06/09/2023
ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ।
ਅੱਜ ਅਸੀ ਇੱਕੋ ਵਿਸ਼ੇ ਤੇ ਗੱਲ ਕਰਾਂਗੇ ਕੂੜੇ ਨੂੰ ਸੁੱਟਣ ਨੂੰ ਲੈ ਕੇ ।
ਨਗਰ ਨਿਵਾਸੀਆ ,ਪੰਚਾਇਤ ,ਸਾਰੇ ਪਿੰਡ ਦੇ ਪ੍ਰਮੁੱਖ ਮੋਹਤਬਰ ਬੰਦਿਆ ਨੂੰ ਕੂੜੇ ਦੇ ਵਿਸ਼ੇ ਬਾਰੇ ਦੱਸਿਆ ਸਭ ਨੂੰ ਪਤਾ ।
ਕੁਝ ਦਿਨ ਪਹਿਲਾ ਅਨਾਊਂਸਮੈਂਟ ਵੀ ਦੋ ਦਿਨ ਕਰਵਾਈ ਦੋ ਵਾਰ ਪੂਰੇ ਪਿੰਡ ਚੋ ਗਿਣੇ ਚੁਣੇ ਨਗਰ ਨਿਵਾਸੀ ਆਏ । ਕਿਸੇ ਨੂੰ ਕੋਈ ਜਿਆਦਾ ਜਰੂਰੀ ਨਹੀ ਲੱਗਾ । ਉਸ ਦਿਨ ਪੰਚਾਇਤ ਕੁਝ ਪਿੰਡ ਦੇ ਬੰਦਿਆ ਚ ਸਲਾਹ ਹੋਈ ਹੋਰ ਪਾਸੇ ਟੋਆ ਪੁੱਟਣ ਲਈ ਪਰ ਉਸ ਦਾ ਵੀ ਕੋਈ ਹੱਲ ਨਹੀ ਹੋਇਆ ।
ਅਸੀ ਪਹਿਲਾਂ ਦੋ ਪੋਸਟਾ ਚ ਸਾਫ ਕਿਹਾ ਕੇ ਕੂੜੇ ਦਾ ਜੇ ਕੋਈ ਹੱਲ ਨਿਕਲਿਆ ਤਾਂ ਬਹੁਤ ਵਧੀਆ ਗੱਲ ਹੈ ਨਹੀ ਤਾਂ ਸਾਰੇ ਆਪਣੀ ਜਿੰਮੇਵਾਰੀ ਤੇ ਕੂੜਾ ਜਿਵੇ ਪਹਿਲਾ ਸੁੱਟਦੇ ਸੁੱਟ ਸਕਦੇ ਨੇ ।
ਅਨਾਊਂਸਮੈਂਟ ਵਿੱਚ ਵੀ ਬੁਲਾਇਆ ਗਿਆ ।
ਅਸੀ ਪਿੰਡ ਚੋ ਗੰਦਗੀ ਦੇ ਢੇਰ ਚੁੱਕਵਾ ਕੇ ਕੋਈ ਗੁਨਾਹ ਨਹੀ ਕੀਤਾ ਨਾ ਹੀ ਇਸ ਚ ਸਾਡਾ ਕੋਈ ਨਿੱਜੀ ਸਵਾਰਥ ਆ । ਨਾ ਸਰਪੰਚੀ ਨਾ ਪੰਚੀ ਨਾ ਹੀ ਅਸੀ ਕਿਸੇ ਰਾਜਨੀਤਕ ਪਾਰਟੀ ਨਾਲ ਜੁੜੇ ਹਾਂ
ਸਾਡਾ ਮਕਸਦ ਪਿੰਡ ਨੂੰ ਸਾਫ ਸੁਥਰਾ ਬਣਾਉਣਾ ਸੀ । ਸਾਥ ਦੀ ਲੋੜ ਸੀ ਸਾਰੇ ਨਗਰ ਦੀ ਪਰ ਕਿਸੇ ਨੇ ਦਿਲਚਸਪੀ ਨਹੀ ਲਈ।
ਸਾਰੀ ਗੱਲ ਦਾ ਪਤਾ ਹੋਣ ਤੇ ਵੀ ਰਸਤੇ ਚ ਜਾਂਦਿਆਂ ਸਾਨੂੰ ਪੁੱਛਦੇ ਕੀ ਬਣਿਆ ਕੂੜੇ ਦੇ ਮਸਲੇ ਦਾ 😊 ਦੋ ਚਾਰ ਗੱਲਾ ਵੀ ਸੁਣਾ ਜਾਦੇ ਆਂ ਇਹ ਵੀ ਪਿੰਡ ਦਾ ਪਿਆਰ ਸਮਝ ਕੇ ਸਾਂਭ ਕੇ ਰੱਖ ਰਹੇ ਆ ਸਾਇਦ ਚੰਗੇ ਕੰਮ ਚ ਏਵੇ ਹੀ ਹੱਲਾਸ਼ੇਰੀ ਮਿਲਦੀ ਹੋਵੇ ।
ਜੇ ਸਫਾਈ ਪਸੰਦ ਹੁੰਦੀ ਸਾਰਾ ਨਗਰ ਆਉਦਾ ਸਾਰੇ ਸਲਾਹ ਨਾਲ ਕੋਈ ਹੱਲ ਕੱਢ ਦੇ
ਸਾਡੀ ਬੇਨਤੀ ਹੈ ਕਿ ਕੂੜੇ ਦਾ ਮਸਲਾ ਹੱਲ ਨਹੀ ਜਿਹਨਾਂ ਘਰਾਂ ਦੇ 50 ਰੁ: ਵੱਧ ਆਏ ਨੇ ਉਹ ਉਹਨਾਂ ਘਰਾਂ ਨੂੰ ਵਾਪਸ ਕਰਨ ਦੀ ਜਿੰਮੇਵਾਰੀ ਸਾਡੀ ਹੈ ।
ਪਿੰਡ ਦੀ ਪੰਚਾਇਤੀ ਜ਼ਮੀਨ ਹੋਣ ਤੇ ਵੀ ਪਿੰਡ ਚੋ ਗੰਦਗੀ ਲਈ ਇੱਕ ਦੋ ਕਨਾਲ ਚ ਟੋਆ ਨੀ ਪੁੱਟ ਹੋ ਰਿਹਾ ਹੋਰ ਕੰਮ ਸਿਰੇ ਲੱਗਣ ਗਏ ਕਿਵੇ ।
ਪਹਿਲਾ ਰੋਸ ਇਹ ਸੀ ਕਿ ਪਿੰਡ ਚ ਕੋਈ ਕੰਮ ਹੋ ਨੀ ਰਿਹਾ ।
ਜਦੋਂ ਹੋਣ ਲੱਗਾ ਇਕਜੁਟਤਾ ਤਾਂ ਉਦੋਂ ਵੀ ਨਹੀ ਹੋ ਰਹੀ ।
ਕੂੜੇ ਦਾ ਮਸਲਾ ਪੂਰੇ ਪਿੰਡ ਤੇ ਪੰਚਾਇਤ ਨੇ ਮਿਲ ਕੇ ਹੱਲ ਕਰਨਾ ਸੀ ।
ਇਸ ਲਈ ਕੂੜਾ ਕਿਥੇ ਸੁੱਟਣਾ ਹੈ ਇਹ ਆਪਣੀ ਆਪਣੀ ਜਿੰਮੇਵਾਰੀ ਹੈ ਤੇ ਸੱਟ ਸਕਦੇ ਹੋ ।
ਅਸੀ ਸੇਵਾ ਭਾਵਨਾ ਤੇ ਪਿੰਡ ਨੂੰ ਅਗਾਂਹ ਵਾਧੂ ਕਰਨ ਲਈ ਹੁਣ ਵੀ ਹਰ ਸੰਭਵ ਕੋਸ਼ਿਸ਼ ਕਰਦੇ ਰਹਾਂਗੇ । ਕੂੜੇ ਦਾ ਮਸਲਾ ਹੱਲ ਹੋਵੇ ਜਾਂ ਨਾ ਪਰ ਪਿੰਡ ਚ ਬਾਕੀ ਕੰਮ ਪੂਰੇ ਕਰਨ ਦੀ ਕੋਸ਼ਿਸ਼ ਸਾਡੇ ਵੱਲੋ ਜਿਵੇ ਚੱਲਦੀ ਹੈ ਚੱਲਦੀ ਰਹੇਗੀ ।
ਧੰਨਵਾਦ ਜੀ ।