11/09/2020
ਨਵੀ ਪੀੜੀ ਹੈਲਥ ਕਲੱਬ, ਜਿੰਮ ਦੀ ਸੂਰੁਆਤ ਕਰਨ ਤੋ ਪਹਿਲਾ ਪੜ ਲਉ।
ਹਰ ਰੋਜ ਕੋਈ ਨਾ ਕੋਈ ਨੌਜਵਾਨ ਹੈਲਥ ਸਪਲੀਮੈਂਟਾ ਦੇ ਸਾਇਡ ਇਫੈਟਕਸ ਨੂੰ ਲੈ ਕੇ ਆ ਜਾਦਾ ਹੈ, ਕੋਈ ਲੋੜ ਤੋ ਮੋਟਾ ਹੋ ਗਿਆ, ਸੁਸਤ ਹੋ ਗਿਆ, ਚਮੜੀ ਖਰਾਬ, ਕਿਸੇ ਦੇ ਲੀਵਰ ਦਾ Sgpt, Sgpt 3800 ਹੋ ਗਿਆ ਆਦਿ ਆਦਿ।
ਪੰਜਾਬ ਦੀ ਨੌਜਵਾਨੀ ਪਹਿਲਾਂ ਹੀ ਨਸੇ, ਬੇਰੁਜ਼ਗਾਰੀ, ਨਿਰਾਸ਼ਾ, ਵਾਤਾਵਰਨ ਖਰਾਬੀ, ਸਭਿਆਚਾਰ ਸੰਕਟ ਕਈ ਸਮੱਸਿਆਵਾਂ ਨਾਲ ਘਿਰਿਆ ਹੋਈ ਹੈ ਜੋ ਚੰਦ ਕੁ ਨੌਜਵਾਨ ਤੰਦਰੁਸਤ ਬਚੇ ਹਨ, ਹੈਲਥ ਕਲੱਬਾ ਦੇ ਕੋਚਾ ਦੀ ਗਲਤ ਸਲਾਹ ਨਾਲ ਸਪਲੀਮੈਂਟਾ ਤੇ ਸਟਰੀਆਡ ਦੀ ਭੇਟ ਚੜ ਕੇ, ਸਾਇਡ ਇਫੈਕਟ ਨਾਲ ਜਿੰਦਗੀ ਖਰਾਬ ਕਰ ਰਹੇ ਹਨ।
ਹਰ ਇੱਕ ਨੌਜਵਾਨ ਨੂੰ, ਇਕੱਲੇ ਇਕੱਲੇ ਨੂੰ ਬੋਲ ਕੇ ਦੱਸਿਆ ਨਹੀ ਜਾ ਸਕਦਾ। ਅੱਖਾ ਦੇ ਭਾਰ ਪਾ ਕੇ, ਵੀਹ ਕੁ ਮਿੰਟ ਧਿਆਨ ਫੋਕਸ ਕਰਕੇ ਪੜ ਲਵੂ। ਨਹੀਂ ਤਾ ਜਿੰਦਗੀ ਭਰ ਪਛਤਾਉਗੇ।
ਮਸਲ ਦਿਖਾਉਣ ਲਈ ਹੀ ਜਿਉਣਾ, ਜਿੰਦਗੀ ਨਹੀ ਹੁੰਦੀ ਹੈ।
ਬਾਡੀ ਬਿਲਡਿੰਗ ਲਈ ਟੈਸਟੋਸਟ੍ਰੋਨ ਹਾਰਮੋਨ ਵਰਤਣਾ ਹੈ ਅਤੀ ਨੁਕਸਾਨਦਾਇਕ।
ਐਨਾਬੋਲਿਕ ਸਟਰੀਅਡ ਟੈਸਟੋਸਟ੍ਰੋਨ ਹਾਰਮੋਨ ਦਾ ਸਿਨਥੈਟਿਕ ਵਰਜਨ ਹੈ ਜੋ ਫਰਮਾਲੋਜੀ ਕੰਪਨੀਆ ਬਣਾਉਦੀਆ ਹਨ। ਇਹ ਟੈਸਟੋਸਟ੍ਰੋਨ ਹਾਰਮੋਨ ਵਰਗਾ ਕੰਮ ਕਰਦਾ ਹੈ। ਸਰੀਰ ਵਿੱਚ ਮਸਲ ਨੂੰ ਬਣਾਉਦਾ ਹੈ। ਮੋਟੀ ਚਮੜੀ, ਦਾਹੜੀ ਭਰਵੀ ਹੋ ਜਾਦੀ ਹੈ, ਛਾਤੀ ਚੌੜੀ, ਸਰੀਰ ਉੱਪਰ ਜਿਆਦਾ ਵਾਲ ਅਤੇ ਮਰਦਾ ਵਰਗੇ ਗੁਣ ਪੈਦਾ ਹੁੰਦੇ ਹਨ। ਸਰੀਰਕ ਕਾਰਜਕੁਸਤਾ ਅਤੇ ਫਿਜੀਕਲ ਦਿੱਖ ਨੂੰ ਵਧਾਉਦੇ ਹਨ।
ਇਹ ਹਾਰਮੋਨ ਦੀ ਵਰਤੋ ਡਾਕਟਰ ਬਹੁਤ ਸਾਵਧਾਨੀ ਨਾਲ, ਅਤੀ ਜਰੁਰਤ ਹੋਣ ਤੇ, ਸੋ ਵਾਰ ਸੋਚ ਕੇ, ਅੰਤਮ ਬਦਲ ਵਜੋ ਵਰਤੋ ਕਰਦੇ ਹਨ। ਮਸਲਨ ਜਵਾਨੀ ਵਿੱਚ ਬੱਚਿਆ ਦਾ ਕੱਦ ਨਹੀ ਵੱਧ ਰਿਹਾ, ਸਰੀਰਕ ਵਿਕਾਸ ਰੁੱਕ ਗਿਆ, ਕੈਸਰ ਕਾਰਨ ਮਸਲ ਲਾਸ ਹੋ ਗਏ ਹਨ ਜਾਂ ਏਡਜ ਵਗੈਰਾ ਬੀਮਾਰੀਆ ਆਦਿ ਵਿੱਚ।
ਬਾਡੀ ਬਿਲਡਿੰਗ ਤੇ ਮਸਲ ਵਧਾਉਣ ਵਾਲੇ ਹੈਲਥ ਕਲੱਬਾ, ਜਿੰਮਾ, ਫਿਟਨਸ ਮਾਹਰ, ਅਥਲੈਟਿਕ ਦੇ ਕੋਚਾ ਨੇ ਏਨਾ ਦੀ ਵਰਤੋ ਦਾ ਵੱਖਰਾ ਢੰਗ ਲੱਭਿਆ ਹੈ। ਉਹ ਦਾਅਵਾ ਕਰਦੇ ਹਨ ਕਿ ਉਨਾ ਦੀ ਵਿਧੀ ਨਾਲ ਨੁਕਸਾਨ ਨਹੀ ਹੋਵੇਗਾ। ਇੰਨਾ ਵੱਲੋ ਦਿੱਤੀ ਜਾਣ ਵਾਲੀ ਹਾਰਮੋਨ ਦੀ ਮਾਤਰਾ, ਮਾਹਰ ਡਾਕਟਰ ਵੱਲੋ ਦਿੱਤੀ ਜਾਣ ਤੋ ਵਾਲੀ ਮਾਤਰਾ ਤੋ 10 ਤੋ 100 ਗੁਣਾ ਵਧੇਰੇ ਹੁੰਦੀ ਹੈ। ਇਸ ਲਈ ਉਹ ਸਾਈਕਿਲੰਗ ਵਿਧੀ ਵਰਤਦੇ ਹਨ। ਥੋੜੇ ਦਿਨ ਲੈਦੇ ਹਨ, ਥੋੜੇ ਦਿਨ ਬੰਦ ਕਰ ਦੇਦੇ ਹਨ ਜਾ ਦੋ ਵੱਖ ਵੱਖ ਸਟਰੀਅਡ ਲੇਦੇ ਹਨ ਅਤੇ ਕੁਝ ਸਮੇ ਦਾ ਗਾਇਬ ਪਾਉਦੇ ਹਨ, ਜਾ ਹੌਲੀ ਹੌਲੀ ਡੋਜ ਵਧੁਉਦੇ ਹਨ। ਉਨਾ ਦਾ ਏਹ ਸੋਚਣਾ ਪੂਰੀ ਤਰਾ ਗਲਤ ਹੈ ਕਿ ਇਸ ਤਰਾ ਹਾਰਮੋਨਜ ਵਰਤਨ ਨਾਲ ਨੁਕਸਾਨ ਨਹੀ ਹੁੰਦਾ। ਜਦਕਿ ਹਾਰਮੋਨਜ ਨੇ ਦੇਰ-ਸਵੇਰ ਨੁਕਸਾਨ ਕਰਨਾ ਹੀ ਹੁੰਦਾ ਹੈ। ਆਧੂਰੇ ਗਿਆਨ ਵਾਲੀ ਸਲਾਹ ਖਤਰਨਾਕ ਹੁੰਦੀ ਹੈ।
ਜੇ ਤੁਸੀ ਮਸਲ ਵਧਾਂਉਣੇ ਹਨ, ਤੰਦਰੁਸਤ ਦਿੱਸਣੇ ਚਾਹੁੰਦੇ ਹੋ ਤਾ ਕਸਰਤ ਕਰੋ। ਪ੍ਰੋਟੀਨ ਵੱਧ ਖਾਉ। ਕੁਦਰਤੀ ਜਿੰਦਗੀ ਜਿਉ। ਮਸਲ ਦਿਖਾਉਣਾ ਲਈ ਗੈਰ ਕੁਦਰਤੀ ਢੰਗ ਨਾ ਵਰਤੋ। ਮਸਲਾ ਬਾਰੇ, ਬਾਡੀ ਬਾਰੇ ਹੀ ਸੋਚੀ ਜਾਣਾ ਹੀ ਜਿੰਦਗੀ ਨਹੀ ਹੈ। ਜਿੰਮ ਵਾਲੇ ਕੋਚਾ ਦੀ ਹਾਰਮੋਨਜ ਸਲਾਹ ਤੋ ਸਾਵਧਾਨ ਰਹੋ। ਆਰਨਰ ਸਵਾਜ ਨੇਗਰ ਪੜੋ, ਉਸ ਨੇ ਵਿਸਥਾਰ ਨਾਲ ਦੱਸਿਆ ਹੈ "ਬਿਨਾ ਸਟਰੀਅਡ ਮਸਲਾ ਨੂੰ ਕਿਸ ਤਰਾ ਵਿਕਸਿਤ ਕਰਨਾ ਹੈ, ਕਿਸ ਮਸਲ ਦਾ ਕਿਸ ਤਰਾ ਸਾਈਜ ਵਧਾਉਣਾ ਹੈ, ਕਿਸ ਦੀ ਟੋਨ ਵਧਾਉਣੀ ਹੈ। ਖੁਰਾਕ ਅਤੇ ਕਸਰਤ ਬਾਰੇ ਵਿਸਥਾਰ ਨਾਲ ਦੱਸਿਆ ਹੈ।"
ਟੈਸਟੋਸਟ੍ਰੋਨ ਹਾਰਮੋਨ ਦੀ ਦੁਰਵਰਤੋ ਕਾਰਨ ਬਹੁਤ ਸਾਈਡ ਇਫੈਕਟ ਹੁੰਦੇ ਹਨ। ਜੇ ਔਰਤਾ ਇਸ ਦੀ ਦੁਰਵਰਤੋ ਕਰਨਗੀਆ ਤਾ ਸਰੀਰ ਤੇ ਮੂੰਹ ਤੇ ਵਾਲ ਜਿਆਦਾ ਆਉਣਗੇ। ਪੀਰਅਡ ਬੰਦ ਹੋ ਸਕਦੇ ਹਨ। ਆਵਾਜ ਭਾਰੀ ਹੋ ਜਾਵੇਗੀ। ਗਰਭ ਵਿੱਚਲੇ ਬੱਚੇਆ ਤੇ ਪ੍ਰਭਾਵ ਪੈ ਸਕਦਾ ਹੈ। ਸਮੇ ਤੋ ਪਹਿਲਾ ਦੇਣ ਨਾਲ ਬੱਚਿਆ ਦਾ ਵਿਕਾਸ ਰੁੱਕ ਸਕਦਾ ਹੈ। ਇਸ ਦੀ ਆਦਤ ਵੀ ਪੈ ਸਕਦੀ ਹੈ। ਰੇਸਟਲੱੇਸ, ਮੂਡ ਸਵਿੰਗ ਹੋ ਸਕਦਾ ਹੈ। ਡਿਪਰੈਸਨ ਵੀ ਹੋ ਸਕਦਾ ਹੈ। ਸੈਕਸ ਲਾਈਫ ਖਰਾਬ ਹੋ ਸਕਦੀ ਹੈ।
ਜੇ ਇੱਕ ਵਾਰ ਮਸਲ ਬਣਗੇ ਤਾ ਫਿਰ ਜਿੰਦਗੀ ਭਰ ਕਿਡਨੀ ਖਰਾਬੀ ਦੀ ਦਵਾਈ ਖਾਣੀ ਪੈ ਸਕਦੀ ਹੈ। ਸਟਰੀਅਡ ਖਾਣ ਨਾਲ ਜੇ ਕਸਰਤ ਨਹੀ ਕੀਤੀ ਦਾ ਸਰੀਰਕ ਮਸਲ ਦਾ ਵਿਕਾਸ ਟੇਢਾ-ਮੇਢਾ ਹੋ ਸਕਦਾ ਹੈ। ਕੋਈ ਅੰਗ ਘੱਟ ਵਧੇਗਾ, ਕੋਈ ਅੰਗ ਜਿਆਦਾ ਵੱਧ ਸਕਦਾ ਹੈ। ਖੇਡਾ ਵਿੱਚ ਏਨਾ ਦੀ ਵਰਤੋ ਗੈਰ ਕਾਨੂੰਨੀ ਹੈ। ਟੈਸਟ ਵਿੱਚ ਫੜੇ ਜਾਣ ਤੇ ਖਿਡਾਰੀ ਮੁਕਾਬਲੇ ਵਿੱਚੋ ਬਾਹਰ ਹੋ ਸਕਦੇ ਹਨ ਤੇ ਪਾਬੰਦੀ ਵੀ ਲੱਗ ਸਕਦੀ ਹੈ।
ਇਸ ਦੀ ਵਰਤੋ ਨਾਲ ਮਰਦਾ ਵਿੱਚ ਕਈ ਸਰੀਤਕ ਅਤੇ ਮਾਨਸਿਕ ਤਬਦੀਲੀਆ ਆ ਸਕਦੀਆ ਹਨ। ਜਿਵੇ ਕਿ ਮੈਟਲ ਪ੍ਰਬਾਲਮ, ਬਿਨਾ ਕਾਰਨ ਗੁੱਸਾ, ਡਲੁਜਨ, ਪਲੱਸ ਵੱਧਣੀ, ਈਰਖਾ, ਉਲਟਾ ਸਿੱਧਾ ਸੋਚਣਾ, ਮੂਡ ਸਵਿੰਗ, ਹਿੰਸਕ। ਇਸ ਤੋ ਇਲਾਵਾ ਪੈਰਾ ਤੇ ਸੋਜ, ਕਿੱਲ ਮੁਹਾਸੇ, ਕਿਡਨੀ ਫੇਲ, ਲੀਵਰ ਫੇਲ, ਬਲੱਡ ਪ੍ਰੈਸਰ ਵੱਧਣਾ, ਹਾਰਟ ਦਾ ਸਾਈਜ ਵੱਧ ਸਕਦਾ ਹੈ। ਹਾਰਟ ਅਟੈਕ, ਸਟਰੋਕ, ਜਵਾਨੀ ਵਿੱਚ ਹਾਰਟ ਅਟੈਕ ਹੋ ਸਕਦੇ ਹਨ। ਪ੍ਰੋਟੈਸਟ ਕੈਸਰ ਦਾ ਖਤਰਾ ਵੱਧ ਜਾਵੇਗਾ। ਲੰਮਾ ਸਮਾ ਵਰਤੋ ਵਰਤਨ ਕਾਰਨ ਸਰੀਰ ਵਿੱਚ ਕੁਦਰਤੀ ਟੈਸਟੋਸਟ੍ਰੋਨ ਹਾਰਮੋਨ ਬਣਨੇ ਬੰਦ ਹੋ ਜਾਣਗੇ। ਅੰਡਕੋਸ ਸੁੰਘੜ ਸਕਦੇ ਹਨ, ਕੰਮ ਕਰਨਾ ਬੰਦ ਕਰ ਦੇਣਗੇ। ਸਕਰਾਣੂ ਬਣਨੇ ਬੰਦ ਹੋ ਸਕਦੇ ਹਨ। ਮਰਦਾ ਦੇ ਬ੍ਰੈਸਟ ਵੱਧ ਸਕਦੇ ਹਨ।
ਸਟਰੀਅਡ ਹਾਰਮੋਨ ਮਜਾਕ ਨਹੀ ਹਨ "ਸਰੀਰ ਦੇ ਕੁਦਰਤੀ ਹਾਰਮੋਨਾ ਨਾਲ ਖਿਲਵਾੜ ਨਾ ਕਰੋ"
ਇਹ ਲੇਖ ਡਾ ਪਰਮਜੀਤ ਨੋਇਡਾ, ਮੈਡੀਕਲ ਸੁਪਰ ਸਪੈਸ਼ਲਿਸਟ ਦਾ ਪੰਜਾਬੀ ਅਨੁਵਾਦ ਹੈ।