
22/06/2025
ਔਰਤਾਂ ਦਾ ਨਾਮੁਰਾਦ ਰੋਗ : ਲਕੋਰੀਆ (Leukorrhea)
ਲਕੋਰੀਆ ਔਰਤਾਂ ਦੀ ਇੱਕ ਆਮ ਬਿਮਾਰੀ ਹੈ । ਇਸ ਦੀ ਗਣਨਾ ਜੇਕਰ ਔਰਤਾਂ ਦੇ ਗੁਪਤ ਰੋਗਾਂ ਵਿੱਚ ਕੀਤੀ ਜਾਵੇ ਤਾਂ ਗਲਤ ਨਹੀਂ ਹੋਵੇਗਾ । ਆਯੁਰਵੇਦ ਵਿੱਚ ਇਸਨੂੰ ਪਰਦਰ , ਅੰਗਰੇਜ਼ੀ ਵਿੱਚ ਲਕੋਰੀਆ ਅਤੇ ਆਮ ਬੋਲਚਾਲ ਦੀ ਭਾਸ਼ਾ ਵਿੱਚ ਪੈੜਾ ਜਾਂ ਪਾਣੀ ਪੈਣਾ ਕਿਹਾ ਜਾਂਦਾ ਹੈ ।
ਇਸ ਰੋਗ ਵਿੱਚ ਔਰਤਾਂ ਦੇ ਯੋਨੀ ਮਾਰਗ ਵਿੱਚੋਂ ਇੱਕ ਚਿਪਚਿਪਾ ਰਸਾਵ ਹੁੰਦਾ ਹੈ । ਇਸ ਰਸਾਵ ਦਾ ਰੰਗ ਅਕਸਰ ਸਫ਼ੈਦ ਹੁੰਦਾ ਹੈ । ਪਰ ਕਈ ਵਾਰ ਇਹ ਨੀਲਾ , ਪੀਲਾ ਜਾਂ ਲਾਲ ਵੀ ਹੁੰਦਾ ਹੈ । ਪੁਰਾਣਾ ਹੋਣ ਦੀ ਹਾਲਤ ਵਿੱਚ ਇਸ ਰਸਾਵ ਚੋਂ ਬਦਬੂ ਦੀ ਆਉਣ ਲੱਗ ਪੈਂਦੀ ਹੈ ।
ਲਕੋਰੀਆ ਦਾ ਸੰਭੋਗ ਸਮੱਸਿਆਵਾਂ ਨਾਲ ਭਾਵੇਂ ਸਿੱਧਾ ਸਬੰਧ ਤਾਂ ਨਹੀਂ ਬਣਦਾ ਪਰ ਔਰਤ ਦੀ ਸਰੀਰਕ ਅਤੇ ਮਾਨਸਿਕ ਤੰਦਰੁਸਤੀ ਉਤੇ ਪੈਣ ਵਾਲੇ ਇਸ ਦੇ ਪ੍ਰਭਾਵ ਨੂੰ ਮੱਦੇਨਜ਼ਰ ਰੱਖਦਿਆਂ ਹੀ ਇਸ ਨੂੰ ਇਸ ਕਿਤਾਬ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ।
ਲਕੋਰੀਆ ਤੋਂ ਪੀੜਿਤ ਔਰਤਾਂ ਜਲਦੀ ਹੀ ਆਪਣੀ ਖ਼ੂਬਸੂਰਤੀ ਅਤੇ ਤੰਦਰੁਸਤੀ ਗੁਆ ਬਹਿੰਦੀਆਂ ਹਨ । ਯੋਨੀ ਮਾਰਗ ਚੋਂ ਹੋਣ ਵਾਲੇ ਨਿਰੰਤਰ ਰਸਾਵ ਨਾਲ ਔਰਤ ਸਰੀਰਕ ਤੌਰ ਉਤੇ ਕਮਜ਼ੋਰ ਹੋ ਕੇ ਸੰਭੋਗ ਵਿੱਚ ਪੂਰੀ ਕਿਰਿਆਸ਼ੀਲਤਾ ਨਾਲ ਹਿੱਸਾ ਨਹੀਂ ਲੈ ਸਕਦੀ । ਯੌਨ ਮਾਰਗ ਦੇ ਗਿੱਲਾ ਰਹਿਣ ਕਰਕੇ ਸੰਭੋਗ ਕਰਨ ਸਮੇਂ ਠੀਕ ਤਰ੍ਹਾਂ ਅਨੰਦ ਵੀ ਨਹੀਂ ਆਉਂਦਾ । ਥੋੜੀ ਜਿਹੀ ਕਿਰਿਆਸ਼ੀਲਤਾ ਨਾਲ ਔਰਤ ਥੱਕ ਜਾਂਦੀ ਹੈ । ਇਸ ਕਾਰਨ ਹੀ ਇਸ ਦੀ ਗਣਨਾ ਸੰਭੋਗ ਸਮੱਸਿਆਵਾਂ ਦੇ ਅਧੀਨ ਕੀਤੀ ਜਾ ਰਹੀ ਹੈ ।
ਔਰਤਾਂ ਦੀਆਂ ਯੌਨ ਸਮੱਸਿਆਵਾਂ ਜ਼ਿਆਦਾਤਰ ਲਕੋਰੀਆ ਦੀ ਵਜ੍ਹਾ ਕਰਕੇ ਹੀ ਬਣਦੀਆਂ ਹਨ । ਉਮਰੋਂ ਪਹਿਲਾਂ ਚਿਹਰੇ ਤੇ ਝੁਰੜੀਆਂ ਪੈ ਜਾਣਾ , ਸ਼ਿਆਹੀਆਂ , ਕਮਜ਼ੋਰੀ , ਹੱਥਾਂ ਪੈਰਾਂ ਦਾ ਟੁੱਟਣਾ , ਸਿਰ ਦਰਦ , ਕਮਰ ਦਰਦ , ਚੱਕਰ ਆਉਣੇ , ਕਬਜ਼ , ਉਤਸ਼ਾਹ ਹੀਣਤਾ , ਚਿਹਰੇ ਦਾ ਧੁਆਂਖਿਆ ਜਾਣਾ , ਐਖਾਂ ਅੱਗੇ ਨ੍ਹੇਰ ਆਉਣਾ , ਛਾਤੀਆਂ ਦਾ ਸੁੱਕ ਜਾਣਾ ਆਦਿ ਉਪਦ੍ਰਵਾਂ ਦੀ ਜੜ੍ਹ ਲਕੋਰੀਆ ਹੀ ਹੁੰਦਾ ਹੈ ।
ਇਸ ਕਾਰਨ ਔਰਤਾਂ ਦੀਆਂ ਜਨਨਇੰਦਰੀਆਂ ਕਮਜ਼ੋਰ ਹੋ ਜਾਂਦੀਆਂ ਹਨ । ਜਿਸ ਕਰਕੇ ਮਾਂਹਵਾਰੀ ਵਿੱਚ ਨੁਕਸ ਪੈ – ਦਾ ਹੈ । ਲਕੋਰੀਆ ਤੋਂ ਪੀੜਿਤ ਔਰਤ ਨੂੰ ਮਾਂਹਵਾਰੀ ਦਰਦ ਨਾਲ ਆਉਂਦੀ ਹੈ , ਜਾਂ ਮਾਹਵਾਰੀ ਚੱਕਰ ਵਿੱਚ ਨੁਕਸ ਪੈ ਜਾਂਦਾ ਹੈ । ਇਨ੍ਹਾਂ ਗੜਬੜਾਂ ਕਰਕੇ ਕਈ ਵਾਰ ਬੱਚਾ ਵੀ ਨਹੀਂ ਠਹਿਰਦਾ ।
ਕਮਰ ਦਰਦ ਜਾਂ ਸਰੀਰ ਟੁੱਟਦੇ ਰਹਿਣ ਦੀ ਸ਼ਿਕਾਇਤ ਲੈ ਕੇ ਮਰੀਜ਼ ਜਦ ਡਾਕਟਰ ਕੋਲ ਆਉਂਦਾ ਹੈ ਤਾਂ ਅਕਸਰ ਸਾਰੇ ਕਾਰਨਾਂ ਨੂੰ ਸਮਝੇ ਬਿਨਾਂ ਮਰੀਜ਼ ਦੇ ਕਹੇ ਅਨੁਸਾਰ ਹੀ ਦਰਦ ਨਾਸ਼ਕ ਦਵਾਈਆਂ ਜਾਂ ਮਲਟੀ ਵਿਟਾਮਿਨਜ਼ ਦੇ ਟੀਕੇ ਲਾ ਦਿੱਤੇ ਜਾਂਦੇ ਹਨ । ਦਵਾਈ ਦੇ ਪ੍ਰਭਾਵ ਨਾਲ ਵਕਤੀ ਤੌਰ ਤੇ ਅਰਾਮ ਮਿਲਦਾ ਹੈ ਪਰ ਕੁੱਝ ਦਿਨਾਂ ਮਗਰੋਂ ਪਰਨਾਲਾ ਉਥੇ ਦਾ ਉਥੇ ਹੀ ਆ ਜਾਂਦਾ ਹੈ ।
ਅਕਸਰ ਰੋਗੀ ਆਯੁਰਵੈਦ ਦੀ ਸ਼ਰਨ ਵਿੱਚ ਉਦੋਂ ਆਉਂਦਾ ਹੈ , ਜਦੋਂ ਰੋਗ ਹੱਡੀਂ ਵੜ ਜਾਂਦਾ ਹੈ । ਇਸ ਕਰਕੇ ਰਸਧਾਤੂਆਂ ਤੱਕ ਬੈਠੇ ਰੋਗ ਨੂੰ ਠੀਕ ਕਰਨ ਵਿੱਚ ਸਮਾਂ ਲੱਗ ਜਾਂਦਾ ਹੈ ਅਤੇ ਲੋਕ ਇਹ ਧਾਰਨਾ ਬਣਾ ਲੈਂਦੇ ਹਨ ਕਿ ਦੇਸੀ ਦਵਾਈ ਬੜਾ ਚਿਰ ਖਾਣੀ ਪੈਂਦੀ ਹੈ ।
ਲਕੋਰੀਆ ਕਿਉਂਕਿ ਔਰਤਾਂ ਦੀ ਇੱਕ ਆਮ ਬਿਮਾਰੀ ਹੈ । ਇਸ ਕਰਕੇ ਅਕਸਰ ਇਸ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ । ਸਮਾਂ ਪਾ ਕੇ ਜਦ ਇਸ ਦੀ ਵਜ੍ਹਾ ਕਰਕੇ ਹੋਰ ਸਮੱਸਿਆਵਾਂ ਬਣ ਜਾਂਦੀਆਂ ਹਨ ਤਾਂ ਹੀ ਔਰਤਾਂ ਇਲਾਜ ਲਈ ਕਿਸੇ ਡਾਕਟਰ ਕੋਲ ਆਉਂਦੀਆਂ ਹਨ ।
ਆਯੁਰਵੈਦ ਵਿੱਚ ਲੋਕਰੀਆ ਹੋਣ ਦੇ ਕਈ ਕਾਰਨ ਮੰਨੇ ਜਾਂਦੇ ਹਨ । ਇਨ੍ਹਾਂ ਵਿੱਚੋਂ ਯੌਨੀ ਮਾਰਗ ਦੀਆਂ ਸੂਖ਼ਸਮ ਗਰੰਥੀਆਂ ਦੀ ਗਰਮੀ , ਬਦਹਜ਼ਮੀ , ਤੇਜ਼ ਮਿਰਚ ਮਸਾਲੇ ਵਾਲੇ ਪਦਾਰਥਾਂ ਦਾ ਸੇਵਨ , ਨਸ਼ੀਲੇ ਪਦਾਰਥਾਂ ਦੀ ਵਰਤੋਂ , ਜ਼ਿਆਦਾ ਸੰਭੋਗ ਕਰਨਾ ਜਾਂ ਇਸ ਦੇ ਬਾਰੇ ਸੋਚਦੇ ਰਹਿਣਾ , ਮਾਂਹਵਾਰੀ ਦੇ ਦਿਨਾਂ ਵਿੱਚ ਯੋਨ ਮੁੱਖ ਉਤੇ ਗੰਦੇ ਮੰਦੇ ਕੱਪੜੇ ਰੱਖਣਾ ਅਤੇ ਗੈਰ ਕੁਦਰਤੀ ਗਰਭ ਨਿਰੋਧਕ ਤਰੀਕਿਆਂ ਦੀ ਵਰਤੋਂ ਆਦਿ ਮੁੱਖ ਕਾਰਨ ਹਨ ।
ਇਸ ਰੋਗ ਤੋਂ ਛੁਟਕਾਰਾ ਪਾਉਣ ਲਈ ਜ਼ਰੂਰੀ ਹੈ ਕਿ ਖੱਟੀਆਂ ਅਤੇ ਤਲੀਆਂ ਚੀਜ਼ਾਂ ਤੇਜ਼ ਮਿਰਚ ਮਸਾਲੇ , ਕੱਚਾ ਪਿਆਜ਼ , ਅਤੀ ਸੰਭੋਗ ਅਤੇ ਨਸ਼ੀਲੇ ਪਦਾਰਥਾਂ ਤੋਂ ਪ੍ਰਹੇਜ ਰੱਖਿਆ ਜਾਵੇ । ਪ੍ਰਹੇਜ਼ ਤੋਂ ਬਿਨਾਂ ਇਸ ਰੋਗ ਉਪਰ ਕਾਬੂ ਨਹੀਂ ਪਾਇਆ ਜਾ ਸਕਦਾ । ਇਸ ਰੋਗ ਤੋਂ ਬਚਣ ਅਤੇ ਛੁਟਕਾਰਾ ਪਾਉਣ ਲਈ ਜੋ ਯੋਗ ਦਿੱਤੇ ਜਾ ਰਹੇ ਹਨ , ਉਨ੍ਹਾਂ ਵਿੱਚੋਂ ਕਿਸੇ ਨੂੰ ਵੀ ਆਪਣੀ ਸੁਵਿਧਾ ਅਨੁਸਾਰ ਵਰਤ ਕੇ ਫਾਇਦਾ ਉਠਾਇਆ ਜਾ ਸਕਦਾ ਹੈ । ਇਹ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਘਰੇਲੂ ਚੀਜ਼ਾਂ ਹਨ । ਜੇਕਰ ਇਨ੍ਹਾਂ ਦੀ ਵਰਤੋਂ ਦਵਾਈ ਦੇ ਰੂਪ ਵਿੱਚ ਕੀਤੀ ਜਾਵੇ ਤਾਂ ਡਾਕਟਰਾਂ ਦੇ ਘਰ ਭਰਨ ਦੇ ਨਾਲ - ਨਾਲ ਅੰਗਰੇਜ਼ੀ ਦਵਾਈਆਂ ਦੇ ਦੁਰਪ੍ਰਭਾਵ ਤੋਂ ਵੀ ਬਚਿਆ ਜਾ ਸਕਦਾ ਹੈ ।
ਇਹ ਦਵਾਈਆਂ ਦੋ ਤਿੰਨ ਘੰਟੇ ਦੀ ਮਿਹਨਤ ਨਾਲ ਤਿਆਰ ਹੋ ਜਾਂਦੀਆਂ ਹਨ। ਫਾਇਦਾ ਐਨੀ ਜਲਦੀ ਹੁੰਦਾ ਹੈ ਕਿ ਕਈ ਵਾਰ ਹੈਰਾਨ ਹੀ ਰਹਿ ਜਾਈਦਾ ਹੈ । ਇਨ੍ਹਾਂ ਜੜ੍ਹੀਆਂ ਬੂਟੀਆਂ ਦੀ ਨਿਰੰਤਰ ਵਰਤੋਂ ਕਰਕੇ ਔਰਤ ਜਿਥੇ ਰੋਗਾਂ ਤੋਂ ਬਚੀ ਰਹਿੰਦੀ ਹੈ , ਉਥੇ ਉਸ ਦੀ ਖੂਬਸੂਰਤੀ ਵੀ ਦਿਨੋ ਦਿਨ ਵਧਦੀ ਜਾਂਦੀ ਹੈ । ਚਿਹਰੇ ' ਤੇ ਬਿਨਾਂ ਮੇਕਅੱਪ ਤੋਂ ਹੀ ਤਾਜ਼ਗੀ ਬਣੀ ਰਹਿੰਦੀ ਹੈ । ਇਹ ਜੜ੍ਹੀਆਂ ਬੂਟੀਆਂ ਹਰ ਪਿੰਡ , ਕਸਬੇ ਅਤੇ ਸ਼ਹਿਰ ਵਿੱਚ ਪੰਸਾਰੀ ਦੀ ਦੁਕਾਨ ਤੋਂ ਅਸਾਨੀ ਨਾਲ ਮਿਲ ਜਾਂਦੀਆਂ ਹਨ । ਇਨ੍ਹਾਂ ਨੂੰ ਖਰੀਦਣ ਵੇਲੇ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜੜ੍ਹੀਆਂ ਬੂਟੀਆਂ ਕੀੜਿਆ ਦੀਆਂ ਖਰਾਬ ਕੀਤੀਆਂ ਨਾ ਹੋਣ ।
ਦਵਾਈ ਸੇਵਨ ਕਰਨ ਦੇ ਨਾਲ - ਨਾਲ ਬਾਹਰੀ ਸਫਾਈ ਰੱਖਣੀ ਵੀ ਜ਼ਰੂਰੀ ਹੈ । ਯੌਨੀ ਮਾਰਗ ਨੂੰ ਫਟਕੜੀ ਜਾਂ ਨਿੰਮ ਦੇ ਪੱਤਿਆਂ ਦੇ ਘੋਲ ਨਾਲ ਹਰ ਰੋਜ਼ ਧੋਣਾ ਚਾਹੀਦਾ ਹੈ । ਹਰ ਰੋਜ਼ ਨਹਾਉਣ ਵੇਲੇ ਯੌਨੀ ਮਾਰਗ ਨੂੰ ਫਟਕੜੀ ਜਾਂ ਡਿਟੋਲ ਦੇ ਘੋਲ ਨਾਲ ਚੰਗੀ ਤਰ੍ਹਾਂ ਸਾਫ਼ ਕਰਦੇ ਰਹਿਣ ਨਾਲ ਲਕੋਰੀਆ ਹੋਣ ਦੇ ਚਾਂਸ ਬਹੁਤ ਘਟ ਜਾਂਦੇ ਹਨ ।
ਆਨਲਾਈਨ ਦਵਾਈ ਮੰਗਵਾਉਣ ਵਾਸਤੇ ਨੀਚੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ।
ਓਸ਼ੋ ਆਯੁਰਵੈਦਿਕ ਰੀਸਰਚ ਸੈਂਟਰ ਨੇੜੇ ਬਸ ਸਟੈਂਡ , ਫਰੀਦਕੋਟ -151203 Punjab
📞 +919872855696