
03/07/2022
Common krait snake.
ਅੱਜਕਲ ਬਰਸਾਤ ਦਾ ਮੌਸਮ ਚੱਲ ਰਿਹਾ ਹੈ। ਅਜਿਹੇ ਮੌਸਮ ਚ comman krait ਸੱਪ ਬਹੁਤ ਐਕਟਿਵ ਹੁੰਦੇ ਹਨ, ਖ਼ਾਸ ਕਰਕੇ ਰਾਤ ਦੇ ਸਮੇਂ। common krait ਭਾਰਤ ਵਿਚ ਮਿਲਣ ਵਾਲੀਆਂ ਚਾਰ ਸਭ ਤੋਂ ਜ਼ਹਿਰੀਲੀਆਂ ਕਿਸਮਾਂ ਵਿਚੋਂ ਸੱਭ ਤੋਂ ਜ਼ਿਆਦਾ ਖ਼ਤਰਨਾਕ ਹੈ। ਇਹ ਫਨੀਅਰ (Spectated cobra) ਤੋਂ ਵੀ 10 ਗੁਣਾ ਜ਼ਿਆਦਾ ਜ਼ਹਿਰੀਲਾ ਹੈ। ਇੱਕ ਗੱਲ ਇਸ ਨੂੰ ਹੋਰ ਖਤਰਨਾਕ ਬਣਾਉਦੀ ਹੈ ਕਿ ਅਕਸਰ ਇਹ ਸੁੱਤੇ ਲੋਕਾਂ ਦੇ ਲੜ ਜਾਂਦਾ ਹੈ ਅਤੇ ਇਸ ਦੇ ਡੰਗ ਦਾ ਦਰਦ ਵੀ ਨਹੀਂ ਹੁੰਦਾ। ਸਮੇਂ ਸਿਰ ਡਾਕਟਰੀ ਮਦਦ ਨਾ ਮਿਲਣ ਤੇ 2 ਘੰਟੇ ਚ ਹੀ ਜਾਨ ਜਾ ਸਕਦੀ ਹੈ।
ਇਸ ਸੱਪ ਦੀ ਪਹਿਚਾਣ ਬਹੁਤ ਕਰਨੀ ਸੌਖੀ ਹੈ। ਇਸਦਾ ਸਰੀਰ ਗੂੜ੍ਹਾ ਜਾਮਨੀ ਹੁੰਦਾ ਹੈ ਜੋ ਰਾਤ ਨੂੰ ਚਮਕਦਾਰ ਕਾਲਾ ਹੀ ਦਿਸਦਾ ਹੈ। ਸਰੀਰ ਉੱਤੇ ਚਿੱਟੇ ਰੰਗ ਦੀਆਂ ਰਿੰਗ ਹੁੰਦੀਆਂ ਹਨ, ਜੋ ਪੂਛ ਵਾਲੇ ਪਾਸੇ ਗਹਿਰੀਆਂ ਤੇ ਸਿਰ ਵੱਲ ਫਿਕੀਆਂ ਹੁੰਦੀਆਂ ਹਨ। ਇਹ ਸੱਪ ਪੰਜਾਬ ਦੇ ਪਿੰਡਾਂ ਵਿਚ ਆਮ ਹੈ।
ਬਰਸਾਤ ਦੇ ਮੌਸਮ ਚ ਜੇਕਰ ਰਾਤ ਨੂੰ ਬਾਹਰ ਜਾਣਾ ਪਏ ਤਾਂ ਬੂਟ ਪਾ ਕੇ ਹੀ ਬਾਹਰ ਨਿਕਲੋ। ਆਪਣੇ ਘਰ ਨੂੰ ਚੂਹਿਆਂ ਦਾ ਰੈਣ ਬਸੇਰਾ ਨਾ ਬਣਨ ਦਿਓ ਕਿਉਂਕਿ, ਚੂਹਿਆਂ ਨੂੰ ਖਾਣ ਲਈ ਜ਼ਹਿਰੀਲੇ ਸੱਪ ਘਰਾਂ ਚ ਆ ਵੜਦੇ ਹਨ। ਰਾਤ ਨੂੰ ਅਜਿਹੀ ਥਾਂ ਨਾ ਸੌਂਵੋ ਜਿਥੇ krait ਆਸਾਨੀ ਨਾਲ ਪਹੁੰਚ ਸਕੇ। ਸੱਭ ਤੋਂ ਜ਼ਰੂਰੀ ਗੱਲ, ਜੇਕਰ ਕਿਸੇ ਦੇ ਸੱਪ ਲੜ ਜਾਂਦਾ ਹੈ ਤਾਂ ਮਣਕਾ ਲਵਾਉਣ ਆਦਿ ਦੇ ਚੱਕਰਾਂ ਚ ਨਾ ਪਵੋ, ਸਿੱਧਾ ਨੇੜੇ ਦੇ ਸਰਕਾਰੀ ਹਸਪਤਾਲ ਜਾਓ ਤਾਂ ਜੋ ਸਮਾਂ ਰਹਿੰਦਿਆਂ ਜ਼ਹਿਰਤੋੜ(antivenom) ਟੀਕਾ ਲਗਾਇਆ ਜਾ ਸਕੇ।