29/11/2025
70 ਸਾਲ ਦੀ ਮਹਿਲਾ, ਜੋ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਇੱਕ ਸਮਰਪਿਤ ਟੀਚਰ ਵਜੋਂ ਬਿਤਾ ਚੁੱਕੇ ਸਨ, ਪਿਛਲੇ ਕੁਝ ਸਮੇਂ ਤੋਂ ਗੋਡਿਆਂ ਦੇ ਗੰਭੀਰ ਦਰਦ ਨਾਲ ਪੀੜਤ ਸਨ। ਰਿਟਾਇਰਮੈਂਟ ਤੋਂ ਬਾਅਦ ਉਹਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਸਮੱਸਿਆ ਸੀ—ਚੱਲਣਾ ਫਿਰਣਾ ਮੁਸ਼ਕਿਲ ਹੋ ਜਾਣਾ।
ਬੈੱਡ ਤੋਂ ਬਾਥਰੂਮ ਤੱਕ ਜਾਣ ਲਈ ਵੀ ਸਹਾਰਿਆਂ ਦੀ ਲੋੜ ਪੈਂਦੀ ਸੀ। ਗੋਡਾ ਨਾ ਪੂਰਾ ਸਿੱਧਾ ਹੁੰਦਾ ਸੀ ਤੇ ਨਾ ਠੀਕ ਤਰ੍ਹਾਂ ਮੁੜਦਾ। ਇਸੀ ਕਾਰਨ ਦੂਜੇ ਗੋਡੇ ਵਿੱਚ ਵੀ ਦਰਦ ਵਧਣਾ ਸ਼ੁਰੂ ਹੋ ਗਿਆ ਸੀ।
ਮਾਮਲਾ ਏਨਾ ਗੰਭੀਰ ਹੋ ਗਿਆ ਕਿ ਜਦੋਂ ਉਹਨਾਂ ਨੇ ਓਰਥੋਪੀਡਿਕ ਸਰਜਨ ਨੂੰ ਦਿਖਾਇਆ ਤਾਂ ਉੱਥੇ ਸਿੱਧੀ ਸਲਾਹ ਮਿਲੀ 👇🏿
“ਸਰਜਰੀ ਹੀ ਇੱਕਮਾਤਰ ਹੱਲ ਹੈ।”
ਪਰ ਅਕਸਰ ਜਿਹੜੇ ਦਿਲ ਦੇ ਸਾਫ ਹੁੰਦੇ ਹਨ, ਸੁੱਚੇ, ਇਨਸਾਨੀਅਤ ਵਾਲੇ, ਸਾਦਗੀ ਨਾਲ ਜੀਣ ਵਾਲੇ
ਪਰਮਾਤਮਾ ਉਹਨਾਂ ਲਈ ਰਾਹ ਖੋਲ੍ਹ ਦਿੰਦਾ ਹੈ।
ਇਹ ਮੈਡਮ ਵੀ ਉਨ੍ਹਾਂ ਚੰਗੀਆਂ ਰੂਹਾਂ ਵਿਚੋਂ ਇੱਕ ਸਨ:
ਸਾਫ ਸੁਥਰਾ ਖਾਣਾ, ਗੁੱਡ ਲਾਈਫਸਟਾਈਲ, ਸਾਦਗੀ, ਇਨਸਾਨੀਅਤ… ਇਹ ਉਹਦੇ ਦਿਨਚਰਿਆ ਦੇ ਹਿੱਸੇ ਸਨ।
ਇਕ ਦਿਨ ਉਹ ਸਾਡੇ ਸੰਪਰਕ ਵਿੱਚ ਆਏ।
ਉਮਰ, ਦਰਦ ਅਤੇ ਡਰ ਦੇ ਬਾਵਜੂਦ—ਉਹਨਾਂ ਦਾ ਹੌਸਲਾ ਕਾਬਿਲ-ਏ-ਤਾਰੀਫ਼ ਸੀ।
ਅਤੇ ਫਿਰ ਸ਼ੁਰੂ ਹੋਇਆ ਇਲਾਜ ਦਾ ਸਫ਼ਰ
Kamal Acupressure & Physiotherapy Centre ਵਿੱਚ।
ਸਿਰਫ 8 ਸੈਸ਼ਨਾਂ ਵਿੱਚ ਅਜਿਹਾ ਬਦਲਾਅ ਆਇਆ ਕਿ ਇਹ ਕਹਾਣੀ ਹਜ਼ਾਰਾਂ ਲੋਕਾਂ ਲਈ ਪ੍ਰੇਰਣਾ ਬਣ ਸਕਦੀ ਹੈ,,,
ਜੋ ਗੋਡਾ ਸਿੱਧਾ ਨਹੀਂ ਹੁੰਦਾ ਸੀ — ਹੁਣ ਹੋਣ ਲੱਗ ਪਿਆ।
ਜੋ ਗੋਡਾ ਮੁੜਦਾ ਨਹੀਂ ਸੀ — ਹੁਣ ਆਰਾਮ ਨਾਲ ਮੁੜਨ ਲੱਗਾ।
ਜਿੱਥੇ 10 ਕਦਮ ਤੁਰਨਾ ਮੁਸ਼ਕਿਲ ਸੀ — ਹੁਣ ਉਹ ਨਾਰਮਲ ਤਰੀਕੇ ਨਾਲ ਬਿਨਾਂ ਸਹਾਰੇ ਦੇ ਤੁਰ ਪਏ ਹਨ।
ਦੂਜੇ ਗੋਡੇ ਦਾ ਦਰਦ ਵੀ ਹੌਲੀ-ਹੌਲੀ ਖਤਮ ਹੋ ਗਿਆ
ਇਹ ਸਿਰਫ ਥੈਰੇਪੀ ਦੀ ਜਿੱਤ ਨਹੀਂ,
ਇਹ ਉਹਨਾਂ ਦੇ ਧੀਰਜ, ਵਿਸ਼ਵਾਸ, ਅਤੇ ਚੰਗੇ ਦਿਲ ਦੀ ਜਿੱਤ ਹੈ।
ਇਹ ਕਹਾਣੀ ਸਾਡੇ ਸਭ ਲਈ ਇੱਕ ਵੱਡਾ ਸਬਕ ਛੱਡਦੀ ਹੈ:
ਉਮਰ ਰੁਕਾਵਟ ਨਹੀਂ।
ਹੌਸਲਾ ਸਭ ਤੋਂ ਵੱਡੀ ਦਵਾਈ ਹੈ।
ਸਹੀ ਇਲਾਜ, ਸਹੀ ਦੋਆਵਾਂ ਤੇ ਸਹੀ ਸਮੇਂ ਤੇ ਕੀਤੀ ਮਿਹਨਤ — ਚਮਤਕਾਰ ਕਰ ਸਕਦੀ ਹੈ।
ਜਿਹੜੇ ਦਿਲ ਦੇ ਚੰਗੇ ਹੁੰਦੇ ਹਨ, ਪਰਮਾਤਮਾ ਉਹਨਾਂ ਦੇ ਸਾਥ ’ਚ ਆਪਣੀ ਰਜ਼ਾ ਪਾ ਦਿੰਦਾ ਹੈ,,,
70 ਸਾਲ ਦੀ ਇਹ ਟੀਚਰ ਅੱਜ ਹਜ਼ਾਰਾਂ ਲੋਕਾਂ ਲਈ ਮੋਟਿਵੇਸ਼ਨ ਤੇ ਉਮੀਦ ਦੀ ਜੀਵੰਤ ਮਿਸਾਲ ਹਨ।