Chaba Meditation Samana

Chaba Meditation Samana ਅਸੀ ਸਿਰਫ਼ ਸਾਧਨ ਹਾਂ, ਕਿਰਪਾ ਦਾ ਸਰੋਤ ਪਰਮਾਤਮਾ ਆਪ ਹੈ।
"Prior Appointment Mandatory 🌿"

Chaba Meditation samana has been providing safe, ethical, predictable and reproducible health care for spinal disorders with empathy & motivated care for the more than last 20 years. For other information contact :-
Chaba Meditation
Bus Stand Road, Samana, District Patiala, Punjab-147101 India. Ph. 01764-226640, 91+9855326640
Sunday closed ,
Prior appointment compulsory.
ਸਚ ਖੰਡਿ ਵਸੈ ਨਿਰੰਕਾਰੁ॥ ਕਰਿ ਕਰਿ ਵੇਖੈ ਨਦਰਿ ਨਿਹਾਲ ॥

�Whatsapp
https://api.whatsapp.com/send/?phone=

�youtube
https://youtube.com/

�Map
https://maps.app.goo.gl/qZAHDsfBbX7ZwwnZ9

ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਆਪਣੀ ਮਨਪਸੰਦ ਚਾਹ ਨਾਲ ਬਿਸਕੁਟ, ਸਮੋਸਾ ਜਾਂ ਜਲੇਬੀ ਖਾਂਦੇ ਸਮੇਂ ਸਰਕਾਰ ਦੀ ਚੇਤਾਵਨੀ ਯਾਦ ਆਵੇਗੀ! ਜਲਦੀ ਹੀ,...
14/07/2025

ਉਹ ਦਿਨ ਦੂਰ ਨਹੀਂ ਜਦੋਂ ਤੁਹਾਨੂੰ ਆਪਣੀ ਮਨਪਸੰਦ ਚਾਹ ਨਾਲ ਬਿਸਕੁਟ, ਸਮੋਸਾ ਜਾਂ ਜਲੇਬੀ ਖਾਂਦੇ ਸਮੇਂ ਸਰਕਾਰ ਦੀ ਚੇਤਾਵਨੀ ਯਾਦ ਆਵੇਗੀ! ਜਲਦੀ ਹੀ, ਇਨ੍ਹਾਂ ਨਾਸ਼ਤੇ ਦੀਆਂ ਚੀਜ਼ਾਂ ਦੇ ਨੇੜੇ ਇੱਕ ਵਿਸ਼ੇਸ਼ 'ਚੇਤਾਵਨੀ ਬੋਰਡ' ਲੱਗੇਗਾ। ਸਿਹਤ ਮੰਤਰਾਲੇ ਨੇ ਨਾਗਪੁਰ ਦੇ ਏਮਜ਼ ਸਮੇਤ ਦੇਸ਼ ਦੇ ਸਾਰੇ ਕੇਂਦਰੀ ਸੰਸਥਾਨਾਂ ਨੂੰ 'ਤੇਲ ਅਤੇ ਖੰਡ ਬੋਰਡ' ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਤੁਹਾਡੇ ਨਾਸ਼ਤੇ ਵਿੱਚ ਛੁਪੀ ਹੋਈ ਚਰਬੀ ਅਤੇ ਖੰਡ ਦੀ ਮਾਤਰਾ ਇਨ੍ਹਾਂ ਬੋਰਡਾਂ 'ਤੇ ਸਪੱਸ਼ਟ ਤੌਰ 'ਤੇ ਲਿਖੀ ਹੋਵੇਗੀ।

ਇਸ ਨਵੀਂ ਪਹਿਲ ਨੂੰ ਜੰਕ ਫੂਡ ਨੂੰ ਤੰਬਾਕੂ ਵਰਗੇ ਗੰਭੀਰ ਖ਼ਤਰੇ ਵਜੋਂ ਦੇਖਣ ਵੱਲ ਪਹਿਲਾ ਕਦਮ ਮੰਨਿਆ ਜਾ ਰਿਹਾ ਹੈ। ਇਹ ਬੋਰਡ ਸਰਕਾਰੀ ਅਦਾਰਿਆਂ ਵਿੱਚ ਇੱਕ ਚੁੱਪ ਪਰ ਸਹੀ ਚੇਤਾਵਨੀ ਵਜੋਂ ਕੰਮ ਕਰਨਗੇ। ਉਨ੍ਹਾਂ ਦਾ ਉਦੇਸ਼ ਲੋਕਾਂ ਨੂੰ ਇਹ ਦੱਸਣਾ ਹੈ ਕਿ ਉਨ੍ਹਾਂ ਪਕਵਾਨਾਂ ਵਿੱਚ ਕਿੰਨੀ ਛੁਪੀ ਹੋਈ ਚਰਬੀ ਅਤੇ ਖੰਡ ਮੌਜੂਦ ਹੈ, ਜਿਨ੍ਹਾਂ ਨੂੰ ਉਹ ਆਪਣੇ ਸੱਭਿਆਚਾਰ ਦਾ ਹਿੱਸਾ ਮੰਨਦੇ ਹਨ। ਏਮਜ਼ ਨਾਗਪੁਰ ਦੇ ਅਧਿਕਾਰੀਆਂ ਨੇ ਇਸ ਨਿਰਦੇਸ਼ ਦੀ ਪੁਸ਼ਟੀ ਕੀਤੀ ਹੈ। ਹੁਣ ਅਜਿਹੇ ਚੇਤਾਵਨੀ ਬੋਰਡ ਕੈਫੇਟੇਰੀਆ ਅਤੇ ਜਨਤਕ ਥਾਵਾਂ 'ਤੇ ਲਗਾਏ ਜਾਣਗੇ।

ਇਸ ਪਹਿਲ ਦਾ ਸਵਾਗਤ ਕਰਦੇ ਹੋਏ ਕਾਰਡੀਓਲੋਜੀਕਲ ਸੋਸਾਇਟੀ ਆਫ਼ ਇੰਡੀਆ ਦੇ ਨਾਗਪੁਰ ਚੈਪਟਰ ਦੇ ਪ੍ਰਧਾਨ ਡਾ. ਅਮਰ ਅਮਲੇ ਨੇ ਕਿਹਾ, "ਇਹ ਇੱਕ ਅਜਿਹੇ ਯੁੱਗ ਦੀ ਸ਼ੁਰੂਆਤ ਹੈ ਜਦੋਂ ਫੂਡ ਲੇਬਲਿੰਗ ਸਿਗਰਟ ਸੰਬੰਧੀ ਚੇਤਾਵਨੀਆਂ ਜਿੰਨੀ ਹੀ ਗੰਭੀਰ ਹੋਵੇਗੀ। ਖੰਡ ਅਤੇ ਟ੍ਰਾਂਸ ਫੈਟ ਹੁਣ ਨਵਾਂ ਤੰਬਾਕੂ ਹਨ। ਲੋਕਾਂ ਨੂੰ ਇਹ ਜਾਣਨ ਦਾ ਅਧਿਕਾਰ ਹੈ ਕਿ ਉਹ ਕੀ ਖਾ ਰਹੇ ਹਨ।" ਇਹ ਬਿਆਨ ਜੰਕ ਫੂਡ ਨਾਲ ਜੁੜੇ ਸਿਹਤ ਖਤਰਿਆਂ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ।

ਸਿਹਤ ਮੰਤਰਾਲੇ ਦੇ ਅੰਦਰੂਨੀ ਦਸਤਾਵੇਜ਼ਾਂ ਵਿੱਚ ਦੇਸ਼ ਵਿੱਚ ਵੱਧ ਰਹੇ ਮੋਟਾਪੇ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟ ਕੀਤੀ ਗਈ ਹੈ। ਇੱਕ ਅੰਦਾਜ਼ੇ ਅਨੁਸਾਰ ਸਾਲ 2050 ਤੱਕ ਭਾਰਤ ਵਿੱਚ 44.9 ਕਰੋੜ ਲੋਕ ਮੋਟਾਪੇ ਜਾਂ ਵੱਧ ਭਾਰ ਤੋਂ ਪੀੜਤ ਹੋਣਗੇ। ਇਹ ਅੰਕੜਾ ਭਾਰਤ ਨੂੰ ਅਮਰੀਕਾ ਤੋਂ ਬਾਅਦ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣਾ ਦੇਵੇਗਾ। ਇਸ ਵੇਲੇ, ਦੇਸ਼ ਵਿੱਚ ਹਰ ਪੰਜ ਸ਼ਹਿਰੀ ਬਾਲਗਾਂ ਵਿੱਚੋਂ ਇੱਕ ਮੋਟਾਪੇ ਦਾ ਸ਼ਿਕਾਰ ਹੈ। ਬੱਚਿਆਂ ਵਿੱਚ ਵਧਦਾ ਮੋਟਾਪਾ, ਗਲਤ ਖਾਣ-ਪੀਣ ਦੀਆਂ ਆਦਤਾਂ ਅਤੇ ਘਟਦੀ ਸਰੀਰਕ ਗਤੀਵਿਧੀਆਂ ਇਸ ਚਿੰਤਾ ਨੂੰ ਹੋਰ ਵੀ ਵਧਾ ਰਹੀਆਂ ਹਨ।

ਸੀਨੀਅਰ ਸ਼ੂਗਰ ਰੋਗ ਵਿਗਿਆਨੀ ਡਾ. ਸੁਨੀਲ ਗੁਪਤਾ ਨੇ ਸਪੱਸ਼ਟ ਕੀਤਾ ਕਿ "ਇਹ ਖਾਣੇ 'ਤੇ ਪਾਬੰਦੀ ਦਾ ਮਾਮਲਾ ਨਹੀਂ ਪਰ ਜੇ ਲੋਕ ਜਾਣਦੇ ਹਨ ਕਿ ਇੱਕ ਗੁਲਾਬ ਜਾਮੁਨ ਵਿੱਚ ਪੰਜ ਚਮਚੇ ਖੰਡ ਹੁੰਦੀ ਹੈ, ਤਾਂ ਉਹ ਸ਼ਾਇਦ ਦੋ ਵਾਰ ਸੋਚਣਗੇ।" ਡਾਕਟਰਾਂ ਅਤੇ ਸਿਹਤ ਮਾਹਿਰਾਂ ਦੇ ਅਨੁਸਾਰ ਇਹ ਕਦਮ ਸ਼ੂਗਰ, ਦਿਲ ਦੀ ਬੀਮਾਰੀ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਗੈਰ-ਸੰਚਾਰੀ ਬੀਮਾਰੀਆਂ ਵਿਰੁੱਧ ਇੱਕ ਵੱਡੀ ਮੁਹਿੰਮ ਦਾ ਹਿੱਸਾ ਹੈ। ਇਹ ਬੀਮਾਰੀਆਂ ਸਿੱਧੇ ਤੌਰ 'ਤੇ ਸਾਡੀਆਂ ਖਾਣ-ਪੀਣ ਦੀਆਂ ਆਦਤਾਂ ਨਾਲ ਜੁੜੀਆਂ ਹੋਈਆਂ ਹਨ। ਨਾਗਪੁਰ ਇਸ ਪਹਿਲ ਨੂੰ ਅਪਣਾਉਣ ਵਾਲੇ ਪਹਿਲੇ ਸ਼ਹਿਰਾਂ ਵਿੱਚੋਂ ਇੱਕ ਹੋਵੇਗਾ। ਇੱਥੇ ਕਿਸੇ ਵੀ ਭੋਜਨ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ ਪਰ ਹਰ ਲੁਭਾਉਣ ਵਾਲੇ ਸਨੈਕਸ 'ਤੇ ਇੱਕ ਰੰਗੀਨ ਸਾਈਨ ਬੋਰਡ ਹੋਵੇਗਾ ਜਿਸ 'ਤੇ ਨਾਮ ਲਿਖਿਆ ਹੋਵੇਗਾ। ਇਹ ਪਹਿਲ ਲੋਕਾਂ ਨੂੰ ਜਾਗਰੂਕ ਕਰਨ ਅਤੇ ਸਿਹਤਮੰਦ ਵਿਕਲਪਾਂ ਪ੍ਰਤੀ ਪ੍ਰੇਰਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।

22/04/2025

ਚੁੱਪ ਰਸ, ਖਾਮੋਸ਼ੀ ਦੀ ਉਹ ਅਵਸਥਾ ਹੈ, ਜਿੱਥੇ ਸੋਚਾਂ ਤੋਂ ਪਰੇ ਰੱਬੀ ਹਾਜ਼ਰੀ ਮਹਿਸੂਸ ਹੁੰਦੀ ਹੈ । ਵਾਹਿਗੁਰੂ, ਅੱਲਾ, ਰਾਮ, ਗੁਰੂ ਦੀ ਵਡਿਆਈ ਵਿੱਚ ਕੋਈ ਫਰਕ ਨਹੀ ਰਹਿੰਦਾ।
ਹਰ ਸਾਹ ਸ੍ਰਿਸ਼ਟੀ ਰਚਨ ਵਾਲੇ ਦੇ ਧਿਆਨ 'ਚ ਗੁਜ਼ਰਦਾ ਹੈ।

20/04/2025

ਅੰਦਰਲੀ ਪੜਚੋਲ, ਸਾਫ਼ ਨੀਅਤ, ਅਤੇ ਪ੍ਰਮਾਤਮਾ ਨੂੰ ਮਹਿਸੂਸ ਕਰਨ ਦੀ ਇੱਛਾ ਬੇਹੱਦ ਪਵਿੱਤਰ ਹੈ। ਆਤਮਿਕ ਯਾਤਰਾ ਲਈ ਸਮਾਂ, ਥਾਂ ਜਾਂ ਹਾਲਾਤ ਰੁਕਾਵਟ ਨਹੀ ਹੁੰਦੇ।

ਜਿਵੇਂ ਹਵਾ ਦਾ ਕੋਈ ਆਕਾਰ ਨਹੀਂ, ਪਰ ਉਹ ਸਦਾ ਮਹਿਸੂਸ ਹੁੰਦੀ ਹੈ, ਉਸੇ ਤਰ੍ਹਾਂ ਪਰਮਾਤਮਾ ਵੀ ਨਿਰਾਕਾਰ ਹੋ ਕੇ ਹਰ ਵੇਲੇ ਹਾਜ਼ਰ ਹੈ

ਕੰਮ ਕਰਦੇ, ਖਾਂਦੇ ਪੀਂਦੇ ਮਨ ਪੂਰੀ ਖਾਮੋਸ਼ੀ ਅਤੇ ਭਰਪੂਰ ਹੋਸ਼ ਨਾਲ ਪਰਮਾਤਮਾ ਦੀ ਯਾਦ ਵਿੱਚ ਟਿਕਿਆ ਰਹੇ।

ਜਿਵੇੰ ਸਾਹ ਆਪਣੀ ਰਫ਼ਤਾਰ ਨਾਲ ਚੁੱਪਚਾਪ ਆਉਂਦਾ ਤੇ ਜਾਂਦਾ ਹੈ, ਓਸੇ ਤਰ੍ਹਾਂ ਉਸਦੀ ਯਾਦ ਬਿਨਾ ਰੁਕੇ ਅੰਦਰ ਬਣੀ ਰਹੇ।

ਕਿਸੇ ਦੀ ਬੁਰਾਈ ਸੁਣਨ ਤੋਂ ਆਪਣੇ ਆਪ ਨੂੰ ਰੋਕ ਲੈਣਾ। ਮਨ ਨੂੰ ਇਹ ਸਮਝਾਉਣਾ ਕਿ ਨਿੰਦਿਆ ਸੁਣਣੀ ਕਰਨ ਤੋ ਵੀ ਮਾੜੀ ਹੈ, ਜਿਸ ਵਿੱਚ ਪਰਮਾਤਮਾ ਵੱਸਦਾ ਹੈ, ਉਸਦੀ ਬੁਰਾਈ ਕਿਉਂ ਸੁਣੀਏ?

ਕਿਸੇ ਨੇ ਤਾਰੀਫ਼ ਕੀਤੀ ਤਾਂ ਮਾਲਕ ਦਾ ਸ਼ੁਕਰਾਣਾ। ਆਪਣੀ ਥਾਂ ਮੰਨਣਾ ਕਿ ਇਹ ਸਭ ਮਿਹਰ ਉਸ ਦੀ ਹੈ, ਜੋ ਮੈਨੂੰ ਇਸ ਰਸਤੇ ਚਲਾ ਰਿਹਾ ਹੈ, ਤਾਰੀਫ਼ ਨੂੰ ਅਪਨੇ ਤੇ ਲੈਣ ਦੀ ਥਾਂ ਰੱਬ ਨੂੰ ਸੌਂਪ ਦੇਣਾ।

ਸਰੀਰ ਨੂੰ ਕਾਹਲਾ ਨਹੀਂ ਪੈਣ ਦੇਣਾ ਕਿਉਂਕਿ ਇਹ ਰੱਬ ਦੀ ਜੋਤਿ ਦਾ ਮੰਦਿਰ ਹੈ। ਇਹ ਸਰੀਰ ਕੋਈ ਸਾਧਾਰਨ ਚੀਜ਼ ਨਹੀਂ, ਇਸ ਵਿੱਚ ਪਰਮਾਤਮਾ ਦੀ ਜੋਤਿ ਹੈ, ਇਸ ਦੀ ਹਿਫਾਜ਼ਤ ਅਤੇ ਸਫ਼ਾਈ ਮੁੱਖ ਜਿੰਮੇਵਾਰੀ ਹੈ।

ਰੋਜ਼ ਰਾਤ ਨੂੰ "ਆਤਮਿਕ ਅੰਗੀਠੀ" ਜਗਾਉਣਾ। ਦਿਨ ਦੇ ਅਖੀਰ 'ਚ, ਚੁੱਪਚਾਪ ਆਪਣੇ ਮਨ ਦੀ ਅੰਗੀਠੀ ਨੂੰ ਪਰਮਾਤਮਾ ਦੀ ਯਾਦ ਨਾਲ ਤਪਾਉਣਾ, ਉਹ ਘੜੀਆਂ ਯਾਦ ਕਰਨੀਆਂ ਜਿੱਥੇ ਰੱਬ ਨੇ ਕਿਸੇ ਨਾ ਕਿਸੇ ਰੂਪ ਵਿਚ ਹਾਜ਼ਰੀ ਭਰੀ ।

ਸੋਚਣਾ ਕਿ ਅਜ ਪਰਮਾਤਮਾ ਕਿੱਥੇ ਕਿੱਥੇ ਮਿਲਿਆ । ਜਿਵੇਂ ਕਿਸੇ ਅਜਨਬੀ ਦੀ ਮੁਸਕਾਨ ਵਿੱਚ, ਕਿਸੇ ਨੇ ਬਿਨਾ ਮੰਗੇ ਮਦਦ ਕੀਤੀ, ਕਿਸੇ ਦੀ ਖਾਮੋਸ਼ੀ ਨੇ ਮਨ ਨੂੰ ਸ਼ਾਂਤੀ ਦਿੱਤੀ, ਕਿਸੇ ਪੱਤੇ ਦੀ ਖੜਕ, ਹਵਾ ਦੀ ਝਲਕ ਜਾਂ ਅੰਦਰਲੀ ਸਾਂਝ, ਇਹ ਸਭ ਉਸਦੇ ਰੂਪ ਹਨ।

ਇਸ ਤਰ੍ਹਾਂ ਹਰ ਰੋਜ਼ ਦਿਨ ਦੇ ਅੰਤ ਵਿੱਚ, ਆਪਣੇ ਅੰਦਰ ਆਤਮਿਕ ਤਾਕਤ ਜਗਾਉਣੀ, ਇੱਕ ਅਜਿਹੀ ਅੰਗੀਠੀ ਜੋ ਭਰੋਸੇ, ਸ਼ੁਕਰਾਨੇ ਤੇ ਯਾਦ ਨਾਲ ਸਦਾ ਭਰਪੂਰ ਰਹੇ।

ਸਮਰਪਣ

ਤੂ ਠਾਕੁਰੁ ਤੁਮ ਪਹਿ ਅਰਦਾਸਿ ॥ ਜੀਉ ਪਿੰਡੁ ਸਭੁ ਤੇਰੀ ਰਾਸਿ ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ ॥ ਕੋਇ ਨ ਜਾਨੈ ਤੁਮਰਾ ਅੰਤੁ ॥ ਊਚੇ ਤੇ ਊਚਾ ਭਗਵੰਤ ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥ ਤੁਮ ਤੇ ਹੋਇ ਸੁ ਆਗਿਆਕਾਰੀ ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥ ਨਾਨਕ ਦਾਸ ਸਦਾ ਕੁਰਬਾਨੀ ॥੮॥੪॥ {ਪੰਨਾ 268}

18/02/2025

ਰੀੜ ਦੀ ਹੱਡੀ ਦੇ ਮਣਕਿਆਂ ਵਿੱਚ ਤਬਦੀਲੀ ਅਤੇ L4, L5, S1 ਡਿਸਕ 'ਤੇ ਦਬਾਵ ਆਉਣ ਕਰਕੇ ਅਕਸਰ ਚੰਗੇ-ਭਲੇ ਸ਼ਰੀਰ ਦੇ ਅਜਿਹੇ ਹਾਲਾਤ ਬਣ ਜਾਂਦੇ ਹਨ।

17/02/2025

ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਰਿਆਸੀ ਤੋਂ ਅਸ਼ੋਕ ਕੁਮਾਰ ਕੁਝ ਸਾਲ ਪਹਿਲਾਂ ਜਦੋਂ ਸ੍ਰ ਜਤਿੰਦਰ ਸਿੰਘ ਕਰਨਾਲ ਨਾਲ ਚਾਬਾ ਮੇਡਿਟੇਸ਼ਨ ਤੇ ਆਏ ਸੀ, ਤਾਂ ਉਸ ਸਮੇਂ L4-L5, S1 ਸਲਿੱਪ ਡਿਸਕ ਦੀ ਗੰਭੀਰ ਤਕਲੀਫ਼ ਕਾਰਨ ਉਨ੍ਹਾਂ ਦਾ ਬੈਠਣਾ ਵੀ ਮੁਸ਼ਕਿਲ ਸੀ। ਪਰ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ, ਅਸ਼ੋਕ ਕੁਮਾਰ ਇਹ ਮੋਟੀਵੇਟਿਡ ਐਕਸਰਸਾਈਜ਼ ਕਰ ਰਹੇ ਹਨ।

12/02/2025

टोहाना हरियाणा से दलजीत कौर जी कमर, रीढ़ की हड्डी के L4-L5, S1 डिस्क में आए बदलाव के कारण अत्यंत पीड़ादायक स्थिति में थे। उनकी हालत इतनी नाजुक थी कि वे केवल अपने परिवार के सहारे ही खड़े हो सकते थे।

07/02/2025

ਹੁਸ਼ਿਆਰਪੁਰ ਤੋ ਨੀਲਮ ਰਾਣੀ, ਜੋ ਡਿਸਕ ਦੀ ਗੰਭੀਰ ਸਮੱਸਿਆ ਕਾਰਨ ਬਜ਼ੁਰਗਾਂ ਵਾਂਗ ਝੁਕ ਕੇ ਚਲਣ ਲਈ ਮਜਬੂਰ ਸਨ।

ਪ੍ਰਮਾਤਮਾ ਦਾ ਆਸਰਾ ਲੈਂਦੇ ਹੋਏ, ਇਕ ਦਿਨ ਉਹ ਗੁਰਦੁਆਰਾ ਮਾਲੜੀ ਸਾਹਿਬ ਮੱਥਾ ਟੇਕਣ ਗਏ, ਜਿੱਥੇ ਸੰਗਤ ਵਿੱਚੋਂ ਕਿਸੇ ਗੁਰਸਿੱਖ ਨੇ ਉਨ੍ਹਾਂ ਨੂੰ ਚਾਬਾ ਮੈਡੀਟੇਸ਼ਨ (ਸਮਾਨਾ) ਬਾਰੇ ਦੱਸਿਆ।

ਉਹਨਾਂ ਨੇ ਸਾਬਤ ਕੀਤਾ ਹੈ ਕਿ ਸੱਚੀ ਨੀਅਤ, ਭਰੋਸਾ ਅਤੇ ਚੰਗੀ ਰਹਿਨੁਮਾਈ ਦੁਆਰਾ ਹਰੇਕ ਮੁਸ਼ਕਲ ਤੋਂ ਛੁਟਕਾਰਾ ਮਿਲਦਾ ਹੈ। ਹੁਣ ਉਹ ਬਿਲੱਕੁਲ ਤੰਦਰੁਸਤ ਹਨ, ਅਤੇ ਉਹਨਾਂ ਲੋਕਾਂ ਲਈ ਮਿਸਾਲ ਹਨ, ਜੋ ਰੀੜ੍ਹ ਦੀ ਹੱਡੀ ਦੀ ਤਕਲੀਫ਼ ਕਾਰਨ ਹਿੰਮਤ ਹਾਰ ਚੁੱਕੇ ਹਨ।

25/01/2025

ਸ੍ਰ ਨਿਰਮਲ ਸਿੰਘ, ਪੁੱਤਰ ਸ੍ਰ ਤੇਜਾ ਸਿੰਘ, ਪਿੰਡ ਬਟਾਰੀ (ਜਿਲ੍ਹਾ ਲੁਧਿਆਣਾ), ਜਿਨ੍ਹਾਂ ਨੂੰ ਟਰੱਕ ਤੋਂ ਡਿੱਗਣ ਕਾਰਨ ਡਿਸਕ ਅਤੇ ਮਣਕਿਆਂ ਦੀ ਗੰਭੀਰ ਸਮੱਸਿਆ ਹੋ ਗਈ ਸੀ। ਇਸ ਹਾਦਸੇ ਨੇ ਉਨ੍ਹਾਂ ਦੀ ਕਮਰ ਅਤੇ ਲੱਤ ਵਿੱਚ ਐਸਾ ਦਰਦ ਪੈਦਾ ਕੀਤਾ ਜੋ ਸਿਰਫ਼ ਸਰੀਰਕ ਨਹੀਂ, ਸਗੋਂ ਉਨ੍ਹਾਂ ਲਈ ਮਾਨਸਿਕ ਤੌਰ 'ਤੇ ਵੀ ਬਹੁਤ ਭਾਰੀ ਸੀ।

ਸ੍ਰ ਨਿਰਮਲ ਸਿੰਘ ਦੀ ਭਰੋਸੇਯੋਗਤਾ ਨੇ ਹੌਸਲੇ ਅਤੇ ਧੀਰਜ ਨਾਲ ਨਾ ਕੇਵਲ ਤਕਲੀਫ ਤੋਂ ਛੁਟਕਾਰਾ ਪਾਇਆ, ਬਲਕਿ ਆਪਣੇ ਜੀਵਨ ਨੂੰ ਸੇਵਾ, ਸਮਰਪਣ ਅਤੇ ਸਦਭਾਵਨਾ ਦਾ ਪ੍ਰਤੀਕ ਬਣਾ ਲਿਆ।

ਉਨ੍ਹਾਂ ਨੇ ਸਾਬਤ ਕੀਤਾ ਹੈ ਕਿ ਧੀਰਜ ਅਤੇ ਮਜ਼ਬੂਤ ਜਜ਼ਬਾ ਹਰ ਮੁਸ਼ਕਲ ਦਾ ਹੱਲ ਹੈ। ਸ੍ਰ ਨਿਰਮਲ ਸਿੰਘ ਦੀ ਜ਼ਿੰਦਗੀ ਦਰਦ ਨੂੰ ਮਾਤ ਦੇ ਕੇ ਨਵੇਂ ਜੋਸ਼ ਨਾਲ ਜੀਵਨ ਜਿਉਣ ਦੀ ਮਿਸਾਲ ਹੈ। ਉਹਨਾਂ ਦੀ ਹੱਡਬੀਤੀ ਹਰ ਉਸ ਵਿਅਕਤੀ ਲਈ ਪ੍ਰੇਰਣਾ ਹੈ, ਜੋ ਸਰੀਰਕ ਜਾਂ ਮਾਨਸਿਕ ਤਕਲੀਫ਼ਾਂ ਨਾਲ ਲੜ ਰਹੇ ਹਨ।

16/01/2025

ਪੂਨਮ, ਉਮਰ 45 ਸਾਲ , ਪਿੰਡ ਅਗੌਂਧ, ਤਹਿਸੀਲ ਗੁਹਲਾ, ਜ਼ਿਲ੍ਹਾ ਕੈਥਲ ਦੀ ਰਹਿਣ ਵਾਲੀ ਹੈ। ਕੁਝ ਸਮਾਂ ਪਹਿਲਾਂ, ਉਹ ਕਮਰ ਦਰਦ ਅਤੇ ਇੱਕ ਲੱਤ ਵਿੱਚ ਬੇਹੱਦ ਦਰਦ ਨਾਲ ਪੀੜਤ ਸੀ। ਇਹ ਦਰਦ ਇਨਾ ਜ਼ਿਆਦਾ ਤੇ ਭਿਆਨਕ ਸੀ ਕਿ ਉਸਦਾ ਬੈਠਣਾ, ਚੱਲਣਾ, ਅਤੇ ਲੇਟਣਾ ਬਹੁਤ ਮੁਸ਼ਕਲ ਬਣ ਚੁੱਕਿਆ ਸੀ। ਉਸ ਲਈ ਉਸਦੀ ਜ਼ਿੰਦਗੀ ਇਕ ਚੁਣੌਤੀ ਬਣ ਚੁੱਕੀ ਸੀ ਅਤੇ ਉਹ ਪੂਰੀ ਤਰ੍ਹਾਂ ਦੂਜਿਆਂ 'ਤੇ ਨਿਰਭਰ ਹੋ ਗਈ ਸੀ।

ਪੂਨਮ ਅਤੇ ਉਸਦੇ ਪਰਿਵਾਰ ਨੇ ਇਸ ਤਕਲੀਫ ਤੋਂ ਛੁਟਕਾਰਾ ਪਾਉਣ ਲਈ ਕਈ ਢੰਗ ਅਜਮਾਏ। ਪਰ ਕੋਈ ਵਿਸ਼ੇਸ਼ ਸੁਧਾਰ ਨਾ ਹੋਇਆ। ਉਸ ਦਾ ਮਨੋਬਲ ਟੁੱਟ ਚੁੱਕਾ ਸੀ। ਫਿਰ ਵੀ ਜ਼ਿੰਦਗੀ ਜਿਊਣ ਲਈ ਸੰਘਰਸ਼ ਕਰ ਰਹੀ ਸੀ।

ਇਸ ਦੌਰਾਨ, ਉਨ੍ਹਾਂ ਦੀ ਗੁਆਂਡਣ ਨੇ ਉਨ੍ਹਾਂ ਨੂੰ ਸਮਾਣਾ ਚਾਬਾ ਮੈਡੀਟੇਸ਼ਨ ਬਾਰੇ ਦੱਸਿਆ। ਜਿਥੋਂ ਉਸਨੂੰ ਦਰਦ ਤੋਂ ਕੁੱਝ ਰਾਹਤ ਮਿਲੀ।

ਕੁਝ ਸਮੇਂ ਵਿੱਚ ਹੀ, ਪੂਨਮ ਨੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਿਹਤਮੰਦ ਮਹਿਸੂਸ ਕੀਤਾ। ਉਹ ਬਿਨਾ ਕਿਸੇ ਦੀ ਮਦਦ ਦੇ ਹਰ ਕੰਮ ਕਰਨ ਲੱਗੀ ਅਤੇ ਆਪਣੀ ਆਮ ਜ਼ਿੰਦਗੀ ਵਿੱਚ ਵਾਪਸ ਆ ਗਈ। ਅੱਜ ਉਹ ਸਿਰਫ਼ ਦਰਦ ਤੋਂ ਮੁਕਤ ਹੀ ਨਹੀ, ਸਗੋਂ ਆਪਣੀ ਖੁਸ਼ਹਾਲ ਜ਼ਿੰਦਗੀ ਵਿਚ ਪਰਿਵਾਰ ਨੂੰ ਸਹੀ ਤਰੀਕੇ ਨਾਲ ਸੰਭਾਲ ਰਹੀ ਹੈ।

ਪੂਨਮ ਦੀ ਆਪਬੀਤੀ ਉਹਨਾਂ ਸਾਰਿਆਂ ਲਈ ਪ੍ਰੇਰਣਾ ਸਰੋਤ ਹੈ। ਜ਼ੋ ਮੂਸਕਿਲ ਸਮੇਂ ਵਿੱਚ ਘਬਰਾ ਜਾਂਦੇ ਹਨ।

Address

Chaba Meditation Samana
Samana
147101

Opening Hours

Monday 10am - 3pm
Tuesday 10am - 3pm
Wednesday 10am - 3pm
Thursday 10am - 3pm
Friday 10am - 3pm
Saturday 10am - 3pm

Telephone

+911764226640

Alerts

Be the first to know and let us send you an email when Chaba Meditation Samana posts news and promotions. Your email address will not be used for any other purpose, and you can unsubscribe at any time.

Contact The Practice

Send a message to Chaba Meditation Samana:

Share

Share on Facebook Share on Twitter Share on LinkedIn
Share on Pinterest Share on Reddit Share via Email
Share on WhatsApp Share on Instagram Share on Telegram