Malwa Dukhniwarn Eye Hospital Maurmandi.

Malwa Dukhniwarn Eye Hospital Maurmandi. Contact information, map and directions, contact form, opening hours, services, ratings, photos, videos and announcements from Malwa Dukhniwarn Eye Hospital Maurmandi., Hospital, #177, W. No. 4 SBS Nagar, Maur Mandi.

25/01/2019
23/11/2018

ਮਾਲਵਾ ਮਿਸ਼ਨ ਚੈਰੀਟੇਬਲ ਹਸਪਤਾਲ ਮੌੜ ਮੰਡੀ
ਸਥਾਨ:- ਮਾਲਵਾ ਮਿਸ਼ਨ ਬਿਰਧ- ਆਸਰਮ ਮੋੜ ਕਲਾਂ ਰੋਡ, ਮੌੜ ਮੰਡੀ ।
ਮਾਲਵਾ ਮਿਸ਼ਨ ਚੈਰੀਟੇਬਲ ਹਸਪਤਾਲ ਕੀ ਅਤੇ ਕਿਓੁ ਹੈ ? ਆਓ ਜਾਣਕਾਰੀ ਸਾਂਝੀ ਕਰੀਏ ।
ਆਬਾਦੀ ਵਾਲੇ ਕਿਸੇ ਵੀ ਖਿੱਤੇ ਵਿੱਚ ਜੇਕਰ 100 ਮਰੀਜ਼ ਨੂੰ ਇਲਾਜ ਕਰਵਾਉਣ ਦੀ ਲੋੜ ਹੈ ਤਾਂ ਉਨ੍ਹਾਂ ਵਿੱਚੋਂ 70 ਮਰੀਜ਼ ਥੋੜ੍ਹੇ ਖਰਚੇ ਦੇ ਇਲਾਜ ਨਾਲ ਠੀਕ ਹੋ ਜਾਂਦੇ ਹਨ ,
20 ਮਰੀਜ਼ ਸਪੈਸ਼ਲਿਸਟ ਡਾਕਟਰ ਜਿਵੇਂ ਕਿ ਅੱਖਾਂ ਦੇ ਨੱਕ ਕੰਨ ਗਲੇ ਦੇ ਦੰਦਾਂ ਵਾਲੇ ਅਤੇ ਹੱਡੀਆਂ ਦੇ ਮਾਹਿਰ ਵਗੈਰਾ ਡਾਕਟਰਾਂ ਕੋਲ ਜਾਂਦੇ ਹਨ ।
ਇਨ੍ਹਾਂ ਵਿੱਚੋਂ ਦਸ ਮਰੀਜ਼ ਇੰਸਟੀਚਿਊਟ ਲੈਬਲ ਤੇ ਚੱਲੇ ਜਾਂਦੇ ਹਨ
ਆਓ ਇਹਨਾਂ ਸੱਤਰ % ਮਰੀਜਾਂ ਬਾਰੇ ਗੱਲ ਕਰੀਏ ਜੋ ਕਿ ਛੋਟੀਆਂ ਬਿਮਾਰੀਆਂ ਤੋਂ ਪੀੜਤ ਹੁੰਦੇ ਹਨ ਜਿਵੇਂ ਕਿ ਪੇਟ ਦਾ ਦਰਦ ,ਬਦਹਜ਼ਮੀ, ਅਫ਼ਾਰਾ, ਛੋਟੇ ਮੋਟੇ ਦਰਦ ,ਛੋਟੇ ਮੋਟੇ ਫਿਨਸੀਆਂ ਫੋੜੇ ,ਚਮੜੀ ਦੇ ਛੋਟੇ ਰੋਗ ਬਗੈਰਾ ਬਗੈਰਾ ।
ਇਹ 70 ਪਰਸੈਂਟ ਮਰੀਜ਼ ਕਦੇ ਵੀ ਯੋਗ ਡਾਕਟਰਾਂ ਤੱਕ ਨਹੀਂ ਪਹੁੰਚ ਕਰਦੇ ਕਿਉਂਕਿ ਉਥੇ ਫ਼ੀਸ ਦੇਣੀ ਪੈਂਦੀ ਹੈ ਅਤੇ ਖਰਚਾ ਕੁਝ ਜ਼ਿਆਦਾ ਹੁੰਦਾ ਹੈ ਇਸ ਲਈ ਗ਼ਰੀਬ ਮਰੀਜ਼ਾਂ ਦੀ ਮਜ਼ਬੂਰੀ ਵੀ ਹੈ ।ਇਸ ਕਰਕੇ ਇਹ ਲੋਕ ਮੈਡੀਕਲ ਸਟੋਰ ਵਾਲਿਆਂ ਤੋਂ ਹੀ ਦਵਾਈ ਲੈ ਕੇ ਡੰਗ ਟਪਾ ਲੈਂਦੇ ਹਨ। ਅਤੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਨ ।ਕਿਉਂਕਿ ਉੱਥੇ ਕੋਈ ਯੋਗ ਡਾਕਟਰ ਨਹੀਂ ਹੰਦਾ ਹੈ ।
ਮਾਲਵਾ ਮਿਸ਼ਨ ਮੌੜ ਨੇ ਇਹ ਮਹਿਸੂਸ ਕੀਤਾ ਸੀ ਕਿ ਇਨ੍ਹਾਂ 70 ਪ੍ਰਸੈਂਟ ਮਰੀਜ਼ਾਂ ਲਈ ਕੋਈ ਵਿਚਕਾਰਲਾ ਰਸਤਾ ਅਪਣਾਇਆ ਜਾਵੇ ।
ਅੰਤ ਵਿੱਚ ਇਹ ਫੈਸਲਾ ਲਿਆ ਗਿਆ ਸੀ ਕਿ ਇੱਕ ਕੁਆਲੀਫਾਈਡ ਡਾਕਟਰ ਰੱਖਿਆ ਜਾਵੇ ਅਤੇ ਖਰਚਾ ਹੇਠਲੇ ਪੱਧਰ ਦਾ ਹੋਵੇ ਮਤਲਬ ਨਿੱਕੀਆਂ ਮੋਟੀਆਂ ਬਿਮਾਰੀਆਂ ਦੇ ਇਲਾਜ ਲਈ ਪੰਜਾਹ ਕੁ ਰੁਪਏ ਦਾ ਖਰਚਾ ਹੋਵੇ ।
ਇਸ ਲੲੀ ਘੱਟੋ ਘੱਟ ਸਟਾਫ ਅਤੇ ਡਾਕਟਰ ਦੀ ਤਨਖਾਹ ਲਈ 50 ਹਜ਼ਾਰ ਰੁਪਿਆ ਚਾਹੀਦਾ ਸੀ .ਜੋ ਕੇ ਅਸੀਂ ਆਪਣੇ ਦੋਸਤਾਂ ਨਾਲ ਸਾਂਝਾ ਕੀਤਾ ਅਤੇ ਹੁਣ ਤੱਕ 41 ਸਹਿਯੋਗੀਆਂ ਨੇ ਇੱਕ ਹਜ਼ਾਰ ਰੁਪਿਆ ਮਹੀਨਾ ਦੇਣ ਦਾ ਵਾਅਦਾ ਕੀਤਾ ਹੈ।
ਫੈਸਲੇ ਮੁਤਾਬਕ ਹਰ ਇਕ ਮਰੀਜ਼ ਮਾਲਵਾ ਚੈਰੀਟੇਬਲ ਹਸਪਤਾਲ ਵਿਖੇ ਪੰਜਾਹ ਰੁਪਏ ਦੇ ਕੇ ਆਪਣੀ ਰਜਿਸਟ੍ਰੇਸ਼ਨ ਕਰਵਾਵੇਗਾ ।
ਹਸਪਤਾਲ ਵਿਖੇ ਮੌਜੂਦ ਡਾਕਟਰ ਇਸੇ ਰਜਿਸਟ੍ਰੇਸ਼ਨ ਅਧੀਨ ਪੰਜ ਦਿਨ ਦੀ ਦਵਾਈ ਦੇਵੇਗਾ ਅਤੇ ਦਵਾਈ ਦੀ ਵੱਖਰੀ ਕੀਮਤ ਨਹੀਂ ਵਸੂਲੀ ਜਾਵੇਗੀ ।
ਜੇਕਰ ਕਿਸੇ ਮਰੀਜ਼ ਨੂੰ ਦਾਖ਼ਲ ਕਰਨ ਦੀ ਜ਼ਰੂਰਤ ਪੈਂਦੀ ਹੈ ,ਜਿਵੇਂ ਕਿ ਦਸਤ ਲੱਗਣ ਦੀ ਹਾਲਤ ਵਿੱਚ ਗੁਲੂ ਕੋਜ ਦੀ ਜ਼ਰੂਰਤ ਪੈਂਦੀ ਹੈ ਤਾਂ ਇੱਕ ਦਿਨ ਦਾ ਸਿਰਫ 200 ਰੁਪਿਆ ਦਾਖਲਾ ਫੀਸ ਲਈ ਜਾਵੇਗੀ ਇਸ ਦੋ ਸੌ ਰੁਪਏ ਦੇ ਵਿਚ ਹੀ ਪੂਰੀ ਦਵਾਈ ਦਿੱਤੀ ਜਾਵੇਗੀ ।
ਅੱਖਾਂ ਦੇ ਗ਼ਰੀਬ ਅਤੇ ਲੋੜਵੰਦ ਮਰੀਜ਼ਾਂ ਲਈ ਵੀ ਪੰਜਾਹ ਰੁਪਏ ਦੇ ਵਿੱਚ ਹੀ ਚੈੱਕਅਪ ਅਤੇ ਦਵਾਈ ਦਿੱਤੀ ਜਾਵੇਗੀ ।
ਹੁਣ ਤੱਕ ਅਕਤੂਬਰ ਮਹੀਨੇ ਵਿਚ 31 ਸਹਿਯੋਗੀਆਂ ਦਾ ਫ਼ੰਡ ਆ ਚੁੱਕਾ ਹੈ
ਨਵੰਬਰ ਮਹੀਨੇ ਦੇ 21 ਸਹਿਯੋਗੀਆ ਦੇ ਫੰਡ ਆ ਚੁੱਕਾ ਹੈ ।ਦਵਾਈ ਖ਼ਰੀਦੀ ਜਾ ਚੁੱਕੀ ਹੈ ਅਤੇ ਹਸਪਤਾਲ ਲਈ ਲੋੜੀਦਾ ਸਾਜੋ ਸਮਾਨ ਵੀ ਖ਼ਰੀਦਿਆ ਜਾ ਚੁੱਕਾ ਹੈ ।
ਉਡੀਕ ਦੀਆਂ ਘੜੀਆਂ ਖ਼ਤਮ ਕਰਦੇ ਹੋਏ ਅਸੀਂ ਇਹ ਦੱਸਣ ਵਿੱਚ ਬੜੀ ਖੁਸ਼ੀ ਮਹਿਸੂਸ ਕਰਦੇ ਹਾਂ ਕਿ ਇੱਕ ਦਸੰਬਰ ਤੋਂ ਇਹ ਹਸਪਤਾਲ ਸ਼ੁਰੂ ਹੋ ਜਾਵੇਗਾ ।
ਇਹ ਸੇਵਾ ਡਾ: ਪਰਮਜੀਤ ਕੌਰ ਖਹਿਰਾ (ਬੀਏਐਮਐਸ )ਆਮ ਬੀਮਾਰੀਆਂ ਦੇ ਡਾਕਟਰ ਵਜੋਂ ਨਿਯੁਕਤ ਕਰ ਦਿੱਤੇ ਗਏ ਹਨ
ਅੱਖਾਂ ਦੇ ਮਰੀਜ਼ਾਂ ਦਾ ਚੈੱਕ ਅੱਪ ਮੈਡਮ ਵੀਰਪਾਲ ਕੌਰ B.OPTO ਕਰਨਗੇ
ਅੱਖਾਂ ਦੇ ਗਰੀਬ ਮਰੀਜ਼ਾਂ ਦੇ ਅਪਰੇਸ਼ਨਾਂ ਦਾ ਪ੍ਰਬੰਧ ਪਟਿਆਲਾ ਵਿਖੇ ਕੀਤਾ ਗਿਆ ਹੈ ਜਿਸ ਦੀ ਕੀਮਤ ਸਿਰਫ 2500 ਰੱਖੀ ਗਈ ਹੈ ਇਹ ਆਪ੍ਰੇਸ਼ਨ ਬਿਨਾਂ ਟੀਕਾ ਟਾਂਕਾ ਵਾਲਾ ਹੋਵੇਗਾ ਅਤੇ ਫੇਕੋ ਮਸ਼ੀਨ ਰਾਹੀਂ ਕੀਤਾ ਜਾਵੇਗਾ ਅਤੇ ਫੋਲਡੇਬਲ ਲੈਨਜ ਪਾਇਆ ਜਾਵੇ
ਆਪ ਸਭ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਲੋਕਾਂ ਵਿੱਚ ਇਸ ਹਸਪਤਾਲ ਦਾ ਪ੍ਰਚਾਰ ਕਰਕੇ ਗਰੀਬ ਲੋਕਾਂ ਨੂੰ ਆਰਥਿਕ ਸਹਿਯੋਗ ਵਜੋਂ ਤੋਹਫ਼ਾ ਦੇਣ ਵਿੱਚ ਸਹਿਯੋਗ ਕਰੋ

22/10/2018

ਮਾਲਵਾ ਮਿਸ਼ਨ ਚੈਰੀਟੇਬਲ ਹਸਪਤਾਲ ਲਈ ਇੱਕ ਹਜ਼ਾਰ ਰੁਪਿਆ ਪ੍ਰਤੀ ਮਹੀਨਾ ਦੇਣ ਵਾਲੇ ਦਾਨੀ ਸੱਜਣਾਂ ਦੀ ਲਿਸਟ ਹੇਠ ਲਿਖੇ ਅਨੁਸਾਰ ਹੈ
1. ਸ. ਰੁਪਿੰਦਰ ਚਹਿਲ ਬਠਿੰਡਾ(2000)
2. ਸ. ਸੁਖਮੰਦਰ ਸਿੰਘ ਚੱਠਾ
3. ਸ. ਚਰਨਜੀਤ ਸਿੰਘ ਚੰਨੀ ਤਹਿਸੀਲਦਾਰ
4. ਸ. ਭੁਪਿੰਦਰ ਮਾਨ ਮੌੜ
5. ਸ. ਬਲਵਿੰਦਰ ਸਿੰਘ ਤਲਵੰਡੀ ਸਾਬੋ
6. ਸ. ਅੰਮ੍ਰਿਤਪਾਲ ਸਿੰਘ ਸ਼ੇਰਗਿੱਲ ਐਡਵੋਕੇਟ
7. ਸ. ਅਮਰਜੀਤ ਸਿੰਘ ਮੌੜ ਖੁਰਦ
8. ਸ. ਹਰਜੀਤ ਸਿੰਘ ਟੀਚਰ
9. ਸ. ਨਾਜਮ ਸਿੰਘ ਬਿਜਲੀ ਬੋਰਡ
10. ਚੌਧਰੀ ਜਗਸੀਰ ਸਿੰਘ ਮਾਨਸਾ ਖ਼ੁਰਦ
11. ਸ. ਦੀਦਾਰ ਸਿੰਘ ਗਿੱਲ ਟੀਚਰ
12. ਸ. ਸੁਰਿੰਦਰ ਸਿੰਘ ਖੋਖਰ ਟੀਚਰ
13.ਸ਼੍ਰੀ ਸੁਰਿੰਦਰ ਸਿੰਗਲਾ ਜੀ ਟੀਚਰ
14. ਸ਼੍ਰੀਮਤੀ ਬਿੰਦੂ ਬਾਲਾ ਐਮ ਸੀ ਰਾਮਪੁਰਾ
15. ਸ਼੍ਰੀ ਬਿੱਲੂ ਚੀਮਾ
16. ਸ਼੍ਰੀਮਤੀ ਸੁਖਪਾਲ ਕੌਰ ਕਿੰਗ ਪਾਰਲਰ
17. ਸ. ਲਛਮਣ ਸਿੰਘ ਬੰਬੇ
18. ਸ. ਗੁਰਜੰਟ ਸਿੰਘ ਐਡਵੋਕੇਟ ਤਲਵੰਡੀ ਸਾਬੋ
19. ਸ. ਸੁਰਿੰਦਰ ਸਿੰਘ ਜਗ੍ਹਾ ਰਾਮ ਤੀਰਥ
20. ਕੈਪਟਨ ਲਖਬੀਰ ਸਿੰਘ ਸਰਦਾਰ
21. ਸ. ਜਗਦੇਵ ਸਿੰਘ ਮਾਨਸਾ
22. ਸ. ਹਰਵਿੰਦਰ ਸਿੰਘ ਬਠਿੰਡਾ
23. ਸ. ਹਰਫੂਲ ਸਿੰਘ ਭੁੱਲਰ
24. ਸ.ਜਸਕਰਨਪਾਲ ਸਿੰਘ ਫਾਰਮਾਸਿਸਟ ਬਠਿੰਡਾ
25. ਅਸ਼ੋਕਾ ਫੈਸ਼ਨ ਹਾਊਸ ਮੌੜ ਮੰਡੀ
26. ਸ. ਹਰਪਰੀਤ ਸਿੰਘ ਜਟਾਣਾ
27.ਸ. ਰਾਜ ਸਿੰਘ ਬਾਘਾ ,ਪ੍ਰਿਸੀਪਲ ਮਾਤਾ ਸੁੰਦਰੀ ਕਾਲਜ
28. ਸ. ਨਿਰਮਲ ਸਿੰਘ ਬੂਸਰ ਮੰਡੀ ਕਲਾਂ
29. ਸ. ਗੁਰਪ੍ਰੀਤ ਸਿੰਘ ਢਿੱਲੋਂ ਬਠਿੰਡਾ
30. ਸ.( ਡਾ.)ਬਹਾਦਰ ਸਿੰਘ ਸੀਡੀਪੀਓ ਮੌੜ
31. ਸ. ਚਰਨਜੀਤ ਸਿੰਘ ਥੰਮਨਗੜ੍
32. ਸ. ਸੁਖਪਾਲ ਸਿੰਘ ਭੁੱਲਰ
33. ਸ. ਕੁਲਵੰਤ ਸਿੰਘ ਢੱਡੇ ਚੇਅਰਮੈਨ, ਮਾਤਾ ਸੁੰਦਰੀ ਗਰੁੱਪ
34.ਸ. ਰਾਜਦੀਪ ਸਿੰਘ PP ਮੌੜ ਖੁਰਦ
ਮਾਲਵਾ ਮਿਸ਼ਨ ਉਪਰੋਕਤ ਸਾਰੇ ਹੀ ਦਾਨੀ ਸੱਜਣਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਤਹਿ ਦਿਲੋਂ ਸ਼ੁਕਰਾਨਾ ਅਦਾ ਕਰਦਾ ਹੈ ਕੁੱਲ ਦਾਨੀ ਸੱਜਣਾਂ ਦੀ ਜੋ ਮੰਗ ਕੀਤੀ ਗਈ ਸੀ ਉਹ 50 ਵਿਅਕਤੀਆਂ ਦੀ ਕੀਤੀ ਗਈ ਸੀ ਉਮੀਦ ਹੈ ਕਿ ਬਹੁਤ ਜਲਦੀ ਬਾਕੀ ਸੱਜਣ ਸਾਡੇ ਤੱਕ ਪਹੁੰਚ ਕਰਕੇ ਇਸ ਸਮਾਜ ਸੇਵਾ ਦੇ ਵਿੱਚ ਯੋਗਦਾਨ ਪਾਉਣਗੇ . ਹਸਪਤਾਲ ਚਲਾਉਣ ਲਈ ਮੁੱਢਲੀਆਂ ਸਾਰੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ .ਮਾਲਵਾ ਮਿਸ਼ਨ ਮੌੜ 9988201223

Address

#177, W. No. 4 SBS Nagar
Maur Mandi
151509

Alerts

Be the first to know and let us send you an email when Malwa Dukhniwarn Eye Hospital Maurmandi. posts news and promotions. Your email address will not be used for any other purpose, and you can unsubscribe at any time.

Contact The Practice

Send a message to Malwa Dukhniwarn Eye Hospital Maurmandi.:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category