15/01/2019
Dr Sandhu
95921 91375
ਸਾਨੂੰ ਖਾਣਾ ਖਾਣ ਤੋਂ ਬਾਅਦ ਵਿੱਚ ਪਾਣੀ ਕਿਉਂ ਨਹੀਂ ਪੀਣਾ ਚਾਹੀਦਾ।
ਜਦੋਂ ਭੋਜਨ ਦੇ ਰੂਪ ਵਿੱਚ ਕੁਝ ਵੀ ਅਸੀਂ ਖਾਂਦੇ ਹਾਂ ਜਿਵੇਂ ਕਿ ਦਾਲ ਸਬਜੀ ਰੋਟੀ ਫਲ ਵਗੈਰਾ ਇਹ ਭੋਜਨ ਸਾਨੂੰ ਊਰਜਾ ਪ੍ਰਦਾਨ ਕਰਦਾ ਹੈ ਤੇ ਪੇਟ ਉਸ ਊਰਜਾ ਨੂੰ ਅੱਗੇ ਟਰਾਂਸਫਰ ਕਰਦਾ ਹੈ ਪੇਟ ਵਿੱਚ ਇੱਕ ਛੋਟਾ ਜਿਹਾ ਸਥਾਨ ਹੁੰਦਾ ਹੈ ਜਿਸ ਨੂੰ ਹਿੰਦੀ ਚ ਅਮਾਸ਼ਯ
ਕਿਹਾ ਜਾਂਦਾ ਹੈ ਤੇ ਇੰਗਲਿਸ਼ ਚ ਇਸ ਸਥਾਨ ਨੂੰ Epigastrium ਕਹਿੰਦੇ ਹਨ ਇਹ ਸਥਾਨ ਇੱਕ ਥੈਲੀ ਦੀ ਤਰ੍ਹਾਂ ਹੁੰਦਾ ਹੈ ਇਹ ਸ਼ਰੀਰ ਦਾ ਸਭ ਤੋਂ ਮਹੱਤਵਪੂਰਨ ਸਥਾਨ ਹੈ ਕਿਉਂਕ ਸਾਰਾ ਖਾਣਾ ਇਸ ਵਿਚ ਸਟੋਰ ਹੁੰਦਾ ਇਸ ਵਿੱਚ ਵੱਧ ਤੋਂ ਵੱਧ 350 ਗ੍ਰਾਮ ਖਾਣਾ ਸਟੋਰ ਹੋ ਸਕਦਾ ਹੈ ਅਸੀਂ ਕੁਝ ਵੀ ਖਾਈਏ ਸਬ ਤੋਂ ਪਹਲਾਂ ਇਸ ਥੈਲੀ ਵਿੱਚ ਹੀ ਭੋਜਨ ਸਟੋਰ ਹੋਵੇਗਾ ਜਿਸ ਨੂੰ ਅਮਾਸ਼ਯ ਕਿਹਾ ਜਾਂਦਾ ਹੈ ਅਮਾਸ਼ਯ ਚ ਖਾਣੇ ਨੂੰ ਪਚਾਉਣ ਵਾਸਤੇ ਇੱਕ ਤਰਾਂ ਦੀ ਅਗਨੀ ਪਰਦੀਪਤ ਹੁੰਦੀ ਹੈ ਜਿਸ ਨੂੰ ਜਠਰਅਗਨੀ ਕਹਿੰਦੇ ਹਨ ਇਹੀ ਜਠਰਅਗਨੀ ਅਮਾਸ਼ਯ ਚ ਪ੍ਰਦੀਪਤ ਹੋਣ ਵਾਲੀ ਅੱਗ ਹੈ ਇਸੇ ਨਾਲ ਹੀ ਖਾਣਾ ਪਚਦਾ ਹੈ ਜਿਵੇਂ ਹੀ ਤੁਸੀਂ ਖਾਣਾ ਖਾਧਾ ਜਠਰਅਗਨੀ ਪਰਦੀਪਤ ਹੋ ਗਈ। ਇਹ ਇੱਕ ਆਟੋਮੈਟਿਕ ਕਿਰਿਆ ਹੈ ਜਿਵੇਂ ਹੀ ਤੁਸੀਂ ਰੋਟੀ ਦਾ ਪਹਲਾ ਟੁਕੜਾ ਮੂੰਹ ਚ ਪਾਇਆ ਖਾਣੇ ਨੂੰ ਪਚਾਉਣ ਦੀ ਕਿਰਿਆ ਉਸੇ ਟਾਈਮ ਹੀ ਸ਼ੁਰੂ ਹੋ ਜਾਂਦੀ ਹੈ । ਇਹ ਅਗਨੀ ਓਨੀ ਦੇਰ ਜਲਦੀ ਹੈ ਜਿੰਨੀ ਦੇਰ ਤੱਕ ਤੁਹਾਡਾ ਖਾਧਾ ਹੋਇਆ ਭੋਜਨ ਪਚ ਨਹੀਂ ਜਾਂਦਾ ਓਨੀ ਦੇਰ ਤੱਕ ਅਗਨੀ ਪੇਟ ਚ ਪ੍ਰਵਜਲਿਤ ਰਹਿੰਦੀ ਹੈ । ਖਾਣਾ ਖਾਂਦੇ ਹੀ ਤੁਸੀਂ ਪਾਣੀ ਪੀ ਲਿਆ ਉਹ ਵੀ ਫਰਿਜ ਵਿੱਚ ਲਗਿਆ ਹੋਇਆ ਠੰਡਾ ਪਾਣੀ
ਹੁਣ ਜਿਹੜੀ ਅੱਗ (ਜਠਰਅਗਨੀ) ਤੁਹਾਡੇ ਪੇਟ ਚ ਖਾਣੇ ਨੂੰ ਪਚਾਉਣ ਲਈ ਜਲ ਰਹੀ ਸੀ ਓਹ ਬੁੱਝ ਗਈ।
ਅੱਗ ਬੁੱਝਣ ਦੇ ਕਾਰਣ ਖਾਣੇ ਨੂੰ ਪਚਾਉਣ ਦੀ ਕਿਰਿਆ ਸੀ ਜੋ ਓਹ ਬੰਦ ਹੋ ਗਈ।
ਖਾਣਾ ਪੇਟ ਦੇ ਅੰਦਰ ਜਾਣ ਤੋਂ ਬਾਅਦ ਸਾਡੇ ਪੇਟ ਵਿੱਚ ਦੋ ਹੀ ਕਿਰਿਆਵਾਂ ਹੁੰਦੀਆ ਹਨ ਇਕ ਕਿਰਿਆ ਹੈ Digestion ਤੇ ਦੂਸਰੀ ਕਿਰਿਆ ਹੈ
Fermentation ਡਾਯਜੇਸ਼ਨ ਦਾ ਮਤਲਬ ਹੈ ਪਚਣਾ
ਫਰਮੇਟੇਸ਼ਨ ਦਾ ਮਤਲਬ ਹੈ ਸੜਨਾ।
ਆਯੁਰਵੈਦ ਦੇ ਹਿਸਾਬ ਨਾਲ ਅੱਗ ਜਲੇਗੀ ਤਾਂ ਖਾਣਾ ਪਚੇਗਾ ਤਾਂ ਉਸ ਚੋਂ ਰਸ ਬਣੇਗਾ। ਰਸ ਬਣੇਗਾ ਤਾਂ ਫਿਰ ਹੀ ਇਸ ਰਸ ਤੋਂ ਮਾਸ ਮੱਜਾ ਖੂਨ ਵੀਰਜ ਹੱਡੀਆਂ ,ਮਲ, ਮੂਤਰ ਤੇ ਅਸਥੀ, ਬਣੇਗਾ ਤੇ ਸਭ ਦੇ ਅਖੀਰ ਵਿੱਚ ਮੇਦ ਬਣੇਗਾ ੲਿਹ ਸਬ ਤਾ ਹੀ ਬਣੂਗਾ ਜੇ ਤੁਹਾਡਾ ਖਾਣਾ ਪਚੇਗਾ।
ਹੁਣ ਗੱਲ ਕਰਦੇ ਹਾਂ Fermentation,ਦੀ ਖਾਣਾ ਸੜਨ ਦੀ ਅਗਰ ਜੋ ਭੋਜਨ ਤੁਸੀਂ ਖਾ ਰਹੇ ਹੋ ਉਹ ਪਚ ਨਹੀਂ ਰਿਹਾ ਉਲਟਾ ਸੜ ਰਿਹਾ ਹੈ, ਤਾਂ, ਤੁਹਾਡੇ ਸ਼ਰੀਰ ਵਿਚ ਜੋ ਪਹਲਾ ਜਹਰ ਪੈਦਾ ਹੋਵੇਗਾ ਓਹ ਯੂਰਿਕ ਐਸਿਡ (uric acid) ਤੁਹਾਡੇ ਸਰੀਰਿਕ ਜੁਆਇੰਟ ਜਿਵੇਂ ਕਿ ਗੋਡਿਆਂ ਦਾ ਦਰਦ ਰੀੜ੍ਹ ਦੀ ਹੱਡੀ ਦਾ ਦਰਦ ਕਦੇ ਕਦੇ ਤੁਹਾਡੇ ਪੈਰਾਂ ਦੀਆਂ ਅੱਡੀਆਂ ਵੀ ਦੁਖਣ ਲਗਦੀਆਂ ਹਨ ਇਸ ਦਾ ਕਾਰਣ ਯੂਰਿਕ ਐਸਿਡ ਹੀ ਹੈ। ਜਦੋਂ ਖਾਣਾ ਪੇਟ ਵਿੱਚ ਸੜਦਾ ਹੈ ਤਾਂ ਇੱਕ ਹੋਰ ਜਹਰ ਸ਼ਰੀਰ ਵਿੱਚ ਪੈਦਾ ਹੁੰਦਾ ਹੈ, ਜਿਸਨੂੰ LDL
(Low Density lipoprotive) ਜਿਸਨੂੰ ਕਹਿੰਦੇ ਹਨ ਖਰਾਬ( Cholesterol)
ਬਲੱਡ ਪਰੈਸ਼ਰ ( High Bp) ਵਧਣ ਦਾ ਬਹੁਤ ਵੱਡਾ ਕਾਰਨ (LDL)ਕੋਲੋਸਟਰੋਲ ਹੈ, ੲਿਸ ਤੋਂ ਵੀ ਜਿਆਦਾ ਖਤਰਨਾਕ ਜਹਰ ਖਾਣਾ ਸੜਨ ਨਾਲ ਜੋ ਪੈਦਾ ਹੁੰਦਾ ਹੈ VLDL
(Very Low Density lipoprotive,
ਇਹ ਵੀ ਇਕ ਕੋਲੋਸਟਰੋਲ ਵਰਗਾ ਹੀ ਖਤਰਨਾਕ ਜਹਰ ਹੈ ,VLDL ਜੇਕਰ ਵੱਧ ਗਿਆ ਤਾਂ ਫੇਰ ਤਾਂ ਰੱਬ ਹੀ ਰਾਖਾ, ਖਾਣਾ ਨਾਂ ਪਚਣ ਨਾਲ ਸ਼ਰੀਰ ਵਿੱਚ ਇੱਕ ਹੋਰ ਜਹਰ ਪੈਦਾ ਹੁੰਦਾ ਹੈ , ਜਿਸ ਨੂ ਅੰਗਰੇਜੀ ਵਿੱਚ ਕਹਿੰਦੇ ਹਨ ।
Triglycerides, ਅਗਰ ਤੁਹਾਡਾ Triglycerides ਵਧਿਆ ਹੋਇਆ ਹੈ, ਤਾਂ ਸਮਝੋ ਤੁਹਾਡੇ ਸ਼ਰੀਰ ਵਿੱਚ ਜ਼ਹਰ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ
ਤੁਹਾਡੇ ਸ਼ਰੀਰ ਵਿੱਚ ਯੁਰਿਕ ਐਸਿਡ ,ਕੋਲੋਸਟਰੋਲ, LDL, VLDL,Triglycerides
ਇਹੋ ਜਿਹਾ ਕੋਈ ਵੀ ਜਹਰ ਤੁਹਾਡੇ ਸ਼ਰੀਰ ਚ ਹੋਵੇ ਸਮਜੋ ਇਹ ਸਾਰੇ ਹੀ ਵਿਸ਼ ਹਨ ਤੇ ਇਹੋ ਜਿਹੇ 103 ਵਿਸ਼ ਹਨ ਜਿਹੜੇ ਸਾਡੇ ਸ਼ਰੀਰ ਵਿੱਚ ਖਾਣਾ ਸੜਨ ਨਾਲ ਪੈਦਾ ਹੁੰਦੇ ਹਨ, ਸਮਝ ਲਵੋ ਕੇ ਕਿਸੇ ਦਾ ਵੀ ਕੋਲੋਸਟਰੋਲ, ਵਧਿਆ ਹੋਵੇ ਤਾਂ ਸਮਜੋ ਖਾਣਾ ਪਚ ਨਹੀਂ ਰਿਹਾ। ਕਿਸੇ ਦਾ Triglycerides ਯੁਰਿਕ ਐਸਿਡ ਵਧਿਆ ਹੈ ਤਾਂ ਸਮਜੋ ਖਾਣਾ ਪਚ ਨਹੀਂ ਰਿਹਾ,, ਕਿਉਂਕ ਖਾਣਾ ਅਗਰ ਤੁਹਾਡੇ ਪਚ ਰਿਹਾ ਹੈ ਤਾਂ ਇਹਨਾਂ ਚੋਂ ਕੋਈ ਵੀ ਜਹਰ ਤੁਹਾਡੇ ਨਹੀਂ ਬਣੇਗਾ
ਜਦੋਂ ਖਾਣਾ ਤੁਹਾਡੇ ਪਚਦਾ ਹੈ ਤਾਂ ਫਿਰ ਮਾਸ, ਮਜ਼ਾ, ਖੂਨ ,ਹੱਡੀਆਂ, ਮਾਲ ਮੂਤਰ ਅਸਥਿ , ਤੇ ਮੇਦ ਬਣਦਾ ਹੈ।
ਖਾਣਾ ਨਾਂ ਪਚਣ ਤੇ uric acid, cholesterol, LDL-VLDL ਇਹ
ਸਾਰੇ ਜ਼ਹਰ ਮਿਲ ਕੇ ਤੁਹਾਡੇ ਸ਼ਰੀਰ ਨੂ ਰੋਗਾਂ ਦਾ ਘਰ ਬਣਾਉਂਦੇ ਹਨ।
ਪੇਟ ਵਿਚ ਪੈਦਾ ਹੋਣ ਵਾਲਾ ਇਹ ਜਹਰ ਜਦੋਂ ਤੁਹਾਡੇ ਖੂਨ ਚ ਹੌਲੀ ਹੌਲੀ ਮਿਲਦਾ ਹੈ ਤਾਂ ਫਿਰ ਖੂਨ ਦਿਲ ਦੀਆਂ ਨਾੜੀਆਂ ਚੋਂ ਨਿਕਲ ਨਹੀਂ ਸਕਦਾ ਹਰ ਰੋਜ ਇਹ ਥੋੜਾ ਥੋੜਾ ਕਚਰਾ ਜੋ ਖੂਨ ਚ ਇਕੱਠਾ ਹੁੰਦਾ ਰਹਿੰਦਾ ਹੈ ਦਿਲ ਦੀਆਂ ਨਾੜੀਆਂ ਨੂੰ ਬਲੌਕ ਕਰ ਦਿੰਦਾ ਹੈ, ਇਸ ਨਾਲ ਹੀ।।।। (Heart attack) ਆਉਂਦਾ ਹੈ ।
ਤੁਹਾਨੂੰ ੲਿਸ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ, ਕੇ ਜੋ ਤੁਸੀੰ ਖਾ ਰਹੇ ਹੋ ਓਹ ਤੁਹਾਡੇ ਪੇਟ ਚ ਪਚਣਾ ਚਾਹੀਦਾ ਹੈ, ਤੇ ਖਾਣੇ ਨੂੰ ਪਚਾਉਣ ਲਈ ਤੁਹਾਡੇ ਪੇਟ ਵਿੱਚ ਠੀਕ ਢੰਗ ਨਾਲ ਅੱਗ( ਜਠਰ ਅਗਨੀ) ਪਰਦੀਪਤ ਹੋਣੀ ਚਾਹੀਦੀ ਹੈ, ਕਿਉਂਕ ਬਿਨਾ ਅੱਗ ਤੋਂ ਨਾਂ ਹੀ ਖਾਣਾ ਪਚਦਾ , ਤੇ ਨਾਂ ਹੀ ਪੱਕਦਾ ਹੈ, ਮਹੱਤਵਪੂਰਨ ਗੱਲ ਖਾਣੇ ਨੂੰ ਖਾਣਾ ਨਹੀਂ , ਖਾਣੇ ਨੂੰ ਪਚਾਣਾ ਹੈ, ਖਾਣਾ ਅੱਛੇ ਢੰਗ ਨਾਲ ਪਚੇ ਇਸ ਲਈ ਮਹਾਂਰਿਸ਼ੀ ਵਾਗਭੱਟ ਜੀ ਨੇ ਇੱਕ ਸੂਤਰ ਦਿਤਾ ਹੈ,
भोजनान्ते विषं वारी"
ਮਤਲਬ ਕੇ ਖਾਣਾ ਖਾਣ ਤੋਂ ਬਾਅਦ ਤੁਰੰਤ ਪਾਣੀ ਪੀਣਾ ਜਹਰ ਪੀਣ ਦੇ ਬਰਾਬਰ ਹੈ। ਹੁਣ ਤੁਸੀਂ ਸੋਚੋਗੇ ਕਿ ਪਾਣੀ ਖਾਣਾ ਖਾਣ ਦੇ ਕਿੰਨੀ ਦੇਰ ਬਾਅਦ ਪੀਣਾ ਚਾਹੀਦਾ ਹੈ।
1 ਘੰਟਾ 48 ਮਿੰਟ ਤੱਕ ਖਾਣਾ ਖਾਣ ਦੇ ਬਾਅਦ ਪਾਣੀ ਨਹੀਂ ਪੀਣਾ ਚਾਹੀਦਾ
ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਇਹ (ਜਠਰ ਅਗਨੀ ) ਦੁਆਰਾ ਪੇਟ ਵਿੱਚ ਮਿਕਸ ਹੁੰਦਾ ਹੈ, ਤੇ ਫੇਰ ਖਾਣਾ ਪੇਸਟ ਵਿੱਚ ਤਬਦੀਲ ਹੁੰਦਾ ਹੈ, ਖਾਣੇ ਨੂੰ ਖਾਣ ਦੇ ਬਾਅਦ ਪੇਸਟ ਵਿੱਚ ਬਦਲਣ ਲਈ 1 ਘੰਟਾ 48 ਮਿੰਟ ਦਾ ਸਮਾਂ ਲਗਦਾ ਹੈ, ਉਸ ਤੋਂ ਬਾਅਦ ਜਠਰ ਅਗਨੀ ਸਲੋਅ ਹੋ ਜਾਂਦੀ ਹੈ।ਜਠਰ ਅਗਨੀ ਬੁਝਦੀ ਤਾਂ ਨਹੀਂ ਪਰ ਬਹੁਤ ਧੀਮੀ ਹੋ ਜਾਂਦੀ ਹੈ ਖਾਣੇ ਨੂੰ ਪੇਸਟ ਬਣਨ ਤੋਂ ਬਾਅਦ ਰਸ ਬਣਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਂਦੀ ਹੈ , ਇਸ ਵਕਤ ਸ਼ਰੀਰ ਨੂੰ ਪਾਣੀ ਦੀ। ਜਰੂਰਤ ਹੁੰਦੀ ਹੈ , ੲਿਸ ਟਾਈਮ ਵੱਧ ਤੋਂ ਵੱਧ ਪਾਣੀ ਪੀਓ,,
ਜਿਹੜੇ ਬਹੁਤ ਜਿਆਦਾ ਸ਼ਰੀਰਕ ਮੇਹਨਤ ਕਰਨ ਵਾਲੇ ਲੋਕ ਹਨ।
ਜਿਵੇਂ ਕਿ ਖੇਤ ਵਿਚ ਹਲ ਚਲੋਨ ਵਾਲੇ,
ਪੱਥਰ ਤੋੜਨ ਵਾਲੇ, ਜਿਵੇਂ ਕਿ ਰਿਕਸ਼ਾ ਚਲੋਣ ਵਾਲੇ ਮਜਦੂਰ ਇਹਨਾਂ ਦੇ ਸ਼ਰੀਰ ਵਿੱਚ ਖਾਣਾ ਖਾਣ ਦੇ ਇੱਕ ਘੰਟੇ ਬਾਅਦ ਹੀ ਰਸ ਬਣਨ ਲੱਗ ਜਾਂਦਾ ਹੈ, ਇਹਨਾਂ ਲੋਕਾਂ ਨੂੰ ਇੱਕ ਘੰਟੇ ਬਾਅਦ ਹੀ ਪਾਣੀ ਪੀ ਲੈਣਾ ਚਾਹੀਦਾ ਹੈ, ਹੁਣ ਤੁਹਾਡੇ ਮਨ ਚ ਇਹ ਸਵਾਲ ਹੋਵੇਗਾ ਕਿ ਖਾਣਾ ਖਾਣ ਤੋਂ ਪਹਿਲਾਂ ਕਿੰਨੇ ਮਿੰਟ ਦੇ ਅੰਦਰ ਪਾਣੀ ਪੀਣਾ ਚਾਹੀਦਾ ਹੈ, ਖਾਣਾ ਖਾਣ ਤੋਂ 45
ਮਿੰਟ ਪਹਲਾਂ ਤੁਸੀੰ ਪਾਣੀ ਪੀ ਸਕਦੇ ਹੋ, ਜਦੋਂ ਅਸੀਂ ਪਾਣੀ ਪੀਂਦੇ ਹਾਂ ਤਾਂ ਪਾਣੀ ਸਾਡੇ ਸ਼ਰੀਰ ਦੇ ਹਰੇਕ ਅੰਗ ਨੂੰ ਪਹੁੰਚਦਾ ਹੈ, ਜੇਕਰ ਬਚ ਜਾਵੇ ਤਾਂ ਮੂਤਰ ਪਿੰਡ ਤੱਕ ਪਹੁੰਚਦਾ ਹੈ,,ਪਾਣੀ ਪੀਣ ਤੋਂ ਬਾਅਦ ਮੂਤਰ ਪਿੰਡ ਤੱਕ ਪਾਣੀ ਪਹੁੰਚਣ ਦਾ ਸਮਾਂ 45, ਮਿੰਟ ਦਾ ਹੈ, ਇਸ ਲਈ ਪਾਣੀ ਖਾਣਾ ਖਾਣ ਤੋਂ 45 ਮਿੰਟ ਪਹਲਾਂ ਪੀਓ ਖਾਣਾ ਖਾਣ ਦੇ ਬਾਅਦ ਕਦੇ ਵੀ ਇਕਦਮ ਨਹੌਣਾ ਵੀ ਨਹੀਂ ਚਾਹੀਦਾ ਨਹੌਣ ਨਾਲ ਵੀ ਜੋ ਖਾਣੇ ਨੂੰ ਅਗਨੀ ਪਚਾ ਰਹੀ ਹੈ ਓਹ ਠੰਡੀ ਹੋ ਜਾਂਦੀ ਹੈ।
Dr Sandhu
Ph 95921 91375