15/09/2025
ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਦ ਪੈਰੋਲ ਸਮਾਪਤ ਹੋਣ ਉਪਰੰਤ ਸੁਨਾਰੀਆ ਵਾਪਸ ਪਹੁੰਚੇ, ਉਹ ਸਮਾਂ ਦਿਲਾਂ ਨੂੰ ਰੋਣ ਲਈ ਮਜਬੂਰ ਕਰ ਰਿਹਾ ਸੀ।
ਸੰਗਤ ਦੇ ਹਰ ਦਿਲ ਵਿਚ ਇਕੋ ਹੀ ਚੀਕ ਸੀ—"ਹੇ ਸਤਿਗੁਰੂ ਜੀ, ਤੁਹਾਡੇ ਵਿਛੋੜੇ ਬਿਨਾਂ ਇਹ ਦਿਨ ਕਿਵੇਂ ਲੰਘਣਗੇ?"
ਹੰਝੂਆਂ ਦੀਆਂ ਧਾਰਾਂ ਵਗਦੀਆਂ ਰਹੀਆਂ, ਪਰ ਸੱਚਾ ਪ੍ਰੇਮੀ ਜਾਣਦਾ ਹੈ ਕਿ ਇਹ ਵਿਛੋੜਾ ਸਿਰਫ ਸਰੀਰਕ ਹੈ।
ਰੂਹਾਨੀ ਤੌਰ ‘ਤੇ ਤਾਂ ਸਤਿਗੁਰੂ ਹਮੇਸ਼ਾਂ ਹੀ ਸੰਗਤ ਦੇ ਨਾਲ-ਨਾਲ ਹਨ।
ਪਰ ਫਿਰ ਵੀ, ਉਹ ਦਰਸ਼ਨ ਵਾਲੇ ਪਲ, ਉਹ ਮੁਸਕਾਨ, ਉਹ ਪ੍ਰੇਮ ਭਰੀਆਂ ਅੱਖਾਂ… ਹੁਣ ਵਿਛੋੜੇ ਦਾ ਦਰਦ ਦਿੰਦੇ ਨੇ।
ਇਹ ਵਿਛੋੜਾ ਸਿਰਫ ਅੱਖਾਂ ਦਾ ਹੈ, ਦਿਲਾਂ ਦਾ ਨਹੀਂ।
ਦਿਲਾਂ ਦੀ ਧੜਕਣ ਤਾਂ ਅਜੇ ਵੀ ਇਹੀ ਆਵਾਜ਼ ਦਿੰਦੀ ਹੈ—
"ਹਰ ਸਾਹ ਵਿਚ ਤੂੰ ਵੱਸਦਾ ਹੈਂ, ਹਰ ਧੜਕਣ ਤੇਰਾ ਨਾਮ ਜਪਦੀ ਹੈ।"
ਸੰਗਤ ਦਾ ਹਰ ਨੈਣ ਕਹਿ ਰਿਹਾ ਸੀ—😭😭
"ਸਾਡਾ ਦਿਲ ਤੇਰਾ ਘਰ ਹੈ, ਸਾਡੇ ਸਾਹਾਂ ਵਿਚ ਤੂੰ ਵੱਸਦਾ ਹੈਂ। ਸੁਨਾਰੀਆ ਦੀਆਂ ਚਾਰ ਦਿਵਾਰੀਆਂ ਤੈਨੂੰ ਬੰਨ੍ਹ ਨਹੀਂ ਸਕਦੀਆਂ, ਕਿਉਂਕਿ ਸਤਿਗੁਰੂ ਜੀ, ਤੇਰਾ ਦਰਸ ਸਾਡੀ ਰੂਹ ਦਾ ਅਮੋਲ ਖਜ਼ਾਨਾ ਹੈ।"
❤️❤️ ਜਲਦੀ ਵਾਪਿਸ ਆਉਣਾ ਪਿਆਰੇ ਪਾਪਾ ਲਵ ਯੂ♥️♥️