21/09/2025
ਕਿੱਲ(Acnc):————-
ਇਹ ਰੋਗ ਚੜ੍ਹਦੀ ਜਵਾਨੀ ਦੇ ਵੇਲੇ ਚਮੜੀ ਦੀਆਂ ਚਿਕਣੀਆਂ ਪੈਦਾ ਕਰਨ ਵਾਲ਼ੀਆਂ ਗਿਲਟੀਆਂ ਖ਼ਾਸ ਕਰਕੇ ਚਿਹਰੇ,ਗਰਦਨ,ਸੀਨੇ ਦੀ ਚੁੱਕਣਾਈ,ਸਰੀਰ ਦੀ ਸਫਾਈ ਪੂਰੀ ਤਰ੍ਹਾਂ ਨਾ ਰੱਖਣ ਨਾਲ ਜਿਸਮਾਨੀ ਮੈਲ ਨਾਲ ਮਿਲ ਕੇ ਜੰਮ ਕੇ ਸਖ਼ਤ ਹੋ ਜਾਂਦੀ ਹੈ ਅਤੇ ਇਸ ਦੇ ਆਲੇ ਦੁਆਲੇ ਥੋੜੀ ਜਿਹੀ ਪੀਪ ਪੈ ਜਾਂਦੀ ਹੈ ਤੇ ਨਹੁੰਆਂ ਜਾਂ ਅੰਗੂਠਾ ਅਤੇ ਉਸ ਦੇ ਨਾਲ ਦੀ ਉਂਗਲ ਨਾਲ ਦਬਾਈਏ ਤਾਂ ਚਿੱਟਾ ਜਿਹਾ ਦਾਣਾ ਜਾਂ ਕਾਲੇ ਸਿਰ ਵਾਲਾ ਥੋੜਾ ਲੰਮਾ ਜਿਹਾ ਕੀੜੇ ਦੀ ਸ਼ਕਲ ਜਾ ਕਿੱਲ ਪਾਕ ਦੀ ਇਕ ਅੱਧੀ ਬੂੰਦ ਦੇ ਨਾਲ ਨਿਕਲ ਜਾਂਦਾ ਹੈ ।
ਇਹ ਰੋਗ ਜੁਆਨੀ ਦੀ ਉਮਰ ਵਿੱਚ ਹਾਜ਼ਮੇ ਦੀ ਖ਼ਰਾਬੀ ,ਖ਼ੂਨ ਦੀ ਖ਼ਰਾਬੀ ਜਾਂ ਗਰਮ ਤਾਸੀਰ ਵਾਲੀ ਖ਼ੁਰਾਕ ਜਾਂ ਇਸਤਰੀਆਂ ਵਿੱਚ ਮਹੀਨੇਵਾਰ ਵਿੱਚ ਖ਼ਰਾਬੀ ਜਾਂ ਗਰਭ ਦੇ ਦਿਨਾਂ ਵਿੱਚ ਇਹ ਰੋਗ ਹੋ ਜਾਂਦਾ ਹੈ
ਲਾਲ ਮੁਹਾਸੇ(Acne Rosacea)
—————————————
ਇਹ ਚਿਹਰੇ ਦੇ ਟਿਕਵੇ ਸੋਜਸੀ ਛੋਟੇ ਛੋਟੇ ਫੋੜੇ ਜਾਂ ਛਾਲੇ,ਖਾਖਾਂ,ਠੋਡੀ ਜਾਂ ਨੱਕ ਆਦਿ ਉੱਪਰ ਬਹੁਤ ਲਾਲ ਸੁੱਜੇ ਹੋਏ ਦਰਦ ਕਰਦੇ ਹਨ ।
ਦਵਾਈਆਂ:———
ਆਰਸੈਨਿਕ, ਬੈਰੋਮੀਅਮ, ਆਰਸੈਨਿਕ ਸਲਫ ਫਲੇਵਮ, ਐਂਟਮ ਟਾਰਟ, ਕਾਲੀ ਸਲਫ, ਕਾਲੀ ਬਰੋਮੈਟਮ, ਫਾਸਫੋਰਸ ਐਸਿਡ, ਸੋਰੀਨਮ,ਥੂਜਾ ਆਦਿ :—-
ਨੋਟ:—-ਚਿਹਰੇ ਦੇ ਕਾਲੇ ਮੂੰਹ ਵਾਲੇ ਕਿੱਲ ਜਾਂ ਦੂਸਰੇ ਆਮ ਕਿੱਲ ਨਿਕਲਣ ਜਿਸ ਕਾਰਣ ਚਿਹਰਾ ਬਹੁਤ ਬਦਸ਼ਕਲ ਅਤੇ ਚਿਕਣਾ ਜਿਹਾ ਤੇ ਰੰਗ ਸਾਂਵਲਾ ਹੋਵੇ ਤਾਂ ਇਹ ਨੁਸਖ਼ਾ ਬਹੁਤ ਗੁਣਕਾਰੀ ਹੈ ।—ਆਰਸੈਨਿਕਮ ਬਰੋਮੇਟਮ x6 , ਬਰਬਰਸ ਐਕਵੀਫੋਲੀਅਮ x1 , ਸਲਫਰ ਆਈਓਡੇਟਮ x1 , ਬਰਾਬਰ ਵਜ਼ਨ ਮਿਲਾਕੇ ਰੱਖੋ,ਪੰਜ ਪੰਜ ਬੂੰਦਾਂ ਦੋ ਘੂਟ ਤਾਜ਼ੇ ਪਾਣੀ ਵਿੱਚ ਰਲਾਕੇ ਦਿਨ ਵਿੱਚ ਤਿੰਨ ਵਾਰੀਲਦੇਵੋ ।
(੨) ਸਖ਼ਤ ਕਿਸਮ ਦੇ ਕਿੱਲ ਅਤੇ ਫਿਣਸੀਆਂ ਜਿਨ੍ਹਾਂ ਵਿੱਚ ਪਾਕ ਨਾ ਪਵੇ ਦਰਦ ਕਰਨ , ਤਾਂਬੇ ਦੇ ਰੰਗ ਦੇ ਲਾਲ ਕਿੱਲ ਜਿਨ੍ਹਾਂ ਦਾ ਮੂੰਹ ਕਾਲਾ ਹੋਵੇ,ਦਰਦ ਕਰਨ ।ਇਹੋ ਜਿਹੇ ਕਿੱਲ ਮਹਾਸ਼ੇ ਜਿਨ੍ਹਾਂ ਦਾ ਰੰਗ ਚਿੱਟਾ ਜਾਂ ਪੀਲ਼ਾ ਭਾਅ ਮਾਰਦਾ ਹੋਵੇ:—
ਕਲਕੇਰੀਆ ਫਲੋਰ ੬x , ਕਲਕੇਰੀਆ ਸਲਫ ੬x , ਕਾਲੀ ਫਾਸ ੬x , ਕਾਲੀ ਸਲਫ ੬x , ਬਰਾਬਰ ਵਜ਼ਨ ਮਿੱਲਾਂ ਰੱਖੋ ,ਦੋ ਦੋ ਗਰੇਨ ਦਿਨ ਵਿੱਚ ਚਾਰ ਬਾਰੀ ਦੇਵੋ ।
(੩) ਹੈਪਰ ਸਲਫ ੩x , ਬਰੋਮੀਅਮ ੨x ,ਨੈਟਰਮ ਮੀਉਰ ੩x , ਸਾਰੀਆਂ ਦਵਾਈਆਂ ਬਰਾਬਰ ਵਜ਼ਨ ਮਿੱਲਾਂ ਰੱਖੋ ,ਦੋ ਦੋ ਬੂੰਦਾਂ ਹਰ ਚਾਰ ਘੰਟੇ ਬਾਦ ਲਵੋ ।
(੪) ਐਕੀਨੱਸ਼ੀਆ Q,60ਬੂੰਦਾਂ ਬਰਬਰਸ ਐਕੀਫੋਲੀਅਮ Q, ਸਫ਼ੈਦ ਵੈਜਲੀਨ ਇਕ ਐਂਸ, ਤਿੰਨਾਂ ਚੀਜ਼ਾਂ ਚੰਗੀ ਤਰ੍ਹਾਂ ਮਿੱਲਾਂ ਕੇ ਚਿਹਰੇ ਉਪਰ ਦਿੰਨ ਵਿੱਚ ਦੋ ਤਿੰਨ ਬਾਰੀ ਹੋਲੀ ਹੋਲੀ ਮੱਲੋ ।
ਸੰਧੂ ਹੋਮਿਓ ਹਾਉਸ:—ਕੈਲਗਰੀ