01/07/2020
ਦੀ ਪਟਿਆਲਾ ਵੈਲਫੈਅਰ ਸੋਸਾਇਟੀ ਦੀ ਵਿਸ਼ੇਸ਼ ਇਕੱਤਰਤਾ ਸੋਸਾਇਟੀ ਦੇ ਚੇਅਰਮੈਨ,ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਮਾਲਵਾ ਜ਼ੋਨ 2 ਦੇ ਪ੍ਰਧਾਨ ਅਤੇ ਪਟਿਆਲਾ ਦਿਹਾਤੀ ਦੇ ਮੁੱਖ ਸੇਵਾਦਾਰ ਸ.ਸਤਬੀਰ ਸਿੰਘ ਖੱਟੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਚੀਨ ਦੀ ਸਰਹੱਦ ਤੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆ। ਸ਼ੋਕ ਸਭਾ ਵਿੱਚ ਸੈਨਿਕ ਵਿੰਗ ਜਿਲ੍ਹਾ ਪਟਿਆਲਾ ਦੇ ਪ੍ਰਧਾਨ ਸੂਬੇਦਾਰ ਗੁਰਨਾਹਰ ਸਿੰਘ ਅਜਨੌਦਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਫੌਜ ਹੀ ਇਕ ਅਜਿਹਾ ਅਦਾਰਾ ਹੈ ਜਿਸ ਵਿੱਚ ਜਵਾਨ ਨੂੰ 24 ਘੰਟੇ ਔਖੇ ਮੌਸਮ ਅਤੇ ਸਖ਼ਤ ਹਾਲਾਤਾਂ ਦੇ ਚੱਲਦਿਆਂ ਸਰਹੱਦਾਂ ਤੇ ਡਿਊਟੀ ਕਰਦੇ ਆਪਣੀਆ ਜਾਨਾਂ ਦੇਸ਼ ਲਈ ਕੁਰਬਾਨ ਕਰਨ ਲਈ 24 ਘੰਟੇ ਮੌਤ ਮੂਹਰੇ ਹਿੱਕ ਡਾਹ ਕੇ ਖੜ੍ਹਣਾ ਹੁੰਦਾ ਹੈ ਪੰਜਾਬ ਦੇ ਜੰਮੇ ਇੰਨ੍ਹਾਂ ਕਾਰਜਾਂ 'ਚ ਜਦ ਵੀ ਭਾਰਤ ਨੂੰ ਲੋੜ ਪਈ ਤਾਂ ਹਰ ਫਰੰਟ ਤੇ ਅੱਗੇ ਹੋਕੇ ਜੂਝੇ ਹਨ ਇਸ ਦੇ ਗਵਾਹ ਜੰਗ ਦੇ ਮੈਦਾਨ ਹਨ ਅਤੇ ਇਤਿਹਾਸ ਨੂੰ ਪੰਜਾਬ ਦੇ ਜੰਮਿਆਂ 'ਤੇ ਫ਼ਖ਼ਰ ਹੈ ਉਨ੍ਹਾਂ ਆਖਿਆ ਕਿ ਮੁਲਕ ਦੀਆਂ ਸਰਹੱਦ ਦੇ ਚਹੁੰ ਪਾਸੇ ਸਥਿਤੀ ਚਣੌਤੀਆਂ ਨਾਲ ਭਰਪੂਰ ਹੈ ਜਿਸ ਦੇ ਚਲਦਿਆਂ ਇਹ ਸੌੜੀ ਸਿਆਸਤ ਦਾ ਵੇਲਾ ਨਹੀੳ ਸਗੋਂ ਸੁਰੱਖਿਆ ਅਤੇ ਕੂਟਨੀਤੀ ਪੱਖੋਂ ਦੂਰਅੰਦੇਸ਼ੀ ਅਪਨਾਉਣ ਦਾ ਵੇਲਾ ਹੈ
ਉਨ੍ਹਾਂ ਕਿਹਾ ਕਿ 1982 ਤੋਂ ਇੰਦਰਾ ਗਾਂਧੀ ਨੇ ਪੰਜਾਬੀਆਂ ਦੀ ਭਰਤੀ ਗਿਣਤੀ ਘਟਾ ਕੇ 2ਫ਼ੀਸਦ ਤੋਂ ਵੀ ਘੱਟ ਕਰ ਦਿੱਤੀ ਸੈਨਿਕ ਵਿੰਗ ਇਹ ਮੰਗ ਹਮੇਸ਼ਾ ਕਰਦਾ ਰਿਹਾ ਹੈ ਦੇਸ਼ ਦੇ ਸੁਰੱਖਿਆ ਹਿੱਤਾਂ ਦੇ ਮੱਦੇਨਜ਼ਰ ਭਰਤੀ ਪ੍ਰਤੀਸ਼ਤ ਵਧਾਉਣੀ ਲਾਜ਼ਮੀ ਹੈ
ਇਸ ਮੌਕੇ ਆਗੂਆਂ ਨੇ ਸਾਂਝੇ ਤੌਰ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਸ਼ਹੀਦ ਪਰਵਾਰਾਂ ਨੂੰ ਮਿਲਣ ਵਾਲੀ ਸਹਾਇਤਾ ਵਿੱਚ ਇਕਸਾਰਤਾ ਲਿਆਂਦੀ ਜਾਵੇ ਅਤੇ ਸਹਾਇਤਾ ਰਾਸ਼ੀ ਸ਼ਹੀਦ ਪਰਵਾਰਾਂ ਨੂੰ ਜਲਦੀ ਮੁਹੱਈਆ ਕਰਵਾਈ ਜਾਵੇ ਤਾਂ ਕਿ ਮੁੱਢਲੀਆਂ ਲੋੜਾਂ ਲਈ ਇਨ੍ਹਾਂ ਪਰਿਵਾਰਾਂ ਨੂੰ ਖੱਜਲ ਨਾ ਹੋਣਾ ਪਵੇ।ਇਸ ਮੋਕੇ ਆਗੂਆ ਨੇ ਸਾਂਝੇ ਤੋਰ ਤੇ ਜ਼ੋਰ ਦਿੰਦਿਆਂ ਕਿਹਾ। ਕੀ 12 ਚਿਨੀ ਫੋਜਿਆ ਨੂੰ ਮੋਤ ਦੇ ਘਾਟ ਉਤਾਰਨ ਵਾਲੇ ਸ਼ਹੀਦ ਗੁਰਤੇਜ ਸਿੰਘ ਨੂੰ ਪਰਮਵੀਰ ਚਕਰ (ਮਰਨ ਉਪਰਤ) ਦਿੱਤਾ ਜਾਵੇ।
ਇਸ ਮੌਕੇ ਸ਼ਹੀਦਾਂ ਨੂੰ ਦੋ ਮਿੰਟ ਦੀ ਇਕਾਗਰਤਾ ਰੱਖਦਿਆਂ ਸ਼ਰਧਾਂਜਲੀ ਵੀ ਦਿੱਤੀ ਗਈ