
21/08/2025
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ॥
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥
ਮਹਾਵਾਕਾਂ ਅਨੁਸਾਰ ਪਿੰਡ ਸ਼ੰਕਰ ਤੋਂ ਸਰਦਾਰ ਜਸਪਿੰਦਰ ਸਿੰਘ ਬਦੇਛਾ ਜੀ ਪ੍ਰਮਾਤਮਾ ਦੀ ਦਿੱਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਪਿੰਚਲੇ ਦਿਨੀ ਅਚਾਨਕ ਹੀ ਅਕਾਲ ਚਲਾਣਾ ਕਰ ਗਏ ਸਨ | ਅੱਜ ਉਹਨਾਂ ਦੀ ਅੰਤਿਮ ਅਰਦਾਸ ਦੇ ਮੌਕੇ ਤੇ ਸ਼ਰਦਾ ਦੇ ਫੁੱਲ ਭੇਂਟ ਕਰਨ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਡਾ. ਨਵਜੋਤ ਸਿੰਘ ਦਾਹੀਆ (ਹਲਕਾ ਇੰਚਾਰਜ ਨਕੋਦਰ, ਕਾਂਗਰਸ) | ਡਾ. ਦਾਹੀਆ ਨੇ ਵਾਹਿਗੁਰੂ ਨੂੰ ਉਨ੍ਹਾਂ ਦੀ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਦੀ ਅਰਦਾਸ ਕੀਤੀ | ਇਸ ਮੌਕੇ ਉਨ੍ਹਾਂ ਨਾਲ ਮੌਜੂਦ ਰਹੇ ਪਤਵੰਤੇ ਸੱਜਣ |