Serve humanity serve God ਸਰਬਤ ਦਾ ਭਲਾ Charitable Trust

  • Home
  • India
  • Mohali
  • Serve humanity serve God ਸਰਬਤ ਦਾ ਭਲਾ Charitable Trust

Serve humanity serve God ਸਰਬਤ ਦਾ ਭਲਾ Charitable Trust Contact information, map and directions, contact form, opening hours, services, ratings, photos, videos and announcements from Serve humanity serve God ਸਰਬਤ ਦਾ ਭਲਾ Charitable Trust, serve humanity serve god care center, Madanheri, Mohali.
(2)

ਲੋੜਵੰਦ ਦੀ ਸਹਾਇਤਾ ਲਈ ਵਧਾਇਆ ਇੱਕ ਹੋਰ ਕਦਮ!SHSG Trust ਵੱਲੋਂ ਮਾਨਵਤਾ ਦੀ ਸੇਵਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵੀਰ ਹਰਪ੍ਰੀਤ ਦੀ ਅਪ...
01/05/2026

ਲੋੜਵੰਦ ਦੀ ਸਹਾਇਤਾ ਲਈ ਵਧਾਇਆ ਇੱਕ ਹੋਰ ਕਦਮ!
SHSG Trust ਵੱਲੋਂ ਮਾਨਵਤਾ ਦੀ ਸੇਵਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵੀਰ ਹਰਪ੍ਰੀਤ ਦੀ ਅਪੀਲ ਨੂੰ ਮੁੱਖ ਰੱਖਦਿਆਂ, ਦਾਨੀ ਸੱਜਣਾਂ ਦੇ ਸਹਿਯੋਗ ਨਾਲ ਉਸਨੂੰ ਇੱਕ ਬੈਟਰੀ ਵਾਲੀ (Electric) ਵੀਲ੍ਹਚੇਅਰ ਭੇਂਟ ਕੀਤੀ ਗਈ ਹੈ ਤੁਹਾਡੀ ਨੇਕ ਕਮਾਈ ਵਿੱਚੋਂ ਪਾਇਆ ਗਿਆ ਇੱਕ-ਇੱਕ ਰੁਪਿਆ ਕਿਸੇ ਦੀ ਜ਼ਿੰਦਗੀ ਵਿੱਚ ਕਿੰਨੀ ਵੱਡੀ ਖੁਸ਼ੀ ਅਤੇ ਤਬਦੀਲੀ ਲਿਆ ਸਕਦਾ ਹੈ, ਇਹ ਤੁਸੀਂ ਇਸ ਵੀਰ ਦੇ ਚਿਹਰੇ ਦੀ ਮੁਸਕਾਨ ਤੋਂ ਦੇਖ ਸਕਦੇ ਹੋ।
ਧੰਨਵਾਦ: ਸਮੂਹ ਦਾਨੀ ਸੰਗਤ ਅਤੇ SHSG Trust ਦੇ ਮੈਂਬਰਾਂ ਦਾ।
📽️ ਜਲਦੀ ਹੀ ਇਸਦੀ ਪੂਰੀ ਵੀਡੀਓ ਵੀ ਅਪਲੋਡ ਕੀਤੀ ਜਾਵੇਗੀ।
ਨੋਟ: ਇਸ ਨੇਕ ਕਾਰਜ ਨੂੰ ਵੱਧ ਤੋਂ ਵੱਧ Share ਕਰੋ ਤਾਂ ਜੋ ਹੋਰ ਲੋਕ ਵੀ ਪ੍ਰੇਰਿਤ ਹੋ ਸਕਣ।
SHSG TRUST
📞 +91 98141 19214
🌐 www.shsg.co.in

29/04/2026

ਮਨਜੀਤ ਮਾਤਾ ਜੀ ਦੀ ਹਿੰਮਤ: ਕਦੇ-ਕਦੇ ਮਦਦ ਨਾ ਕਰਨਾ ਹੀ ਸਭ ਤੋਂ ਵੱਡੀ ਮਦਦ ਹੁੰਦੀ ਹੈ।
ਕਦੇ-ਕਦੇ ਚੁੱਪ ਰਹਿਣਾ ਜਾਂ ਮਦਦ ਨਾ ਕਰਨਾ ਹੀ ਇਨਸਾਨ ਨੂੰ ਮਜ਼ਬੂਤ ਬਣਾਉਂਦਾ ਹੈ। ਮਨਜੀਤ ਮਾਤਾ ਜੀ ਦੀ ਹਿੰਮਤ ਸਾਨੂੰ ਇਹੀ ਸਿਖਾਉਂਦੀ ਹੈ ਕਿ ਹਰ ਵਾਰ ਸਹਾਰਾ ਦੇਣਾ ਹੀ ਮਦਦ ਨਹੀਂ ਹੁੰਦੀ, ਕਿਸੇ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦੇਣਾ ਸਭ ਤੋਂ ਵੱਡੀ ਮਦਦ ਹੈ

27/04/2026

SHSG Trust: ਸ਼ੇਰ ਸਿੰਘ ਦੀ ਬਦਲਦੀ ਜ਼ਿੰਦਗੀ ਦੀ ਇੱਕ ਨਵੀਂ ਕਹਾਣੀ।
"ਕਹਿੰਦੇ ਨੇ ਕਿ ਇਨਸਾਨ ਦੇ ਹੱਥਾਂ ਵਿੱਚ ਰੱਬ ਨੇ ਕੋਈ ਨਾ ਕੋਈ ਹੁਨਰ ਜ਼ਰੂਰ ਬਖਸ਼ਿਆ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸ਼ੇਰ ਸਿੰਘ ਜੀ ਨਾਲ, ਜਿਨ੍ਹਾਂ ਦੇ ਹੱਥਾਂ ਵਿੱਚ ਕਰੋਸ਼ੀਆ (Crochet) ਦਾ ਬਹੁਤ ਹੀ ਬਾਰੀਕ ਅਤੇ ਖ਼ੂਬਸੂਰਤ ਹੁਨਰ ਹੈ।
ਉੱਨ ਦੇ ਰੰਗ-ਬਿਰੰਗੇ ਧਾਗਿਆਂ ਨਾਲ ਨਵੀਆਂ ਚੀਜ਼ਾਂ ਬੁਣਨਾ ਸ਼ੇਰ ਸਿੰਘ ਜੀ ਲਈ ਸਿਰਫ਼ ਇੱਕ ਕੰਮ ਨਹੀਂ, ਸਗੋਂ ਉਹਨਾਂ ਦੀ ਰੂਹ ਦਾ ਸਕੂਨ ਹੈ। ਹਾਲਾਂਕਿ ਸਹੀ ਰਸਤਾ ਅਤੇ ਸਾਧਨ ਨਾ ਹੋਣ ਕਾਰਨ ਕਈ ਵਾਰ ਉਹਨਾਂ ਦੇ ਮਨ ਵਿੱਚ ਨਿਰਾਸ਼ਾ ਆਈ, ਪਰ ਉਹ ਕਹਿੰਦੇ ਹਨ ਨਾ ਕਿ 'ਮਿਹਨਤ ਕਦੇ ਅਜਾਈਂ ਨਹੀਂ ਜਾਂਦੀ'।
ਸਾਨੂੰ ਖੁਸ਼ੀ ਹੈ ਕਿ SHSG ਟ੍ਰਸਟ ਉਹਨਾਂ ਦੀ ਇਸ ਕਲਾ ਯਾਤਰਾ ਵਿੱਚ ਇੱਕ ਵਸੀਲਾ ਬਣ ਸਕਿਆ। ਅਸੀਂ ਉਹਨਾਂ ਦੇ ਹੁਨਰ 'ਤੇ ਵਿਸ਼ਵਾਸ ਜਤਾਇਆ ਅਤੇ ਉਹਨਾਂ ਨੂੰ ਉਹ ਹੌਸਲਾ ਦਿੱਤਾ ਜਿਸ ਦੀ ਉਹਨਾਂ ਨੂੰ ਲੋੜ ਸੀ। ਅੱਜ ਸ਼ੇਰ ਸਿੰਘ ਜੀ ਆਪਣੀ ਕਲਾ ਰਾਹੀਂ ਇੱਕ ਨਵੀਂ ਪਛਾਣ ਬਣਾ ਰਹੇ ਹਨ।
ਆਓ, ਅਸੀਂ ਸਾਰੇ ਮਿਲ ਕੇ ਇਸ ਬੇਮਿਸਾਲ ਹੁਨਰ ਦੀ ਹੌਸਲਾ ਅਫਜ਼ਾਈ ਕਰੀਏ ਅਤੇ ਉਹਨਾਂ ਦੇ ਸੁਪਨਿਆਂ ਨੂੰ ਹੋਰ ਉੱਚੀ ਉਡਾਣ ਦੇਈਏ।
"

23/04/2026

ਇੱਕ ਬੱਚੇ ਦੀਆਂ ਅੱਖਾਂ ਦੇ ਸੁਪਨੇ ਹੁਣ ਸੱਚ ਹੋਣ ਜਾ ਰਹੇ ਨੇ...
ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ। ਪਿੰਡ ਬਾਲੂ ਫਤਿਹ ਵਿਖੇ ਅਸੀਂ ਇਸ ਮਾਸੂਮ ਬੱਚੇ ਦੇ ਘਰ ਦੀ ਨਵ-ਉਸਾਰੀ ਦੀ ਸੇਵਾ ਸ਼ੁਰੂ ਕਰਨ ਜਾ ਰਹੇ ਹਾਂ। ਅਕਸਰ ਲੋਕ ਪੁੱਛਦੇ ਨੇ ਕਿ ਮਦਦ ਸਹੀ ਜਗ੍ਹਾ ਲੱਗੇਗੀ ਜਾਂ ਨਹੀਂ? ਇਸੇ ਲਈ ਅਸੀਂ ਇਹ ਸੇਵਾ ਬਿਲਕੁਲ Systematic ਅਤੇ Transparent ਤਰੀਕੇ ਨਾਲ ਕਰਨ ਦਾ ਫੈਸਲਾ ਕੀਤਾ ਹੈ।
ਸਾਡਾ ਵਾਅਦਾ—ਕੁਝ ਵੀ ਗੁਪਤ ਨਹੀਂ ਹੋਵੇਗਾ:
✅ ਸਿੱਧਾ ਭੁਗਤਾਨ: ਅਸੀਂ ਸੇਵਾ ਲਈ ਇੱਕ ਸਪੈਸ਼ਲ WhatsApp Group ਬਣਾਇਆ ਹੈ। ਜਿਸ ਵਿੱਚ ਮਿਸਤਰੀ, ਲੇਬਰ ਅਤੇ ਦੁਕਾਨਦਾਰਾਂ ਦੇ ਨੰਬਰ ਤੇ Google Pay ਸਾਂਝੇ ਕੀਤੇ ਜਾਣਗੇ। ਤੁਸੀਂ ਆਪਣੀ ਸੇਵਾ ਸਿੱਧੀ ਉਹਨਾਂ ਨੂੰ ਭੇਜ ਸਕਦੇ ਹੋ।
✅ ਹਰ ਪਾਈ ਦਾ ਹਿਸਾਬ: ਸੀਮਿੰਟ, ਰੇਤਾ, ਸਰਿਆ ਜਾਂ ਰਾਸ਼ਨ—ਹਰ ਚੀਜ਼ ਦੇ ਪੱਕੇ ਬਿੱਲ ਗਰੁੱਪ ਵਿੱਚ ਪਾਏ ਜਾਣਗੇ।
✅ ਲਾਈਵ ਅਪਡੇਟ: ਘਰ ਦੀ ਉਸਾਰੀ ਕਿੱਥੋਂ ਤੱਕ ਪਹੁੰਚੀ, ਇਸ ਦੀਆਂ ਰੋਜ਼ਾਨਾ ਫੋਟੋਆਂ ਤੇ ਵੀਡੀਓ ਸਾਂਝੀਆਂ ਕੀਤੀਆਂ ਜਾਣਗੀਆਂ।
ਸਾਨੂੰ ਤੁਹਾਡੇ ਸਾਥ ਦੀ ਲੋੜ ਹੈ: ਗੱਲ ਸਿਰਫ਼ 500-1000 ਰੁਪਏ ਦੇਣ ਦੀ ਨਹੀਂ ਹੈ, ਗੱਲ ਇੱਕ ਟੀਮ ਬਣ ਕੇ ਇਸ ਬੱਚੇ ਦੀ ਜ਼ਿੰਦਗੀ ਬਦਲਣ ਦੀ ਹੈ। ਅਸੀਂ 18-20 ਅਪ੍ਰੈਲ ਤੋਂ ਕੰਮ ਸ਼ੁਰੂ ਕਰ ਰਹੇ ਹਾਂ ਅਤੇ 10-15 ਦਿਨਾਂ ਵਿੱਚ ਇਸ ਨੂੰ ਮੁਕੰਮਲ ਕਰਨਾ ਹੈ।
ਸੇਵਾ ਗਰੁੱਪ ਵਿੱਚ ਸ਼ਾਮਲ ਹੋਣ ਲਈ:
ਤੁਸੀਂ ਇਸ ਪੋਸਟ ਦਾ Screenshot ਲੈ ਕੇ ਸਾਡੇ ਨੰਬਰ 99153 90192 'ਤੇ WhatsApp ਕਰੋ। ਅਸੀਂ ਤੁਹਾਨੂੰ ਉਸ ਗਰੁੱਪ ਵਿੱਚ ਜੋੜਾਂਗੇ ਜਿੱਥੇ ਸਾਰੀ ਸੇਵਾ ਦਾ ਹਿਸਾਬ-ਕਿਤਾਬ ਲਾਈਵ ਚੱਲੇਗਾ।
ਆਓ, ਰਲ-ਮਿਲ ਕੇ ਪੁੰਨ ਦੇ ਭਾਗੀ ਬਣੀਏ।
ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ: www.shsg.co.in
Serve Humanity Serve God (SHSG) Trust

"10 ਸਕੂਲ, ਇੱਕ ਮਿਸ਼ਨ: ਹਰ ਬੱਚੇ ਤੱਕ ਪਹੁੰਚੇ ਸਿੱਖਿਆ"SHSG ਟਰੱਸਟ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਸਕੂਲ ਬੈਗ, ਕਿਤਾਬਾਂ ਅ...
18/04/2026

"10 ਸਕੂਲ, ਇੱਕ ਮਿਸ਼ਨ: ਹਰ ਬੱਚੇ ਤੱਕ ਪਹੁੰਚੇ ਸਿੱਖਿਆ"
SHSG ਟਰੱਸਟ ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਸਕੂਲ ਬੈਗ, ਕਿਤਾਬਾਂ ਅਤੇ ਸਟੇਸ਼ਨਰੀ ਦੀ ਸੇਵਾ ਨਿਭਾਈ ਗਈ। ਫੋਟੋ ਵਿੱਚ ਦੇਖੋ ਬੱਚਿਆਂ ਦੀਆਂ ਖੁਸ਼ੀਆਂ ਅਤੇ ਸਾਡੀ ਟੀਮ ਦੇ ਇਸ ਉਪਰਾਲੇ ਦੀ ਇੱਕ ਝਲਕ।
ਤੁਹਾਡੇ ਸਹਿਯੋਗ ਅਤੇ ਅਸੀਸਾਂ ਸਦਕਾ ਹੀ ਇਹ ਸਭ ਸੰਭਵ ਹੋ ਰਿਹਾ ਹੈ।
ਸਿੱਖਿਆ ਹੀ ਅਸਲੀ ਸੇਵਾ ਹੈ। 🙏📚🎒

17/04/2026

ਨੰਨ੍ਹੇ ਕਦਮਾਂ ਨੂੰ ਸਿੱਖਿਆ ਦੀ ਉਡਾਣ — SHSG ਟਰੱਸਟ ਦੀ ਇੱਕ ਨਿਮਾਣੀ ਜਿਹੀ ਕੋਸ਼ਿਸ਼
ਜਦੋਂ ਇਨ੍ਹਾਂ ਮਾਸੂਮ ਬੱਚਿਆਂ ਦੇ ਚਿਹਰਿਆਂ 'ਤੇ ਮੁਸਕਾਨ ਖਿੜਦੀ ਹੈ, ਤਾਂ ਲੱਗਦਾ ਹੈ ਜਿਵੇਂ ਸਾਡੀ ਸਾਰੀ ਮਿਹਨਤ ਸਫਲ ਹੋ ਗਈ। SHSG Trust ਵੱਲੋਂ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਲੋੜਵੰਦ ਬੱਚਿਆਂ ਨੂੰ ਸਕੂਲ ਬੈਗ, ਕਿਤਾਬਾਂ ਅਤੇ ਸਟੇਸ਼ਨਰੀ ਵੰਡੀ ਗਈ।
ਸਾਡਾ ਮਕਸਦ ਸਿਰਫ਼ ਸਮਾਨ ਵੰਡਣਾ ਨਹੀਂ, ਸਗੋਂ ਇਨ੍ਹਾਂ ਬੱਚਿਆਂ ਦੇ ਹੱਥਾਂ ਵਿੱਚ ਕਲਮ ਫੜਾ ਕੇ ਉਨ੍ਹਾਂ ਦੇ ਭਵਿੱਖ ਨੂੰ ਰੌਸ਼ਨ ਕਰਨਾ ਹੈ। ਪੜ੍ਹੇਗਾ ਪੰਜਾਬ, ਤਾਂ ਹੀ ਵਧੇਗਾ ਪੰਜਾਬ! 📚
ਆਓ, ਮਿਲ ਕੇ ਇਨ੍ਹਾਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲੀਏ।
ਸੇਵਾ ਵਿੱਚ ਸਹਿਯੋਗ ਲਈ ਸੰਪਰਕ ਕਰੋ:
📞 98141-19214 | 93579-99949 (Call / Whatsapp)

17/04/2026

"ਜ਼ੁਲਮ ਦੀ ਇੰਤਹਾ ਅਤੇ ਇਨਸਾਨੀਅਤ ਦੀ ਜਿੱਤ: Jet Singh Trust ਬਣਿਆ ਮਜ਼ਲੂਮ ਕਿਸਾਨ ਦੀ ਬਾਂਹ"
ਬਹੁਤ ਹੀ ਦੁੱਖ ਨਾਲ ਦੱਸਣਾ ਪੈ ਰਿਹਾ ਹੈ ਕਿ ਹੱਕਾਂ ਦੀ ਲੜਾਈ ਲੜ ਰਹੇ ਸਾਡੇ ਇੱਕ ਕਿਸਾਨ ਵੀਰ 'ਤੇ ਪੁਲਿਸ ਪ੍ਰਸ਼ਾਸਨ ਵੱਲੋਂ ਅੰਨ੍ਹਾ ਤਸ਼ੱਦਦ ਕੀਤਾ ਗਿਆ। ਇੱਕ ਸੀਨੀਅਰ ਅਧਿਕਾਰੀ ਵੱਲੋਂ ਨਾਮ ਲੈ ਕੇ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ, ਇਸ ਵੀਰ ਦੀ ਲੱਤ ਤਿੰਨ ਜਗ੍ਹਾ ਤੋਂ ਤੋੜ ਦਿੱਤੀ ਗਈ। ਵੀਰ ਦੇ ਆਰਥਿਕ ਹਾਲਾਤ ਬਹੁਤ ਕਮਜ਼ੋਰ ਹਨ ਅਤੇ ਇਲਾਜ ਲਈ ਲੰਬਾ ਸਮਾਂ ਤੇ ਵੱਡੇ ਖਰਚੇ ਦੀ ਲੋੜ ਹੈ। ਇਸ ਨਾਜ਼ੁਕ ਸਥਿਤੀ ਨੂੰ ਦੇਖਦੇ ਹੋਏ ਅਸੀਂ Jet Singh Trust ਨੂੰ ਮਦਦ ਦੀ ਅਪੀਲ ਕੀਤੀ ਸੀ।
ਸਾਨੂੰ ਮਾਣ ਹੈ ਕਿ Jet Singh Trust ਨੇ ਸਾਡੀ ਅਪੀਲ ਨੂੰ ਤੁਰੰਤ ਸੁਣਿਆ ਅਤੇ ਮੌਕੇ 'ਤੇ ਹੀ 50,000 ਰੁਪਏ (ਚੈੱਕ) ਦੀ ਸੇਵਾ ਪ੍ਰਵਾਨ ਕੀਤੀ। ਅੱਜ ਅਸੀਂ ਇਹ ਸੇਵਾ ਇਸ ਪੀੜਤ ਵੀਰ ਤੱਕ ਪਹੁੰਚਾ ਕੇ ਉਸਦੇ ਹੌਸਲੇ ਨੂੰ ਸਲਾਮ ਕਰਦੇ ਹਾਂ। 🤝
ਅਸੀਂ ਤਹਿ ਦਿਲੋਂ ਧੰਨਵਾਦੀ ਹਾਂ 'Jet Singh Trust' ਦੇ, ਜੋ ਹਮੇਸ਼ਾ ਲੋੜਵੰਦਾਂ ਅਤੇ ਹੱਕ-ਸੱਚ ਲਈ ਖੜ੍ਹਨ ਵਾਲਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਦੇ ਹਨ।
ਆਓ ਸਾਰੇ ਮਿਲ ਕੇ ਇਸ ਵੀਰ ਦੀ ਜਲਦ ਸਿਹਤਯਾਬੀ ਲਈ ਅਰਦਾਸ ਕਰੀਏ।

Address

Serve Humanity Serve God Care Center, Madanheri
Mohali
140103

Telephone

+919814119214

Services

Specialties

Alerts

Be the first to know and let us send you an email when Serve humanity serve God ਸਰਬਤ ਦਾ ਭਲਾ Charitable Trust posts news and promotions. Your email address will not be used for any other purpose, and you can unsubscribe at any time.

Contact The Practice

Send a message to Serve humanity serve God ਸਰਬਤ ਦਾ ਭਲਾ Charitable Trust:

Share