09/04/2025
ਵਰਤਮਾਨ ਸਮੇਂ ਵਿਚ ਪੱਛਮੀ ਸਿਖਿਆ ਦੇ ਪ੍ਰਭਾਵ ਨਾਲ ਕਾਮ ਉਤੇਜਕ ਦਵਾਈਆਂ ਦਾ ਪ੍ਰਚਾਰ ਬਹੁਤ ਵਧ ਗਿਆ ਹੈ। ਗਲਤ ਸੰਗਤ ਦੇ ਦੋਸ਼ ਦੇ ਕਰਕੇ ਨੌਜਵਾਨਾਂ ਦਾ ਬ੍ਰਹਮਚਾਰਿਆ ਭੰਗ ਵਿਸ਼ੇਸ਼ ਛੋਟੀ ਉਮਰ ਦੇ ਵਿਚ ਵੀਰਜ ਦੇ ਪਰਿਪੱਕ ਕਾਲ ਤੋਂ ਪਹਿਲਾਂ ਹੀ ਹੋ ਜਾਂਦਾ ਹੈ। ਕਈ ਮਰਦ ਬਹੁਤ ਜ਼ਿਆਦਾ ਇਸਤਰੀ ਮਿਲਣ ਕਰਨ ਨੂੰ ਆਪਣੀ ਬਹਾਦਰੀ ਮੰਨ ਲੈਂਦੇ ਹਨ।
ਪਰ ਥੋੜ੍ਹੇ ਹੀ ਸਮੇਂ ਦੇ ਵਿਚ ਉਨ੍ਹਾਂ ਦੀ ਤਾਕਤ ਦਾ ਬਿਲਕੁਲ ਨਾਸ ਹੋ ਜਾਂਦਾ ਹੈ। ਜਾਂ ਭੁਲੇਖੇ ਨਾਲ ਇਸ ਤਰ੍ਹਾਂ ਦੀ ਭਾਵਨਾ ਹੋ ਜਾਂਦੀ ਹੈ ਕਿ ਮੈਂ ਇਸਤਰੀ ਸਮਾਗਮ ਦੇ ਯੋਗ ਨਹੀਂ ਰਿਹਾ ਹਾਂ। ਫੇਰ ਲੱਜਾ ਅਤੇ ਸ਼ਰਮ ਦੇ ਕਾਰਨ ਕਿਸੇ ਚੰਗੇ ਸੂਝਵਾਨ ਵੈਦ ਦੀ ਸਲਾਹ ਨਹੀਂ ਲੈਂਦੇ ਅਤੇ ਇੰਟਰਨੈੱਟ ਤੇ ਦੇਖਕੇ ਜਾਂ ਖ਼ੁਦ ਨਿਰਣਾ ਕਰਕੇ ਬਹੁਤ ਜ਼ਿਆਦਾ ਕਾਮ ਉਤੇਜਕ ਦਵਾਈਆਂ ਦਾ ਸੇਵਨ ਕਰਨ ਲੱਗ ਜਾਂਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ਵੀਰਜ ਬਹੁਤ ਜ਼ਿਆਦਾ ਪਤਲਾ ਅਤੇ ਗਰਮ ਹੋ ਜਾਂਦਾ ਹੈ। ਮਨ ਅਤੇ ਦੇਹ ਤੇ ਅਧਿਕਾਰ ਨਹੀਂ ਰਹਿੰਦਾ। ਕਿਸੇ ਛੋਟੀ ਲੜਕੀ ਨੂੰ ਦੇਖਣ ਸਾਰ ਜਾਂ ਸਪਰਸ਼ ਕਰਨ ਸਾਰ (ਵੇਸ਼ਕ ਉਹ ਲੜਕੀ ਰਿਸਤੇ ਨਾਤੇ ਚੋ ਭੈਣ ਹੀ ਲਗਦੀ ਕਿਉਂ ਨਾ ਹੋਵੇ) ਮਨ ਵਿਚ ਉਤੇਜਨਾ ਆ ਕੇ ਤਤਕਾਲ ਵੀਰਜਪਾਤ ਹੋ ਜਾਂਦਾ ਹੈ। ਜੇਕਰ ਕਿਸੇ ਔਰਤ ਦੇ ਪੈਰਾਂ ਚੋਂ ਘੁੰਗਰੂ ਦੀ ਆਵਾਜ਼ ਆਈ ਜਾਂ ਚੂੜੀਆਂ ਦੀ ਛਨ- ਛਨ ਦੀ ਅਵਾਜ ਆਈ ਉਸੇ ਸਮੇਂ ਉਤੇਜਨਾ ਆ ਜਾਂਦੀ ਹੈ। ਜਦੋਂ ਦਿਨ ਵਿੱਚ ਪੰਜ ਜਾਂ ਛੇ ਬਾਰ ਇਸ ਤਰ੍ਹਾਂ ਹੁੰਦਾ ਹੈ ਤਾਂ ਫੇਰ ਬਾਰ-ਬਾਰ ਮਨ ਵਿੱਚ ਗ਼ਲਤ ਵਿਚਾਰ ਆਉਂਦੇ ਹਨ, ਇਸ ਤਰ੍ਹਾਂ ਦੇ ਰੋਗੀਆਂ ਨੂੰ ਕਿਸੇ ਸੁਲਝੇ ਹੋਏ ਵੈਦ ਦੀ ਦੇਖ ਰੇਖ ਵਿਚ ਕਾਮਚੂੜਾਮਣੀ ਰਸ, ਤਰਵੰਗ ਭਸਮ ਅਤੇ ਮੋਤੀ ਪਿਸ਼ਟੀ ਜਿਹੀਆਂ ਦਵਾਈਆਂ ਦਾ ਸਬਰ ਅਤੇ ਸੰਜਮ ਨਾਲ ਉਪਯੋਗ ਬਹੁਤ ਲਾਭਦਾਇਕ ਸਿੱਧ ਹੁੰਦਾ ਹੈ। ਬਹੁਤ ਜ਼ਿਆਦਾ ਇਸਤਰੀ ਸਮਾਗਮ ਜਾਂ ਹੱਥਰਸੀ ਕਰਕੇ ਕਈ ਬਾਰ ਸ਼ੁੱਕਰ ਖੈ (ਸੁਕਰ ਸੰਸਥਾਨ ਦੀ ਟੀਬੀ) ਦੀ ਸੰਪ੍ਰਪਤੀ ਹੋ ਜਾਂਦੀ ਹੈ। ਅਜਿਹੇ ਨੌਜਵਾਨਾਂ ਦੇ ਮੁਖਮੰਡਲ ਨਿਸਤੇਜ ਅਤੇ ਮੁਰਝਾਏ ਹੋਏ, ਉਦਾਸਹੀਨ, ਅੱਖਾਂ ਜਿਵੇਂ ਕਿਸੇ ਗੱਡੇ ਦੇ ਵਿਚ ਧਸ ਗਈਆਂ ਹੋਣ ਇਸ ਤਰ੍ਹਾਂ ਲੱਗਦਾ ਹੈ। ਕਿਸੇ ਵੀ ਕੰਮ ਵਿੱਚ ਜੀਅ ਨਹੀਂ ਲੱਗਦਾ, ਸਾਰਾ ਸਰੀਰ ਪੀਲਾ ਖੁਸ਼ਕ, ਕਮਜ਼ੋਰ, ਚੱਕਰ ਆਉਣਾ, ਦਿਲ ਦੀ ਧੜਕਣ ਵਧਣਾ, ਅਗਨੀਮੰਦ, ਕਬਜ਼ ਸੁਸਤੀ, ਨੀਂਦ ਦਾ ਵੱਧ ਜਾਂ ਘੱਟ ਆਉਣਾ ਅਜਿਹੇ ਲੱਛਣ ਵੀ ਪ੍ਰਤੀਤ ਹੁੰਦੇ ਹਨ। ਹੱਥਰਸੀ ਵਰਗੇ ਬੁਰੇ ਕਰਮਾਂ ਦਾ ਲੰਬੇ ਸਮੇਂ ਤੱਕ ਸਹਾਰਾ ਲੈਕੇ ਵਕਤੀ ਆਨੰਦ ਲੈਣ ਨਾਲ ਕਿੰਨੇ ਹੀ ਨੌਜਵਾਨਾਂ ਵਿੱਚ ਨਮਰਦੀ ਦੀ ਸ਼ਿਕਾਇਤ ਬਣ ਜਾਂਦੀ ਹੈ। ਫਿਰ ਉਦਾਸੀ ਬਣੀ ਰਹਿਣਾ,ਨਿਸਤੇਜ ਸਰੀਰ, ਯਾਦ ਸ਼ਕਤੀ ਕਮਜ਼ੋਰ ਹੋਣਾ, ਕਦੇ ਮਿਰਗੀ ਦੇ ਦੌਰੇ ਵਾਂਗ ਬਾਯੂ ਦੇ ਪ੍ਰਕੋਪ ਨਾਲ ਝਟਕੇ ਆਉਣਾ, ਕਿੰਨਿਆਂ ਨੂੰ ਹੀ ਸ਼ੁੱਕਰ ਨਾਸ ਜਣਿਤ ਹੈ ਅਜਿਹੀ ਸੰਪ੍ਰਪਤੀ ਹੋਣਾ ਵਰਗੇ ਲੱਛਣ ਉਤਪੰਨ ਹੋ ਜਾਂਦੇ ਹਨ। ਅਜਿਹੇ ਰੋਗੀਆਂ ਨੂੰ ਅਮਰਤਪ੍ਰਾਸ, ਸ਼ਤਾਵਰਿਆਦੀ ਚੂਰਨ, ਸ਼ਤਾਵਰਿਆਦੀ ਘਿਓ, ਮੋਤੀ ਪਿਸਟੀ, ਵੰਗ ਭਸਮ ਵਰਗੀਆਂ ਦਵਾਈਆਂ ਦਾ ਦ੍ਰਿੜ੍ਹਤਾ ਪੂਰਨ ਬ੍ਰਹਮਚਾਰਿਆ ਦਾ ਪਾਲਣ ਕਰਕੇ ਸੇਵਨ ਕਰਵਾਇਆ ਜਾਵੇ ਤਾਂ ਮਨ-ਮਸਤਕ, ਸ਼ੁੱਕਰ ਸੰਸਥਾਨ ਅਤੇ ਹਿਰਦੇ ਸੰਸਥਾਨ ਦੀ ਸਥਿਤੀ ਵਿਚ ਸੁਧਾਰ ਹੋ ਜਾਂਦਾ ਹੈ। ਬਾਹਰੀ ਤੌਰ ਤੇ ਜੇਕਰ ਨਸਾਂ ਦੀ ਕਮਜ਼ੋਰੀ ਹੋਈ ਹੋਵੇ ਤਾਂ ਕੋਈ ਚੰਗਾ ਤਿੱਲਾ ਬਣਾ ਕੇ ਉਹਦੀ ਮਾਲਿਸ ਕਰਵਾਉਣੀ ਚਾਹੀਦੀ ਹੈ। ਸ਼ਰਾਬ ਗਾਂਜਾ ਜਾਂ ਸਿਗਰਟ ਵਰਗੇ ਨਸ਼ਿਆਂ ਦੇ ਜ਼ਿਆਦਾ ਸੇਵਨ ਕਰਨ ਨਾਲ ਦਿਮਾਗ ਵਿਚ ਗਰਮੀ, ਨੇਤਰਾਂ ਚ ਲਾਲੀ,ਘੱਟ ਦਿੱਸਣਾ,ਵੀਰਜ ਵਿਚ ਪਤਲਾਪਣ, ਯਾਦਾਸ਼ਤ ਕਮਜ਼ੋਰ ਹੋਣਾ, ਗੱਲ ਗੱਲ ਤੇ ਕ੍ਰੋਧ ਆਉਣਾ, ਵਰਗੇ ਲੱਛਣ ਪੈਦਾ ਹੋ ਜਾਂਦੇ ਹਨ। ਅਜਿਹੇ ਰੋਗੀਆਂ ਨੂੰ ਕੱਚ ਘਰੜ ਵੈਦ ਸਿੰਗਰਫ, ਸੰਖੀਆ, ਪਾਰਾ, ਹੜਤਾਲ ਵਰਗੀਆਂ ਗਰਮ ਦਵਾਈਆਂ ਦੇ ਕੇ ਜ਼ਿੰਦਗੀ ਭਰ ਲਈ ਜਾਂ ਤਾਂ ਗੁਰਦਿਆਂ ਤੋਂ ਆਹਰੀ ਕਰ ਦਿੰਦੇ ਹਨ ਜਾਂ ਦਿਮਾਗੀ ਤੌਰ ਤੇ ਇਸ ਤਰ੍ਹਾਂ ਦੇ ਨੌਜਵਾਨਾਂ ਦਾ ਬੁਰਾ ਹਾਲ ਹੋ ਜਾਂਦਾ ਹੈ, ਜਾਂ ਫੇਰ ਜਿਗਰ ਬਹੁਤ ਕਮਜ਼ੋਰ ਹੋ ਜਾਂਦਾ ਹੈ ਅਤੇ ਪਾਚਨ-ਤੰਤਰ ਇੱਕ ਵਾਰ ਵਿਗੜ ਕੇ ਜ਼ਿੰਦਗੀ ਭਰ ਠੀਕ ਨਹੀਂ ਹੁੰਦਾ। ਅਜਿਹੇ ਰੋਗੀਆਂ ਨੂੰ ਸੂਝਵਾਨ ਵੈਦ ਹਮੇਸ਼ਾ ਚੰਦਨ,ਕਮਲ, ਗੁਲਾਬ ਅਤੇ ਕੇਵੜੇ ਦੇ ਅਰਕ ਨਾਲ ਅੰਮ੍ਰਿਤਪ੍ਰਾਸ,ਸਤਾਵਰਿਆਦੀ ਚੂਰਨ ਜਾਂ ਕਾਮਚੂੜਾਮਣੀ ਰਸ ਵਰਗੀਆਂ ਔਸ਼ਧੀਆਂ ਦੀ ਯੋਜਨਾ ਬਣਾ ਕੇ ਠੀਕ ਕਰ ਦਿੰਦੇ ਹਨ।
ਬਹੁਤ ਜ਼ਿਆਦਾ ਬੁਰੀ ਆਦਤ ਵਿੱਚ ਫਸੇ ਹੋਏ ਨੌਜਵਾਨਾਂ ਦਾ ਅਕਸਰ ਸ਼ੁੱਕਰ ਖੈ ਹੋ ਜਾਂਦਾ ਹੈ, ਫੇਰ ਵੀ ਇਸਤਰੀ ਸਮਾਗਮ ਦੀ ਇੱਛਾ ਹਮੇਸ਼ਾਂ ਬਣੀ ਰਹਿੰਦੀ ਹੈ। ਇਸਤਰੀ ਸਮਾਗਮ ਕਰਨ ਤੇ ਵੀਰਜ ਨਹੀਂ ਨਿਕਲਦਾ ਜ਼ਿਆਦਾ ਟੱਕਰਾਂ ਮਾਰਨ ਨਾਲ ਵੀਰਜ ਦੇ ਸਥਾਨ ਤੇ ਗਰਮ ਗਰਮ ਖ਼ੂਨ ਦੇ ਕੁਝ ਕਤਰੇ ਨਿਕਲਦੇ ਹਨ। ਉਸ ਸਮੇਂ ਮੂਤਰ ਨਲੀ ਦੇ ਵਿੱਚ ਬਹੁਤ ਜ਼ਿਆਦਾ ਜਲਨ ਹੁੰਦੀ ਹੈ। ਇਹ ਸ਼ੁੱਕਰ ਖੈ ਦਾ ਮੁਢਲਾ ਲੱਛਣ ਹੈ। ਇਹੋ ਜਿਹੀਆਂ ਨਿਸ਼ਾਨੀਆਂ ਜ਼ਿਆਦਾਤਰ ਸ਼ਰਾਬੀ ਮਨੁੱਖਾਂ ਨੂੰ ਹੁੰਦੀਆਂ ਹਨ। ਉਹ ਸਦਾ ਸ਼ਰਾਬ ਦੇ ਨਸ਼ੇ ਚ ਮਸਤ ਰਹਿੰਦੇ ਹਨ। ਕੁਝ ਕੁ ਸਾਲਾਂ ਬਾਅਦ ਖੈ ਰੋਗ ਦੀ ਪ੍ਰਾਪਤੀ ਹੋ ਕੇ ਉਹ ਅਕਾਲ ਮੌਤ ਦੇ ਮੂੰਹ ਵਿੱਚ ਚਲੇ ਜਾਂਦੇ ਹਨ। ਅਜਿਹੇ ਰੋਗੀਆਂ ਨੂੰ ਜੇਕਰ ਸੁਕਰ ਖੈ ਰੋਗ ਦੀ ਸੰਪ੍ਰਪਤੀ ਹੁੰਦੇ ਸਾਰ ਹੀ ਚੰਦਰਕਲਾ ਰਸ, ਕਾਮਦੂਧਾ ਰਸ, ਕਾਮਚੂੜਾਮਣੀ ਰਸ ਵਰਗੀਆਂ ਸੀਤਲ ਔਸ਼ਧੀਆਂ ਦਾ ਸੇਵਨ ਕਰਵਾਇਆ ਜਾਵੇ ਤਾਂ ਉਨ੍ਹਾਂ ਨੂੰ ਮੌਤ ਦੇ ਮੂੰਹ ਚੋਂ ਬਚਾਇਆ ਜਾ ਸਕਦਾ ਹੈ। ਸ਼ੁੱਕਰ ਧਾਤੂ ਨਿਰਬਲ ਹੋ ਜਾਣ ਤੇ ਪਾਚਕ ਸੰਸਥਾਨ ਮੰਦ ਹੋ ਜਾਂਦਾ ਹੈ। ਅਜਿਹੀ ਅਵਸਥਾ ਦੇ ਵਿਦਾਹੀ ਘਿਓ ਅਤੇ ਭਾਰੀ ਪਦਾਰਥਾਂ ਦਾ ਸੇਵਨ ਜਾਂ ਜ਼ਿਆਦਾ ਮਾਤਰਾ ਵਿੱਚ ਭੋਜਨ ਕਰ ਲੈਣ ਨਾਲ ਖਾਣਾ ਹਜ਼ਮ ਨਾ ਹੋਣਾ, ਕਬਜ਼ ਹੋਣਾ, ਅਤੇ ਪ੍ਰਮੇਹ ਰੋਗ ਸ਼ੁਰੂ ਹੋ ਜਾਂਦਾ ਹੈ। ਫਿਰ ਪਿਸ਼ਾਬ ਦੇ ਨਾਲ ਧਾਂਤ ਜਾਣਾ ਸ਼ੁਰੂ ਹੋ ਜਾਂਦਾ ਹੈ। ਇਹ ਕਿਸੇ ਨੂੰ ਪਿਸ਼ਾਬ ਕਰਨ ਦੇ ਸ਼ੁਰੂ ਵਿੱਚ ਤੇ ਕਿਸੇ ਨੂੰ ਪਿਸ਼ਾਬ ਦੇ ਨਾਲ ਜਾਂ ਅਖੀਰ ਵਿਚ ਲੇਸਦਾਰ ਪਦਾਰਥ ਨਿਕਲਦਾ ਹੈ। ਅਜਿਹੇ ਪ੍ਰਮੇਹ ਦੇ ਰੋਗੀਆਂ ਨੂੰ ਚੰਦਰਪ੍ਰਭਾ ਵੱਟੀ,ਚੰਦਰਕਲਾ ਰਸ, ਆਮਲਾ, ਗੋਖਰੂ,ਗਲੋਅ ਦੇ ਚੂਰਨ ਜਾਂ ਕਾੜ੍ਹੇ ਨਾਲ ਸੇਵਨ ਕਰਾਇਆ ਜਾਵੇ ਤਾਂ ਬਹੁਤ ਲਾਭਦਾਇਕ ਹੁੰਦਾ ਹੈ। ਜਵਾਨੀ ਵੇਲੇ ਬਹੁਤ ਜ਼ਿਆਦਾ ਇਸਤਰੀ ਸਮਾਗਮ ਕਰਨ ਤੇ ਬੁਢੇਪੇ ਵੇਲੇ ਮੂਤਰ ਸੰਸਥਾਨ ਕਮਜ਼ੋਰ ਹੋ ਜਾਂਦਾ ਹੈ। ਗੁਰਦੇ ਕਮਜ਼ੋਰ ਹੋਣ ਕਰਕੇ ਮੂਤਰ ਦੀ ਉਤਪਤੀ ਯੋਗ ਰੂਪ ਵਿੱਚ ਨਹੀਂ ਹੁੰਦੀ। ਅਤੇ ਬਸਤੀ ਨਿਰਬਲ ਹੋਣ ਕਰਕੇ ਪਿਸ਼ਾਬ ਦਾ ਧਾਰਨ ਨਹੀਂ ਹੁੰਦਾ। ਫਿਰ ਬਾਰ-ਬਾਰ ਪਿਸ਼ਾਬ ਕਰਨ ਜਾਣਾ ਪੈਂਦਾ ਹੈ। ਕਿਸੇ-ਕਿਸੇ ਨੂੰ ਗਦੂਦ ਵਧਣ ਕਰਕੇ ਵੀ ਥੋੜ੍ਹਾ-ਥੋੜ੍ਹਾ ਪਿਸ਼ਾਬ ਆਉਂਦਾ ਰਹਿੰਦਾ ਹੈ ਅਤੇ ਵਾਤ ਪ੍ਰਧਾਨ ਲੱਛਣ ਦੇਖਣ ਵਿੱਚ ਆਉਂਦੇ ਹਨ। ਅਜਿਹੇ ਰੋਗੀਆਂ ਨੂੰ ਸਤਾਵਰਿਆਦੀ ਚੂਰਨ ਦੇ ਨਾਲ ਕਾਮਚੂੜਾਮਣੀ ਰਸ ਸੇਵਨ ਕਰਵਾਇਆ ਜਾਵੇ ਤਾਂ ਬਹੁਤ ਲਾਭ ਮਿਲਦਾ ਹੈ।
ਸੁਜਾਕ ਵਰਗੇ ਵਿਕਾਰ ਪੈਦਾ ਹੋ ਜਾਣ ਤੇ ਉਸ਼ਨਤਾ ਰਕਤ ਅਤੇ ਰਸ ਧਾਤੂਆਂ ਚ ਲੀਨ ਰਹਿੰਦੀ ਹੈ। ਜੀਹਦੇ ਨਾਲ ਰਕਤ ਦੂਸ਼ਿਤ ਹੋ ਜਾਂਦਾ ਹੈ ਵੀਰਜ ਪਤਲਾ ਅਤੇ ਗਰਮ ਰਹਿਣ ਲੱਗ ਜਾਂਦਾ ਹੈ। ਅਤੇ ਰੋਗ ਨਿਰੋਧਕ ਸ਼ਕਤੀ ਬਿਲਕੁਲ ਕਮਜ਼ੋਰ ਹੋ ਜਾਂਦੀ ਹੈ। ਫਿਰ ਬਾਰ-ਬਾਰ ਤਰ੍ਹਾਂ ਤਰ੍ਹਾਂ ਦੇ ਵਿਕਾਰ ਜਿਵੇਂ ਕਿ ਅਗਨੀਮੰਦ, ਬੁਖਾਰ, ਫੋੜੇ- ਫੁਨਸੀਆਂ ਨਿਕਲਣਾ, ਨਿਗ੍ਹਾ ਕਮਜ਼ੋਰ ਹੋ ਜਾਣਾ, ਸੋਥ ਰੋਗ ਹੋ ਜਾਣਾ ਅਤੇ ਬਹੁਮੂਤਰ ਵਰਗੇ ਰੋਗ ਪੈਦਾ ਹੋ ਜਾਂਦੇ ਹਨ ਇਸ ਤਰ੍ਹਾਂ ਦੇ ਰੋਗੀਆਂ ਨੂੰ ਗਲੋਅਸੱਤ, ਮਿਸਰੀ ਦੁੱਧ ਅਤੇ ਕਾਮਚੂੜਾਮਣੀ ਰੱਸ ਸਾਰੀ ਵਾਦੀਰਿਸ਼ਟ ਦੇ ਅਨੁਪਾਨ ਨਾਲ ਦੋ ਤੋਂ ਚਾਰ ਮਹੀਨੇ ਸੇਵਨ ਕਰਵਾਇਆ ਜਾਵੇ ਤਾਂ ਰਕਤ ਪ੍ਰਸਾਧਨ ਹੋ ਕੇ ਰੋਗ ਦਾ ਸ਼ਮਨ ਹੋ ਜਾਂਦਾ ਹੈ ਅਤੇ ਆਤਸ਼ਕ ਅਤੇ ਸੁਜਾਕ ਹੋ ਜਾਣ ਦੇ ਬਾਅਦ ਮਰਦਾਂ ਦੇ ਅੰਡਕੋਸ਼ ਅਤੇ ਇਸਤਰੀਆਂ ਦੇ ਬੀਜ ਕੋਸ਼ ਦੇ ਕੋਲ ਰਹੀਆਂ ਵਾਤਵਹਿਨਿਆ ਅਤੇ ਕੋਸ਼ਿਕਾਵਾਂ ਕਮਜ਼ੋਰ ਹੋਕੇ ਨਾਮਰਦੀ ਜਾਂ ਨੰਪਸੁਕਤਾ ਆਈ ਹੋਵੇ ਤਾਂ ਉਹ ਵੀ ਪਿੱਤ ਦਾ ਸ਼ਮਨ ਕਰਨ ਵਾਲੀਆਂ ਇਸ ਤਰਾਂ ਦੀਆਂ ਸ਼ਾਮਕ ਦਵਾਈਆਂ ਨਾਲ ਠੀਕ ਕੀਤੀ ਜਾ ਸਕਦੀ ਹੈ।
ਵਿਸ਼ੇਸ਼ ਧਿਆਨ ਦੇਣ ਯੋਗ ਗੱਲ ਇਹ ਹੈ ਕਿ ਇੱਥੇ ਮੈਂ ਕੁਝ ਆਯੁਰਵੈਦਿਕ ਔਸ਼ਧੀਆਂ ਦਾ ਵੀ ਵਰਨਣ ਕੀਤਾ ਹੈ ਉਹ ਸਿਰਫ ਜਾਣਕਾਰੀ ਲਈ ਹੀ ਦੱਸੀਆਂ ਗਈਆਂ ਹਨ ਇਸ ਲਈ ਕੋਈ ਵੀ ਦਵਾਈ ਆਪ ਮੁਹਾਰੇ ਨਾ ਵਰਤੋ, ਕਿਉਂਕਿ ਤੁਹਾਡੇ ਸਰੀਰ ਦਾ ਬਲ, ਤੁਹਾਡੇ ਪੇਟ ਦੀ ਅਗਨੀ ਅਤੇ ਤੁਹਾਡੇ ਸ਼ਰੀਰਕ ਜੁੱਸੇ ਦਾ ਮੁਆਇਨਾ ਸਿਰਫ ਚੰਗਾ ਵੈਦ ਹੀ ਕਰ ਸਕਦਾ ਹੈ। ਇਸ ਗਰੁੱਪ ਵਿਚ ਬਹੁਤ ਸੁਲਝੇ ਹੋਏ ਵੈਦ ਸਾਹਿਬ ਹਨ ਸਮਸਿਆ ਹੋਣ ਦੀ ਸਥਿਤੀ ਵਿਚ ਤੁਸੀਂ ਕਿਸੇ ਵੀ ਵੈਦ ਨਾਲ ਸੰਪਰਕ ਕਰ ਸਕਦੇ ਹੋ।
ਜੇਕਰ ਮੇਰੇ ਕੋਲੋਂ ਕੋਈ ਸਲਾਹ ਮਸ਼ਵਰਾ ਲੈਣਾ ਹੋਵੇ ਜਾਂ ਕੋਈ ਦਵਾਈ ਲੈਣੀ ਹੋਵੇ ਤਾਂ ਸਵੇਰੇ 9 ਬਜੇ ਤੋਂ ਸ਼ਾਮ 5 ਬਜੇ ਤਕ ਕਾਲ਼ ਕਰ ਸਕਦੇ ਹੋ।
ਕਲੀਨਿਕ ਤੇ ਮਿਲਣ ਲਈ ਸਮਾਂ ਲੈਕੇ ਆ ਸਕਦੇ ਹੋ।
ਬਾਕੀ ਮਨੁੱਖਤਾ ਦੀ ਭਲਾਈ ਲਈ ਵੱਧ ਤੋਂ ਵੱਧ ਪੋਸਟ ਨੂੰ ਸੇਅਰ ਕਰੋ ਤਾਕਿ ਕਿਸੇ ਭਟਕੇ ਹੋਏ ਮਰਦ ਜਾਂ ਨੌਜਵਾਨ ਨੂੰ ਸਹੀ ਸੇਧ ਅਤੇ ਸਹੀ ਇਲਾਜ ਮਿਲ ਸਕੇ।
098760 23066