
17/08/2023
ਮੈਂ ਹਾਂ ਤੁਹਾਡਾ ਆਪਣਾ ਰਮਨ ਕੁਮਾਰ ਅਤੇ ਅੱਜ ਦੀਆਂ ਚੋਣਵੀਆਂ ਖ਼ਬਰਾਂ ਇਸ ਪ੍ਰਕਾਰ ਨੇ ✍️
1. ਤਾਰਾ ਸਿੰਘ ਨੇ ਇਸ ਵਾਰ ਵੀਜ਼ਾ ਨਹੀ ਮੰਗਿਆ ਸਿੱਧੀ ਡੌਂਕੀ ਲਾਈ ਆ,
2. ਤਾਰੇ ਦਾ ਦੋਸਤ ਗੁਲੂ ਸੋਚ ਰਿਹਾ ਸੀ ਬੀ ਜਦੋਂ ਇਹਨਾਂ ਦੇ ਸਿਆਪਾ ਪੈਂਦਾ ਇਹ ਮੇਰੇ ਘਰ ਆ ਵੜਦੇ ਨੇ,
3. ਤਾਰਾ ਇਸ ਵਾਰ ਪੂਰਾ ਗ਼ਦਰ ਮਚਾਕੇ ਮੁੰਡੇ ਲਈ ਕੁੜੀ ਤੇ ਆਪਣੀ ਨੂੰਹ ਲੈ ਆਇਆ,
4. ਪਾਕਿਸਤਾਨੀ ਵਿਚਾਰੇ ਇਸ ਗੱਲ ਤੇ ਅਉਖੇ ਨੇ ਬੀ ਇਕ ਤਾਂ ਕੁਟਾਪਾ ਬਹੁਤ ਚੜ੍ਹਦਾ ਉਤੋਂ ਸਾਡੀ ਕੁੜੀ ਲੈ ਜਾਂਦਾ ਹਰ ਵਾਰ,
5. ਇਸ ਵਾਰ ਨਲਕਾ ਪੁੱਟੇ ਬਿਨਾਂ ਹੀ ਸਰ ਗਿਆ ਪਰ ਨਲਕੇ ਵਾਲ਼ਾ ਸੀਨ ਹੈ ਬਹੁਤ ਕਮਾਲ,
6. ਅਨਿਲ ਸ਼ਰਮਾ ਵੀ ਆਪਣੇ ਮੁੰਡੇ ਲਈ ਹੀ ਗ਼ਦਰ ਬਣਾਉਂਦਾ ਰਹੇਗਾ ਜਿੰਵੇਂ ਯਸ਼ ਚੋਪੜਾ ਆਪਣੇ ਜਵਾਕ ਲਈ ਧੂਮ ਬਣਾਉਂਦਾ ਰਿਹਾ
7. ਪੂਰਾ ਹਾਲ ਭਰਿਆ ਦੇਖ ਮੈਨੂੰ ਬਾਈਕਾਟ ਕਰਨ ਵਾਲੇ ਯਾਦ ਆ ਰਹੇ ਸੀ ਜਿਹਡ਼ੇ ਬਾਈਕਾਟ ਦੇ ਬਹਾਨੇ ਫਿਲਮ ਹਿੱਟ ਕਰਵਾ ਬੈਠਦੇ ਨੇ,
8. ਪੰਜਾਬ ਦੇ ਨਾਲ ਨਾਲ ਦੇਸ਼ ਵਿੱਚ ਫਿਲਮ ਦਾ ਕਰੇਜ਼ ਦੇਖਕੇ ਸਮਝ ਆ ਰਿਹਾ ਇਸ ਦੇਸ਼ ਵਿੱਚ ਦੇਸ਼ ਭਗਤਾਂ ਦੇ ਸਾਹਮਣੇ ਦੇਸ਼ ਤੋੜਨ ਵਾਲਿਆਂ ਦੀ ਕੀ ਔਕਾਤ ਹੈ,
9. ਫ਼ਿਲਮਾਂ ਮਨੋਰੰਜਨ ਦਾ ਸਾਧਨ ਹੁੰਦੀਆਂ ਨੇ ਉਹਨਾਂ ਨੂੰ ਮਨੋਰੰਜਨ ਲਈ ਹੀ ਦੇਖਣਾ ਚਾਹੀਦਾ ਹੈ 🙏
10. ਬਾਕੀ ਸਨੀ ਦਿਓਲ ਪੰਜਾਬੀਆਂ ਦਾ ਗਦਾਰ ਸੀ ਗਦਾਰ ਹੈ ਤੇ ਗੱਦਾਰ ਰਹੇਗਾ 🤣
ਇਸ ਦੇ ਨਾਲ ਹੀ ਅੱਜ ਦੀਆਂ ਚੋਣਵੀਆਂ ਖਬਰ ਸਮਾਪਤ ਹੁੰਦੀਆ ਨੇ, ਮੈਨੂੰ ਦੇਵੋ ਇਜਾਜ਼ਤ ਨਮਸਕਾਰ 🙏
#ਨੋਟ:- 10 ਨੰਬਰ ਵਾਲੀ ਖ਼ਬਰ ਗਾਲ਼ਾਂ ਕੱਢਣ ਵਾਲਿਆਂ ਤੋਂ ਬਚਣ ਲਈ ਇਕ ਨਿਮਾਣੀ ਕੋਸ਼ਿਸ ਕੀਤੀ ਗਈ ਹੈ 😜