Dr Hargurpartap Singh

Dr Hargurpartap Singh Contact information, map and directions, contact form, opening hours, services, ratings, photos, videos and announcements from Dr Hargurpartap Singh, Doctor, Nihal Singh Wala, Moga.

ਐਮ ਐਸ ਜੀ ਦੇ ਪੁਆੜੇ,,,,ਕੱਲ ਦਾਸ ਦੀ ਡਿਊਟੀ ਪਿੰਡ ਦੀਵਾਨਾ ਜ਼ਿਲਾ ਬਰਨਾਲਾ ਦੇ ਸੂਝਵਾਨ ਨੌਜਵਾਨਾਂ ਵਲੋਂ ਸਮਰ ਕੈਂਪ ਵਿੱਚ ਪਹੁੰਚ ਕੇ ਬਚਿਆਂ ਨੂੰ ...
08/06/2019

ਐਮ ਐਸ ਜੀ ਦੇ ਪੁਆੜੇ,,,,

ਕੱਲ
ਦਾਸ ਦੀ ਡਿਊਟੀ ਪਿੰਡ ਦੀਵਾਨਾ ਜ਼ਿਲਾ ਬਰਨਾਲਾ ਦੇ ਸੂਝਵਾਨ ਨੌਜਵਾਨਾਂ ਵਲੋਂ ਸਮਰ ਕੈਂਪ ਵਿੱਚ ਪਹੁੰਚ ਕੇ ਬਚਿਆਂ ਨੂੰ ਰੈਡੀਮੇਡ ਤੇ ਬਜਾਰੂ ਚੱਟਪਟੇ ਖਾਣ ਵਾਲੇ ਪਦਾਰਥਾਂ ਦੇ ਮਾੜੇ ਪ੍ਰਭਾਵਾਂ ਬਾਰੇ ਵਿਸਤ੍ਰਿਤ ਜਾਣਕਾਰੀ ਦੇਣ ਦੀ ਲੱਗੀ ਸੀ,,,

ਇਸ ਦੇ ਨਾਲ ਹੀ ਲੜਕੀਆਂ ਦੀ ਕੁਸ਼ਤੀ ਦਾ ਇੱਕ ਸੋ਼ ਮੈਚ ਕਰਵਾਓਣ ਦਾ ਵੀ ਹੁਕਮ ਹੋਇਆ ਸੀ,,,,,

ਪਿੰਡ ਦੀਵਾਨਾ ਦੇ ਨੌਜਵਾਨ ਵੀਰਾਂ ਦੇ ਹੁਕਮਾਂ ਤੇ ਅਮਲ ਕਰਦਿਆਂ ਦਾਸ ਸਵੇਰੇ ਦਸ ਵਜੇ ਸਰਕਾਰੀ ਸਕੂਲ ਦੀਵਾਨਾ ਵਿਖੇ ਨੌਜਵਾਨ ਪਹਿਲਵਾਨ ਬੇਟੀਆਂ ਦੇ ਨਾਲ ਪਹੁੰਚਿਆ,,,

ਸ਼ੁਰੂਆਤੀ ਗੱਲਬਾਤ ਤੋਂ ਬਾਅਦ ਬਚੀਆਂ ਦਾ ਸੋ਼ ਮੈਚ ਕਰਵਾਇਆ ਗਿਆ,,,,
ਬੱਚੀਆਂ ਨੇ ਹੋਰ ਰੋਜ਼ਾਨਾ ਕਸਰਤ ਕਰਨ ਬਾਰੇ ਵੀ ਪਰੈਕਟੀਕਲ ਕਰਕੇ ਦਿਖਾਇਆ,,,
ਜਿਸਨੂੰ ਦੇਖ ਸਮਰ ਕੈਂਪ ਵਿੱਚ ਸ਼ਾਮਿਲ ਲੜਕੀਆਂ ਬਹੁਤ ਹੀ ਪ੍ਰਭਾਵਿਤ ਹੋਈਆਂ,,,

ਇਸ ਉਪਰੰਤ ਦਾਸ ਵਲੋਂ ,,ਹੋਟਲ ਇੰਡਸਟਰੀ,,,ਢਾਬਾ ਕਾਰੋਬਾਰ,,,,, ਰੈਸਟੋਰੈਂਟ ਬਿਜਨਸ,, ਦੀ ਇੱਕ ਕੌੜੀ ਸਚਾਈ ਅਜੀਨੋ ਮੋਟੋ (MSG ਚਾਈਨਾ ਨਮਕ) ਬਾਰੇ ਸਰੋਤਿਆਂ ਨੂੰ ਵਿਸਥਾਰ ਪੁਰਵਕ ਦੱਸਿਆ ਗਿਆ ,,,,

ਕਿ ਕਿਵੇਂ ਇਹ ਕੈਮੀਕਲ ਸਾਰੇ ਬਜਾਰੂ ਚਟੇਪਟੇ ਖਾਣਿਆਂ,,, ਹੋਟਲਾਂ ਦੇ ਰੈਸਟੋਰੈਂਟ ਦੇ ਢਾਬਿਆਂ ਤੇ ਰੇਹੜੀਆਂ ਤੱਕ ਦੇ ਹਰ ਪਰਕਾਰ ਦੇ ਖਾਣਿਆਂ,,,ਗੋਲਗੱਪਿਆਂ ਤੋਂ ਲੈ ਕੇ ਬਟਰ ਚਿਕਨ ਤੱਕ ,,ਪਿਜਾ ਬਰਗਰ ਤੋਂ ਲੈ ਕੇ ਦਾਲ ਮੱਖਣੀ ਤੱਕ ਵਿੱਚ ਵਰਤਿਆ ਜਾਂਦਾ ਹੈ ,,,,

ਤੇ ਕਿਵੇਂ ਇਸਨੂੰ ਪਾਓਣ ਨਾਲ ਬਜਾਰੂ ਖਾਧ ਪਦਾਰਥ ਸੁਆਦੀ ਚੱਟਪਟੇ ਤੇ ਲਜੀਜ ਜ਼ਾਇਕੇਦਾਰ ਬਣ ਜਾਂਦੇ ਹਨ

ਤੇ ਕਿਓਂ ਸਾਡੀਆਂ ਮਾਵਾਂ ਭੈਣਾਂ ਬੇਟੀਆਂ ਆਪਣੇ ਘਰ ਵਿੱਚ ਲੱਖ ਜੋਰ ਲਾਓਣ ਦੇ ਬਾਵਜੂਦ ਵੀ ਹੋਟਲ ਵਾਲਾ ਜ਼ਾਇਕੇਦਾਰ ਭੋਜਣ ਨਹੀਂ ਬਣਾ ਪਾਓਦੀਆਂ,,

ਨਤੀਜਾ ਹਰ ਕੋਈ ਬਜਾਰੂ ਭੋਜਣ ਦਾ ਦੀਵਾਨਾ ਹੋਇਆ ਫਿਰਦਾ ਹੈ ,,,,

ਦਾਸ
ਨੇ ਵਿਸਥਾਰ ਨਾਲ ਸਮਝਾਇਆ ਕਿ ਕਿਵੇਂ ਇਹ ਅਜੀਨੋਮੋਟੋ ਨਾਮ ਦਾ ਕੈਮੀਕਲ ਇਕ ਧੀਮਾ ਜਹਿਰ ਹੈ ,,, ਜਿਸਨੂੰ ਲਗਾਤਾਰ ਖਾਣ ਕਾਰਨ ਨੌਜਵਾਨਾਂ ਦੀ ਲੱਗ ਭੱਗ ਹਰ ਬਿਮਾਰੀ ਓਹਨਾਂ ਨੂੰ ਲੱਗ ਜਾਂਦੀ ਹੈ ,,,,

ਸਿਰਦਰਦ,, ਮਾਈਗ੍ਰੇਨ,,ਉਲਟੀ,,ਜੀ ਕੱਚਾ,,ਤਿਜਾਬ,,ਛਾਤੀ ਦਰਦ,, ਮਾਸਪੇਸ਼ੀਆਂ ਦਾ ਦਰਦ,, ਖਲੀਆਂ ਪੈਣਾ,,,ਨਿਗਾ ਕਮਜੋਰ,, ਹੱਡੀਆਂ ਕਮਜ਼ੋਰ,,, ਗੋਡਿਆਂ ਦੇ ਦਰਦ,,, ਚਿੜਚਿੜਾਪਨ,,,ਪੜਨ ਲਿਖਣ ਚ ਘੱਟ ਰੁਚੀ ,,,,ਆਦੀ ਨੌਜਵਾਨਾਂ ਦੀ ਹਰ ਸਮਸਿਆ ਦਾ ਕਾਰਨ ਇਹ ਕੈਮੀਕਲ ਬਣਦਾ ਹੈ ,,,,

ਭਾਵੇਂ
ਕਿ ਕੁਝ ਅਜੀਨੋਮੋਟੋ ਸਾਡਾ ਸਰੀਰ ਕੁਦਰਤੀ ਰੂਪ ਵਿੱਚ ਆਪ ਤਿਆਰ ਕਰਦਾ ਹੈ ,,ਤੇ ਟਮਾਟਰ ,, ਖੁੰਬਾਂ,,ਪਨੀਰ,,ਸੋਇਆ ਬੀਨ ਵਿਚ ਥੋੜੀ ਜਿਹੀ ਮਾਤਰਾ ਵਿਚ ਕੁਦਰਤੀ ਤੌਰ ਤੇ ਇਹ ਹੁੰਦਾ ਹੈ ,,,

ਪਰ
ਬਜਾਰੂ ਹੋਟਲ ਕਾਰੋਬਾਰੀ ਤੇ ਹਲਵਾਈ ਨਕਲੀ ਸਿੰਥੈਟਿਕ ਕੈਮੀਕਲ ਧੜਲੇ ਨਾਲ ਚਮਚਿਆਂ ਦੇ ਚਮਚੇ ਭਰ ਭਰ ਹਰ ਚੀਜ ਵਿੱਚ ਪਾਈ ਜਾਂਦੇ ਹਨ ,,,
ਤੇ ਸਰੀਰ ਵਿੱਚ ਇਸ ਦੀ ਮਿਕਦਾਰ ਤਹਿ ਲੈਵਲ ਤੋਂ ਵਧਣ ਕਾਰਣ ਇਹ ਕੈਮੀਕਲ ਆਪਣੇ ਜਹਿਰੀਲੇ ਸਾਈਡ ਇਫੈਕਟਸ ਸਾਡੇ ਸਰੀਰ ਤੇ ਪਾਓਂਦਾ ਹੈ ,,,

ਵੈਸੇ ਤਾਂ ਅੱਜ ਕੱਲ ਪੰਜਾਹ ਪੰਜਾਹ ਸਾਲ ਦੇ ਬੁੜੇ ਬੁੜੀਆਂ ਵੀ ਬਰਗਰਾਂ,,,ਚਾਊਮਿਨਾ ਦੇ ਪੱਟੇ ਹੋਇ ਹਨ ,,,,

ਪਰ ਛੋਟੇ ਬੱਚਿਆਂ ਨੂੰ ,ਬੱਚੀਆਂ ਨੂੰ ਜਿਨਾਂ ਦਾ ਭਾਰ ਅਜੇ ਘੱਟ ਹੁੰਦਾ ਹੈ ਇਹ ਜ਼ਹਿਰੀਲਾ ਕੈਮੀਕਲ ਜਿਆਦਾ ਮਾਰ ਮਾਰਦਾ ਹੈ ,,,

ਦਾਸ ਨੇ ਆਪਣੇ ਸਟੈਂਡਰਡ ਲੈਕਚਰ ਤੋਂ ਬਾਅਦ ਨੌਜਵਾਨ ਬੱਚੀਆਂ ਤੇ ਬੱਚਿਆਂ ਨੂੰ ਹਰ ਪਰਕਾਰ ਦੇ ਸੁਆਲ ਜੁਆਬ ਪੁੱਛਣ ਲਈ ਬਕਾਇਦਾ ਤੌਰ ਤੇ ਪਰੇਰਿਆ ,,,

ਬੱਚਿਆਂ ਨੇ ਬੜੇ ਉਤਸ਼ਾਹ ਨਾਲ ਸੁਆਲ ਪੁੱਛੇ ,, ਪ੍ਰਬੰਧਕ ਵੀਰਾਂ ਨੇ ਵੀ ਕੁਝ ਸੁਆਲ ਪੁੱਛੇ ,,ਦਾਸ ਨੇ ਵਿਸਥਾਰ ਨਾਲ ਹਰ ਸੁਆਲ ਦਾ ਜੁਆਬ ਦਿੱਤਾ,,,

ਦਾਸ
ਵਲੋਂ ਅਲਾਇੰਸ ਇੰਟਰਨੈਸ਼ਨਲ ਕਲੱਬ ਨਿਹਾਲ ਸਿੰਘ ਵਾਲਾ ਵਲੋਂ ਪ੍ਰਕਾਸ਼ਿਤ ਵਿਸ਼ੇਸ਼ ਪੋਸਟਰ ""ਜੰਕ ਫੂਡ ਇਜ਼ ਸਲੋ ਪੁਆਇਜ਼ਨ"" ਵੀ ਬੱਚਿਆਂ ਨੂੰ ਵੰਡਿਆ ਗਿਆ ,,,,

ਤੇ ਆਪਣੇ ਵਲੋਂ ਪ੍ਰੋਗਰਾਮ ਦੀ ਸਮਾਪਤੀ ਕੀਤੀ ,,,

ਦੀਵਾਨਾ ਪਿੰਡ ਦੇ ਉਤਸ਼ਾਹੀ ਨੌਜਵਾਨ ਵੀਰਾਂ ਨੇ ਦਾਸ ਤੇ ਸਮੂਚੀ ਟੀਮ ਦਾ ਸਨਮਾਨ ਕਰਦਿਆਂ ਭਵਿੱਖ ਵਿਚ ਵੀ ਇਹੋ ਜਿਹੇ ਪ੍ਰੋਗਰਾਮਾਂ ਦਾ ਸਿਲਸਿਲਾ ਜਾਰੀ ਰੱਖਣ ਦਾ ਵਾਦਾ ਕੀਤਾ,,,

ਅੰਤ
ਵਿੱਚ ਚਲਦੇ ਚਲਦੇ ਦਾਸ ਵਲੋਂ ਬਚਿਆਂ ਦਾ ਸਮਰ ਕੈਂਪ ਚਲਾ ਰਹੇ ਬਹੁਪੱਖੀ ਪ੍ਰਤਿਭਾ ਸ਼ਾਲੀ ਵੀਰ ਸੱਤਪਾਲ ਸਿੰਘ ਜੀ ਨੂੰ ਇਕ ਨਾਟਕ ""ਐਮ ਐਸ ਜੀ ਦੇ ਪੁਆੜੇ"" ਲਿਖਣ ਤੇ ਖੇਡਣ ਦੀ ਬੇਨਤੀ ਕੀਤੀ ,,, ਕਿਓਂਕਿ ਪੰਜਾਬ ਵਿੱਚ ਇਹ ਐਮ ਐਸ ਜੀ ਬਹੁਤ ਪੁਆੜੇ ਪਾਓਂਦਾ ਹੈ!!!!

ਧੰਨਵਾਦ ਦੋਸਤੋ,,,
ਪਿੰਡ ਦੀਵਾਨਾ ਦੀ ਸਮੂਚੀ ਨੌਜਵਾਨ ਟੀਮ ,, ਲਾਇਬ੍ਰੇਰੀ ਕਮੇਟੀ ,,ਦਾ,,,
ਜਿਨਾਂ ਦੇ ਹੁਕਮ ਸਦਕਾ ਦਾਸ ਨੂੰ ਨੋਜਵਾਨ ਬੱਚਿਆਂ ਦੇ ਰੂਬਰੂ ਹੋਣ ਦਾ ਮੌਕਾ ਮਿਲਿਆ ,,,
ਆਈਂ ਸੇਵਾ ਲਾਓਂਦੇ ਰਿਹਾ ਕਰੋ ਦੋਸਤੋ,,,
ਧੰਨਵਾਦ,,

ਡਾਕਟਰ ਹਰਗੁਰਪ੍ਤਾਪ ਸਿੰਘ
ਦੀਪ ਹਸਪਤਾਲ
ਨਿਹਾਲ ਸਿੰਘ ਵਾਲਾ
ਜ਼ਿਲ੍ਹਾ ਮੋਗਾ

गुमनाम-सी जगह पर स्थित इस पुस्तकालय के बारे में दुनिया को तब पता चला, जब पी. साईनाथ के नेतृत्व में पत्रकारों के एक समूह ...
25/05/2019

गुमनाम-सी जगह पर स्थित इस पुस्तकालय के बारे में दुनिया को तब पता चला, जब पी. साईनाथ के नेतृत्व में पत्रकारों के एक समूह ने एडमलक्कुडी का दौरा किया।

इसके पहले छिन्नथंबी इन किताबों को जूट के बोरे में रखते थे, जिसका इस्तेमाल सामान्यत: चावल या नारियल रखने के लिए किया ...

17/05/2019

ਫਰੀਦਕੋਟ
ਲੋਕਸਭਾ ਹਲਕੇ ਦੇ ਸਾਰੇ ਚੰਗੇ ਲੋਕਾਂ ਨੂੰ "ਪਾਰਟੀ ਲਾਈਨਾ" ਤੋੜ ਕੇ ਪ੍ਰੋਫੈਸਰ ਸਾਧੂ ਸਿੰਘ ਜੀ**
ਆਮ ਆਦਮੀ ਪਾਰਟੀ
ਚੋਣ ਨਿਸ਼ਾਨ "ਝਾੜੂ" ਦੇ ਹੱਕ ਵਿੱਚ ਢੱਟਣਾ ਚਾਹੀਦੈ,,,,

ਵੋਟਾਂ ਤੋਂ ਦਿਖਾਈ ਨੀਰਸਤਾ,,,,

ਵੋਟਾਂ ਦਾ ਬਾਈਕਾਟ,,,

ਨੋਟਾ ਦੀ ਵਰਤੋਂ,,,

ਸਭ ਕੁਝ ਨੇ ਮਹਾਰਾਜੇ** ਕਿਆਂ ਨੂੰ ਤੇ ਮੋਦੀ ਬਾਦਲ** ਕਿਆਂ ਨੂੰ ਹੀ ਫਾਇਦਾ ਪਹੁੰਚਾਉਣਾ ਹੈ ,,,,
ਆਪਣੇ ਇਸ ਫਰੀਦਕੋਟ ਹਲਕੇ ਵਿੱਚ ,,,,,,,

ਸੋ ਨੌਜਵਾਨੋ + ਮੁੰਡਿਓ + ਕੁੜੀਓ + ਚੰਗੇ ਲੋਕੋ
ਸਪਸ਼ਟ ਪਹੁੰਚ ਆਪਣਾਓ ,,,

ਸਿਧਮ ਸਿਧਾ
ਪ੍ਰੋਫੈਸਰ ਸਾਧੂ ਸਿੰਘ ਜੀ,,,
ਚੋਣ ਨਿਸ਼ਾਨ "ਝਾੜੂ" ਤੇ ਮੋਹਰ ਲਾਓ ,,,

ਡਾਕਟਰ ਹਰਗੁਰਪ੍ਤਾਪ
ਦੀਪ ਹਸਪਤਾਲ
ਨਿਹਾਲ ਸਿੰਘ ਵਾਲਾ
ਜ਼ਿਲ੍ਹਾ ਮੋਗਾ

ਪਿਛਲੇ ਮਹੀਨੇ ਦਾਸ ਦੇ ਹਸਪਤਾਲ ਨੂੰ ਨੇੜਲੇ ਇਕ ਪਿੰਡ ਦੇ ਦਸਵੀਂ ਬਾਰਵੀਂ ਜਮਾਤ ਦੇ ਪੱਚੀ ਦੇ ਕਰੀਬ ਵਿਦਿਆਰਥੀਆਂ ਨੂੰ ਪਰੈਕਟੀਕਲ ਟ੍ਰੇਨਿੰਗ ਦੇਣ ਦਾ...
02/05/2019

ਪਿਛਲੇ ਮਹੀਨੇ
ਦਾਸ ਦੇ ਹਸਪਤਾਲ ਨੂੰ ਨੇੜਲੇ ਇਕ ਪਿੰਡ ਦੇ ਦਸਵੀਂ ਬਾਰਵੀਂ ਜਮਾਤ ਦੇ ਪੱਚੀ ਦੇ ਕਰੀਬ ਵਿਦਿਆਰਥੀਆਂ ਨੂੰ ਪਰੈਕਟੀਕਲ ਟ੍ਰੇਨਿੰਗ ਦੇਣ ਦਾ ਮੌਕਾ ਮਿਲਿਆ ,,,

ਸਕੂਲ ਵਿਚ
ਕਿੱਤਾ ਮੁੱਖੀ ਸਿਖ਼ਲਾਈ ਦੇ ਵੱਖੋ ਵੱਖਰੇ ਵਿਸ਼ਿਆਂ ਵਿਚੋਂ ਪ੍ਰਿੰਸਿਪਲ ਸਾਹਿਬ ਵਲੋਂ ਦਾਸ ਨੂੰ,,ਬੱਚਿਆਂ ਨੂੰ ਹੈਲਥ ਕੇਅਰ ਵਿਸੇ਼ ਦੀ ਸਿਖਲਾਈ ਦੇਣ ਦਾ ਹੁਕਮ ਮਿਲਿਆ,,,

19 ਦੇ ਕਰੀਬ ਵਿਦਿਆਰਥਣਾਂ ਤੇ 06 ਲੜਕਿਆਂ ਨੇ ਇਸ ਸਿਖਲਾਈ ਕੈਂਪ ਵਿੱਚ ਸ਼ਿਰਕਤ ਕੀਤੀ ਜਿਨਾਂ ਦੀ ਉਮਰ 14 ਤੋ 17 ਸਾਲ ਤੱਕ ਦੀ ਸੀ ,,,

ਲੱਗਭੱਗ ਸਾਰੇ ਹੀ ਬੱਚੇ ਗਰੀਬ ਪੇਂਡੂ ਕਿਰਤੀ ਵਰਗ ਨਾਲ ਸਬੰਧਤ ਸਨ,,

ਹਸਪਤਾਲ
ਨਾਲ ਜੁੜੀਆਂ ਵਖੋ ਵਖਰੀਆਂ ਰੋਜਾਨਾ ਗਤੀਵਿਧੀਆਂ ਬਾਰੇ, ਬੱਚਿਆਂ ਨੂੰ ਬਹੁਤ ਤਸੱਲੀ ਨਾਲ ਪਰੈਕਟਕਲੀ ਸਿਖਲਾਈ ਦਿੱਤੀ ਗਈ,,,,,,
ਜੋ ਕੇ ਹੇਠਲੀਆਂ ਤਸਵੀਰਾਂ ਵਿਚ ਸਪਸ਼ਟ ਹੈ ,,,

ਇਸ ਦੇ ਇਲਾਵਾ ਬਚਿਆਂ ਨੂੰ ਹਰ ਰੋਜ ਇੱਕ ਘੰਟਾਂ ਕਿਸੇ ਨਾ ਕਿਸੇ ਅਤੀ ਜਰੂਰੀ ਵਿਸੇ਼ ਤੇ ਕਲਾਸ ਵਿੱਚ ਵਿਸਥਾਰ ਨਾਲ ਪੜਾਇਆ ਵੀ ਗਿਆ ,,,,,

ਜਿਹਨਾਂ ਵਿਚੋਂ ਮੁੱਖ ਤੌਰ ਤੇ ਹੇਠ ਲਿਖੇ ਵਿਸ਼ੇ ਵਿਸ਼ੇਸ਼ ਤੌਰ ਤੇ ਛੁਹੇ ਗਏ,,,

01)ਬਿਊਟੀ ਪਰੋਡਕਟਸ (ਲਿਪਸਟਿਕ ,ਸੁਰਖ਼ੀ ,ਬਿੰਦੀ, ਕਾਜਲ,ਮਸਕਾਰਾ, ਨੇਲਪਾਲਿਸ਼,ਕਰੀਮਾਂ)ਆਦਿ ਦੇ ਸਰੀਰ ਨੂੰ ਨੁਕਸਾਨ ,,,,
ਅਤੇ ਕੀ ਇਹਨਾਂ ਤੋਂ ਸਾਨੂੰ ਕੈਂਸਰ ਵੀ ਹੋ ਸਕਦਾ ਹੈ ,,,,,

02)ਬਿਊਟੀ ਪਰੋਡਕਟਸ ਬਣਾਓਣ ਵਾਲੀਆਂ ਕੰਪਨੀਆਂ ਦੁਆਰਾ ਕੀ ਜੰਗਲੀ ਜੀਵਾਂ ਉਪਰ ਜੁਲਮ ਕੀਤਾ ਜਾਂਦਾ ਹੋ ਸਕਦਾ ਹੈ ਯਾ ਨਹੀਂ ??(ਇਹਨਾਂ ਦੀ ਥਾਂ ਕਿਸ ਚੀਜ਼ ਦਾ ਪ੍ਰਯੋਗ ਸਿਹਤ ਲਈ ਲਾਭਦਾਇਕ ਰਹੇਗਾ?)

03) ਮਾਸਾਹਾਰ ਕੀ ਹੈ ? ਸ਼ਾਕਾਹਾਰ ਕੀ ਹੈ? ਕੀ ਇਹ ਸਭ ਭਰਮਭੁਲੇਖਾ ਤਾਂ ਨਹੀਂ ?? ਵਾਧੂ ਦਾ ਦਿਮਾਗ ਖਰਾਬ ਕਰਨ ਦਾ ਢੰਗ ਤਰੀਕਾ ਤਾਂ ਨਹੀਂ ??

04) ਛੋਟੀਆਂ ਬੱਚੀਆਂ ਨੂੰ ਆਂਡੇ ਖਾਣ ਦੇ ਕੀ ਕੀ ਲਾਭ ਹਨ?ਕਿਨੇ ਆੰਡੇ ਖਾਣਾ ਤੇ ਕਿਹੜੇ ਮੌਸਮ ਚ ਖਾਣਾ ਸਹੀ ਹੈ??

05)ਕੁਦਰਤੀ ਖੇਤੀ ਕਿਸਨੂੰ ਕਹਿੰਦੇ ਹਨ? ਕੀ ਬਿਨਾ ਰੇਹ ਤੋਂ ਬਿਨਾ ਸਪਰੇਹ ਕੀਤੇ ਤੋਂ ਸਬਜ਼ੀਆਂ ਅਨਾਜ ਭੋਜਨ ਪਦਾਰਥ ਉਘਾਏ ਜਾ ਸਕਦੇ ਹਨ ?? ਉਹਨਾਂ ਦਾ ਮੰਡੀਕਰਨ ਕੀਤਾ ਜਾ ਸਕਦਾ ਹੈ??

06) ਛੋਟੀਆਂ ਬੱਚੀਆਂ ਕਿਵੇਂ ਆਪਣਾਂ ਸੈਲਫ ਹੈਲਪ ਗਰੁੱਪ ਬਣਾ ਸਕਦੀਆਂ ਹਨ ?ਕੋਈ ਸਾਂਝਾ ਉੱਦਮ ਕਰ ਆਪਣੀ ਪੜ੍ਹਾਈ ਜੋਗੇ ਪੈਸੇ ਕਮਾ ਸਕਦੀਆਂ ਹਨ ??
ਜਾਂ ਪੜ੍ਹਾਈ ਦੇ ਨਾਲ ਨਾਲ ਆਪਣੇ ਮਾਤਾ ਪਿਤਾ ਦੀ ਆਰਥਿਕ ਪਖੋਂ ਕਿਵੇਂ ਸਹਾਇਤਾ ਕਰ ਸਕਦੀਆਂ ਹਨ???

ਇਸ ਪਰਕਾਰ
ਹਰ ਰੋਜ਼ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਇੱਕ ਇੱਕ ਕਰਕੇ ਇਹਨਾਂ ਵਿਸ਼ਿਆਂ ਤੇ ਚੰਗੀ ਤਰਾਂ ਪੜਾਇਆ ਗਿਆ ,,,
ਜਿਸ ਵਿੱਚ ਦਾਸ ਹਰਗੂਰਪਤਾਪ ਸਿੰਘ MBBS,MS(gen surgery)
ਤੋਂ ਇਲਾਵਾ
ਸਰਦਾਰ ਚਮਕੌਰ ਸਿੰਘ ਘੋਲੀਆ (ਕੁਦਰਤੀਂ ਖੇਤੀ ਵਾਸਤੇ ਪੰਜਾਬ ਸਰਕਾਰ ਵੱਲੋਂ ਅਨੇਕਾਂ ਬਾਰ ਸਨਮਾਨਿਤ ਸਫਲ ਛੋਟੇ ਕਿਸਾਨ ,,ਜੋ ਖੁਦ ਮੰਡੀਕਰਨ ਦੀ ਮੁਹਾਰਤ ਰੱਖਦੇ ਹਨ)
ਤੇ
ਫਿਲਮ ਡਾਇਰੈਕਟਰ ਹਰਦੀਪ ਸਿੰਘ ਮੁਲਾਂਪੁਰ ਜੀ
ਨੇ ਵਿਸ਼ੇਸ਼ ਯੋਗਦਾਨ ਪਾਇਆ ,,,
ਹਸਪਤਾਲ ਦੇ ਬੈਸਟ ਟਰੇਂਨਡ ਨਰਸਿੰਗ ਸਟਾਫ ਨੇ ਵੀ ਵਿਸ਼ੇਸ਼ ਯੋਗਦਾਨ ਪਾਇਆ ,,,

ਬੱਚਿਆਂ ਤੇ ਬੱਚੀਆਂ ਨੂੰ ਇਹਨਾਂ ਵਿਸ਼ਿਆਂ ਉਪਰ ਪੋਸਟਰ ਬਣਾਓਣ ਦਾ ਕਾਰਜ ਦਿੱਤਾ ਗਿਆ ,,,,
ਉਹਨਾਂ ਵਲੋਂ ਬਣਾਇ ਗਏ ਪੋਸਟਰਜ਼ ਹਸਪਤਾਲ ਦੀਆਂ ਦੀਵਾਰਾਂ ਤੇ ਚਿਪਕਾਏ ਗਏ,,,

ਹਸਪਤਾਲ
ਆਓਣ ਵਾਲੇ ਬਹੁਤ ਸਾਰੇ ਸਿਆਣੇ ਵੀਰ ਭੈਣਾਂ ਇਹਨਾਂ ਦੀਆਂ ਤਸਵੀਰਾਂ ਖਿੱਚ ਕੇ ਲੈ ਕੇ ਜਾਂਦੇ ਹਨ , ਜੋ ਕੇ ਪ੍ਰੋਜੈਕਟ ਦੀ ਸਫ਼ਲਤਾ ਦਾ ਪ੍ਰਤੀਕ ਹੈ ,,,,

ਬੱਚਿਆਂ
ਨੂੰ ਅੱਗ ਬੁਝਾਊ ਯੰਤਰ ਚਲਾਉਣ ਬਾਰੇ ਵੀ ਪਰੈਕਟੀਕਲੀ ਕਰਕੇ ਸਮਝਾਇਆ ਗਿਆ,,,ਜੋ ਕਿ ਸਾਡੇ ਪਿੰਡਾਂ ਵਿੱਚ ਨਿੱਤ ਵਾਪਰਦੀਆਂ ਅੱਗ ਲੱਗਣ ਦੀਆਂ ਘਟਨਾਵਾਂ ਕਰਕੇ ਇੱਕ ਅਤਿ ਜ਼ਰੂਰੀ ਕਾਰਜ ਜਾਪਿਆ,,,,

19 ਦੀਆਂ 19 ਬੱਚੀਆਂ ਦੇ ਖੂਨ ਦੀ ਜਾਂਚ* ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੀ ਸਭ ਤੋਂ ਵਧੀਆ ਲੈਬੌਰੇਟਰੀ
(ਅਪੋਲੋ ਲੈਬ APOLO LABS ) ਤੋਂ ਕਰਵਾਈ ਗਈ ਤਾਂ ਬਹੁਤ ਹੀ ਹੈਰਾਨੀਜਨਕ ਨਤੀਜੇ ਸਾਹਮਣੇ ਆਏ,,,
**90% ਬੱਚੀਆਂ ਵਿਚ ਖੂਨ ਦੀ ਘਾਟ ਪਾਈ ਗਈ,,,,
**13% ਬੱਚੀਆਂ ਵਿੱਚ ਖੁਨ ਦੀ ਬਹੁਤ ਜ਼ਿਆਦਾ ਘਾਟ ਪਾਈ ਗਈ (Hb 5-6gm/dl),,,
**ਇਸੇ ਤਰਾਂ 50% ਮੁੰਡਿਆਂ ਵਿੱਚ ਵੀ ਖੂਨ ਦੀ ਘਾਟ ਪਾਈ ਗਈ ਹੈ,,,

ਸਾਰੇ ਪੰਜਾਬ ਵਿੱਚ ਤਰਕਵਾਦੀ ਅਗਾਂਹਵਧੂ ਸੋਚ ਵਾਲੇ ਵੀਰਾਂ ਭੈਣਾਂ ਨੂੰ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ,,,,,

ਮੇਰੇ ਹਸਪਤਾਲ ਵਾਲਾ ਵਿਦਿਆਰਥੀਆਂ ਦਾ ਸੈਂਪਲ ਇੱਕ ਛੋਟਾ ਸੈਪਲ ਹੈ (25-26 Kids only)
ਵੱਡੀਆਂ ਸੰਸਥਾਵਾਂ ਵੱਡੇ ਪਧਰ ਤੇ ਜਾਂਚ ਕਰਕੇ ਸਹੀ ਅੰਕੜੇ ਜੁਟਾ ਸਕਦੀਆਂ ਹਨ,,,,

ਸਾਰੇ ਹੀ ਵਿਦਿਆਰਥੀਆਂ ਨੂੰ ਜੰਕ ਫੂਡ* ਨਾ ਖਾਣ ਬਾਰੇ ਜੰਕ ਫੂਡ* ਵਿਚਲੇ ਜ਼ਹਿਰੀਲੇ ਕੈਮੀਕਲਜ ਬਾਰੇ ਵੀ ਚੰਗੀ ਤਰ੍ਹਾਂ ਦਸਿਆ ਗਿਆ,,,

ਅੰਤ
ਵਿੱਚ ਸਾਰੇ ਹੀ ਵਿਦਿਆਰਥੀਆਂ ਨੂੰ ਉਸਾਰੂ ਸਾਹਿਤ (ਵਿਦਿਆਰਥੀ ਸੰਘਰਸ਼ ਅਤੇ ਤਰਕਸ਼ੀਲ ਮੈਗਜੀਨ)****
ਭੇਟਾ ਕੀਤਾ ਗਿਆ,,,,

ਜਿਹੜੇ
ਬੱਚਿਆਂ ਨੂੰ ਖੂਨ ਦੀ ਬਹੁਤ ਜ਼ਿਆਦਾ ਘਾਟ ਸਾਹਮਣੇ ਆਈ ਉਹਨਾਂ ਨੂੰ ਜਰੂਰੀ ਦੁਆਈਆਂ ਨਿਸ਼ੁਲਕ ਭੇਟਾ ਕੀਤੀਆਂ ਗਈਆਂ,,,,

ਆਓਣ
ਵਾਲੇ ਸਮੇਂ ਵਿੱਚ ਵੀ ਦਾਸ ਇਲਾਕੇ ਦੇ ਵਿਦਿਆਰਥੀਆਂ ਤੋਂ ਬੱਚਿਆਂ ਦੀ ਸੇਵਾ ਵਿੱਚ ਹਾਜਰ ਰਹੇਗਾ ਜੀ ,,,

ਬਹੁਤ ਬਹੁਤ ਧੰਨਵਾਦ ਸਾਥੀਓ
ਇਵੇਂ ਹੀ ਦਾਸ ਨੂੰ ਸੇਵਾ ਦਾ ਮੌਕਾ ਦਿੰਦੇ ਰਿਹਾ ਕਰੋ ,,,
ਤੁਹਾਡਾ ਆਪਣਾ

ਹਰਗੁਰਪਰਤਾਪ ਸਿੰਘ ਡਾਕਟਰ
ਦੀਪ ਹਸਪਤਾਲ
ਨਿਹਾਲ ਸਿੰਘ ਵਾਲਾ
ਜ਼ਿਲ੍ਹਾ ਮੋਗਾ

ਇਕ ਮਈ ਮਜਦੂਰ ਦਿਵਸ,,,,,,ਅੱਜ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੇ ਬਰਨਾਲਾ ਰੋਡ ਤੇ ਰੋੜੀ ਕੁੱਟਣ ਵਾਲੇ ਮਿਹਨਤੀ ਮਜ਼ਦੂਰਾਂ ਸੰਗ ਮਨਾਇਆ ਮਜਦੂਰ ...
01/05/2019

ਇਕ ਮਈ ਮਜਦੂਰ ਦਿਵਸ,,,,,,

ਅੱਜ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਦੇ ਬਰਨਾਲਾ ਰੋਡ ਤੇ ਰੋੜੀ ਕੁੱਟਣ ਵਾਲੇ ਮਿਹਨਤੀ ਮਜ਼ਦੂਰਾਂ ਸੰਗ ਮਨਾਇਆ ਮਜਦੂਰ ਦਿਵਸ,,,,,

ਇਸ ਦੌਰਾਨ ਪੰਜਾਹ ਦੇ ਕਰੀਬ ਮਿਹਨਤਕਸ਼ ਵੀਰਾਂ ਭੈਣਾ ਤੱਕ ਪਹੁੰਚ ਕੀਤੀ ਗਈ,,,

ਭਾਵੇਂ ਕੇ ਇਹ ਇਲਾਕ਼ਾ ਸੀ ਪੀ ਆਈ ਦਾ ਗੜ ਰਿਹਾ ਹੈ ਅਤੇ ਬਰਨਾਲਾ ਰੋਡ ਤੇ ਹੀ ਕਾਮਰੇਡ ਭਵਨ ; ਇਹਨਾਂ ਮਜ਼ਦੂਰਾਂ ਦੇ ਨਜ਼ਦੀਕ ਹੈ,,,,,,,ਪਰ ਫਿਰ ਵੀ ਸਾਰੇ ਹੀ ਵੀਰ ਭੈਣਾਂ ਮਜਦੂਰ ਦਿਵਸ ਇੱਕ ਮਈ ਦੀ ਵਿਸ਼ੇਸ਼ਤਾ ਤੋਂ ; ਸ਼ਿਕਾਗੋ ਦੇ ਸ਼ਹੀਦਾਂ ਦੀ ਕੁਰਬਾਨੀ ਤੋਂ ; ਅਣਜਾਣ ਨਜਰ ਆਏ,,,,

ਮਜ਼ਦੂਰਾਂ ਕਿਰਤੀਆਂ ਨੂੰ ਇਸ ਮੌਕੇ ਉਸਾਰੂ ਸਾਹਿਤ (ਤਰਕਸ਼ੀਲ ਅਤੇ ਵਿਦਿਆਰਥੀ ਸੰਘਰਸ਼ ਮੈਗਜ਼ੀਨ) ਵੀ ਭੇਟਾਂ ਕੀਤਾ ਗਿਆ,,,,

ਸਵੇਰ ਦਾ ਵਖਤ ਸੀ ਸੋ ਚਾਹ ਨਾਲ ਛਕਣ ਲਈ ਕੁਝ ਸਮਘਰੀ ਵੀ ਵੀਰਾਂ ਭੈਣਾਂ ਨੂੰ ਭੇਂਟ ਕੀਤੀ ਗਈ,,,,,

ਪਿਆਰੇ ਦੋਸਤੋ
ਇੱਕ ਮਈ ਦਾ ਦਿਹਾੜਾ ਅੱਜ ਸਾਰਾ ਹੀ ਦਿਨ ਹੈ ,,,
ਜਿਹੜੇ ਜਿਹੜੇ ਵੀਰ ਭੈਣਾ ,,ਮਜ਼ਦੂਰਾਂ + ਮਿਹਨਤਕਸ਼ ਲੋਕਾਂ ਨਾਲ ਸਾਂਝ ਰਖਦੇ ਹਨ ,,,,,ਉਹਨਾਂ ਨੂੰ ਆਪੋ ਆਪਣੇ ਢੰਗ ਨਾਲ ; ਕਿਤੇ ਵੱਧ ਕਿਤੇ ਘੱਟ ,,,
ਇਕ ਮਈ ਮਜਦੂਰ ਦਿਵਸ ਨੂੰ ਜਰੂਰ ਹੀ ਮਨਾਓਣਾ ਚਾਹੀਦਾ ਹੈ,,,
ਸਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਨਾਂ ਚਾਹੀਦਾ ਹੈ,,,,

ਆਓ ਸਾਰੇ ਜਣੇ ਆਪੋ ਆਪਣੇ ਢੰਗ ਨਾਲ ਮਜਦੂਰ ਦਿਹਾੜਾ ਮਨਾਈਏ,,,,

ਹਰਗੁਰਪਰਤਾਪ ਸਿੰਘ ਡਾਕਟਰ
ਦੀਪ ਹਸਪਤਾਲ
ਨਿਹਾਲ ਸਿੰਘ ਵਾਲਾ
ਜ਼ਿਲ੍ਹਾ ਮੋਗਾ
ਪੰਜਾਬ,,,,,,

शर्मा जी अवंतिका कालोनी में रहते हैं. कालोनी वालों ने मिलकर तय किया कि रात को सब चैन से सो पायें इस लिए कुछ चौकीदारों की...
26/04/2019

शर्मा जी अवंतिका कालोनी में रहते हैं.

कालोनी वालों ने मिलकर तय किया कि रात को सब चैन से सो पायें इस लिए कुछ चौकीदारों की भर्ती करी जाय.

चौकीदार भर्ती कर लिए गए. रात का समय था, सब लोग चैन से सोये हुए थे,

शर्मा जी को अपनी बेटी के कमरे से कुछ आवाजें आयीं,

शर्मा जी अपनी बेटी के कमरे में गए तो देखा कालोनी के भर्ती किये गए चार चौकीदार उनकी बेटी और पत्नी को निवस्त्र कर उनके हाथ पैरों को रस्सी से बाँध कर उनके साथ बलात्कार कर रहे हैं.

शर्मा जी ने विरोध करने की कोशिश करी, लेकिन चौकीदार हट्टे कट्टे जवान थे, शर्मा जी उन चौकीदारों को नहीं रोक पाए .

वे चारों चौकीदार अपना दिल भर जाने के बाद वहाँ से चले गए.

शर्मा जी ने शोर मचाया. कालोनी के लोग शर्मा जी के घर के सामने आकर खड़े हो गए.

शर्मा जी ने कहा कि चलिए थाने चलते हैं,

लेकिन कालोनी के लोग शर्मा जी को बुरा भला कहने लगे,

कालोनी के लोगों ने कहा कि इन चौकीदारों की वजह से ही तुम अपने घर में चैन की नींद सो रहे हो, तुम इन पर झूठा इलज़ाम लगा रहे हो, तू कालोनीद्रोही है, कम्युनिस्ट, खन्ग्रेसी है, इसके बाद कालोनी वालों ने मिलकर शर्मा जी की खूब पिटाई करी.

फिर शर्मा जी चौकीदारों के उच्च अधिकारियों से मिले तो उच्च अधिकारी ने शर्मा जी की शिकायत को यह कहके टाल दिया कि इस से चौकीदारों का मनोबल गिरेगा,

शर्मा जी पूरी कालोनी में अकेले पड गए थे इसलिए कुछ नहीं कर पाए.

धीरे धीरे चौकीदारों की हिम्मत बढ़ती गयी उन्होंने बारी बारी सभी घरों में घुस कर बलात्कार किये. लेकिन जो भी विरोध करने की कोशिश करता था पूरी कालोनी के लोग उन्हें कालोनीद्रोही कह कर चुप करा देते थे.

इस तरह उस कालोनी में सुरक्षा व्यवस्था खूब अच्छे से चलती रही क्योंकि वह कालोनी अपने चौकीदारों को अपना रक्षक मानती रही.

काश सभी कालोनियों के लोग इतने ही कालोनीभक्त बन जाएँ.

बोलिए चौकीदारों की जय, बोलिए कालोनी की सुरक्षा की जय.

आखिर कालोनी की सुरक्षा सबसे बड़ी बात है.
himanshu kumar

ਹਵਾ ਪਰਦੂਸ਼ਣ ਬਾਰੇ ਕੁਝ ਜ਼ਰੂਰੀ ਨੁਕਤੇ
24/04/2019

ਹਵਾ ਪਰਦੂਸ਼ਣ ਬਾਰੇ ਕੁਝ ਜ਼ਰੂਰੀ ਨੁਕਤੇ

The air we breathe could be changing our behaviour in ways we are only just beginning to understand, writes Melissa Hogenboom.

ਬੀੜੀਆਂ ਪੀਣੀ ਮੇਰੀ ਮਾਂ!ਬੀੜੀਆਂ ਪੀਣੀ ਮੇਰੀ ਮਾਂ,ਮੈਨੂੰ ਕਦੇ ਵੀ ਮਾੜੀ ਨਹੀਂ ਲਗੀ,,ਸਵੇਰੇ ਉੱਠਮੇਰੇ ਜਾਗਣ ਤੋਂ ਪਹਿਲਾਂ ਪਹਿਲਾਂ,ਬੰਡਲ ਚੋਂ ਬੀੜੀ...
23/04/2019

ਬੀੜੀਆਂ ਪੀਣੀ ਮੇਰੀ ਮਾਂ!

ਬੀੜੀਆਂ ਪੀਣੀ ਮੇਰੀ ਮਾਂ,
ਮੈਨੂੰ ਕਦੇ ਵੀ ਮਾੜੀ ਨਹੀਂ ਲਗੀ,,
ਸਵੇਰੇ ਉੱਠ
ਮੇਰੇ ਜਾਗਣ ਤੋਂ ਪਹਿਲਾਂ ਪਹਿਲਾਂ,
ਬੰਡਲ ਚੋਂ ਬੀੜੀ ਕੱਢ
ਤੀਲੀ ਬਾਲ
ਬੀੜੀ ਸੁਲਗਾਅ
ਦੋ ਚਾਰ ਲੰਮੇ ਲੰਮੇ ਸੂਟੇ ਖਿੱਚ,,,,
ਬੱਸ ਕੰਮ ਤੇ ਜੁਟ ਜਾਂਦੀ
ਪਸ਼ੂਆਂ ਨੂੰ ਪੱਠੇ ਪਾ,
ਧਾਰਾਂ ਕੱਢ
ਰੋਟੀ ਪਕਾ
ਭਾਪੇ ਨੂੰ ਰੋਟੀ ਖੁਆ,,
ਮੈਨੂੰ ਜਗਾ
ਨੁਆਅ
ਕਪੜੇ ਪੁਆ
ਸਿਰ ਤੇ ਖੁਸਬੂਦਾਰ ਤੇਲ ਲਾਓਂਦੀ
ਤੇ
ਖ਼ੁਸ਼ ਹੋ ਮੇਰਾ ਮੁੰਹ ਚੁੰਮਦੀ

ਤਾਂ ਓਹਦੇ ਮੁੰਹ ਚੋਂ ਤਮਾਕੂ ਦੀ ਹਵਾੜ ਮੈਨੂੰ ਕਿਸੇ ਪੂਜਾ ਸਥਾਨ ਦੀ ਅਗਰਬੱਤੀ ਦੀ ਖੁਸਬੋ ਵਰਗੀ ਲੱਗਦੀ!!!!!

ਮੈਨੂੰ ਸਕੂਲ ਭੇਜ,
ਵਿਹਲੀ ਹੋ
ਫੇਰ ਬੀੜੀ ਬਾਲਦੀ
ਪੰਜ ਸੱਤ ਸੂਟੇ ਲਾ ,,
ਕੰਮ ਵਿੱਚ ਜੁਟ ਜਾਂਦੀ,,
ਕਦੇ ਪੱਠੇ ਲੈ ਕੇ ਆਓਣਾ,
ਕਦੇ ਬਾਲਣ ਕੱਠਾ ਕਰਦੀ
ਕਦੇ ਮਜਦੂਰੀ
ਕਦੇ ਕਿਸੇ ਦਾ ਗੋਹਾ ਕੂੜਾ ਕਰਦੀ,,,
ਮੇਰੇ ਆਓਣ ਤੋਂ ਪਹਿਲਾਂ ਪਹਿਲਾਂ ਘਰ ਆ ਜਾਂਦੀ
ਤਾਜੀ ਤਾਜੀ ਰੋਟੀ ਖਵਾਂਦੀ,,
ਗੋਦੀ ਵਿੱਚ ਲੈ ਲਾਡ ਕਰਦੀ ,
ਮੁਹੰ ਚੁੰਮਦੀ
ਤਾਂ,
ਉਹਦੇ
ਮੁੰਹ ਚੋਂ ਤਮਾਕੂ ਦੀ ਹਵਾੜ" ਮੈਨੂੰ ਕਿਸੇ ਪੂਜਾ ਸਥਾਨ ਦੀ ਅਗਰਬੱਤੀ ਦੀ ਖੁਸ਼ਬੋ ਵਰਗੀ ਲੱਗਦੀ!!!!

ਸ਼ਾਮਾਂ ਢਲਦੀਆਂ ਤਾਂ
ਉਹਦੇ ਹੱਥਾਂ ਚ ਫੜੀ ਸੁਲਗਦੀ ਬੀੜੀ
ਮੈਨੂੰ ਜੁਗਨੂੰ ਵਾਂਗ ਜਾਪਦੀ,,

ਸੋਚਾਂ ਵਿਚ ਡੁੱਬੀ ਹੋਈ
ਜਦੋਂ ਕਦੇ ਜੋਰ ਦੀ ਸੂਟਾ ਅੰਦਰ ਖਿੱਚਦੀ
ਤਾਂ
ਉਹਦੇ ਚੇਹਰੇ ਚੋਂ ਮੈਨੂੰ ਕਿਸੇ ਬਾਬੇ ਦਾ ਝਾਓਲਾ ਪੈਂਦਾ,,

ਰਾਤਾਂ ਨੂੰ ਬਾਤਾਂ ਸੁਣਾਉਂਦੀ
ਲਾਡ ਲਡਾਓਂਦੀ,
ਮੰਜੇ ਸਿਰਾਣੇ ਬੀੜੀਆਂ ਦਾ ਬੰਡਲ,,
ਦੰਦ ਲਾਲ ਕਾਲੇ
ਜਦੋਂ ਮੈਨੂੰ ਚੁੰਮਦੀ
ਤਾਂ
ਉਹਦੇ
ਮੁੰਹ ਚੋਂ ਤਮਾਕੂ ਦੀ ਹਵਾੜ" ਮੈਨੂੰ ਕਿਸੇ ਪੂਜਾ ਸਥਾਨ ਦੀ ਅਗਰਬੱਤੀ ਦੀ ਖੁਸ਼ਬੋ ਵਰਗੀ ਲੱਗਦੀ!!!

ਅੱਧ ਸੁੱਤੇ ਜਿਹੇ ਮਾਂ ਨੂੰ ਦੇਖਦਾ
ਤਾਂ ਮੈਨੂੰ ਫੇਰ ਉਹਦੇ ਚੋਂ ਓਸੇ ਬਾਬੇ ਦਾ ਝਾਓਲਾ ਜਿਹਾ ਪੈਂਦਾ ਜਿਸਦੇ ਪੱਕੇ ਸ਼ਰਧਾਲੂ
ਅਕਸਰ ਹੀ
ਕਿਸੇ ਦੇ ਬੀੜੀ ਪੀਣ ਤੇ ਤਲਵਾਰਾਂ ਕੱਢ ਲੈਂਦੇ ਨੇ,,
ਜੈਕਾਰੇ ਛੱਡਦੇ,,
ਸੋਧ ਦੇਣ ਦੀਆਂ ਧਮਕੀਆਂ ਦੇਣ ਲੱਗ ਪੈਂਦੇ ਨੇ,,,,,

ਹਰਗੁਰਪਰਤਾਪ ਸਿੰਘ,,,,

20/04/2019

ਜਯਾਂ ਦਰੇਜ ਨੂੰ ਸੁਣੋ,,,,
ਸੋਚੋ
ਵਿਚਾਰੋ ਹੋਸ਼ ਕਰੋ ਦੇਸ਼ ਵਾਸੀਓ,,,

ਜਦੋਂ ਗਰੀਬ ਕਿਸਾਨ ਮਜਦੂਰ ਆਦਿਵਾਸੀ ਲੋਕ"" ਗਰੀਬ ਦਲਿਤ ਬਹੁਜਨ ਕੁੜੀਆਂ"" ਰੋਂਦੀਆਂ ਸਨ ਖੁਦਕਸ਼ੀਆਂ ਕਰਦੀਆਂ ਸਨ ,,,,,,,,ਤਾਂ ਇਹੋ ਜਿਹੇ ਉਚ ਮੱਧਵ...
18/04/2019

ਜਦੋਂ
ਗਰੀਬ ਕਿਸਾਨ ਮਜਦੂਰ ਆਦਿਵਾਸੀ ਲੋਕ""
ਗਰੀਬ ਦਲਿਤ ਬਹੁਜਨ ਕੁੜੀਆਂ""
ਰੋਂਦੀਆਂ ਸਨ
ਖੁਦਕਸ਼ੀਆਂ ਕਰਦੀਆਂ ਸਨ ,,,,,,,,
ਤਾਂ ਇਹੋ ਜਿਹੇ ਉਚ ਮੱਧਵਰਗੀ ਪੜ੍ਹੇ-ਲਿਖੇ ਕਹਾਉਂਦੇ ਲੋਕ**** ਸੌ ਸੌ ਮੱਤਾਂ ਦਿੰਦੇ ਸੀ,,,,,
ਅੱਜ
ਇਹਨਾਂ ਦੀ ਆਵਦੀ ਨੌਕਰੀ ਖੋਹੀ ਐ ਏਸ ਸੱਤਾਪਰਬੰਧ***** ਨੇ ਜੇਟ ਏਯਰਵੇਜ਼ ਹਵਾਈ ਜਾਹਾਜਾਂ ਦੀ ਕੰਪਣੀ ਡੁਬੋ ਕੇ ; ਹੁਣ ਆਪ ਧਰਨੇ ਮੁਜਾਹਰੇ ਕਰਦੇ ਨੇ ,,
ਰੋਂਦੇ ਕੁਰਲਾਉਂਦੇ ਨੇ,,,,,,,,
ਓ!!
ਪੜੇ ਲਿਖੇ ਪ੍ਰਾਈਵੇਟ ਨੌਕਰੀਆਂ ਦਾ ਹੰਕਾਰ ਕਰਦੇ ਅਖ਼ੌਤੀ ਸਿਆਣੇ ਲੋਕੋ !!
ਜਾ ਕੇ ਇਨਕਲਾਬੀ ਕਿਸਾਨ ਯੂਨੀਅਨਾਂ ਤੋਂ* ਇਨਕਲਾਬੀ ਮਜਦੂਰ ਯੂਨੀਅਨਾਂ* ਤੋਂ ਇਨਕਲਾਬੀ ਵਿਦਿਆਰਥੀ ਜਥੇਬੰਦੀਆਂ* ਤੋਂ ਮਦਦ ਮੰਗੋ,,,,
ਓਹ
ਕਿਸੇ ਨੂੰ ਆਵਦੇ ਦਰ ਤੋਂ ਖਾਲੀ ਨਹੀਂ ਜਾਣ ਦਿੰਦੇ,,,,,,
ਜਾਓ
ਇਨਕਲਾਬੀ ਜਮਹੂਰੀ ਖੇਮੇ ਦੇ ਲੋਕਾਂ ਕੋਲੋਂ ਮਦਦ ਮੰਗੋ,,,,,,,

ਹਰਗੁਰਪਰਤਾਪ ਸਿੰਘ ਡਾਕਟਰ
ਦੀਪ ਹਸਪਤਾਲ
ਨਿਹਾਲ ਸਿੰਘ ਵਾਲਾ
ਜ਼ਿਲ੍ਹਾ ਮੋਗਾ

ਜੇ ਇਹਨਾਂ ਲੋਕ ਸਭਾ ਚੋਣਾ ਵਿੱਚ ਪੇਂਡੂ +ਗਰੀਬ +ਮਜ਼ਹਬੀ ਸਿੰਘ +ਰਵਿਦਾਸੀਆ ਅਤੇ ਬੌਰੀਆ ਸਮਾਜ ਦੀਆਂ ਮਿਹਨਤੀ ਕੁੜੀਆਂ***ਤੇ ਨੌਜਵਾਨ ਔਰਤਾਂ** ਦੇ ਮ...
16/04/2019

ਜੇ
ਇਹਨਾਂ ਲੋਕ ਸਭਾ ਚੋਣਾ ਵਿੱਚ
ਪੇਂਡੂ +ਗਰੀਬ +ਮਜ਼ਹਬੀ ਸਿੰਘ +ਰਵਿਦਾਸੀਆ ਅਤੇ ਬੌਰੀਆ ਸਮਾਜ ਦੀਆਂ ਮਿਹਨਤੀ ਕੁੜੀਆਂ***
ਤੇ
ਨੌਜਵਾਨ ਔਰਤਾਂ**
ਦੇ ਮੰਗਾਂ ਮਸਲੇ ਮੁੱਖ ਮੁਦਿਆਂ ਵਿਚ ਸ਼ਾਮਿਲ ਨਹੀਂ ਹੁੰਦੇ ਹਨ
ਤਾਂ
ਇਹ ਹਾਕਮ ਜਮਾਤਾਂ ਦੀ ਕਮੀਨਗੀ ਨਹੀਂ !!
ਸਗੋਂ
ਇਨਕਲਾਬੀ ਜਮਹੂਰੀ ਖੇਮੇ ਦੀਆਂ ਔਰਤ ਕਾਰਕੁਨਾਂ ਦੀ ਨਾਲਾਇਕੀ*** ਹੀ ਗਿਣੀ ਜਾਵੇਗੀ!!!!

ਹਰਗੁਰਪਰਤਾਪ ਸਿੰਘ ਡਾਕਟਰ
ਦੀਪ ਹਸਪਤਾਲ
ਨਿਹਾਲ ਸਿੰਘ ਵਾਲਾ
ਜ਼ਿਲਾ ਮੋਗਾ,,,,

Address

Nihal Singh Wala
Moga
142055

Telephone

+91 98149 16171

Website

Alerts

Be the first to know and let us send you an email when Dr Hargurpartap Singh posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram

Category