓਹਦਾ ਟਾਇਮ ਬਹੁਤ ਹੌਲੀ ਗੁਜਰਦਾ ਲੰਘਣ ਚ ਹੀ ਨਹੀਂ ਆਉਂਦਾ ਜਿਵੇਂ ਕਿਤੇ ਔਖੇ ਸਮੇ ਆਪਣਾ ਇਕ ਘੰਟਾ ਲੰਘਣ ਚ ਨੀ ਆਉਂਦਾ ਤੇ ਸਦੀਆਂ ਲਾ ਦਿੰਦਾ) ਤੇ ਚਾਨਣ ਓਹਦਾ ਲਕਸ ਹੁੰਦਾ ਤੇ ਆਵਦੇ ਲਕਸ ਦੀ ਪਰਾਪਤੀ ਓਹਦੀ ਅਖੀਰਲੀ ਜਾਂ ਪਿਆਰੀ ਇੱਛਾ ਤੇ ਆਪਣੀ ਨਜਰ ਚ ਓਹਦੀ ਮੌਤ ਤੇ ਬੵਹਮੰਡ ਇਕ ਜਾਗਦੀ ਚੇਤਨਾ ਆ ਗੁਰੂ ਨਾਨਕ ਸਾਹਿਬ ਜੀ ਨੇ ਮੂਲ ਮੰਤਰ ਚ ਜਾਗਦੀ ਚੇਤਨਾ ਨੂੰ ਸੈਭੰਗ ਦੇ ਨਾਮ ਨਾਲ ਸਬੋਧਨ ਕੀਤਾ ਤੇ ਸਾਂਤ ਕਿਰਿਆ ਨੂੰ ਅਕਾਲ ਮੂਰਿਤ ਦੇ ਨਾਮ ਨਾਲ ਸੰਬੋਧਨ ਕੀਤਾ ਨਾਂ ਏਹ ਸਾਂਤ ਕਿਰਿਆ ਸਮੇ ਚ ਜਂਮੇ ਤੇ ਨਾਂ ਮਰੇ....ਤੇ ਆਪਾਂ ਏਸ ਕਿਰਿਆ ਤੇ ਉੱਗੇ ਹੋਏ ਆਂ ਤੇ ਸਰੀਰ ਦੇ ਕਰਕੇ ਜੰਮਦੇ ਤੇ ਮਰਦੇ ਆ ਤੇ ਥੋੜੀ ਜੀ ਜਾਗਦੀ ਚੇਤਨਾ ਆਪਣਾ ਵਜੂਦ ਆ ਜਿੱਦਾਂ ਦੀਆਂ ਆਪਾਂ ਕਿਰਿਆਵਾਂ ਕਰਦੇ ਰਹਿੰਦੇ ਆ ਓਦਾਂ ਦਾ ਆਪਣੀ ਚੇਤਨਾ ਦੇ ਆਖਰੀ ਵਜੂਦ ਦਾ ਵਿਕਾਸ ਹੋਈ ਜਾਂਦਾ ਤੇ ਜਿੰਨਾ ਕੁ ਵਿਕਾਸ ਹੋਇਆ ਹੁੰਦਾ ਓਦਾਂ ਦੀ ਆਪਾਂ ਜਿੰਦਗੀ ਜੀਂਦੇ ਰਹਿੰਦੇ ਹਾਂ ਤੇ ਮਰਨ ਤੱਕ ਅਜਿਹਾ ਚਲਦਾ ਰਹਿੰਦਾ ਤੇ ਮੌਤ ਤੋਂ ਬਾਅਦ ਜੀਂਦੇ ਜੀਅ ਕਈ ਤਰਾਂ ਦੀਆਂ ਕਿਰਿਆਵਾਂ ਨਾਲ ਜਿੰਨਾ ਕੁ ਚੇਤਨਾ ਦਾ ਵਿਕਾਸ ਹੋਇਆ ਹੁੰਦਾ ਓਸ ਹਿਸਾਬ ਦੀ ਜੂਨੀ ਇਕ ਨਿਯਮ (ਦਾਇਰਾ) ਦੇ ਤਹਿਤ ਲੱਭ ਲੈਂਦੇ ਆਂ ਜਾਂ ਜਨਮ ਹੋ ਜਾਂਦਾ ਆ....,

22/07/2023

ਮਨੀਪੁਰ ਵਾਲੀ ਘਟਨਾ ਤਾਂ ਵਾਪਰੀ ਓਥੋਂ ਦੇ ਧਰਮ ਦਾ ਇੱਕ ਹਿੱਸਾ ਔਰਤਾਂ ਨੂੰ ਪੈਰਾਂ ਦੀ ਜੁੱਤੀ ਸਮਝਦਾ....ਓਥੋਂ ਦੇ ਲੋਕਾਂ ਦੇ ਦਿਮਾਗ ਪਸੂ ਬਿਰਤੀ ਬਣ ਚੁੱਕੇ ਨੇ

Address

Baghaparana

Website

Alerts

Be the first to know and let us send you an email when ਜਿੰਦਗੀ ਜੀਣ ਲਈ ਸੱਚ ਤੇ ਧਰਮ ਦੀ ਜਰੂਰਤ posts news and promotions. Your email address will not be used for any other purpose, and you can unsubscribe at any time.

Share