
09/04/2023
ਵੈਨਕੂਵਰ ਕਲੱਬ ਵਿਖੇ ਕਰਵਾਏ ਗਏ ਇੰਟਰਨੈ਼ਨਲ ਫੈਸ਼ਨ ਗਾਲਾ ਦੌਰਾਨ ਉਘੀ ਫੈਸ਼ਨ ਡਿਜਾਇਨਰ ਜਸਪ੍ਰੀਤ ਮਾਨ ਨੇ ਆਪਣੀ ਨਵੀਂ ਕੁਲੈਕਸ਼ਨ ਇੰਡੋ ਵੈਸਟਰਨ ਡਰੈਸ ਦਾ ਬਾਖੂਬੀ ਪ੍ਰਦਰਸ਼ਨ ਕਰਦਿਆਂ ਫੈਸ਼ਨ ਦੀ ਦੁਨੀਆ ਦਾ ਧਿਆਨ ਖਿੱਚਿਆ। ਜਸਪ੍ਰੀਤ ਮਾਨ ਇਸ ਫੈਸ਼ਨ ਸ਼ੋਅ ਵਿਚ ਸ਼ਾਮਿਲ ਹੋਣ ਵਾਲੀ ਪਹਿਲੀ ਭਾਰਤੀ ਪੰਜਾਬੀ ਫੈਸ਼ਨ ਡਿਜਾਇਨਰ ਸੀ। ਇਹ ਪ੍ਰੋਗਰਾਮ ਆਈ ਐਫ ਜੀ ਅਤੇ ਡੇਵਿਡ ਚੇਨ ਜੋ ਇਸਦੇ ਫਾਊਂਡਰ ਤੇ ਐਗਜੈਕਟਿਵ ਡਾਇਰੈਕਟਰ ਹਨ ਵਲੋਂ ਆਯੋਜਿਤ ਕੀਤਾ ਗਿਆ ਸੀ।
ਜਿਕਰਯੋਗ ਹੈ ਕਿ ਜਸਪ੍ਰੀਤ ਮਾਨ ਮਾਨਸਾ ਵਿਖੇ ‘ਜਸਟ ਵੂਮੈਨ’ ਨਾਂ ਦਾ ਲੇਡੀਜ਼ ਬੁਟੀਕ ਚਲਾਉਂਦੇ ਸੀ ਤੇ ਕਨੇਡਾ ਮੂਵ ਹੋਣ ਤੋਂ ਬਾਅਦ ਓਨਾਂ ਇਹ ਕੰਮ ਜਾਰੀ ਰੱਖਿਆ ਤੇ ‘ਸਿਲਕ ਔਰਕਿਡ ਅਟਾਇਰ’(Silk orchid attire) ਨਾਂ ਹੇਠ ਡਿਜਾਇਨਰ ਵਜ਼ੋ ਸ਼ੁਰੂਆਤ ਕੀਤੀ ਤੇ ਕਈ ਵੱਖ ਵੱਖ exhibitions ਲਾਏ।