27/01/2025
ਹਾਂਜੀ ਦੋਸਤੋ ਅੱਜ ਤੁਹਾਡੇ ਨਾਲ ਇੱਕ ਜਰੂਰੀ ਘਟਨਾ ਸਾਂਝੀ ਕਰਨ ਲੱਗਾ ਹਾ ਜੋ ਕਿ ਸਾਂਝੀ ਕਿਤੇ ਬਿਨਾ ਮੇਰੇ ਤੋ ਰਹਿ ਨਹੀ ਹੋਇਆ । ਪਿਛਲੇ ਮਹੀਨੇ ਦੀ ਲਗਭਗ 16 ਤਰੀਕ ਨੂੰ ਮੈਨੂੰ ਇਕ ਨੌਜਵਾਨ ਦਾ ਫ਼ੋਨ ਆਇਆ ਤੇ ਉਹ ਰੋਣ ਲੱਗ ਗਿਆ ਫ਼ੋਨ ਤੇ ਅਤੇ ਉਹ ਬਹੁਤ ਤੰਗ ਪਰੇਸ਼ਾਨ ਸੀ । ਜਦੋ ਉਸ ਨੌਜਵਾਨ ਨੂੰ ਮੈਂ ਸਾਰੀ ਗੱਲਬਾਤ ਪੁੱਛੀ ਤਾ ਉਸਨੇ ਦਸਿਆ ਕਿ ਉਸਨੇ ਕਿਸੇ ਫਰਜ਼ੀ ਵੈਦ ਦੀ ਵੀਡੀਓ ਦੇਖਕੇ ਦਵਾਈ ਮੰਗਵਾ ਲਈ ਅਤੇ ਕੁਝ ਦਿਨ ਦਵਾਈ ਖਾਣ ਮਗਰੋਂ ਨੌਜਵਾਨ ਦੇ ਪਿਸ਼ਾਬ ਨਾਲ ਖੂਨ ਆਉਣਾ ਸ਼ੁਰੂ ਹੋ ਗਿਆ , ਪਿੱਤ ਪ੍ਰਕਿਰਤੀ ਐਨੀ ਕੁ ਵੱਧ ਗਈ ਕਿ ਇਸਦੇ ਗੁਪਤ ਅੰਗ ਵਿੱਚੋ ਬੈਠੇ ਬੈਠੇ ਦੇ ਹੀ ਵੀਰਜ ਦੀਆ ਬੂੰਦਾ ਨਿਕਲਦੀਆ ਰਹਿਣਾ, ਰਾਤ ਨੂੰ ਨੀਂਦ ਨਾ ਆਉਣਾ ਅਤੇ ਭੁੱਖ ਵੀ ਬਿਲਕੁਲ ਖ਼ਤਮ ਹੋ ਚੁੱਕੀ ਸੀ । ਮੇਰੇ ਪੁੱਛਣ ਮਗਰੋਂ ਨੌਜਵਾਨ ਨੇ ਦਸਿਆ ਕਿ ਕੋਈ ਬਾਡੀਬਿਲਡਰ ਮੁੰਡਾ ਜਿੰਮ ਵਾਲਾ ਵੀਡੀਓ ਪਾਉਂਦਾ ਹੈ ਭਸਮਾਂ ਅਤੇ ਆਯੁਰਵੇਦ ਦੀਆ । ਉਸ ਫਰਜ਼ੀ ਵੈਦ ਕੋਲੋ ਦਵਾਈ ਲਈ ਸੀ ।ਉਸ ਨੌਜਵਾਨ ਨੇ ਮੈਨੂੰ ਵੀ ਉਸਦੀਆ ਵੀਡੀਓ ਭੇਜੀਆ ਹਨ ।ਇਸੇ ਕਾਰਣ ਕਰਕੇ ਦੋਸਤੋ ਮੈਂ ਤੁਹਾਨੂੰ ਸਾਰਿਆ ਨੂੰ ਹਮੇਸ਼ਾ ਹੀ ਇਹੋ ਬੇਨਤੀ ਕਰਦਾ ਹਾ ਕਿ ਅੱਖਾ ਬੰਦ ਕਰਕੇ ਹਰੇਕ ਤੇ ਭਰੋਸਾ ਨਾ ਕਰਲਿਆ ਕਰੋ । ਅੱਜ ਕੱਲ੍ਹ ਇਹੋ ਜਿਹੇ ਫਰਜੀ ਵੈਦ ਬਹੁਤ ਪੈਦਾ ਹੋ ਚੁੱਕੇ ਹਨ, ਜਿਹਨਾ ਨੂੰ ਸਿਰਫ ਪੈਸੇ ਤੱਕ ਮਤਲਬ ਹੈ।ਤੁਹਾਡੀ ਸਿਹਤ ਜਾਂ ਸ਼ਰੀਰ ਤੱਕ ਕੋਈ ਮਤਲਬ ਨਹੀਂ । ਬਚਿਆ ਕਰੋ ਦੋਸਤੋ ਇਹੋ ਜਿਹੇ ਠੱਗਾ ਕੋਲੋ । ਮੈਂ ਅਕਸਰ ਕਹਿੰਦਾ ਰਹਿੰਦਾ ਹਾਂ ਕਿ ਵੈਦਗੀ ਦੇ ਘਰ ਬਹੁਤ ਦੂਰ ਹਨ ਮਿੱਤਰੋ । ਇਹ ਇੱਕ ਸਮੁੰਦਰ ਹੈ ਜਿਸਦਾ ਨਾ ਹੀ ਕੋਈ ਪੱਤਣ ਅਤੇ ਨਾ ਹੀ ਕੋਈ ਕਿਨਾਰਾ ਹੈ । ਇਹੋ ਜਿਹੇ ਜਾਅਲੀ ਵੈਦਾ ਨੂੰ ਦਵਾਈ ਲੈਣ ਤੋ ਪਹਿਲਾ ਕਿਹਾ ਕਰੋ ਕਿ ਵੈਦ ਜੀ ਸਾਡੇ ਨੁਸਖੇ ਵਿੱਚ ਇਸਤੇਮਾਲ ਹੋਣ ਵਾਲੀ ਭਸਮ ਤੁਸੀਂ ਆਪਣੇ ਹੱਥ ਨਾਲ ਤਿਆਰ ਕਰਦੇ ਹੋਏ ਵੀਡੀਓ ਜਰੂਰ ਭੇਜਦਿਓ ਸਾਨੂੰ, ਪਰ ਦੋਸਤੋ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜਿਹੜੇ ਏਹੇ ਜਾਅਲੀ ਵੈਦ ਇੰਟਰਨੈੱਟ ਤੇ ਬੈਠੇ ਹਨ । ਇਹ ਭਸਮ ਬਣਾਉਣਾ ਤਾ ਦੂਰ ਦੀ ਗੱਲ ਹੈ ਇਹ ਮੋਤੀ ਪਿਸ਼ਟੀ ਜਾ ਮੋਤੀਆ ਦਾ ਕੁਸ਼ਤਾ ਵੀ ਨਹੀ ਬਣਾ ਸਕਦੇ । ਇਸ ਕਰਕੇ ਜੇਕਰ ਕਿਸੇ ਕੋਲੋ ਵੀ ਭਸਮਾ ਕੁਸ਼ਤੇ ਲੈਣੇ ਹੁੰਦੇ ਹਨ ਤਾ ਉਸ ਵੈਦ ਦੀ ਜੜ ਤੱਕ ਜਾਣਕਾਰੀ ਲੈਕੇ ਹੀ ਦਵਾਈ ਲਿਆ ਕਰੋ ।ਇਹੋ ਜਿਹੇ ਬੇਈਮਾਨਾ ਤੋ ਬਚਿਆ ਕਰੋ । ਇਸ ਨੌਜਵਾਨ ਨੂੰ ਇਹ ਨੁਸਖ਼ਾ ਇਸਤੇਮਾਲ ਕਰਵਾਇਆ ਹੈ ਤੇ ਉਸਨੇ ਆਪਣੇ ਹੱਥੀ ਮੇਰਾ ਦਸਿਆ ਹੋਇਆ ਨੁਸਖ਼ਾ ਤਿਆਰ ਕੀਤਾ ਅਤੇ 15 ਦਿਨਾਂ ਬਾਅਦ ਲਗਭੱਗ ਉਸਦੀ 40% ਸਮੱਸਿਆ ਠੀਕ ਹੋਗੀ । ਹਰ ਚੀਜ਼ ਨੂੰ ਸਮਾ ਲੱਗਦਾ ਹੈ ਦੋਸਤੋ । ਇਕ ਇਕ ਖੁਰਾਕ ਨਾਲ ਠੀਕ ਕਰਨ ਵਾਲਿਆ ਦੇ ਦਾਅਵਿਆ ਤੋ ਬਚੋ ਜਿੰਨਾ ਹੋ ਸਕਦਾ ਮਿੱਤਰੋ
ਦੋਸਤੋ ਨੁਸਖ਼ਾ ਨੋਟ ਕਰਲੋ ਗਰਮੀ ਦੀ ਸਮੱਸਿਆ, ਧਾਂਤ,ਸੁਪਨਦੋਸ਼ ਲਈ
ਮੋਤੀ ਪਿਸ਼ਟੀ -2.5 ਗ੍ਰਾਮ
ਚਾਂਦੀ ਭਸਮ-2.5 ਗ੍ਰਾਮ
ਕੁਸ਼ਤਾ ਸਹਿਦਾਤਾ-10 ਗ੍ਰਾਮ
ਕੁਸ਼ਤਾ ਫੌਲਾਦ (ਨਿੰਬੂ ਦੇ ਰਸ ਵਿੱਚ ਤਿਆਰ ਕੀਤਾ ਹੋਇਆ)-7.5 ਗ੍ਰਾਮ
ਸੱਤ ਗਲੋ -15 ਗ੍ਰਾਮ
ਕੁਸ਼ਤਾ ਮਰਜ਼ਾਨ -7.5 ਗ੍ਰਾਮ
ਖਮੀਰਾ ਮਰਵਾਰੀਦ ਖਾਸ - 50 ਗ੍ਰਾਮ
ਔਲੇ ਦਾ ਮੁਰੱਬਾ -250 ਗ੍ਰਾਮ
ਸੇਬ ਦਾ ਮੁਰੱਬਾ -250 ਗ੍ਰਾਮ
ਬਿੱਲ ਦਾ ਮੁਰੱਬਾ -250 ਗ੍ਰਾਮ
ਹਰੜ ਦਾ ਮੁਰੱਬਾ -250 ਗ੍ਰਾਮ
ਦੋਸਤੋ ਮੁਰੱਬਿਆ ਦੀਆ ਗਿਟਕਾ ਕੱਢ ਕੇ ਇਹਨਾ ਨੂੰ ਦਰੜ ਕੁੱਟ ਕਰ ਲਵੋ ਅਤੇ ਸਾਰੀਆ ਭਸਮਾ ਵਿੱਚ ਸ਼ਾਮਲ ਕਰਕੇ ਇਕਜਾਨ ਕਰ ਲਵੋ ਅਤੇ ਕਿਸੇ ਸਾਫ਼ ਸੁਥਰੇ ਕੱਚ ਦੇ ਮਰਤਵਾਨ ਵਿੱਚ ਰੱਖ ਲਵੋ । ਰੋਜਾਨਾ ਸਵੇਰ ਦੇ ਸਮੇ ਖਾਲੀ ਪੇਟ ਇਸਦਾ ਇਕ ਚਮਚਾ ਕੋਸੇ ਦੁੱਧ ਨਾਲ ਇਸਤੇਮਾਲ ਕਰੋ ਲਗਭਗ ਇਕ ਮਹੀਨਾ । ਖੱਟੀਆ , ਤਲੀਆ, ਅਤੇ ਵੇ ਵਾਦੀ ਵਾਲੀਆ ਵਸਤੂਆ ਦਾ ਇਸਤੇਮਾਲ ਨਾ ਕਰੋ ।
ਦੋਸਤੋ ਦਵਾਰਾ ਫੇਰ ਆਪਾ ਲਾਈਵ ਵੀਡੀਓ ਜਲਦੀ ਹੀ ਸ਼ੁਰੂ ਕਰਾਗੇ । ਮੈਂ ਜਿਵੇ ਕਿ ਬਹੁਤ ਚਿਰ ਪਹਿਲਾ ਵੀ ਦਸਿਆ ਸੀ ਕਿ ਮੈਂ ਇੱਕ ਨੁਸਖ਼ੇ ਦੇ ਉੱਤੇ ਕੰਮ ਕਰ ਰਿਹਾ ਹਾ । ਪਰ ਹਾਲੇ ਕਾਮਜਾਬੀ ਨਹੀਂ ਮਿਲੀ ਉਸ ਨੁਸਖ਼ੇ ਤੇ । ਪਰ ਜਦੋ ਵੀ ਉਹ ਕਾਮਜਾਬ ਹੋਗਿਆ ਤੇ ਬਹੁਤ ਵੱਡੀ ਲੋਕ ਭਲਾਈ ਹੋਵੇਗੀ ਉਸ ਨਾਲ ਲੋਕਾ ਦੇ ਨੌਜਵਾਨ ਪੁੱਤ ਮਰਨੋਂ ਬੱਚ ਜਾਣਗੇ । ਬਾਕੀ ਉਸ ਮਾਲਕ ਦੇ ਹੱਥ ਹੈ । ਜਲਦੀ ਹੀ ਪਹਿਲਾ ਵਾਂਗ ਨੁਸਖ਼ੇ ਸਾਂਝੇ ਕਰਨੇ ਸ਼ੁਰੂ ਕਰਾਗੇ ਮਿੱਤਰੋ । ਜੇਕਰ ਕਿਸੇ ਵੀਰ ਨੇ ਗੱਲ ਕਰਨੀ ਹੁੰਦੀ ਹੈ ਤਾ ਵਟਸਐਪ ਤੇ ਕਰਿਆ ਕਰੋ ਦੋਸਤੋ ਕਿਉਕਿ ਮੈਂ ਕੁੱਝ ਸਮੇ ਲਈ ਅਮਰੀਕਾ ਆਇਆ ਹੋਇਆ ਹਾ। ਜਲਦੀ ਹੀ ਨੁਸਖੇ ਬਣਾਉਣੇ ਸ਼ੁਰੂ ਕਰਾਗੇ ਮਿੱਤਰੋ ।ਅਤੇ ਦਵਾਰਾ ਫੇਰ ਠੱਗਾ ਦੇ ਜੁੱਲੀ ਵਿਸਤਰੇ ਗੋਲ ਕਰਾਗੇ ਅਤੇ ਤੁਹਾਨੂੰ ਚਾਨਣਾ ਪਾਵਾਂਗੇ । ਧੰਨਵਾਦ
+91 97800-65551