24/08/2017
ਸਰਕਾਰੀ ਮਿਡਲ ਸਕੂਲ ਚੂਹੜਵਾਲ ਵਿਖੇ ਵਾਤਾਵਰਣ ਸੰਭਾਲ ਤੇ ਸਾਹਿਤਕ ਸਮਾਗਮ ਅਯੋਜਤ ਕੀਤਾ ਗਿਆ।ਇਸ ਵਿਸ਼ੇਸ਼ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੁੱਜੇ ਉਘੇ ਕ੍ਰਾਂਤੀਕਾਰੀ ਕਵੀ ਅਮਨਦੀਪ ਸਿੰਘ ਦਰਦੀ ਨੇ ਰੁੱਖ ਕੁਖ ਤੇ ਵਾਤਾਵਰਣ ਬਚਾਉਣ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣ ਲਈ ਆਖਦਿਆ ਭਰੋਸਾ ਦਿੱਤਾ ਕਿ ਪਿੰਡ ਤੇ ਸਕੂਲ ਲਈ ਰੁੱਖਾਂ ਦੀ ਘਾਟ ਨਹੀਂ ਰਹਿਣ ਦਿਤੀ ਜਾਵੇਗੀ। ਸਕੂਲ ਮੁਖੀ ਤੇ ਅਧਿਆਪਕ ਆਗੂ ਗਗਨਦੀਪ ਸਿੰਘ ਰੌਂਤਾ ਨੇ ਪਾਹੰਚੀਆਂ ਸਖਸ਼ੀਅਤਾਂ ਨੂੰ ਜੀ ਆਇਆਂ ਨੂੰ ਆਖਦਿਆਂ ਦੱਸਿਆ ਕਿ ਸਟਾਫ ,ਸਰਪੰਚ ,ਪੰਚਾਇਤ ਤੇ ਸੁਹਿਰਦ ਲੋਕਾਂ ਦੇ ਸਹਿਯੋਗ ਨਾਲ ਹੀ ਸਰਕਾਰੀ ਸਕੂਲਾਂ ਦੀ ਹਾਲਤ ਚੰਗੇਰੀ ਹੋ ਸਕਦੀ ਹੈ ਅਤੇ ਪਿੰਡ ਵਲੋਂ ਹਰ ਪੱਖੋਂ ਸਹਿਯੋਗ ਮਿਲਣ ਦੀ ਸ਼ਲਾਘਾ ਕੀਤੀ। ਮੰਚ ਦਾ ਸੰਚਾਲਨ ਰਜਿੰਦਰ ਕੌਰ ਨੇ ਬਾਖੂਬੀ ਕੀਤਾ। ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਪੁੱਜੀਆਂ ਸਾਹਿਤਕ ਤੇ ਸੱਭਿਆਚਾਰਕ ਸਖਸ਼ੀਅਤਾਂ ਸ਼ਾਇਰਾ ਕੁਲਵਿੰਦਰ ਕੌਰ ਕਿਰਨ,ਪੇਸ਼ਕਾਰ ਤੇ ਗੀਤਕਾਰ ਸਰਬਜੀਤ ਸਿੰਘ ਬਿਰਦੀ,ਸ਼ਾਇਰ ਤੇ ਪੱਤਰਕਾਰ ਰਾਜਵਿੰਦਰ ਰੌਂਤਾ,ਗਾਇਕ ਗੁਰਵਿੰਦਰ ਸਿੰਘ ਸ਼ੇਰਗਿੱਲ ਨੇ ਕਾਵਿਕ ਸੁਰਾਂ ਬਿਖੇਰੀਆਂ,ਇਸ ਮੌਕੇ ਨੌਜਵਾਨ ਆਗੂ ਸੁਖਵਿੰਦਰ ਬਬਲੂ,ਪਰਮਜੀਤ ਸਿੰਘ ਵਣ ਅਫਸਰ, ਊਧਮ ਸਿੰਘ ,ਸਤਨਾਮ ਸਿੰਘ, ਸਤਪਾਲ ਲਾਡੀ, ਨਰਿੰਦਰ ਸ਼ੈਰੀ,ਤਨੂੰ ਬਾਲਾ,ਪਰਮਜੀਤ ਕੌਰ,ਮੀਨਾਕਸ਼ੀ,ਮਮਤਾ ਆਦਿ ਸਮੇਤ ਸਕੂਲ ਕਮੇਟੀ,ਪੰਚਾਇਤ ਤੇ ਨੌਜਵਾਨ ਸਭਾ ਦੇ ਨੁਮਾਇੰਦੇ ਮੌਜੂਦ ਸਨ।ਸਕੂਲ ਦੇ ਵਿਦਿਆਰਥੀਆਂ ਸਿਮਰਨ, ਸੂਰਜ,ਰੇਸ਼ਮ,ਸੋਨੀਆਂ,ਹਰਜੋਤ,ਰਾਜਨ ਆਦਿ ਨੇ ਗੀਤ ਕਵਿਤਾਵਾਂ ਪੇਸ਼ ਕਰਕੇ ਭਵਿੱਖ ਦੀ ਵਧੀਆ ਕਲਾਕਾਰੀ ਦਿਖਾਈ।ਪਿੰਡ ਦੇ ਸਰਪੰਚ ਗੁਰਨਾਮ ਸਿੰਘ ਨੇ ਪਾਹੁੰਚੀਆਂ ਸਖਸ਼ੀਅਤਾਂ ਦਾ ਧੰਨਵਾਦ ਕੀਤਾ ਗਿਆ। ਸਕੂਲ ਦੇ ਮੁਖੀ ਗਗਨਦੀਪ ਸਿੰਘ ਰੌਂਤਾ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਵਿਚ ਵੱਖ ਵੱਖ ਸਖਸ਼ੀਅਤਾਂ ਦਾ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਅਮਨਦੀਪ ਸਿੰਘ ਦਰਦੀ ਨੇ ਰੁੱਖ ਲਗਾ ਕੇ ਵਾਤਾਵਰਣ ਹਰਿਆ ਭਰਿਆ ਬਣਾਉਣ ਦਾ ਹੋਕਾ ਦਿੱਤਾ ਅਤੇ ਬੁਲੰਦ ਅਵਾਜ਼ ਚ ਟੱਪੇ ਪੇਸ਼ ਕੀਤੇ। ਸਕੂਲ ਬੱਚਿਆਂ ਪ੍ਰਾਇਮਰੀ ਤੇ ਮਿਡਲ ਸਕੂਲ ਦੇ ਸਟਾਫ ,ਬਚਿਆਂ ਤੇ ਪਤਵੰਤਿਆਂ ਨੇ ਭਰੋਸਾ ਦਿਵਾਇਆ ਕਿ ਰੁੱਖਾਂ ਦੀ ਸੰਭਾਲ ਵੀ ਕੀਤੀ ਜਾਵੇਗੀ।