Village Chak Raju Singh ਪਿੰਡ ਚੱਕ ਰਾਜੂ ਸਿੰਘ

  • Home
  • India
  • Hoshiarpur
  • Village Chak Raju Singh ਪਿੰਡ ਚੱਕ ਰਾਜੂ ਸਿੰਘ

Village Chak Raju Singh ਪਿੰਡ ਚੱਕ ਰਾਜੂ ਸਿੰਘ Village Chak Raju Singh © Original & Official 2O25 ® █║▌│█│║▌║││█║▌║▌║ It is 11 km from Hoshiarpur, 8.2 km from Pur Hiran and 8.9 km from Ajram.

Village Chak Raju Singh is situated on Hoshiarpur-Jalandhar Road in North Direction and linked to Adda Sandhra & Road coming from Nasrala to Sandhra, District- Hoshiarpur, Punjab, India. Neighbouring Villages include Sandhra, Panjgraiyan, Bainstani, Shahpur, Dhugga,Nainowal Jattan And Randhawa Barota. MOST Population belongs to Sandher Family. This village has more Gotra Daroch, Dhillon, Bhatoye, Chopra, Phool, Dhaliwal, Dhanda & Banga. The village has Facility of Government Midle School, Health Center , Guru Har Rai Sahib "Sports" Club. Cricket is main Sport of this Village, Our Cricket Team won the match village & District Label. Majority of peoples are Farmers, most Families are Settled in Foreign Countries, CANADA,USA,UK,AUSTRALIA,GERMANY,ITALY,SPAIN,NEWZELAND,DOHA-QATAR,DUBAI,BAHRAIN,KUWAIT.MUSCAT

The Villege is best Example of Unity. It has Three Gurudwaras, Asthan Saheeda, Lalah Wala Peer. The Youth of this Village always take part in different activities like to Langar at Bhora Sahib Anandpur Sahib, Langer At Gurudwara Tapp.Asthan Baba Jawahar Das Village Sussan, Parbhat Pheri & Every Year Organized Nagar Kirtan Guru Gobind Singh Ji Since 1922 By Baba Rann Singh Ji Daroch. Giani Joginder Singh From Village Chak Raju Singh Martyr With Sant Jarnail Singh Khalsa Bhindranwale while leading a band of Sikhs in fighting Indian army at the main entrance of Golden Temple during Dharam Yudh Morcha (Operation Bluestar). Giani Joginder Singh's two Daughter's later married Sant. Jarnail Singh Khalsa Bhindranwale Son Bhai Ishar Singh Ji With Bibi Amandeep Kaur (1991) & Bhai Inderjit Singh Ji with Bibi Harsharan Kaur Ji (1999). Iss Pind Te Parmatma Di Bhut Mehar Aai.

15/07/2025

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ . ਸਾਵਣ ਨਾਨਕਸ਼ਾਹੀ-ਸੰਮਤ ਦਾ ਪੰਜਵਾਂ ਮਹੀਨਾ ਹੈ ਜੀ. ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ।

ਗੁਰੁ ਰੂਪ ਸਾਧ ਸੰਗਤ ਜੀ ਅੱਜ ਸਾਵਣ ਦਾ ਪਵਿੱਤਰ ਮਹੀਨਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ.

ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥ ਮਨੁ ਤਨੁਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥ ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥ ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥ ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥ ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥ ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥ ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥

(ਅੰਗ ੧੩੪)

ਪੰਜਾਬੀ ਵਿਚ ਵਿਆਖਿਆ :-
ਜਿਵੇਂ ਸਾਵਣ ਵਿਚ (ਵਰਖਾ ਨਾਲ ਬਨਸਪਤੀ ਹਰਿਆਵਲੀ ਹੋ ਜਾਂਦੀ ਹੈ, ਤਿਵੇਂ ਉਹ) ਜੀਵ-ਇਸਤ੍ਰੀ ਹਰਿਆਵਲੀ ਹੋ ਜਾਂਦੀ ਹੈ (ਭਾਵ, ਉਸ ਜੀਵ ਦਾ ਹਿਰਦਾ ਖਿੜ ਪੈਂਦਾ ਹੈ) ਜਿਸ ਦਾ ਪਿਆਰ ਪ੍ਰਭੂ ਦੇ ਸੁਹਣੇ ਚਰਨਾਂ ਨਾਲ ਬਣ ਜਾਂਦਾ ਹੈ।ਉਸ ਦਾ ਮਨ ਉਸ ਦਾ ਤਨ ਪਰਮਾਤਮਾ ਦੇ ਪਿਆਰ ਵਿਚ ਰੰਗਿਆ ਜਾਂਦਾ ਹੈ, ਪਰਮਾਤਮਾ ਦਾ ਨਾਮ ਹੀ (ਉਸ ਦੀ ਜ਼ਿੰਦਗੀ ਦਾ) ਆਸਰਾ ਬਣ ਜਾਂਦਾ ਹੈ। ਮਾਇਆ ਦੇ ਨਾਸਵੰਤ ਕੌਤਕ ਉਸ ਨੂੰ ਸਾਰੇ ਸੁਆਹ (ਨਿਕੰਮੇ) ਦਿਸਦੇ ਹਨ। ਪੀਣ ਜੋਗਾ ਹੋ ਪੈਂਦਾ ਹੈ (ਪ੍ਰਭੂ ਦੀ ਵਡਿਆਈ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਭੀ ਉਸ ਨੂੰ ਮਿੱਠੀਆਂ ਲੱਗਦੀਆਂ ਹਨ, ਗੁਰੂ ਨੂੰ ਮਿਲ ਕੇ ਬੜੇ ਸ਼ੌਕ ਨਾਲ ਸੁਣਦਾ ਹੈ)। ਜਿਸ ਪ੍ਰਭੂ ਦੇ ਮੇਲ ਨਾਲ ਸਾਰਾ ਜਗਤ (ਬਨਸਪਤੀ ਆਦਿਕ) ਹਰਿਆ-ਭਰਿਆ ਹੋਇਆ ਹੈ, ਜੋ ਪ੍ਰਭੂ ਸਭ ਕੁਝ ਕਰਨ ਜੋਗਾ ਹੈ ਵਿਆਪਕ ਹੈ ਤੇ ਬੇਅੰਤ ਹੈ, ਉਸ ਨੂੰ ਮਿਲਣ ਵਾਸਤੇ ਮੇਰਾ ਮਨ ਭੀ ਤਾਂਘਦਾ ਹੈ, ਪਰ ਉਹ ਪ੍ਰਭੂ ਆਪ ਹੀ ਆਪਣੀ ਮਿਹਰ ਨਾਲ ਮਿਲਾਣ ਦੇ ਸਮਰੱਥ ਹੈ। ਮੈਂ ਉਹਨਾਂ ਗੁਰਮੁਖ ਸਹੇਲੀਆਂ ਤੋਂ ਸਦਕੇ ਹਾਂ, ਸਦਾ ਕੁਰਬਾਨ ਹਾਂ ਜਿਨ੍ਹਾਂ ਨੇ ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ ਹੈ। ਹੇ ਨਾਨਕ! (ਬੇਨਤੀ ਕਰ ਤੇ ਆਖ ਕਿ) ਹੇ ਪ੍ਰਭੂ! ਮੇਰੇ ਉੱਤੇ ਮਿਹਰ ਕਰ, ਤੂੰ ਆਪ ਹੀ ਗੁਰੂ ਦੇ ਸ਼ਬਦ ਦੀ ਰਾਹੀਂ (ਮੇਰੀ ਜਿੰਦ ਨੂੰ) ਸਵਾਰਨ ਜੋਗਾ ਹੈਂ। ਸਾਵਣ ਦਾ ਮਹੀਨਾ ਉਹਨਾਂ ਭਾਗਾਂ ਵਾਲੀਆਂ (ਜੀਵ- ਇਸਤ੍ਰੀਆਂ) ਵਾਸਤੇ (ਖੇੜਾ ਤੇ ਠੰਡ ਲਿਆਉਣ ਵਾਲਾ) ਹੈ ਜਿਨ੍ਹਾਂ ਨੇ ਆਪਣੇ ਹਿਰਦੇ (ਰੂਪ ਗਲ) ਵਿਚ ਪਰਮਾਤਮਾ ਦਾ ਨਾਮ (ਰੂਪ) ਹਾਰ ਪਾਇਆ ਹੋਇਆ ਹੈ ॥੬॥

1 ਸਾਵਣ, ਦਿਨ ਬੁੱਧਵਾਰ (ਸੰਮਤ 557 ਨਾਨਕਸ਼ਾਹੀ) 16 ਜੁਲਾਈ, 2025

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

15/06/2025

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ । ਹਾੜ ਨਾਨਕਸ਼ਾਹੀ-ਸੰਮਤ ਦਾ ਚੌਥਾ ਮਹੀਨਾ ਹੈ ਜੀ । ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ ।

ਗੁਰੁ ਰੂਪ ਸਾਧ ਸੰਗਤ ਜੀ ਅੱਜ ਹਾੜ ਦਾ ਦਾ ਪਵਿੱਤਰ ਮਹੀਨਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ ।

ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥ ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥ ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥ ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥ ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥ ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥ ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥ ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥ ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥
(ਅੰਗ ੧੩੪)

ਪੰਜਾਬੀ ਵਿਚ ਵਿਆਖਿਆ :-

ਹਾੜ ਦਾ ਮਹੀਨਾ ਉਸ ਜੀਵ ਨੂੰ ਤਪਦਾ ਪ੍ਰਤੀਤ ਹੁੰਦਾ ਹੈ (ਉਹ ਬੰਦੇ ਹਾੜ ਦੇ ਮਹੀਨੇ ਵਾਂਗ ਤਪਦੇ-ਕਲਪਦੇ ਰਹਿੰਦੇ ਹਨ) ਜਿਨ੍ਹਾਂ ਦੇ ਹਿਰਦੇ ਵਿਚ ਪ੍ਰਭੂ-ਪਤੀ ਨਹੀਂ ਵੱਸਦਾ, ਜੇਹੜੇ ਜਗਤ-ਦੇ-ਸਹਾਰੇ ਪਰਮਾਤਮਾ (ਦਾ ਆਸਰਾ) ਛੱਡ ਕੇ ਬੰਦਿਆਂ ਦੀਆਂ ਆਸਾਂ ਬਣਾਈ ਰੱਖਦੇ ਹਨ। (ਪ੍ਰਭੂ ਤੋਂ ਬਿਨਾ) ਕਿਸੇ ਹੋਰ ਦੇ ਆਸਰੇ ਰਿਹਾਂ ਖ਼ੁਆਰ ਹੀ ਹੋਈਦਾ ਹੈ, (ਜੋ ਭੀ ਕੋਈ ਹੋਰ ਸਹਾਰਾ ਤੱਕਦਾ ਹੈ) ਉਸ ਦੇ ਗਲ ਵਿਚ ਜਮ ਦੀ ਫਾਹੀ ਪੈਂਦੀ ਹੈ (ਉਸ ਦਾ ਜੀਵਨ ਸਦਾ ਸਹਮ ਵਿਚ ਬੀਤਦਾ ਹੈ)। (ਕੁਦਰਤਿ ਦਾ ਨਿਯਮ ਹੀ ਐਸਾ ਹੈ ਕਿ) ਮਨੁੱਖ ਜੇਹਾ ਬੀਜ ਬੀਜਦਾ ਹੈ, (ਕੀਤੇ ਕਰਮਾਂ ਅਨੁਸਾਰ) ਜੇਹੜਾ ਲੇਖ ਉਸਦੇ ਮੱਥੇ ਉੱਤੇ ਲਿਖਿਆ ਜਾਂਦਾ ਹੈ, ਉਹੋ ਜਿਹਾ ਫਲ ਉਹ ਪ੍ਰਾਪਤ ਕਰਦਾ ਹੈ। (ਜਗਜੀਵਨ ਪੁਰਖ ਨੂੰ ਵਿਸਾਰਨ ਵਾਲੀ ਜੀਵ-ਇਸਤ੍ਰੀ ਦੀ) ਸਾਰੀ ਜ਼ਿੰਦਗੀ ਪਛੁਤਾਵਿਆਂ ਵਿਚ ਹੀ ਗੁਜ਼ਰਦੀ ਹੈ, ਉਹ ਜਗਤ ਤੋਂ ਟੁੱਟੇ ਹੋਏ ਦਿਲ ਨਾਲ ਹੀ ਤੁਰ ਪੈਂਦੀ ਹੈ। ਜਿਨ੍ਹਾਂ ਬੰਦਿਆਂ ਨੂੰ ਗੁਰੂ ਮਿਲ ਪੈਂਦਾ ਹੈ, ਉਹ ਪਰਮਾਤਮਾ ਦੀ ਹਜ਼ੂਰੀ ਵਿਚ ਸੁਰਖ਼ਰੂ ਹੁੰਦੇ ਹਨ (ਆਦਰ-ਮਾਣ ਪਾਂਦੇ ਹਨ)। ਹੇ ਪ੍ਰਭੂ! (ਤੇਰੇ ਅੱਗੇ) ਨਾਨਕ ਦੀ ਬੇਨਤੀ ਹੈ-ਆਪਣੀ ਮਿਹਰ ਕਰ, (ਮੇਰੇ ਮਨ ਵਿਚ) ਤੇਰੇ ਦਰਸਨ ਦੀ ਤਾਂਘ ਬਣੀ ਰਹੇ, (ਕਿਉਂਕਿ) ਹੇ ਪ੍ਰਭੂ! ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ-ਪਰਨਾ ਨਹੀਂ ਹੈ। ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੇ ਚਰਨਾਂ ਦਾ ਨਿਵਾਸ ਬਣਿਆ ਰਹੇ, ਉਸ ਨੂੰ (ਤਪਦਾ) ਹਾੜ (ਭੀ) ਸੁਹਾਵਣਾ ਜਾਪਦਾ ਹੈ (ਉਸ ਨੂੰ ਦੁਨੀਆ ਦੇ ਦੁੱਖ-ਕਲੇਸ਼ ਭੀ ਦੁਖੀ ਨਹੀਂ ਕਰ ਸਕਦੇ) ॥੫॥

1 ਹਾੜ, ਦਿਨ ਸ਼ਨੀਵਾਰ ( ਸੰਮਤ 557 ਨਾਨਕਸ਼ਾਹੀ) 15 ਜੂਨ, 2025

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

14/05/2025

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ ।ਜੇਠ ਨਾਨਕਸ਼ਾਹੀ-ਸੰਮਤ ਦਾ ਤੀਸਰਾ ਮਹੀਨਾ ਹੈ ਜੀ. ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ।

ਗੁਰੁ ਰੂਪ ਸਾਧ ਸੰਗਤ ਜੀ ਅੱਜ ਜੇਠ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ।

ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥ ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥ ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥ ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥ ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥ ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥ ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥ ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥ ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥

(ਅੰਗ ੧੩੪)

ਪੰਜਾਬੀ ਵਿਚ ਵਿਆਖਿਆ :-

ਜਿਸ ਹਰੀ ਦੇ ਅੱਗੇ ਸਾਰੇ ਜੀਵ ਸਿਰ ਨਿਵਾਂਦੇ ਹਨ, ਜੇਠ ਦੇ ਮਹੀਨੇ ਵਿਚ ਉਸ ਦੇ ਚਰਨਾਂ ਵਿਚ ਜੁੜਨਾ ਚਾਹੀਦਾ ਹੈ।ਜੇ ਹਰੀ ਸੱਜਣ ਦੇ ਲੜ ਲੱਗੇ ਰਹੀਏ ਤਾਂ ਉਹ ਕਿਸੇ (ਜਮ ਆਦਿਕ) ਨੂੰ ਆਗਿਆ ਨਹੀਂ ਦੇਂਦਾ ਕਿ ਬੰਨ੍ਹ ਕੇ ਅੱਗੇ ਲਾ ਲਏ (ਭਾਵ, ਪ੍ਰਭੂ ਦੇ ਲੜ ਲੱਗਿਆਂ ਜਮਾਂ ਦਾ ਡਰ ਨਹੀਂ ਰਹਿ ਜਾਂਦਾ)। (ਲੋਕ ਹੀਰੇ ਮੋਤੀ ਲਾਲ ਆਦਿਕ ਕੀਮਤੀ ਧਨ ਇਕੱਠਾ ਕਰਨ ਲਈ ਦੌੜ-ਭੱਜ ਕਰਦੇ ਹਨ, ਪਰ ਉਸ ਧਨ ਦੇ ਚੋਰੀ ਹੋ ਜਾਣ ਦਾ ਭੀ ਤੌਖ਼ਲਾ ਰਹਿੰਦਾ ਹੈ) ਪਰਮਾਤਮਾ ਦਾ ਨਾਮ ਹੀਰੇ ਮੋਤੀ ਆਦਿਕ ਐਸਾ ਕੀਮਤ ਧਨ ਹੈ ਕਿ ਉਹ ਚੁਰਾਇਆ ਨਹੀਂ ਜਾ ਸਕਦਾ। ਪਰਮਾਤਮਾ ਦੇ ਜਿਤਨੇ ਭੀ ਕੌਤਕ ਹੋ ਰਹੇ ਹਨ, (ਨਾਮ-ਧਨ ਦੀ ਬਰਕਤਿ ਨਾਲ) ਉਹ ਸਾਰੇ ਮਨ ਵਿਚ ਪਿਆਰੇ ਲੱਗਦੇ ਹਨ। (ਇਹ ਭੀ ਸਮਝ ਆ ਜਾਂਦੀ ਹੈ ਕਿ) ਪ੍ਰਭੂ ਆਪ ਤੇ ਉਸ ਦੇ ਪੈਦਾ ਕੀਤੇ ਜੀਵ ਉਹੀ ਕੁਝ ਕਰਦੇ ਹਨ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ। ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਨੇ (ਆਪਣੀ ਸਿਫ਼ਤ-ਸਾਲਾਹ ਦੀ ਦਾਤ ਦੇ ਕੇ) ਆਪਣਾ ਬਣਾ ਲਿਆ ਹੈ, ਉਹਨਾਂ ਨੂੰ ਹੀ (ਜਗਤ ਵਿਚ) ਸ਼ਾਬਾਸ਼ੇ ਮਿਲਦੀ ਹੈ। (ਪਰ ਪਰਮਾਤਮਾ ਜੀਵਾਂ ਦੇ ਆਪਣੇ ਉੱਦਮ ਨਾਲ ਨਹੀਂ ਮਿਲ ਸਕਦਾ) ਜੇ ਜੀਵਾਂ ਦੇ ਆਪਣੇ ਉੱਦਮ ਨਾਲ ਮਿਲ ਸਕਦਾ ਹੋਵੇ, ਤਾਂ ਜੀਵ ਉਸ ਤੋਂ ਵਿੱਛੁੜ ਕੇ ਦੁਖੀ ਕਿਉਂ ਹੋਣ? ਹੇ ਨਾਨਕ! (ਪ੍ਰਭੂ ਦੇ ਮਿਲਾਪ ਦੇ) ਆਨੰਦ (ਉਹੀ ਬੰਦੇ) ਮਾਣਦੇ ਹਨ, ਜਿਨ੍ਹਾਂ ਨੂੰ ਗੁਰੂ ਦਾ ਸਾਥ ਮਿਲ ਜਾਏ। ਜਿਸ ਮਨੁੱਖ ਦੇ ਮੱਥੇ ਉੱਤੇ ਭਾਗ ਜਾਗੇ, ਉਸ ਨੂੰ ਜੇਠ ਮਹੀਨਾ ਸੁਹਾਵਣਾ ਲੱਗਦਾ ਹੈ, ਉਸੇ ਨੂੰ ਪ੍ਰਭੂ-ਮਾਲਕ ਮਿਲਦਾ ਹੈ ॥੪॥

1 ਜੇਠ, ਦਿਨ ਬੁੱਧਵਾਰ (ਸੰਮਤ 557 ਨਾਨਕਸ਼ਾਹੀ) 14 ਮਈ, 2025

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

13/04/2025

ਵਿਸਾਖੀ ਦਾ ਤਿਉਹਾਰ ਵਿਸ਼ੇਸ਼ ਕਰਕੇ ਸਿੱਖ ਇਤਿਹਾਸ ਵਿਚ ਤਾਂ ਵਿਸਾਖੀ ਦਿਵਸ ਨੂੰ ਨਵ-ਜਾਗ੍ਰਿਤੀ ਦਾ ਦਿਵਸ ਸਵੀਕਾਰ ਕੀਤਾ ਗਿਆ ਹੈ। ਇਸ ਪਾਵਨ ਦਿਹਾੜੇ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ ਚਰਨੁ ਪਾਹੁਲ ਦੀ ਜਗ੍ਹਾ ਖੰਡੇ-ਬਾਟੇ ਦੇ ਅੰਮ੍ਰਿਤ ਦਾ ਪ੍ਰਵਾਹ ਸ਼ੁਰੂ ਹੋਇਆ। ਵਿਸਾਖੀ ਦਾ ਦਿਨ ਖਾਲਸਾ ਸਿਰਜਣਾ ਦਿਵਸ ਦੇ ਸਰੂਪ ਵਿਚ ਨੀਯਤ ਹੈ। ਇਸ ਦਿਨ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਆਪ ਆਖਰੀ ਛੋਹ ਦੇ ਕੇ ਨਿਆਰਾ ਰੂਪ ਸਥਾਪਤ ਕੀਤਾ। 'ਸਿਰ ਧਰਿ ਤਲੀ ਗਲੀ ਮੇਰੀ ਆਉ' ਅਤੇ 'ਸਿਰ ਦੀਜੈ ਕਾਣ ਨ ਕੀਜੈ' ਦਾ ਜਾਪ ਕਰਦੇ ਆ ਰਹੇ ਸਿੱਖਾਂ ਨੂੰ ਵਿਸਾਖੀ ਵਾਲੇ ਦਿਹਾੜੇ ਇਕ ਕਠਿਨ ਇਤਿਹਾਸਕ ਪ੍ਰੀਖਿਆ ਰਾਹੀਂ ਖਾਲਸੇ ਦੇ ਰੂਪ ਵਿਚ ਪੂਰਨ ਮਨੁੱਖ ਬਣਾ ਦਿੱਤਾ।

ਸਿੱਖ ਇਤਿਹਾਸ ਅਨੁਸਾਰ ਵਿਸਾਖੀ ਪੁਰਬ ਨੂੰ ਸਿੱਖ ਸਿਮ੍ਰਤੀ ਦਾ ਵਿਸ਼ੇਸ਼ ਅੰਗ ਬਣਾਉਣ ਦੇ ਮਕਸਦ ਨਾਲ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1699 ਦੀ ਵਿਸਾਖੀ ਦੇ ਪੁਰਬ 'ਤੇ ਸੰਗਤਾਂ ਨੂੰ ਵੱਡੀ ਤਾਦਾਦ ਵਿਚ ਸ੍ਰੀ ਅਨੰਦਪੁਰ ਸਾਹਿਬ ਹੁੰਮ-ਹੁਮਾ ਕੇ ਪੁੱਜਣ ਲਈ ਵਿਸ਼ੇਸ਼ ਹੁਕਮਨਾਮੇ ਜਾਰੀ ਕੀਤੇ :

ਬੈਸਾਖੀ ਕੇ ਦਰਸ ਪੈ ਸਤਿਗੁਰ ਕਿਯੋ ਬਿਚਾਰ।
ਕਿਯੋ ਪ੍ਰਗਟ ਤਬ ਖਾਲਸਾ ਚੂਕਯੋ ਸਰਬ ਜੰਜਾਲ।
(ਸ੍ਰੀ ਗੁਰ ਸੋਭਾ)

ਇਸ ਤਰ੍ਹਾਂ 1699 ਈ. ਦੀ ਵਿਸਾਖੀ ਨੂੰ ਕੇਸਗੜ੍ਹ ਸਾਹਿਬ ਵਿਖੇ ਇਕ ਭਾਰੀ ਦੀਵਾਨ ਸਜਿਆ। ਕੀਰਤਨ ਉਪਰੰਤ ਗੁਰੂ ਜੀ ਨੇ ਆਪਣੀ ਕਿਰਪਾਨ ਮਿਆਨ 'ਚੋਂ ਕੱਢ ਕੇ ਗਰਜ ਕੇ ਕਿਹਾ ਕਿ ਕੋਈ ਹੈ ਜੋ ਗੁਰੂ ਸਾਹਿਬਾਨ ਦੇ ਆਸ਼ਿਆਂ, ਨਿਸ਼ਾਨਿਆਂ ਲਈ ਜਾਨ ਵਾਰਨ ਲਈ ਤਿਆਰ ਹੋਵੇ। ਇਹ ਸੁਣ ਕੇ ਚਾਰੇ ਪਾਸੇ ਚੁੱਪ ਛਾ ਗਈ। ਤੀਜੀ ਵਾਰ ਆਵਾਜ਼ ਦੇਣ 'ਤੇ ਲਾਹੌਰ ਦੇ ਭਾਈ ਦਇਆ ਰਾਮ ਨੇ ਸੀਸ ਭੇਟ ਕੀਤਾ। ਗੁਰੂ ਜੀ ਉਸ ਨੂੰ ਨਾਲ ਲੱਗੇ ਛੋਟੇ ਤੰਬੂ ਵਿਚ ਲੈ ਗਏ। ਵਾਪਸ ਸੰਗਤ ਵਿਚ ਆ ਕੇ ਖੂਨ ਨਾਲ ਭਰੀ ਕਿਰਪਾਨ ਗੁਰੂ ਜੀ ਨੇ ਫਿਰ ਲਹਿਰਾਈ ਤੇ ਇਕ ਹੋਰ ਸੀਸ ਦੀ ਮੰਗ ਕੀਤੀ। ਦੂਜੀ ਵਾਰ ਦਿੱਲੀ ਦੇ ਰਹਿਣ ਵਾਲੇ ਭਾਈ ਧਰਮ ਦਾਸ ਜੀ ਆਏ। ਤੀਜੀ ਵਾਰ ਜਗਨਨਾਥ ਪੁਰੀ (ਉੜੀਸਾ) ਦੇ ਇਕ ਰਸੋਈਏ ਸਿੱਖ ਹਿੰਮਤ ਰਾਇ, ਚੌਥੀ ਵਾਰ ਦੁਵਾਰਕਾ (ਗੁਜਰਾਤ) ਦੇ ਇਕ ਛੀਂਬੇ ਮੋਹਕਮ ਚੰਦ ਤੇ ਪੰਜਵੀਂ ਵਾਰ ਬਿਦਰ (ਕਰਨਾਟਕ) ਦੇ ਇਕ ਨਾਈ ਭਾਈ ਸਾਹਿਬ ਚੰਦ ਨੇ ਸੀਸ ਭੇਟ ਕੀਤੇ।
ਗੁਰੂ ਜੀ ਉਨ੍ਹਾਂ ਨੂੰ ਸੁੰਦਰ ਪੁਸ਼ਾਕੇ ਪਹਿਨਾ ਕੇ ਤੰਬੂ ਤੋਂ ਬਾਹਰ ਸੰਗਤਾਂ ਸਾਹਮਣੇ ਲੈ ਆਏ। ਅੰਮ੍ਰਿਤ ਤਿਆਰ ਕੀਤਾ ਅਤੇ ਪੰਜਾਂ ਸਿੱਖਾਂ ਨੂੰ ਛਕਾ ਕੇ 'ਸਿੰਘ' ਦਾ ਲਕਬ ਦਿੱਤਾ ਅਤੇ ਪੰਜਾਂ ਪਿਆਰਿਆਂ ਦੀ ਪਦਵੀ ਦਿੱਤੀ। ਫਿਰ ਆਪ ਉਨ੍ਹਾਂ ਪਾਸੋਂ ਅੰਮ੍ਰਿਤ ਛਕਿਆ ਤੇ ਸੰਸਾਰ ਦੇ ਧਾਰਮਿਕ ਇਤਿਹਾਸ ਵਿਚ ਇਕ ਇਨਕਲਾਬੀ ਕਦਮ ਚੁੱਕਿਆ। ਗੁਰ ਬਿਲਾਸ ਪਾਤਸ਼ਾਹੀ ਦਸਵੀਂ ਵਿਚ ਇਸ ਅਲੌਕਿਕ ਵਰਤਾਰੇ ਨੂੰ ਭਾਵ-ਪੂਰਕ ਸ਼ਬਦਾਂ ਵਿਚ ਬਿਆਨ ਕਰਦੇ ਹੋਏ ਕਿਹਾ ਗਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੰਘਾਸਣ ਤੋਂ ਹੇਠਾਂ ਉਤਰ ਆਏ ਤੇ ਸਭਨਾਂ ਦੇ ਵੇਖਦੇ-ਵੇਖਦੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ ਕਿ ਅੰਮ੍ਰਿਤ ਦੀ ਦਾਤ ਮੈਨੂੰ ਵੀ ਬਖਸ਼ੋ। ਹੁਣ ਕਿਸੇ ਉੱਚੇ-ਨੀਵੇਂ ਗੁਰੂ ਚੇਲੇ ਦਾ ਕੋਈ ਅੰਤਰ ਨਹੀਂ ਰਿਹਾ :”

ਉਤਰ ਸਿੰਘਾਸਨ ਜੁਗ ਕਰ ਜੋਰੀ। ਅਮ੍ਰਿਤ ਲੇਤ ਆਪ ਸੁਖ ਗੋਰੀ।
ਬੈਸ ਸੂਦਰ ਏ ਜਾਟ ਅਪਾਰਾ। ਤਾ ਕੋ ਪੰਥ ਮਾਹ ਮੈ ਧਾਰਾ।
ਸਭ ਜਗ ਰਾਜ ਤੋਹਿ ਕੋ ਦੀਨਾ। ਪੁੰਨ ਬਿਧਿ ਸੋ ਤੁਮ ਦੋ ਗੁਰ ਕੀਨਾ। (ਗੁਰ ਸੋਭਾ)

ਪੰਜਾਂ ਪਿਆਰਿਆਂ ਵਿਚੋਂ ਭਾਈ ਦਇਆ ਸਿੰਘ ਨੇ ਕਿਹਾ ਕਿ ਪਾਤਸ਼ਾਹ ਜੀ ਤੁਹਾਡੀ ਕਿਰਪਾ ਸਦਕਾ ਅਸੀਂ ਇਹ ਮਰਤਬਾ ਪ੍ਰਾਪਤ ਕੀਤਾ ਹੈ, ਇਹ ਅਸੀਂ ਕਿਵੇਂ ਕਰੀਏ। ਗੁਰੂ ਚੇਲੇ ਦੀ ਵਿੱਥ ਮਿਟਾਉਣ ਵਾਲੇ ਪਾਤਸ਼ਾਹ ਨੇ ਕਿਹਾ ਸਾਵਧਾਨ ਹੋ ਕੇ ਮੈਨੂੰ ਵੀ ਅੰਮ੍ਰਿਤ ਦੀ ਦਾਤ ਦਿਉ, ਸੰਸਾ ਨਾ ਕਰਉ, ਇਹ ਪੰਥ ਵਾਹਿਗੁਰੂ ਨੇ ਸਾਜਿਆ ਹੈ। ਮੈਂ ਵੀ ਉਸ ਦਾ ਇਕ ਨਿਮਾਣਾ ਜਿਹਾ ਸੇਵਕ ਹਾਂ। ਮੈਨੂੰ ਵੀ ਅੰਮ੍ਰਿਤ ਉਸੇ ਤਰ੍ਹਾਂ ਛਕਾਓ ਜਿਵੇਂ ਤੁਸੀਂ ਛਕਿਆ ਹੈ। ਆਪਣੇ ਨਾਲ ਰਲਾ ਕੇ ਮੇਰੇ 'ਤੇ ਵੀ ਖਾਲਸਾ ਹੋਣ ਦੀ ਮੋਹਰ ਲਗਾਓ। ਜਿਵੇਂ ਸ੍ਰੀ ਗੁਰੂ ਤੇਗ ਬਹਾਦਰ ਜੀ ਤੇ ਮੇਰੇ ਵਿਚ ਅੰਤਰ ਨਹੀਂ ਤੁਹਾਡੇ ਅਤੇ ਮੇਰੇ ਵਿਚ ਵੀ ਕੋਈ ਫਰਕ ਨਹੀਂ ਹੈ :

ਜਾ ਵਿਧਿ ਅੰਮ੍ਰਿਤ ਤੁਮ ਗੁਰ ਪਾਯੋ। ਤੈਸੇ ਮੋਹਿ ਮਿਲਾਯੋ ਭਾਯੋ।
ਓਤ ਪੋਤ ਗੁਰ ਸਿਖ ਜਦ ਜਾਨੋ। ਜੈਸੇ ਨੇਮ ਗੁਰ ਸੰਗ ਸੋ ਮਾਨੋ।
(ਗੁਰ-ਬਿਲਾਸ ਪਾਤਸ਼ਾਹੀ ਦਸਵੀਂ)

ਇਸ ਪਾਵਨ ਦਿਹਾੜੇ 'ਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਹਿਮਦ ਸ਼ਾਹ ਬਟਾਲਵੀ ਜੋ ਔਰੰਗਜ਼ੇਬ ਦਾ ਖਬਰ ਨਵੀਸ ਸੀ, ਉਹ ਇਸ ਘਟਨਾ ਨੂੰ ਇਸ ਪ੍ਰਕਾਰ ਬਿਆਨ ਕਰਦਾ ਹੋਇਆ ਲਿਖਦਾ ਹੈ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਫੁਰਮਾਇਆ, ''ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਕ ਰਾਹ ਉੱਤੇ ਚੱਲੋ, ਇਕੋ ਧਰਮ ਅਪਣਾਓ, ਵੱਖ-ਵੱਖ ਜਾਤਾਂ ਦੇ ਵਿਖਰੇਵੇਂ ਮਿਟਾ ਦਿਓ। ਚਾਰ ਜਾਤਾਂ ਜਿਨ੍ਹਾਂ ਦਾ ਵਰਨਣ ਸ਼ਾਸਤਰਾਂ ਵਿਚ ਆਇਆ ਹੈ, ਜੜ੍ਹੋਂ ਹੀ ਮੁਕਾ ਦਿਓ ਅਤੇ ਇਕ ਦੂਜੇ ਨਾਲ ਖੁੱਲ੍ਹ ਕੇ ਮਿਲੋ। ਕੋਈ ਇਕ ਦੂਜੇ ਨਾਲੋਂ ਆਪਣੇ ਆਪ ਨੂੰ ਉੱਚਾ ਜਾਂ ਵੱਡਾ ਨਾ ਸਮਝੇ। ਸਾਰੇ ਇਕੋ ਖੰਡੇ-ਬਾਟੇ ਵਿਚੋਂ ਅੰਮ੍ਰਿਤ ਛਕੋ ਅਤੇ ਇਕ ਦੂਜੇ ਨੂੰ ਪਿਆਰ ਕਰੋ।'' ਫਿਰ ਆਪ ਜੀ ਨੇ ਰਹਿਤ ਮਰਿਆਦਾ ਦ੍ਰਿੜ੍ਹ ਕਰਵਾਈ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿਚ :

ਕਰ ਅਰਦਾਸ ਰਹਤ ਕੀ ਭਲੇ। ਪੰਚਾਮ੍ਰਿਤ ਅਜਿ ਪਾਚਉ ਮਿਲੇ।
ਜਾਤ ਪਾਤ ਕੋ ਭੇਦ ਨ ਕੋਈ। ਚਾਰ ਬਰਨ ਅਚਵਹਿ ਇਕ ਹੋਈ।
ਮਤਿ ਊਚੀ ਰਾਖਹੁ ਮਨ ਨੀਵਾਂ। ਸਿਮਰਹੁ ਵਾਹਿਗੁਰੂ ਸੁਖ ਸੀਵਾਂ।
ਗੋਰ ਮੜ੍ਹੀ ਅਰ ਪੰਥ ਅਨੇਕਾਂ। ਆਨ ਨ ਮਾਨਹਿ ਰਾਖ ਵਿਵੇਕਾ।
(ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ 'ਤੇ ਅਨੇਕਾਂ ਬਖਸ਼ਿਸ਼ਾਂ ਕਰਦਿਆਂ ਫੁਰਮਾਇਆ ਕਿ ਖਾਲਸਾ ਅਕਾਲ ਪੁਰਖ ਦਾ ਤਸੱਵਰ ਅਤੇ ਸਰੂਪ ਹੈ। ਸਹੀ ਅਰਥਾਂ ਵਿਚ ਉਹ ਵਾਹਿਗੁਰੂ ਦਾ ਹੈ ਅਤੇ ਵਾਹਿਗੁਰੂ ਉਸ ਦਾ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੋਂ ਤਕ ਕਿਹਾ ਕਿ ਅੱਜ ਤੋਂ ਬਾਅਦ ਮੇਰਾ ਸਭ ਕੁਝ ਖਾਲਸੇ ਦਾ ਹੀ ਹੈ :

ਖਾਲਸਾ ਮੇਰਾ ਮੁਖ ਹੈ ਅੰਗਾ।
ਖਾਲਸੇ ਕੋ ਹਉ ਸਦ ਸਦ ਸੰਗਾ।
(ਸਰਬ ਲੋਹ ਗ੍ਰੰਥ)

ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ ਦੇ ਦਿਹਾੜੇ 'ਤੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਜਿਹੜਾ ਅਲੌਕਿਕ ਚਮਤਕਾਰ ਕੀਤਾ, ਉਸ ਨੂੰ ਸਿਰਫ ਭਾਰਤ ਵਾਸੀਆਂ ਨੇ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿਚ ਇਕ ਇਤਿਹਾਸਕ ਚਮਤਕਾਰ ਦੇ ਤੌਰ 'ਤੇ ਬੜੀ ਅਸਚਰਜਤਾ ਨਾਲ ਮਹਿਸੂਸ ਕੀਤਾ ਗਿਆ।

ਇਬਸਟਨ ਨੇ ਠੀਕ ਲਿਖਿਆ ਹੈ ਕਿ ਹਿੰਦੋਸਤਾਨ ਦੇ ਲੰਬੇ ਇਤਿਹਾਸ ਵਿਚ ਪਹਿਲੀ ਵਾਰ ਇਕ ਐਸੀ ਕੌਮ ਦਾ ਜਨਮ ਹੋਇਆ ਜੋ ਆਪਣੇ ਆਪ ਵਿਚ ਇਕ ਵੱਖਰੀ ਕਿਸਮ ਦੀ ਸੀ। ਹਿੰਦੋਸਤਾਨ ਨੇ ਐਸੀ ਕੌਮ ਕਦੇ ਨਹੀਂ ਵੇਖੀ ਸੀ। ਨੀਵੀਂ ਜਾਤ ਦੇ ਲੋਕਾਂ ਜਿਨ੍ਹਾਂ ਨੇ ਕਦੇ ਸ਼ਸਤਰਾਂ ਨੂੰ ਹੱਥ ਤਕ ਨਹੀਂ ਸੀ ਲਗਾਇਆ, ਗੁਰੂ ਜੀ ਦੀ ਅਗਵਾਈ ਹੇਠਾਂ ਉਨ੍ਹਾਂ ਨੇ ਨਿਰੀ ਬਹਾਦਰੀ ਦੇ ਗੁਣ ਹੀ ਨਾ ਗ੍ਰਹਿਣ ਕੀਤੇ ਸਗੋਂ ਦੇਸ਼ ਲਈ ਆਪਾ ਵਾਰਨ ਵਾਸਤੇ ਤਿਆਰ ਹੋ ਗਏ। ਗੁਰੂ ਜੀ ਨੇ ਸਿੱਖਾਂ ਵਿਚੋਂ ਨਿੱਜਵਾਦ ਖਤਮ ਕਰਕੇ ਦੂਜੇ ਲਈ ਮਰਨ ਦਾ ਚਾਅ ਪੈਦਾ ਕੀਤਾ। ਨਿਰਾਸ਼ਾਵਾਦੀ ਸਮਾਜ ਵਿਚ ਜੁਰਅੱਤ ਵਾਲਾ ਵਾਤਾਵਰਣ ਪੈਦਾ ਹੋ ਗਿਆ। ਸਿੱਖਾਂ ਵਿਚ ਇਹੋ ਜਿਹੇ ਗੁਣ ਆ ਗਏ ਜੋ ਜ਼ੁਲਮ ਦੀ ਵਧਦੀ ਲਹਿਰ ਅੱਗੇ ਚੱਟਾਨ ਬਣ ਖੜ੍ਹ ਜਾਂਦੇ, ਬੰਦ-ਬੰਦ ਕਟਵਾ ਕੇ ਖੋਪਰ ਲੁਹਾ ਲੈਂਦੇ ਪਰ ਸਿੱਖੀ ਆਦਰਸ਼ ਨੂੰ ਕਦੇ ਨਾ ਛੱਡਦੇ।

ਅੱਜ ਦੇ ਇਸ ਮੁਬਾਰਕ ਅਵਸਰ 'ਤੇ ਮੈਂ ਪ੍ਰਤੀਨਿਧ ਸਿੱਖ ਸੰਸਥਾ ਦੇ ਨਿਮਾਣੇ ਸੇਵਾਦਾਰ ਦੇ ਰੂਪ ਵਿਚ ਸੰਸਾਰ ਵਿਚ ਪਸਰੇ ਖਾਲਸਾ ਪੰਥ ਤੇ ਸੰਸਾਰ ਦੇ ਸਰਬੱਤ ਪ੍ਰਾਣੀਆਂ ਨੂੰ ਲੱਖ-ਲੱਖ ਵਧਾਈ ਦਿੰਦਾ ਹਾਂ। ਇਹ ਅਵਸਰ ਸਾਡੇ ਲਈ ਆਤਮ ਚਿੰਤਨ ਅਤੇ ਸਵੈ ਪੜਚੋਲ ਦਾ ਵੀ ਹੈ। ਇਸ ਵਿਚ ਕੋਈ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਸਿਧਾਂਤਕ ਤੇ ਵਿਚਾਰਧਾਰਾ ਦੇ ਰੂਪ ਵਿਚ ਸਾਡੇ ਪਾਸ ਅਮੀਰ ਵਿਰਾਸਤੀ ਖਜ਼ਾਨਾ ਹੈ ਜਿਸ ਦਾ ਵਿਸ਼ਵ ਦੇ ਧਾਰਮਿਕ ਇਤਿਹਾਸ ਵਿਚ ਕੋਈ ਸਾਨੀ ਨਹੀਂ ਅਤੇ ਫਿਰ ਸ਼ਾਨਾਮੱਤਾ ਸਾਡਾ ਇਤਿਹਾਸਕ ਪਿਛੋਕੜ ਵੀ ਹੈ। ਸਾਨੂੰ ਇਸ ਪਾਵਨ ਦਿਵਸ 'ਤੇ ਆਪਣੇ ਗੌਰਵਮਈ ਧਾਰਮਿਕ ਤੇ ਇਤਿਹਾਸਕ ਵਿਰਸੇ ਨੂੰ ਮਹਿਸੂਸ ਕਰਦਿਆਂ ਬਾਣੀ ਅਤੇ ਬਾਣੇ ਵਿਚ ਪ੍ਰਪੱਕ ਹੋ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ।

ਪੇਜ਼ ਪ੍ਰਬੰਧਕ: ਪਰਮਿੰਦਰ ਸਿੰਘ ਸਾਹਨੀ

13/04/2025

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ। ਵੈਸਾਖ ਨਾਨਕਸ਼ਾਹੀ-ਸੰਮਤ ਦਾ ਦੂਸਰਾ ਮਹੀਨਾ ਹੈ ਜੀ। ਅੱਜ ਦੇ ਦਿਨ ੧੬੯੯ ਦੀ ਵਿਸਾਖੀ ਨੂੰ ਸਾਹਿਬੇ ਕਮਾਲ ਦਸਵੇ ਨਾਨਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਨਾ ਕੀਤੀ ਸੀ।

ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ।

ਗੁਰੁ ਰੂਪ ਸਾਧ ਸੰਗਤ ਜੀ ਅੱਜ ਵੈਸਾਖ ਦਾ ਪਵਿੱਤਰ ਮਹੀਨਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ।

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ॥ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ॥ ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ॥ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ॥ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ॥ ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ॥ ੩॥

(ਅੰਗ ੧੩੩)

ਪੰਜਾਬੀ ਵਿਚ ਵਿਆਖਿਆ :-

(ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ) ਵੈਸਾਖ ਵਿਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ, (ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ) ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ|

1 ਵੈਸਾਖ, ਦਿਨ ਐਤਵਾਰ (ਸੰਮਤ 557 ਨਾਨਕਸ਼ਾਹੀ) 13 ਅਪ੍ਰੈਲ, 2025

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

14/03/2025

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ। ਚੇਤ ਨਾਨਕਸ਼ਾਹੀ-ਸੰਮਤ ਦੇ ਹਿਸਾਬ ਨਾਲ ਪਹਿਲਾਂ ਮਹੀਨਾਂ ਹੈ ਇਸ ਤਰਾਂ ਅੱਜ ਦੇਸੀ ਮਹੀਨੇ ਦੇ ਹਿਸਾਬ ਨਾਲ ਨਵਾਂ ਸਾਲ ਵੀ ਚੜਿਆ ਹੈ ਜੀ।

ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ.

ਗੁਰੁ ਰੂਪ ਸਾਧ ਸੰਗਤ ਜੀ ਅੱਜ ਚੇਤ ਦਾ ਪਵਿੱਤਰ ਮਹੀਨਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ।

ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ॥ ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ॥ ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ॥ ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ॥ ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ॥ ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ॥ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ॥ ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ॥ ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ॥ ੨॥

(ਅੰਗ ੧੩੩)

ਪੰਜਾਬੀ ਵਿਚ ਵਿਆਖਿਆ :-

ਚੇਤ ਵਿਚ (ਬਸੰਤ ਰੁੱਤ ਆਉਂਦੀ ਹੈ, ਹਰ ਪਾਸੇ ਖਿੜੀ ਫੁਲਵਾੜੀ ਮਨ ਨੂੰ ਆਨੰਦ ਦੇਂਦੀ ਹੈ, ਜੇ) ਪਰਮਾਤਮਾ ਨੂੰ ਸਿਮਰੀਏ (ਤਾਂ ਸਿਮਰਨ ਦੀ ਬਰਕਤਿ ਨਾਲ) ਬਹੁਤ ਆਤਮਕ ਆਨੰਦ ਹੋ ਸਕਦਾ ਹੈ। ਪਰ ਜੀਭ ਨਾਲ ਪ੍ਰਭੂ ਦਾ ਨਾਮ ਜਪਣ ਦੀ ਦਾਤ ਸੰਤ ਜਨਾਂ ਨੂੰ ਮਿਲ ਕੇ ਹੀ ਪ੍ਰਾਪਤ ਹੁੰਦੀ ਹੈ।

1 ਚੇਤ, ਦਿੱਨ ਸ਼ੁੱਕਰਵਾਰ ( ਸੰਮਤ 557 ਨਾਨਕਸ਼ਾਹੀ) 14 ਮਾਰਚ, 2025

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

ਅਮਰ ਸ਼ਹੀਦ ਗਿਆਨੀ ਜੁਗਿੰਦਰ ਸਿੰਘ ਜੀ ਖ਼ਾਲਸਾ ਜੀ ਦੀ ਤਸਵੀਰ  ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਕੈਨੇਡਾ ਵਿਖੇ ਲਗਾਈ ਗਈ ਜੀ ।
20/02/2025

ਅਮਰ ਸ਼ਹੀਦ ਗਿਆਨੀ ਜੁਗਿੰਦਰ ਸਿੰਘ ਜੀ ਖ਼ਾਲਸਾ ਜੀ ਦੀ ਤਸਵੀਰ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਕੈਨੇਡਾ ਵਿਖੇ ਲਗਾਈ ਗਈ ਜੀ ।

12/02/2025

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ ਫੱਗਣ ਨਾਨਕਸ਼ਾਹੀ-ਸੰਮਤ ਦਾ ਬਾਰਵਾਂ ਮਹੀਨਾ ਹੈ ਜੀ। ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ।

ਗੁਰੁ ਰੂਪ ਸਾਧ ਸੰਗਤ ਜੀ ਅੱਜ ਫੱਗਣ ਦਾ ਪਵਿੱਤਰ ਮਹੀਨਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ।

ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ॥ ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ॥ ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ॥ ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ॥ ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ॥ ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ॥ ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ॥ ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ॥ ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ॥ ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ॥ ੧੩॥
(ਅੰਗ ੧੩੬)

ਪੰਜਾਬੀ ਵਿਚ ਵਿਆਖਿਆ :-

ਫੱਗਣ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਕਿ ਜਿਨ੍ਹਾਂ ਜੀਵਇਸਤ੍ਰੀਆਂ ਦਾ ਮੇਲ ਸੱਜਣ ਪੁਰਖ ਪ੍ਰਭੂ ਨਾਲ ਹੋਇਆ ਹੈ ਉਹ ਸਦਾ ਆਨੰਦ ਦੀ ਅਵਸਥਾ ਪ੍ਰਾਪਤ ਕਰ ਲੈਂਦੀਆਂ ਹਨ। ਸੰਤ ਗੁਰੂ ਪਰਮਾਤਮਾਂ ਨਾਲ ਪਿਆਰ ਦੇ ਸਹਾਈ ਹਨ ਉਹ ਕਿਰਪਾ ਕਰਕੇ ਪ੍ਰਭੂ ਪਤੀ ਨਾਲ ਮੇਲ ਕਰਾ ਦਿੰਦੇ ਹਨ| ਉਹਨਾਂ ਦੀ ਹਿਰਦਾ ਰੂਪੀ ਸੇਜ ਸੁੰਦਰ ਬਨ ਜਾਂਦੀ ਹੈ ਤੇ ਉਹਨਾਂ ਨੂੰ ਸਭ ਸੁਖ ਪ੍ਰਾਪਤ ਹਨ ਉੱਥੇ ਦੁਖਾਂ ਲਈ ਕੋਈ ਥਾਂ ਨਹੀਂ। ਵਡਭਾਗੀ ਜੀਵਇਸਤ੍ਰੀ ਦੀ ਇੱਛਾ ਪੂਰੀ ਹੋ ਗਈ ਉਸ ਨੇ ਹਰਿ ਵਰ ਨੂੰ ਪਾ ਲਿਆ| ੳਹ ਵਡਭਾਗੀ ਜੀਵਇਸਤ੍ਰੀਆਂ ਸਤ ਸੰਗੀ ਸਹੇਲੀਆ ਨਾਲ ਮਿਲ ਕੇ ਪ੍ਰਭੂ ਦੀ ਸਿਫ਼ਤ ਸਾਲਾਹ ਦੇ ਗੀਤ ਗਾਓਂਦੀਆਂ ਹਨ। ਉਹ ਹਿਰਦੇ ਵਿੱਚ ਨਾਮ ਜਪ ਸਿਮਰਨ ਕਰਦਿਆਂ ਨਾਮ ਦਾ ਕੀਰਤਨ ਕਰਦੀਆਂ ਹਨ। ਉਹਨਾਂ ਨੂੰ ਪ੍ਰਭੂ ਪਤੀ ਵਰਗਾ ਹੋਰ, ਕਿਤੇ ਨਹੀਂ ਦਿਸਦਾ। ਨਾਮੁ ਜਪ/ਸਿਮਰਨ ਕਰਨ ਵਾਲੀਆਂ ਜੀਵਇਸਤਰੀਆਂ ਦਾ ਲੋਕ ਪਰਲੋਕ ਸਵਾਰ ਦਿੱਤਾ ਤੇ ਉਹਨਾਂ ਨੂੰ ਅਬਿਨਾਸ਼ੀ ਪਦ ਦੀ ਪ੍ਰਾਪਤੀ ਹੋ ਗਈ। ਉਹ ਸੰਸਾਰ ਸਾਗਰ ਤੋਂ ਪਾਰ ਹੋ ਗਈਆਂ ਉਹਨਾਂ ਦਾ ਜਨਮ ਮਰਨ ਦਾ ਗੇੜ ਕੱਟਿਆ ਗਿਆ| ਸਾਡੀ ਜਿਹਵਾ ਇੱਕ ਹੈ ਤੇ ਪਰਮੇਸ਼ਰ ਦੇ ਗੁਣ ਬੇਅੰਤ ਹਨ। ਜਿਹੜੇ ਉਸ ਦੇ ਚਰਨੀਂ ਪੈਂਦੇ ਹਨ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ। ਫੱਗਨ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਅਸੀਂ ਉਸ ਨੂੰ ਨਿੱਤ ਹਰ ਵੇਲੇ ਸਲਾਹੀਏ/ਜਪੀਏ/ਸਿਮਰੀਏ ਜਿਸ ਨੂੰ ਆਪਣੀ ਵਡਿਆਈ ਦੀ ਤਿਲ ਜਿੰਨੀਂ ਵੀ ਲਾਲਸਾ ਨਹੀਂ।

1 ਫੱਗਣ, ਦਿਨ ਬੁੱਧਵਾਰ (ਸੰਮਤ 556 ਨਾਨਕਸ਼ਾਹੀ) 12 ਫਰਵਰੀ, 2025

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

13/01/2025
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਗੁਰੂਦਵਾਰਾ ਦਸਮੇਸ਼ ਪਿਤਾ ਜੀ ਵਿਖੇ ਸਾਹਿਬੇਆਲਮ ਬਾਦਸ਼ਾਹ ਦਰਵੇਸ਼ ਸਰਬੰਸਦਾਨੀ ਧੰਨ ਧੰਨ ਦਸਮੇਸ਼ ...
13/01/2025

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

ਗੁਰੂਦਵਾਰਾ ਦਸਮੇਸ਼ ਪਿਤਾ ਜੀ ਵਿਖੇ ਸਾਹਿਬੇਆਲਮ ਬਾਦਸ਼ਾਹ ਦਰਵੇਸ਼ ਸਰਬੰਸਦਾਨੀ ਧੰਨ ਧੰਨ ਦਸਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਨਗਰ ਚੱਕ ਰਾਜੂ ਸਿੰਘ ਦੀ ਸਮੂਹ ਸੰਗਤ ਵਲੋਂ 103ਵਾਂ ਸਾਲਾਨਾ ਨਗਰ ਕੀਰਤਨ 12 ਜਨਵਰੀ, 2025 ਦਿਨ ਐਤਵਾਰ ਨੂੰ ਗੁਰੂਦਵਾਰਾ ਦਸਮੇਸ਼ ਪਿਤਾ ਜੀ ਤੋਂ ਆਰੰਭ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ & ਪੰਜ ਪਿਆਰੇ ਸਾਹਿਬਵਾਨ ਦੀ ਅਗਵਾਈ 'ਚ ਵੱਖ- ਵੱਖ ਪੜਾਵਾਂ ਚੋ ਹੁੰਦੇ ਹੋਏ ਨਗਰ ਕੀਰਤਨ ਦੀ ਸਮਾਪਤੀ ਦੀ ਅਰਦਾਸ ਗੁਰੂਦਵਾਰਾ ਸ਼੍ਰੀ ਗੁਰੂ ਦਸਮੇਸ਼ ਜੀ ਵਿਖੇ ਪਾਹੁੰਚ ਕੇ ਹੋਈ ਜੀ |

ਇਹ ਨਗਰ ਕੀਰਤਨ ਬਾਬਾ ਰਣ ਸਿੰਘ ਜੀ ਨੇ ਪਿੰਡ ਚੱਕ ਰਾਜੂ ਸਿੰਘ ਦੇ ਸਹਿਜੋਗ ਨਾਲ 1922 ਨੂੰ ਸ਼ੁਰੂ ਕੀਤਾ ਸੀ ਜੀ । ਬਾਅਦ 'ਚ ਇਹ ਸੇਵਾ ਬਾਬਾ ਸ਼ਿਵ ਸਿੰਘ ਜੀ ਨੇ ਤਨ-ਮਨ ਨਾਲ ਨਿਬਾਹੀ ਹੁਣ ਇਹ ਸੇਵਾ ਸੰਗਤਾਂ ਦੇ ਦਾਸ ਭਾਈ ਬਲਦੇਵ ਸਿੰਘ ਜੀ ਦੜੋਚ ਪੂਰੀ ਲਗਨ ਨਾਲ ਨਿਬਾਹ ਰਹੇ ਨੇ ਜੀ ।

ਪੰਥ ਦੇ ਮਹਾਨ ਢਾਡੀ ਜਥੇਦਾਰ ਹਰਦੀਪ ਸਿੰਘ ਜੀ ਸੰਗਤਪੁਰ (ਫ਼ਗਵਾੜਾ) ਵਾਲ਼ੇ ਸੰਗਤਾਂ ਨਾਲ ਗੁਰਮਤ ਦੀਆਂ ਵਿਚਾਰਾਂ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਾਰੇ ਸੰਗਤਾਂ ਨੂੰ ਜਾਣੂ ਕਰਵਾਇਆ ਗਿਆ ਜੀ ।

ਮੈਂ ਵਿਸ਼ੇਸ਼ ਤੋਰ ਤੇ ਭਾਈ ਬਲਦੇਵ ਸਿੰਘ ਜੀ ਹੈੱਡ ਗ੍ਰੰਥੀ ਜੀ & ਬਾਕੀ ਸਾਰੇ ਵੀਰਾਂ ਦਾ ਧੰਨਵਾਦ ਕਰਦਾ ਜੋ ਇਨਾ ਕਾਰਜਾ 'ਚ ਸਹਿਯੋਗ ਦਿੰਦੇ ਨੇ ਜੀ |

ਗੁਰੂ ਕੇ ਲੰਗਰ ਆਤੁਟ ਵਰਤਾਏ ਗਏ ਜੀ |

ਪੇਜ ਪ੍ਰਬੰਧਕ:- ਸਰਬਜੀਤ ਸਿੰਘ ਦੜੋਚ

13/01/2025

ੴ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ

ਗੁਰੁ ਰੂਪ ਸਾਧ ਸੰਗਤ ਜੀ ਅੱਜ ਸੰਗਰਾਂਦ ਦਾ ਪਵਿੱਤਰ ਦਿਹਾੜਾ ਚੜਿਆ ਹੈ ਜੀ ਮਾਘ ਨਾਨਕਸ਼ਾਹੀ-ਸੰਮਤ ਦਾ ਗਿਆਰਵਾਂ ਮਹੀਨਾ ਹੈ ਜੀ. ਸਮੂਹ ਨਗਰ ਨਿਵਾਸੀ ਸਾਧ ਸੰਗਤ ਦੇ ਚਰਨਾ ‘ਚ ਬੇਨਤੀ ਹੈ ਕਿ ਗੁਰੂਘਰ ਜਾ ਕੇ ਗੁਰਬਾਣੀ ਸੂਣੋ, ਨਾਮ ਜੱਪੋ, ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਆਪਣਾ ਜੀਵਨ ਸਫ਼ਲ ਬਣਾਓ ਜੀ.

ਗੁਰੁ ਰੂਪ ਸਾਧ ਸੰਗਤ ਜੀ ਅੱਜ ਮਾਘ ਦਾ ਪਵਿੱਤਰ ਮਹੀਨਾ ਚੜਿਆ ਹੈ ਜੀ ਸਤਗੁਰ ਜੀ ਕਿਰਪਾ ਕਰਨ ਤੇ ਗੁਰਸਿਖੀ ਜੀਵਨ ਬਖਸ਼ਣ ਜੀ.

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥ ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ॥ ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ॥ ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ॥ ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ॥ ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ॥ ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ॥ ੧੨॥

(ਅੰਗ ੧੩੫)

ਪੰਜਾਬੀ ਵਿਚ ਵਿਆਖਿਆ :-

ਮਾਘ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਨਾਮ ਜਪ/ਸਿਮਰਨ ਕਰਦਿਆਂ ਉਹਨਾਂ ਦਾ ਮਨ ਸਬਦੁ ਗੁਰੂ ਤੋਂ ਉਪਜੀਆਂ ਧੁਨਾਂ ਵਿੱਚ ਹੁੰਦਾ ਹੈ ਸਾਧ ਗੁਰੂ ਜੀ ਦੀ ਚਰਨ ਧੂੜ ਵਿੱਚ ਹੁੰਦਾ ਹੈ। ਤੂੰ ਵਾਹਿਗੁਰੂ ਨਾਮ ਨੂੰ ਜਪ ਤੇ ਜਪਣ ਤੋਂ ਉਪਜੀ ਧੁਨ ਨੂੰ ਸੁਣ। ਤੂੰ ਨਾਮੁ ਨੂੰ ਸਿਮਰ/ਧਿਆ, ਨਾਮ ਨੂੰ ਸੁਣ ਤੇ ਸਭਨਾਂ ਨੂੰ ਨਾਮ ਦਾ ਦਾਨੁ ਦੇਹ। ਇਸ ਤਰ੍ਹਾਂ ਪਿਛਲੇ ਜਨਮਾਂ ਦੀ ਵਿਕਾਰਾਂ ਦੀ ਮੈਲ ਧੁਲ ਜਾਏਗੀ ਤੇ ਮਨ ਵਿੱਚੋਂ ਹਉਂਮੈਂ ਦੀ ਮਲ ਵੀ ਉਤੱਰ ਜਾਏਗੀ। ਫਿਰ ਤੂੰ ਕਾਮ ਕ੍ਰੋਧ ਆਦਿ ਵਿਕਾਰਾਂ ਦੇ ਵੱਸ ਨਹੀਂ ਹੋਏਂਗਾ ਤੇ ਲੋਭ ਕੁੱਤਾ ਵੀ ਬਿਨਸ ਜਾਏਗਾ। ਨਾਮੁ ਜਪ ਸਿਮਰਨ ਦੇ ਮਾਰਗ ਤੇ ਚਲਦਿਆਂ ਜਗਤ ਸੋਭਾ ਕਰਦਾ ਹੈ। ਨਾਮੁ ਸਿਮਰਨ ਕਰਨ ਨਾਲ ਹਿੰਦੂ ਧਰਮ ਦੇ ਅਠਾਹਠ ਤੀਰਥਾਂ ਦੇ ਇਸ਼ਨਾਨ, ਸਾਰੇ ਪੁੰਨ ਕਰਮ, ਜੀਆਂ ਤੇ ਦਇਆ ਕਰਨੀ ਸਭ ਆ ਜਾਂਦੇ ਹਨ। ਗੁਰੂ ਪਰਮਾਤਮਾਂ ਕਿਰਪਾ ਕਰਕੇ ਜਿਸ ਮਨੁੱਖ ਨੂੰ ਸਿਮਰਨ ਦੀ ਦਾਤ ਬਖਸ਼ਦਾ ਹੈ ਉਹ ਸਿਆਣੇ ਹਨ ਤੇ ਸਿਆਣੇ ਹੋ ਜਾਂਦੇ ਹਨ। ਸਿਮਰਨ ਸਦਕਾ ਜਿਨ੍ਹਾਂ ਨੂੰ ਪ੍ਰਭੂ ਮਿਲ ਜਾਂਦਾ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਮਾਘ ਦੇ ਮਹੀਨੇ ਦੁਆਰਾ ਗੁਰੂ ਜੀ ਉਪਦੇਸ਼ ਦਿੰਦੇ ਹਨ ਉਹੀ ਸੁੱਚੇ ਨਿਰਮਲ ਵਿਕਾਰ ਰਹਿਤ ਤੇ ਗੁਣਾਂ ਵਾਲੇ ਹੁੰਦੇ ਹਨ ਜਿਨ੍ਹਾਂ ਤੇ ਗੁਰੂ ਮਿਹਰਵਾਨ ਹੁੰਦਾ ਹੈ।

1 ਮਾਘ, ਦਿਨ ਮੰਗਲਵਾਰ(ਸੰਮਤ 556 ਨਾਨਕਸ਼ਾਹੀ) 14 ਜਨਵਰੀ, 2025

ਪੇਜ ਪ੍ਰਬੰਧਕ:- ਪਰਮਿੰਦਰ ਸਿੰਘ ਸਾਹਨੀ

Address

Hoshiarpur

Website

Alerts

Be the first to know and let us send you an email when Village Chak Raju Singh ਪਿੰਡ ਚੱਕ ਰਾਜੂ ਸਿੰਘ posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram