Dr. Manjeet Singh Dhillon

Dr. Manjeet Singh Dhillon Dr. Manjeet Singh Dhillon aam aadmi party volunteer kotkapura. also a social worker .

26/04/2025
ਆਸਟ੍ਰੇਲੀਆ ਦੇ 6 ਮੈਂਬਰੀ ਵਫ਼ਦ ਦਾ ਫਰੀਦਕੋਟ ਪਹੁੰਚਣ ਤੇ ਸਵਾਗਤ ਕੀਤਾ ਗਿਆ। ਆਸਟ੍ਰੇਲੀਆ ਤੋ ਆਏ ਮਹਿਮਾਨਾਂ ਨੂੰ ਸਭ ਤੋ ਪਹਿਲਾਂ ਟਿੱਲਾ ਬਾਬਾ ਫ਼ਰ...
28/08/2024

ਆਸਟ੍ਰੇਲੀਆ ਦੇ 6 ਮੈਂਬਰੀ ਵਫ਼ਦ ਦਾ ਫਰੀਦਕੋਟ ਪਹੁੰਚਣ ਤੇ ਸਵਾਗਤ ਕੀਤਾ ਗਿਆ। ਆਸਟ੍ਰੇਲੀਆ ਤੋ ਆਏ ਮਹਿਮਾਨਾਂ ਨੂੰ ਸਭ ਤੋ ਪਹਿਲਾਂ ਟਿੱਲਾ ਬਾਬਾ ਫ਼ਰੀਦ ਦੇ ਦਰਸ਼ਨ ਕਰਵਾਏ ਗਏ। ਇਸਦੇ ਨਾਲ ਹੀ ਫਰੀਦਕੋਟ ਦਾ ਇਤਹਾਸਿਕ ਕਿਲ੍ਹਾ ਦਿਖਾਇਆ ਗਿਆ।

ਪਿੰਡ ਮਚਾਕੀ ਵਿਖੇ ਇੱਕ ਸਮਾਗਮ ਦੌਰਾਨ ਡਾ. ਮਨਜੀਤ ਸਿੰਘ ਢਿੱਲੋਂ
19/03/2024

ਪਿੰਡ ਮਚਾਕੀ ਵਿਖੇ ਇੱਕ ਸਮਾਗਮ ਦੌਰਾਨ ਡਾ. ਮਨਜੀਤ ਸਿੰਘ ਢਿੱਲੋਂ

17/03/2024

ਲੋਕ ਸਭਾ ਹੱਲਕਾ ਫਰੀਦਕੋਟ ਤੋਂ ਸ. ਕਰਮਜੀਤ ਸਿੰਘ ਅਨਮੋਲ ਜੀ ਨੂੰ ਟਿਕਟ ਦੇਣ ਲਈ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਡਾ. ਮਨਜੀਤ ਸਿੰਘ ਢਿੱਲੋਂ |

Rally aam aadmi party s. Karamjit singh Anmol candidate from distt Faridkot. Karamjit Anmol Gurtej Khosa Aam Aadmi Party...
17/03/2024

Rally aam aadmi party s. Karamjit singh Anmol candidate from distt Faridkot. Karamjit Anmol Gurtej Khosa Aam Aadmi Party - Punjab Gurdit Singh Sekhon

News coverage 17.03.2024
17/03/2024

News coverage 17.03.2024

Keep supporting Mr. Karamjeet singh anmol candidate of AAP from Faridkot.
17/03/2024

Keep supporting Mr. Karamjeet singh anmol candidate of AAP from Faridkot.

News coverage 11.06.2023
12/06/2023

News coverage 11.06.2023

ਇਕ ਸਾਲ ਨਰਕ ਭਰਿਆ ਜੀਵਨ ਬਤੀਤ ਕਰਕੇ ਦੁਬਈ ਤੋਂ ਵਾਪਸ ਪੁੱਜੀ ਲੜਕੀ ਦੀ ਦੁੱਖਾਂ ਭਰੀ ਦਾਸਤਾਨਰਿਸ਼ਤੇਦਾਰ ਔਰਤ ਨੇ ਸਬਜਬਾਗ ਦਿਖਾ ਕੇ ਮਾਰੀ ਠੱਗੀ ਅਤੇ...
12/06/2023

ਇਕ ਸਾਲ ਨਰਕ ਭਰਿਆ ਜੀਵਨ ਬਤੀਤ ਕਰਕੇ ਦੁਬਈ ਤੋਂ ਵਾਪਸ ਪੁੱਜੀ ਲੜਕੀ ਦੀ ਦੁੱਖਾਂ ਭਰੀ ਦਾਸਤਾਨ
ਰਿਸ਼ਤੇਦਾਰ ਔਰਤ ਨੇ ਸਬਜਬਾਗ ਦਿਖਾ ਕੇ ਮਾਰੀ ਠੱਗੀ ਅਤੇ ਛੱਡ ਦਿੱਤਾ ਰੱਬ ਆਸਰੇ
ਕੋਟਕਪੂਰਾ (ਸ਼ਾਮ ਲਾਲ ਚਾਵਲਾ ) :- ਭਾਵੇਂ ਟੈ੍ਰਵਲ ਏਜੰਟਾਂ ਵਲੋਂ ਦਿਖਾਏ ਸਬਜਬਾਗ ਜਾਂ ਗੁੰਮਰਾਹ ਕਰਨ ਕਰਕੇ ਪੰਜਾਬ ਦੇ ਅਨੇਕਾਂ ਨੌਜਵਾਨ ਲੜਕੇ-ਲੜਕੀਆਂ ਅਰਬ ਦੇਸ਼ਾਂ ਵਿੱਚ ਨਰਕ ਭਰਿਆ ਜੀਵਨ ਜਿਉਣ ਲਈ ਮਜਬੂਰ ਹਨ ਤੇ ਕੁਝ ਜਾਗਰੂਕ ਸੋਚ ਰੱਖਣ ਵਾਲੇ ਇਨਸਾਨ ਅਜਿਹੇ ਠੱਗ ਏਜੰਟਾਂ ਖਿਲਾਫ ਅਵਾਜ ਵੀ ਸਮੇਂ ਸਮੇਂ ਚੁੱਕਦੇ ਰਹਿੰਦੇ ਹਨ ਪਰ ਫਿਰ ਵੀ ਟੈ੍ਰਵਲ ਏਜੰਟਾਂ ਦਾ ਚਾਰ ਛਿਲੜਾਂ ਖਾਤਰ ਨੌਜਵਾਨਾ ਨੂੰ ਨਰਕ ਵਾਲੇ ਰਸਤੇ ਤੋਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜਿਹਾ ਹੀ ਇਕ ਮਾਮਲਾ ਕੋਟਕਪੂਰੇ ਦੇ ਮੁਹੱਲਾ ਪ੍ਰੇਮ ਨਗਰ ਦਾ ਸਾਹਮਣੇ ਆਇਆ ਹੈ, ਜਿੱਥੋਂ ਸ਼ਮਸ਼ੇਰ ਸਿੰਘ ਅਤੇ ਪ੍ਰਵੀਨ ਰਾਣੀ ਦੀ ਇਕਲੌਤੀ ਔਲਾਦ ਮਹਿਜ 22 ਸਾਲਾਂ ਦੀ ਬੇਟੀ ਜੋਤੀ ਨੂੰ ਉਹਨਾਂ ਦੀ ਰਿਸ਼ਤੇਦਾਰ ਔਰਤ ਨੇ ਦੁਬਈ ਵਿਖੇ ਬਿਊਟੀ ਪਾਰਲਰ ਦਾ ਰੁਜਗਾਰ ਦੇਣ ਦਾ ਝਾਂਸਾ ਦੇ ਕੇ ਪਹੁੰਚਾਇਆ ਪਰ ਇਕ ਸਾਲ ਨਰਕ ਵਾਲਾ ਜੀਵਨ ਬਤੀਤ ਕਰਨ ਉਪਰੰਤ ਜਦੋਂ ਉਕਤ ਲੜਕੀ ਨੂੰ ਭਵਿੱਖ ਧੁੰਦਲਾ ਜਾਪਿਆ ਤੇ ਉਸ ਨੇ ਆਤਮ ਹੱਤਿਆ ਵਾਲਾ ਰਸਤਾ ਅਖਤਿਆਰ ਕਰਨ ਦਾ ਮਨ ਬਣਾਇਆ ਤਾਂ ਉਸ ਦੇ ਪਿਤਾ ਸ਼ਮਸ਼ੇਰ ਸਿੰਘ ਨੇ ਉੱਘੇ ਸਮਾਜਸੇਵੀ ਡਾ ਮਨਜੀਤ ਸਿੰਘ ਢਿੱਲੋਂ ਮੈਨੇਜਿੰਗ ਡਾਇਰੈਕਟਰ ਬਾਬਾ ਫਰੀਦ ਕਾਲਜ ਆਫ ਨਰਸਿੰਗ ਕੋਟਕਪੂਰਾ ਨਾਲ ਸੰਪਰਕ ਕੀਤਾ ਤੇ ਡਾ. ਢਿੱਲੋਂ ਨੇ ਆਪਣੇ ਦੋਸਤ ਦੁਬਈ ਵਾਸੀ ਹਰਭਜਨ ਸਿੰਘ ਮਠਾੜੂ ਨਾਲ ਸੰਪਰਕ ਕਰਕੇ ਜੋਤੀ ਨੂੰ ਸੁਰੱਖਿਅਤ ਉਹਨਾਂ ਦੇ ਮਾਪਿਆਂ ਤੱਕ ਪਹੁੰਚਾਇਆ। ਬਾਬਾ ਫਰੀਦ ਨਰਸਿੰਗ ਕਾਲਜ ਵਿਖੇ ਆਪਣੇ ਮਾਤਾ-ਪਿਤਾ ਨਾਲ ਪੁੱਜੀ ਜੋਤੀ ਨੇ ਟੀ.ਵੀ. ਚੈਨਲਾਂ ਦੇ ਕੈਮਰਿਆਂ ਸਾਹਮਣੇ ਅਹਿਮ ਇੰਕਸ਼ਾਫ ਅਤੇ ਦਿਲ ਕੰਬਾਊ ਪ੍ਰਗਟਾਵੇ ਕਰਦਿਆਂ ਜਿੱਥੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜਿਗਰ ਦੇ ਟੋਟਿਆਂ ਨੂੰ ਵਿਦੇਸ਼ ਭੇਜਣ ਤੋਂ ਪਹਿਲਾਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕਰ ਲੈਣ, ਉੱਥੇ ਉਸ ਨੇ ਰਿਸ਼ਤੇਦਾਰ ਠੱਗ ਔਰਤ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਆਖਿਆ ਕਿ ਜੇਕਰ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਅਜਿਹੇ ਠੱਗ ਏਜੰਟਾਂ ਖਿਲਾਫ ਬਣਦੀ ਕਾਰਵਾਈ ਨਾ ਕੀਤੀ ਤਾਂ ਠੱਗ ਏਜੰਟ ਬਹੁਤ ਸਾਰੇ ਹੋਰ ਗਰੀਬੀ ਅਤੇ ਬੇਰੁਜਗਾਰੀ ਦੇ ਭੰਨੇ ਨੌਜਵਾਨਾਂ ਨੂੰ ਨਰਕ ਦੇ ਰਸਤੇ ਤੋਰ ਸਕਦੇ ਹਨ।
ਜੋਤੀ ਨੇ ਦੱਸਿਆ ਕਿ 12ਵੀਂ ਜਮਾਤ ਦੀ ਪੜਾਈ ਮੁਕੰਮਲ ਕਰਨ ਉਪਰੰਤ ਉਸ ਨੇ ਬਿਊਟੀ ਪਾਰਲਰ ਦਾ ਕੋਰਸ ਕੀਤਾ ਤੇ ਉਸਦੀ ਬਰਨਾਲਾ ਸ਼ਹਿਰ ਦੀ ਵਸਨੀਕ ਭੂਆ ਦੀ ਲੜਕੀ ਨੇ ਉਸਦੇ ਮਾਪਿਆਂ ਨੂੰ ਆਖਿਆ ਕਿ ਉਹ ਦੁਬਈ ਅਤੇ ਆਬੂਧਾਬੀ ਵਿਖੇ ਅਨੇਕਾਂ ਬੇਰੁਜਗਾਰ ਲੜਕੇ-ਲੜਕੀਆਂ ਨੂੰ ਰੁਜਗਾਰ ਦਿਵਾ ਚੁੱਕੀ ਹੈ ਅਤੇ ਜੋਤੀ ਨੂੰ ਵੀ ਬਿਊਟੀ ਪਾਰਲਰ ਦਾ ਕੰਮ ਦਿਵਾ ਸਕਦੀ ਹੈ। ਵਿਦੇਸ਼ ਵਿੱਚ ਰੁਜਗਾਰ ਦਿਵਾਉਣ ਦਾ ਝਾਂਸਾ ਦੇ ਕੇ ਰਿਸ਼ਤੇਦਾਰ ਔਰਤ ਨੇ ਉਸਦੇ ਮਾਪਿਆਂ ਤੋਂ ਤਿੰਨ ਲੱਖ ਰੁਪਿਆ ਵਸੂਲਿਆ, ਜੋ ਉਸਦੇ ਮਾਪਿਆਂ ਨੇ ਆਪਣਾ ਮਕਾਨ ਗਹਿਣੇ ਧਰ ਕੇ ਦਿੱਤਾ, ਤਿੰਨ ਮਹੀਨਿਆਂ ਦਾ ਵੀਜਾ ਲੱਗਣ ਤੋਂ ਬਾਅਦ ਉਸਦੀ ਰਿਸ਼ਤੇਦਾਰ ਔਰਤ ਜੋਤੀ ਨੂੰ ਦੁਬਈ ਲੈ ਗਈ, ਲਗਾਤਾਰ 3 ਮਹੀਨੇ ਉਸ ਕੋਲੋਂ ਘਰੇਲੂ ਕੰਮ ਕਾਰ ਕਰਵਾਇਆ, ਰੋਜਾਨਾ ਉਸਨੂੰ ਘਰੋਂ ਹੋਰ ਪੈਸੇ ਮੰਗਵਾਉਣ ਲਈ ਮਜਬੂਰ ਕੀਤਾ ਜਾਂਦਾ, ਰੋਜਾਨਾ ਬਿਊਟੀ ਪਾਰਲਰ ਦਾ ਰੁਜਗਾਰ ਦਿਵਾਉਣ ਦਾ ਲਾਰਾ ਲਾਇਆ ਜਾਂਦਾ, ਅਕਸਰ ਉਸਨੂੰ ਦੇਹ ਵਪਾਰ ਦੇ ਧੰਦੇ ਲਈ ਡਰਾਵਾ ਦਿੱਤਾ ਜਾਂਦਾ ਤੇ ਫਿਰ ਤਿੰਨ ਮਹੀਨੇ ਬਾਅਦ ਉਸਨੂੰ ਰੱਬ ਆਸਰੇ ਘਰੋਂ ਕੱਢ ਦਿੱਤਾ ਤੇ ਫਿਰ ਸ਼ੁਰੂ ਹੋਈ ਜੋਤੀ ਦੀ ਦੁੱਖਾਂ ਭਰੀ ਨਰਕ ਵਾਲੀ ਦਾਸਤਾਨ, ਕਿਉਂਕਿ ਜੋਤੀ ਨੂੰ ਰੋਜਾਨਾ ਦਿਨ ਅਤੇ ਰਾਤ ਪਾਰਕ ਵਿੱਚ ਖੁੱਲੇ ਅਸਮਾਨ ਹੇਠ ਰਹਿਣਾ ਪੈਂਦਾ, ਉਸ ਕੋਲੋਂ ਜੋ ਖਰਚੇ ਲਈ ਪੈਸੇ ਸਨ, ਉਹ ਵੀ ਰਿਸ਼ਤੇਦਾਰ ਔਰਤ ਨੇ ਲੈ ਲਏ, ਹੁਣ ਬਿਨਾਂ ਪੈਸੇ ਤੋਂ ਜੋਤੀ ਲਈ ਸਮਾਂ ਬਤੀਤ ਕਰਨਾ ਔਖਾ ਹੋ ਗਿਆ, ਗਰਮੀ ਦਾ ਮੌਸਮ ਅਤੇ ਪੀਣ ਲਈ ਪਾਣੀ ਦਾ ਪ੍ਰਬੰਧ ਵੀ ਨਹੀਂ ਸੀ ਹੋ ਰਿਹਾ, ਪਾਰਕ ਵਿੱਚ ਸੈਰ ਕਰਨ ਲਈ ਆਉਣ ਵਾਲੀਆਂ ਪੰਜਾਬ, ਪਾਕਿਸਤਾਨ ਜਾਂ ਹੋਰ ਦੇਸ਼ਾਂ ਦੀਆਂ ਲੜਕੀਆਂ ਤੇ ਔਰਤਾਂ ਉਸਨੂੰ ਕੁਝ ਖਾਣ ਜਾਂ ਪੀਣ ਲਈ ਦੇ ਦਿੰਦੀਆਂ ਤਾਂ ਉਹ ਲੈ ਲੈਂਦੀ, ਨਹੀਂ ਤਾਂ 12-24 ਜਾਂ 36-36 ਘੰਟੇ ਤੱਕ ਵੀ ਉਸਨੂੰ ਭੁੱਖੇ ਰਹਿਣ ਲਈ ਮਜਬੂਰ ਹੋਣਾ ਪਿਆ, ਪਾਰਕ ਤੋਂ ਕਈ ਕਿਲੋਮੀਟਰ ਦੂਰ ਗੁਰਦਵਾਰੇ ਦਾ ਪਤਾ ਲੱਗਣ ਦੇ ਬਾਵਜੂਦ ਉਸ ਕੋਲ ਲੋਕਲ ਬੱਸ ਜਾਂ ਆਟੋ ਦਾ ਕਿਰਾਇਆ ਨਾ ਹੋਣ ਕਰਕੇ ਉਹ ਉੱਥੇ ਪੁੱਜਣ ਤੋਂ ਵੀ ਅਸਮਰੱਥ ਰਹੀ, ਕਿਸੇ ਕੋਲੋਂ ਮੋਬਾਇਲ ਫੋਨ ਮੰਗ ਕੇ ਮਾਪਿਆਂ ਨੂੰ ਆਪਣੀ ਸਹੀ ਸਲਾਮਤੀ ਬਾਰੇ ਝੂਠ ਬੋਲ ਕੇ ਢਾਰਸ ਦਿੰਦੀ ਰਹੀ, ਜਦੋਂ ਸਬਰ ਦਾ ਪਿਆਲਾ ਭਰ ਗਿਆ ਅਤੇ ਆਤਮਹੱਤਿਆ ਕਰਨ ਦੀ ਸੋਚੀ ਤਾਂ ਆਸ ਦੀ ਕਿਰਨ ਦਿਸੀ, ਕਿਉਂਕਿ ਡਾ ਮਨਜੀਤ ਸਿੰਘ ਢਿੱਲੋਂ ਦੇ ਦੋਸਤ ਹਰਭਜਨ ਸਿੰਘ ਮਠਾੜੂ ਦਾ ਫੋਨ ਆਇਆ ਅਤੇ ਉਹ ਜੋਤੀ ਨੂੰ ਆਪਣੇ ਘਰ ਲੈ ਗਿਆ।
ਜੋਤੀ ਸਮੇਤ ਉਸਦੇ ਪਿਤਾ ਸ਼ਮਸ਼ੇਰ ਸਿੰਘ ਅਤੇ ਮਾਤਾ ਪ੍ਰਵੀਨ ਰਾਣੀ ਨੇ ਹੰਝੂ ਭਰੀਆਂ ਅੱਖਾਂ ਨਾਲ ਰੋ ਰੋ ਕੇ ਜਿੱਥੇ ਡਾ ਮਨਜੀਤ ਸਿੰਘ ਢਿੱਲੋਂ ਅਤੇ ਹਰਭਜਨ ਸਿੰਘ ਮਠਾੜੂ ਦਾ ਵਾਰ ਵਾਰ ਧੰਨਵਾਦ ਕੀਤਾ, ਉੱਥੇ ਰਿਸ਼ਤੇਦਾਰ ਔਰਤ ਖਿਲਾਫ ਕਾਰਵਾਈ ਦੀ ਮੰਗ ਕਰਦਿਆਂ ਆਖਿਆ ਕਿ ਤਿੰਨ ਲੱਖ ਰੁਪਿਆ ਪਹਿਲੀਵਾਰ ਅਤੇ ਦੋ ਵਾਰ 40-40 ਹਜਾਰ ਰੁਪਿਆ ਠੱਗ ਔਰਤ ਨੇ ਉਹਨਾ ਕੋਲੋਂ ਬੇਟੀ ਨੂੰ ਬਿਊਟੀ ਪਾਰਲਰ ਦਾ ਰੁਜਗਾਰ ਦਿਵਾਉਣ ਦੇ ਨਾਮ ’ਤੇ ਵਸੂਲਿਆ, ਜੋ ਉਹਨਾਂ ਪਹਿਲਾਂ ਆਪਣਾ ਮਕਾਨ ਗਹਿਣੇ ਕੀਤਾ, ਫਿਰ ਮੋਟਰਸਾਈਕਲ ਵੇਚਿਆ ਅਤੇ ਫਿਰ ਕਰਜਾ ਚੁੱਕ ਕੇ ਉਕਤ ਰਕਮ ਰਿਸ਼ਤੇਦਾਰ ਔਰਤ ਨੂੰ ਦਿੱਤੀ, ਕਿਉਂਕਿ ਦਿਨ ਰਾਤ ਬੇਟੀ ਦੀ ਚਿੰਤਾ, ਕਾਰੋਬਾਰ ਛੁੱਟ ਗਿਆ, ਦੋਨੋਂ ਬਿਮਾਰ ਰਹਿਣ ਲੱਗ ਪਏ ਤੇ ਹਰ ਵੇਲੇ ਬੇਟੀ ਦੀ ਚਿੰਤਾ ਹੀ ਸਤਾਉਂਦੀ ਰਹਿੰਦੀ। ਉਹਨਾ ਦੱਸਿਆ ਕਿ ਉਸ ਨੇ ਆਪਣੇ ਦੋਸਤ ਪਲਵਿੰਦਰ ਸ਼ਰਮਾ ਨਾਲ ਸ਼ਹਿਰ ਦੀਆਂ ਹੋਰ ਵੀ ਸਮਾਜਸੇਵੀ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਲੀਡਰਾਂ ਅਤੇ ਅਫਸਰਾਂ ਤੋਂ ਵੀ ਸਹਿਯੋਗ ਮੰਗਿਆ ਪਰ ਡਾ ਮਨਜੀਤ ਸਿੰਘ ਢਿੱਲੋਂ ਉਹਨਾਂ ਲਈ ਮਸੀਹਾ ਬਣ ਕੇ ਆਇਆ, ਜਿੰਨ ਦੀ ਮਿਹਨਤ ਸਦਕਾ ਉਹਨਾ ਦੀ ਬੇਟੀ ਸੁਰੱਖਿਅਤ ਵਾਪਸ ਘਰ ਪਰਤੀ ਹੈ। ਡਾ ਮਨਜੀਤ ਸਿੰਘ ਢਿੱਲੋਂ ਦੱਸਿਆ ਕਿ ਉਸ ਨੇ ਪਿਛਲੇ ਦਿਨੀਂ ਠੱਗ ਟੈ੍ਰਵਲ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਮਲੇਸ਼ੀਆ ਵਿਖੇ ਇਸੇ ਤਰਾਂ ਨਰਕ ਦੇ ਰਸਤੇ ਧਕੇਲ ਦਿੱਤੇ ਗਏ ਦੋ ਹੋਰ ਨੌਜਵਾਨਾ ਨੂੰ ਵੀ ਲੱਖਾਂ ਰੁਪਿਆ ਆਪਣੀ ਜੇਬ ਵਿੱਚੋਂ ਖਰਚ ਕੇ ਬਚਾਇਆ ਸੀ ਤੇ ਹੁਣ ਉਹ ਜੋਤੀ ਨੂੰ ਆਪਣੇ ਖਰਚੇ ’ਤੇ ਅਰਥਾਤ ਮੁਫਤ ਨਰਸਿੰਗ ਦੀ ਪੜਾਈ ਕਰਵਾ ਕੇ ਵਿਦੇਸ਼ ਦੀ ਧਰਤੀ ’ਤੇ ਕਾਨੂੰਨੀ ਢੰਗ ਨਾਲ ਭੇਜੇਗਾ, ਜਿੱਥੇ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਾ ਆਵੇ ਅਤੇ ਜੋਤੀ ਦਾ ਭਵਿੱਖ ਸੁਰੱਖਿਅਤ ਹੋਵੇ। ਇਸ ਮੌਕੇ ਉਹਨਾ ਨਾਲ ਬਾਬਾ ਫਰੀਦ ਨਰਸਿੰਗ ਕਾਲਜ ਦੇ ਡਿਪਟੀ ਡਾਇਰੈਕਟਰ ਡਾ ਪ੍ਰੀਤਮ ਸਿੰਘ ਛੌਕਰ ਵੀ ਹਾਜਰ ਸਨ।

Address

Baba Farid Complex Opp. Silica Resort
Kot Kapura
151204

Alerts

Be the first to know and let us send you an email when Dr. Manjeet Singh Dhillon posts news and promotions. Your email address will not be used for any other purpose, and you can unsubscribe at any time.

Contact The Practice

Send a message to Dr. Manjeet Singh Dhillon:

Share