24/08/2024
ਬੱਚੇਦਾਨੀ ਦੀ ਰਸੌਲੀ ਅਤੇ ਆਯੂਰਵੈਦਿਕ ਇਲਾਜ :
ਬੱਚੇਦਾਨੀ ਔਰਤ ਦੇ ਸਰੀਰ ਵਿੱਚ ਨਾਸਪਾਤੀ ਦੇ ਅਕਾਰ ਦਾ ਇਕ ਮਹੱਤਵਪੂਰਨ ਪ੍ਰਜਨਣ ਅੰਗ ਹੈ। ਯੂਰਪੀਅਨ ਦੇਸ਼ਾਂ ਦੇ ਮੁਕਾਬਲੇ ਏਸ਼ੀਆ ਅਤੇ ਅਫਰੀਕਾ ਉਪਮਹਾਂਦੀਪ ਦੀਆਂ ਔਰਤਾਂ ਨੂੰ ਬੱਚੇਦਾਨੀ ਦੀ ਰਸੌਲੀ 33% ਵੱਧ ਪਾਈ ਜਾਂਦੀ ਹੈ। ਏਸ਼ੀਆ ਅਤੇ ਅਫਰੀਕਾ ਵਿਚ ਔਰਤਾਂ ਨੂੰ ਸੈਕਸ , ਸਿਹਤ ਅਤੇ ਖਾਣ-ਪੀਣ ਦੀ ਸਹੀ ਸਮਝ ਨਾ ਹੋਣ ਕਰਕੇ 19 ਤੋਂ 45 ਸਾਲ ਤੱਕ ਦੀਆਂ 75% ਔਰਤਾਂ ਇਸ ਸਮੱਸਿਆ ਤੋਂ ਪੀੜਿਤ ਹੋ ਜਾਂਦੀਆਂ ਹਨ। ਬੱਚੇਦਾਨੀ ਦੀ ਰਸੌਲੀ ਆਮ ਤੌਰ ਤੇ ਹਾਰਮੋਨਜ਼ ਦੀ ਗੜਬੜੀ ਕਾਰਨ ਅੱਪਸੈਟ ਹੋਈ ਮਾਂਹਵਾਰੀ ਕਾਰਨ ਹੁੰਦੀ ਹੈ। ਬਹੁਤ ਵਾਰ ਇਹ ਰਸੌਲੀ ਡੀ ਐਨ ਏ ਕਾਰਨ ਵੀ ਹੁੰਦੀ ਹੈ। ਜੇ ਨਾਨੀ ਜਾਂ ਮਾਂ ਨੂੰ ਇਹ ਸਮਸਿਆ ਰਹੀ ਹੋਵੇ ਤਾਂ ਅੱਗੇ ਕੁੜੀ ਨੂੰ ਵੀ ਇਹ ਸਮੱਸਿਆ ਹੋ ਜਾਂਦੀ ਹੈ।
ਐਲੋਪੈਥੀ ਵਿਚ ਬੱਚੇਦਾਨੀ ਦੀ ਰਸੌਲੀ ਦਾ ਕਾਮਯਾਬ ਇਲਾਜ ਨਾ ਹੋਣ ਕਰਕੇ ਡਾਕਟਰ ਇਸ ਦਾ ਅਪਰੇਸ਼ਨ ਕਰਕੇ ਬੱਚੇਦਾਨੀ ਕੱਢਣ ਦੀ ਸਲਾਹ ਦਿੰਦੇ ਹਨ। ਇਸ ਕਰਕੇ ਔਰਤਾਂ ਨੂੰ ਜਦੋਂ ਬੱਚੇਦਾਨੀ ਦੀ ਰਸੌਲੀ ਦਾ ਪਤਾ ਲੱਗਦਾ ਹੈ ਤਾਂ ਜਿਆਦਾਤਰ ਔਰਤਾਂ ਡਰ ਜਾਂਦੀਆਂ ਹਨ ਕਿ ਹੁਣ ਅਪਰੇਸ਼ਨ ਕਰਕੇ ਬੱਚੇਦਾਨੀ ਕੱਢ ਦਿੱਤੇ ਜਾਣ ਤੋਂ ਬਗੈਰ ਕੋਈ ਇਲਾਜ ਨਹੀਂ ਹੈ। ਬੱਚਾ ਲੈਣ ਦੀ ਤਿਆਰੀ ਕਰਨ ਵਾਲੀਆਂ ਜਵਾਨ ਔਰਤਾਂ ਲਈ ਇਹ ਸਦਮੇ ਵਰਗੀ ਘਟਨਾ ਹੁੰਦੀ ਹੈ। ਇਸ ਕਾਰਨ ਬਹੁਤ ਸਾਰੀਆਂ ਔਰਤਾਂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੀਆਂ ਹਨ।
ਬੱਚੇਦਾਨੀ ਦੀ ਰਚਨਾ ਨੂੰ ਸਮਝੀਏ ਤਾਂ ਇਸ ਦੀਆਂ ਤਿੰਨ ਪਰਤਾਂ ਹੁੰਦੀਆਂ ਹਨ। ਪਹਿਲੀ ਬਾਹਰੀ ਪਰਤ, ਦੂਜੀ ਵਿਚਕਾਰਲੀ ਪਰਤ ਅਤੇ ਤੀਜੀ ਅੰਦਰੂਨੀ ਪਰਤ। ਬੱਚੇਦਾਨੀ ਦੀ ਰਸੌਲੀ ਜਿਆਦਾਤਰ ਵਿਚਕਾਰਲੀ ਪਰਤ ਵਿਚ ਹੁੰਦੀ ਹੈ।
ਬੱਚੇਦਾਨੀ ਦੀਆਂ ਸੂਖਮ ਝਿੱਲੀਆਂ ਵਿਚ ਰਸੌਲੀ ਬਣਨ ਦਾ ਕਾਰਨ ਇਹ ਹੁੰਦਾ ਹੈ ਕਿ ਜਦੋਂ ਮਾਹਵਾਰੀ ਸਮੇਂ ਗਰਮ ਅਤੇ ਤੇਜ਼ਾਬੀ ਖੂਨ ਲੋੜ ਤੋਂ ਵੱਧ ਸਮੇਂ ਬੱਚੇਦਾਨੀ ਵਿਚ ਰੁਕਦਾ ਹੈ ਤਾਂ ਸੂਖਮ ਝਿੱਲੀਆਂ ਨੁਕਸਾਨੀਆਂ ਜਾਂਦੀਆਂ ਹਨ ਅਤੇ ਉਥੇ ਰਸੌਲੀ ਬਣਨੀ ਸ਼ੁਰੂ ਹੋ ਜਾਂਦੀ ਹੈ। ਮਾਂਹਵਾਰੀ ਸਮੇਂ ਨਿਕਲਣ ਵਾਲੇ ਖੂਨ ਨੂੰ ਆਯੂਰਵੈਦਿਕ ਚਿਕਿਤਸਾ ਵਿਗਿਆਨ ਅਨੁਸਾਰ ਪਿੱਤ ਦਾ ਮਲ ਮੰਨਿਆ ਜਾਂਦਾ ਹੈ ਅਤੇ ਹਰ ਪ੍ਰਕਾਰ ਦਾ ਮਲ ਗਰਮ ਅਤੇ ਤੇਜ਼ਾਬੀ ਹੁੰਦਾ ਹੈ। ਇਸ ਕਾਰਨ ਮਾਹਵਾਰੀ ਦੇ ਖੂਨ ਦੀ ਤਾਸੀਰ ਗਰਮ ਅਤੇ ਤੇਜ਼ਾਬੀ ਹੁੰਦੀ ਹੈ।
ਮਾਹਵਾਰੀ ਦਾ ਸਾਰਾ ਦਾਰੋਮਦਾਰ ਹਾਰਮੋਨਜ਼ ਤੇ ਨਿਰਭਰ ਹੁੰਦਾ ਹੈ।
■ਜੇ ਰਸੌਲੀ ਬਾਹਰ ਵੱਲ ਨੂੰ ਵਧੇ ਤਾਂ ਬੱਚੇਦਾਨੀ ਆਪਣੇ ਸਥਾਨ ਤੋਂ ਹਿੱਲ ਕੇ ਉਸ ਪਾਸੇ ਵੱਲ ਲਟਕ ਜਾਂਦੀ ਹੈ, ਜਿਸ ਪਾਸੇ ਰਸੌਲੀ ਹੁੰਦੀ ਹੈ ਅਤੇ ਉਸ ਪਾਸੇ ਦਰਦ ਦੀ ਸ਼ਿਕਾਇਤ ਪਾਈ ਜਾਂਦੀ ਹੈ। ਬੱਚੇਦਾਨੀ ਦੀ ਰਸੌਲੀ ਕਾਰਨ ਔਰਤ ਨੂੰ ਪੈਰਾਂ ਭਾਰ ਬੈਠਣ ਵਿਚ ਦਿੱਕਤ ਮਹਿਸੂਸ ਹੁੰਦੀ ਹੈ।
■ਜੇ ਇਹ ਰਸੌਲੀ ਅੰਦਰ ਵੱਲ ਨੂੰ ਵਧੇ ਤਾਂ ਮਾਹਵਾਰੀ ਸਮੇਂ ਜਿਆਦਾ ਖੂਨ ਪੈੰਦਾ ਹੈ ਅਤੇ ਗਰਭ ਨਹੀਂ ਠਹਿਰਦਾ।
■ ਬੱਚੇਦਾਨੀ ਦੀ ਰਸੌਲੀ ਕਾਰਨ ਫੈਲੋਪੀਨ ਟਿਊਬਜ਼ ਬਲੌਕ ਹੋ ਜਾਂਦੀਆਂ ਹਨ।
■■■ 90% ਕੇਸਾਂ ਵਿਚ ਬੱਚੇਦਾਨੀ ਦੀ ਰਸੌਲੀ ਕਦੇ ਕੈੰਸਰ ਨਹੀਂ ਬਣਦੀ ਅਤੇ ਯੋਗ ਇਲਾਜ ਅਤੇ ਪ੍ਰਹੇਜ ਨਾਲ ਠੀਕ ਹੋ ਜਾਂਦੀ ਹੈ। ਇਸ ਕਾਰਨ ਰਸੌਲੀ ਦੇ ਕੈੰਸਰ ਵਿਚ ਬਦਲਣ ਦੇ ਨਾਮ ਤੇ ਡਰਾਉੰਦਾ ਹੈ ਤਾਂ ਉਸ ਤੋਂ ਸਾਵਧਾਨ ਰਹਿਣ ਦੀ ਲੋੜ ਹੈ।
ਬੱਚੇਦਾਨੀ ਦੀ ਰਸੌਲੀ ਕਾਰਨ ਮਾਹਵਾਰੀ ਅੱਪਸੈਟ ਹੋ ਜਾਂਦੀ ਹੈ ਅਤੇ ਮਾਹਵਾਰੀ ਸਮੇਂ ਜਿਆਦਾ ਖੂਨ ਪੈਣ ਦੀ ਸ਼ਿਕਾਇਤ ਹੋ ਜਾਂਦੀ ਹੈ ਅਤੇ ਮਾਂਹਵਾਰੀ ਦੀ ਚਾਲ ਬਦਲ ਜਾਂਦੀ ਹੈ। ਮਾਹਵਾਰੀ ਮਹੀਨੇ ਦੀ ਬਜਾਏ 10-15 ਦਿਨ ਬਾਅਦ ਹੀ ਆਉਣ ਲੱਗ ਜਾਂਦੀ ਹੈ। ਮਾਹਵਾਰੀ ਸਮੇਂ ਬਲੀਡਿੰਗ ਜਿਆਦਾ ਹੁੰਦੀ ਹੈ ਅਤੇ ਖੂਨ ਵਿਚ ਕਾਲੇ ਜਾਂ ਬਰਾਊਨ ਰੰਗ ਦੇ ਕਲੌਟਸ ਆਉੰਦੇ ਹਨ। ਜੇ ਰਸੌਲੀ ਦਾ ਅਕਾਰ ਵੱਡਾ ਹੋ ਜਾਵੇ ਤਾਂ ਪੇਡੂ, ਕਮਰ ਅਤੇ ਲੱਤਾਂ ਵਿਚ ਦਰਦ ਹੁੰਦਾ ਹੈ। ਮਾਂਹਵਾਰੀ ਦਾ ਪੀਰੀਅਡ ਲੰਬਾ ਹੋ ਜਾਂਦਾ ਹੈ। ਔਰਤ ਤੋਂ ਪੈਰਾਂ ਭਾਰ ਨਹੀਂ ਬੈਠਾ ਜਾਂਦਾ। ਜਿਆਦਾ ਖੂਨ ਪੈਣ ਅਤੇ ਮਾਹਵਾਰੀ ਦੀ ਚਾਲ ਵਿਗੜਨ ਦੀ ਸ਼ਿਕਾਇਤ ਅਕਸਰ 40-45 ਸਾਲ ਦੀ ਉਮਰ ਵਿਚ ਮਾਂਹਵਾਰੀ ਪੱਕੇ ਤੌਰ ਤੇ ਬੰਦ ਹੋਣ ਤੋਂ ਪਹਿਲਾਂ ਵੀ ਹੁੰਦੀ ਹੈ । ਬਹੁਤ ਵਾਰ ਇਸ ਸਟੇਜ ਨੂੰ ਵੀ ਰਸੌਲੀ ਕਹਿ ਕੇ ਅਪਰੇਸ਼ਨ ਕਰਵਾਉਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ
60 -70% ਔਰਤਾਂ ਦੇ ਅਪਰੇਸ਼ਨ ਵੀ ਕਰ ਦਿੱਤੇ ਜਾਂਦੇ ਹਨ।
ਬੱਚੇਦਾਨੀ ਦੀ ਰਸੌਲੀ ਤੋਂ ਬਚਣ ਦੇ ਅਸਾਨ ਤਰੀਕੇ :
1) ਸਰੀਰ ਨੂੰ ਤੇਜ਼ਾਬੀ ਹੋਣ ਤੋਂ ਬਚਾਉਣ ਲਈ ਤਲੀਆਂ ਮਸਾਲੇਦਾਰ ਚੀਜਾਂ ਖਾਣ ਤੋਂ ਪ੍ਰਹੇਜ਼ ਕਰੋ।
2) ਮਾਂਹਵਾਰੀ ਦੇ ਦਿਨਾਂ ਵਿਚ ਤਲੀਆਂ ਮਸਾਲੇਦਾਰ ਅਤੇ ਅਜਿਹੀਆਂ ਠੰਡੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰੋ, ਜਿੰਨਾ ਨਾਲ ਮਾਂਹਵਾਰੀ ਦੇ ਖੂਨ ਦਾ ਪ੍ਰਵਾਹ ਘੱਟ ਹੁੰਦਾ ਹੋਵੇ।
3) ਮਾਂਹਵਾਰੀ ਦੇ ਦਿਨਾਂ ਵਿਚ ਦਰਦ ਹੁੰਦਾ ਹੋਵੇ ਤਾਂ ਪੇਨ ਕਿੱਲਰ ਦਵਾਈ ਦੀ ਵਰਤੋ ਕਰਨ ਦੀ ਬਜਾਏ ਡਾਕਟਰ ਤੋਂ ਅਸਲ ਕਾਰਨ ਦੀ ਇਲਾਜ ਕਰਵਾਉਣ ਦੀ ਲੋੜ ਹੁੰਦੀ ਹੈ। ਮਾਂਹਵਾਰੀ ਦੇ ਦਰਦ ਹੋਣ ਦੀ ਸ਼ਿਕਾਇਤ ਹੋਵੇ ਤਾਂ ਮਾਂਹਵਾਰੀ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਅਜਵੈਣ ਅਤੇ ਗੁੜ ਦੇ ਲੱਡੂ ਬਣਾ ਕੇ ਖਾਣਾ ਸ਼ੁਰੂ ਕਰ ਦੇਣੇ ਚਾਹੀਦੇ ਹਨ। ਚਾਹ ਵਿਚ ਖੰਡ ਦੀ ਬਜਾਏ ਅਜਵੈਣ ਅਤੇ ਗੁੜ ਪਾ ਕੇ ਪੀਣ ਨਾਲ ਪੁਰਾਣੀ ਤੋਂ ਪੁਰਾਣੀ ਦਰਦ ਦੀ ਸ਼ਿਕਾਇਤ ਦੂਰ ਹੋ ਜਾਂਦੀ ਹੈ।
ਆਯੂਰਵੇਦ ਵਿਚ ਬੱਚੇਦਾਨੀ ਦੀ ਰਸੌਲੀ ਅਤੇ ਉਸ ਕਾਰਨ ਹੋਣ ਵਾਲੀਆਂ ਸਭ ਸਮੱਸਿਆਵਾਂ ਦਾ ਬਹੁਤ ਪ੍ਰਭਾਵਸ਼ਾਲੀ ਇਲਾਜ ਹੈ ।ਇਸ ਕਰਕੇ ਬੱਚੇਦਾਨੀ ਦੀ ਕਿਸੇ ਵੀ ਪ੍ਰਕਾਰ ਦੀ ਮਾਈਨਰ ਜਾਂ ਮੇਜਰ ਸਰਜਰੀ ਕਰਵਾਉਣ ਤੋਂ ਪਹਿਲਾਂ ਕਿਸੇ ਯੋਗ ਆਯੂਰਵੈਦਿਕ ਚਿਕਿਤਸਕ ਤੋਂ ਇਲਾਜ ਕਰਵਾ ਕੇ ਬੱਚੇਦਾਨੀ ਨੂੰ ਪੂਰੀ ਤਰ੍ਹਾਂ ਤੰਦਰੁਸਤ ਕੀਤਾ ਜਾ ਸਕਦਾ ਹੈ। ਸਾਡੇ ਹਸਪਤਾਲ ਵਿਚ ਹੁਣ ਤੱਕ 1300 ਤੋਂ ਉੱਪਰ ਬੱਚੇਦਾਨੀ ਦੀ ਰਸੌਲੀ ਦੇ ਕੇਸਾਂ ਦਾ ਹਰ ਉਮਰ ਵਿਚ ਸਫ਼ਲ ਇਲਾਜ ਕੀਤਾ ਜਾ ਚੁੱਕਿਆ ਹੈ।
ਵੈਦ ਕਾਸਮੀ
MB 8699050059