21/11/2024
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਆਪ ਸਭ ਸੰਗਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੀ ਪ੍ਰੇਰਨਾ ਅਤੇ ਰਹਿਮਤ ਸਦਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਚੈਰੀਟੇਬਲ ਹਸਪਤਾਲ ਧਾਰੀਵਾਲ ਵਿਖੇ ਮਿਤੀ 24 ਨਵੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਇਕ ਵਿਸ਼ਾਲ ਕੈੰਪ ਲਗਾਇਆ ਜਾ ਰਿਹਾ ਹੈ ਜਿਸ ਵਿਚ ਪੇਟ ਖਾਸ ਕਰਕੇ ਲਿਵਰ ਦੀਆਂ ਬਿਮਾਰੀਆਂ ਦੇ ਸੁਪਰ ਸਪੈਸ਼ਲਿਸਟ ਡਾਕਟਰ ਅਮਨਦੀਪ ਸਿੰਘ ਸਿੱਧੂ MBBS,MD,DM ( gastro )ਚੈੱਕ ਅੱਪ ਕਰਨਗੇ। ਕੈਂਪ ਦੋਰਾਨ ਪੇਟ ਦੀ fibro ਸਕੈਨ ਅਤੇ ਸ਼ੁਗਰ,ਬੀ ਪੀ,ਪੇਟ ਦੀ ਇਨਫੈਕਸ਼ਨ, Hb, CBC, ਖੂਨ ਦੀ ਇਨਫੈਕਸ਼ਨ, ਪੇਸ਼ਾਬ ਦੀ ਇਨਫੈਕਸ਼ਨ ਆਦਿ ਟੈਸਟ ਬਿਲਕੁਲ ਮੁਫ਼ਤ ਹੋਵੇਗਾ. ਹੋਰ ਬਾਕੀ ਲੈਬ ਟੈਸਟ ਅਤੇ ਦਵਾਈਆਂ ਸੱਸਤੇ ਰੇਟ ਤੇ ਦਿਤੀਆਂ ਜਾਣਗੀਆ। ਲੋੜਵੰਦ ਮਰੀਜ਼ ਲਾਭ ਉਠਾ ਸਕਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ. ਵਲੋਂ. ਨਿਸ਼ਕਾਮ ਕੀਰਤਨੀ ਜੱਥਾ ਗੁਰਦਾਸਪੁਰ.