07/11/2021
ਸਰਦੀਆਂ ਦਾ ਤੋਹਫ਼ਾ " ਛੁਆਰਾ "
ਛੁਆਰੇ ਬਾਰੇ ਅਸੀਂ ਸਾਰੇ ਜਾਣਦੇ ਹੀ ਹਾਂ
ਅੱਜ ਇੱਥੇ ਮੈਂ ਇਸ ਦੇ ਕੁੱਝ ਖਾਸ ਗੁਣਾਂ ਦਾ ਵਰਨਣ ਕਰਾਂਗਾ।
ਇਸ ਵਿੱਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਦੋ ਛੁਆਰੇ ਰੋਜ਼ਾਨਾ ਖਾਣ ਨਾਲ ਹੱਡੀਆਂ ਅਤੇ ਦੰਦ ਮਜਬੂਤ ਹੁੰਦੇ ਹਨ।
ਜੋ ਬੱਚੇ ਰਾਤ ਨੂੰ ਬਿਸਤਰੇ ਉੱਪਰ ਪਿਸ਼ਾਬ ਕਰ ਦਿੰਦੇ ਹਨ ਓਹਨਾ ਨੂੰ ਦੋ ਛੁਆਰੇ ਸਵੇਰੇ ਪਾਣੀ ਵਿੱਚ ਭਿਉਂ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਖਵਾਓ।
ਰਾਤ ਨੂੰ ਦੋ ਛੁਆਰੇ ਦੁੱਧ ਵਿੱਚ ਉਬਾਲ ਕੇ ਲੈਣ ਨਾਲ ਕਬਜ਼ ਦੂਰ ਹੁੰਦੀ ਹੈ, ਸਰਦੀ, ਜ਼ੁਕਾਮ ਤੋਂ ਆਰਾਮ ਮਿਲਦਾ ਹੈ, ਅਤੇ ਸਰੀਰਕ ਬਲ ਮਿਲਦਾ ਹੈ।
ਗੁਠਲੀ ਰਹਿਤ ਛੁਆਰਾ ਅੱਠ ਸੌ ਗ੍ਰਾਮ, ਪਿੱਪਲ ਪੰਜਾਹ ਗ੍ਰਾਮ, ਘੀ ਚਾਰ ਸੌ ਗ੍ਰਾਮ, ਬੀਜ ਰਹਿਤ ਮੁਨੱਕਾ, ਅਸਵਗੰਧ, ਸਫੈਦ ਮੁਸਲੀ, ਕਾਲੀ ਮੁਸਲੀ,
ਲੌਂਗ, ਜੈਫਲ, ਜਵਿੱਤਰੀ, ਤੇਜਪਾਤ, ਬਲਾ, ਕੇਸਰ, ਅਭਰਕ ਭਸਮ, ਲੋਹ ਭਸਮ, ਪਿਸਤਾ, ਬਦਾਮ ਗਿਰੀ, ਚਿਰਾਉਣਜੀ,ਅਖਰੋਟ ਗਿਰੀ, ਸੰਖ ਭਸਮ
ਸਾਰੀਆਂ ਚੀਜਾਂ ਵੀਹ ਵੀਹ ਗ੍ਰਾਮ ਲੈ ਕੇ ਚੰਗੀ ਤਰਾਂ ਕੁੱਟ ਕੇ ਮਿਕਸ ਕਰ ਲਵੋ। ਫਿਰ ਪੰਜ ਕਿੱਲੋ ਦੁੱਧ ਦਾ ਖੋਆ ਕੱਢ ਕੇ ਵਿੱਚ ਦੋ ਕਿੱਲੋ ਚੀਨੀ,ਅੱਧਾ ਕਿੱਲੋ ਦੇਸੀ ਘਿਓ ਅਤੇ ਉਪਰੋਕਤ ਸਾਰੀਆਂ ਚੀਜ਼ਾਂ ਪਾ ਕੇ ਮੱਧਮ ਅੱਗ ਤੇ ਰੱਖ ਕੇ ਚੰਗੀ ਤਰਾਂ ਮਿਲਾ ਕੇ ਕਿਸੇ ਵੱਡੇ ਭਾਂਡੇ ਵਿੱਚ ਜਮਾ ਦਿਓ। ਬਾਅਦ ਵਿੱਚ ਪੰਜਾਹ ਪੰਜਾਹ ਗ੍ਰਾਮ ਦੀ ਟੁਕੜੀ ਸਵੇਰੇ ਸ਼ਾਮ ਖਾਵੋ। ਇਹ ਇੱਕ ਬਹੁਤ ਹੀ ਸ਼ਕਤੀਵਰਧਕ ਦਵਾਈ ਬਣ ਜਾਂਦੀ ਹੈ ,ਸਰੀਰਕ ਸ਼ਕਤੀ ਵਧੇਗੀ,ਮਰਦਾਨਾ ਤਾਕਤ ਵਿੱਚ ਵਾਧਾ, ਦਿਮਾਗੀ ਤਾਕਤ, ਪੁਰਾਣਾ ਸਿਰ ਦਰਦ ਖਤਮ, ਪੁਰਾਣਾ ਨਜਲਾ ਹਟੇਗਾ, ਹੱਡੀਆਂ ਦੀ ਕਮਜ਼ੋਰੀ ਦੂਰ ਹੋਵੇਗੀ ਅਤੇ ਸਰੀਰ ਨੂੰ ਘੋੜੇ ਵਰਗੀ ਤਾਕਤ ਮਿਲੇਗੀ।
ਤੁਹਾਨੂੰ ਇਹ ਪੋਸਟ ਕਿਸ ਤਰਾਂ ਲੱਗੀ ਅਪਣੇ ਸੁਝਾਅ ਕਮੈਂਟ ਬਾਕਸ ਵਿੱਚ ਦਿਓ। ਇਸ ਤਰਾਂ ਦੇ ਹੋਰ ਘਰੇਲੂ ਦੇਸੀ ਨੁਸਖੇ ਦੇਖਣ ਲਈ ਮੇਰਾ ਪੇਜ
"ਦੇਸੀ ਦਵਾਖਾਨਾ" ਫੋਲੋ ਕਰੋ।
ਡਾ. ਬਲਵਿੰਦਰ ਸਿੰਘ ਉਕਸੀ 9876064266