civil hospital Ferozepur

civil hospital Ferozepur Contact information, map and directions, contact form, opening hours, services, ratings, photos, videos and announcements from civil hospital Ferozepur, Hospital, Near Housing Board Colony, Ferozepur, Punjab 152002, Firozpur.

ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਕੰਨ ਨੱਕ ਗਲੇ ਦੇ ਮਾਹਿਰ ਡਾਕਟਰ ਪਾਹੁਲ ਪ੍ਰੀਤ ਕੌਰ (ਐਮਐਸ ਈ ਐਨ ਟੀ) ਜੋ ਕਿ ਅੱਜ ਤੋਂ ਆਪਣੀਆਂ ਸੇਵਾਵਾਂ ਸਿਵਲ ਹ...
04/06/2025

ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਕੰਨ ਨੱਕ ਗਲੇ ਦੇ ਮਾਹਿਰ ਡਾਕਟਰ ਪਾਹੁਲ ਪ੍ਰੀਤ ਕੌਰ (ਐਮਐਸ ਈ ਐਨ ਟੀ) ਜੋ ਕਿ ਅੱਜ ਤੋਂ ਆਪਣੀਆਂ ਸੇਵਾਵਾਂ ਸਿਵਲ ਹਸਪਤਾਲ ਵਿੱਚ ਨਿਭਾ ਰਹੇ ਹਨ। ਲੋੜਵੰਦ ਮਰੀਜ਼ ਕਮਰਾ ਨੰਬਰ ਨੌ 9 ਵਿੱਚ ਸਵੇਰੇ ਅੱਠ 8 ਤੋਂ ਦੁਪਹਿਰ 2 ਵਜੇ ਤੱਕ ਡਾਕਟਰੀ ਸਲਾਹ ਲੈ ਸਕਦੇ ਹਨ।

ਅੱਜ 26ਜਨਵਰੀ 2025 ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਮਾਣਯੋਗ ਸਿਵਿਲ ਸਰਜਨ ਫਿਰੋਜ਼ਪੁਰ  ਡਾਕਟਰ ਰਜਿੰਦਰ ਕੌਰ ਜੀ ਦੀ ਅਗਵਾਈ ਵਿੱਚ ਡਿਪਟੀ ਮੈਡੀਕਲ ...
26/01/2025

ਅੱਜ 26ਜਨਵਰੀ 2025 ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਮਾਣਯੋਗ ਸਿਵਿਲ ਸਰਜਨ ਫਿਰੋਜ਼ਪੁਰ ਡਾਕਟਰ ਰਜਿੰਦਰ ਕੌਰ ਜੀ ਦੀ ਅਗਵਾਈ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਮੇਜ ਰਾਮ ਗੁਰਾਇਆ ਅਤੇ ਐਸਐਮਓ ਸਿਵਲ ਹਸਪਤਾਲ ਫਿਰੋਜ਼ਪੁਰ ਡਾਕਟਰ ਨਿਖਿਲ ਗੁਪਤਾ ਜੀ ਵੱਲੋਂ ਹਸਪਤਾਲ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹਾਜ਼ਰੀ ਵਿੱਚ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਮੇਜ ਰਾਮ ਗੁਰਾਇਆ ਨੇ ਸੰਵਿਧਾਨ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਲੋਕਤੰਤਰ ਨੂੰ ਮਜਬੂਤ ਕਰਨ ਲਈ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਨਾ ਦਿੱਤੀ। ਇਸ ਮੌਕੇ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵੱਖ-ਵੱਖ ਅਧਿਕਾਰੀਆਂ ਕਰਮਚਾਰੀਆਂ ਨੂੰ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਗਿਆ। ਡਾਕਟਰ ਨਿਖਿਲ ਗੁਪਤਾ ਐਸਐਮਓ ਸਿਵਲ ਹਸਪਤਾਲ ਫਿਰੋਜ਼ਪੁਰ ਨੇ ਵਧੀਆ ਸੇਵਾਵਾਂ ਦੇਣ ਲਈ ਹਸਪਤਾਲ ਵਿੱਚ ਕੰਮ ਕਰ ਰਹੇ ਵੱਖ ਵੱਖ ਅਧਿਕਾਰੀਆਂ ਕਰਮਚਾਰੀਆਂ ਨੂੰ ਸਨਮਾਨ ਪੱਤਰ ਮਿਲਣ ਦੀਆਂ ਵਧਾਈਆਂ ਦਿੱਤੀਆਂ।

ਅੱਜ ਸੈਂਟਰ ਸਰਕਾਰ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਖੂਨ ਦਾਨ ਕੈਪ ਬਲੱਡ ਬੈਂਕ ਦੀ ਟੀਮ ਵਲੋ ਅਯੋਜਿਤ ਕੀਤਾ ਗਿਆ. ਜਿਸ ਵਿਚ ਬਲੈਸਿਗ ਫਾਉਂਡੇਸ਼ਨ ਵੈਲ...
17/09/2024

ਅੱਜ ਸੈਂਟਰ ਸਰਕਾਰ ਦੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਖੂਨ ਦਾਨ ਕੈਪ ਬਲੱਡ ਬੈਂਕ ਦੀ ਟੀਮ ਵਲੋ ਅਯੋਜਿਤ ਕੀਤਾ ਗਿਆ. ਜਿਸ ਵਿਚ ਬਲੈਸਿਗ ਫਾਉਂਡੇਸ਼ਨ ਵੈਲਫੇਅਰ ਸੋਸਾਇਟੀ ਮੈਂਬਰਾ ਵਲੋ ਵੀ ਆਪਣਾ ਸਹਿਯੋਗ ਦਿਤਾ ਗਿਆ.ਕੈਪ ਵਿਚ ਕਾਫੀ ਖੂਨਦਾਨੀ ਸੱਜਨਾ ਵਲੋ ਆ ਕੇ ਖੂਨ ਦਾਨ ਕੀਤਾ ਗਿਆ.ਇਸ ਮੋਕੇ ਸਿਵਲ ਹਸਪਤਾਲ ਦੇ ਅੈਸ ਅੈਮ ਓ ਡਾ ਨਿਖਲ ਗੁਪਤਾ ਨੇ ਵੀ ਖੂਨ ਦਾਨ ਕੀਤਾ ਅਤੇ ਲੋਕਾਂ ਨੁੂੰ ਸੁਨੇਹਾ ਵੀ ਦਿਤਾ ਕੀ ਖੂਨਦਾਨ ਕਰਨਾ ਬਹੁਤ ਵਧੀਆ ਗੱਲ ਹੈ.ਜੋ ਹਰ ਇਕ ਤੰਦਰੁਸਤ ਵਿਅਕਤੀ ਨੁੂੰ ਖੂਨ ਦਾਨ ਕਰਨਾ ਚਾਹੀਦਾ ਹੈ.ਇਸ ਸਮੇ ਡਾ ਨਿਖਲ ਗੁਪਤਾ, ਡਾ ਡਿਸ਼ਵਿਨ , ਸਟਾਫ ਸੁਮਿਤ,ਰੋਸ਼ਨ ਸਿੱਧੂ.ਵੰਦਨਾ ਕੁਮਾਰੀ,ਸਵਿਤਾ ਕੁਮਾਰੀ ,ਸਾਹਿਲ,ਅਰਸ਼, ਹਰਪ੍ਰੀਤ ਸਿੰਘ ਤੇ ਬਲੈਸਿਗ ਵੈਲਫੇਅਰ ਦੇ ਮੈਂਬਰ ਮਜੂਦ ਸਨ।

17/08/2024
ਪ੍ਰੈਸ ਨੋਟ:ਕੋਲਕਾਤਾ ਦੇ ਆਰ ਜੀ ਕੇ ਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਰਹਿ ਰਹੇ ਡਾਕਟਰ ਦੀ ਬਲਾਤਕਾਰ ਅਤੇ ਕਤਲ ਦੀ ਦਲਦਲੀ ਘਟਨਾ, ਉੱਤਰਾਖੰਡ ਵਿੱ...
17/08/2024

ਪ੍ਰੈਸ ਨੋਟ:

ਕੋਲਕਾਤਾ ਦੇ ਆਰ ਜੀ ਕੇ ਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਰਹਿ ਰਹੇ ਡਾਕਟਰ ਦੀ ਬਲਾਤਕਾਰ ਅਤੇ ਕਤਲ ਦੀ ਦਲਦਲੀ ਘਟਨਾ, ਉੱਤਰਾਖੰਡ ਵਿੱਚ ਹੋਏ ਸਟਾਫ ਨਰਸ ਦੇ ਨਾਲ ਰੇਪ ਤੋਂ ਬਾਅਦ ਉਸ ਦੀ ਹੱਤਿਆ ਕਰਨ ਦੇ ਪਿੱਛੇ, ਆਈ ਐਮ ਏ ਪੰਜਾਬ ਨੇ 17 ਅਗਸਤ 2024 ਨੂੰ ਫਿਰੋਜ਼ਪੁਰ ਦੇ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਓ ਪੀ ਡੀ ਸੇਵਾਵਾਂ ਨੂੰ 24 ਘੰਟੇ ਲਈ ਬੰਦ ਕੀਤਾ ਗਿਆ। ਇਸ ਤੋਂ ਬਾਅਦ ਸ਼ਾਮ ਨੂੰ 7 ਵਜੇ ਸਮੂਹ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਵੱਲੋਂ ਇਕੱਠੇ ਹੋ ਕੇ ਫਿਰੋਜ਼ਪੁਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਚ ਕੈਂਡਲ ਮਾਰਚ ਕੱਢਿਆ ਗਿਆ। ਜਿਸਦਾ ਉਦੇਸ਼ ਪੀੜਤ ਨੂੰ ਤੇਜ਼ੀ ਨਾਲ ਇਨਸਾਫ ਦਵਾਉਣਾ, ਸਿਹਤਕਰਮੀ ਪ੍ਰੋਫੈਸ਼ਨਲਾਂ ਲਈ ਕੇਂਦਰੀ ਸੁਰੱਖਿਆ ਕਾਨੂੰਨ ਦੀ ਮੰਗ ਅਤੇ ਰਾਜ ਦੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਯੋਗ ਸੁਰੱਖਿਆ ਇੰਤਜ਼ਾਮ ਲਾਗੂ ਕਰਨਾ ਹੈ । ਇਸ ਸਮੇਂ ਆਈ ਐਮ ਏ ਦੀ ਕਾਲ ਤੇ ਯੂਨਾਈਟਡ ਨਰਸਿੰਗ ਐਸੋਸੀਏਸ਼ਨ ਪੰਜਾਬ ਨੇ ਨਾਲ ਹੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਨੇ ਵੱਡਾ ਇਕੱਠ ਕਰਕੇ ਕੈਂਡਲ ਮਾਰਚ ਵਿੱਚ ਹਿੱਸਾ ਲਿਆ। ਇਸ ਸਮੇਂ ਡਾਕਟਰ ਜਤਿੰਦਰ ਕੋਛੜ ਪ੍ਰਧਾਨ ਪੀਸੀਐਮਐਸ, ਪ੍ਰਧਾਨ ਆਈ ਐਮ ਏ
ਡਾ ਨਿਖਲ ਗੁਪਤਾ ਜਨਰਲ ਸੈਕਟਰੀ ਆਈਐਮਏ , ਡਾ ਰਿੰਪਲ ਕੋਛੜ, ਡਾ ਆਸ਼ੂਤੋਸ਼ ਮਿੱਤਲ, ਮਿਯੰਕ ਫਾਊਂਡੇਸ਼ਨ ਦੀਪਕ ਸ਼ਰਮਾ ਫਿਰੋਜ਼ਪੁਰ ਫਾਊਂਡੇਸ਼ਨ ਸਲਿੰਦਰ ਸ਼ੈਲੀ ਲਾਈਵ ਸੇਵਰ ਵੈਲਫੇਅਰ ਸੋਸਾਇਟੀ, ਪੈਨਸ਼ਨਰ ਵੈਲਫੇਅਰ ਖੱਤਰੀ ਵੈਲਫੇਅਰ ਸਭਾ,ਐਸੋਸੀਏਸ਼ਨ, ਖੰਨਾ ਨਰਸਿੰਗ ਹੋਮ, ਸੀਨੀਅਰ ਸਿਟੀਜਨ ਫੋਰਮ, ਡਾ ਮੀਨਾਕਸ਼ੀ,
ਡਾ ਵਿਕਾਸ ਅਰੋੜਾ,, ਡਾ ਸ਼ੀਲ ਸੇਠੀ, ਡਾ , ਡਾ ਮਨਪ੍ਰੀਤ ਸਿੰਘ, ,ਡਾ ਆਗਿਆਪਾਲ ਸਿੰਘ, ਡਾ ਆਰਜੂ ਅਰੋੜਾ, ਡਾ ਸ਼ਿਵਮ ਸਿੰਗਲਾ, ਡਾ ਡੇਵਿਡ, ਡਾ ਜੋਤੀ ਕਾਲੀਆ, ਡਾ ਅਸ਼ਵਨੀ ਕਾਲੀਆ, ਡਾ ਕਮਲ ਘਈ, ਡਾ ਦਿਨੇਸ਼ ਪਾਠਕ, ਡਾ ਸਰੋਜ ਖੰਨਾ
ਜਸਵਿੰਦਰ ਸਿੰਘ ਕੌੜਾ ਨਰਸਿੰਗ ਆਗੂ, ਸੁਮਿਤ ਗਿੱਲ, ਗੁਰਮੇਲ ਸਿੰਘ, ਭਾਰਤ ਭੂਸ਼ਣ, ਕਰਨਜੀਤ ਸਿੰਘ, ਸੀਐਚ ਓ ਨਰਿੰਦਰ ਸਿੰਘ, ਡਾ ਪ੍ਰੀਤ ਮਖੀਜਾ
ਨਰਿੰਦਰ ਸ਼ਰਮਾ, ਰਾਮ ਪ੍ਰਸਾਦ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ
ਡਾ ਨਵੀਨ ਸੇਠੀ
ਡਾ ਯੁੱਗਪ੍ਰੀਤ, ਡਾ ਈਸ਼ਾ ਨਰੂਲਾ,
ਤੋਂ ਇਲਾਵਾ ਵੱਡੀ ਗਿਣਤੀ ਵਿੱਚ ਡਾਕਟਰ ਅਤੇ ਪੈਰਾਮੈਡੀਕਲ ਸਟਾਫ ਹਾਜ਼ਰ ਸਨ।

ਅੱਜ 15 ਅਗਸਤ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਿਵਿਲ ਸਰਜਨ ਫਿਰੋਜਪੁਰ ਸ੍ਰੀਮਤੀ ਡਾਕਟਰ ਰਜਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ...
15/08/2024

ਅੱਜ 15 ਅਗਸਤ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਿਵਿਲ ਸਰਜਨ ਫਿਰੋਜਪੁਰ ਸ੍ਰੀਮਤੀ ਡਾਕਟਰ ਰਜਿੰਦਰ ਕੌਰ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਤਿਰੰਗਾ ਝੰਡਾ ਲਹਿਰਾਇਆ ਗਿਆ। ਜਿਸ ਮੌਕੇ ਵਿਸ਼ੇਸ਼ ਤੌਰ ਤੇ ਸਿਵਲ ਸਰਜਨ ਸ੍ਰੀਮਤੀ ਡਾਕਟਰ ਰਜਿੰਦਰ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਉਨਾਂ ਨੇ ਇਸ ਸਮੇਂ ਝੰਡਾ ਲਹਿਰਾ ਕਿ ਪਹੁੰਚੇ ਹੋਏ ਸਾਰੇ ਸਟਾਫ ਨੂੰ ਆਜ਼ਾਦੀ ਦਿਵਸ ਦੀਆਂ ਵਧਾਈਆਂ ਦਿੱਤੀਆਂ। ਝੰਡਾ ਲਹਿਰਾਉਣ ਉਪਰੰਤ ਹਾਜ਼ਰੀਨ ਸਾਰਿਆਂ ਨੇ ਰਾਸ਼ਟਰੀ ਗੀਤ ਵਿੱਚ ਆਪਣੀ ਹਾਜਰੀ ਲਵਾਈ ਅਤੇ ਇਸ ਤੋਂ ਬਾਅਦ ਆਜ਼ਾਦੀ ਦਿਹਾੜੇ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ। ਇਸ ਸਮੇਂ ਸਿਵਲ ਸਰਜਨ ਡਾਕਟਰ ਰਜਿੰਦਰ ਕੌਰ ਨੇ
ਹਸਪਤਾਲ ਦੇ ਸਮੂਹ ਕਰਮਚਾਰੀਆਂ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਗੁਰਮੇਜ ਰਾਮ ਗੁਰਾਇਆ ਹਸਪਤਾਲ ਦੇ ਕਾਰਜਕਾਰੀ ਐਸਐਮਓ ਡਾਕਟਰ ਨਿਖਿਲ ਗੁਪਤਾ ਅਤੇ ਹਸਪਤਾਲ ਦੇ ਸਾਰੇ ਡਾਕਟਰ ਸਾਹਿਬਾਨ ਤੋਂ ਇਲਾਵਾ ਸਮੂਹ ਪੈਰਾਮੈਡੀਕਲ ਸਟਾਫ ਹਾਜ਼ਰ ਸੀ।
ਆਪਣੇ ਖੇਤਰ ਵਿੱਚ ਵਧੀਆ ਸੇਵਾਵਾਂ ਦੇਣ ਵਾਲੇ ਵੱਖ ਵੱਖ ਕੇਡਰਾਂ ਦੇ ਕਰਮਚਾਰੀਆਂ ਨੂੰ ਸਿਵਲ ਸਰਜਨ ਡਾਕਟਰ ਰਜਿੰਦਰ ਕੌਰ ਜੀ ਵੱਲੋਂ ਆਜ਼ਾਦੀ ਦਿਹਾੜੇ ਤੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਦੁਆਰਾ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ ਅਤੇ ਹੋਰ ਕਰਮਚਾਰੀਆਂ ਨੂੰ ਵੀ ਵਧੀਆ ਤੋਂ ਵਧੀਆ ਸਿਹਤ ਸਹੂਲਤਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਤ ਕੀਤਾ ਗਿਆ। ਇਸ ਸਮੇਂ ਡਾਕਟਰ ਨਿਖਲ ਗੁਪਤਾ ਜੀ ਨੇ ਆਪਣੇ ਵਿਚਾਰ ਸਾਂਝੇ ਕਰਦੇ ਆਖਿਆ ਕਿ ਸਿਵਲ ਹਸਪਤਾਲ ਵਿੱਚ ਮੁਢਲੀਆਂ ਸਹੂਲਤਾਂ ਤੋਂ ਲੈ ਕੇ ਉੱਚ ਦਰਜੇ ਦੀਆਂ ਸਹੂਲਤਾਂ ਪ੍ਰਦਾਨ ਕਰਨ ਲਈ ਅਸੀਂ ਦਿਨ ਰਾਤ ਮਿਹਨਤ ਕਰ ਰਹੇ ਹਾਂ ਜਿਸ ਦਾ ਸਿਹਰਾ ਸਿਵਲ ਹਸਪਤਾਲ ਦੇ ਸਮੁੱਚੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਜਾਂਦਾ ਹੈ।

ਸਿਵਲ ਹਸਪਤਾਲ ਫਿਰੋਜਪੁਰ ਵਿੱਚ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਦੀ ਸੋਚ ਨੂੰ ਲੈ ਕੇ ਸਿਵਿਲ ਹਸਪਤਾਲ ਫਿਰੋਜ਼ਪੁਰ ਦੇ ਕਾਰਜਕਾਰੀ ਐਸਐਮਓ ਡਾਕ...
22/07/2024

ਸਿਵਲ ਹਸਪਤਾਲ ਫਿਰੋਜਪੁਰ ਵਿੱਚ ਲੋਕਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ ਦੀ ਸੋਚ ਨੂੰ ਲੈ ਕੇ ਸਿਵਿਲ ਹਸਪਤਾਲ ਫਿਰੋਜ਼ਪੁਰ ਦੇ ਕਾਰਜਕਾਰੀ ਐਸਐਮਓ ਡਾਕਟਰ ਨਿਖੀਲ ਗੁਪਤਾ ਜੀ ਦੁਆਰਾ ਪਿਛਲੇ ਲੰਬੇ ਸਮੇਂ ਤੋਂ ਬਲੱਡ ਬੈਂਕ ਸਿਵਲ ਹਸਪਤਾਲ ਵਿੱਚ ਖੂਨ ਦਾਨ ਕਰਨ ਉਪਰੰਤ ਮਿਲਣ ਵਾਲੀ ਬੰਦ ਪਈ ਰਿਫਰੈਸ਼ਮੈਂਟ ਅੱਜ 22-07-2024 ਨੂੰ ਸ਼ੁਰੂ ਕਰਵਾ ਦਿੱਤੀ ਗਈ। ਜਿਸ ਤੇ ਜਾਣਕਾਰੀ ਦਿੰਦਿਆਂ ਡਾਕਟਰ ਨਿਖਿਲ ਗੁਪਤਾ ਜੀ ਨੇ ਦੱਸਿਆ ਕਿ ਅਸੀਂ ਹਰ ਫਰੰਟ ਤੇ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਨੂੰ ਲੋਕਾਂ ਦੀ ਪਹੁੰਚ ਤੱਕ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾ ਰਹੇ ਹਨ।

ਸਿਵਲ ਹਸਪਤਾਲ ਫਿਰੋਜਪੁਰ ਦੀ ਬਿਹਤਰੀ ਲਈ ਹੋ ਰਹੇ ਕੰਮਾਂ ਦੀ ਮੀਡੀਆ ਕਵਰੇਜ
15/07/2024

ਸਿਵਲ ਹਸਪਤਾਲ ਫਿਰੋਜਪੁਰ ਦੀ ਬਿਹਤਰੀ ਲਈ ਹੋ ਰਹੇ ਕੰਮਾਂ ਦੀ ਮੀਡੀਆ ਕਵਰੇਜ

ਅੱਜ ਮਿਤੀ 14 ਜੁਲਾਈ 2024 ਨੂੰ ਸਿਵਲ ਸਰਜਨ ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਕਾਰਜਕਾਰੀ ਐਸਐਮਓ ਡਾਕਟ...
14/07/2024

ਅੱਜ ਮਿਤੀ 14 ਜੁਲਾਈ 2024 ਨੂੰ ਸਿਵਲ ਸਰਜਨ ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਕਾਰਜਕਾਰੀ ਐਸਐਮਓ ਡਾਕਟਰ ਨਿਖਿਲ ਗੁਪਤਾ ਵੱਲੋਂ ਸਿਵਲ ਹਸਪਤਾਲ ਦੇ ਸਫਾਈ ਪ੍ਰਬੰਧ ਦਾ ਜਾਇਜ਼ਾ ਲਿਆ ਅਤੇ ਸਾਰੇ ਹਸਪਤਾਲ ਵਿੱਚ ਵਾਸ਼ਿੰਗ ਕਰਾਈ ਗਈ। ਲੇਬਰ ਰੂਮ ਅਤੇ ਗਾਇਨੀ ਵਾਰਡ ਵਿਚ ਸਫਾਈ ਪ੍ਰਬੰਧ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ। ਸਿਵਲ ਹਸਪਤਾਲ ਫਿਰੋਜਪੁਰ ਦਾ ਪ੍ਰਸ਼ਾਸਨ ਲਗਾਤਾਰ ਲੋਕਾਂ ਲਈ ਸਿਹਤ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਆਪਣਾ ਯੋਗਦਾਨ ਪਾ ਰਿਹਾ ਹੈ।

ਅੱਜ ਮਿਤੀ 11 ਜੁਲਾਈ 2024 ਨੂੰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ  ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕ...
11/07/2024

ਅੱਜ ਮਿਤੀ 11 ਜੁਲਾਈ 2024 ਨੂੰ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਡਾਕਟਰ ਬੋਬੀ ਗੁਲਾਟੀ ਜੀ ਵੱਲੋਂ ਸਿਵਲ ਹਸਪਤਾਲ ਫਿਰੋਜਪੁਰ ਦਾ ਰੂਟੀਨ ਸਪੋਰਟਿਵ ਸਰਵੇ ਕੀਤਾ ਗਿਆ।
ਜਿਸ ਦੌਰਾਨ ਕਾਰਜਕਾਰੀ ਐਸਐਮਓ ਡਾਕਟਰ ਨਿਖਲ ਗੁਪਤਾ ਜੀ ਵੱਲੋਂ ਆਪਣੀ ਟੀਮ ਦੇ ਨਾਲ ਡਾਇਰੈਕਟਰ ਸਾਹਿਬ ਨੂੰ ਨਾਲ ਲੈ ਕੇ ਵੱਖ-ਵੱਖ ਵਿਭਾਗਾਂ ਅੰਦਰ ਚੈਕਿੰਗ ਕਰਵਾਈ ਗਈ ਇਸ ਦੌਰਾਨ ਡਾਇਰੈਕਟਰ ਸਾਹਿਬ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਅੰਦਰ ਸਿਹਤ ਸੇਵਾਵਾਂ ਸਬੰਧੀ ਆ ਰਹੀਆਂ ਮੁਸ਼ਕਲਾਂ ਨੋਟ ਕੀਤੀਆਂ ਅਤੇ ਇਹਨਾਂ ਮੁਸ਼ਕਲਾਂ ਦਾ ਹੱਲ ਜਲਦੀ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਪਿਛਲੇ ਲੰਬੇ ਸਮੇਂ ਤੋਂ ਜੋ ਐਕਸਰੇ ਮਸ਼ੀਨਾਂ ਬੰਦ ਪਈਆਂ ਸਨ ਉਹ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਮਰੀਜ਼ਾਂ ਲਈ ਪੀਣ ਦੇ ਪਾਣੀ ਲਈ ਵਿਵਸਥਾ ਵਿੱਚ ਸੁਧਾਰ ਕੀਤਾ ਗਿਆ ਹੈ, ਆਉਣ ਵਾਲੇ ਮਰੀਜ਼ਾਂ ਅਤੇ ਸਬੰਧਤ ਵਿਅਕਤੀਆਂ ਲਈ ਪਬਲਿਕ ਬਾਥਰੂਮ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਡਿਪਟੀ ਡਾਇਰੈਕਟਰ ਸਾਹਿਬ ਨੇ ਇਸ ਸਮੇਂ ਸਫਾਈ ਤੇ ਵੱਲ ਵਿਸ਼ੇਸ਼ ਧਿਆਨ ਦਿੱਤਾ ਅਤੇ ਤੇ ਪਹਿਲਾਂ ਨਾਲੋਂ ਕਾਫੀ ਸੁਧਾਰ ਪਾਇਆ ਗਿਆ।
ਇਸ ਸਮੇਂ ਡਾਕਟਰ ਬੋਬੀ ਗੁਲਾਟੀ ਜੀ ਵੱਲੋਂ ਗਲੋਬਲ ਵਾਰਮਿੰਗ ਨੂੰ ਮੱਦੇ ਨਜ਼ਰ ਰੱਖਦੇ ਹੋਏ ਵਣ ਵਿਭਾਗ ਨਾਲ ਗੱਲਬਾਤ ਕਰਕੇ ਰੁੱਖ ਲਗਾਏ ਅਤੇ 50 ਹੋਰ ਰੁੱਖ ਲੱਗ ਚੁੱਕੇ ਹਨ ਤੇ ਸਿਵਲ ਹਸਪਤਾਲ ਦੇ ਕਰਮਚਾਰੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਵਾਤਾਵਰਨ ਨੂੰ ਜੀਵਨ ਅਨੁਕੂਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ।

ਬੀਤੀ 4 ਜੁਲਾਈ ਨੂੰ ਡਾਕਟਰ ਨਿਖਿਲ ਗੁਪਤਾ (ਹੱਡੀਆਂ ਅਤੇ ਜੋੜਾਂ ਦੇ ਮਾਹਿਰ) ਜੀ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਐਸਐਮਓ ਦਾ ਚਾਰਜ ਸੰਭਾਲਿਆ। ਚਾਰ...
05/07/2024

ਬੀਤੀ 4 ਜੁਲਾਈ ਨੂੰ ਡਾਕਟਰ ਨਿਖਿਲ ਗੁਪਤਾ (ਹੱਡੀਆਂ ਅਤੇ ਜੋੜਾਂ ਦੇ ਮਾਹਿਰ) ਜੀ ਨੇ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਐਸਐਮਓ ਦਾ ਚਾਰਜ ਸੰਭਾਲਿਆ। ਚਾਰਜ ਸੰਭਾਲਣ ਤੋਂ ਬਾਅਦ ਉਹਨਾਂ ਨੇ ਸਾਰੇ ਹਸਪਤਾਲ ਦਾ ਦੌਰਾ ਕੀਤਾ ਅਤੇ ਹਸਪਤਾਲ ਅਮਲੇ ਦੀ ਮੀਟਿੰਗ ਕਰਕੇ ਉਹਨਾਂ ਨੂੰ ਹਸਪਤਾਲ ਦੇ ਰੁਕੇ ਹੋਏ ਕੰਮਾਂ ਬਾਰੇ ਜਾਣਕਾਰੀ ਲਈ ਅਤੇ ਰੁਕੇ ਹੋਏ ਕੰਮਾਂ ਨੂੰ ਤਰਤੀਬ ਵਾਰ ਜਲਦੀ ਤੋਂ ਜਲਦੀ ਹੱਲ ਕਰਨ ਲਈ ਦਿਸ਼ਾ ਨਿਰਦੇਸ਼ ਦਿੱਤੇ। ਡਾਕਟਰ ਗੁਪਤਾ ਜੀ ਨੇ ਹਸਪਤਾਲ ਦਾ ਰਾਊਂਡ ਕਰਕੇ ਹਸਪਤਾਲ ਵਿੱਚ ਸਾਫ ਸਫਾਈ ਦੇ ਪ੍ਰਬੰਧ ਦਾ ਜਾਇਜ਼ਾ ਲਿਆ ਅਤੇ ਕਰਮਚਾਰੀਆਂ ਨੂੰ ਟਾਈਮ ਸਿਰ ਡਿਊਟੀ ਤੇ ਆਉਣ ਦੀ ਹਦਾਇਤ ਦਿੱਤੀ। ਗੱਲਬਾਤ ਕਰਦਿਆ ਡਾਕਟਰ ਨਿਖਲ ਗੁਪਤਾ ਜੀ ਨੇ ਦੱਸਿਆ ਪਬਲਿਕ ਹਿੱਤਾਂ ਦੇ ਲਈ ਮੈਂ ਹਰ ਵੇਲੇ ਆਪਣੀਆਂ ਸੇਵਾਵਾਂ ਦੇਣ ਦੇ ਲਈ ਹਾਜ਼ਰ ਹਾਂ ਅਤੇ ਇਸ ਵੇਲੇ ਸਿਵਿਲ ਹਸਪਤਾਲ ਦੇ ਮੁਲਾਜ਼ਮਾਂ ਨੂੰ ਜੋ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦਾ ਨਿਪਟਾਰਾ ਜਲਦ ਤੋਂ ਜਲਦ ਕੀਤਾ ਜਾਵੇਗਾ

Address

Near Housing Board Colony, Ferozepur, Punjab 152002
Firozpur
152002

Website

Alerts

Be the first to know and let us send you an email when civil hospital Ferozepur posts news and promotions. Your email address will not be used for any other purpose, and you can unsubscribe at any time.

Share

Category