30/09/2022
ਤਪਦਿਕ (TB) ਇੱਕ ਗੰਭੀਰ ਬਿਮਾਰੀ ਹੈ, ਜੋ ਕਿਸੇ ਨੂੰ ਵੀ ਹੋ ਸਕਦੀ ਹੈ। ਇਹ TB ਦੇ ਬੈਕਟੀਰੀਆ ਕਰਕੇ ਹੁੰਦੀ ਹੈ, ਜੋ ਹਵਾ ਵਿਚ ਸਾਹ ਲੈਣ ਕਰਕੇ ਹੋ ਸਕਦੀ ਹੈ, ਜਦੋਂ TB ਨਾਲ ਪੀੜਤ ਕੋਈ ਵਿਅਕਤੀ ਲਾਗ ਵਾਲੇ ਫੇਫੜਿਆਂ ਨਾਲ ਗੱਲ ਕਰਦਾ ਹੈ, ਖੰਘਦਾ ਹੈ ਜਾਂ ਨਿੱਛ ਮਾਰਦਾ ਹੈ।
ਜੇ ਤੁਸੀਂ TB ਦੇ ਬੈਕਟੀਰੀਆ ਵਿਚ ਸਾਹ ਲੈਂਦੇ ਹੋ, ਤਾਂ ਇਹਨਾਂ ਤਿੰਨ ਚੀਜ਼ਾਂ ਵਿਚੋਂ ਇੱਕ ਹੋਏਗੀ:
ਇਸ ਤੋਂ ਪਹਿਲਾਂ ਕਿ ਬੈਕਟੀਰੀਆ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਏ, ਉਹ ਬੈਕਟੀਰੀਆ ਨੂੰ ਮਾਰ ਦਿੰਦਾ ਹੈ
TB ਦਾ ਬੈਕਟੀਰੀਆ ਤੁਹਾਨੂੰ ਬਿਮਾਰ ਕਰ ਦਿੰਦਾ ਹੈ – ਇਸ ਨੂੰ ‘ਸਰਗਰਮ TB’ ਕਿਹਾ ਜਾਂਦਾ ਹੈ
TB ਬੈਕਟੀਰੀਆ ਤੁਹਾਡੇ ਸਰੀਰ ਵਿਚ ਸਿਥਲ ਰਹਿੰਦਾ ਹੈ – ਇਸ ਨੂੰ ‘ਲੁਕਵੀਂ TB’ ਕਿਹਾ ਜਾਂਦਾ ਹੈ।
ਸਰਗਰਮ TB:
ਜੇ ਤੁਹਾਨੂੰ ਸਰਗਰਮ TB ਹੈ, ਤੁਹਾਨੂੰ ਲੱਗਦਾ ਹੈ ਕਿ ਬੁਖ਼ਾਰ ਵਧ ਜਾਏਗਾ ਅਤੇ ਤੁਹਾਡੇ ਤੋਂ ਹੋਰਨਾਂ ਨੂੰ TB ਹੋ ਸਕਦਾ ਹੈ। ਆਮ ਲੱਛਣਾਂ ਵਿਚ ਖੰਘ, ਬੁਖ਼ਾਰ, ਰਾਤ ਨੂੰ ਪਸੀਨਾ ਆਉਣਾ, ਵਜ਼ਨ ਘਟਣਾ, ਭੁੱਖ ਨਾ ਲੱਗਣਾ ਅਤੇ ਥਕੇਵਾਂ ਸ਼ਾਮਿਲ ਹੁੰਦਾ ਹੈ। ਐਂਟੀਬਾਇਓਟਿਕਸ ਨਾਲ ਸਰਗਰਮ TB ਦਾ ਇਲਾਜ ਹੋ ਸਕਦਾ ਹੈ।
ਲੁਕਵੀਂ TB:
ਜੇ ਤੁਹਾਨੂੰ ਲੁਕਵੀਂ TB ਹੈ, ਤਾਂ ਤੁਹਾਡੇ ਵਿਚ ਲੱਛਣ ਨਹੀਂ ਹੋਣਗੇ ਅਤੇ ਤੁਹਾਡੇ ਤੋਂ ਹੋਰਨਾਂ ਨੂੰ TB ਨਹੀਂ ਹੋ ਸਕਦੀ। ਇਹ ਇਸ ਕਰਕੇ ਹੈ, ਕਿਉਂਕਿ TB ਦਾ ਬੈਕਟੀਰੀਆ ਤੁਹਾਡੇ ਸਰੀਰ ਵਿਚ ‘ਸਿਥਲ’ ਰਹਿੰਦਾ ਹੈ, ਤੁਹਾਡਾ ਰੋਗ-ਰੋਧਕ ਸਿਲਸਿਲਾ ਇਸ ਨੂੰ ਕੰਟਰੋਲ ਹੇਠ ਰੱਖਦਾ ਹੈ। ਹਾਲਾਂਕਿ ਬੈਕਟੀਰੀਆ ਕਿਸੇ ਵੀ ਸਮੇਂ ‘ਜਾਗ’ ਸਕਦਾ ਹੈ, ਜਿਸ ਕਰਕੇ ਤੁਸੀਂ ਬਿਮਾਰ ਹੋ ਜਾਂਦੇ ਹੋ। ਇਸ ਗੱਲ ਦੀ ਬਹੁਤੀ ਸੰਭਾਵਨਾ ਹੁੰਦੀ ਹੈ ਕਿ ਤੁਹਾਡਾ ਰੋਗ-ਰੋਧਕ ਸਿਲਸਿਲਾ ਦਬਾਅ ਹੇਠ ਆ ਜਾਂਦਾ ਹੈ। ਐਂਟੀਬਾਇਓਟਿਕ ਇਲਾਜ ਇਸ ਨੂੰ ਹੋਣ ਤੋਂ ਰੋਕਣ ਵਿਚ ਮਦਦ ਕਰ ਸਕਦਾ ਹੈ।
ਕੀ ਮੈਨੂੰ TB ਹੋਣ ਦਾ ਜੋਖਮ ਹੈ?
ਤੁਹਾਨੂੰ TB ਦਾ ਵੱਧ ਖ਼ਤਰਾ ਹੋ ਸਕਦਾ ਹੈ, ਜੇ:
ਤੁਹਾਡੇ ਉਸ ਦੇਸ਼ ਨਾਲ ਸੰਪਰਕ ਹਨ, ਜਿੱਥੇ TB ਆਮ ਹੈ
ਤੁਸੀਂ ਕਿਸੇ ਵਿਅਕਤੀ ਨੂੰ ਜਾਣਦੇ ਹੋ, ਜਿਸ ਨੂੰ TB ਹੈ ਜਾਂ ਹੈ ਸੀ
ਤੁਹਾਡੀ ਸਿਹਤ ਸਥਿਤੀ ਜਾਂ ਰਹਿਣ-ਸਹਿਣ ਦਾ ਤਰੀਕਾ ਅਜਿਹਾ ਹੈ, ਜੋ ਤੁਹਾਡੇ ਰੋਗ-ਰੋਧਕ ਸਿਲਸਿਲੇ ਨੂੰ ਕਮਜ਼ੋਰ ਕਰਦਾ ਹੈ
ਤੁਸੀਂ ਬਹੁਤ ਸਾਰੇ ਲੋਕਾਂ ਨਾਲ ਜਾਂ ਘੱਟ ਹਵਾਦਾਰ ਰਿਹਾਇਸ਼ ਵਿਚ ਰਹਿੰਦੇ ਹੋ
ਤੁਸੀਂ ਸਿਹਤ ਜਾਂ ਸਮਾਜਕ ਸੰਭਾਲ ਸੈਟਿੰਗ ਵਿਚ ਕੰਮ ਕਰਦੇ ਹੋ
ਜੇ ਤੁਸੀਂ ਪਿਛਲੇ ਪੰਜ ਸਾਲਾਂ ਵਿਚ ਇੰਗਲੈਂਡ ਵਿਚ ਟਿਕਾਣਾ ਬਣਾਇਆ ਹੈ?
ਜੇ ਤੁਸੀਂ ਪਿਛਲੇ ਪੰਜ ਸਾਲਾਂ ਵਿਚ ਯੂਕੇ ਵਿਚ ਟਿਕਾਣਾ ਬਣਾਇਆ ਹੈ ਅਤੇ ਅਜਿਹੇ ਦੇਸ਼ ਤੋਂ ਆਏ ਹੋ, ਜਿੱਥੇ TB ਬਹੁਤਾ ਕਰਕੇ ਆਮ ਹੈ, ਤਾਂ ਤੁਹਾਨੂੰ ਲੁਕਵੀਂ TB ਦੀ ਟੈਸਟਿੰਗ ਅਤੇ ਇਲਾਜ ਲਈ ਸੱਦਾ ਮਿਲ ਸਕਦਾ ਹੈ। ਇਹ ਟੈਸਟ ਕਿਸੇ ਵੀ ਸਕ੍ਰੀਨਿੰਗ ਤੋਂ ਵੱਖਰਾ ਹੁੰਦਾ ਹੈ, ਇਹ ਸੱਦਾ ਤੁਹਾਨੂੰ ਤੁਹਾਡੇ ਵੀਜ਼ੇ ਦੀ ਅਰਜ਼ੀ ਦੇ ਅਮਲ ਦੇ ਹਿੱਸੇ ਵਜੋਂ ਮਿਲ ਸਕਦਾ ਹੈ।
ਭਵਿੱਖ ਵਿਚ ਆਪਣੀ ਸਿਹਤ ਦੀ ਰਾਖੀ ਲਈ ਇਹ ਸੱਦਾ ਪ੍ਰਵਾਣ ਕਰਨਾ ਇੱਕ ਚੰਗਾ ਵਿਚਾਰ ਹੈ।
ਕੀ ਤੁਹਾਨੂੰ ਪਤਾ ਹੈ?
ਬਿਨਾ ਇਲਾਜ ਦੇ 10 ਵਿਚੋਂ 1 ਵਾਰੀ ਹੁੰਦਾ ਹੈ ਕਿ ਤੁਹਾਡੀ ਜ਼ਿੰਦਗੀ ਵਿਚ ਲੁਕਵੀਂ TB ਸਰਗਰਮ TB ਬਣ ਜਾਏਗੀ।
ਜੇ ਤੁਹਾਨੂੰ BCG ਦਾ ਟੀਕਾ ਲੱਗਿਆ ਹੈ, ਤਾਂ ਤੁਹਾਨੂੰ ਅਜੇ ਵੀ TB ਹੋ ਸਕਦੀ ਹੈ – BCG 100% ਅਸਰਦਾਰ ਨਹੀਂ ਹੈ।
Doctor