
27/07/2025
MANSA NEWSS
ਸ਼੍ਰੀ ਖਾਟੂ ਸ਼ਿਆਮ ਅਤੇ ਸਾਲਾਸਰ ਧਾਮ ਦੀ ਬੱਸ ਯਾਤਰਾ ਲਈ ਰਵਾਨਾ
ਸ਼੍ਰੀ ਸ਼ਿਆਮ ਪ੍ਰੇਮੀ ਸੇਵਾ ਸੰਮਤੀ (ਰਜਿ)(ਬੱਸ ਯਾਤਰਾ ਵਾਲੇ) ਮਾਨਸਾ ਵੱਲੋਂ ਮਹੀਨਾਵਾਰ ਧਾਰਮਿਕ ਬੱਸ ਯਾਤਰਾ ਸ਼੍ਰੀ ਹਰ ਹਰ ਮਹਾਂਦੇਵ ਮੰਦਿਰ,ਭਗਤ ਸਿੰਘ ਚੌਕ ਕੋਲੋ ਸੰਮਤੀ ਦੇ ਪ੍ਰਧਾਨ ਰੋਹਿਤ ਬਾਂਸਲ, ਮੱਖਣ ਲਾਲ, ਰਜਨੀਸ਼ (ਕਾਲਾ), ਸ਼੍ਰੀ ਪਾਲ, ਗਗਨ ਸਿੰਗਲਾ, ਸੁਰਿੰਦਰ ਕੁਮਾਰ ਦੀ ਰਹਿਨਮਾਈ ਹੇਠ ਧਾਰਮਿਕ ਰੀਤੀ ਰਿਵਾਜ ਅਨੁਸਾਰ ਰਵਾਨਾ ਹੋਈ । ਇਸ ਮੌਕੇ ਨਾਰੀਅਲ ਦੀ ਰਸਮ ਰਵੀ ਗਰਗ ਜੀ (ਚਾਂਦੀ ਵਾਲੇ) ਤੇ ਬੱਸ ਨੂੰ ਝੰਡੀ ਦੇਣ ਦੀ ਰਸਮ ਭਰਤ ਭੂਸ਼ਣ ਜੀ (ਐਸ ਡੀ ਓ ਜਲ ਵਿਭਾਗ) ਨੇ ਕਰਦਿਆ ਕਿਹਾ ਕਿ ਸਾਨੂੰ ਧਾਰਮਿਕ ਸਥਾਨਾ ਤੇ ਜਰੂਰ ਜਾਣਾ ਚਾਹੀਦਾ ਹੈ। ਸੰਮਤੀ ਦੇ ਪ੍ਰਧਾਨ ਰੋਹਿਤ ਬਾਂਸਲ ਨੇ ਦੱਸਿਆ ਕਿ ਇਹ ਬੱਸ ਸ਼੍ਰੀ ਸ਼ਿਆਮ ਖਾਟੂ ਜੀ, ਸਾਲਾਸਰ ਧਾਮ,ਅੰਜਨੀ ਮਾਤਾ ਮੰਦਿਰ,ਅਗਰੋਹਾ ਧਾਮ ਦੇ ਦਰਸ਼ਨ ਕਰਵਾਕੇ ਵਾਪਿਸ ਮਾਨਸਾ ਆਵੇਗੀ।ਸੰਮਤੀ ਦੇ ਸੈਕਟਰੀ ਰਜਨੀਸ਼ ਕਾਲਾ( ਚੂੜੀਆ ਵਾਲੇ) ਨੇ ਦੱਸਿਆ ਹੈ ਕਿ ਯਾਤਰੀਆਂ ਦੇ ਰਹਿਣ ਲਈ ਕਮਰਿਆ ਦਾ ਇੰਤਜਾਮ ਸੰਮਤੀ ਵੱਲੋਂ ਕੀਤਾ ਜਾਵੇਗਾ।ਇਸ ਤੋਂ ਇਲਾਵਾ ਯਾਤਰੀਆਂ ਨੂੰ ਬੱਸ ਵਿੱਚ ਸਮੇਂ ਸਮੇਂ ਤੇ ਰਿਫਰੈਸ਼ਮੈਂਟ ਦਿੱਤੀ ਜਾਵੇਗੀ।ਇਸ ਮੌਕੇ ਰੋਹਿਤ ਬਾਂਸਲ, ਪ੍ਰਿੰਸ ਗੋਇਲ, ਸੁਰਿੰਦਰ ਕੁਮਾਰ, ਰਜਨੀਸ਼ ਕਾਲਾ, ਗਗਨ ਝੁਨੀਰ, ਅਸ਼ੋਕ ਕੁਮਾਰ, ਗਗਨ ਸਿੰਗਲਾ, ਸ਼੍ਰੀ ਪਾਲ, ਰਾਜੀਵ(ਕਾਲਾ), ਰਾਜਿੰਦਰ ਕੁਮਾਰ, ਜੀਵਨ ਕੁਮਾਰ, ਸੋਨੀ ਕੁਮਾਰ, ਵਿੱਕੀ (ਡਿੰਪਲ), ਮੱਖਣ ਲਾਲ ਹਾਜਰ ਸਨ।