14/06/2024
ਅੱਜ ਜਮਾਨਾ ਬਹੁਤ ਬਦਲ ਚੁੱਕਿਆ ਹੈ। ਸਮਾਂ ਅਜਿਹਾ ਆ ਚੁੱਕਿਆ ਹੈ ਕਿ ਗੱਲ ਸੋਚ ਸਮਝ ਕੇ ਹੀ ਕਰਨੀ ਚਾਹੀਦੀ ਹੈ। ਹਰ ਗੱਲ ਹਰ ਕਿਸੇ ਦੋਸਤ ਮਿੱਤਰ ਨਾਲ ਬਿਲਕੁਲ ਵੀ ਸਾਂਝੀ ਨਹੀਂ ਕਰਨੀ ਚਾਹੀਦੀ। ਦੋਸਤਾਂ ਦੇ ਵੀ ਅੱਗੇ ਦੋਸਤ ਹੁੰਦੇ ਨੇ।ਜਦੋਂ ਤੱਕ ਉਹ ਗੱਲ ਤੁਹਾਡੇ ਅੰਦਰ ਹੈ ਉਦੋਂ ਤੱਕ ਉਹ ਇੱਕ ਤਰ੍ਹਾਂ ਨਾਲ ਰਾਜ ਹੈ। ਜਦ ਗੱਲ ਉਹ ਤੁਹਾਡੇ ਮੂੰਹੋਂ ਨਿਕਲ ਕੇ ਤੁਹਾਡੇ ਕਿਸੇ ਦੋਸਤ ਕੋਲ ਚਲੀ ਗਈ ਫਿਰ ਉਹ ਰਾਜ ਨਹੀਂ ਰਹਿੰਦੀ। ਅਕਸਰ ਸਿਆਣੇ ਕਹਿੰਦੇ ਵੀ ਹਨ ਕਿ ਦੋਸਤ ਜਿੰਨਾ ਮਰਜ਼ੀ ਕਰੀਬੀ ਦਿਲੋਂ ਕਿਉਂ ਨਾ ਹੋਵੇ, ਸਮਾਂ ਦਾ ਕੋਈ ਪਤਾ ਨਹੀਂ ਕਿ ਕਦੋਂ ਉਹ ਤੁਹਾਡਾ ਦੁਸ਼ਮਣ ਬਣ ਜਾਵੇ। ਜਦੋਂ ਦੁਸ਼ਮਣ ਬਣਿਆ ਤਾਂ ਤੁਹਾਡੀ ਗੱਲਾਂ ਵੀ ਛੱਜ ਵਿੱਚ ਪਾ ਕੇ ਪਛੱਟ ਦੇਣੀਆਂ ਨੇ ਉਸਨੇ। ਦੇਖੋ ਜੋ ਗੱਲਾਂ ਤੁਹਾਡੇ ਅੰਦਰ ਨੇ ਤੁਸੀਂ ਉਸਦਾ ਆਪ ਮਸਲਾ ਕੱਢਣਾ ਹੈ।
ਅੱਜ ਜਮਾਨੇ ਦਾ ਕੋਈ ਪਤਾ ਨਹੀਂ। ਮੂੰਹ ਤੇ ਤੁਹਾਡੀ ਚੰਗੀਆਂ ਗੱਲਾਂ ਕਰਦੇ ਨੇ, ਪਿੱਠ ਪਿੱਛੇ ਤੁਹਾਡੀ ਬੁਰਾਈ ਬਹੁਤ ਕਰਦੇ ਨੇ। ਕਿਹਾ ਵੀ ਜਾਂਦਾ ਹੈ ਕਿ ਆਪਣੀਆਂ ਕੱਛਾਂ ਵਿੱਚ, ਹੋਰਾਂ ਦੀਆਂ ਹੱਥਾਂ ਵਿੱਚ।
ਆਪਣੇ ਆਪ ਨੂੰ ਪਛਾਣੋ। ਆਪਣੀ ਅਹਿਮੀਅਤ ਨੂੰ ਸਮਝੋ। ਹਰ ਇਨਸਾਨ ਦੀ ਕੀਮਤ ਹੈ। ਦੂਜਿਆਂ ਦਾ ਆਦਰ ਸਤਿਕਾਰ ਕਰਦੇ ਹੋਏ ਆਪਣੀ ਵੀ ਇੱਜਤ ਆਪ ਕਰੋ ,ਇਹ ਤੁਹਾਡੇ ਆਪਣੇ ਹੱਥ ਵਿੱਚ ਹੈ। ਜਦੋਂ ਅਸੀਂ ਆਪਣੇ ਬਾਰੇ ਬਹੁਤ ਚੰਗਾ ਮਹਿਸੂਸ ਕਰਦੇ ਹਾਂ ਤਾਂ ਅਸੀਂ ਬਹੁਤ ਵਧੀਆ ਫੈਸਲੇ ਲੈ ਲੈਂਦੇ ਹਨ। ਆਪਣੇ ਲਈ ਖੜੇ ਹੋਵੋ ਤੇ ਆਪਣੀ ਇੱਛਾ ਮੁਤਾਬਕ ਜ਼ਿੰਦਗੀ ਨੂੰ ਬਸਰ ਕਰੋ। ਜਦੋਂ ਤੁਸੀਂ ਖੁਦ ਨੂੰ ਦੂਜਿਆਂ ਦੇ ਸਾਹਮਣੇ ਕਠਪੁਤਲੀ ਬਣਾ ਦਿਓਗੇ ਤਾਂ ਲੋਕ ਤੁਹਾਡਾ ਇਸਤੇਮਾਲ ਜਰੂਰ ਕਰਨਗੇ। ਜੀਵਨ ਵਿੱਚ ਹਮੇਸ਼ਾ ਹਾਂ ਪੱਖੀ, ਤਸੱਲੀ ਬਖਸ਼ ਰਿਸ਼ਤੇ ,ਹੌਸਲਾ ਦੇਣ ਵਾਲੇ ਦੋਸਤ ਜੋ ਦੋਵੇਂ ਇੱਕ ਦੂਜੇ ਦੀ ਅਹਿਮੀਅਤ ਨੂੰ ਸਮਝਣ ਤੇ ਇੱਕ ਦੂਜੇ ਦਾ ਦਿਲੋਂ ਸਤਿਕਾਰ ਕਰਨ।
#ਸੰਜੀਵਸਿੰਘਸੈਣੀ
#ਪਹਿਰਾਵਾ #ਪੰਜਾਬ #ਬੋਲਚਾਲ #ਸੋਚ Inspiring and Positive Quotes