20/08/2025
Right brother
ਛੋਟੇ ਵੀਰ Kuldeep Kumar ਨੇ ਅਥਲੈਟਿਕਸ ਟੂਰਨਾਮੈਂਟ, ਦੀਵਾਨਾ ਗਰਾਊਂਡ ਦੇ ਕਾਰਜਾਂ ਬਾਰੇ ਸੋਹਣਾ ਲਿਖਿਆ ਹੈ। ਗ੍ਰਾਮ ਪੰਚਾਇਤ ਦੀਵਾਨਾ, NRI ਵੀਰ, ਸਮੁੱਚੇ ਪਿੰਡ ਇਲਾਕਾ ਵਾਸੀਆਂ ਦਾ ਵੱਡਾ ਸਹਿਯੋਗ ਹੈ, ਸਭ ਦੇ ਸਾਂਝੇ ਸਹਿਯੋਗ ਬਿਨਾਂ ਅਜਿਹੇ ਕਾਰਜ ਅਸੰਭਵ ਹਨ। ਵੈਸੇ ਹੁਣ ਦੀਵਾਨਾ ਗਰਾਊਂਡ ਇਲਾਕੇ ਤੋਂ ਪਾਰ ਪੂਰੇ ਪੰਜਾਬ ਵਿੱਚ ਦਾ ਹੋ ਗਿਆ ਹੈ। ਪੂਰੇ ਪੰਜਾਬ ਤੋਂ ਸਹਿਯੋਗ ਮਿਲ ਰਿਹਾ ਹੈ ਅਤੇ ਪੂਰੇ ਪੰਜਾਬ ਚੋਂ ਖਿਡਾਰੀ ਇੱਥੇ ਅਭਿਆਸ ਲਈ ਇੱਥੇ ਆਉਂਦੇ ਹਨ। ਇਸ ਸਾਰੇ ਬੇਹੱਦ Postive ਮਾਹੌਲ ਦਾ ਸਿਹਰਾ ਸਾਰੇ ਸਹਿਯੋਗੀਆਂ ਨੂੰ ਜਾਂਦਾ ਹੈ।
***********************
17 ਅਗਸਤ ਨੂੰ ਦੀਵਾਨਾ ਗਰਾਊਂਡ ਵਿੱਚ ਹੋਏ ਦੌੜ ਮੁਕਾਬਲਿਆਂ ਨੇ ਪਿੰਡ ਅਤੇ ਇਲਾਕੇ ਵਿੱਚ ਇੱਕ ਪੋਸਟਿਵ ਮਾਹੌਲ ਪੈਦਾ ਕੀਤਾ। ਸਭ ਤੋਂ ਵੱਡੀ ਗੱਲ ਕੋਰੇ ਕਾਗਜ਼ ਵਰਗੇ ਬੱਚਿਆਂ ਲਈ ਇੱਕ ਮੌਕਾ ਹੈ ਜੋ ਆਉਣ ਵਾਲੀ ਜ਼ਿੰਦਗੀ ਦੀ ਕਿਤਾਬ ਦੇ ਪੰਨਿਆਂ ਤੇ ਸੋਹਣੇ ਸੋਹਣੇ ਪਾਠ ਲਿਖ ਸਕਦੇ ਹਨ। ਸਾਡੇ ਪਿੰਡ ਦੀਵਾਨਾਂ ਲਈ ਮਾਣ ਵਾਲੀ ਗੱਲ ਇਹ ਹੈ ਕਿ ਸਾਡੇ ਪਿੰਡ ਵਿੱਚ ਇੱਕ ਐਸਾ ਮਾਹੌਲ ਪੈਦਾ ਹੋ ਰਿਹਾ ਹੈ ਜਿਸ ਨਾਲ ਬੱਚੇ ਮਾੜੀਆਂ ਆਦਤਾਂ ਅਤੇ ਮਾੜੀ ਸੰਗਤ ਤੋਂ ਦੂਰ ਰਹਿ ਕੇ ਆਪਣਾ ਆਪਣੇ ਮਾਪਿਆਂ ਨਗਰ ਅਤੇ ਇਲਾਕੇ ਦਾ ਨਾਮ ਰੋਸ਼ਨ ਕਰ ਸਕਦੇ ਹਨ। ਬੇਸ਼ੱਕ ਗਰਾਊਂਡ ਤਾਂ ਹੋਰ ਵੀ ਪਿੰਡਾਂ ਵਿੱਚ ਨੇ ਲੇਕਿਨ ਸਾਡੇ ਪਿੰਡ ਦੀ ਗਰਾਊਂਡ ਦੀਵਾਨਾ ਟੀਮ ਨੇ ਅੱਗੇ ਹੋ ਕੇ ਜੋ ਕਦਮ ਚੁੱਕੇ ਬਹੁਤ ਹੀ ਸਲਾਘਾਯੋਗ ਹਨ। ਇਸ ਟੂਰਨਾਮੈਂਟ ਦੇ ਪ੍ਰਬੰਧ ਬਹੁਤ ਹੀ ਵਧੀਆ ਲੱਗੇ। ਆਓ ਆਪਾਂ ਵੀ ਸਾਥ ਦਈਏ ਆਪਣੇ ਬੱਚਿਆਂ ਨੂੰ ਗਰਾਊਂਡ ਨਾਲ ਜੋੜੀਏ।