27/06/2021
ਪੁਰਾਤਨ ਆਯੂਰਵੈਦਿਕ ਗ੍ਰੰਥਾਂ ਵਿੱਚ ਸਤੋ ਪਿਲਾਦੀ ਚੂਰਨ ਨੂੰ ਬਹੁਤ ਮਹਾਨਤਾ ਦਿੱਤੀ ਹੈ।
ਇਸ ਚੂਰਨ ਵਿੱਚ ਪੰਜ ਔਸ਼ਧੀਆਂ ਦਾ ਮਿਸਰਨ ਹੁੰਦਾ ਹੈ।ਇਸ ਵਿੱਚ ਬਹੁਤ ਗੁਣ ਹੁੰਦੇ ਹਨ।
ਬਸ ਵਰਤਨ ਦਾ ਤਰੀਕਾ ਹੋਣਾ ਚਾਹੀਂਦਾ ਹੈ।ਇਹ ਚੂਰਨ ਨੂੰ10+15 ਰੋਗਾਂ ਵਾਸਤੇ ਵਰਤਿਆ ਜਾਦਾ ਹੈ।ਹਰ ਇਕ ਰੋਗ ਵਿੱਚ ਵੱਖੋ ਵੱਖ ਤਰੀਕੇ,ਰਸ,ਘੀ,ਕਾਹੜਾ,ਦੁੱਧ,ਭਸਮਾਂ,ਜੜ੍ਹੀਆ-ਬੂਟੀਆ ਆਦਿ ਨਾਲ ਵਰਤੋ ਕੀਤੀ ਜਾਦੀ ਹੈ।
ਵੈਦ,ਹਕੀਮ ਅਪਣੀ ਬੁਧੀ ਨਾਲ ਅਨੇਕ ਰੋਗਾਂ ਵਿੱਚ ਵਰਤ ਸਕਦਾ ਹੈ।
ਇਸ ਚੂਰਨ ਦੇ ਨਾਮ ਦਾ ਅਰਥ
ਸ:ਦਾ ਭਾਵ ਮਿਸਰੀ
ਤ: ਦਾ ਭਾਵ ਤਵਾਸੀਰ
ਪ: ਦਾ ਭਾਵ ਪਿਪਲੀ(ਮਘਾਂ)
ਲ: ਦਾ ਭਾਵ ਲਾਚੀ
ਦ: ਦਾ ਭਾਵ ਦਾਲਚੀਨੀ ਹੈ।
ਰੋਗਾ ਤੇ ਵਰਤਨ ਵਿਧੀ
1. ਗਜ ਜਖਮਾ- ਤਪਦਿਕ, ਟੀ. ਵੀ ਜੁਵਰ ਵਿਚ ਇਸ ਦੀ ਵਰਤੋਂ ਅਤੀ ਗੁਣਕਾਰ ਹੈ। ਸੁੱਕੀ ਖਾਂਸੀ, ਬੁਖ਼ਾਰ, ਬਲਗਮ ਰੇਸ਼ੇ ਨੂੰ ਨਰਮ ਕਰ ਕੇ ਬਾਹਰ ਕੱਢਦੀ ਹੈ। ਜੁਵਰ ਨੂੰ ਘਟਾਦੀ ਹੈ। ਬੇਚੈਨੀ, ਨੀਂਦ ਨਾ ਆਉਣ ਲਈ ਇਸ ਦੀ ਵਰਤੋਂ ਕਰੋ।
2. ਬੁਖ਼ਾਰ ਦੀ ਗਰਮੀ ,ਅੱਖਾਂ ਵਿੱਚ ਜਲਣ , ਸਾੜ, ਕਬਜ਼ ਬਦਹਜ਼ਮੀ ਲਈ ਪ੍ਰਸਿੱਧ ਹੈ।
3. ਪੁਰਾਨੇ ਜੁਵਰ ਲਈ ਅੰਮ੍ਰਿਤ ਸਮਾਨ ਹੈ।
4.ਅਮਲ ਪਿਤ - ਖ਼ਟੇ ਡਕਾਰ , ਤੇਜਾਬੀ ਮਾਦਾ ਮੇਦਾ ਸਾਫ਼ ਕਰੋ। ਸਰਬਤ ਅਨਾਰ ਨਾਲ ਦਿਓ।
5. ਇਸਤਰੀਆਂ ਬਚਿਆਂ ਦੀਆਂ ਹੱਡੀਆਂ ਨੂੰ ਰਿਸ਼ਟ ਪੁਸ਼ਟ ਕਰਨ ਲਈ ਅਕਸੀਰ ਹੈ।
6. ਖ਼ੂਨ ਸਾਫ਼ ਸੁੱਧ ਕਰੋ।
7.ਸਰੀਰ ਨੂੰ ਤਾਕਤ ਦਿੰਦੀ ਹੈ। ਵਜਨ ਵਦਾਉਂਦੀ ਹੈ।
ਇਸ ਔਖਦੀ ਨੂੰ ਮਾਮੂਲੀ ਨਾ ਜਾਣੋ।ਪ੍ਰੀਖਕ ਅਨਭੂਤ ਹੈ।
ਲਾਭ ਗੁਣ
1. ਬਦਾਮ ਰੋਗਨ, ਗਊ ਦੇ ਘਿਓ ਸ਼ਹਿਦ ਨਾਲ ਵਰਤਨ ਨਾਲ ਅਨੇਕ ਰੋਗ ਨਸ਼ਟ ਹੁੰਦੇ ਹਨ।
2. ਪੁਰਾਣੇ ਬੁਖ਼ਾਰ, ਜੁਵਰ ਵਿੱਚ ਸ਼ਹਿਦ ਨਾਲ ਚਟਾਓ।
3.ਰਕਤ ਵਿਕਾਰ,ਗਰਮੀ ਖ਼ੂਨ ਜੋਸ਼ ਲਈ ਬਾਸੇ ਦੇ ਕਾਹੜੇ ਨਾਲ ਦਿਓ।
4.ਦਮਾ ਸ਼ਰਬਤ ਬਾਸੇ ਨਾਲ ਦਿਓ।
5.ਦਮਾ ਸ਼ਹਿਦ ਬਾਸੇ ਨਾਲ ਦਿਓ।
6.ਇਸਤਰੀਆਂ ਬਚਿਆਂ ਦੀਆਂ ਹੱਡੀਆਂ ਜੋ ਮੁੜ ਜਾਂਦੀਆਂ ਹਨ,ਲਈ ਸ਼ਹਿਦ ਨਾਲ ਚਟਾਓ।
7. ਬਾਲ ਸੋਕੜਾ ਲਈ ਸ਼ਹਿਦ ਨਾਲ ਚਟਾਓ।
8. ਮੇਦਾ ਨੂੰ ਸਾਫ਼ ਕਰਨ ਲਈ ਸ਼ਹਿਦ ਨਾਲ ਚਟਾਓ।
9. ਧਾਂਤ,ਪ੍ਰਮੇਹ ਲਈ ਸਲਾਜੀਤ ਨਾਲ ਖਾਵੇ।
10.ਛਾਤੀ, ਬਲਗਮ,ਦਰਦ ਸਾਂਤੀ,ਸੀਨਾ ਲਈ ਸ਼ਹਿਦ ਨਾਲ ਚਟਾਓ।
11.ਦਮਾ ਸੁਵਾਸ ਵਿਚ ਅਦਰਕ ਰਸ਼ ਸ਼ਹਿਦ ਨਾਲ ਚਟਾਓ।
12.ਅਦਰਕ ਪਾਣੀ ਵਿੱਚ ਉਬਾਲ ਕੇ ਸ਼ਹਿਦ ਪਾਕੇ ਸੁਵਾਸ ਵਾਲੇ ਨੂੰ ਦਿਓ।
ਨੋਟ- ਵੈਦ ਆਪਣੀ ਬੁੱਧੀ ਨਾਲ ਅਨੇਕਾ ਰੋਗਾ ਤੋਂ ਵਰਤ ਸਕਦਾ ਹੈ।
ਸਤੋਪਿਲਾਦੀ ਚੂਰਨ ਦਾ ਨੁਸਖਾ
ਮਿਸਰੀ 160ਗ੍ਰਾਮ
ਤਵਾਸੀਰ ਨੁਕਰਾ 80,,,
ਮਘਾਂ 40,,,
ਛੋਟੀ ਲਾਚੀ ਦੇ ਦਾਣੇ 20,,,
ਦਾਲਚੀਨੀ 10,,,
ਵਿਧੀ--ਸਭ ਚੀਜਾਂ ਕੁੱਟ ਕੇ ਕਪੱੜ ਛਾਨ ਕਰਕੇ ਖਰਲ ਕਰ ਲਉ|ਦਵਾਈ ਤਿਆਰ ਹੈ|
ਮਾਤਰਾ 8ਰਤੀ ਤੋਂ16 ਰਤੀ ਸਵੇਰੇ-ਸ਼ਾਮ ਦਿਉ|