05/01/2026
ਝਾੜੂ ਵਾਲੀ ਸਰਕਾਰ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾ ਕੇ ਅਸਲ ਵਿੱਚ ਪੰਜਾਬ ਦੀ ਆਵਾਜ਼ ਨੂੰ ਖਾਮੋਸ਼ ਕਰਨਾ ਚਾਹੁੰਦੀ ਹੈ। ਅੱਜ ਪੰਜਾਬ ਵਿੱਚ ਹਾਲਾਤ ਇਹ ਬਣ ਚੁੱਕੇ ਹਨ ਕਿ ਜੇ ਕੋਈ ਪੱਤਰਕਾਰ ਜਾਂ ਆਮ ਨਾਗਰਿਕ ਵੀ ਸਰਕਾਰ ਦੀ ਨਾਕਾਮੀਆਂ ’ਤੇ ਸਵਾਲ ਉਠਾ ਦੇਵੇ, ਤਾਂ ਉਸ ’ਤੇ ਪਰਚੇ ਦਰਜ ਕਰ ਦਿੱਤੇ ਜਾਂਦੇ ਹਨ। ਇਹ ਲੋਕਤੰਤਰ ਦੀ ਰੂਹ ’ਤੇ ਸਿੱਧਾ ਹਮਲਾ ਹੈ।
ਪਿਛਲੇ ਚਾਰ ਸਾਲਾਂ ਤੋਂ ਪੰਜਾਬ ਲੁੱਟ-ਖੋਹ, ਡਕੈਤੀਆਂ, ਗੈਂਗਸਟਰਵਾਦ, ਫ਼ਿਰੌਤੀਆਂ, ਚੋਰੀਆਂ ਅਤੇ ਡਾਕਿਆਂ ਨਾਲ ਜੂਝ ਰਿਹਾ ਹੈ, ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਸਰਕਾਰ ਕੋਈ ਉਪਰਾਲਾ ਨਹੀਂ ਕਰ ਰਹੀ | ਇਨ੍ਹਾਂ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਦੀ ਥਾਂ ਸਰਕਾਰ ਸੱਚ ਬੋਲਣ ਵਾਲੇ ਪੱਤਰਕਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ।
ਇਹ ਲੜਾਈ ਹੁਣ ਸਿਰਫ਼ ਪੱਤਰਕਾਰਾਂ ਦੀ ਨਹੀਂ ਰਹੀ, ਸਗੋਂ ਪੂਰੇ ਪੰਜਾਬ ਦੀ ਲੜਾਈ ਬਣ ਚੁੱਕੀ ਹੈ। ਸੱਚ ਨੂੰ ਪਰਚਿਆਂ ਨਾਲ ਦਬਾਇਆ ਨਹੀਂ ਜਾ ਸਕਦਾ। ਪੰਜਾਬ ਦੀ ਆਵਾਜ਼ ਨੂੰ ਖਾਮੋਸ਼ ਕਰਨ ਦੀ ਹਰ ਕੋਸ਼ਿਸ਼ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ।