Iqbal Hospital Nathana

Iqbal Hospital Nathana Contact information, map and directions, contact form, opening hours, services, ratings, photos, videos and announcements from Iqbal Hospital Nathana, Hospital, v. p. o Nathana Patt Balla Bathinda, Bathinda.

"I'm Dr Iqbal Singh BEMS MD Eh, I provided facilities in my hospital are given below ortho joint and bone, disc and cervical problems, piles, gall bladder stones, febriods uterus treatment with medicine to protect from operation

ਅੱਜ ਇੱਕ ਆਇਆ, ਮੇਰੇ ਅੱਗੇ ਆਪਣੀਆਂ ਰਿਪੋਰਟਾਂ ਰੱਖਦਾ ਹੋਇਆ ਕਹਿੰਦਾ, ' ਡਾਕਟਰ ਸਾਹਿਬ ਲਿਵਰ ਖ਼ਰਾਬ ਹੋ ਗਿਆ। ਪਤਾ ਨਹੀਂ ਲੱਗਾ ਹੋਇਆ ਕੀ, ਸਸਤੀ ਤ...
16/09/2025

ਅੱਜ ਇੱਕ ਆਇਆ, ਮੇਰੇ ਅੱਗੇ ਆਪਣੀਆਂ ਰਿਪੋਰਟਾਂ ਰੱਖਦਾ ਹੋਇਆ ਕਹਿੰਦਾ, ' ਡਾਕਟਰ ਸਾਹਿਬ ਲਿਵਰ ਖ਼ਰਾਬ ਹੋ ਗਿਆ। ਪਤਾ ਨਹੀਂ ਲੱਗਾ ਹੋਇਆ ਕੀ, ਸਸਤੀ ਤੋਂ ਸਸਤੀ ਸ਼ਰਾਬ ਵੀ ਪੀਤੀ ਹੈ ਤਾਂ ਬਲੰਡਰ ਪ੍ਰਾਈਡ । ਇਸ ਤੋਂ ਸਸਤੀ ਕਦੇ ਪੀਤੀ ਨਹੀਂ । ਨਾਲ ਰੋਜ਼ ਮੁਰਗਾ , ਬੱਕਰਾ ਜਾਂ ਮੱਛੀ ਵੀ ਰੱਜ ਕੇ ਖਾਈਦੀ ਏ !'
ਮੈਂ ਸਾਰਾ ਕੁਝ ਪੁੱਛਣ ਤੋਂ ਬਾਅਦ ਦੋ ਹਫ਼ਤੇ ਦੀ ਦਵਾਈ ਬਣਾਈ ਅਤੇ ਨਾਲ ਲਿਵਰ ਟਾਨਿਕ ਵੀ ਦੇ ਦਿੱਤਾ । ਬਿੱਲ ਪੁੱਛਿਆ ਤਾਂ ਮੇਰੇ 1900 ਰੁਪਏ ਬੋਲਦਿਆਂ ਹੀ ਕਹਿੰਦਾ ,' ਡਾਕਟਰ ਸਾਹਿਬ ਇੰਨੀ ਮਹਿੰਗੀ ਦਵਾਈ !!'

ਮੈਂ ਕਿਹਾ ,' ਲਿਵਰ ਖਰਾਬ ਕਰਨ ਲਈ ਰੋਜ਼ ਹਜ਼ਾਰ ਰੁਪਏ ਖਰਚ ਸਕਦੇ ਹੋ ਅਤੇ ਠੀਕ ਕਰਵਾਉਣ ਲਈ ਦੋ ਹਫਤੇ ਦੇ 1900 ਵੀ ਜ਼ਿਆਦਾ ਨੇ ?'
ਚੁੱਪ ਕਰ ਕੇ ਲੈ ਗਿਆ 🤪

ਮੈਂ ਹਮੇਸ਼ਾ ਆਮ ਲੋਕਾਂ ਨੂੰ ਉਹਨਾਂ ਪੁਰਾਨੇ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ, ਜਿਹਨਾਂ ਦਾ ਆਮ ਜਨਤਾ ਨੂੰ ਪਤਾ ਨਹੀਂ ਹੁੰਦਾ।ਮੈਂ ਹਮੇਸ਼ਾ ਜਨਤਾ ਦੀ...
15/09/2025

ਮੈਂ ਹਮੇਸ਼ਾ ਆਮ ਲੋਕਾਂ ਨੂੰ ਉਹਨਾਂ ਪੁਰਾਨੇ ਨੁਕਤਿਆਂ ਬਾਰੇ ਜਾਣਕਾਰੀ ਦਿੱਤੀ, ਜਿਹਨਾਂ ਦਾ ਆਮ ਜਨਤਾ ਨੂੰ ਪਤਾ ਨਹੀਂ ਹੁੰਦਾ।ਮੈਂ ਹਮੇਸ਼ਾ ਜਨਤਾ ਦੀ ਕਚਿਹਰੀ ਵਿੱਚ ਉਹੀ ਚੀਜ਼ ਪੇਸ਼ ਕਰਦਾ ਹਾਂ, ਜਿਸ ਨਾਲ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ। ਜਦ ਖਾਓਗੇ ਤਾਂ ਫਾਇਦਾ ਹੋਵੇਗਾ ਹੀ ਹੋਵੇਗਾ।
ਲਸਣ ਤੇ ਸ਼ਹਿਦ ਵਾਲਾ ਫ਼ਾਰਮੂਲਾ
ਆਦਮੀ ਔਰਤ ਦੋਵਾਂ ਦੀ ਸੈਕਸ ਪ੍ਰਫਾਰਮੈਂਸ ਵਿੱਚ ਵਾਧਾ ਕਰਦਾ ਹੈ।ਭਾਵ ਆਦਮੀ ਦੀ ਤਾਕਤ ਵਿੱਚ ਵਾਧਾ ਤੇ ਔਰਤ ਵਿੱਚ ਸੈਕਸ ਪ੍ਰਤੀ ਰੁਚੀ ਪੈਦਾ ਕਰਨਾ।
ਕਲੈਸਟਰੋਲ ਨੂੰ ਕੰਟਰੋਲ ਵੀ ਰੱਖਦਾ ਤੇ ਵਧੇ ਹੋਏ ਨੂੰ ਖ਼ਤਮ ਕਰਦਾ ਹੈ।
ਸ਼ੂਗਰ ਕੰਟਰੋਲ ਕਰਦਾ ਤੇ ਖ਼ੂਨ ਨੂੰ ਸਾਫ਼ ਰੱਖਦਾ ਹੇ।
ਖੂਨ ਪਤਲਾ ਕਰਨ ਲਈ ਇਸਦਾ ਕੋਈ ਜੋੜ ਹੋਰ ਇਸ ਤੋਂ ਵਧੀਆ ਨਹੀਂ ਮਿਲੇਗਾ।
ਯੂਰੀਕ ਐਸਿਡ ਤੇ ਗਠੀਆ ਦੇ ਮਰੀਜ਼ਾਂ ਲਈ ਵੀ ਇਹ ਬੇਸ਼ਕੀਮਤੀ ਨੁਸਖਾ ਹੈ।

ਖ਼ੂਨ ਦੀ ਬਲੌਕੇਜ ਨੂੰ ਰੋਕਦਾ ਤੇ ਦਿਲ ਦੀਆਂ ਬਿਮਾਰੀਆਂ ਨੂੰ ਠੀਕ ਕਰਦਾ ਹੈ।
ਇੱਕ ਵਾਰ ਬਣਾਉਣ ਦੀ ਵਿਧੀ ਲਿਖ ਦਿੰਦਾ ਹਾਂ, ਜਿਹੜੇ ਵੀ ਦੇਖ ਲੈਣ।
ਅੱਧਾ ਕਿੱਲੋ ਛਿੱਲਿਆ ਹੋਇਆ ਲਸਣ
ਅੱਧਾ ਕਿੱਲੋ ਸ਼ਹਿਦ
ਇਹ ਦੋਵੇਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਰਲਾ ਕੇ ਇੱਕ ਕੱਚ ਦੇ ਮਰਤਬਾਨ ਵਿੱਚ ਪਾਉਂਣਾ ਹੈ।
ਫਿਰ ਉਸ ਮਰਤਬਾਨ ਨੂੰ ਕਣਕ ਦੇ ਢੋਲ ਵਿੱਚ ਕਣਕ ਵਿੱਚ ਦੱਬ ਦੇਣਾ ਹੇ।
ਪੂਰੇ ਚਾਲੀ ਦਿਨ ਬਾਅਦ ਮਰਤਬਾਨ ਨੂੰ ਕਣਕ ਵਿੱਚੋਂ ਕੱਢ ਲਵੋ।
ਫਿਰ ਹਰ ਰੋਜ਼ ਸਵੇਰੇ ਖ਼ਾਲੀ ਪੇਟ ਲਸਣ ਦੀਆਂ ਦੋ ਤਿੰਨ ਕਲੀਆਂ ਤੇ ਅੱਧਾ ਚਮਚ ਸ਼ਹਿਦ ਖ਼ਾ ਕੇ ਪਾਣੀ ਪੀ ਲਵੋ।
ਦਿਨਾਂ ਵਿੱਚ ਹੀ ਇਹ ਤੁਹਾਨੂੰ ਆਪਣਾ ਤਜਰਬਾ ਦਿਖਾ ਦੇਵੇਗਾ।

ਸਦਮੇਂ ਵਿੱਚੋਂ ਬਾਹਰ ਕੱਢਣ ਲਈ     ਅਗਰ ਕਿਸੇ ਨੂੰ ਕਿਸੇ ਕਿਸਮ ਦਾ ਸਦਮਾ ਲਗਦਾ ਹੈ,ਜਿਸ ਨਾਲ ਉਹ ਮਾਨਸਿਕ ਤੌਰ' ਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਜ...
14/09/2025

ਸਦਮੇਂ ਵਿੱਚੋਂ ਬਾਹਰ ਕੱਢਣ ਲਈ

ਅਗਰ ਕਿਸੇ ਨੂੰ ਕਿਸੇ ਕਿਸਮ ਦਾ ਸਦਮਾ ਲਗਦਾ ਹੈ,ਜਿਸ ਨਾਲ ਉਹ ਮਾਨਸਿਕ ਤੌਰ' ਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਹੋ ਜਾਂਦਾ ਹੈ ਤਾਂ ਹੋਮੀਓਪੈਥਿਕ ਦਵਾਈ ਦੇ ਕੇ ਉਹਦੀ ਮਾਨਸਿਕਤਾ ਨੂੰ ਸੁਧਾਰਿਆ ਜਾ ਸਕਦਾ ਹੈ।
ਮੰਨ ਲਓ ਕਿਸੇ ਦੇ ਕਿਸੇ ਨਜ਼ਦੀਕੀ ਦਾ ਦੇਹਾਂਤ ਹੋ ਜਾਂਦਾ ਹੈ ਜਾਂ ਕਿਸੇ ਨੂੰ ਘਾਟਾ ਪੈ ਜਾਣ ਕਰ ਕੇ ਬਹੁਤ ਜ਼ਿਆਦਾ ਮਾਨਸਿਕ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹਨੂੰ ਹੋਮੀਓਪੈਥਿਕ ਦਵਾਈ IGNATIA AMARA 30 ਦੇ ਕੇ ਉਸ ਸਦਮੇਂ ਨੂੰ ਬਰਦਾਸ਼ਤ ਕਰਨ ਦੇ ਕਾਬਿਲ ਬਣਾਇਆ ਜਾ ਸਕਦਾ ਹੈ । ਪੀੜਿਤ ਵਿਅਕਤੀ ਨੂੰ IGNATIA AMARA 30 ਦੀਆਂ ਦੋ ਦੋ ਬੂੰਦਾਂ ਪੰਦਰਾਂ ਪੰਦਰਾਂ ਮਿੰਟ ਦੇ ਫ਼ਾਸਲੇ ਵਿੱਚ ਦੋ ਤਿੰਨ ਵਾਰ ਦੇ ਦਿਓ। ਅਗਰ 30 ਤਾਕਤ ਨਾਲ ਫ਼ਰਕ ਨਾ ਪਵੇ ਤਾਂ 200 ਤਾਕਤ ਦੀਆਂ ਦੋ ਬੂੰਦਾਂ ਦੇ ਕੇ ਛੱਡ ਦਿਓ। ਕੁਝ ਚਿਰ ਵਿੱਚ ਹੀ ਪੀੜਿਤ ਦੀ ਹਾਲਤ ਸੁਧਰਨੀ ਸ਼ੁਰੂ ਹੋ ਜਾਏਗੀ।

ਅਗਰ ਕਿਸੇ ਦੀ ਕਿਸੇ ਦੁਰਘਟਨਾ ਵਿੱਚ ਸੱਟ ਲੱਗਣ ਕਾਰਨ ਹੱਡੀ ਟੁੱਟ ਜਾਂਦੀ ਹੈ ਜਾਂ ਤਿੜਕ ਜਾਂਦੀ ਹੈ ਤਾਂ ਤੁਸੀਂ ਜੋ ਵੀ ਇਲਾਜ ਕਰਵਾ ਰਹੇ ਹੋ,ਉਹਦੇ ਨ...
01/09/2025

ਅਗਰ ਕਿਸੇ ਦੀ ਕਿਸੇ ਦੁਰਘਟਨਾ ਵਿੱਚ ਸੱਟ ਲੱਗਣ ਕਾਰਨ ਹੱਡੀ ਟੁੱਟ ਜਾਂਦੀ ਹੈ ਜਾਂ ਤਿੜਕ ਜਾਂਦੀ ਹੈ ਤਾਂ ਤੁਸੀਂ ਜੋ ਵੀ ਇਲਾਜ ਕਰਵਾ ਰਹੇ ਹੋ,ਉਹਦੇ ਨਾਲ ਕੱਚ ਦੇ ਬਰਤਨ ਵਿੱਚ ਦੋ ਤਿੰਨ ਚਮਚ ਪਾਣੀ ਪਾ ਕੇ ਉਹਦੇ ਵਿੱਚ ਹੋਮੀਓਪੈਥਿਕ ਦਵਾਈ SYMPHYTUM OFF. Q ਦੀਆਂ 20, 20 ਬੂੰਦਾਂ ਪਾ ਕੇ ਸਵੇਰੇ ਦੁਪਹਿਰੇ ਅਤੇ ਸ਼ਾਮ ਮਰੀਜ਼ ਨੂੰ ਲਗਾਤਾਰ ਕੁਝ ਦਿਨ ਪਿਆਓ , ਹੱਡੀ ਬਹੁਤ ਜਲਦੀ ਜੁੜ ਜਾਏਗੀ । ਅਗਰ ਮਰੀਜ਼ ਨੂੰ ਦਰਦ ਜ਼ਿਆਦਾ ਹੈ ਤਾਂ ਪਹਿਲੇ ਦਿਨ ਇਹੋ ਦਵਾਈ ਇੰਨੀ ਹੀ ਮਾਤਰਾ ਵਿੱਚ ਦੋ ਦੋ ਘੰਟੇ ਬਾਅਦ ਦਿੱਤੀ ਜਾ ਸਕਦੀ ਹੈ , ਇਹਦੇ ਨਾਲ ਦਰਦ ਤੋਂ ਵੀ ਰਾਹਤ ਮਿਲ ਜਾਏਗੀ ।

24/08/2025
❤️❤️❤️❤️❤️❤️
24/08/2025

❤️❤️❤️❤️❤️❤️

ਅੱਜ ਕੱਲ੍ਹ ਯੂਰਿਕ ਐਸਿਡ ਵਧਣ ਦੀ ਸ਼ਿਕਾਇਤ ਆਮ ਹੈ, ਅਗਰ ਤੁਹਾਡਾ ਵੀ ਯੂਰਿਕ ਐਸਿਡ ਵਧਦਾ ਹੈ, ਉਹਦਾ ਇਲਾਜ ਤੁਸੀਂ ਜੋ ਮਰਜ਼ੀ ਕਰਵਾ ਰਹੇ ਹੋ, ਉਸ ਇਲ...
06/08/2025

ਅੱਜ ਕੱਲ੍ਹ ਯੂਰਿਕ ਐਸਿਡ ਵਧਣ ਦੀ ਸ਼ਿਕਾਇਤ ਆਮ ਹੈ, ਅਗਰ ਤੁਹਾਡਾ ਵੀ ਯੂਰਿਕ ਐਸਿਡ ਵਧਦਾ ਹੈ, ਉਹਦਾ ਇਲਾਜ ਤੁਸੀਂ ਜੋ ਮਰਜ਼ੀ ਕਰਵਾ ਰਹੇ ਹੋ, ਉਸ ਇਲਾਜ ਦੇ ਨਾਲ ਨਾਲ ਕੱਚ ਦੇ ਗਲਾਸ ਵਿੱਚ ਤਿੰਨ ਚਾਰ ਚਮਚ ਪਾਣੀ ਪਾ ਕੇ ਵਿੱਚ ਹੋਮੀਓਪੈਥਿਕ ਦਵਾਈ URTICA URENS ਦੀਆਂ 20, 20 ਬੂੰਦਾਂ ਪਾ ਕੇ ਸਵੇਰੇ ਦੁਪਹਿਰੇ ਅਤੇ ਸ਼ਾਮ ਕੁਝ ਹਫਤੇ ਲਗਾਤਾਰ ਪੀਓ। ਤੁਹਾਨੂੰ ਜਲਦ ਹੀ ਆਰਾਮ ਆ ਜਾਏਗਾ।

ਮੋਟਾਪਾ ਘਟਾਉਣ ਵਾਸਤੇ ਇੱਕ ਤੋਂ ਦੋ ਗੋਲੀਆਂ ਦਿਨ ਵਿੱਚ ਤਿੰਨ ਵਾਰ , ਸਵੇਰੇ ਦੁਪਹਿਰੇ ਅਤੇ ਸ਼ਾਮ । ਗਰਭਵਤੀ ਅਤੇ ਬੱਚੇ ਨੂੰ ਦੁੱਧ ਚੁੰਘਾਉਣ ਵਾਲੀਆ...
05/08/2025

ਮੋਟਾਪਾ ਘਟਾਉਣ ਵਾਸਤੇ ਇੱਕ ਤੋਂ ਦੋ ਗੋਲੀਆਂ ਦਿਨ ਵਿੱਚ ਤਿੰਨ ਵਾਰ , ਸਵੇਰੇ ਦੁਪਹਿਰੇ ਅਤੇ ਸ਼ਾਮ । ਗਰਭਵਤੀ ਅਤੇ ਬੱਚੇ ਨੂੰ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਇਹਦਾ ਪ੍ਰਯੋਗ ਨਾ ਕਰਨ ।

ਕਲੈਸਟਰੌਲ ਦਾ ਇਲਾਜ      ਅਗਰ ਕਿਸੇ ਦਾ ਕਲੈਸਟਰੌਲ ਵਧਦਾ ਹੈ ਅਤੇ ਦਿਲ ਦੀਆਂ ਨਸਾਂ ਬਲੌਕ ਹੋਣ ਦਾ ਡਰ ਹੈ ਤਾਂ ਕੱਚ ਦੇ ਗਲਾਸ ਵਿੱਚ ਥੋੜ੍ਹਾ ਜਿਹਾ ...
27/07/2025

ਕਲੈਸਟਰੌਲ ਦਾ ਇਲਾਜ
ਅਗਰ ਕਿਸੇ ਦਾ ਕਲੈਸਟਰੌਲ ਵਧਦਾ ਹੈ ਅਤੇ ਦਿਲ ਦੀਆਂ ਨਸਾਂ ਬਲੌਕ ਹੋਣ ਦਾ ਡਰ ਹੈ ਤਾਂ ਕੱਚ ਦੇ ਗਲਾਸ ਵਿੱਚ ਥੋੜ੍ਹਾ ਜਿਹਾ ਪਾਣੀ ਪਾ ਕੇ ਉਹਦੇ ਵਿੱਚ ALLIUM SATIVUM Q ਦੀਆਂ 20 , 20 ਬੂੰਦਾਂ ਪਾ ਕੇ ਸਵੇਰੇ ਦੁਪਹਿਰ ਅਤੇ ਰਾਤ ਲਗਾਤਾਰ ਲਓ ਤਾਂ ਇਸ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਅਗਰ ਤੁਹਾਡੀ ਹੋਰ ਕੋਈ ਦਵਾਈ ਜਾਂ ਇਲਾਜ ਚੱਲ ਰਿਹਾ ਹੈ ਤਾਂ ਉਸ ਦਵਾਈ ਅਤੇ ਇਸ ਦਵਾਈ ਵਿੱਚ ਘੱਟੋ ਘੱਟ ਅੱਧੇ ਘੰਟੇ ਦਾ ਫਾਸਲਾ ਰੱਖਿਓ।
Dr Iqbal Singh BEMs MD Eh

19/07/2025

*ਸਤਿ ਸ੍ਰੀ ਅਕਾਲ*

👉 ਜਦੋਂ ਮਿੱਠਾ ਬਣ ਜਾਂਦਾ ਹੈ ਜ਼ਹਿਰ – ਸ਼ੂਗਰ ਬਿਮਾਰੀ ਦੀ ਚੁੱਪ ਚਾਪ ਘੁਸਪੈਠ
---
🍭 ਰੋਜ਼ ਦਾ ਸੁਆਦਲੇ ਜ਼ਹਿਰ।
ਅਸੀਂ ਹਰ ਰੋਜ਼ ਆਪਣੇ ਦਿਨ ਦੀ ਸ਼ੁਰੂਆਤ ਜਾਂ ਖ਼ਾਤਮਾ ਕਿਸੇ ਮਿੱਠੀ ਚੀਜ਼ ਨਾਲ ਕਰਦੇ ਹਾਂ – ਚਾਹੇ ਓਹ ਚਾਹ ਵਿੱਚ ਚਮਚ ਭਰ ਕੇ ਚੀਨੀ ਹੋਵੇ ਜਾਂ ਗੁੜ,ਜਾਂ ਦੁਪਹਿਰ ਨੂੰ ਖਾਧੀ ਮਠਿਆਈ,ਜਾਂ ਸ਼ਾਮ ਨੂੰ ਕਾਲੀ-ਲਾਲ ਕੋਲਾ ਦੀ ਬੋਤਲ ਡਰਿੰਕ । ਇਹ ਸਾਰੀਆਂ ਚੀਜ਼ਾਂ ਸੁਆਦ ਵਿੱਚ ਮਿੱਠੀਆਂ, ਹਨ, ਪਰ ਸਰੀਰ ਲਈ ਜ਼ਹਿਰ ਬਣ ਗਈਆਂ ਹਨ।
---
⚠️ ਸ਼ੂਗਰ – ਇੱਕ ਚੁਪ ਚਾਪ ਘੁਸਪੈਠੀ ਹੈ।
ਸ਼ੂਗਰ ਬਿਮਾਰੀ (Diabetes) ਅਕਸਰ ਸ਼ੁਰੂ ਵਿੱਚ ਆਪਣੀ ਕੋਈ ਵੱਡੀ ਨਿਸ਼ਾਨੀ ਨਹੀਂ ਦਿੰਦੀ। ਪਰ ਜਿਵੇਂ ਜਿਵੇਂ ਇਹ ਸਰੀਰ ਵਿੱਚ ਵਧਦੀ ਹੈ, ਇਹ ਲੱਖਾਂ ਕੋਸ਼ਿਕਾਵਾਂ ਨੂੰ ਸੁਕਾਉਣ ਲੱਗ ਜਾਂਦੀ ਹੈ , ਇਨਸਾਨ ਦਿਨ ਬ ਦਿਨ ਕਮਜ਼ੋਰੀ ਹੋਣ ਲੱਗਦਾ ਹੈ।
--
🩺 ਸ਼ੂਗਰ ਦੇ ਆਮ ਲੱਛਣ

ਮੂੰਹ ਸੁੱਕਣਾ / ਸੁਸਤ ਹੋਣਾ

ਜ਼ਿਆਦਾ ਪਿਸ਼ਾਬ ਆਉਣਾ

ਥਕਾਵਟ / ਕਮਜ਼ੋਰੀ ਹੋਣਾ

ਵਜ਼ਨ ਘਟਣਾ / ਨਜ਼ਰ ਧੁੰਦਲੀ ਹੋ ਜਾਣੀ

ਜ਼ਖਮ ਦੇਰ ਨਾਲ ਭਰਨਾ / ਚਮੜੀ ਦੀ ਸਮੱਸਿਆ

ਹੱਥਾਂ ਪੈਰਾਂ ਵਿੱਚ ਸੁੰਨਪਣ/ਝੁਨਝਨਾਹਟ
---

💀 ਸ਼ੂਗਰ ਹੋਣ ਨਾਲ ਇਹ ਰੋਗ ਵੀ ਆਉਂਦੇ ਹਨ

ਦਿਲ ਦੇ ਰੋਗ
ਕਿਡਨੀ ਫੇਲ੍ਹ
ਅੰਧਰੰਗ
ਪੈਰ ਜਾਂ ਉਂਗਲਾਂ ਦੀ ਕੱਟਣ ਦੀ ਨੌਬਤ
ਨਾਸਾਂ ਦੀ ਕਮਜ਼ੋਰੀ
ਨਿਰਾਸ਼/ਉਦਾਸੀ
ਸੈਕ*ਸੁਅਲ ਪਾਵਰ ਵਿੱਚ ਕਮੀ
---
🍬 ਕਿਵੇਂ ਬਣ ਰਹੀ ਹੈ ਰੋਜ਼ ਦੀ ਖ਼ੁਰਾਕ ਜ਼ਹਿਰ?

ਮਿਠਿਆਈ, ਕੋਲਾ, ਕੇਕ, ਬਿਸਕੁਟ, ਫਲਾਵਰ ਵਾਲੀ ਰੋਟੀ, ਚੀਨੀ ਵਾਲੀ ਚਾਹ/ਕੌਫ਼ੀ...
ਇਹ ਸਾਰੀਆਂ ਚੀਜ਼ਾਂ "ਰਿਫਾਈਂਨਡ ਸ਼ੂਗਰ" ਦੇ ਰੂਪ ਵਿੱਚ ਸਰੀਰ ਵਿੱਚ ਗੁਲੂਕੋਜ਼ ਦੇ ਪੱਧਰ ਨੂੰ ਖ਼ਤਰਨਾਕ ਤਰੀਕੇ ਨਾਲ ਵਧਾ ਦਿੰਦੀਆਂ ਹਨ। ਜਦ ਸਰੀਰ ਦਾ ਇੰਸੂਲਿਨ ਕੰਟਰੋਲ ਤੋਂ ਬਾਹਰ ਹੋ ਜਾਂਦਾ ਹੈ, ਤਦ ਸ਼ੂਗਰ ਇੱਕ ਖ਼ਤਰਨਾਕ ਰੋਗ ਬਣ ਜਾਂਦਾ ਹੈ।
---
🌿 ਰੋਕਥਾਮ ਅਤੇ ਇਲਾਜ– ਕੁਦਰਤ ਨਾਲ ਵਾਪਸੀ ਤਾਲਮੇਲ

✅ ਗੁੜਮਾਰ, ਜਾਮੁਨ ਬੀਜ, ਕਰੇਲਾ, ਮੇਥੀ ਦਾਣਾ, ਹਲਦੀ
✅ ਸ਼ੁਧ ਆਹਾਰ – ਮਲਟੀਗਰੇਨ ਆਟਾ, ਘਰੇਲੂ ਸਬਜ਼ੀਆਂ, ਫਲ
✅ ਯੋਗ – ਪ੍ਰਾਣਾਯਾਮ, ਕਪਾਲਭਾਤੀ, ਧਨੁਰਾਸਨ, ਬਲਾਸਨ.
---
📢 ਸੱਚਾਈ ਨਾਲ ਮੁਕਾਬਲਾ ਕਰੋ, ਨਾ ਕਿ ਮਿੱਠੇ ਸੁਪਨਿਆਂ ਨਾਲ!

ਸ਼ੁਰੂ ਵਿੱਚ ਇਹ ਬਿਮਾਰੀ ਆਉਣ ਦਾ ਪਤਾ ਨਹੀਂ ਲੱਗਦਾ – ਪਰ ਜਦ ਪਤਾ ਲੱਗਦਾ ਹੈ ਤਾਂ ਇਹ ਅੰਦਰੋਂ ਸਰੀਰ ਨੂੰ ਚੱਟ ਚੁੱਕੀ ਹੁੰਦੀ ਹੈ। ਇਹ ਸਮਾਂ ਹੈ ਸੋਚਣ ਦਾ, ਬਦਲਣ ਦਾ ਅਤੇ ਜਾਗਣ ਦਾ।
---

*❗ਤੁਸੀਂ ਆਪਣੇ ਬੱਚਿਆਂ ਨੂੰ ਮਿੱਠੇ ਵਿੱਚ ਪਿਆਰ ਦੇ ਰਹੇ ਹੋ ਜਾਂ ਬਿਮਾਰੀ?........?*

ਅੱਜ ਤੋਂ ਹੀ –
ਘੱਟ ਕਰੋ ਰਿਫਾਈਂਨਡ ਸ਼ੂਗਰ,
ਆਰਟੀਫਿਸ਼ਲ ਮਿਲਕ ਪ੍ਰੋਡਕਟਸ।

*ਅੱਜ ਤੋਂ ਹੀ. ਸ਼ੁਰੂ ਕਰੋ ਕੁਦਰਤੀ ਜੀਵਨ* ਜਾਣਕਾਰੀ. 9872019723

ਇੱਥੇ ਕੀ ਹੋ ਰਿਹਾ ਹੈ:• C7 ਨਰਵ ਰੂਟ: ਇਹ ਨਰਵ 7ਵੇਂ ਸਰਵਾਈਕਲ ਵਰਟੀਬਰਾ (C7) 'ਤੇ ਰੀੜ੍ਹ ਦੀ ਹੱਡੀ ਤੋਂ ਬਾਹਰ ਨਿਕਲਦੀ ਹੈ, ਜੋ ਕਿ ਗਰਦਨ ਦਾ ਹਿ...
15/07/2025

ਇੱਥੇ ਕੀ ਹੋ ਰਿਹਾ ਹੈ:
• C7 ਨਰਵ ਰੂਟ: ਇਹ ਨਰਵ 7ਵੇਂ ਸਰਵਾਈਕਲ ਵਰਟੀਬਰਾ (C7) 'ਤੇ ਰੀੜ੍ਹ ਦੀ ਹੱਡੀ ਤੋਂ ਬਾਹਰ ਨਿਕਲਦੀ ਹੈ, ਜੋ ਕਿ ਗਰਦਨ ਦਾ ਹਿੱਸਾ ਹੈ।

• ਰਸਤਾ: ਨਰਵ ਗਰਦਨ ਤੋਂ, ਮੋਢੇ ਰਾਹੀਂ ਹੇਠਾਂ ਜਾਂਦੀ ਹੈ, ਅਤੇ ਉੱਪਰਲੀ ਬਾਂਹ, ਬਾਂਹ ਦੇ ਪਿਛਲੇ ਹਿੱਸੇ, ਅਤੇ ਕਈ ਵਾਰ ਵਿਚਕਾਰਲੀ ਉਂਗਲੀ ਵਿੱਚ ਜਾਰੀ ਰਹਿੰਦੀ ਹੈ।

• ਲਾਲ ਖੇਤਰ: ਚਿੱਤਰ ਵਿੱਚ ਛਾਇਆ ਹੋਇਆ ਲਾਲ ਖੇਤਰ ਦਰਦ ਦੇ ਰਸਤੇ ਜਾਂ ਲੱਛਣਾਂ (ਦਰਦ, ਸੁੰਨ ਹੋਣਾ, ਝਰਨਾਹਟ, ਜਾਂ ਕਮਜ਼ੋਰੀ) ਦੀ ਵੰਡ ਨੂੰ ਦਰਸਾਉਂਦਾ ਹੈ ਜਦੋਂ C7 ਨਰਵ ਸੰਕੁਚਿਤ ਜਾਂ ਚਿੜਚਿੜਾ ਹੁੰਦਾ ਹੈ - ਜਿਸਨੂੰ ਅਕਸਰ ਰੈਡੀਕੂਲੋਪੈਥੀ ਕਿਹਾ ਜਾਂਦਾ ਹੈ।

ਪਿੰਚਡ C7 ਨਰਵ ਦੇ ਆਮ ਕਾਰਨ:
• ਹਰਨੀਏਟਿਡ ਡਿਸਕ
• ਡੀਜਨਰੇਟਿਵ ਡਿਸਕ ਬਿਮਾਰੀ
• ਹੱਡੀਆਂ ਦੇ ਸਪਰਸ (ਓਸਟੀਓਫਾਈਟਸ)
• ਰੀੜ੍ਹ ਦੀ ਹੱਡੀ ਦਾ ਸਟੈਨੋਸਿਸ
• ਸਦਮਾ ਜਾਂ ਮਾੜੀ ਸਥਿਤੀ

C7 ਰੈਡੀਕੁਲੋਪੈਥੀ ਦੇ ਲੱਛਣ:
• ਦਰਦ ਜੋ ਗਰਦਨ ਤੋਂ ਬਾਂਹ ਦੇ ਪਿਛਲੇ ਪਾਸੇ ਅਤੇ ਵਿਚਕਾਰਲੀ ਉਂਗਲੀ ਵਿੱਚ ਫੈਲਦਾ ਹੈ
• ਟ੍ਰਾਈਸੈਪਸ ਕਮਜ਼ੋਰੀ
• ਟ੍ਰਾਈਸੈਪਸ ਰਿਫਲੈਕਸ ਵਿੱਚ ਕਮੀ
• ਵਿਚਕਾਰਲੀ ਉਂਗਲੀ ਵਿੱਚ ਸੰਭਾਵਿਤ ਸੁੰਨ ਹੋਣਾ/ਝਣਝਣ

Address

V. P. O Nathana Patt Balla Bathinda
Bathinda
151102

Opening Hours

Monday 9am - 6pm
Tuesday 9am - 6pm
Wednesday 9am - 6pm
Thursday 9am - 6pm
Friday 9am - 6pm
Saturday 9am - 6pm
Sunday 9am - 6pm

Website

Alerts

Be the first to know and let us send you an email when Iqbal Hospital Nathana posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category