12/06/2025
प्रेस नोट
मानव सेवा सदन ने माता कौशल्या अस्पताल को भेंट किए बेंच, रोगी सेवा की विरासत जारी
पटियाला, 12 जून, 2025 – मानव सेवा सदन पटियाला, जो पिछले तीन वर्षों से रोगी कल्याण के लिए समर्पित एक संस्था है, ने आज रोगियों के आराम को बढ़ाने के लिए माता कौशल्या अस्पताल को 16 तीन सीटों वाले स्टील बेंच भेंट किए। लगभग ₹85,000 मूल्य के ये बेंच माननीय चिकित्सा अधीक्षक, डॉ. एस.जे. सिंह, और वरिष्ठ चिकित्सक, डॉ. विकास, को सौंपे गए।
डॉ. एस.जे. सिंह ने मानव सेवा सदन के प्रयासों की सराहना करते हुए कहा कि हालांकि रोगियों के लिए कई सेवाएं प्रदान की जा सकती हैं, लेकिन यह पहल एक सराहनीय शुरुआत है। उन्होंने आने वाले दिनों में रोगियों की सुविधा के लिए टोकन प्रणाली शुरू करने की भी घोषणा की।
मानव सेवा सदन के ट्रस्टी श्री जगदीश वर्मा ने संगठन के चल रहे कार्यों पर प्रकाश डालते हुए बताया कि संस्था पिछले तीन वर्षों से गरीब और बेसहारा रोगियों को दवाएं और देखभाल प्रदान करने का महत्वपूर्ण कार्य कर रही है। इस महत्वपूर्ण सेवा से लगभग 1200 व्यक्तियों को लाभ हुआ है। पंजाब केसरी परिवार के पटियाला कार्यालय की प्रभारी श्रीमती सतविंदर पाल कौर वालिया ने भी अपने संबोधन में मानव सेवा सदन द्वारा चलाए जा रहे सेवा कार्यों की प्रशंसा की।
डॉ. एस.जे. सिंह ने उपस्थित ट्रस्टियों और प्रतिष्ठित व्यक्तियों का धन्यवाद किया और ऐसी पहलों के जारी रहने की उम्मीद जताई।
इस अवसर पर उपस्थित गणमान्य व्यक्तियों में शामिल थे:
* माता कौशल्या अस्पताल से: डॉ. एस.जे. सिंह (चिकित्सा अधीक्षक) और डॉ. विकास (वरिष्ठ चिकित्सक)।
* मानव सेवा सदन से: ट्रस्टी प्रदीप कुमार मोंगा, सुरेश कुमार अरोड़ा, विजय कुमार लूम्बा, जगदीश वर्मा, गुरशरण लाल वडेरा और जुझार सिंह मान।
* अन्य प्रतिष्ठित अतिथि: श्रीमती सतविंदर कौर वालिया (पंजाब केसरी समूह की प्रमुख) और पत्रकार श्री राकेश ठाकुर।
Press Note
ਅੱਜ ਮਿਤੀ 12/06/2025 ਨੂੰ, ਮਾਨਵ ਸੇਵਾ ਸਦਨ ਪਟਿਆਲਾ, ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਮਰੀਜ਼ਾਂ ਦੀ ਸੇਵਾ ਵਿੱਚ ਲੱਗੀ ਹੈ, ਵਲੋਂ ਮਾਤਾ ਕੁਸ਼ਲਿਆ ਹਸਪਤਾਲ ਵਿਖੇ ਮਰੀਜ਼ਾਂ ਦੀ ਸਹੂਲਤ ਲਈ 16 ਨੰ (3-ਸੀਟਰ) ਸਟੀਲ ਬੈਂਚ, ਮਾਨਯੋਗ ਮੈਡੀਕਲ ਸੁਪਰਡੈਂਟ ਡਾ. ਐਸ. ਜੇ . ਸਿੰਘ ਅਤੇ ਸੀਨੀਅਰ ਡਾਕਟਰ , ਡਾ. ਵਿਕਾਸ ਜੀ ਨੂੰ ਸੌਂਪੇ ਗਏ । ਇਨ੍ਹਾਂ ਬੈਂਚਾਂ ਦੀ ਕੁੱਲ ਲਾਗਤ ਲਗਭਗ 85000/- ਰੁਪਏ ਸੀ । ਇਸ ਮੌਕੇ ਤੇ ਮੈਡੀਕਲ ਸੁਪਰਡੈਂਟ ਡਾ. ਐਸ. ਜੇ . ਸਿੰਘ ਨੇ ਮਾਨਵ ਸੇਵਾ ਸਦਨ ਵੱਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਹਾਲਾਂਕਿ ਮਰੀਜ਼ਾਂ ਦੀ ਸਹੂਲਤ ਲਈ ਹੋਰ ਵੀ ਬਹੁਤ ਸਾਰੀਆਂ ਸੇਵਾਵਾਂ ਦਿੱਤੀਆਂ ਜਾ ਸਕਦੀਆਂ ਹਨ ਪਰੰਤੂ ਸ਼ੁਰੂਆਤੀ ਪੜਾਅ ਵਿੱਚ ਇਹ ਵੀ ਇੱਕ ਵਧੀਆ ਉਪਰਾਲਾ ਹੈ, ਅਤੇ ਆਉਣ ਵਾਲੇ ਦਿਨਾਂ ਵਿੱਚ ਟੋਕਨ ਪ੍ਰਣਾਲੀ ਦੀ ਸਹੂਲਤ ਵੀ ਦਿੱਤੀ ਜਾਵੇਗੀ ।
ਮਾਨਵ ਸੇਵਾ ਸਦਨ ਦੇ ਟ੍ਰਸਟੀ ਸ਼੍ਰੀ ਜਗਦੀਸ਼ ਵਰਮਾ ਜੀ ਨੇ ਸੰਸਥਾ ਵੱਲੋਂ ਕੀਤੇ ਗਏ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵੱਲੋਂ ਗਰੀਬ ਅਤੇ ਬੇਸਹਾਰਾ ਮਰੀਜ਼ਾਂ ਦੀ ਦਵਾਈ ਅਤੇ ਦੇਖਭਾਲ ਦਾ ਕੰਮ ਪਿਛਲੇ ਤਿੰਨ ਸਾਲਾਂ ਤੋਂ ਅਤੁੱਟ ਕੀਤਾ ਜਾ ਰਿਹਾ ਹੈ ਅਤੇ ਲਗਭਗ 1200 ਲੋਕਾਂ ਨੂੰ ਇਸ ਦਾ ਲਾਭ ਮਿਲਿਆ ਹੈ । ਪੰਜਾਬ ਕੇਸਰੀ ਪਰਿਵਾਰ ਦੀ ਪਟਿਆਲੇ ਦਫ਼ਤਰ ਦੀ ਇੰਚਾਰਜ ਸ਼੍ਰੀਮਤੀ ਸਤਿੰਦਰ ਪਾਲ ਕੌਰ ਵਾਲਿਆ ਜੀ ਨੇ ਵੀ ਇਸ ਮੌਕੇ ਆਪਣੇ ਸੰਬੋਧਨ ਵਿੱਚ ਮਾਨਵ ਸੇਵਾ ਸਦਨ ਵੱਲੋਂ ਚਲਾਏ ਗਏ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ।
ਮੈਡੀਕਲ ਸੁਪਰਡੈਂਟ ਡਾ. ਐਸ. ਜੇ . ਸਿੰਘ ਨੇ ਆਏ ਹੋਏ ਟ੍ਰਸਟੀਆਂ ਅਤੇ ਉੱਘੀ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਅਜਿਹੇ ਉਪਰਾਲੇ ਅੱਗੇ ਵੀ ਜਾਰੀ ਰਹਿਣਗੇ ।
ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰ ਲੋਕਾਂ ਵਿੱਚ
ਮਾਤਾ ਕੁਸ਼ਲਿਆ ਹਸਪਤਾਲ ਵੱਲੋਂ ਮਾਨਯੋਗ ਮੈਡੀਕਲ ਸੁਪਰਡੈਂਟ ਡਾ. ਐਸ. ਜੇ . ਸਿੰਘ ਅਤੇ ਸੀਨੀਅਰ ਡਾਕਟਰ , ਅਤੇ ਡਾ. ਵਿਕਾਸ ਜੀ ਹਾਜ਼ਰ ਸਨ,
ਮਾਨਵ ਸੇਵਾ ਸਦਨ ਦੇ ਟ੍ਰਸਟੀ ਪ੍ਰਦੀਪ ਕੁਮਾਰ ਮੋਂਗਾ, ਸੁਰੇਸ਼ ਕੁਮਾਰ ਅਰੋੜਾ, ਵਿਜੇ ਕੁਮਾਰ ਲੂੰਬਾ, ਜਗਦੀਸ਼ ਵਰਮਾ, ਗੁਰਸ਼ਰਨ ਲਾਲ ਵਡੇਰਾ, ਜੁਝਾਰ ਸਿੰਘ ਮਾਨ ਤੋਂ ਇਲਾਵਾ ਪੰਜਾਬ ਕੇਸਰੀ ਗਰੁੱਪ ਦੀ ਮੁਖੀ ਸ਼੍ਰੀਮਤੀ ਸਤਿੰਦਰ ਕੌਰ ਵਾਲਿਆ ਅਤੇ ਪੱਤਰਕਾਰ ਸ਼੍ਰੀ ਰਾਕੇਸ਼ ਠਾਕੁਰ ਹਾਜ਼ਰ ਸਨ