Nirmal Ayurvedic Clinic

Nirmal Ayurvedic Clinic ਇਥੋਂ ਤੁਸੀਂ ਆਯੂਰਵੈਦਿਕ ਜੜ੍ਹੀ-ਬੂਟੀਆਂ, ਫ਼ਲ,ਹਰੀਆਂ ਸਬਜ਼ੀਆ,ਸਲਾਦ ਆਦਿ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ
Village Kaoni, Shri Muktsar Sahib

*ਆਯੁਰਵੇਦ ਅਨੁਸਾਰ ਸ਼ਿਸ਼ਿਰ ਰਿਤੂ ਦਾ ਸਮਾਂ ਅਤੇ ਉਸ ਵਿੱਚ ਆਹਾਰ–ਵਿਹਾਰ ਨੂੰ ਵਿਸਥਾਰ ਨਾਲ ਸਮਝੀਏ:-**ਸ਼ਿਸ਼ਿਰ ਰਿਤੂ ਦਾ ਸਮਾਂ (ਆਯੁਰਵੇਦ ਅਨੁਸਾਰ...
22/01/2026

*ਆਯੁਰਵੇਦ ਅਨੁਸਾਰ ਸ਼ਿਸ਼ਿਰ ਰਿਤੂ ਦਾ ਸਮਾਂ ਅਤੇ ਉਸ ਵਿੱਚ ਆਹਾਰ–ਵਿਹਾਰ ਨੂੰ ਵਿਸਥਾਰ ਨਾਲ ਸਮਝੀਏ:-*
*ਸ਼ਿਸ਼ਿਰ ਰਿਤੂ ਦਾ ਸਮਾਂ (ਆਯੁਰਵੇਦ ਅਨੁਸਾਰ)*
ਆਯੁਰਵੇਦ ਅਨੁਸਾਰ ਸਾਲ ਨੂੰ 6 ਰਿਤੂਆਂ ਵਿੱਚ ਵੰਡਿਆ ਗਿਆ ਹੈ,
ਹੇਮੰਤ ਰਿਤੂ ਅਤੇ ਸ਼ਿਸ਼ਿਰ ਰਿਤੂ ਬਹੁਤ ਠੰਡੀ ਰਿਤੂ ਹੈ।
*ਸਮਾਂ:-*
ਮਾਘ - ਫਾਲਗੁਣ ਮਾਸ
ਲਗਭਗ ਸਮਾਂ:-
ਮੱਧ ਜਨਵਰੀ ਤੋਂ ਮੱਧ ਮਾਰਚ ਤੱਕ।
*ਪ੍ਰਕਿਰਤੀ:-*
ਬਹੁਤ ਜ਼ਿਆਦਾ ਠੰਢ,
ਖੁਸ਼ਕ, ਸੁੱਕਾਪਣ ਅਤੇ ਤੇਜ਼ ਹਵਾ,
ਸੂਰਜ ਦਾ ਤਾਪ ਘੱਟ,
ਧਰਤੀ ਅਤੇ ਵਾਤਾਵਰਣ ਠੰਡਾ, ਬਰਫ਼ ਵਾਲਾ ਜੰਮਿਆ ਹੋਇਆ, ਬਹੁਤ ਜ਼ਿਆਦਾ ਠੰਡਾ ਵਾਤਾਵਰਣ।
*ਸ਼ਰੀਰ ਉੱਤੇ ਸ਼ਿਸ਼ਿਰ ਰਿਤੂ ਦਾ ਪ੍ਰਭਾਵ:-*
ਵਾਤ ਦੋਸ਼ ਵਧਦਾ ਹੈ,
ਕਫ਼ ਦੋਸ਼ ਸੰਚਿਤ ਹੋਣਾ ਸ਼ੁਰੂ ਹੁੰਦਾ ਹੈ,
ਜਠਰਾਗਨੀ ਬਹੁਤ ਪ੍ਰਬਲ ਹੋ ਜਾਂਦੀ ਹੈ,
ਜੇ ਠੀਕ ਖੁਰਾਕ ਨਾ ਮਿਲੇ ਤਾਂ ਸ਼ਰੀਰ ਦੀਆਂ ਧਾਤੂਆਂ ਕਮਜ਼ੋਰ ਹੋ ਜਾਂਦੀਆਂ ਹਨ, ਸਰੀਰ ਕਮਜ਼ੋਰ ਹੋ ਜਾਂਦਾ ਹੈ, ਇਸ ਲਈ ਸ਼ਰੀਰ ਨੂੰ ਤੰਦਰੁਸਤ ਅਤੇ ਤਾਕਤਵਰ ਰੱਖਣ ਲਈ ਸ਼ਿਸ਼ਿਰ ਰਿਤੂ ਅਨੁਸਾਰ ਆਹਾਰ-ਵਿਹਾਰ ਰੱਖਣਾ ਚਾਹੀਦਾ ਹੈ।
*ਸ਼ਿਸ਼ਿਰ ਰਿਤੂ ਵਿੱਚ ਆਹਾਰ (ਖਾਣ-ਪੀਣ)*
*ਖਾਣ ਯੋਗ ਆਹਾਰ:-*
ਇਸ ਰਿਤੂ ਵਿੱਚ ਮਿੱਠਾ, ਖੱਟਾ, ਨਮਕੀਨ ਰਸ, ਗਰਮ, ਭਾਰੀ ਅਤੇ ਤੈਲੀਆ (ਸਨਿਘਧ) ਭੋਜਨ ਉੱਤਮ ਮੰਨੇ ਗਏ ਹਨ।
*ਅਨਾਜ:-*
ਗੇਹੂੰ,
ਪੁਰਾਣੇ ਚਾਵਲ,
ਜੌਂ,
ਬਾਜਰਾ, ਮੱਕੀ,
*ਦੁੱਧ ਵਰਗ:-*
ਗਰਮ ਕੋਸਾ ਦੁੱਧ,
ਦੇਸੀ ਘਿਉ,
ਮੱਖਣ,
ਦਹੀਂ (ਸਵੇਰੇ, ਸਿਰਫ਼ ਦਿਨ ਵਿੱਚ)
*ਦਾਲਾਂ / ਪ੍ਰੋਟੀਨ:-*
ਉੜਦ ਦੀ ਦਾਲ,
ਮੂੰਗ ਦਾਲ (ਸੂਪ),
ਮਾਸਾਹਾਰੀਆਂ ਲਈ - ਮਾਂਸ ਰਸ,
ਤਿਲ ਅਤੇ ਸੁੱਕੇ ਫਲ
ਤਿਲ (ਲੱਡੂ, ਚਿੱਕੀ),
ਮੂੰਗਫਲੀ,
ਖਜੂਰ, ਕਿਸ਼ਮਿਸ਼,
ਬਦਾਮ, ਅਖਰੋਟ (ਭਿੱਜੇ ਹੋਏ)।
*ਮਸਾਲੇ:-*
ਸੌਂਠ,
ਕਾਲੀ ਮਿਰਚ,
ਪਿੱਪਲੀ,
ਅਜਵਾਇਨ, ਹਿੰਗ,
ਗੁੜ,
ਸ਼ਹਿਦ (ਥੋੜ੍ਹੀ ਮਾਤਰਾ ਵਿੱਚ),
ਅਰਜਨ ਛਾਲ ਦੀ ਚਾਹ,
(ਆਯੁਰਵੇਦਿਕ ਡਾਕਟਰ ਦੀ ਸਲਾਹ ਨਾਲ)
*ਤਿਆਗ ਕਰਨ ਯੋਗ ਆਹਾਰ*
ਠੰਢਾ, ਫ੍ਰਿਜ਼ ਦਾ ਭੋਜਨ,
ਬਾਸੀ ਖਾਣਾ,
ਬਹੁਤ ਸੁੱਕਾ ਭੋਜਨ,
ਕੱਚੀਆਂ ਸਬਜ਼ੀਆਂ,
ਬਹੁਤ ਕੌੜਾ, ਕਸੈਲਾ ਰਸ
ਬਰਫ਼ ਵਰਗਾ ਠੰਡਾ ਪਾਣੀ।
*ਸ਼ਿਸ਼ਿਰ ਰਿਤੂ ਵਿੱਚ ਵਿਹਾਰ (ਜੀਵਨ ਸ਼ੈਲੀ)*
ਕਰਨ ਯੋਗ:-
ਅਭਿਅੰਗ- ਤਿਲ ਦੇ ਤੇਲ ਨਾਲ ਰੋਜ਼ ਮਾਲਿਸ਼ ਕਰਨੀ,
ਗੁੰਨਗੁਣੇ ਪਾਣੀ ਨਾਲ ਇਸ਼ਨਾਨ ਕਰਨਾ,
ਗਰਮ ਕੱਪੜੇ ਪਾਉਣਾ,
ਨਿਯਮਤ ਵਿਆਯਾਮ,
ਧੂਪ ਸੇਵਨ ਕਰਨਾ,
ਜੇਕਰ ਧੁੱਪ ਨਾ ਨਿਕਲੇ ਤਾਂ ਅੱਗ ਸੇਕਣਾ,
ਸ਼ਰੀਰ ਨੂੰ ਠੰਡਾ ਤੋਂ ਬਚਾਉਂਣਾ,
ਪੂਰੀ ਗੂੜ੍ਹੀ ਨੀਂਦ ਲੈਣਾ।
*ਨਾ ਕਰਨ ਯੋਗ:-*
ਰਾਤ ਨੂੰ ਜਾਗਣਾ,
ਠੰਢੀ ਹਵਾ ਵਿੱਚ ਲੰਮਾ ਸਮਾਂ ਰਹਿਣਾ,
ਬਹੁਤ ਉਪਵਾਸ,
ਅਤਿਅਧਿਕ ਠੰਢੇ ਪਾਣੀ ਨਾਲ ਨ੍ਹਾਉਣਾ।
*ਦਿਨਚਰਿਆ ਦਾ ਸਰਲ ਉਦਾਹਰਨ:-*
ਸਵੇਰੇ:- ਗੁੰਨਗੁਣਾ ਪਾਣੀ ਪੀਣਾ, ਤੇਲ ਮਾਲਿਸ਼, ਗਰਮ ਪਾਣੀ ਨਾਲ ਇਸ਼ਨਾਨ ਕਰਨਾ,
ਨਾਸ਼ਤਾ:- ਘਿਉ ਵਾਲਾ ਦਲੀਆ / ਗਰਮ ਕੋਸਾ ਦੁੱਧ,
ਸਵੇਰ ਦਾ ਭੋਜਨ:- ਰੋਟੀ, ਦਾਲ਼-ਸਬਜ਼ੀ,
ਦੁਪਿਹਰ ਵੇਲੇ:- ਗਾਂ ਦੇ ਦੇਸੀ ਘਿਓ ਵਿੱਚ ਬਣਿਆ ਲੱਡੂ, ਪਿੰਨੀ, ਪੰਜੀਰੀ ਜਾਂ ਹੋਰ ਕੋਈ ਦੇਸੀ ਘਿਓ ਵਿੱਚ ਬਣਿਆ ਘਰ ਦਾ ਪਦਾਰਥ ਥੋੜ੍ਹੀ ਮਾਤਰਾ ਵਿੱਚ ਖਾਣਾ ਚਾਹੀਦਾ ਹੈ,
ਕਦੇ-ਕਦੇ ਕੋਈ ਮੌਸਮੀ ਫ਼ਲ ਵੀ ਖਾਣਾ ਚਾਹੀਦਾ ਹੈ,
ਸ਼ਾਮ:- ਸੂਪ ਜਾਂ ਹਰਬਲ ਆਯੂਰਵੈਦਿਕ ਚਾਹ,
ਰਾਤ:- ਹਲਕਾ ਪਰ ਦੇਸੀ ਘਿਓ ਵਿੱਚ ਬਣਿਆ ਭੋਜਨ।
*ਸ਼ਿਸ਼ਿਰ ਰਿਤੂ ਦੇ ਲਾਭ (ਸਹੀ ਆਚਰਨ ਨਾਲ)*
ਸਰੀਰਕ ਬਲ ਵਧਦਾ ਹੈ,
ਵਾਤ ਰੋਗਾਂ ਤੋਂ ਬਚਾਅ ਹੁੰਦਾ ਹੈ,
ਪਾਚਨ ਸ਼ਕਤੀ ਮਜ਼ਬੂਤ ਰਹਿੰਦੀ ਹੈ,
ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ,
ਸ਼ਿਸ਼ਿਰ ਰਿਤੂ ਸ਼ਰੀਰ ਨੂੰ ਤਾਕਤ ਦੇਣ ਅਤੇ ਤੰਦਰੁਸਤ ਰੱਖਣ ਵਾਲੀ ਰਿਤੂ ਹੈ।
ਜੇ ਤੁਹਾਨੂੰ ਲਿਵਰ ਦੀ ਸਮੱਸਿਆ, ਉੱਚ ਕੋਲੈਸਟ੍ਰੋਲ ਜਾਂ ਦੇਸੀ ਘਿਓ ਹਜ਼ਮ ਨਾ ਹੁੰਦਾ ਹੋਵੇ ਤਾਂ ਆਪਣੇ ਆਯੂਰਵੈਦਿਕ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
ਦੇਸੀ ਘਿਓ ਵਿੱਚ ਬਣਿਆ ਕੋਈ ਵੀ ਪਦਾਰਥ ਖਾਣ ਤੋਂ ਬਾਅਦ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ, ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।
ਕੋਈ ਵੀ ਆਯੂਰਵੈਦਿਕ ਦਵਾਈ, ਘਰੇਲੂ ਨੁਸਖ਼ਾ, ਉਪਚਾਰ ਜਾਂ ਨਵੀਂ ਡਾਇਟ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਯੂਰਵੈਦਿਕ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।।
ਕਿਸੇ ਵੀ ਰੋਗ ਬਾਰੇ ਜਾਣਕਾਰੀ ਜਾਂ ਸਲਾਹ-ਮਸ਼ਵਰਾ ਕਰਨਾ ਹੋਵੇ ਤਾਂ ਸ਼ਾਮ ਨੂੰ 6 ਵਜੇ ਤੋਂ ਰਾਤ 9 ਵਜੇ ਤੱਕ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ।।
‌‌ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
ਨਿਰਮਲ ਆਯੂਰਵੈਦਿਕ ਕਲੀਨਿਕ
ਪਿੰਡ ਕਾਉਣੀ (ਸ੍ਰੀ ਮੁਕਤਸਰ ਸਾਹਿਬ)

*ਕਬਜ਼ (Constipation)*ਆਯੁਰਵੇਦ ਮੁਤਾਬਕ ਕਬਜ਼ ਮੁੱਖ ਤੌਰ ‘ਤੇ ਵਾਤ ਦੋਸ਼ ਦੇ ਵਿਗੜਣ ਕਾਰਨ ਹੁੰਦਾ ਹੈ, ਵਾਤ ਦੋਸ਼ ਦੇ ਠੰਡੇ ਅਤੇ ਖੁਸ਼ਕ ਗੁਣਾਂ ...
22/01/2026

*ਕਬਜ਼ (Constipation)*
ਆਯੁਰਵੇਦ ਮੁਤਾਬਕ ਕਬਜ਼ ਮੁੱਖ ਤੌਰ ‘ਤੇ ਵਾਤ ਦੋਸ਼ ਦੇ ਵਿਗੜਣ ਕਾਰਨ ਹੁੰਦਾ ਹੈ, ਵਾਤ ਦੋਸ਼ ਦੇ ਠੰਡੇ ਅਤੇ ਖੁਸ਼ਕ ਗੁਣਾਂ ਦੇ ਕਾਰਨ ਮਲ ਸੁੱਕਾ ਤੇ ਕਠੋਰ ਹੋ ਜਾਂਦਾ ਹੈ ਜਿਸ ਕਾਰਨ ਕਬਜ਼ ਹੋ ਜਾਂਦਾ ਹੈ,
ਸ਼ਰੀਰ ਨੂੰ ਕੋਈ ਰੋਗ ਹੋਣਾ ਜਿਵੇਂ, ਹਾਈਪੋ-ਥਾਇਰਾਇਡ ਜਾਂ ਕੁਝ ਦਵਾਈਆਂ ਦੇ ਲੈਣ ਨਾਲ ਵੀ ਕਬਜ਼ ਹੋ ਜਾਂਦਾ ਹੈ।
*ਕਬਜ਼ ਹੋਣ ਦੇ ਕਾਰਨ:-*
ਰੁੱਖਾ, ਠੰਡਾ ਅਤੇ ਘੱਟ ਫਾਈਬਰ ਵਾਲਾ ਭੋਜਨ,
ਬੇਤਰਤੀਬ ਖਾਣ-ਪੀਣ,
ਮਾਨਸਿਕ ਤਣਾਅ, ਚਿੰਤਾ, ਡਰ,
ਦੇਰ ਰਾਤ ਤੱਕ ਜਾਗਣਾ,
ਭੋਜਨ ਵਿੱਚ ਫਾਈਬਰ ਦੀ ਘਾਟ,
ਫਾਸਟ ਫੂਡ, ਤਲੀਆਂ ਹੋਈਆਂ ਚੀਜ਼ਾਂ,
ਜ਼ਿਆਦਾ ਚਾਹ-ਕੌਫੀ,
ਦੁੱਧ ਨਾਲ ਨਮਕੀਨ ਜਾਂ ਖੱਟੀਆਂ ਚੀਜ਼ਾਂ (ਵਿਰੁੱਧ ਆਹਾਰ)
ਪਾਣੀ ਦੀ ਘਾਟ, ਪੂਰਾ ਪਾਣੀ ਨਾ ਪੀਣਾ,
ਅੰਤੜੀਆਂ ‘ਚ ਖ਼ੁਸ਼ਕੀ (ਸੁੱਕਾਪਣ) ਵਧ ਜਾਣਾ,
ਸ਼ੌਚ ਦੀ ਇੱਛਾ ਨੂੰ ਰੋਕਣਾ,ਸਮੇਂ ‘ਤੇ ਸ਼ੌਚ ਨਾ ਜਾਣਾ,
ਬੈਠਕ ਵਾਲਾ ਜੀਵਨ, ਕਸਰਤ ਦੀ ਘਾਟ,
ਅਜੀਰਨ, ਗੈਸ, ਪੇਟ 'ਚ ਭਾਰੀਪਣ,
ਭੋਜਨ ਠੀਕ ਤਰ੍ਹਾਂ ਨਾ ਪਚਣਾ,
ਪਾਚਨ ਸ਼ਕਤੀ ਦਾ ਕਮਜ਼ੋਰ ਹੋਣਾ,
ਵਧਦੀ ਉਮਰ ਨਾਲ ਵਾਤ ਦੋਸ਼ ਕੁਦਰਤੀ ਤੌਰ ‘ਤੇ ਵਧਦਾ ਹੈ, ਇਸ ਲਈ ਬਜ਼ੁਰਗਾਂ ‘ਚ ਕਬਜ਼ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ,
ਵਾਤ ਦੋਸ਼ ਹੀ ਮਲ ਦੀ ਗਤੀ ਨੂੰ ਨਿਯੰਤਰਿਤ ਕਰਦਾ ਹੈ।
ਖਾਣ ਪੀਣ ਵਿੱਚ ਸੁਧਾਰ ਕਰਕੇ ਅਤੇ ਆਯੁਰਵੇਦ ਦੀ ਸਹਾਇਤਾ ਨਾਲ ਕਬਜ਼ ਦੇ ਰੋਗ ਨੂੰ ਬਿਲਕੁਲ ਠੀਕ ਕੀਤਾ ਜਾ ਸਕਦਾ ਹੈ।
ਮਰੀਜ਼ ਨੂੰ ਡਾਇਟ-ਪਲਾਨ (ਖਾਣ-ਪੀਣ) ਬਾਰੇ ਦੱਸਿਆ ਜਾਂਦਾ ਹੈ ਇਸ ਤਰ੍ਹਾਂ ਆਯੁਰਵੇਦ ਅਨੁਸਾਰ ਆਹਾਰ-ਵਿਹਾਰ ਵਿੱਚ ਸੁਧਾਰ ਕਰਨ ਨਾਲ ਕਬਜ਼ ਦਾ ਰੋਗ ਬਿਲਕੁਲ ਠੀਕ ਹੋ ਜਾਂਦਾ ਹੈ।
‌‌ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
ਨਿਰਮਲ ਆਯੂਰਵੈਦਿਕ ਕਲੀਨਿਕ
ਪਿੰਡ ਕਾਉਣੀ (ਸ੍ਰੀ ਮੁਕਤਸਰ ਸਾਹਿਬ)

*ਸ਼ਕਤੀ ਬਲ ਟਾਨਿਕ (Shakti Bal Tonic)*ਸ਼ਕਤੀ ਬਲ ਟਾਨਿਕ (Shakti Bal Tonic) ਇੱਕ ਆਯੁਰਵੇਦਿਕ ਬਲ ਵਰਧਕ ਅਤੇ ਰਸਾਇਨ ਟਾਨਿਕ ਹੈ, ਜਿਸਦਾ ਪ੍ਰ...
04/01/2026

*ਸ਼ਕਤੀ ਬਲ ਟਾਨਿਕ (Shakti Bal Tonic)*
ਸ਼ਕਤੀ ਬਲ ਟਾਨਿਕ (Shakti Bal Tonic) ਇੱਕ ਆਯੁਰਵੇਦਿਕ ਬਲ ਵਰਧਕ ਅਤੇ ਰਸਾਇਨ ਟਾਨਿਕ ਹੈ, ਜਿਸਦਾ ਪ੍ਰਯੋਗ ਸਰੀਰ ਦੀ ਤਾਕਤ, ਤਾਜ਼ਗੀ, ਰੋਗ-ਰੋਕੂ ਸਮਰੱਥਾ ਅਤੇ ਮਨ ਦੀ ਸ਼ਾਂਤੀ ਵਧਾਉਣ ਲਈ ਕੀਤਾ ਜਾਂਦਾ ਹੈ, ਇਸ ਵਿੱਚ ਆਮ ਤੌਰ ‘ਤੇ ਅਸ਼ਵਗੰਧਾ, ਖਜੂਰ, ਵਿਦਾਰੀ-ਕੰਦ, ਅਰਜਨ, ਗੋਖਰੂ, ਯਸਟੀ-ਮਧੂ, ਵਿੜੰਗ, ਪੁਨਰਨਵਾ, ਕੌਂਚ-ਬੀਜ, ਤ੍ਰਿਕਟੂ, ਚਿਤ੍ਰਕ-ਮੂਲ, ਮੁਨੱਕਾ, ਅਜਵਾਇਣ, ਇਲਾਇਚੀ, ਦਾਲਚੀਨੀ, ਲਵੱਗ, ਨਾਗ-ਕੇਸਰ, ਨਾਗਰ-ਮੋਥਾ, ਹਰੜ, ਦਸ਼ਮੂਲ.......... ਆਦਿ ਔਸ਼ਧੀਆ ਹਨ।
*ਆਯੁਰਵੇਦ ਅਨੁਸਾਰ ਔਸ਼ਧੀ ਗੁਣ (Medicinal Properties)*
*ਗੁਣ ਵਰਣਨ:-*
ਬਲ੍ਯ (Balya):- ਸਰੀਰ ਨੂੰ ਤਾਕਤ ਦੇਣਾ, ਮਾਸਪੇਸ਼ੀਆਂ ਮਜ਼ਬੂਤ ਕਰਨਾ,
ਰਸਾਇਨ (Rasayana):- ਵੱਡੀ ਉਮਰ ਦੇ ਪ੍ਰਭਾਵ ਘਟਾਉਣ ਅਤੇ ਕੋਸ਼ਿਕਾਵਾਂ ਨੂੰ ਨਵਾਂ ਕਰਨਾ,
ਵ੍ਰਿਸ਼ਯ (Vrishya):- ਪ੍ਰਜਨਨ ਸ਼ਕਤੀ ਅਤੇ ਵੀਰਜ ਦੀ ਗੁਣਵੱਤਾ ਵਧਾਉਣਾ,
ਮੇਦ੍ਯ (Medhya):- ਦਿਮਾਗ ਲਈ ਪੋਸ਼ਣ, ਤਣਾਅ ਅਤੇ ਅਨਿੰਦਰਾ ਘਟਾਉਣਾ,
ਅਗਨੀ ਦੀਪਕ (Agnideepak):- ਪਾਚਨ ਸ਼ਕਤੀ ਠੀਕ ਕਰਨੀ,
ਹਰਦਯ (Hrudya):- ਦਿਲ ਅਤੇ ਰਕਤ-ਸੰਚਾਰ ਲਈ ਲਾਭਦਾਇਕ ਹੈ,
ਓਜਸ ਵਧਕ (Ojas vardhak):- ਰੋਗ-ਰੋਕੂ ਤਾਕਤ ਵਧਾਉਣ ਵਿੱਚ ਸਹਾਇਕ ਹੈ।
*ਫਾਇਦੇ (Benefits)*
*1. ਸਰੀਰਕ ਕਮਜ਼ੋਰੀ ਵਿੱਚਂ ਲਾਭਦਾਇਕ ਹੈ:-*
ਦਿਨ ਭਰ ਦੀ ਥਕਾਵਟ, ਕਮਜ਼ੋਰੀ, ਸ਼ਰੀਰ ਦਾ ਦਰਦ ਅਤੇ ਸੁਸਤੀਪਨ ਨੂੰ ਦੂਰ ਕਰਦਾ ਹੈ,
ਸਟੈਮਿਨਾ ਅਤੇ ਐਨਰਜੀ ਵਿੱਚ ਵਾਧਾ ਕਰਦਾ ਹੈ।
*2. ਮਾਸਪੇਸ਼ੀਆਂ ਅਤੇ ਨਰਵ ਸਿਸਟਮ ਲਈ ਫਾਇਦੇਮੰਦ ਹੈ:-*
ਮਾਸਪੇਸ਼ੀਆਂ ਮਜ਼ਬੂਤ ਬਣਾਉਂਦਾ ਹੈ,
ਨਰਵ ਸਿਸਟਮ ਦੀ ਕਮਜ਼ੋਰੀ, ਸ਼ਰੀਰ ਕੰਬਣ ਜਾਂ ਸਰੀਰਕ ਦਰਦ ਵਿੱਚ ਫਾਇਦੇਮੰਦ ਹੈ।
*3. ਮਨ-ਸ਼ਾਂਤੀ ਅਤੇ ਨੀਂਦ ਵਿੱਚ ਸੁਧਾਰ ਕਰਦਾ ਹੈ:-*
ਚਿੰਤਾ, ਟੈਨਸ਼ਨ, ਚਿੜਚਿੜਾਪਨ ਅਤੇ ਅਨਿੰਦਰਾ ਵਿੱਚ ਲਾਭਦਾਇਕ ਹੈ,
ਮਨ ਨੂੰ ਸ਼ਾਂਤ ਕਰਦਾ ਹੈ।
*4. ਇਸਤ੍ਰੀ ਅਤੇ ਪੁਰਸ਼ ਦੋਵਾਂ ਲਈ ਫਾਇਦੇਮੰਦ ਹੈ:-*
ਹੋਰਮੋਨ ਸੰਤੁਲਨ ਕਰਦਾ ਹੈ,
ਯੌਨ ਸ਼ਕਤੀ, ਵੀਰਜ਼ ਦੀ ਗੁਣਵੱਤਾ ਅਤੇ ਸ਼ੁਕਰਾਣੂ ਦੀ ਸੰਖਿਆ ਵਧਾਉਣ ਵਿੱਚ ਸਹਾਇਕ ਹੈ, ਪ੍ਰਸਵ ਤੋਂ ਬਾਅਦ ਇਸਤ੍ਰੀਆਂ ਦੀ ਕਮਜ਼ੋਰੀ, ਸ਼ਰੀਰ ਵਿੱਚ ਆਇਰਨ ਦੀ ਕਮੀ ਵਿੱਚ ਫਾਇਦੇਮੰਦ ਹੈ।
*5. ਰੋਗ-ਰੋਕੂ ਸਮਰੱਥਾ ਨੂੰ ਵਧਾਉਂਦਾ ਹੈ:-*
ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਹੈ, ਬਾਰ-ਬਾਰ ਬਿਮਾਰ ਹੋਣ ਦੀ ਸਮੱਸਿਆ ਤੋਂ ਬਚਾਉਂਦਾ ਹੈ,
ਸਰੀਰ ਨੂੰ ਬਾਹਰੀ ਸੰਕਰਮਣ ਤੋਂ ਬਚਾਉਂਦਾ ਹੈ।
*6. ਪਚਨ-ਤੰਤਰ ਲਈ ਲਾਭਦਾਇਕ ਹੈ:-*
ਭੁੱਖ ਵਧਾਉਂਦਾ ਹੈ,
ਗੈਸ ਅਤੇ ਅਪਚ ਵਿੱਚ ਲਾਭਦਾਇਕ ਹੈ।
*ਇਹ ਕਿਨ੍ਹਾਂ ਲਈ ਲਾਭਕਾਰੀ ਹੈ?*
ਕਮਜ਼ੋਰ, ਪਤਲੇ, ਥੱਕੇ ਹੋਏ ਅਤੇ ਆਇਰਨ ਦੀ ਘਾਟ ਵਾਲੇ ਮਰੀਜ਼ਾਂ ਲਈ,
ਵਿਦਿਆਰਥੀ, ਖਿਡਾਰੀ ਜਾਂ ਜ਼ਿਆਦਾ ਸ਼ਰੀਰਕ ਮਿਹਨਤ ਕਰਨ ਵਾਲੇ,
ਦਫ਼ਤਰੀ ਕੰਮ ਦਾ ਤਣਾਅ ਜਾਂ ਮਾਨਸਿਕ ਤਣਾਅ ਵਾਲੇ,
ਪ੍ਰਸਵ ਤੋਂ ਬਾਅਦ ਇਸਤ੍ਰੀਆਂ ਦੀ ਕਮਜ਼ੋਰੀ,
ਬਿਮਾਰੀ ਤੋਂ ਬਾਅਦ ਦੀ ਕਮਜ਼ੋਰੀ ਅਤੇ ਸ਼ਰੀਰ ਦੀ ਤਾਕਤ ਵਧਾਉਣ ਲਈ ਫਾਇਦੇਮੰਦ ਹੈ,
ਸਰਦੀਆਂ ਵਿੱਚ ਸਿਹਤ ਬਣਾਉਣ ਲਈ,
ਇਸ ਦੀ ਵਰਤੋਂ ਕਰਨ ਨਾਲ ਸਰੀਰ ਰਿਸ਼ਟ-ਪੁਸ਼ਟ ਹੋ ਜਾਂਦਾ ਹੈ।
*ਸੇਵਨ ਵਿਧੀ:-*
1 ਤੋਂ 2 ਚਮਚ ਦਿਨ ਵਿੱਚ 2 ਵਾਰ ਭੋਜਨ ਤੋਂ ਬਾਅਦ
(ਬੱਚਿਆਂ ਲਈ ਅੱਧੀ ਮਾਤਰਾ)
(ਖੁਰਾਕ ਵਿਅਕਤੀ ਦੀ ਪ੍ਰਕ੍ਰਿਤੀ ਅਤੇ ਰੋਗ ਅਨੁਸਾਰ ਆਯੁਰਵੇਦਿਕ ਵੈਦ ਦੀ ਸਲਾਹ ਨਾਲ ਲਓ)
*ਸਾਵਧਾਨੀਆਂ:-*
ਗਰਭਵਤੀ ਇਸਤ੍ਰੀਆਂ ਆਯੂਰਵੇਦਿਕ ਡਾਕਟਰ ਦੀ ਸਲਾਹ ਨਾਲ ਹੀ ਲੈਣ,
ਸ਼ੂਗਰ ਵਾਲੇ ਰੋਗੀ ਆਯੂਰਵੇਦਿਕ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲੈਣ,
*ਨਿਸ਼ਕਰਸ਼:-*
ਸ਼ਕਤੀ ਬਲ ਟਾਨਿਕ ਇੱਕ ਰਸਾਇਣ ਤੇ ਬਲਵਰਧਕ ਆਯੁਰਵੇਦਿਕ ਟਾਨਿਕ ਹੈ, ਜੋ ਸਰੀਰ, ਮਨ ਤੇ ਰੋਗ-ਰੋਕੂ ਸਮਰੱਥਾ ਵਿੱਚ ਸੁਧਾਰ ਕਰਦਾ ਹੈ ਅਤੇ ਸਮੂਹਿਕ (overall) ਸਿਹਤ ਨੂੰ ਮਜ਼ਬੂਤ ਬਣਾਉਂਦਾ ਹੈ।
ਕੋਈ ਵੀ ਆਯੂਰਵੈਦਿਕ ਦਵਾਈ ਘਰੇਲੂ ਨੁਸਖ਼ਾ ਉਪਚਾਰ ਜਾਂ ਨਵੀਂ ਡਾਇਟ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਯੂਰਵੈਦਿਕ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
ਨਿਰਮਲ ਆਯੂਰਵੈਦਿਕ ਕਲੀਨਿਕ
ਪਿੰਡ ਕਾਉਣੀ (ਸ੍ਰੀ ਮੁਕਤਸਰ ਸਾਹਿਬ)

*ਨਵੇਂ ਸਾਲ 2026 ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏 🌺 🙏**ਆਯੁਰਵੇਦ ਅਨੁਸਾਰ ਨਵੇਂ ਸਾਲ ਲਈ ਸਿਹਤਮੰਦ ਜੀਵਨ ਦੇ ਸੁਝਾਅ:-**1. ਦਿਨਚਰਿ...
01/01/2026

*ਨਵੇਂ ਸਾਲ 2026 ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏 🌺 🙏*
*ਆਯੁਰਵੇਦ ਅਨੁਸਾਰ ਨਵੇਂ ਸਾਲ ਲਈ ਸਿਹਤਮੰਦ ਜੀਵਨ ਦੇ ਸੁਝਾਅ:-*
*1. ਦਿਨਚਰਿਆ (ਰੋਜ਼ਾਨਾ ਰੁਟੀਨ):-*
ਸਵੇਰੇ ਸੂਰਜ ਚੜ੍ਹਣ ਤੋਂ ਪਹਿਲਾਂ ਉੱਠੋ,
ਉੱਠ ਕੇ ਇੱਕ ਗਿਲਾਸ ਗੁਨਗੁਣਾ ਪਾਣੀ ਪੀਓ,
ਦੰਦ ਅਤੇ ਜੀਭ ਸਾਫ਼ ਕਰੋ ਅਤੇ ਕਦੇ-ਕਦੇ ਤੇਲ ਨਾਲ ਕੁੱਲਾ ਕਰਨਾ (Oil Pulling) ਲਾਭਕਾਰੀ ਹੈ।
*2.ਅਭਿਅੰਗ (ਤੇਲ ਮਾਲਿਸ਼):-*
ਹਫ਼ਤੇ ਵਿੱਚ 2-3 ਵਾਰ ਤਿਲ ਦੇ ਤੇਲ ਨਾਲ ਸਰੀਰ ਦੀ ਮਾਲਿਸ਼ ਕਰੋ,
ਇਹ ਵਾਤ ਦੋਸ਼ ਨੂੰ ਸੰਤੁਲਿਤ ਕਰਦਾ ਹੈ ਅਤੇ ਤਾਕਤ ਵਧਾਉਂਦਾ ਹੈ।
*3. ਭੋਜਨ (ਆਹਾਰ):-*
ਤਾਜ਼ਾ, ਗਰਮ( ਕੋਸਾ) ਅਤੇ ਘਰੇਲੂ ਖਾਣਾ ਖਾਓ,
ਜ਼ਿਆਦਾ ਤਲਿਆ, ਬਾਸੀ ਅਤੇ ਫ੍ਰਿਜ਼ ਵਾਲਾ ਭੋਜਨ ਘਟਾਓ,
ਭੁੱਖ ਅਨੁਸਾਰ ਹੀ ਖਾਓ।
*4. ਪਾਚਨ ਤੰਤਰ ਮਜ਼ਬੂਤ ਕਰਨ ਲਈ:-*
ਭੋਜਨ ਤੋਂ ਬਾਅਦ ਥੋੜ੍ਹਾ ਗੁੜ ਜਾਂ ਸੌਂਫ਼ ਖਾਓ,
ਅਦਰਕ, ਧਨੀਆ, ਜੀਰਾ, ਸੌਂਫ, ਅਜਵਾਇਣ ਅਤੇ ਹਲਦੀ ਦੀ ਵਰਤੋਂ ਮੌਸਮ ਅਨੁਸਾਰ ਕਰੋ।
*5.ਮਨ ਦੀ ਸਿਹਤ:-*
ਹਰ ਰੋਜ਼ 10-15 ਮਿੰਟ ਧਿਆਨ (Meditation) ਕਰਨਾ,
ਨਕਾਰਾਤਮਕ ਸੋਚ ਤੋਂ ਦੂਰ ਰਹੋ, ਸਤਵਿਕ ਜੀਵਨ ਜੀਓ।
*6.ਨੀਂਦ (ਨਿਦਰਾ):-*
ਰਾਤ 9-10 ਵਜੇ ਤੱਕ ਸੌਣ ਦੀ ਆਦਤ ਪਾਓ,
ਮੋਬਾਈਲ/TV ਤੋਂ ਦੂਰ ਹੋ ਕੇ ਸੋਵੋ।
*ਤੰਦਰੁਸਤ ਰਹਿਣ ਲਈ ਆਯੁਰਵੇਦ ਅਪਨਾਓ*

*ਸੁੱਕੀ ਅਤੇ ਬਲਗਮ ਵਾਲੀ ਖੰਘ ਵਿੱਚ ਆਹਾਰ-ਵਿਹਾਰ (ਖਾਣ-ਪੀਣ ਅਤੇ ਜੀਵਨ-ਸ਼ੈਲੀ)*ਖੰਘ ਨੂੰ “ਕਾਸ” ਕਿਹਾ ਜਾਂਦਾ ਹੈ, ਵਾਤਜ ਕਾਸ (ਸੁੱਕੀ ਖੰਘ) ਅਤੇ ...
30/12/2025

*ਸੁੱਕੀ ਅਤੇ ਬਲਗਮ ਵਾਲੀ ਖੰਘ ਵਿੱਚ ਆਹਾਰ-ਵਿਹਾਰ (ਖਾਣ-ਪੀਣ ਅਤੇ ਜੀਵਨ-ਸ਼ੈਲੀ)*
ਖੰਘ ਨੂੰ “ਕਾਸ” ਕਿਹਾ ਜਾਂਦਾ ਹੈ, ਵਾਤਜ ਕਾਸ (ਸੁੱਕੀ ਖੰਘ) ਅਤੇ ਕਫਜ ਕਾਸ (ਬਲਗਮ ਵਾਲੀ ਖੰਘ)। ਦੋਨਾਂ ਵਿੱਚ ਆਹਾਰ–ਵਿਹਾਰ ਵੱਖ-ਵੱਖ ਰੱਖਿਆ ਜਾਂਦਾ ਹੈ, ਹੇਠਾਂ ਵਿਸਥਾਰ ਨਾਲ ਦਿੱਤਾ ਗਿਆ ਹੈ:-
*1. ਸੁੱਕੀ ਖੰਘ (ਵਾਤਜ ਕਾਸ) - ਆਹਾਰ ਵਿਹਾਰ:-*
*ਲੱਛਣ:-*
ਗਲੇ ਵਿੱਚ ਸੁੱਕਾਪਣ,
ਬਿਨਾ ਬਲਗਮ ਦੇ ਖੰਘ,
ਛਾਤੀ ਵਿੱਚ ਦਰਦ,
ਆਵਾਜ਼ ਭਾਰੀ ਹੋ ਜਾਣਾ,
ਰਾਤ ਨੂੰ ਖੰਘ ਵਧ ਜਾਣੀ,
*ਪਥ੍ਯ ਆਹਾਰ (ਕੀ ਖਾਓ):-*
ਮੁਲੱਠੀ ਚੂਰਨ ਨੂੰ ਚੂਸ ਕੇ ਖਾਣਾ,
ਗੁੰਨਗੁਣਾ ਦੁੱਧ (ਥੋੜ੍ਹੀ ਮਿਸ਼ਰੀ ਮਿਲਾ ਕੇ)
ਦੇਸੀ ਘਿਉ ਨਾਲ ਬਣਿਆ ਭੋਜਨ ਖਾਣਾ,
ਗੇਂਹੂੰ (ਕਣਕ), ਚੌਲ,
ਮੂੰਗ ਦੀ ਦਾਲ,
ਦਲੀਆ, ਖਿਚੜੀ,
ਇੱਕ-ਦੋ ਅੰਜੀਰ (ਰਾਤ ਨੂੰ ਭਿਓ ਕੇ ਸਵੇਰੇ ਖਾਣਾ)
ਮੁਲੇਠੀ ਦਾ ਕਾਢਾ (ਥੋੜ੍ਹੀ ਮਾਤਰਾ)
*ਅਪਥ੍ਯ ਆਹਾਰ (ਕੀ ਨਾ ਖਾਓ):-*
ਖੁਸ਼ਕ, ਰੁੱਖਾ ਭੋਜਨ,
ਠੰਢੀਆਂ ਚੀਜ਼ਾਂ, ਫ੍ਰਿਜ ਦਾ ਪਾਣੀ,
ਬਹੁਤ ਜ਼ਿਆਦਾ ਚਾਹ–ਕੌਫੀ,
ਬਹੁਤ ਮਸਾਲੇਦਾਰ ਖਾਣਾ,
ਲੰਮਾ ਉਪਵਾਸ ਨਾ ਕਰੋ।
*ਵਿਹਾਰ (ਜੀਵਨ ਸ਼ੈਲੀ):-*
ਠੰਢੀ ਹਵਾ ਤੋਂ ਬਚੋ,
ਰਾਤ ਦੇਰ ਤੱਕ ਜਾਗਣਾ ਨਾ ਕਰੋ,
ਜ਼ਿਆਦਾ ਬੋਲਣ ਤੋਂ ਬਚੋ,
ਹਲਕੀ ਭਾਫ਼ ਲਓ (ਡਾਕਟਰ/ ਵੈਦ ਦੀ ਸਲਾਹ ਨਾਲ)
ਸਰੀਰ ਨੂੰ ਗਰਮ ਰੱਖੋ,
*2. ਬਲਗਮ ਵਾਲੀ ਖੰਘ (ਕਫਜ ਕਾਸ) - ਆਹਾਰ ਵਿਹਾਰ:-*
*ਲੱਛਣ:-*
ਗਾੜ੍ਹਾ ਬਲਗਮ,
ਛਾਤੀ ਵਿੱਚ ਭਾਰਾਪਣ,
ਸਵੇਰੇ ਵੱਧ ਖੰਘ ਆਉਣਾ,
ਸਾਹ ਲੈਣ ਵਿੱਚ ਦਿੱਕਤ,
*ਪਥ੍ਯ ਆਹਾਰ (ਕੀ ਖਾਓ):-*
ਹਲਕਾ, ਗਰਮ ਅਤੇ ਸੌਖਾ ਪਚਣ ਯੋਗ ਭੋਜਨ,
ਜੌਂ, ਬਾਜਰਾ, ਰਾਗੀ,
ਮੂੰਗ ਜਾਂ ਮਸੂਰ ਦੀ ਦਾਲ,
ਅਦਰਕ, ਕਾਲੀ ਮਿਰਚ, ਤੁਲਸੀ,
ਸਵੇਰ ਵੇਲੇ ਇੱਕ ਚਮਚ ਸ਼ਹਿਦ,
(ਸ਼ਹਿਦ ਕਫ਼ ਰੋਗਾਂ ਵਿੱਚ ਲਾਭਦਾਇਕ ਹੈ)
ਰਾਤ ਨੂੰ ਹਲਦੀ ਵਾਲਾ ਗੁੰਨਗੁਣਾ ਦੁੱਧ,
ਹਰੀਆਂ ਸਬਜ਼ੀਆਂ ਜਾਂ ਸਬਜ਼ੀਆਂ ਦਾ ਸੂਪ,
*ਅਪਥ੍ਯ ਆਹਾਰ (ਕੀ ਨਾ ਖਾਓ):-*
ਦਹੀਂ, ਲੱਸੀ,
ਠੰਢੇ ਪੇਅ,
ਤਲੇ–ਭੁੰਨੇ ਪਦਾਰਥ,
ਬਹੁਤ ਮਿੱਠਾ ਭੋਜਨ,
ਕੇਲਾ,
ਅਰਬੀ, ਭਿੰਡੀ ਆਦਿ
*ਵਿਹਾਰ (ਜੀਵਨ ਸ਼ੈਲੀ):-*
ਹਲਕੀ ਕਸਰਤ ਕਰੋ,
ਪ੍ਰਾਣਾਯਾਮ (ਕਪਾਲਭਾਤੀ, ਅਨੁਲੋਮ–ਵਿਲੋਮ),
(ਜੇਕਰ ਬੁਖਾਰ ਅਤੇ ਬਲਗਮ ਨਾਲ ਸਾਹ ਲੈਣ ਵਿੱਚ ਦਿੱਕਤ ਹੋਵੇ ਤਾਂ ਯੋਗ ਨਾ ਕਰੋ)
ਭਾਫ਼ ਲਓ (ਡਾਕਟਰ/ ਵੈਦ ਦੀ ਸਲਾਹ ਨਾਲ)
ਨਮੀ ਅਤੇ ਠੰਢ ਤੋਂ ਬਚੋ,
ਦਿਨ ਵੇਲੇ ਨਹੀ ਸੌਣਾ ਚਾਹੀਦਾ।
*ਦੋਨਾਂ ਲਈ ਲਾਭਕਾਰੀ ਆਯੁਰਵੇਦਿਕ ਉਪਾਅ:-*
ਅਦਰਕ, ਸ਼ਹਿਦ ਖਾਂਸੀ-ਜ਼ੁਕਾਮ ਵਿੱਚ ਫਾਇਦੇਮੰਦ ਹੈ,
ਮੁਲੱਠੀ ਚੂਰਨ ਅਤੇ ਸ਼ਹਿਦ ਬਲਗਮ ਵਿੱਚ ਫਾਇਦੇਮੰਦ ਹੈ,
ਤੁਲਸੀ ਦੀ ਚਾਹ,
ਤ੍ਰਿਕਟੂ ਚੂਰਨ (ਵੈਦ ਦੀ ਸਲਾਹ ਨਾਲ)
ਗੁੰਨਗੁਣਾ ਪਾਣੀ ਪੀਓ,
ਸਰੌਂ ਦੇ ਤੇਲ ਵਿੱਚ ਥੋੜ੍ਹਾ ਜਿਹਾ ਸੇਂਧਾ ਨਮਕ ਮਿਲਾ ਕੇ ਰਾਤ ਨੂੰ ਛਾਤੀ ਤੇ ਮਾਲਿਸ਼ ਕਰੋ,
ਦਾਖ-ਮਨੱਕਾ ਦਾ ਸੇਵਨ ਕਰਨਾ,
*ਜ਼ਰੂਰੀ ਸੁਚੇਤਨਾ:-*
ਜੇ ਖੰਘ 5-7 ਦਿਨ ਤੋਂ ਵੱਧ ਰਹੇ, ਬੁਖ਼ਾਰ, ਸਾਹ ਦੀ ਤਕਲੀਫ਼ ਜਾਂ ਬਲਗਮ ਨਾਲ ਖੂਨ ਆਵੇ ਤਾਂ ਆਯੁਰਵੇਦਿਕ ਵੈਦ ਜਾਂ ਡਾਕਟਰ ਨਾਲ ਜ਼ਰੂਰ ਸਲਾਹ ਕਰੋ।
ਖਾਂਸੀ, ਜ਼ੁਕਾਮ, ਬਲਗਮ, ਵਿੱਚ ਜੰਕ-ਫੂਡ, ਕੋਲਡ-ਡਰਿੰਕਸ ਅਤੇ ਜ਼ਿਆਦਾ ਤਲਿਆ ਭੁੰਨਿਆ ਭੋਜਨ ਨਹੀ ਖਾਣਾ ਚਾਹੀਦਾ,
ਗਾਂ ਦੇ ਦੇਸੀ ਘਿਓ ਵਿੱਚ ਬਣਿਆ ਘਰ ਦਾ ਸਧਾਰਨ ਭੋਜਨ ਖਾਣਾ ਚਾਹੀਦਾ ਹੈ,
ਖਾਂਸੀ ਜ਼ੁਕਾਮ ਵਿੱਚ ਠੰਢਾ ਪਾਣੀ ਨਹੀਂ ਪੀਣਾ ਚਾਹੀਦਾ, ਗੁਨਗੁਣਾ (ਕੋਸਾ) ਪਾਣੀ ਪੀਣਾ ਚਾਹੀਦਾ ਹੈ, ਇਸ ਤਰ੍ਹਾਂ ਸਰਦੀਆਂ ਵਿੱਚ ਠੰਡੇ ਪਦਾਰਥਾਂ ਦਾ ਪ੍ਰਹੇਜ਼ ਕਰਨ ਨਾਲ ਖਾਂਸੀ, ਜ਼ੁਕਾਮ, ਬਲਗਮ ਜਲਦੀ ਠੀਕ ਹੋ ਜਾਂਦਾ ਹੈ।।
ਕੋਈ ਵੀ ਆਯੂਰਵੈਦਿਕ ਦਵਾਈ, ਘਰੇਲੂ ਨੁਸਖ਼ਾ, ਉਪਚਾਰ ਜਾਂ ਨਵੀਂ ਡਾਇਟ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਯੂਰਵੈਦਿਕ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।
ਕਿਸੇ ਵੀ ਰੋਗ ਬਾਰੇ ਜਾਣਕਾਰੀ ਜਾਂ ਸਲਾਹ-ਮਸ਼ਵਰਾ ਕਰਨਾ ਹੋਵੇ ਤਾਂ ਸ਼ਾਮ ਨੂੰ 6 ਵਜੇ ਤੋਂ ਰਾਤ 9 ਵਜੇ ਤੱਕ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ ਜੀ।।

*Madhu Vasni Syrup* :- KBS Harbal. ਸ਼ਹਿਦ, ਮੁਲੱਠੀ, ਤੁਲਸੀ, ਕੰਟਕਾਰੀ, ਅੜੂਸਾ, ਬਹੇੜਾ, ਦਾਰੂ ਹਲਦੀ, ਮਨੁੱਕਾ, ਲਵੱਗ, ਹਰੜ, ਦਾਲਚੀਨੀ, ਜ...
29/12/2025

*Madhu Vasni Syrup* :- KBS Harbal.
ਸ਼ਹਿਦ, ਮੁਲੱਠੀ, ਤੁਲਸੀ, ਕੰਟਕਾਰੀ, ਅੜੂਸਾ, ਬਹੇੜਾ, ਦਾਰੂ ਹਲਦੀ, ਮਨੁੱਕਾ, ਲਵੱਗ, ਹਰੜ, ਦਾਲਚੀਨੀ, ਜਾਇਫਲ, ਜਾਵਿੱਤ੍ਰੀ, ਤੇਜ਼ਪੱਤਾ, ਤਲੀਸਪੱਤਰ, ਚਿਤ੍ਰਕ, ਪਿੱਪਲੀ, ਕਾਲੀ ਮਿਰਚ, ਨਾਗਕੇਸਰ................ਆਦਿ ਹਰਬਲ ਆਯੂਰਵੈਦਿਕ ਔਸ਼ਧੀਆਂ ਤੋਂ ਤਿਆਰ ਕੀਤਾ ਗਿਆ ਹੈ, ਬਦਲਦੇ ਮੌਸਮ ਵਿੱਚ ਖਾਂਸੀ, ਜ਼ੁਕਾਮ, ਐਲਰਜੀ ਹੋਣ ਤੇ ਸ਼ਹਿਦ, ਵਸਾਕਾ, ਮੁਲੱਠੀ ਵਾਲੀ (Madhu Vasni) ਸੀਰਪ ਲੈ ਸਕਦੇ ਹੋ, ਇਹ ਛਾਤੀ ਵਿੱਚ ਜੰਮੇ ਹੋਏ ਬਲਗਮ ਨੂੰ ਪਤਲਾ ਕਰਕੇ ਬਾਹਰ ਕੱਢਦਾ ਹੈ ਅਤੇ ਫੇਫੜਿਆਂ ਨੂੰ ਸਾਫ਼ ਕਰਦਾ ਹੈ, ਇਸ ਨੂੰ ਲੈਣ ਨਾਲ ਖਾਂਸੀ, ਜ਼ੁਕਾਮ ਅਤੇ ਗਲਾ ਖਰਾਬ, ਠੀਕ ਹੋ ਜਾਂਦਾ ਹੈ, ਇਹ ਮੈਡੀਸਿਨ ਪੇਟ ਲਈ ਵੀ ਫਾਇਦੇਮੰਦ ਹੈ, ਖਾਂਸੀ ਨਾਲ ਹੋਣ ਵਾਲੀ ਉਲਟੀ, ਤੇਜ਼ਾਬ ਨੂੰ ਠੀਕ ਕਰਦਾ ਹੈ, ਖਾਂਸੀ ਜ਼ੁਕਾਮ, ਬਲਗਮ ਵਿੱਚ ਭੁੱਖ ਨਹੀ ਲਗਦੀ, ਮਧੂ ਵਾਸ਼ਨੀ ਸੀਰਪ ਪਾਚਨ ਸ਼ਕਤੀ ਨੂੰ ਵਧਾਉਂਦਾ ਹੈ, ਇਸ ਨਾਲ ਭੁੱਖ ਵੀ ਠੀਕ ਲੱਗਦੀ ਹੈ ਅਤੇ ਮੂੰਹ ਦਾ ਕੌੜਾ ਟੇਸਟ ਵੀ ਠੀਕ ਹੋ ਜਾਂਦਾ ਹੈ।
ਹਰਬਲ ਆਯੂਰਵੈਦਿਕ ਮੈਡੀਸਿਨ KBS Harbal
Adults Dosage; (ਦਵਾਈ ਲੈਣ ਦੀ ਵਿਧੀ):- 2 ਚਮਚ ਦਵਾਈ ਕੋਸੇ ਪਾਣੀ ਵਿੱਚ ਮਿਲਾ ਕੇ ਦਿਨ ਵਿੱਚ 2-3 ਵਾਰ ਲੈ ਸਕਦੇ ਹੋ ।।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
ਨਿਰਮਲ ਆਯੂਰਵੈਦਿਕ ਕਲੀਨਿਕ
ਪਿੰਡ ਕਾਉਣੀ (ਸ੍ਰੀ ਮੁਕਤਸਰ ਸਾਹਿਬ)

*ਬ੍ਰਾਜ਼ੀਲ ਨਟ (Brazil Nuts)*ਬ੍ਰਾਜ਼ੀਲ ਨਟ ਜੋ ਕਿ ਉੱਚ ਪੋਸ਼ਕ ਤੱਤ ਵਾਲਾ ਨਟਸ ਹੈ, ਸਿਹਤ ਲਈ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ, ਇਹ ਅਮਰੀਕ...
06/12/2025

*ਬ੍ਰਾਜ਼ੀਲ ਨਟ (Brazil Nuts)*
ਬ੍ਰਾਜ਼ੀਲ ਨਟ ਜੋ ਕਿ ਉੱਚ ਪੋਸ਼ਕ ਤੱਤ ਵਾਲਾ ਨਟਸ ਹੈ, ਸਿਹਤ ਲਈ ਬਹੁਤ ਹੀ ਲਾਭਕਾਰੀ ਮੰਨਿਆ ਜਾਂਦਾ ਹੈ, ਇਹ ਅਮਰੀਕਾ ਦੇ ਅਮੇਜ਼ਨ ਜੰਗਲਾਂ ਤੋਂ ਆਉਂਦੇ ਹਨ, ਖ਼ਾਸ ਕਰਕੇ ਬ੍ਰਾਜ਼ੀਲ, ਬੋਲੀਵੀਆ ਅਤੇ ਪੇਰੂ ਵਿੱਚ ਇਸ ਦਾ ਵੱਧ ਉਤਪਾਦਨ ਹੁੰਦਾ ਹੈ।।
*ਬ੍ਰਾਜ਼ੀਲ ਨਟ ਖਾਣ ਦੇ ਮੁੱਖ ਫਾਇਦੇ (Detailed Health Benefits of Brazil Nuts):-*
*1. ਸੇਲੇਨੀਅਮ (Selenium) ਦਾ ਰਾਜਾ:-*
(Brazil Nuts are the richest natural source of Selenium in the world.)
ਸੇਲੇਨੀਅਮ ਇੱਕ ਮਾਇਨਰ ਮਿਨਰਲ ਹੈ ਪਰ ਸਰੀਰ ਵਿੱਚ ਇਹ ਥਾਇਰਾਇਡ ਗਲੈਂਡ ਦੇ ਕੰਮ ਨੂੰ ਸਹੀ ਰੱਖਦਾ ਹੈ,,,
ਇਮਿਊਨ ਸਿਸਟਮ ਮਜ਼ਬੂਤ ਕਰਦਾ ਹੈ,,,
ਐਂਟੀਆਕਸੀਡੈਂਟ, ਐਨਜ਼ਾਈਮਜ਼ ਨੂੰ ਐਕਟਿਵ ਕਰਦਾ ਹੈ, ਜੋ ਕਿ ਸਰੀਰ ਵਿੱਚੋਂ ਵਿਸ਼ੈਲੇ ਤੱਤਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੇ ਹਨ,,,
ਇੱਕ ਬ੍ਰਾਜ਼ੀਲ ਨਟ ਵਿੱਚ 68 ਤੋਂ 95 mcg (ਮਾਈਕਰੋ-ਗ੍ਰਾਮ) ਸੇਲੇਨੀਅਮ (Selenium) ਹੁੰਦਾ ਹੈ, ਜਦ ਕਿ ਇੱਕ ਦਿਨ ਵਿੱਚ ਸੇਲੇਨੀਅਮ ਦੀ ਲੋੜ ਸਿਰਫ਼ -55 mcg ਹੁੰਦੀ ਹੈ,,,
*2. ਦਿਮਾਗੀ ਸਿਹਤ ਵਿੱਚ ਸੁਧਾਰ ਲਈ:-*
ਸੈਲੀਨੀਅਮ ਦੀ ਲੋੜ ਪੂਰੀ ਹੋਣ ਨਾਲ ਮੂਡ, ਯਾਦਦਾਸ਼ਤ ਅਤੇ ਮਨੋਵਿਗਿਆਨਿਕ ਤੰਦਰੁਸਤੀ ਵਿਚ ਸੁਧਾਰ ਆਉਂਦਾ ਹੈ,
ਰਿਸਰਚ ਦਰਸਾਉਂਦਾ ਹੈ ਕਿ ਲੰਮੇ ਸਮੇਂ ਤੱਕ ਸੇਲੇਨੀਅਮ ਦੀ ਘਾਟ ਉਦਾਸੀ ਅਤੇ ਡਿਪਰੈਸ਼ਨ ਨਾਲ ਜੁੜੀ ਹੋਈ ਹੋ ਸਕਦੀ ਹੈ,,,
*3. ਦਿਲ ਦੀ ਸਿਹਤ ਲਈ ਫਾਇਦੇਮੰਦ:-*
ਮੋਨੋਅਨਸੈਚੁਰੇਟਡ ਫੈਟਸ (MUFA) — ਇਹ ਚੰਗੀ ਚਰਬੀ ਹੈ ਜੋ ਖ਼ਰਾਬ ਕੋਲੇਸਟ੍ਰੋਲ (LDL) ਨੂੰ ਘਟਾਉਂਦੀ ਅਤੇ ਚੰਗਾ ਕੋਲੇਸਟ੍ਰੋਲ (HDL) ਵਧਾਉਂਦੀ ਹੈ,
ਐਂਟੀਆਕਸੀਡੈਂਟ, ਸੇਲੇਨੀਅਮ ਅਤੇ ਵਿਟਾਮਿਨ-ਈ ਧਮਨੀਆਂ ਵਿੱਚ ਜਮ੍ਹੀ ਹੋਈ ਚਰਬੀ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ,,,
*4. ਹੱਡੀਆਂ ਦੀ ਮਜ਼ਬੂਤੀ ਲਈ:-*
ਇਸ ਵਿੱਚ ਮੌਜੂਦ ਕੌਪਰ (Copper), ਮੈਗਨੀਜ਼ (Manganese), ਜ਼ਿੰਕ (Zinc) ਅਤੇ ਫਾਸਫੋਰਸ (Phosphorus) ਇਹ ਸਾਰੇ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ,,,
*5. ਐਂਟੀ-ਕੈਂਸਰ ਗੁਣ:-*
Brazil nuts ਵਿੱਚ ਮੌਜੂਦ Selenium ਅਤੇ Ellagic acid ਦੇ ਐਂਟੀ-ਕੈਂਸਰ ਗੁਣਾਂ ਨੂੰ ਲੈ ਕੇ ਚਰਚਾ ਹੋਈ ਹੈ,
ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟ ਗੁਣ ਫ੍ਰੀ ਰੈਡੀਕਲਸਜ਼ ਨੂੰ ਘੱਟ ਕਰਦੇ ਹਨ,
ਕੁੱਝ ਅਧਿਐਨਾਂ ਅਨੁਸਾਰ, ਸੇਲੇਨੀਅਮ ਪ੍ਰੋਸਟੇਟ, ਕੋਲਨ ਅਤੇ ਫੇਫੜਿਆਂ ਦੇ ਕੈਂਸਰ ਦੇ ਖ਼ਤਰੇ ਨੂੰ ਘਟਾ ਸਕਦਾ ਹੈ,,,
*6. ਮਾਸਪੇਸ਼ੀਆਂ ਅਤੇ ਤਾਕਤ (Energy) ਲਈ:-*
ਮੈਗਨੀਸ਼ੀਅਮ, ਥਾਇਮਿਨ (Vitamin B1), ਅਤੇ ਪ੍ਰੋਟੀਨ, ਇਹ ਸਾਰੇ ਤੱਤ ਮਾਸਪੇਸ਼ੀਆਂ ਦੀ ਰੀਕਵਰੀ ਅਤੇ ਤਾਕਤ (energy level) ਵਧਾਉਣ ਵਿੱਚ ਸਹਾਇਕ ਹਨ,,,
*7. ਐਂਟੀਆਕਸੀਡੈਂਟਸ ਬੂਸਟ:-*
ਸੇਲੇਨੀਅਮ (Selenium), ਵਿਟਾਮਿਨ-ਈ (Vitamin E) ਅਤੇ ਫਲਾਵੋਨੌਇਡਸ (Flavonoids) ਸਰੀਰ ਵਿੱਚ ਆਕਸੀਕਰਨ ਤਣਾਅ (oxidative stress) ਨੂੰ ਘਟਾ ਕੇ ਬੁਢਾਪਾ ਰੋਕਣ, ਚਮੜੀ ਨੂੰ ਨਿੱਖਾਰਣ, ਅਤੇ ਸੈੱਲਾਂ ਨੂੰ ਹਾਨੀ ਤੋਂ ਬਚਾਉਂਦੇ ਹਨ,,,
*ਇੱਕ ਦਿਨ ਦੀ ਸਿਫਾਰਸ਼ੀ ਮਾਤਰਾ (Recommended Daily Intake):-*
*ਬਾਲਗ:-* ਇੱਕ ਨਟਸ ਲੋੜ ਅਨੁਸਾਰ ਪ੍ਰਤੀ ਦਿਨ ਖਾ ਸਕਦੇ ਹਨ,
*ਹਾਈਪੋ-ਥਾਇਰਾਇਡ ਦੇ ਮਰੀਜ਼:-* ਇੱਕ-ਦੋ ਨਟ, ਖਾ ਸਕਦੇ ਹਨ, ਪਰ ਆਪਣੇ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।।
*ਸੇਲੇਨੀਅਮ ਦੀ ਅਧਿਕ ਮਾਤਰਾ ਹਾਨੀਕਾਰਕ ਹੋ ਸਕਦੀ ਹੈ*
(ਉਲਟੀ, ਥਕਾਵਟ, ਪੇਟ ਖਰਾਬ ਆਦਿ )
ਇਸ ਲਈ ਹਮੇਸ਼ਾਂ Brazil nuts ਨੂੰ "ਘੱਟ ਮਾਤਰਾ, ਵੱਧ ਲਾਭ" ਦੇ ਅਸੂਲ ਨਾਲ ਖਾਓ।।
*ਸਾਵਧਾਨੀਆਂ:-*
ਜ਼ਿਆਦਾ ਖਾਣ ਤੋਂ ਬਚੋ —
ਇੱਕ ਦਿਨ ਵਿੱਚ ਇੱਕ "Brazil nuts" ਤੋਂ ਜ਼ਿਆਦਾ ਨਹੀਂ ਖਾਣੇ ਚਾਹੀਦੇ,,,
ਨਟ ਐਲਰਜੀ ਵਾਲਿਆਂ ਨੇ ਇਹਨਾਂ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ,,,
ਹਾਈਪੋ-ਥਾਇਰਾਇਡ ਮਰੀਜ਼ਾਂ ਲਈ ਇਹ ਲਾਭਦਾਇਕ ਹੁੰਦਾ ਹੈ ਪਰ ਡਾਕਟਰ ਦੀ ਸਲਾਹ ਨਾਲ ਹੀ ਲਓ।।
*ਬ੍ਰਾਜ਼ੀਲ ਨਟ:-* ਬ੍ਰਾਜ਼ੀਲ ਨਟ ਵਿੱਚ ਸੇਲੇਨੀਅਮ, ਮੈਗਨੀਸੀਅਮ, ਕਾਪਰ, ਜ਼ਿੰਕ, ਵਿਟਾਮਿਨ-ਈ ਅਤੇ ਪ੍ਰੋਟੀਨ.... ਆਦਿ ਪੋਸ਼ਕ ਤੱਤ ਪਾਏ ਜਾਂਦੇ ਹਨ।।
*ਪੰਪਕਿਨ ਬੀਜ:-* ਪੰਪਕਿਨ ਬੀਜ ਵਿੱਚ ਸੇਲੇਨੀਅਮ, ਮੈਗਨੀਸੀਅਮ, ਕਾਪਰ, ਜ਼ਿੰਕ, ਆਇਰਨ, ਪ੍ਰੋਟੀਨ....‌ਆਦਿ ਪੋਸ਼ਕ ਤੱਤ ਪਾਏ ਜਾਂਦੇ ਹਨ।।
*Hypothyroidism:-*
(ਅੰਡਰ-ਐਕਟਿਵ ਥਾਇਰਾਇਡ ਗਲੈਡ)
ਹਾਈਪੋ-ਥਾਇਰਾਇਡ ਦੇ ਮਰੀਜ਼ਾਂ ਨੂੰ ਆਇਓਡੀਨ, ਸੇਲੇਨੀਅਮ, ਮੈਗਨੀਸੀਅਮ, ਕਾਪਰ, ਜ਼ਿੰਕ ਵਿਟਾਮਿਨ-ਡੀ, ਵਿਟਾਮਿਨ ਬੀ12.... ਆਦਿ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ, ਇਹ ਪੋਸ਼ਕ ਤੱਤਾਂ ਵਾਲੀ ਡਾਇਟ ਲੈਣ ਨਾਲ ਥਾਇਰਾਇਡ ਗਲੈਂਡ ਐਕਟਿਵ ਹੋ ਜਾਂਦਾ ਹੈ ਅਤੇ ਥਾਇਰਾਇਡ ਗਲੈਂਡ T3,T4 ਹਾਰਮੋਨ ਸਹੀ ਤਰੀਕੇ ਨਾਲ ਬਣਾਉਣ ਲੱਗ ਜਾਂਦਾ ਹੈ, ਹਾਈਪੋ ਥਾਇਰਾਇਡ ਦੇ ਮਰੀਜ਼ਾਂ ਨੂੰ Iodine ਵਾਲਾ ਨਮਕ ਖਾਣਾ ਚਾਹੀਦਾ ਹੈ।।
ਹਾਈਪੋ ਥਾਇਰਾਇਡ ਦੇ ਮਰੀਜ਼ਾਂ ਨੂੰ ਆਪਣਾ ਟੈਸਟ ਤਿੰਨ ਮਹੀਨੇ ਬਾਅਦ ਜ਼ਰੂਰ ਕਰਵਾਉਣਾ ਚਾਹੀਦਾ ਹੈ ਅਤੇ ਆਪਣੀ ਰਿਪੋਰਟ ਮੁਤਾਬਕ ਆਪਣੀ ਡਾਇਟ ਨੂੰ ਲੈਣਾ ਚਾਹੀਦਾ ਹੈ।।
*Pumpkin seeds:-* ਪੰਪਕਿਨ ਬੀਜ (ਕੱਦੂ ਦੇ ਬੀਜ) ਇਹਨਾਂ ਦੀ ਤਸੀਰ ਠੰਢੀ ਹੁੰਦੀ ਹੈ ਇਸ ਲਈ ਪੰਪਕਿਨ ਬੀਜ ਨੂੰ ਗਰਮੀਆਂ ਵਿੱਚ ਖਾਣਾ ਚਾਹੀਦਾ ਹੈ।।
*Brazil nuts:-* ਬ੍ਰਾਜ਼ੀਲ ਨਟਸ ਇਹਨਾਂ ਦੀ ਤਸੀਰ ਗਰਮ ਹੁੰਦੀ ਹੈ ਇਸ ਲਈ ਬ੍ਰਾਜ਼ੀਲ ਨਟ ਨੂੰ ਸਰਦੀਆਂ ਵਿੱਚ ਖਾਣਾ ਚਾਹੀਦਾ ਹੈ, ਇਸ ਨੂੰ ਲਗਾਤਾਰ ਨਹੀ ਖਾਣਾ ਚਾਹੀਦਾ।।
*Phytic acid:-* ਬ੍ਰਾਜ਼ੀਲ ਨਟਸ ਵਿੱਚ ਫਾਈਟਿਕ ਐਸਿਡ ਹੁੰਦਾ ਹੈ ਜੋ ਇੱਕ (anti-nutrient) ਤੱਤ ਹੁੰਦਾ ਹੈ, ਇਹ ਬ੍ਰਾਜ਼ੀਲ ਨਟ ਵਿੱਚਲੇ ਪੋਸ਼ਕ ਤੱਤ ਅਤੇ ਸੇਲੇਨੀਅਮ ਦੇ ਅਵਸੋਸ਼ਣ ( absorption) ਵਿੱਚ ਰੁਕਾਵਟ ਪਾਉਂਦਾ ਹੈ, ਬ੍ਰਾਜ਼ੀਲ ਨਟ ਨੂੰ ਰਾਤ ਭਰ ਪਾਣੀ ਵਿੱਚ ਭਿਉਂ ਕੇ ਰੱਖਣ ਨਾਲ ਇਹ ਕੈਮੀਕਲ ਘੱਟ ਹੋ ਜਾਂਦਾ ਹੈ ਅਤੇ ਬ੍ਰਾਜ਼ੀਲ ਨਟ ਵਿੱਚਲੇ ਪੋਸ਼ਕ ਤੱਤ ਸ਼ਰੀਰ ਨੂੰ ਮਿਲ ਜਾਂਦੇ ਹਨ।।
*ਕਿਵੇਂ ਖਾਈਏ Brazil Nuts:-*
ਇੱਕ ਬ੍ਰਾਜ਼ੀਲ ਨਟ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰੇ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲਓ,,,
ਬ੍ਰਾਜ਼ੀਲ ਨਟ ਦੀ ਤਸੀਰ ਗਰਮ ਹੁੰਦੀ ਹੈ ਇਸ ਲਈ ਰਾਤ ਭਰ ਪਾਣੀ ਵਿੱਚ ਭਿਉਂ ਕੇ ਰੱਖਣ ਨਾਲ ਇਸ ਦੀ ਤਸੀਰ ਕੁਝ ਬਦਲ ਜਾਂਦੀ ਹੈ, ਇਸ ਦੀ ਤਸੀਰ ਠੰਢੀ ਹੋ ਜਾਂਦੀ ਹੈ‌ ਅਤੇ‌ ਅਸਾਨੀ ਨਾਲ ਪਚ ਜਾਂਦਾ ਹੈ,,,
ਇਸ ਦਾ ਸੇਵਨ Hypothyroidism ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ,,,
ਜੇਕਰ ਤੁਸੀਂ ਹਾਈਪੋ-ਥਾਇਰਾਇਡ ਦੀ ਦਵਾਈ ਲੈ ਰਹੇ ਹੋ ਤਾਂ ਬ੍ਰਾਜ਼ੀਲ ਨਟ ਨੂੰ ਦਵਾਈ ਲੈਣ ਤੋ ਦੋ-ਤਿੰਨ ਘੰਟੇ ਬਾਅਦ ਹੀ ਖਾਣਾ ਚਾਹੀਦਾ ਹੈ ।।
ਕੋਈ ਵੀ ਘਰੇਲੂ ਨੁਸਖ਼ਾ, ਉਪਚਾਰ ਜਾਂ ਨਵੀਂ ਡਾਇਟ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਯੂਰਵੈਦਿਕ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।।
ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
ਨਿਰਮਲ ਆਯੂਰਵੈਦਿਕ ਕਲੀਨਿਕ
‌‌ ਪਿੰਡ ਕਾਉਣੀ (ਸ੍ਰੀ ਮੁਕਤਸਰ ਸਾਹਿਬ)

*ਨਜਲਾ ਜ਼ੁਕਾਮ ਵਾਲੇ ਮਰੀਜ਼ਾਂ ਲਈ ਆਹਾਰ-ਵਿਹਾਰ (ਖਾਣ ਪੀਣ ਬਾਰੇ ਕੁਝ ਜ਼ਰੂਰੀ ਜਾਣਕਾਰੀ)* ਆਯੁਰਵੇਦ ਅਨੁਸਾਰ ਨਜਲਾ-ਜ਼ੁਕਾਮ (Pratishyay / ਕਫ ਜ...
03/12/2025

*ਨਜਲਾ ਜ਼ੁਕਾਮ ਵਾਲੇ ਮਰੀਜ਼ਾਂ ਲਈ ਆਹਾਰ-ਵਿਹਾਰ (ਖਾਣ ਪੀਣ ਬਾਰੇ ਕੁਝ ਜ਼ਰੂਰੀ ਜਾਣਕਾਰੀ)*
ਆਯੁਰਵੇਦ ਅਨੁਸਾਰ ਨਜਲਾ-ਜ਼ੁਕਾਮ (Pratishyay / ਕਫ ਜਨਿਤ ਰੋਗ) ਵਿੱਚ ਕੁਝ ਖਾਣ-ਪੀਣ ਤੇ ਜੀਵਨ ਸ਼ੈਲੀ ਦੇ ਪਰਹੇਜ਼ ਬਹੁਤ ਜ਼ਰੂਰੀ ਮੰਨੇ ਜਾਂਦੇ ਹਨ।
ਨਜਲਾ-ਜ਼ੁਕਾਮ ਵਿੱਚ ਪਰਹੇਜ਼ (Apathya / Avoid)
*ਖਾਣ-ਪੀਣ ਵਿੱਚ ਪਰਹੇਜ਼:-*
ਦਹੀਂ, ਛਾਛ, ਪਨੀਰ, ਕੱਚਾ ਦੁੱਧ, ਆਈਸਕ੍ਰੀਮ, ਫਰਿਜ਼ ਦਾ ਪਾਣੀ,
ਠੰਢਾ ਪਾਣੀ,ਕੋਲਡ-ਡ੍ਰਿੰਕਸ,
ਕੇਲਾ, ਤਰਬੂਜ਼, ਖੀਰਾ, ਸੰਤਰਾ, ਮੌਸਮੀ, ਅੰਗੂਰ, ਠੰਢੇ ਫਲ (ਸਰਦੀਆਂ ਵਿੱਚ),
ਰਾਤ ਨੂੰ ਬਨਾਨਾ-ਸ਼ੇਕ, ਮੈਗੋ- ਸ਼ੇਕ, ਕੋਈ ਠੰਡਾ ਸ਼ੇਕ ਨਹੀਂ ਪੀਣਾ ਚਾਹੀਦਾ,
ਚਾਵਲ (ਖਾਸ ਕਰਕੇ ਰਾਤ ਨੂੰ), ਉੜਦ ਦੀ ਦਾਲ, ਅਰਹਰ ਦੀ ਦਾਲ, ਰਾਜਮਾ, ਚਨੇ ਦੀ ਦਾਲ,
ਆਲੂ, ਅਰਬੀ, ਭਿੰਡੀ, ਬੈਂਗਣ (ਕਫ ਵਧਾਉਣ ਵਾਲੀਆਂ ਸਬਜ਼ੀਆਂ)
ਤਲਿਆ-ਭੁਨਿਆ, ਜ਼ਿਆਦਾ ਤੇਲੀਆ ਭੋਜਨ, ਮੈਦਾ, ਜੰਕ-ਫੂਡ, ਬਿਸਕੁਟ, ਕੇਕ,
ਬਹੁਤ ਜ਼ਿਆਦਾ ਮਿੱਠਾ ਜਾਂ ਚੀਨੀ,
ਬਾਰ-ਬਾਰ ਠੰਡੀਆਂ ਚੀਜ਼ਾਂ ਖਾਣਾ-ਪੀਣਾ,
ਬਾਸੀ ਭੋਜਨ (ਬੇਹਾ ਭੋਜਨ) ਫ੍ਰਿਜ ਵਿੱਚ ਰੱਖਿਆ ਭੋਜਨ ਨਹੀ ਖਾਣਾ ਚਾਹੀਦਾ,
ਗਾਂ ਦੇ ਦੇਸੀ ਘਿਓ ਵਿੱਚ ਬਣਿਆ ਘਰ ਦਾ ਸਧਾਰਨ ਭੋਜਨ ਖਾਣਾ ਚਾਹੀਦਾ ਹੈ ਜੋ ਬਹੁਤ ਹੀ ਫਾਇਦੇਮੰਦ ਹੁੰਦਾ ਹੈ।
*ਜੀਵਨ ਸ਼ੈਲੀ ਵਿੱਚ ਪਰਹੇਜ਼:-*
ਠੰਡੇ ਹਵਾਦਾਰ ਮਾਹੌਲ, AC, ਕੂਲਰ ਦੀ ਸਿੱਧੀ ਹਵਾ ਵਿੱਚ ਸੌਣਾ,
ਨਹਾ ਕੇ ਤੁਰੰਤ ਠੰਡੀ ਹਵਾ ਵਿੱਚ ਜਾਣਾ,
ਠੰਡੀਆਂ ਰਾਤਾਂ ਵਿੱਚ ਦੇਰ ਤੱਕ ਬੈਠਣਾ / ਜਾਗਣਾ,
ਨਹਾ ਕੇ, ਭਿੱਜੇ ਵਾਲ ਖੁੱਲ੍ਹੇ ਰੱਖਕੇ ਬਾਹਰ ਠੰਡੀ ਹਵਾ ਵਿੱਚ ਜਾਣਾ,
ਜ਼ਿਆਦਾ ਗਰਮ ਜਾਂ ਠੰਡੇ ਪਾਣੀ ਨਾਲ ਨਹਾਉਣਾ,
ਸਰਦੀਆਂ ਵਿੱਚ ਸਵੇਰੇ ਵੇਲੇ ਓਸ (ਤ੍ਰੇਲ) ਵਾਲੇ ਮਾਹੌਲ ਵਿੱਚ ਚੱਲਣਾ,
ਦਿਨ ਵੇਲੇ ਸੌਣਾ (ਇਸ ਨਾਲ ਕਫ ਵਧਦਾ ਹੈ),
ਪਸੀਨਾ ਆਉਣ ਤੇ ਠੰਡਾ ਪਾਣੀ ਪੀਣਾ ਜਾਂ ਨਹਾਉਣਾ,
ਧੂੰਆਂ ਤੇ ਧੂੜ ਵਾਲੀ ਜਗ੍ਹਾ ਤੇ ਜਾਣਾ,
ਜ਼ਿਆਦਾ ਬੰਦ ਕਮਰੇ ਵਿੱਚ ਰਹਿਣਾ,
ਆਪਣੇ ਸਿਰਹਾਣੇ ਦੇ ਕਵਰ, ਬੈਂਡ ਦੀ ਚਾਦਰ ਨੂੰ ਜਲਦੀ ਬਦਲਣਾ, ਧੋਣਾ ਅਤੇ ਧੁੱਪ ਲਵਾਉਣੀ ਚਾਹੀਦੀ ਹੈ, ਆਪਣੇ ਰਹਿਣ ਵਾਲੇ ਕਮਰੇ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ,
ਰਹਿਣ ਵਾਲੇ ਕਮਰੇ ਵਿੱਚ ਕੁਝ ਚਿਰ ਤਾਜੀ ਹਵਾ ਅਤੇ ਧੁੱਪ ਆਉਂਦੀ ਹੈ ਤਾਂ ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ।
*ਨਜਲਾ-ਜ਼ੁਕਾਮ ਵਿੱਚ ਕਿਆ ਲੈਣਾ ਚਾਹੀਦਾ ਹੈ (Pathya / Recommended)*
*ਖਾਣ-ਪੀਣ:-*
ਗੁਣਗੁਣਾ -ਗਰਮ ਪਾਣੀ,
ਅਦਰਕ-ਤੁਲਸੀ- ਮੁਲੱਠੀ, ਵਾਲੀ ਚਾਹ,
(ਆਪਣੀ ਪ੍ਰਕਿਰਤੀ ਅਨੁਸਾਰ)
ਮੂੰਗ ਦੀ ਦਾਲ, ਖਿਚੜੀ, ਦਲੀਆ, ਕਰੇਲਾ, ਪਰਵਲ, ਗਾਜਰ, ਮਟਰ, ਮੌਸਮ ਅਨੁਸਾਰ (ਹਰੀਆਂ ਸਬਜ਼ੀਆਂ)
ਮੌਸਮ ਅਨੁਸਾਰ ਚਨਾ, ਕਣਕ, ਮੱਕੀ, ਬਾਜਰੇ ਦੇ ਆਟੇ ਦੀ ਰੋਟੀ 'ਤੇ ਗਾਂ ਦਾ ਦੇਸੀ ਘਿਓ ਲਗਾ ਕੇ ਖਾਣਾ,
ਹਲਦੀ ਵਾਲਾ ਕੋਸਾ ਦੁੱਧ (ਗੁਣਗੁਣਾ)
(ਆਪਣੇ ਆਯੂਰਵੈਦਿਕ ਡਾਕਟਰ ਦੀ ਸਲਾਹ ਨਾਲ)
ਗਲਾ ਖ਼ਰਾਬ ਹੋਣ ਤੇ
ਕੋਸੇ ਪਾਣੀ ਵਿੱਚ ਚੁਟਕੀ ਭਰ ਸੇਂਧਾ ਨਮਕ ਮਿਲਾ ਕੇ ਗਰਾਰੇ ਕਰਨ ਨਾਲ ਆਰਾਮ ਮਿਲਦਾ ਹੈ।
*ਘਰੇਲੂ ਨੁਸਖ਼ੇ:-*
ਮੁਲੱਠੀ ਅਤੇ ਸ਼ਹਿਦ ਦਾ ਸੇਵਨ ਕਰਨਾ,
ਸਰਦੀਆਂ ਵਿੱਚ ਚਵਨਪ੍ਰਾਸ਼ ਦਾ ਸਹੀ ਤਰੀਕੇ ਨਾਲ ਸੇਵਨ ਕਰਨਾ,
ਭਾਫ਼ (ਸਟੀਮ) ਲੈਣਾ,
ਨੱਕ ਵਿੱਚ (ਨੱਸਿਆ ਕ੍ਰਮਾ)
ਗਾਂ ਦਾ ਦੇਸੀ ਘਿਓ/ ਅਨੂ ਤੇਲ / ਸ਼ਠਬਿੰਦੁ ਤੇਲ (ਆਯੂਰਵੈਦਿਕ ਡਾਕਟਰ ਦੀ ਸਲਾਹ ਨਾਲ)
*ਲਾਈਫ ਸਟਾਈਲ:-*
ਹਲਕੀ ਕਸਰਤ, ਯੋਗ, ਅਨੁਲੋਮ-ਵਿਲੋਮ,
ਸਰਦੀਆਂ ਵਿੱਚ ਗਰਮ ਕਪੜੇ, ਸਿਰ-ਪੈਰ ਢੱਕ ਕੇ ਰੱਖੋ,
ਸਹੀ ਨੀਂਦ, ਮਾਨਸਿਕ ਤਣਾਅ ਤੋਂ ਬਚਣਾ।
*ਖਾਸ ਧਿਆਨ:-*
ਬੱਚੇ, ਬੁਜ਼ੁਰਗ, ਪ੍ਰੈਗਨੈਂਟ ਮਹਿਲਾਵਾਂ, ਜਾਂ ਕਿਸੇ ਰੋਗ ਦੀ ਦਵਾਈਆਂ ਖਾਣ ਵਾਲੇ ਮਰੀਜ਼,
ਕੋਈ ਨੁਸਖ਼ਾ ਜਾਂ ਆਯੂਰਵੈਦਿਕ ਦਵਾਈ ਆਪਣੇ ਆਯੂਰਵੈਦਿਕ ਡਾਕਟਰ ਦੀ ਸਲਾਹ ਨਾਲ ਲੈਣ,
ਕੋਈ ਵੀ ਘਰੇਲੂ ਨੁਸਖ਼ਾ ਉਪਚਾਰ ਜਾਂ ਨਵੀਂ ਡਾਇਟ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਯੂਰਵੈਦਿਕ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।।
ਖਾਣ-ਪੀਣ ਵਿੱਚ ਸੁਧਾਰ ਕਰਕੇ, ਆਯੁਰਵੇਦ ਦੀ ਸਹਾਇਤਾ ਨਾਲ ਨਜਲਾ-ਜ਼ੁਕਾਮ (ਛਿੱਕਾਂ) ਬਲਗਮ ਨੂੰ ਠੀਕ ਕੀਤਾ ਜਾ ਸਕਦਾ ਹੈ।।
*ਕਿਸੇ ਵੀ ਰੋਗ ਬਾਰੇ ਜਾਣਕਾਰੀ ਜਾਂ ਸਲਾਹ-ਮਸ਼ਵਰਾ ਕਰਨਾ ਹੋਵੇ ਤਾਂ ਸ਼ਾਮ ਨੂੰ 6 ਵਜੇ ਤੋਂ ਰਾਤ 9 ਵਜੇ ਤੱਕ ਫੋਨ ਕਰਕੇ ਜਾਣਕਾਰੀ ਲੈ ਸਕਦੇ ਹੋ।।*
‌‌ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
ਨਿਰਮਲ ਆਯੂਰਵੈਦਿਕ ਕਲੀਨਿਕ
ਪਿੰਡ ਕਾਉਣੀ (ਸ੍ਰੀ ਮੁਕਤਸਰ ਸਾਹਿਬ)

*ਹੇਮੰਤ ਰਿਤੂ ਵਿੱਚ ਆਹਾਰ-ਵਿਹਾਰ (ਖਾਣ-ਪੀਣ) ਆਯੁਰਵੇਦ ਅਨੁਸਾਰ**हेमन्त ऋतु* ऋतु = मौसम = season हेमन्त ऋतु :- (15 ਨਵੰਬਰ ਤੋਂ 15 ਜਨਵ...
24/11/2025

*ਹੇਮੰਤ ਰਿਤੂ ਵਿੱਚ ਆਹਾਰ-ਵਿਹਾਰ (ਖਾਣ-ਪੀਣ) ਆਯੁਰਵੇਦ ਅਨੁਸਾਰ*
*हेमन्त ऋतु*
ऋतु = मौसम = season
हेमन्त ऋतु :- (15 ਨਵੰਬਰ ਤੋਂ 15 ਜਨਵਰੀ ਤੱਕ)
(मार्गशीर्ष - पौष) विसर्गकाल / दक्षिणायन
हेमन्त ऋतु (विसर्गकाल) उत्तम स्वास्थ्य
(इस ऋतु में शरीर में दोषों का संचय‌‌ अ‌ल्प मात्रा में होता है)
*हेमन्त ऋतु*:- हेमन्त ऋतु ਦਾ ਸਮਾਂ 15 ਨਵੰਬਰ ਤੋਂ 15 ਜਨਵਰੀ ਤੱਕ ਦਾ ਹੁੰਦਾ ਹੈ,
*हेमन्त ऋतु* :- हेमन्त ऋतु में मधुर (मीठा), अम्ल (खट्टा), लवण (नमकीन), रस वाले भोजन सेवन करने चाहिए,,,
*हेमन्त ऋतु* :- हेमन्त ऋतु में कटु (कड़वा), तिक्त (तीखा), कषाय (कसैला) रस वाले भोजन नही‌ सेवन करने चाहिए,,,
*हेमन्त ऋतु:-* ਸਭ ਤੋਂ ਉੱਤਮ ਰੁੱਤ ਹੁੰਦੀ ਹੈ, (ਸਿਹਤ ਬਣਾਉਣ ਵਾਲੀ ਰੁੱਤ) ਸੀਤ ਕਾਲ ਵਿੱਚ ਦਿਨ ਛੋਟੇ ਹੋ ਜਾਂਦੇ ਹਨ ਅਤੇ ਰਾਤਾਂ ਵੱਡੀਆਂ ਹੋ ਜਾਂਦੀਆਂ ਹਨ, ਇਸ ਰੁੱਤ ਵਿੱਚ ਸੂਰਜ ਦਾ ਪ੍ਰਭਾਵ ਘੱਟ ਜਾਂਦਾ ਹੈ ਅਤੇ ਚੰਦ੍ਰਮਾ ਦਾ ਪ੍ਰਭਾਵ ਪ੍ਰਬਲ ਹੋ ਜਾਂਦਾ ਹੈ, ਚੰਦ੍ਰਮਾ ਦੇ ਪ੍ਰਭਾਵ ਕਾਰਨ ਇਸ ਰੁੱਤ ਵਿੱਚ ਔਸ਼ਧੀਆਂ, ਬਨਸਪਤੀ, ਧਰਤੀ, ਜੀਵ ਜੰਤੂਆਂ ਵਿੱਚ ਬਲ (ਪੌਸ਼ਟਿਕਤਾ) ਦਾ ਵਾਧਾ ਹੁੰਦਾ ਹੈ, ਇਸ ਰੁੱਤ ਵਿੱਚ ਰਾਤਾਂ ਵੱਡੀਆਂ ਹੋਣ ਕਾਰਨ ਨੀਂਦ ਅੱਛੀ ਆਉਂਦੀ ਹੈ, ਇਸ ਰੁੱਤ ਵਿੱਚ ਪਾਚਨ ਸ਼ਕਤੀ (जठराग्नि) ਬਹੁਤ ਅੱਛੀ ਹੁੰਦੀ ਹੈ, ਬਾਹਰ ਮੌਸਮ ਵਿੱਚ ਬਹੁਤ ਠੰਡ ਹੋਣ ਕਾਰਨ ਪਾਚਨ ਸ਼ਕਤੀ ਤੇਜ਼ ਹੋ ਜਾਂਦੀ ਹੈ, ਜਿਸ ਕਾਰਨ ਭਾਰੀ ਭੋਜਨ ਵੀ ਪਚ ਜਾਂਦਾ ਹੈ, ਇਸ ਰੁੱਤ ਵਿੱਚ ਸਰੀਰ ਨੂੰ ਬਲ ਮਿਲਦਾ ਹੈ, ਇਸ ਰੁੱਤ ਵਿੱਚ ਭੁੱਖਾ ਨਹੀਂ ਰਹਿਣਾ ਚਾਹੀਦਾ, ਭੋਜਨ ਠੀਕ ਸਮੇਂ ਪਰ ਕਰਨਾ ਚਾਹੀਦਾ ਹੈ, ਰੁਖਾ-ਸੁਖਾ, ਠੰਢਾ ਭੋਜਨ ਨਹੀਂ ਕਰਨਾ ਚਾਹੀਦਾ ਹੈ, ਖੁਸ਼ਕ ਭੋਜਨ ਕਰਨ ਨਾਲ ਵਾਤ ਵਧ ਜਾਂਦਾ ਹੈ, ਅਤੇ ਜੋੜ ਦਰਦ ਕਰਨ ਲੱਗ ਜਾਂਦੇ ਹਨ, ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਕਰਨਾ ਚਾਹੀਦਾ ਹੈ,
ਗਾਂ ਦਾ ਦੇਸੀ ਘਿਓ, ਦੁੱਧ, ਦਹੀ, ਮਲਾਈ, ਮੱਖਣ, ਪਨੀਰ, ਖੋਆ, ਖ਼ੀਰ, ਹਲਵਾ, ਦਲੀਆ, ਖਿਚੜੀ, ਦੇਸੀ ਘਿਓ ਦੇ ਲੱਡੂ, ਗੁੜ, ਸ਼ੱਕਰ, ਤਿਲ, ਮੂੰਗਫਲੀ ਆਦਿ ਨੂੰ ਖਾਣਾ ਚਾਹੀਦਾ ਹੈ,,,
*प्रातः जागरण* :- ਰਾਤ ਨੂੰ ਜਲਦੀ ਸੌਣਾ ਅਤੇ ਸੁਭਾ ਵੇਲੇ ਜਲਦੀ ਉੱਠਣਾ ਚਾਹੀਦਾ ਹੈ, 'ब्राह्ममुहूर्त' ਸੂਰਜ ਚੜ੍ਹਨ ਤੋਂ ਡੇਢ ਘੰਟਾ ਪਹਿਲਾਂ ਉਠਣਾ ਚਾਹੀਦਾ,,,
*ऊषापान* :- ਖਾਲੀ ਪੇਟ ਕੋਸਾ ਪਾਣੀ ਬੈਠ ਕਰ ਪੀਣਾ ਚਾਹੀਦਾ ਹੈ ( ਆਪਣੀ ਪ੍ਰਕਿਰਤੀ, ਮੌਸਮ ਅਤੇ ਪਿਆਸ ਮੁਤਾਬਕ ਹੀ ਪਾਣੀ ਪੀਣਾ ਚਾਹੀਦਾ ਹੈ),,,
*शोच क्रिया*:- ਪਾਣੀ ਪੀਣ ਤੋਂ ਬਾਅਦ ਪੇਟ ਸਾਫ਼ ਹੋ ਜਾਂਣਾ ਚਾਹੀਦਾ ਹੈ, ਅਗਰ ਕਬਜ਼ ਹੈ ਤਾਂ ਇਸ ਨੂੰ ਠੀਕ ਕਰਨਾ ਚਾਹੀਦਾ ਹੈ, ਸਵੇਰੇ ਵੇਲੇ ਪੇਟ ਸਾਫ਼ ਹੋਣਾ ਜ਼ਰੂਰੀ ਹੈ,,,
*व्यायाम* :- ਆਪਣੀ ਪ੍ਰਕਿਰਤੀ, ਬਲ ਅਤੇ ਉਮਰ ਅਨੁਸਾਰ ਸੈਰ, ਕਸਰਤ ਕਰਨੀ ਚਾਹੀਦੀ, ਯੋਗ ਅਭਿਆਸ, ਆਸਣ ਕਰਨੇ ਚਾਹੀਦੇ ਹਨ, ਆਪਣੇ ਮਨ ਨੂੰ ਪ੍ਰਸੰਨ ਰੱਖਣ ਲਈ ਮੈਡੀਟੇਸ਼ਨ ਕਰਨਾ ਚਾਹੀਦਾ ਹੈ,,,
ਸਰੀਰ ਉਪਰ ਤੇਲ ( ਜੈਤੂਨ ਤੇਲ, ਤਿਲ ਤੇਲ, ਸਰੌਂ ਦਾ ਤੇਲ) ਦੀ ਮਾਲਿਸ਼ ਕਰਨੀ ਚਾਹੀਦੀ ਹੈ, ਸ਼ਰੀਰ ਤੇ ਮਾਲਿਸ਼ ਕਰਨ ਨਾਲ ਖੁਸ਼ਕੀ ਦੂਰ ਹੁੰਦੀ ਹੈ, ਖਾਰਸ਼ ਠੀਕ ਹੁੰਦੀ ਹੈ, ਇਸ ਰੁੱਤ ਵਿੱਚ ਉਬਟਨ ਕਰਨਾ ਚਾਹੀਦਾ ਹੈ ਅਤੇ ਕੋਸੇ ਪਾਣੀ ਨਾਲ ਇਸ਼ਨਾਨ ਕਰਨਾ ਚਾਹੀਦਾ ਹੈ,,
*अनाज*:- ਕਣਕ ਦਾ ਆਟਾ, ਬਾਜਰੇ ਦਾ ਆਟਾ, ਮੱਕੀ ਦਾ ਆਟਾ... ਆਦਿ ਨੂੰ ਬਦਲ-ਬਦਲ ਕੇ ਖਾਣਾ ਚਾਹੀਦਾ,,,
*दालें*:- ਸਾਬਤ ਮੂੰਗੀ ਦੀ ਦਾਲ, ਕਾਲੇ ਚਨੇ, ਮਾਂਹ (ਉੜਦ) ਰਾਜਮਾਂਹ ਆਦਿ ਦੀ ਦਾਲ, ਦੇਸੀ ਘਿਓ ਵਿੱਚ ਬਣਾ ਕੇ ਖਾਣੀ ਚਾਹੀਦੀ ਹੈ,,,
*फल* :- ਸੇਬ, ਸੰਤਰਾ, ਚੀਕੂ , ਪਪੀਤਾ, ਆਦਿ ਮੌਸਮੀ ਫਲ ਖਾਣੇ ਚਾਹੀਦੇ ਹਨ,,,
*हरी सब्जियां* :- ਗਾਜਰ, ਮਟਰ, ਫੁੱਲਗੋਭੀ, ਬੰਦਗੋਭੀ, ਸ਼ੰਕਰ ਕੰਦੀ, ਮੂਲ਼ੀ, ਚੁਕੰਦਰ, ਸ਼ਲਗਮ, ਪੱਤੇਦਾਰ ਸਬਜ਼ੀਆਂ ਪਾਲਕ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ,,,
*सूखे मेवे* :- ਕਿਸ਼ਮਿਸ਼ ਬਦਾਮ, ਅਖਰੋਟ, ਕਾਜੂ, ਪਿਸਤਾ, ਛੁਹਾਰੇ, ਮੁਨੱਕਾ, ਖੋਪਾ, ਅੰਜ਼ੀਰ, ਤਿਲ, ਖੰਜੂਰ, ਆਦਿ ਦਾ ਸੇਵਨ ਆਪਣੀ ਪ੍ਰਕਿਰਤੀ ਅਤੇ ਪਾਚਨ ਸ਼ਕਤੀ ਮੁਤਾਬਕ ਕਰਨਾ ਹੈ,,,
ਇਸ ਮੌਸਮ ਵਿੱਚ ਸਿਰ ਤੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ ਹੈ, ਇਸ ਨਾਲ ਵਾਲ ਮਜਬੂਤ ਹੁੰਦੇ ਹਨ, ਮਾਲਿਸ਼ ਕਰਨ ਨਾਲ ਵਾਲ ਝੜਦੇ ਨਹੀਂ ਹਨ, (ਬਦਾਮ ਰੋਗਨ, ਸਰੌਂ ਦਾ ਤੇਲ) ਦੀ ਮਾਲਿਸ਼ ਕਰਨੀ ਚਾਹੀਦੀ ਹੈ,,,
*अपथ्य* :-‌ ਠੰਢਾ ਪਾਣੀ, ਬਾਸੀ ਭੋਜਨ, (ਬੇਹਾ ਭੋਜਨ) ਆਈਸ-ਕਰੀਮ, ਠੰਡੇ ਕੋਲਡ-ਡਰਿੰਕ, ਠੰਢੇ ਪਾਣੀ ਨਾਲ ਨਹਾਉਣਾ, ਨੰਗੇ ਪੈਰ ਚਲਣਾ, ਦਿਨ ਵੇਲੇ ਸੌਣਾ ਆਦਿ,,, ਨਹੀਂ ਕਰਨੇ ਚਾਹੀਦੇ,,,
ਇਸ ਮੌਸਮ ਵਿੱਚ ਖਾਂਸੀ, ਜ਼ੁਕਾਮ, ਬੁਖਾਰ, ਨਿਮੋਨੀਆ ਆਦਿ ਬਿਮਾਰੀਆਂ ਹੋਣ ਦਾ ਖ਼ਤਰਾ ਹੁੰਦਾ ਹੈ, ਇਸ ਲਈ ਗਰਮ ਕੱਪੜੇ ਪਾ ਕੇ ਰੱਖਣੇ ਚਾਹੀਦੇ ਹਨ, ਸ਼ਰੀਰ ਨੂੰ ਠੰਢ ਨਹੀ ਲੱਗਣੀ ਚਾਹੀਦੀ,,,
ਇਸ ਮੌਸਮ ਵਿੱਚ ਕੁੱਝ ਚਿਰ ਧੁੱਪ ਵਿੱਚ ਬੈਠਣਾ ਚਾਹੀਦਾ ਹੈ, ਇਸ ਨਾਲ ਸਰੀਰ ਨੂੰ ਵਿਟਾਮਿਨ-ਡੀ ਮਿਲਦਾ ਹੈ ਅਤੇ ਸ਼ਰੀਰ ਨੂੰ ਠੰਢ ਲੱਗਣ ਤੋਂ ਵੀ ਬਚਾਅ ਹੁੰਦਾ ਹੈ,,,
ਇਸ ਮੌਸਮ ਵਿੱਚ ਰਸਾਇਣ ਔਸ਼ਧੀਆਂ ਦੀ ਵਰਤੋਂ ਕਰਨ ਨਾਲ ਸਰੀਰ ਰਿਸ਼ਟਪੁਸ਼ਟ ਹੋ ਜਾਂਦਾ ਹੈ,,,
*हरीतकी* :- "हरड़" ਰਸਾਇਣ ਔਸ਼ਧੀ ਹੈ, हेमन्त ऋतु ਵਿੱਚ "हरड़" ਦਾ ਚੂਰਨ‌ "सोंठ" ਨਾਲ ਮਿਲਾ ਕੇ ਖਾਣਾ ਚਾਹੀਦਾ ਹੈ ।।
ਜੇਕਰ ਤੁਹਾਨੂੰ ਲਿਵਰ ਦੀ ਸਮੱਸਿਆ, ਉੱਚ ਕੋਲੈਸਟ੍ਰੋਲ ਜਾਂ ਦੇਸੀ ਘਿਓ ਹਜ਼ਮ ਨਹੀਂ ਹੁੰਦਾ ਤਾਂ ਆਪਣੇ ਆਯੂਰਵੈਦਿਕ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।।
ਕੋਈ ਵੀ ਘਰੇਲੂ ਨੁਸਖ਼ਾ ਉਪਚਾਰ ਜਾਂ ਨਵੀਂ ਡਾਇਟ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਯੂਰਵੈਦਿਕ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।।
आयुर्वेद अमृत है
इसे अपनाइये 🙏🌺🙏
ਨਿਰਮਲ ਆਯੂਰਵੈਦਿਕ ਕਲੀਨਿਕ
ਪਿੰਡ ਕਾਉਣੀ ਸ੍ਰੀ (ਮੁਕਤਸਰ ਸਾਹਿਬ)

*ਆਯੁਰਵੇਦ ਅਨੁਸਾਰ ਹਲਦੀ (ਹਰਿਦ੍ਰਾ / Curcuma longa) ਦੇ ਫ਼ਾਇਦੇ:-*ਹਲਦੀ ਨੂੰ ਆਯੁਰਵੇਦ ਵਿੱਚ "ਰਸਾਇਨ" (ਯਾਨੀ ਕਿ ਸ਼ਰੀਰ ਨੂੰ ਤੰਦਰੁਸਤ ਤੇ ਰ...
14/11/2025

*ਆਯੁਰਵੇਦ ਅਨੁਸਾਰ ਹਲਦੀ (ਹਰਿਦ੍ਰਾ / Curcuma longa) ਦੇ ਫ਼ਾਇਦੇ:-*
ਹਲਦੀ ਨੂੰ ਆਯੁਰਵੇਦ ਵਿੱਚ "ਰਸਾਇਨ" (ਯਾਨੀ ਕਿ ਸ਼ਰੀਰ ਨੂੰ ਤੰਦਰੁਸਤ ਤੇ ਰੋਗ-ਰਹਿਤ ਰੱਖਣ ਵਾਲੀ) ਮੰਨਿਆ ਗਿਆ ਹੈ, ਇਹ ਨਾ ਸਿਰਫ਼ ਰਸੋਈ ਦਾ ਮਸਾਲਾ ਹੈ, ਸਗੋਂ ਸ਼ਰੀਰ ਦੀ ਸੁਰੱਖਿਆ ਕਰਨ ਵਾਲੀ ਅਨਮੋਲ ਦਵਾ ਵੀ ਹੈ।
*ਹਲਦੀ ਦੇ ਔਸ਼ਧੀਆ ਗੁਣ:-*
ਰਸ (ਸਵਾਦ):- ਕਟੂ (ਤੀਖਾ), ਤਿਕਤ (ਕੌੜਾ),
ਗੁਣ:- ਲਘੂ (ਹਲਕੀ), ਰੂਖ਼ਸ਼ਕ (ਖੁਸ਼ਕ ਗੁਣ ਵਾਲੀ),
ਵੀਰਯਾ (ਤਸੀਰ):- ਊਸ਼ਣ (ਗਰਮ),
ਵਿਪਾਕ:- (ਪਾਚਨ ਕੇ ਬਾਅਦ ਪ੍ਰਭਾਵ) ਕਟੂ (ਤੀਖਾ),
*ਤ੍ਰਿਦੋਸ਼ ਪਰ ਪ੍ਰਭਾਵ:-* ਕਫ਼ ਅਤੇ ਵਾਤ ਦੋਸ਼ ਦਾ ਸ਼ਮਨ ਕਰਦੀ ਹੈ, ਇਸਦਾ ਕੜਵਾ ਰਸ ਹੋਣ ਕਰਕੇ, ਸੰਤੁਲਿਤ ਮਾਤਰਾ ਵਿੱਚ, ਪਿਤ ਦੋਸ਼ ਨੂੰ ਨਹੀ ਵਧਾਉਂਦੀ ਹੈ।
*ਹਲਦੀ ਖਾਣ ਦੇ ਮੁੱਖ ਫ਼ਾਇਦੇ:-*
*1. ਰਕਤ ਸ਼ੋਧਕ (Blood Purifier):-*
ਖੂਨ ਨੂੰ ਸ਼ੁੱਧ ਕਰਦੀ ਹੈ,
ਚਮੜ੍ਹੀ ਦੀਆਂ ਬਿਮਾਰੀਆਂ - ਖੁਜਲੀ, ਫੋੜੇ-ਫੁੰਸੀ, ਦਾਦ, ਚੱਕਤੇ ਵਿੱਚ ਫ਼ਾਇਦੇਮੰਦ ਹੈ।
*2. ਕ੍ਰਿਮਿਨਾਸ਼ਕ ਗੁਣ (Antimicrobial):-*
ਬੈਕਟੀਰੀਆ, ਫੰਗਸ, ਵਾਇਰਸ ਆਦਿ ਨੂੰ ਮਾਰਦੀ ਹੈ,
ਪੇਟ ਦੇ ਕੀੜਿਆਂ ਨੂੰ ਖਤਮ ਕਰਦੀ ਹੈ।
*3. ਸੰਧੀ (ਜੋੜ੍ਹਾ) ਤੇ ਹੱਡੀਆਂ ਲਈ ਲਾਭਕਾਰੀ:-*
ਗਠੀਆ, ਜੋੜਾਂ ਦਾ ਦਰਦ, ਸੋਜ ਵਿੱਚ ਅਰਾਮ ਦਿੰਦੀ ਹੈ,
ਇਸ ਵਿਚਲਾ ਤੱਤ, ਕਰਕੁਮਿਨ ਤੱਤ ਸੋਜ ਨੂੰ ਘਟਾਉਂਦਾ ਹੈ,
ਚਿਕਨਗੁਨੀਆ ਬੁਖਾਰ ਠੀਕ ਹੋਣ ਤੋਂ ਬਾਅਦ ਜੋੜ੍ਹਾ ਦਾ ਦਰਦ ਅਤੇ ਸੂਜਨ ਨੂੰ ਠੀਕ ਕਰਨ ਲਈ ਫਾਇਦੇਮੰਦ ਹੈ।
*4. ਸਾਹ-ਸਬੰਧੀ ਬਿਮਾਰੀਆਂ ਲਈ:-*
ਖੰਘ, ਜ਼ੁਕਾਮ, ਦਮਾ, ਗਲੇ ਦੀ ਸੋਜ ਵਿੱਚ ਲਾਭਕਾਰੀ,
ਹਲਦੀ ਵਾਲਾ ਦੁੱਧ (ਗੋਲਡਨ ਮਿਲਕ) ਫੇਫੜਿਆਂ ਨੂੰ ਸਾਫ਼ ਕਰਦਾ ਹੈ।
*5. ਪਾਚਨ-ਤੰਤਰ ਲਈ:-*
ਭੁੱਖ ਵਧਾਉਂਦੀ ਹੈ, ਅਜੀਰਨ ਦੂਰ ਕਰਦੀ ਹੈ,
ਪੇਟ ਗੈਸ, ਪੇਟ ਦੀ ਸੂਜ਼ਨ ਵਿੱਚ ਲਾਭਕਾਰੀ ਹੈ।
*6. ਜਿਗਰ ਦੀ ਰੱਖਿਆ ਲਈ (Liver Protective):-*
ਪਿੱਤ ਦੋਸ਼ ਸੰਤੁਲਿਤ ਕਰਦੀ ਹੈ,
ਜਿਗਰ ਨੂੰ ਸਾਫ਼ ਕਰਕੇ ਸ਼ਰੀਰ ਚੋਂ ਵਿਸ਼ੈਲੇ ਤੱਤ ਬਾਹਰ ਕੱਢਣ ਵਿੱਚ ਮੱਦਦ ਕਰਦੀ ਹੈ।
*7. ਘਾਉ (ਜ਼ਖ਼ਮ) ਤੇ ਚੋਟਾਂ ਲਈ:-*
ਹਲਦੀ ਲਗਾਉਣ ਨਾਲ ਜ਼ਖਮ ਜਲਦੀ ਭਰਦਾ ਹੈ,
ਇਨਫੈਕਸ਼ਨ ਨਹੀਂ ਹੁੰਦਾ, ਹਲਦੀ ਵਾਲਾ ਦੁੱਧ, ਚੋਟ ਦੀ ਸੋਜ 'ਤੇ ਦਰਦ ਨੂੰ ਠੀਕ ਕਰਦਾ ਹੈ।
*8. ਸੌੰਦਰਿਆ (ਸੁੰਦਰਤਾ) ਤੇ ਚਮੜੀ ਲਈ:-*
ਮੁਹਾਂਸੇ, ਝਾਈਆਂ, ਰੰਗ ਨਿਖਾਰਣ ਵਿੱਚ ਫ਼ਾਇਦੇਮੰਦ,
ਵਿਆਹ-ਸ਼ਾਦੀ ਤੋਂ ਪਹਿਲਾਂ ਹਲਦੀ ਦਾ ਉਬਟਨ ਇਸੇ ਕਰਕੇ ਲਗਾਇਆ ਜਾਂਦਾ ਹੈ।
*9. ਰੋਗ-ਪ੍ਰਤੀਰੋਧਕ ਸ਼ਕਤੀ:-* (Immunity) ਵਧਾਉਣ ਵਾਲੀ,
ਰੋਜ਼ਾਨਾ ਖਾਣ ਨਾਲ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ,
ਸਰੀਰ ਨੂੰ ਤਾਕਤ ਦੇ ਕੇ ਲੰਬੀ ਉਮਰ ਦਿੰਦੀ ਹੈ।
*10. ਹੋਰ ਲਾਭ:-*
ਸ਼ੂਗਰ (ਮਧੁਮੇਹ) ਵਿੱਚ ਖੂਨ ਦੀ ਸ਼ੱਕਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਹੈ,
ਦਿਲ ਦੀਆਂ ਬਿਮਾਰੀਆਂ ਵਿੱਚ ਕੋਲੈਸਟ੍ਰੋਲ ਨੂੰ ਘਟਾਉਂਦੀ ਹੈ,
ਮਨ ਨੂੰ ਸ਼ਾਂਤੀ ਤੇ ਵਧੀਆ ਨੀਂਦ ਲਈ ਸਹਾਇਕ ਹੈ।
*ਖਾਣ ਦੇ ਆਯੁਰਵੇਦਿਕ ਤਰੀਕੇ:-*
*1. ਹਲਦੀ ਵਾਲਾ ਦੁੱਧ (ਹਰਿਦ੍ਰਾ ਖੀਰ):-*
ਰਾਤ ਨੂੰ ਗਰਮ ਦੁੱਧ ਵਿੱਚ, ਅੱਧੀ ਚਮਚੀ (2 ਤੋ 3 ਗ੍ਰਾਮ) ਹਲਦੀ - ਖੰਘ, ਜ਼ੁਕਾਮ, ਦਰਦ, ਨੀਂਦ ਲਈ ਲਾਭਕਾਰੀ ਹੈ,
ਸਰਦੀਆਂ ਵਿੱਚ ਕੱਚੀ (ਨਵੀਂ) ਹਲਦੀ ਨੂੰ ਦੁੱਧ ਵਿੱਚ ਉਬਾਲ ਕੇ, ਗੁਣਗੁਣਾ ਕਰਕੇ, ਉਸ ਵਿੱਚ ਚੁਟਕੀ ਭਰ ਕਾਲੀ ਮਿਰਚ ਮਿਲਾ ਕੇ ਪੀਣਾ ਫਾਇਦੇਮੰਦ ਹੁੰਦਾ ਹੈ।
*2. ਹਲਦੀ-ਸ਼ਹਿਦ ਦੇ ਫਾਇਦੇ:-*
ਖੰਘ ਤੇ ਗਲੇ ਦੀ ਸੋਜ ਵਿੱਚ,(ਗੋਲਡਨ ਹਨੀ) ਹਲਦੀ + ਸ਼ਹਿਦ, ਮਿਲਾ ਕੇ,ਚਾਟਣਾ,
ਖਾਂਸੀ, ਜ਼ੁਕਾਮ, ਬਲਗਮ, ਗਲ਼ੇ ਦੀ ਸੂਜ਼ਨ ਲਈ ਫਾਇਦੇਮੰਦ ਹੈ, ਸ਼ਹਿਦ ਅਤੇ ਹਲਦੀ ਕਫ਼ ਦੋਸ਼ ਨੂੰ ਸੰਤੁਲਿਤ ਕਰਦਾ ਹੈ।
*3. ਗਰਮ ਪਾਣੀ ਨਾਲ ਹਲਦੀ ਦੇ ਫਾਇਦੇ:-*
ਚੁਟਕੀ ਭਰ ਹਲਦੀ, ਗੁਣਗੁਣੇ ਪਾਣੀ ਵਿੱਚ ਮਿਲਾ ਕੇ - ਖੂਨ ਨੂੰ ਸ਼ੁੱਧ ਕਰਨ ਤੇ ਚਮੜੀ ਚਮਕਾਉਣ ਲਈ ਫਾਇਦੇਮੰਦ ਹੈ।
*4. ਹਲਦੀ ਦਾ ਲੇਪ:-*
ਹਲਦੀ + ਨਿੰਮ ਪੱਤਾ + ਸਰੋਂ ਦਾ ਤੇਲ, -
ਫੋੜੇ-ਫੁੰਸੀ ਜਾਂ ਚਮੜੀ ਰੋਗ ਲਈ ਫਾਇਦੇਮੰਦ ਹੈ।
*ਸਾਵਧਾਨੀਆਂ:-*
ਇੱਕ ਦਿਨ ਵਿੱਚ 2 ਤੋਂ 3 ਗ੍ਰਾਮ ਹਲਦੀ ਹੀ ਕਾਫੀ ਹੈ,
ਬਹੁਤ ਜ਼ਿਆਦਾ ਹਲਦੀ ਖਾਣ ਨਾਲ ਪਿੱਤ ਦੋਸ਼ ਵਧ ਸਕਦਾ ਹੈ (ਐਸਿਡਿਟੀ, ਗਰਮੀ ਵਧਾਉਂਦੀ ਹੈ),
ਪਿੱਤ ਪ੍ਰਕ੍ਰਿਤੀ ਵਾਲੇ ਲੋਕਾਂ ਨੂੰ ਸੰਯਮ ਨਾਲ, ਆਪਣੇ ਆਯੂਰਵੈਦਿਕ ਡਾਕਟਰ ਦੀ ਸਲਾਹ ਨਾਲ ਲੈਣੀ ਚਾਹੀਦੀ ਹੈ,
ਕਿਡਨੀ ਅਤੇ ਗਾਲਬਲੈਡਰ ਸਟੋਨ (ਪਿੱਤੇ ਅਤੇ ਗੁਰਦੇ ਦੀ ਪੱਥਰੀ), Blood thinner (ਖੂਨ ਪਤਲਾ) ਕਰਨ ਦੀ ਮੈਡੀਸਿਨ ਲੈ ਰਹੇ ਮਰੀਜ਼ਾਂ ਨੂੰ ਹਲਦੀ ਵਾਲੇ ਦੁੱਧ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ,
ਖੂਨ ਦੀ ਘਾਟ 'ਤੇ ਕਿਡਨੀ ਦੇ ਮਰੀਜ਼ਾਂ, ਗਰਭਵਤੀ ਔਰਤਾਂ ਨੂੰ ਵੀ ਹਲਦੀ ਵਾਲਾ ਦੁੱਧ ਜਾਂ ਹਲਦੀ ਤੋਂ ਬਣੇ ਸਪਲੀਮੈਂਟ ਦਾ ਸੇਵਨ ਨਹੀ ਕਰਨਾ ਚਾਹੀਦਾ।
ਕੋਈ ਵੀ ਘਰੇਲੂ ਨੁਸਖ਼ਾ ਉਪਚਾਰ ਜਾਂ ਨਵੀਂ ਡਾਇਟ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਯੂਰਵੈਦਿਕ ਡਾਕਟਰ ਨਾਲ ਸਲਾਹ-ਮਸ਼ਵਰਾ ਕਰਨਾ ਚੰਗਾ ਹੁੰਦਾ ਹੈ।
‌ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
ਨਿਰਮਲ ਆਯੂਰਵੈਦਿਕ ਕਲੀਨਿਕ
ਪਿੰਡ ਕਾਉਣੀ (ਸ੍ਰੀ ਮੁਕਤਸਰ ਸਾਹਿਬ)

*ਆਯੁਰਵੇਦ ਦੇ ਅਨੁਸਾਰ ਇਲਾਇਚੀ ਦੇ ਪਾਣੀ (Elaichi Water) ਦੇ ਔਸ਼ਧੀ ਗੁਣ ਤੇ ਲਾਭ ਵਿਸਥਾਰ ਨਾਲ ਜਾਣੀਏ:-**ਆਯੁਰਵੇਦ ਵਿੱਚ ਇਲਾਇਚੀ ਦਾ ਪਰਿਚਯ*ਆ...
13/11/2025

*ਆਯੁਰਵੇਦ ਦੇ ਅਨੁਸਾਰ ਇਲਾਇਚੀ ਦੇ ਪਾਣੀ (Elaichi Water) ਦੇ ਔਸ਼ਧੀ ਗੁਣ ਤੇ ਲਾਭ ਵਿਸਥਾਰ ਨਾਲ ਜਾਣੀਏ:-*
*ਆਯੁਰਵੇਦ ਵਿੱਚ ਇਲਾਇਚੀ ਦਾ ਪਰਿਚਯ*
ਆਯੁਰਵੇਦ ਵਿੱਚ ਇਲਾਇਚੀ (Elaichi / Cardamom) ਨੂੰ ਬਹੁਤ ਹੀ ਸੁਗੰਧਿਤ, ਹਲਕਾ ਅਤੇ ਵਾਤ 'ਤੇ ਕਫ਼ ਦੋਸ਼ ਨੂੰ ਸੰਤੁਲਿਤ ਕਰਨ ਵਾਲਾ ਮੰਨਿਆ ਗਿਆ ਹੈ।
ਇਸ ਦਾ ਰਸ (ਸਵਾਦ): - ਮਿੱਠਾ ਤੇ ਥੋੜ੍ਹਾ ਕਟੂ (ਤੀਖਾ),
ਗੁਣ: - ਹਲਕਾ (ਲਘੁ) ਤੇ ਰੁੱਖਾ (ਰੂਖਸ਼ਕ) ਖੁਸ਼ਕ,
ਵੀਰਯਾ:- (ਤਸੀਰ) ਠੰਡੀ (ਸ਼ੀਤਲ),
ਵਿਪਾਕ:- (ਪਾਚਨ ਕੇ ਬਾਅਦ ਪ੍ਰਭਾਵ) ਕਟੂ, (ਤੀਖਾ)
ਤ੍ਰਿਦੋਸ਼ ਪਰ ਪ੍ਰਭਾਵ:- ਵਾਤ 'ਤੇ ਕਫ਼ ਦੋਸ਼ ਨੂੰ ਸੰਤੁਲਿਤ ਕਰਦੀ ਹੈ।
ਇਲਾਇਚੀ ਦੀ ਤਸੀਰ ਠੰਢੀ ਹੁੰਦੀ ਹੈ ਇਸ ਕਰਕੇ ਇਹ ਪਿਤ ਸ਼ਾਮਕ , ਅਗਨਿ (ਪਾਚਨ ਸ਼ਕਤੀ ਨੂੰ ਵਧਾਉਣ ਵਾਲੀ) ਬਲਦਾਇਕ ਅਤੇ ਮਨ ਨੂੰ ਸ਼ਾਂਤ ਕਰਨ ਵਾਲੀ ਦਵਾ ਮੰਨੀ ਜਾਂਦੀ ਹੈ।
*ਇਲਾਇਚੀ ਦਾ ਪਾਣੀ ਬਣਾਉਣ ਦਾ ਤਰੀਕਾ*
1. ਇੱਕ-ਦੋ ਹਰੀ ਇਲਾਇਚੀਆਂ ਨੂੰ ਹੌਲੀ-ਹੌਲੀ ਕੁੱਟੋ,
2. ਇੱਕ ਗਿਲਾਸ ਪਾਣੀ ਵਿੱਚ ਰਾਤ ਭਰ ਭਿਉਂ ਕੇ ਰੱਖੋ,
3. ਸਵੇਰੇ ਖਾਲੀ ਪੇਟ ਉਹ ਪਾਣੀ ਛਾਣ ਕੇ ਪੀ ਲਓ,
ਠੰਢਾ ਜਾਂ ਹਲਕਾ-ਗਰਮ, (ਮੌਸਮ ਅਨੁਸਾਰ) ਦੋਵੇਂ ਤਰੀਕਿਆਂ ਨਾਲ ਪੀ ਸਕਦੇ ਹੋ।
*ਪਿਤ ਦੋਸ਼:-* ਇੱਕ-ਦੋ ਹਰੀ ਇਲਾਇਚੀਆਂ ਨੂੰ ਕੁੱਟ ਕੇ ਇੱਕ ਗਲਾਸ ਪਾਣੀ ਵਿੱਚ ਰਾਤ-ਭਰ ਭਿਉਂ ਕੇ ਰੱਖੋ ਅਤੇ ਇਸ ਨੂੰ ਸਵੇਰ ਵੇਲੇ ਪੀਣ ਨਾਲ ਪਿਤ ਦੋਸ਼ ਸੰਤੁਲਿਤ ਹੁੰਦਾ ਹੈ, ਮਨ ਨੂੰ ਸ਼ਾਂਤੀ ਮਿਲਦੀ ਹੈ, ਬਲੱਡ ਪ੍ਰੈਸ਼ਰ ਨੌਰਮਲ ਹੁੰਦਾ ਹੈ।
*ਵਾਤ ਅਤੇ ਕਫ਼ ਦੋਸ਼:-* ਇੱਕ-ਦੋ ਹਰੀ ਇਲਾਇਚੀਆਂ ਨੂੰ ਹਲਕਾ ਕੁੱਟ ਕੇ ਇੱਕ ਗਲਾਸ ਪਾਣੀ ਵਿੱਚ ਉਬਾਲ ਕੇ, ਠੰਡਾ ਕਰਕੇ, ਸਵੇਰ ਵੇਲੇ ਪੀਣ ਨਾਲ ਵਾਤ ਅਤੇ ਕਫ਼ ਦੋਸ਼ ਸੰਤੁਲਿਤ ਹੁੰਦਾ ਹੈ, ਪਾਚਨ ਕਿਰਿਆ ਠੀਕ ਹੁੰਦੀ ਹੈ, ਇਲਾਇਚੀ ਵਾਲੇ ਦੁੱਧ, (ਇਲਾਇਚੀ ਪਾ ਕੇ ਉਬਾਲੇ ਦੁੱਧ) ਵਿੱਚ ਚੁਟਕੀ ਭਰ ਕਾਲੀ ਮਿਰਚ ਪਾ ਕੇ ਪੀਣ ਨਾਲ ਵਾਤ ਦੋਸ਼ ਸੰਤੁਲਿਤ ਹੁੰਦਾ ਹੈ, ਹੱਡੀਆਂ ਮਜ਼ਬੂਤ ਹੁੰਦੀਆਂ ਹਨ।
*ਇਲਾਇਚੀ ਦੇ ਪਾਣੀ ਦੇ ਆਯੁਰਵੇਦਿਕ ਗੁਣ (Ayurvedic Properties)*
ਗੁਣ /ਅਰਥ
ਦੀਪਨੀਏ (Agnideepak):- ਭੁੱਖ ਵਧਾਉਂਦਾ, ਪਾਚਨ ਸ਼ਕਤੀ ਤੇਜ਼ ਕਰਦਾ ਹੈ
ਪਾਚਨੀਏ (Digestive):- ਗੈਸ, ਬਦਹਜ਼ਮੀ, ਐਸਿਡਿਟੀ ਵਿੱਚ ਲਾਭਕਾਰੀ ਹੈ,
ਹ੍ਰਿਦਯ (Hrudya):- ਦਿਲ ਨੂੰ ਤਾਕਤ ਦਿੰਦਾ, ਤਣਾਅ ਘਟਾਉਂਦਾ ਹੈ,
ਸ਼ਵਾਸਹਰ (Shwasahar):- ਖਾਂਸੀ, ਜ਼ੁਕਾਮ, ਦਮਾ ਆਦਿ ਵਿੱਚ ਲਾਭਕਾਰੀ ਹੈ,
ਮੂਤਰਲ (Mutral):- ਮੂਤਰ ਦੀ ਮਾਤਰਾ ਵਧਾਉਂਦਾ, ਕਿਡਨੀ ਨੂੰ ਸਾਫ਼ ਕਰਦਾ ਹੈ,
ਮਨ ਨੂੰ ਸ਼ਾਂਤ ਤੇ ਪ੍ਰਸੰਨ ਕਰਦਾ ਹੈ।
*ਇਲਾਇਚੀ ਦੇ ਪਾਣੀ ਦੇ ਮੁੱਖ ਫਾਇਦੇ*
*1. ਪਾਚਨ ਤੰਤਰ ਲਈ ਲਈ:-*
ਇਹ ਪਾਚਨ ਸ਼ਕਤੀ ਵਧਾਉਂਦਾ ਹੈ,
ਪੇਟ ਗੈਸ, ਅਫਾਰਾ, ਬਦਹਜ਼ਮੀ ਤੇ ਖੱਟੇ ਡਕਾਰਾਂ ਤੋਂ ਰਾਹਤ ਦਿੰਦਾ ਹੈ।
*2. ਮੂੰਹ ਦੀ ਸਫ਼ਾਈ ਕਰੇ:-*
ਇਲਾਇਚੀ ਦੀ ਸੁਗੰਧ ਅਤੇ ਜਿਵਾਣੂ ਨਾਸ਼ਕ ਗੁਣ ਮੂੰਹ ਦੀ ਦੁਰਗੰਧ ਦੂਰ ਕਰਦੇ ਹਨ,
ਮਸੂੜਿਆਂ ਦੀ ਸੋਜ ਤੇ ਛਾਲਿਆਂ ਤੋਂ ਰਾਹਤ ਦਿੰਦਾ ਹੈ।
*3. ਦਿਲ ਤੇ ਦਿਮਾਗ ਲਈ:-*
ਇਹ ਦਿਲ ਨੂੰ ਤਾਕਤ ਦਿੰਦਾ ਹੈ,
ਬਲੱਡ ਸਰਕੂਲੇਸ਼ਨ ਠੀਕ ਕਰਦਾ ਹੈ ਅਤੇ ਤਣਾਅ ਘਟਾਉਂਦਾ ਹੈ,
ਮਨ ਨੂੰ ਸ਼ਾਂਤੀ, ਧਿਆਨ ਤੇ ਚੰਗੀ ਨੀਂਦ ਵਿੱਚ ਸਹਾਇਕ ਹੈ।
*4. ਡਿਟਾਕਸ (ਸ਼ਰੀਰ ਦੀ ਸਫ਼ਾਈ) ਲਈ:-*
ਇਲਾਇਚੀ ਦਾ ਪਾਣੀ ਮੂਤਰਲ (diuretic) ਗੁਣ ਵਾਲਾ ਹੈ,
ਜਿਸ ਨਾਲ ਜ਼ਹਰੀਲੇ ਤੱਤ (toxins) ਬਾਹਰ ਨਿਕਲਦੇ ਹਨ,
ਜਿਗਰ ਤੇ ਕਿਡਨੀ ਦੀ ਸਫ਼ਾਈ ਲਈ ਲਾਭਕਾਰੀ ਹੈ।
*5. ਸ਼ਵਾਸ ਤੰਤਰ ਲਈ:-*
ਖਾਂਸੀ, ਜ਼ੁਕਾਮ, ਕਫ, ਦਮਾ ਵਿੱਚ ਬਹੁਤ ਲਾਭਕਾਰੀ,
ਗਲੇ ਦੀ ਖਰਾਸ਼ ਤੇ ਸ੍ਵਾਸ ਦੀ ਜਕੜਨ ਨੂੰ ਖੋਲ੍ਹਦਾ ਹੈ।
*6. ਤਵੱਚਾ (ਚਮੜੀ) ਲਈ:-*
ਇਲਾਇਚੀ ਪਾਣੀ ਰਕਤ ਸ਼ੁੱਧ ਕਰਦਾ ਹੈ,
ਜਿਸ ਨਾਲ ਚਮੜੀ ਚਮਕੀਲੀ ਤੇ ਦਾਗ-ਧੱਬਿਆਂ ਤੋਂ ਰਹਿਤ ਹੁੰਦੀ ਹੈ।
*7. ਵਜ਼ਨ ਘਟਾਉਣ ਵਿੱਚ ਸਹਾਇਕ:-*
ਇਹ ਮੈਟਾਬੋਲਿਜ਼ਮ ਵਧਾਉਂਦਾ ਹੈ ਅਤੇ ਚਰਬੀ ਘਟਾਉਣ ਵਿੱਚ ਮਦਦ ਕਰਦਾ ਹੈ।
*8. ਤਣਾਅ ਤੇ ਥਕਾਵਟ ਵਿੱਚ ਰਾਹਤ:-*
ਇਲਾਇਚੀ ਦੀ ਸੁਗੰਧ ਮਨ ਨੂੰ ਸ਼ਾਂਤ ਕਰਦੀ ਹੈ,
ਤਣਾਅ, ਗੁੱਸਾ ਤੇ ਥਕਾਵਟ ਨੂੰ ਘਟਾਉਂਦੀ ਹੈ।
*9. ਮਹਿਲਾਵਾਂ ਲਈ ਲਾਭਕਾਰੀ:-*
ਮਾਸਿਕ ਧਰਮ ਸਮੇਂ ਦੇ ਦਰਦ ਤੇ ਗੜਬੜ ਵਿੱਚ ਰਾਹਤ ਦਿੰਦਾ ਹੈ,
ਹਾਰਮੋਨ ਸੰਤੁਲਨ ਵਿੱਚ ਮਦਦਗਾਰ ਹੈ।
*ਕਿਵੇਂ ਤੇ ਕਦੋਂ ਪੀਣਾ ਚਾਹੀਦਾ ਹੈ:-*
ਸਵੇਰੇ ਖਾਲੀ ਪੇਟ ਇੱਕ ਗਿਲਾਸ ਇਲਾਇਚੀ ਪਾਣੀ ਪੀਣਾ ਸਭ ਤੋਂ ਉੱਤਮ ਹੈ,
ਗਰਮੀਆਂ ਵਿੱਚ ਇਹ ਠੰਢਕ ਪਹੁੰਚਾਉਂਦਾ ਹੈ,
ਸਰਦੀਆਂ ਵਿੱਚ ਗਰਮ (ਗੁਣਗੁਣਾ) ਵੀ ਪੀ ਸਕਦੇ ਹੋ।
*ਸਾਵਧਾਨੀਆਂ:-*
ਬਹੁਤ ਵੱਧ ਮਾਤਰਾ ਵਿੱਚ ਸੇਵਨ ਨਾ ਕਰੋ, (ਇੱਕ ਦਿਨ ਵਿੱਚ 2–3 ਇਲਾਇਚੀਆਂ ਹੀ ਕਾਫੀ ਹਨ)
ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਲੋਅ ਹੈ, ਉਹ ਇਲਾਇਚੀ ਪਾਣੀ ਘੱਟ ਮਾਤਰਾ ਵਿੱਚ ਪੀਣ,
ਗਰਭਵਤੀ ਜਾਂ ਦੁੱਧ ਪਿਲਾਉਣ ਵਾਲੀਆਂ ਮਹਿਲਾਵਾਂ ਨੂੰ ਆਪਣੇ ਡਾਕਟਰ ਦੀ ਸਲਾਹ ਨਾਲ ਹੀ ਲੈਣਾ ਚਾਹੀਦਾ ਹੈ।
*ਸਾਰ (ਸੰਖੇਪ ਵਿੱਚ)*
“ਇਲਾਇਚੀ ਪਾਣੀ ਤਿੰਨਾਂ ਦੋਸ਼ਾਂ ਨੂੰ ਸੰਤੁਲਿਤ ਕਰਦਾ ਹੈ, ਪਾਚਨ, ਮਨ ਤੇ ਦਿਲ ਲਈ ਅੰਮ੍ਰਿਤ ਸਮਾਨ ਹੈ।”
ਕੋਈ ਵੀ ਘਰੇਲੂ ਨੁਸਖ਼ਾ ਉਪਚਾਰ ਜਾਂ ਨਵੀਂ ਡਾਇਟ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਆਯੂਰਵੈਦਿਕ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚੰਗਾ ਹੁੰਦਾ ਹੈ।।
‌‌ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ
ਨਿਰਮਲ ਆਯੂਰਵੈਦਿਕ ਕਲੀਨਿਕ
ਪਿੰਡ ਕਾਉਣੀ (ਸ੍ਰੀ ਮੁਕਤਸਰ ਸਾਹਿਬ)

*ਸੋਠ, ਪੀਪਲ ਅਤੇ ਕਾਲੀ ਮਿਰਚ ਦਾ ਚੂਰਨ ਥਾਇਰਾਇਡ ਵਾਲੇ ਮਰੀਜ਼ਾਂ ਲਈ ਫਾਇਦੇਮੰਦ ਹੈ ??*ਬਹੁਤ ਸਾਰੇ ਮਰੀਜ਼ ਪੁਛਦੇ ਹਨ ਕਿ ਅੱਜਕੱਲ, ਯੂ ਟਿਊਬ, ਫੇਸ...
01/11/2025

*ਸੋਠ, ਪੀਪਲ ਅਤੇ ਕਾਲੀ ਮਿਰਚ ਦਾ ਚੂਰਨ ਥਾਇਰਾਇਡ ਵਾਲੇ ਮਰੀਜ਼ਾਂ ਲਈ ਫਾਇਦੇਮੰਦ ਹੈ ??*
ਬਹੁਤ ਸਾਰੇ ਮਰੀਜ਼ ਪੁਛਦੇ ਹਨ ਕਿ
ਅੱਜਕੱਲ, ਯੂ ਟਿਊਬ, ਫੇਸਬੁੱਕ, ਇੰਸਟਾਗ੍ਰਾਮ ਤੇ ਇਸ ਦਾ ਪ੍ਰਚਾਰ ਕੀਤਾ ਜਾਂਦਾ ਹੈ ਕਿ ਥਾਇਰਾਇਡ ਵਾਲੇ ਮਰੀਜ਼ ਇਸ ਨੂੰ ਖਾਣ,,,
ਇਸ ਨਾਲ ਥਾਇਰਾਇਡ ਦਾ ਰੋਗ ਠੀਕ ਹੋ ਜਾਂਦਾ ਹੈ,,,
ਇਸ ਨੂੰ ਤ੍ਰਿਕਟੂ ਚੂਰਨ ਕਿਹਾ ਜਾਂਦਾ ਹੈ,,,
ਇਸ ਦੀ ਤਸੀਰ ਗਰਮ ਹੁੰਦੀ ਹੈ,,,
ਇਹ ਕਫ਼ ਅਤੇ ਵਾਤ ਦੋਸ਼ ਨੂੰ ਸੰਤੁਲਿਤ ਕਰਦਾ ਹੈ,,,
ਇਹ ਸ਼ਰੀਰ ਵਿੱਚ ਪਿਤ ਦੋਸ਼ ਨੂੰ ਵਧਾਉਂਦਾ ਹੈ,,,
ਇਸ ਦੀ ਵਿਸਥਾਰ ਸਹਿਤ ਜਾਣਕਾਰੀ ਹੇਠਾਂ ਪੜ੍ਹ ਸਕਦੇ ਹੋ ਕਿ;
Hypothyroidism (ਹਾਈਪੋਥਾਇਰਾਇਡਿਜ਼ਮ)
(ਅੰਡਰ ਐਕਟਿਵ ਥਾਇਰਾਇਡ ਗੱਲੈਂਡ)
(ਸ਼ਰੀਰ ਨੂੰ ਮੋਟਾ ਕਰਨ ਵਾਲਾ ਥਾਇਰਾਇਡ ਰੋਗ)
ਜਾਂ
Hyperthyroidism (ਹਾਈਪਰਥਾਇਰਾਇਡਿਜ਼ਮ)
(ਓਵਰ ਐਕਵਿਟ ਥਾਇਰਾਇਡ ਗੱਲੈਂਡ)
(ਸ਼ਰੀਰ ਨੂੰ ਪਤਲਾ ਕਰਨ ਵਾਲਾ ਥਾਇਰਾਇਡ ਰੋਗ)
ਕਿਸ ਰੋਗ ਲਈ ਤ੍ਰਿਕਟੂ ਚੂਰਨ ਫਾਇਦੇਮੰਦ ਹੈ??

Address

VPO Kaoni
Muktsar
152031

Website

Alerts

Be the first to know and let us send you an email when Nirmal Ayurvedic Clinic posts news and promotions. Your email address will not be used for any other purpose, and you can unsubscribe at any time.

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram