07/09/2025
ਹੜਾ ਦਾ ਕਿਸੇ ਨੂੰ ਦੁੱਖ ਅਤੇ ਕਈਆਂ ਨੂੰ ਵਿਆਹ ਜਿੰਨਾ ਚਾਅ
ਪੰਜਾਬ ਦੇ ਕਾਫੀ ਜਿਲੇ ਹੜਾ ਦੀ ਮਾਰ ਹੇਠ ਹਨ ਲੱਖਾਂ ਏਕੜ ਫ਼ਸਲ ਖਰਾਬ ਹੋ ਗਈ ਲੋਕ ਘਰੋਂ ਬੇਘਰ ਹੋ ਗਏ ਨੇ ਕੁੱਝ ਲੋਕ ਨੁਕਸਾਨ ਨਾ ਸਹਾਰਦੇ ਹੋਏ ਦੁਨੀਆ ਤੋ ਰੁਖ਼ਸਤ ਹੋ ਚੁੱਕੇ ਨੇ।
ਇੱਥੇ ਕੁਝ ਅਜਿਹੇ ਅਨਸਰ ਨੇ ਜਿਹਨਾ ਦਾ ਮਕਸਦ ਸਿਰਫ ਰਾਜਨੀਤੀ ਕਰਨਾ ਤੇ ਵੋਟਾਂ ਪੱਕੀਆਂ ਕਰਨਾ ਆ ਉਹਨਾ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀ, ਉਹ ਸੋਚਦੇ ਆ ਪਾਣੀ ਹਰ ਵਾਰੀ ਆਵੇ ਅਸੀ ਆਪਣੀ ਗੰਦੀ ਰਾਜਨੀਤੀ ਕਰਕੇ ਆਪਣੀ ਵਾਹ ਵਾਹ ਬਣਾਈਏ ਵੋਟਾ ਨੇੜੇ ਕਹਿਗਣੇ ਅਸੀ ਤੁਹਾਨੂੰ ਰਾਸ਼ਣ ਦਿੱਤਾ, ਲੰਗਰ ਲਾਇਆ, ਮੁਆਵਜਾ ਮੰਗਿਆ ਪਰ ਲੋਕ ਸਿਆਣੇ ਹੋ ਚੁੱਕੇ ਨੇ ਸਭ ਨੂੰ ਪਤਾ ਕਿ ਜਿੰਨਾ ਨੇ ਕਿਸੇ ਦਾ ਹੱਕ ਮਾਰਿਆ ਹੋਵੇ ਉਹ ਦਿਲੋਂ ਸੇਵਾ ਨਹੀ ਕਰ ਸਕਦਾ
ਸਾਲ 2019 ਵਿੱਚ ਆਏ ਹੜਾ ਦਾ ਮੁਆਵਜਾ ਅਜੇ ਵੀ ਕਿਸਾਨ ਉਡੀਕਦੇ ਪਏ ਆ